ੴ

ਸਿੱਖਬਾਣੀ · SikhBani

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥

tere jan dhiaaveh ik man ik chit te saadhoo sukh paaveh jap...
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1297, 1298 · 9 lines
Translations

ਕਾਨੜਾ ਮਹਲਾ ੪ ॥

kaanarraa mahalaa 4 | Ang 1297

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਹਰਿ ਜਸੁ ਗਾਵਹੁ; ਭਗਵਾਨ ॥

har jas gaavahu; bhagavaan | Ang 1297

Sant Singh KhalsaSing the Praises of the Lord God.
Manmohan SinghO man, sing thou the praise of thy God, the Illustrious Lord.
Manmohan Singh (Punjabi)ਹੇ ਇਨਸਾਨ! ਤੂੰ ਆਪਣੇ ਵਾਹਿਗੁਰੂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰ।
Fareedkot Teekaਹੇ ਭਾਈ! ਹਰੀ ਭਗਵਾਨ ਕਾ ਜਸੁ ਗਾਇਨ ਕਰ॥
Prof. Sahib Singhਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।

ਪਦ ਅਰਥ ਜਸੁ = ਸਿਫ਼ਤ-ਸਾਲਾਹ।

SikhNet (Spanish)Canta la Alabanza del Señor Dios.

ਜਸੁ ਗਾਵਤ; ਪਾਪ ਲਹਾਨ ॥

jas gaavat; paap lahaan | Ang 1297

Sant Singh KhalsaSinging His Praises, sins are washed away.
Manmohan SinghSinging the Lord's praise, thine sins shall be washed off.
Manmohan Singh (Punjabi)ਸਾਹਿਬ ਦੀ ਉਸਤਤੀ ਗਾਇਨ ਕਰਨ ਦੁਆਰਾ, ਤੇਰੇ ਕਸਮਲ ਧੋਤੇ ਜਾਣਗੇ।
Fareedkot Teekaਜਸੁ ਗਾਵਨੇ ਸੇ ਪਾਪ (ਲਹਾਨ) ਉੱਤਰ ਜਾਵੈਂਗੇ॥
Prof. Sahib Singh(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਗਾਵਤ = ਗਾਂਦਿਆਂ। ਲਹਾਨ = ਲਹਿ ਜਾਂਦੇ ਹਨ।

SikhNet (Spanish)Cantándola los malvados son purificados.

ਮਤਿ ਗੁਰਮਤਿ; ਸੁਨਿ ਜਸੁ ਕਾਨ ॥

mat guramat; sun jas kaan | Ang 1297

Sant Singh KhalsaThrough the Word of the Guru's Teachings, listen to His Praises with your ears.
Manmohan SinghThrough the Guru's teaching and instructions, hear thou, the Lord's praise with thine ears.
Manmohan Singh (Punjabi)ਗੁਰਾਂ ਦੀ ਸਿਖਮਤ ਅਤੇ ਉਪਦੇਸ਼ ਰਾਹੀਂ, ਤੂੰ ਆਪਣੇ ਕੰਨਾਂ ਨਾਲ ਸਾਈਂ ਦੀ ਸਿਫ਼ਤ ਸ਼ਲਾਘਾ ਸ੍ਰਵਣ ਕਰ।
Fareedkot Teekaਮਤੀ ਮੇਂ ਗੁਰੋਂ ਕੀ ਮਤਿ ਲੈ ਕਰ ਕਾਨੋਂ ਸੇ ਹਰੀ ਕੇ ਜਸ ਕੋ ਸਰਵਨ ਕਰੋ॥
Prof. Sahib Singhਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,

ਪਦ ਅਰਥ ਸੁਨਿ = ਸੁਣਿਆ ਕਰ। ਕਾਨ = ਕੰਨਾਂ ਨਾਲ।

SikhNet (Spanish)Escucha Su Alabanza con tus oídos a través de la Palabra de las Enseñanzas del Guru

ਹਰਿ ਹੋ; ਹੋ ਕਿਰਪਾਨ ॥੧॥ ਰਹਾਉ ॥

har ho; ho kirapaan |1| rahaau | Ang 1297

Sant Singh KhalsaThe Lord shall be Merciful to you. ||1||Pause||
Manmohan SinghThiswise, the Lord shall be merciful unto Thee. Pause.
Manmohan Singh (Punjabi)ਇਸ ਤਰ੍ਹਾਂ ਸੁਆਮੀ ਤੇਰੇ ਉਤੇ ਮਿਹਰਵਾਨ ਹੋ ਜਾਵੇਗਾ ਠਹਿਰਾਉ।
Fareedkot Teekaਹੇ ਭਾਈ! ਹਰੀ ਤੁਮਾਰੇ ਪੁਰ ਕ੍ਰਿਪਾਲ ਹੋਵੈਗਾ॥੧॥ ਰਹਾਉ ॥☬ਅਰ ਐਸੇ ਬੇਨਤੀ ਕਰੋ:
Prof. Sahib Singhਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਹੋ = ਹੇ ਭਾਈ! ਕਿਰਪਾਨ = ਦਇਆਵਾਨ ॥੧॥ ਰਹਾਉ ॥

SikhNet (Spanish)y el Señor te mostrará Su Misericordia. (1-Pausa)

ਤੇਰੇ ਜਨ ਧਿਆਵਹਿ, ਇਕ ਮਨਿ ਇਕ ਚਿਤਿ; ਤੇ ਸਾਧੂ ਸੁਖ ਪਾਵਹਿ, ਜਪਿ ਹਰਿ ਹਰਿ ਨਾਮੁ ਨਿਧਾਨ ॥

tere jan dhiaaveh, ik man ik chit; te saadhoo sukh paaveh, jap har har naam nidhaan | Ang 1298

Sant Singh KhalsaYour humble servants focus their consciousness and meditate on You with one-pointed mind; those Holy beings find peace, chanting the Name of the Lord, Har, Har, the Treasure of Bliss.
Manmohan SinghThine saints, O Lord meditate on thee, single mind and whole heart and contemplating the Name of Lord Master, the Treasure. of bliss those saints obtain peace.
Manmohan Singh (Punjabi)ਤੇਰੇ ਸੰਤ, ਹੇ ਸੁਆਮੀ! ਇਕ ਮਨ ਅਤੇ ਇਕ ਦਿਲ ਨਾਲ ਤੇਰਾ ਸਿਮਰਨ ਕਰਦੇ ਹਨ। ਅਤੇ ਖੁਸ਼ੀ ਦੇ ਖਜਾਨੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਉਹ ਮੌਤ ਆਰਾਮ ਪਾਉਂਦੇ ਹਨ।
Fareedkot Teekaਜੋ ਤੇਰੇ ਜਨ ਇਕ ਮਨ ਇਕ ਚਿਤ ਹੋ ਕਰ ਤੇਰੇ ਕੋ ਧ੍ਯਾਵਤੇ ਹੈਂ ਤੇ ਸਾਧੂ ਤੇਰੇ ਹਰਿ ਹਰਿ ਨਾਮ ਨਿਧਾਨ ਕੋ ਜਪ ਕਰ ਸੁਖ ਪਾਵਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਇਕ-ਮਨ ਇਕ-ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ, ਸੁਖਾਂ ਦਾ ਖ਼ਜ਼ਾਨਾ ਤੇਰਾ ਨਾਮ ਜਪ ਜਪ ਕੇ ਉਹ ਗੁਰਮੁਖ ਮਨੁੱਖ ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ)। ਇਕ ਮਨਿ = ਇਕ ਮਨ ਨਾਲ। ਇਕ ਚਿਤਿ = ਇਕ ਚਿੱਤ ਨਾਲ। ਤੇ ਸਾਧੂ = ਉਹ ਭਲੇ ਮਨੁੱਖ। ਜਪਿ = ਜਪ ਕੇ। ਨਿਧਾਨ = (ਸੁਖਾਂ ਦਾ) ਖ਼ਜ਼ਾਨਾ।

SikhNet (Spanish)Tus humildes Sirvientes enfocan su Conciencia y meditan en Ti. Enfocados en un sólo punto esos Santos encuentran la Paz Jar, Jar, el Tesoro de Gloria.

ਉਸਤਤਿ ਕਰਹਿ ਪ੍ਰਭ ਤੇਰੀਆ, ਮਿਲਿ ਸਾਧੂ ਸਾਧ ਜਨਾ; ਗੁਰ ਸਤਿਗੁਰੂ ਭਗਵਾਨ ॥੧॥

ausatat kareh prabh tereea, mil saadhoo saadh janaa; gur satiguroo bhagavaan |1| Ang 1298

Sant Singh KhalsaThey sing Your Praises, God, meeting with the Holy, the Holy people, and the Guru, the True Guru, O Lord God. ||1||
Manmohan SinghMeeting with the saints, the pious persons and the great, God like True Guru, they sing Thine praise, O Lord.
Manmohan Singh (Punjabi)ਸੰਤਾਂ, ਪਵਿੱਤਰ ਪੁਰਸ਼ਾ ਅਤੇ ਵੱਡੇ ਸੱਚੇ ਪ੍ਰਮੇਸ਼ਰ ਰੂਪ ਗੁਰੂ ਨਾਲ ਮਿਲ ਕੇ ਉਹ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ, ਹੇ ਸੁਆਮੀ!
Fareedkot Teekaਸਾਧੂ ਜੋ ਵੱਡੇ ਸਤਿਗੁਰੂ ਹੈਂ ਤਿਨ ਕੇ ਸਾਥ ਮਿਲ ਕਰ ਕੇ ਸਾਧ ਜਨੋਂ ਕੇ ਸੰਬੂਹ, ਹੇ ਭਗਵਾਨ! ਤੇਰੀ ਉਸਤਤੀ ਕਰਤੇ ਹੈਂ॥੧॥
Prof. Sahib Singhਹੇ ਪ੍ਰਭੂ! ਹੇ ਭਗਵਾਨ! ਤੇਰੇ ਸੰਤ ਜਨ ਗੁਰੂ ਸਤਿਗੁਰੂ ਨੂੰ ਮਿਲ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ ॥੧॥

ਪਦ ਅਰਥ ਕਰਹਿ = ਕਰਦੇ ਹਨ (ਬਹੁ-ਵਚਨ)। ਪ੍ਰਭ = ਹੇ ਪ੍ਰਭੂ! ਮਿਲਿ = ਮਿਲ ਕੇ। ਭਗਵਾਨ = ਹੇ ਭਗਵਾਨ! ॥੧॥

SikhNet (Spanish)Encontrando a las personas Santas y al Guru, al Verdadero Guru, oh Señor Dios, ellos cantan Tu Alabanza. (1)

ਜਿਨ ਕੈ ਹਿਰਦੈ ਤੂ ਸੁਆਮੀ, ਤੇ ਸੁਖ ਫਲ ਪਾਵਹਿ; ਤੇ ਤਰੇ ਭਵ ਸਿੰਧੁ, ਤੇ ਭਗਤ ਹਰਿ ਜਾਨ ॥

jin kai hiradai too suaamee, te sukh fal paaveh; te tare bhav sindh, te bhagat har jaan | Ang 1298

Sant Singh KhalsaThey alone obtain the fruit of peace, within whose hearts You, O my Lord and Master, abide. They cross over the terrifying world-ocean - they are known as the Lord's devotees.
Manmohan SinghThey, within whose mind Thou abide, O Lord, they obtain the fruit of bliss. They cross the terrible world ocean and they alone are known to be the God's saints.
Manmohan Singh (Punjabi)ਜਿਨ੍ਹਾਂ ਦੇ ਅੰਤਸ਼ਕਰਣ ਅੰਦਰ ਤੂੰ ਵਸਦਾ ਹੈ, ਹੇ ਸਾਈਂ! ਉਹ ਖੁਸ਼ੀ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਕੇਵਲ ਉਹ ਹੀ ਵਾਹਿਗੁਰੂ ਦੇ ਸੰਤ ਜਾਣੇ ਜਾਂਦੇ ਹਨ।
Fareedkot Teekaਹੇ ਸ੍ਵਾਮੀ! ਜਿਨ ਕੇ ਰਿਦੇ ਮੇਂ ਤੂੰ ਬਸਤਾ ਹੈਂ ਤੇ ਪੁਰਸ ਸੁਖ ਰੂਪ ਫਲ ਕੋ ਪਾਵਤੇ ਹੈਂ। ਤੇ ਪੁਰਸ਼ ਸੰਸਾਰ ਸਮੁੰਦ੍ਰ ਸੇ ਤਰੇ ਹੈਂ ਔਰ ਹੇ ਹਰੀ! ਓਹੀ ਤੇਰੇ ਭਗਤ ਜਾਨੇ ਗਏ ਹੈਂ॥
Prof. Sahib Singhਹੇ ਮਾਲਕ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਹ ਆਤਮਕ ਆਨੰਦ ਦਾ ਫਲ ਹਾਸਲ ਕਰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਹਨਾਂ ਨੂੰ ਭੀ ਹਰੀ ਦੇ ਭਗਤ ਜਾਣੋ।

ਪਦ ਅਰਥ ਕੈ ਹਿਰਦੈ = ਦੇ ਹਿਰਦੇ ਵਿਚ। ਸੁਆਮੀ = ਹੇ ਸੁਆਮੀ! ਤੇ = ਉਹ (ਬਹੁ-ਵਚਨ)। ਭਵ ਸਿੰਧੁ = ਸੰਸਾਰ-ਸਮੁੰਦਰ। ਜਾਨ = ਜਾਣੋ।

SikhNet (Spanish)Aquéllos en cuyo corazón, oh mi Señor y Maestro, habitas, sólo ellos obtienen el fruto de la Paz, sólo ellos cruzan el aterrador océano del mundo y son conocidos como los Devotos del Señor.

ਤਿਨ ਸੇਵਾ ਹਮ ਲਾਇ ਹਰੇ. ਹਮ ਲਾਇ ਹਰੇ; ਜਨ ਨਾਨਕ ਕੇ ਹਰਿ; ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥

tin sevaa ham laae hare. ham laae hare; jan naanak ke har; too too too too too bhagavaan |2|6|12| Ang 1298

Sant Singh KhalsaPlease enjoin me to their service, Lord, please enjoin me to their service. O Lord God, You, You, You, You, You are the Lord of servant Nanak. ||2||6||12||
Manmohan SinghTo the service of those saints, yoke me Thou, O God, Yea, engage me, Thou, O God. thou, and Thou, alone, O God, are the Illustrious Lord of slave Nanak.
Manmohan Singh (Punjabi)ਉਹ ਸੰਤਾਂ ਦੀ ਟਹਿਲ ਸੇਵਾ ਅੰਦਰ ਤੂੰ ਮੈਨੂੰ ਜੋੜ, ਹੇ ਹਰੀ! ਹਾਂ, ਤੂੰ ਮੈਨੂੰ ਜੋੜ, ਹੇ ਹਰੀ! ਤੂੰ ਅਤੇ ਕੇਵਲ ਤੂੰ ਹੀ ਹੇ ਵਾਹਿਗੁਰੂ! ਗੋਲੇ ਨਾਨਕ ਦਾ ਕੀਰਤੀਵਾਨ ਸੁਆਮੀ ਹੈਂ।
Fareedkot Teekaਹੇ ਹਰੀ! ਤਿਨ ਕੀ ਸੇਵਾ ਮੇਂ ਮੇਰੇ ਕੋ ਮਨ, ਬਾਣੀ ਕਰ ਲਾਇ ਦੀਜੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਭਗਵਾਨ! ਤੂੰ ਹੀ ਸਰਬਦਾ ਤੀਨੋਂ ਕਾਲ ਮੇਂ ਜਨ ਕਾ ਰਖਕੁ ਹੈਂ॥੨॥੬॥੧੨॥☬ਉਪਦੇਸ਼:
Prof. Sahib Singhਹੇ ਹਰੀ! ਹੇ ਦਾਸ ਨਾਨਕ ਦੇ ਭਗਵਾਨ! ਮੈਨੂੰ (ਆਪਣੇ) ਉਹਨਾਂ ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ, ਸੇਵਾ ਵਿਚ ਲਾਈ ਰੱਖ ॥੨॥੬॥੧੨॥

ਪਦ ਅਰਥ ਹਮ = ਅਸਾਨੂੰ, ਮੈਨੂੰ ॥੨॥੬॥੧੨॥

SikhNet (Spanish)Por favor déjame unirme a Su Servicio, oh Señor, por favor déjame unirme a Su Servicio, oh Señor Dios. Tú, Tú, Tú, Tú, Tú eres el Señor del Sirviente Nanak. (2-6-12)
Answers quote the Granth verbatim with Ang citations. AI commentary is not Gurbani and not a religious ruling.