ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਤਉ ਮੈ ਆਇਆ; ਸਰਨੀ ਆਇਆ ॥
tau mai aaeaa; saranee aaeaa |
Sant Singh KhalsaI have come to You. I have come to Your Sanctuary.
Manmohan SinghMy Lord, I have come to Thee. Thine refuge I have sought.
Manmohan Singh (Punjabi)ਮੇਰੇ ਸਾਈਂ! ਮੈਂ ਤੇਰੇ ਕੋਲ ਆਇਆ ਹਾਂ। ਤੇਰੀ ਪਨਾਹ ਮੈਂ ਲਈ ਹੈ।
Fareedkot Teekaਜੋ ਤੇਰੇ ਸਾਧ ਸੰਗ ਮਾਰਗ ਮੇਂ ਗੁਰੋਂ ਨੇ ਮੇਰੇ ਕੋ ਭੇਜਾ ਹੈ ਤਉ ਮੈਂ ਤੇਰੀ ਸਰਣੀ ਆਇਆ ਹੂੰ, ਤੇਰੇ ਕੋ ਸਰਬ ਮੇਂ (ਆਇਆ) ਵਿਆਪਿਆ ਹੋਇਆ ਜਾਨਿਆ ਹੈ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,ਪਦ ਅਰਥ ਤਉ ਸਰਨੀ = ਤੇਰੀ ਸਰਨ।
SikhNet (Spanish)Oh Dios, he buscado Tu Refugio;
ਭਰੋਸੈ ਆਇਆ; ਕਿਰਪਾ ਆਇਆ ॥
bharosai aaeaa; kirapaa aaeaa |
Sant Singh KhalsaI have come to place my faith in You. I have come seeking Mercy.
Manmohan SinghPlacing faith in Thee and Thine mercy, I have come, come to Thee.
Manmohan Singh (Punjabi)ਤੇਰੇ ਅਤੇ ਤੇਰੀ ਰਹਿਮਤ ਵਿੱਚ ਨਿਸਚਾ ਧਾਰ ਕੇ, ਮੈਂ ਤੇਰੇ ਕੋਲ ਆਇਆ, ਆਇਆ ਹਾਂ।
Fareedkot Teekaਔ ਜਬ ਤੂੰ ਕਿਰਪਾ ਮੇਂ ਆਇਆ ਤਬ ਮੈਂ ਭਾਰੋਸੇ ਮੇਂ ਆਇਆ॥
Prof. Sahib Singhਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ।ਪਦ ਅਰਥ ਭਰੋਸੈ = ਭਰੋਸੇ ਨਾਲ, ਇਤਬਾਰ ਨਾਲ।
SikhNet (Spanish)teniendo Fe en Ti y en Tu Compasión, oh Señor, consérvame en Tu Voluntad
ਜਿਉ ਭਾਵੈ. ਤਿਉ ਰਾਖਹੁ ਸੁਆਮੀ; ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
jiau bhaavai. tiau raakhahu suaamee; maarag gureh patthaaeaa |1| rahaau |
Sant Singh KhalsaIf it pleases You, save me, O my Lord and Master. The Guru has placed me upon the Path. ||1||Pause||
Manmohan SinghAs Thou willest, so save Thou me, O Lord, The Guru has put me on Thy path. Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਗੁਰਦੇਵ ਜੀ ਨੇ ਮੈਨੂੰ ਤੇਰੇ ਰਸਤੇ ਤੇ ਟੋਰਿਆ ਹੈ। ਠਹਿਰਾਉ।
Fareedkot Teekaਅਬ ਜਿਉਂ ਭਾਵੇ ਹੇ ਸੁਆਮੀ! ਤਿਉਂ ਰਾਖ ਵਾ ਹੇ ਸੁਆਮੀ! ਜਬ ਤੂੰ ਕਿਰਪਾ ਮੇਂ ਆਇਆ ਅਰਥਾਤ ਕ੍ਰਿਪਾਲੂ ਹੂਆ, ਤਬ ਮੈਂ ਸਰਣੀ ਆਇਆ। ਜਬ ਮੈਂ ਸਰਣੀ ਆਇਆ ਤਬ ਮੈਂ ਭਰੋਸੇ ਮੇਂ ਆਇਆ ਔ ਏਸ ਰਸਤੇ ਮੇਂ ਮੇਰੇ ਕੋ ਗੁਰੋਂ ਨੇ (ਪਠਾਇਆ) ਭੇਜਿਆ ਹੈ॥੧॥ ਰਹਾਉ ॥
Prof. Sahib Singhਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ॥੧॥ ਰਹਾਉ ॥ਪਦ ਅਰਥ ਸੁਆਮੀ = ਹੇ ਸੁਆਮੀ! ਮਾਰਗੁ = ਰਸਤਾ। ਗੁਰਹਿ = ਗੁਰੂ ਨੇ। ਪਠਾਇਆ = ਭੇਜਿਆ ਹੈ ॥੧॥ ਰਹਾਉ ॥
SikhNet (Spanish)ahora que el Guru me ha puesto en Tu Sendero.(1-Pausa)
ਮਹਾ ਦੁਤਰੁ ਮਾਇਆ ॥
mahaa dutar maaeaa |
Sant Singh KhalsaMaya is very treacherous and difficult to pass through.
Manmohan SinghVery untraversable is the sea of worldliness,
Manmohan Singh (Punjabi)ਤਰਨ ਨੂੰ ਬੜਾ ਔਖਾ ਹੈ ਦੁਨੀਆਂਦਾਰੀ ਦਾ ਸਮੁੰਦਰ,
Fareedkot Teekaਮਾਇਆ ਜੋ ਮਹਾਂ ਦੁਤਰ ਹੈ॥
Prof. Sahib Singhਹੇ ਪ੍ਰਭੂ! (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।ਪਦ ਅਰਥ ਦੁਤਰੁ = ਜਿਸ ਨੂੰ ਤਰਨਾ ਔਖਾ ਹੈ।
SikhNet (Spanish)El mar de Maya es intransitable;
ਜੈਸੇ ਪਵਨੁ ਝੁਲਾਇਆ ॥੧॥
jaise pavan jhulaaeaa |1|
Sant Singh KhalsaIt is like a violent wind-storm. ||1||
Manmohan Singhit shoves the mortals like the violent blowing of wind.
Manmohan Singh (Punjabi)ਹਨੇਰੀ ਦੇ ਵਗਣ ਵਾਂਗੂ ਇਹ ਪ੍ਰਾਣੀਆਂ ਨੂੰ ਧੱਕੀ ਫਿਰਦਾ ਹੈ।
Fareedkot Teekaਸੋ ਜੈਸੇ ਪਵਨ ਕਾ ਝੁਲਾਰਾ ਹੋਤਾ ਹੈ, ਤੈਸੇ ਛਿਨ ਭੰਗਰ ਹੈ ਵਾ ਜੀਵਾਂ ਕੋ ਡੁਲਾਵਤੀ ਹੈ॥੧॥
Prof. Sahib Singhਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) ॥੧॥ਪਦ ਅਰਥ ਝੁਲਾਇਆ = ਹੁਲਾਰੇ ਦੇਂਦੀ ਹੈ ॥੧॥
SikhNet (Spanish)los vientos del deseo nos mueven a voluntad. (1)
ਸੁਨਿ ਸੁਨਿ ਹੀ ਡਰਾਇਆ ॥
sun sun hee ddaraaeaa |
Sant Singh KhalsaI am so afraid to hear
Manmohan SinghMy mind is terrified to hear,
Manmohan Singh (Punjabi)ਮੇਰਾ ਹਿਰਦਾ ਸਹਿਮ ਗਿਆ ਹੈ ਇਹ ਸੁਣ ਕੇ,
Fareedkot Teekaਸੁਨ ਸੁਨ ਕਰ ਰਿਦਾ ਡਰਤਾ ਹੈ॥
Prof. Sahib Singhਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ,ਪਦ ਅਰਥ ਸੁਨਿ = ਸੁਣ ਕੇ।
SikhNet (Spanish)Me aterra aún escuchar
ਕਰਰੋ ਧ੍ਰਮਰਾਇਆ ॥੨॥
kararo dhramaraaeaa |2|
Sant Singh Khalsathat the Righteous Judge of Dharma is so strict and stern. ||2||
Manmohan Singhthat the Righteous Judge is very strict.
Manmohan Singh (Punjabi)ਕਿ ਧਰਮ ਰਾਜਾ ਬਹੁਤ ਸਖਤ ਹੈ।
Fareedkot Teekaਔ ਧਰਮ ਰਾਜਾ ਕਰੜਾ ਹੈ॥੨॥
Prof. Sahib Singhਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ॥੨॥ਪਦ ਅਰਥ ਕਰਰੋ = ਕਰੜਾ, ਸਖ਼ਤ ॥੨॥
SikhNet (Spanish)que la Justicia de Dios es tan implacable.(2)
ਗ੍ਰਿਹ ਅੰਧ ਕੂਪਾਇਆ ॥
grih andh koopaaeaa |
Sant Singh KhalsaThe world is a deep, dark pit;
Manmohan SinghThe world is like a blind well.
Manmohan Singh (Punjabi)ਦੁਨੀਆਂ ਇਕ ਅੰਨ੍ਹੇ ਖੂਹ ਦੀ ਤਰ੍ਹਾਂ ਹੈ।
Fareedkot Teekaਗ੍ਰਿਹਸਤ ਅੰਧ ਕੂਪ ਹੈ॥
Prof. Sahib Singhਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ,ਪਦ ਅਰਥ ਗ੍ਰਿਹ = ਘਰ, ਸੰਸਾਰ। ਕੂਪ = ਖੂਹ।
SikhNet (Spanish)El mundo es como un pozo sin fondo;
ਪਾਵਕੁ ਸਗਰਾਇਆ ॥੩॥
paavak sagaraaeaa |3|
Sant Singh Khalsait is all on fire. ||3||
Manmohan SinghIt is but all fire.
Manmohan Singh (Punjabi)ਇਹ ਨਿਰੀ ਪੁਰੀ ਸਾਰੀ ਅੱਗ ਹੀ ਹੈ।
Fareedkot Teekaਔ ਸੰਸਾਰ ਅਗਨਿ ਕਾ ਸਾਗਰ ਹੈ ਇਸ ਕੇ ਬਚਾਉ ਲੀਏ॥੩॥
Prof. Sahib Singhਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ॥੩॥ਪਦ ਅਰਥ ਪਾਵਕੁ = (ਤ੍ਰਿਸ਼ਨਾ ਦੀ) ਅੱਗ। ਸਗਰਾਇਆ = ਸਾਰਾ ॥੩॥
SikhNet (Spanish)hay fuego por todas partes.(3)
ਗਹੀ ਓਟ; ਸਾਧਾਇਆ ॥
gahee ott; saadhaaeaa |
Sant Singh KhalsaI have grasped the Support of the Holy Saints.
Manmohan SinghI have grasped the saint's support.
Manmohan Singh (Punjabi)ਮੈਂ ਸੰਤਾਂ ਦਾ ਆਸਰਾ ਪਕੜਿਆ ਹੈ।
Fareedkot Teekaਸਾਧੋਂ ਕੀ ਰੇਨ ਪਕੜੀ ਹੈ॥
Prof. Sahib Singh(ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ,ਪਦ ਅਰਥ ਗਹੀ = ਫੜੀ। ਸਾਧਾਇਆ = ਗੁਰੂ (ਦੀ)।
SikhNet (Spanish)He buscado ahora vivir en mi Señor
ਨਾਨਕ; ਹਰਿ ਧਿਆਇਆ ॥
naanak; har dhiaaeaa |
Sant Singh KhalsaNanak meditates on the Lord.
Manmohan SinghNanak contemplates his Lord.
Manmohan Singh (Punjabi)ਨਾਨਕ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਅਬ ਤੁਝ ਕੋ ਧਿਆਇਆ ਹੈ॥
Prof. Sahib Singhਹੇ ਨਾਨਕ (ਆਖ-) ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,
SikhNet (Spanish)en el Refugio de los Santos y así,
ਅਬ ਮੈ ਪੂਰਾ ਪਾਇਆ ॥੪॥੩॥੪੬॥
ab mai pooraa paaeaa |4|3|46|
Sant Singh KhalsaNow, I have found the Perfect Lord. ||4||3||46||
Manmohan SinghI have now obtained the Perfect one.
Manmohan Singh (Punjabi)ਮੈਂ ਹੁਣ ਪੂਰਨ ਪੁਰਖ ਨੂੰ ਪਾ ਲਿਆ ਹੈ।
Fareedkot Teekaਅਬ ਮੈਂਨੇ ਤੇਰਾ ਪੂਰਣ ਸਰੂਪ ਪਾਇਆ ਹੈ॥੪॥੩॥੪੬॥
Prof. Sahib Singhਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ॥੪॥੩॥੪੬॥ਪਦ ਅਰਥ ਪੂਰਾ = ਪੂਰਨ ਪ੍ਰਭੂ ॥੪॥੩॥੪੬॥
SikhNet (Spanish)he obtenido a mi Dios Perfecto.(4-3-46)