ੴ

ਸਿੱਖਬਾਣੀ · SikhBani

Ang 746

Sri Guru Granth Sahib · Raag Soohee · 4 shabads, 47 lines
Translations
Shabad Guru Arjan Dev Ji Raag Soohee

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ॥

raag soohee mahalaa 5 ghar 5 parrataal |

Sant Singh KhalsaRaag Soohee, Fifth Mehl, Fifth House, Partaal:
Manmohan SinghRag Suhi 5th Guru. Partal.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਪੜਤਾਲ।
Prof. Sahib Singhਰਾਗ ਸੂਹੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
SikhNet (Spanish)Rag Suji, Mejl Guru Aryan, Quinto Canal Divino, Partal.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਪ੍ਰੀਤਿ ਪ੍ਰੀਤਿ ਗੁਰੀਆ; ਮੋਹਨ ਲਾਲਨਾ ॥

preet preet gureea; mohan laalanaa |

Sant Singh KhalsaLove of the enticing Beloved Lord is the most glorious love.
Manmohan SinghThe affection of the Bewitching Beloved, is the greatest of all the affections.
Manmohan Singh (Punjabi)ਮੋਹਤ ਕਰ ਲੈਣ ਵਾਲੇ ਪ੍ਰੀਤਮ ਦਾ ਪਿਆਰ, ਸਾਰਿਆਂ ਪਿਆਰਾਂ ਨਾਲੋਂ ਵੱਡਾ ਹੈ।
Fareedkot Teekaਪ੍ਰੀਤੋਂ ਮੇਂ ਸੇ ਪ੍ਰੀਤੀ ਮੋਹਨ ਪ੍ਯਾਰੇ ਪੁਰਖ ਕੀ ਵਡੀ ਹੈ॥
Prof. Sahib Singhਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ।

ਪਦ ਅਰਥ ਪ੍ਰੀਤਿ ਪ੍ਰੀਤਿ = ਪ੍ਰੀਤਾਂ ਵਿਚੋਂ ਪ੍ਰੀਤਿ। ਗੁਰੀਆ = ਵੱਡੀ।

SikhNet (Spanish)El Amor más Sublime de todos es el de nuestro Señor Encantador.

ਜਪਿ ਮਨ ਗੋਬਿੰਦ ਏਕੈ. ਅਵਰੁ. ਨਹੀ ਕੋ ਲੇਖੈ; ਸੰਤ ਲਾਗੁ. ਮਨਹਿ ਛਾਡੁ, ਦੁਬਿਧਾ ਕੀ ਕੁਰੀਆ ॥੧॥ ਰਹਾਉ ॥

jap man gobind ekai. avar. nahee ko lekhai; sant laag. maneh chhaadd, dubidhaa kee kureea |1| rahaau |

Sant Singh KhalsaMeditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||
Manmohan SinghO man, contemplate thou the Lord of the world alone. Naught else is of any account. Abandoning from thy mind the path of duality, get thou attached to the saints. Pause.
Manmohan Singh (Punjabi)ਹੇ ਬੰਦੇ! ਤੂੰ ਕੇਵਲ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ। ਹੋਰ ਕੋਈ ਕਿਸੇ ਗਿਣਤੀ ਵਿੱਚ ਨਹੀਂ ਆਪਣੇ ਹਿਰਦੇ ਤੋਂ ਦਵੈਤ-ਭਾਵ ਦਾ ਮਾਰਗ ਤਿਆਗ ਤੇ ਸਾਧੂਆਂ ਨਾਲ ਜੁੜ ਜਾ। ਠਹਿਰਾਉ।
Fareedkot Teekaਤਾਂ ਤੇ ਹੇ ਮਨ! ਏਕ ਗੋਬਿੰਦ ਕੋ ਜਪ, ਮੋਖ ਮਾਰਗ ਮੇਂ ਅਵਰ ਕੋਈ ਕਾਮ ਲੇਖੇ ਨਹੀਂ ਲਗੇਗਾ ਔ ਸੰਤੋਂ ਕੀ ਚਰਨੀ ਲਗ ਔਰ ਮਨ ਸੇ ਦੁਬਿਧਾ ਕੀ (ਕੁਰੀਆ) ਡੰਡੀ ਦੁਬਿਧਾ ਰੂਪ ਛੋਡ ਦੇਹ, ਭਾਵ ਦ੍ਵੈਤ ਮਾਰਗ ਮੇਂ ਨਾ ਚਲ॥੧॥ ਰਹਾਉ ॥
Prof. Sahib Singhਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਲੇਖੈ = ਲੇਖੇ ਵਿਚ, ਪਰਵਾਨ। ਅਵਰੁ = ਕੋਈ ਹੋਰ (ਉੱਤਮ)। ਮਨਹਿ = ਮਨ ਵਿਚੋਂ। ਦੁਬਿਧਾ = ਡਾਂਵਾਂ-ਡੋਲ ਹਾਲਤ। ਕੁਰੀਆ = ਪਗਡੰਡੀ, ਰਸਤਾ ॥੧॥ ਰਹਾਉ ॥

SikhNet (Spanish)Vive en Él, pues nada más vale la pena, y dirígete hacia los Santos, quitando de tu mente el sendero de la dualidad. (1-Pausa)

ਨਿਰਗੁਨ ਹਰੀਆ ਸਰਗੁਨ ਧਰੀਆ; ਅਨਿਕ ਕੋਠਰੀਆ. ਭਿੰਨ ਭਿੰਨ, ਭਿੰਨ ਭਿਨ ਕਰੀਆ ॥

niragun hareea saragun dhareea; anik kotthareea. bhin bhin, bhin bhin kareea |

Sant Singh KhalsaThe Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.
Manmohan SinghThe Unmanifest Lord, has assumed the manifest form. He has fashioned numberless body chambers of varied and different designs.
Manmohan Singh (Punjabi)ਅਦ੍ਰਿਸ਼ਟ ਪ੍ਰਭੂ ਨੇ ਦ੍ਰਿਸ਼ਟਮਾਨ ਸਰੂਪ ਧਾਰਨ ਕਰ ਲਿਆ ਹੈ। ਉਸ ਨੇ ਅਣਗਿਣਤ ਦੇਹ ਕੋਠੜੀਆਂ, ਰੰਗ ਬਰੰਗੀਆਂ ਤੇ ਵੱਖੋਂ ਵੱਖ ਸਰੂਪਾਂ ਦੀਆਂ ਸਾਜੀਆਂ ਹਨ।
Fareedkot Teekaਨਿਰਗੁਨ ਹਰੀ ਨੇ ਹੀ ਵੈਰਾਟ ਰੂਪ ਸਰਗੁਨ ਸਰੂਪ ਧਾਰਨ ਕੀਆ ਹੈ। (ਅਨਿਕ ਕੋਠਰੀਆ) ਅਨੇਕ ਦੇਹਾਂ ਭਿੰਨ ਭਿੰਨ ਕਰੀਆਂ ਹੈਂ, ਭਾਵ ਚਾਰੋਂ ਜੁਗੋਂ ਮੇਂ ਵਾ ਚਾਰ ਖਾਣੀ ਰੂਪ ਕਰ ਕੇ ਤੀਨ ਲੋਕੋਂ ਮੇਂ ਨਿਆਰੀਆਂ ਨਿਆਰੀਆਂ ਕਰੀਆਂ ਹੈਂ॥
Prof. Sahib Singhਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ।

ਪਦ ਅਰਥ ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਹਰੀਆ = ਪਰਮਾਤਮਾ। ਸਰਗੁਨ ਧਰੀਆ = ਮਾਇਆ ਦੇ ਤਿੰਨ ਗੁਣਾਂ ਵਾਲਾ ਸਰੂਪ ਧਾਰਿਆ। ਭਿੰਨ = ਵੱਖ।

SikhNet (Spanish)El Señor Absoluto se nos ha manifestado de miles de millones de formas pareciendo tan distinto,

ਵਿਚਿ; ਮਨ ਕੋਟਵਰੀਆ ॥

vich; man kottavareea |

Sant Singh KhalsaWithin them, the mind is the policeman;
Manmohan SinghWithin them abides mind, the police officer.
Manmohan Singh (Punjabi)ਉਨ੍ਹਾਂ ਅੰਦਰ ਮਨੂਆ, ਕੋਤਵਾਲ ਵਸਦਾ ਹੈ।
Fareedkot Teekaਇਨ ਕੇ ਵੀਚ ਮਨ ਕੋਟਵਾਲ ਰਹਿਤਾ ਹੈ, ਭਾਵ ਸਭ ਮਨ ਕੇ ਅਨੁਸਾਰੀ ਹੈਂ॥
Prof. Sahib Singh(ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ।

ਪਦ ਅਰਥ ਕੋਟਵਰੀਆ = ਕੋਤਵਾਲ।

SikhNet (Spanish)pero en la mente de todos, Él se sienta como Observador.

ਨਿਜ ਮੰਦਰਿ ਪਿਰੀਆ ॥

nij mandar pireea |

Sant Singh Khalsamy Beloved lives in the temple of my inner self.
Manmohan SinghIn His mansion lives my love,
Manmohan Singh (Punjabi)ਆਪਣੇ ਮਹਿਲ ਅੰਦਰ ਮੇਰਾ ਪ੍ਰੀਤਮ ਰਹਿੰਦਾ ਹੈ,
Fareedkot Teekaਇਹ ਮਾਨੁਖ ਸਰੀਰ ਪਰਮੇਸਰ ਕਾ ਅਪਨਾ ਖਾਸ ਮੰਦਰ ਹੈ॥
Prof. Sahib Singhਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ,

ਪਦ ਅਰਥ ਨਿਜ ਮੰਦਰਿ = ਆਪਣੇ ਮੰਦਰ ਵਿਚ।

SikhNet (Spanish)En el templo de mi ser habita mi Amor

ਤਹਾ ਆਨਦ ਕਰੀਆ ॥

tahaa aanad kareea |

Sant Singh KhalsaHe plays there in ecstasy.
Manmohan Singhthere he lives in bliss,
Manmohan Singh (Punjabi)ਉਥੇ ਉਹ ਮੌਜਾਂ ਮਾਣਦਾ ਹੈ,
Fareedkot Teekaਸਰਬ ਇੰਦ੍ਰੀਓਂ ਦੁਆਰਾ ਤਹਾਂ ਆਨੰਦ ਕੋ ਭੋਗਤਾ ਹੈ॥
Prof. Sahib Singhਅਤੇ ਉੱਥੇ ਆਨੰਦ ਮਾਣਦਾ ਹੈ।
SikhNet (Spanish)y ahí Él se regocija en Éxtasis,

ਨਹ ਮਰੀਆ. ਨਹ ਜਰੀਆ ॥੧॥

neh mareea. neh jareea |1|

Sant Singh KhalsaHe does not die, and he never grows old. ||1||
Manmohan Singhand he dies not, nor does he age.
Manmohan Singh (Punjabi)ਉਹ ਨਾਂ ਮਰਦਾ ਹੈ ਅਤੇ ਨਾਂ ਹੀ ਬੁੱਢਾ ਹੁੰਦਾ ਹੈ।
Fareedkot Teekaਨਾ ਮਰਤਾ ਹੈ ਨਾ ਆਗ ਮੇਂ ਜਰਤਾ ਹੈ॥੧॥
Prof. Sahib Singhਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ॥੧॥

ਪਦ ਅਰਥ ਜਰੀਆ = ਬੁਢੇਪਾ ॥੧॥

SikhNet (Spanish)Él no muere, ni envejece. (1)

ਕਿਰਤਨਿ ਜੁਰੀਆ. ਬਹੁ ਬਿਧਿ ਫਿਰੀਆ; ਪਰ ਕਉ ਹਿਰੀਆ ॥

kiratan jureea. bahu bidh fireea; par kau hireea |

Sant Singh KhalsaHe is engrossed in worldly activities, wandering around in various ways. He steals the property of others,
Manmohan SinghThe man is engrossed in the worldly affairs, wanders in various ways and snatches another's property.
Manmohan Singh (Punjabi)ਇਨਸਾਨ ਸੰਸਾਰੀ ਧੰਦਿਆਂ ਅੰਦਰ ਖੱਚਤ ਹੋਇਆ ਹੋਇਆ ਹੈ, ਅਨੇਕਾਂ ਤਰ੍ਹਾਂ ਭਟਕਦਾ ਫਿਰਦਾ ਹੈ ਅਤੇ ਹੋਰਨਾਂ ਦੇ ਮਾਲ ਮਿਲਖ ਨੂੰ ਖੋਂਹਦਾ ਹੈ।
Fareedkot Teekaਐਸਾ ਚੇਤਨ ਦੇਵ ਕਰਮੋਂ ਕੇ ਸੰਬੰਧ ਕਰ ਅਨੇਕ ਪ੍ਰਕਾਰ ਕੀਆਂ ਜੋਨੀਓਂ ਮੇਂ ਫਿਰਤਾ ਹੈ ਔਰ ਪਰਾਏ ਪਦਾਰਥਾਂ ਕੋ ਦੇਖਤਾ ਹੈ॥
Prof. Sahib Singhਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ,

ਪਦ ਅਰਥ ਕਿਰਤਨਿ = ਇਸ ਕੀਤੇ ਹੋਏ ਜਗਤ ਵਿਚ, ਰਚੇ ਹੋਏ ਸੰਸਾਰ (ਦੇ ਮੋਹ) ਵਿਚ। ਜੁਰੀਆ = ਜੁੜਿਆ ਹੋਇਆ। ਪਰ ਕਉ = ਪਰਾਏ (ਧਨ) ਨੂੰ। ਹਿਰੀਆ = ਤੱਕਦਾ ਹੈ।

SikhNet (Spanish)Uno se involucra en sus propios asuntos y anda de muchas formas viendo siempre su propia conveniencia,

ਬਿਖਨਾ ਘਿਰੀਆ ॥

bikhanaa ghireea |

Sant Singh Khalsaand is surrounded by corruption and sin.
Manmohan SinghHe is surrounded by sins.
Manmohan Singh (Punjabi)ਉਹ ਪਾਪਾਂ ਦਾ ਘੇਰਿਆ ਹੋਇਆ ਹੈ।
Fareedkot Teekaਬਿਖ੍ਯੋਂ ਕਾ ਅਵਰਿਆ ਹੂਆ ਹੈ॥
Prof. Sahib Singhਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।

ਪਦ ਅਰਥ ਬਿਖਨਾ = ਵਿਸ਼ਿਆਂ ਨਾਲ।

SikhNet (Spanish)rodeado por la maldad por todas partes.

ਅਬ ਸਾਧੂ ਸੰਗਿ ਪਰੀਆ ॥

ab saadhoo sang pareea |

Sant Singh KhalsaBut now, he joins the Saadh Sangat, the Company of the Holy,
Manmohan SinghNow when he joins in the society of saints,
Manmohan Singh (Punjabi)ਹੁਣ ਜਦ ਉਹ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ,
Fareedkot Teekaਔਰ ਇਹੀ ਜੀਵ ਜਬ ਸਾਧ ਸੰਗਤ ਮੇਂ ਪੜ ਜਾਤਾ ਹੈ ਤਬ ਅਬਨਾਸੀ ਹੋ ਜਾਤਾ ਹੈ॥
Prof. Sahib Singhਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ,

ਪਦ ਅਰਥ ਸੰਗਿ = ਸੰਗਤਿ ਵਿਚ। ਪਰੀਆ = ਆ ਪਿਆ ਹੈ।

SikhNet (Spanish)Pero cuando se une a la Saad Sangat, la Sociedad de los Santos

ਹਰਿ ਦੁਆਰੈ ਖਰੀਆ ॥

har duaarai khareea |

Sant Singh Khalsaand stands before the Lord's Gate.
Manmohan Singhand stands before the God's gate,
Manmohan Singh (Punjabi)ਅਤੇ ਰੱਬ ਦੇ ਦਰ ਤੇ ਜਾ ਖੜਾ ਹੁੰਦਾ ਹੈ,
Fareedkot Teekaਜੋ ਸੰਤ ਹਰੀ ਕੇ ਦੁਆਰੇ ਖੜੇ ਹੈਂ, ਭਾਵ ਜੋ ਪ੍ਰਾਪਤੀ ਵਾਲੇ ਹੈਂ॥
Prof. Sahib Singhਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ,

ਪਦ ਅਰਥ ਦੁਆਰੈ = ਦਰ ਤੇ।

SikhNet (Spanish)y se para ante la Puerta del Señor,

ਦਰਸਨੁ ਕਰੀਆ ॥

darasan kareea |

Sant Singh KhalsaHe obtains the Blessed Vision of the Lord's Darshan.
Manmohan Singhhe sees the Lord's vision.
Manmohan Singh (Punjabi)ਉਹ ਪ੍ਰਭੂ ਦਾ ਦੀਦਾਰ ਦੇਖ ਲੈਂਦਾ ਹੈ।
Fareedkot Teekaਹਰੀ ਕਾ ਦਰਸਨ ਕਰਕੇ, ਭਾਵ ਅਭੇਦ ਹੋ ਕੇ॥
Prof. Sahib Singh(ਪ੍ਰਭੂ ਦਾ) ਦਰਸਨ ਕਰਦਾ ਹੈ।
SikhNet (Spanish)El obtiene la visión del Darshan del Señor;

ਨਾਨਕ. ਗੁਰ ਮਿਰੀਆ ॥

naanak. gur mireea |

Sant Singh KhalsaNanak has met the Guru;
Manmohan SinghNanak has met the Guru,
Manmohan Singh (Punjabi)ਨਾਨਕ ਗੁਰਦੇਵ ਜੀ ਨੂੰ ਮਿਲ ਪਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੂ ਮਿਲੇਂ॥
Prof. Sahib Singhਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ,

ਪਦ ਅਰਥ ਗੁਰ ਮਿਰੀਆ = ਗੁਰੂ ਨੂੰ ਮਿਲਿਆ।

SikhNet (Spanish)Nanak a encontrado al Guru;

ਬਹੁਰਿ. ਨ ਫਿਰੀਆ ॥੨॥੧॥੪੪॥

bahur. na fireea |2|1|44|

Sant Singh Khalsahe shall not be reincarnated again. ||2||1||44||
Manmohan Singhand shall not return again.
Manmohan Singh (Punjabi)ਅਤੇ ਮੁੜ ਪਰਤ ਕੇ ਨਹੀਂ ਆਵੇਗਾ।
Fareedkot Teekaਚੌਰਾਸੀ ਲਾਖ ਜੂਨੋਂ ਮੇਂ ਫਿਰ ਨਹੀਂ ਫਿਰੀਤਾ ਹੈ॥੨॥੧॥੪੪॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ॥੨॥੧॥੪੪॥

ਪਦ ਅਰਥ ਬਹੁਰਿ = ਮੁੜ ॥੨॥੧॥੪੪॥

SikhNet (Spanish)el no será reencarnado una vez mas. (2-1-44)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਰਾਸਿ ਮੰਡਲੁ ਕੀਨੋ ਆਖਾਰਾ ॥

raas manddal keeno aakhaaraa |

Sant Singh KhalsaThe Lord has made this world a stage;
Manmohan SinghThe Lord has made this world an arena of milk-maid's dance.
Manmohan Singh (Punjabi)ਸਾਹਿਬ ਨੇ ਇਸ ਜਗਤ ਨੂੰ ਗੋਪੀਆਂ ਦੇ ਨਾਚ ਦਾ ਇਕ ਮੈਦਾਨ ਬਣਾਇਆ ਹੈ।
Fareedkot Teekaਹੇ ਮਹਾਰਾਜ! ਏਹ ਪ੍ਰਪੰਚ ਰਾਸ ਮੰਡਲ ਦਾ ਅਖਾੜਾ ਤੈਂ ਰਚਿਆ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ।

ਪਦ ਅਰਥ ਮੰਡਲੁ = ਮੰਡੂਆ। ਅਖਾਰਾ = ਜਗਤ-ਅਖਾੜਾ।

SikhNet (Spanish)El mundo es un estrado en donde,

ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥

sagalo saaj rakhio paasaaraa |1| rahaau |

Sant Singh KhalsaHe fashioned the expanse of the entire creation. ||1||Pause||
Manmohan SinghCreating the entire creation, He has placed it therein. Pause.
Manmohan Singh (Punjabi)ਸਾਰੀ ਰਚਨਾ ਨੂੰ ਰਚ ਕੇ, ਉਸ ਨੇ ਇਸ ਨੂੰ ਉਸ ਵਿੱਚ ਟਿਕਾਇਆ ਹੈ। ਠਹਿਰਾਉ।
Fareedkot Teekaਸਰਬ ਪਸਾਰਾ ਸਾਜ ਕੇ ਫੇਰ ਇਸ ਕੀ ਰਖ੍ਯਾ ਕਰੀ ਹੈ॥੧॥ ਰਹਾਉ ॥
Prof. Sahib Singhਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਸਗਲੋ ਪਾਸਾਰਾ = ਸਾਰਾ ਜਗਤ-ਖਿਲਾਰਾ। ਸਾਜ = ਸਾਜ ਕੇ ॥੧॥ ਰਹਾਉ ॥

SikhNet (Spanish)en la creación entera, cada uno actúa su parte. (1-Pausa)

ਬਹੁ ਬਿਧਿ ਰੂਪ ਰੰਗ ਆਪਾਰਾ ॥

bahu bidh roop rang aapaaraa |

Sant Singh KhalsaHe fashioned it in various ways, with limitless colors and forms.
Manmohan SinghIn various ways He has made infinite forms and colours.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਉਸ ਨੇ ਬੇਅੰਤ ਸਰੂਪ ਤੇ ਰੰਗਤਾਂ ਬਣਾਈਆਂ ਹਨ।
Fareedkot Teekaਬਹੁਤ ਪ੍ਰਕਾਰ ਕੇ ਅਕਾਰ ਹੈਂ ਅਪਾਰ ਹੀ ਤਿਨ ਕੇ ਰੰਗ ਹੈਂ॥
Prof. Sahib Singhਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ।

ਪਦ ਅਰਥ ਬਹੁ ਬਿਧਿ = ਕਈ ਕਿਸਮਾਂ ਦੇ। ਆਪਾਰਾ = ਬੇਅੰਤ।

SikhNet (Spanish)Millones son las formas e infinitos los colores;

ਪੇਖੈ ਖੁਸੀ; ਭੋਗ ਨਹੀ ਹਾਰਾ ॥

pekhai khusee; bhog nahee haaraa |

Sant Singh KhalsaHe watches over it with joy, and He never tires of enjoying it.
Manmohan SinghHis play, the Lord cheerfully beholds and is tired not of enjoying it.
Manmohan Singh (Punjabi)ਆਪਣੀ ਖੇਡ ਨੂੰ ਸਾਈਂ ਆਨੰਦ ਨਾਲ ਵੇਖਦਾ ਹੈ ਅਤੇ ਇਸ ਨੂੰ ਮਾਣਦਾ ਹੋਇਆ ਥੱਕਦਾ ਨਹੀਂ।
Fareedkot Teekaਦੇਖ ਕਰ ਖੁਸ਼ੀ ਹੋਤਾ ਹੈ ਔ ਤੂੰ ਹੀ ਸਰਬ ਰੂਪ ਹੋ ਕੇ ਨਿਸਚੇ ਭੋਗਨਹਾਰ ਹੋ ਰਹਾ ਹੈ॥
Prof. Sahib Singh(ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ।

ਪਦ ਅਰਥ ਪੇਖੈ = ਵੇਖਦਾ ਹੈ। ਹਾਰਾ = ਥੱਕਦਾ।

SikhNet (Spanish)el Señor ve la obra y no se cansa de gozar.

ਸਭਿ ਰਸ ਲੈਤ; ਬਸਤ ਨਿਰਾਰਾ ॥੧॥

sabh ras lait; basat niraaraa |1|

Sant Singh KhalsaHe enjoys all the delights, and yet He remains unattached. ||1||
Manmohan SinghWhile enjoying all the relishes, He remains detached.
Manmohan Singh (Punjabi)ਸਾਰੇ ਸੁਆਦਾਂ ਨੂੰ ਮਾਣਦਾ ਹੋਇਆ ਉਹ ਨਿਰਲੇਪ ਰਹਿੰਦਾ ਹੈ।
Fareedkot Teekaਔਰ ਸਭ ਰਸ ਲੇਤਾ ਹੈਂ ਫੇਰ ਅਸੰਗ ਬਸਤਾ ਹੈਂ॥੧॥
Prof. Sahib Singhਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ ॥੧॥

ਪਦ ਅਰਥ ਸਭਿ = ਸਾਰੇ। ਬਸਤ = ਵੱਸਦਾ ਹੈ। ਨਿਰਾਰਾ = ਨਿਰਾਲਾ, ਵੱਖਰਾ, ਨਿਰਲੇਪ ॥੧॥

SikhNet (Spanish)Pero mientras Él goza de todo, permanece desapegado. (1)

ਬਰਨੁ ਚਿਹਨੁ ਨਾਹੀ; ਮੁਖੁ ਨ ਮਾਸਾਰਾ ॥

baran chihan naahee; mukh na maasaaraa |

Sant Singh KhalsaHe has no color, no sign, no mouth and no beard.
Manmohan SinghHe has no colour or sign, nor mouth or beard.
Manmohan Singh (Punjabi)ਉਸ ਦਾ ਨਾਂ ਕੋਈ ਰੰਗ ਜਾਂ ਚਿੰਨ੍ਹ ਹੈ, ਨਾਂ ਹੀ ਕੋਈ ਮੁੱਖ ਜਾਂ ਦਾੜ੍ਹਾ ਹੈ।
Fareedkot Teekaਤੇਰਾ ਕੋਈ ਸ੍ਵੇਤ, ਪੀਤਾਦੀ ਰੰਗ ਭੀ ਨਹੀਂ, ਤਿਲ, ਲਸਣਾਦਿ ਚਿਨ ਵੀ ਨਹੀਂ, ਮੁਖ ਨਹੀਂ ਔਰ (ਮਾਸਾਰਾ) ਦਾੜਾ ਭੀ ਨਹੀਂ ਵਾ ਕੁਛ ਮਾਸ ਭੀ ਨਹੀਂ॥
Prof. Sahib Singhਹੇ ਪ੍ਰਭੂ! ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।

ਪਦ ਅਰਥ ਬਰਨੁ = ਰੰਗ। ਚਿਹਨੁ = ਨਿਸ਼ਾਨ। ਮਾਸਾਰਾ = ਦਾੜ੍ਹੀ।

SikhNet (Spanish)No tiene color, ni signo, ni barba;

ਕਹਨੁ. ਨ ਜਾਈ; ਖੇਲੁ ਤੁਹਾਰਾ ॥

kehan. na jaaee; khel tuhaaraa |

Sant Singh KhalsaI cannot describe Your play.
Manmohan SinghThine play, O Lord, I can narrate not.
Manmohan Singh (Punjabi)ਤੇਰੀ ਖੇਡ, ਹੇ ਸੁਆਮੀ! ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਤੇਰਾ ਖੇਲ ਕੁਛ ਕਹਿਆ ਨਹੀਂ ਜਾਤਾ॥
Prof. Sahib Singhਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ।
SikhNet (Spanish)oh Señor, no puedo describir Tu Maravilla.

ਨਾਨਕ ਰੇਣ; ਸੰਤ ਚਰਨਾਰਾ ॥੨॥੨॥੪੫॥

naanak ren; sant charanaaraa |2|2|45|

Sant Singh KhalsaNanak is the dust of the feet of the Saints. ||2||2||45||
Manmohan SinghNanak is the dust of the saints feet.
Manmohan Singh (Punjabi)ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਹ ਕਿਰਪਾ ਕਰ ਜੋ ਤੇਰੇ ਸੰਤੋਂ ਕੇ ਚਰਨੋਂ ਕੀ ਧੂੜਿ ਹੋਵਾਂ, ਭਾਵ ਅਭਿਮਾਨ ਰਹਿਤ ਹੋ ਕੇ ਸੰਤੋਂ ਕੀ ਸੇਵਾ ਕਰਾਂ॥੨॥੨॥੪੫॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੨॥੨॥੪੫॥

ਪਦ ਅਰਥ ਰੇਣ = ਧੂੜ ॥੨॥੨॥੪੫॥

SikhNet (Spanish)Así que pido ser el Polvo que pisan los Pies de Tus Santos. (2-2-45)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਤਉ ਮੈ ਆਇਆ; ਸਰਨੀ ਆਇਆ ॥

tau mai aaeaa; saranee aaeaa |

Sant Singh KhalsaI have come to You. I have come to Your Sanctuary.
Manmohan SinghMy Lord, I have come to Thee. Thine refuge I have sought.
Manmohan Singh (Punjabi)ਮੇਰੇ ਸਾਈਂ! ਮੈਂ ਤੇਰੇ ਕੋਲ ਆਇਆ ਹਾਂ। ਤੇਰੀ ਪਨਾਹ ਮੈਂ ਲਈ ਹੈ।
Fareedkot Teekaਜੋ ਤੇਰੇ ਸਾਧ ਸੰਗ ਮਾਰਗ ਮੇਂ ਗੁਰੋਂ ਨੇ ਮੇਰੇ ਕੋ ਭੇਜਾ ਹੈ ਤਉ ਮੈਂ ਤੇਰੀ ਸਰਣੀ ਆਇਆ ਹੂੰ, ਤੇਰੇ ਕੋ ਸਰਬ ਮੇਂ (ਆਇਆ) ਵਿਆਪਿਆ ਹੋਇਆ ਜਾਨਿਆ ਹੈ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,

ਪਦ ਅਰਥ ਤਉ ਸਰਨੀ = ਤੇਰੀ ਸਰਨ।

SikhNet (Spanish)Oh Dios, he buscado Tu Refugio;

ਭਰੋਸੈ ਆਇਆ; ਕਿਰਪਾ ਆਇਆ ॥

bharosai aaeaa; kirapaa aaeaa |

Sant Singh KhalsaI have come to place my faith in You. I have come seeking Mercy.
Manmohan SinghPlacing faith in Thee and Thine mercy, I have come, come to Thee.
Manmohan Singh (Punjabi)ਤੇਰੇ ਅਤੇ ਤੇਰੀ ਰਹਿਮਤ ਵਿੱਚ ਨਿਸਚਾ ਧਾਰ ਕੇ, ਮੈਂ ਤੇਰੇ ਕੋਲ ਆਇਆ, ਆਇਆ ਹਾਂ।
Fareedkot Teekaਔ ਜਬ ਤੂੰ ਕਿਰਪਾ ਮੇਂ ਆਇਆ ਤਬ ਮੈਂ ਭਾਰੋਸੇ ਮੇਂ ਆਇਆ॥
Prof. Sahib Singhਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ।

ਪਦ ਅਰਥ ਭਰੋਸੈ = ਭਰੋਸੇ ਨਾਲ, ਇਤਬਾਰ ਨਾਲ।

SikhNet (Spanish)teniendo Fe en Ti y en Tu Compasión, oh Señor, consérvame en Tu Voluntad

ਜਿਉ ਭਾਵੈ. ਤਿਉ ਰਾਖਹੁ ਸੁਆਮੀ; ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥

jiau bhaavai. tiau raakhahu suaamee; maarag gureh patthaaeaa |1| rahaau |

Sant Singh KhalsaIf it pleases You, save me, O my Lord and Master. The Guru has placed me upon the Path. ||1||Pause||
Manmohan SinghAs Thou willest, so save Thou me, O Lord, The Guru has put me on Thy path. Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਗੁਰਦੇਵ ਜੀ ਨੇ ਮੈਨੂੰ ਤੇਰੇ ਰਸਤੇ ਤੇ ਟੋਰਿਆ ਹੈ। ਠਹਿਰਾਉ।
Fareedkot Teekaਅਬ ਜਿਉਂ ਭਾਵੇ ਹੇ ਸੁਆਮੀ! ਤਿਉਂ ਰਾਖ ਵਾ ਹੇ ਸੁਆਮੀ! ਜਬ ਤੂੰ ਕਿਰਪਾ ਮੇਂ ਆਇਆ ਅਰਥਾਤ ਕ੍ਰਿਪਾਲੂ ਹੂਆ, ਤਬ ਮੈਂ ਸਰਣੀ ਆਇਆ। ਜਬ ਮੈਂ ਸਰਣੀ ਆਇਆ ਤਬ ਮੈਂ ਭਰੋਸੇ ਮੇਂ ਆਇਆ ਔ ਏਸ ਰਸਤੇ ਮੇਂ ਮੇਰੇ ਕੋ ਗੁਰੋਂ ਨੇ (ਪਠਾਇਆ) ਭੇਜਿਆ ਹੈ॥੧॥ ਰਹਾਉ ॥
Prof. Sahib Singhਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ॥੧॥ ਰਹਾਉ ॥

ਪਦ ਅਰਥ ਸੁਆਮੀ = ਹੇ ਸੁਆਮੀ! ਮਾਰਗੁ = ਰਸਤਾ। ਗੁਰਹਿ = ਗੁਰੂ ਨੇ। ਪਠਾਇਆ = ਭੇਜਿਆ ਹੈ ॥੧॥ ਰਹਾਉ ॥

SikhNet (Spanish)ahora que el Guru me ha puesto en Tu Sendero.(1-Pausa)

ਮਹਾ ਦੁਤਰੁ ਮਾਇਆ ॥

mahaa dutar maaeaa |

Sant Singh KhalsaMaya is very treacherous and difficult to pass through.
Manmohan SinghVery untraversable is the sea of worldliness,
Manmohan Singh (Punjabi)ਤਰਨ ਨੂੰ ਬੜਾ ਔਖਾ ਹੈ ਦੁਨੀਆਂਦਾਰੀ ਦਾ ਸਮੁੰਦਰ,
Fareedkot Teekaਮਾਇਆ ਜੋ ਮਹਾਂ ਦੁਤਰ ਹੈ॥
Prof. Sahib Singhਹੇ ਪ੍ਰਭੂ! (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।

ਪਦ ਅਰਥ ਦੁਤਰੁ = ਜਿਸ ਨੂੰ ਤਰਨਾ ਔਖਾ ਹੈ।

SikhNet (Spanish)El mar de Maya es intransitable;

ਜੈਸੇ ਪਵਨੁ ਝੁਲਾਇਆ ॥੧॥

jaise pavan jhulaaeaa |1|

Sant Singh KhalsaIt is like a violent wind-storm. ||1||
Manmohan Singhit shoves the mortals like the violent blowing of wind.
Manmohan Singh (Punjabi)ਹਨੇਰੀ ਦੇ ਵਗਣ ਵਾਂਗੂ ਇਹ ਪ੍ਰਾਣੀਆਂ ਨੂੰ ਧੱਕੀ ਫਿਰਦਾ ਹੈ।
Fareedkot Teekaਸੋ ਜੈਸੇ ਪਵਨ ਕਾ ਝੁਲਾਰਾ ਹੋਤਾ ਹੈ, ਤੈਸੇ ਛਿਨ ਭੰਗਰ ਹੈ ਵਾ ਜੀਵਾਂ ਕੋ ਡੁਲਾਵਤੀ ਹੈ॥੧॥
Prof. Sahib Singhਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) ॥੧॥

ਪਦ ਅਰਥ ਝੁਲਾਇਆ = ਹੁਲਾਰੇ ਦੇਂਦੀ ਹੈ ॥੧॥

SikhNet (Spanish)los vientos del deseo nos mueven a voluntad. (1)

ਸੁਨਿ ਸੁਨਿ ਹੀ ਡਰਾਇਆ ॥

sun sun hee ddaraaeaa |

Sant Singh KhalsaI am so afraid to hear
Manmohan SinghMy mind is terrified to hear,
Manmohan Singh (Punjabi)ਮੇਰਾ ਹਿਰਦਾ ਸਹਿਮ ਗਿਆ ਹੈ ਇਹ ਸੁਣ ਕੇ,
Fareedkot Teekaਸੁਨ ਸੁਨ ਕਰ ਰਿਦਾ ਡਰਤਾ ਹੈ॥
Prof. Sahib Singhਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ,

ਪਦ ਅਰਥ ਸੁਨਿ = ਸੁਣ ਕੇ।

SikhNet (Spanish)Me aterra aún escuchar

ਕਰਰੋ ਧ੍ਰਮਰਾਇਆ ॥੨॥

kararo dhramaraaeaa |2|

Sant Singh Khalsathat the Righteous Judge of Dharma is so strict and stern. ||2||
Manmohan Singhthat the Righteous Judge is very strict.
Manmohan Singh (Punjabi)ਕਿ ਧਰਮ ਰਾਜਾ ਬਹੁਤ ਸਖਤ ਹੈ।
Fareedkot Teekaਔ ਧਰਮ ਰਾਜਾ ਕਰੜਾ ਹੈ॥੨॥
Prof. Sahib Singhਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ॥੨॥

ਪਦ ਅਰਥ ਕਰਰੋ = ਕਰੜਾ, ਸਖ਼ਤ ॥੨॥

SikhNet (Spanish)que la Justicia de Dios es tan implacable.(2)

ਗ੍ਰਿਹ ਅੰਧ ਕੂਪਾਇਆ ॥

grih andh koopaaeaa |

Sant Singh KhalsaThe world is a deep, dark pit;
Manmohan SinghThe world is like a blind well.
Manmohan Singh (Punjabi)ਦੁਨੀਆਂ ਇਕ ਅੰਨ੍ਹੇ ਖੂਹ ਦੀ ਤਰ੍ਹਾਂ ਹੈ।
Fareedkot Teekaਗ੍ਰਿਹਸਤ ਅੰਧ ਕੂਪ ਹੈ॥
Prof. Sahib Singhਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ,

ਪਦ ਅਰਥ ਗ੍ਰਿਹ = ਘਰ, ਸੰਸਾਰ। ਕੂਪ = ਖੂਹ।

SikhNet (Spanish)El mundo es como un pozo sin fondo;

ਪਾਵਕੁ ਸਗਰਾਇਆ ॥੩॥

paavak sagaraaeaa |3|

Sant Singh Khalsait is all on fire. ||3||
Manmohan SinghIt is but all fire.
Manmohan Singh (Punjabi)ਇਹ ਨਿਰੀ ਪੁਰੀ ਸਾਰੀ ਅੱਗ ਹੀ ਹੈ।
Fareedkot Teekaਔ ਸੰਸਾਰ ਅਗਨਿ ਕਾ ਸਾਗਰ ਹੈ ਇਸ ਕੇ ਬਚਾਉ ਲੀਏ॥੩॥
Prof. Sahib Singhਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ॥੩॥

ਪਦ ਅਰਥ ਪਾਵਕੁ = (ਤ੍ਰਿਸ਼ਨਾ ਦੀ) ਅੱਗ। ਸਗਰਾਇਆ = ਸਾਰਾ ॥੩॥

SikhNet (Spanish)hay fuego por todas partes.(3)

ਗਹੀ ਓਟ; ਸਾਧਾਇਆ ॥

gahee ott; saadhaaeaa |

Sant Singh KhalsaI have grasped the Support of the Holy Saints.
Manmohan SinghI have grasped the saint's support.
Manmohan Singh (Punjabi)ਮੈਂ ਸੰਤਾਂ ਦਾ ਆਸਰਾ ਪਕੜਿਆ ਹੈ।
Fareedkot Teekaਸਾਧੋਂ ਕੀ ਰੇਨ ਪਕੜੀ ਹੈ॥
Prof. Sahib Singh(ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ,

ਪਦ ਅਰਥ ਗਹੀ = ਫੜੀ। ਸਾਧਾਇਆ = ਗੁਰੂ (ਦੀ)।

SikhNet (Spanish)He buscado ahora vivir en mi Señor

ਨਾਨਕ; ਹਰਿ ਧਿਆਇਆ ॥

naanak; har dhiaaeaa |

Sant Singh KhalsaNanak meditates on the Lord.
Manmohan SinghNanak contemplates his Lord.
Manmohan Singh (Punjabi)ਨਾਨਕ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਅਬ ਤੁਝ ਕੋ ਧਿਆਇਆ ਹੈ॥
Prof. Sahib Singhਹੇ ਨਾਨਕ (ਆਖ-) ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,
SikhNet (Spanish)en el Refugio de los Santos y así,

ਅਬ ਮੈ ਪੂਰਾ ਪਾਇਆ ॥੪॥੩॥੪੬॥

ab mai pooraa paaeaa |4|3|46|

Sant Singh KhalsaNow, I have found the Perfect Lord. ||4||3||46||
Manmohan SinghI have now obtained the Perfect one.
Manmohan Singh (Punjabi)ਮੈਂ ਹੁਣ ਪੂਰਨ ਪੁਰਖ ਨੂੰ ਪਾ ਲਿਆ ਹੈ।
Fareedkot Teekaਅਬ ਮੈਂਨੇ ਤੇਰਾ ਪੂਰਣ ਸਰੂਪ ਪਾਇਆ ਹੈ॥੪॥੩॥੪੬॥
Prof. Sahib Singhਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ॥੪॥੩॥੪੬॥

ਪਦ ਅਰਥ ਪੂਰਾ = ਪੂਰਨ ਪ੍ਰਭੂ ॥੪॥੩॥੪੬॥

SikhNet (Spanish)he obtenido a mi Dios Perfecto.(4-3-46)

Open this shabad →

Shabad Guru Arjan Dev Ji Raag Soohee continues on Ang 747

ਰਾਗੁ ਸੂਹੀ ਮਹਲਾ ੫ ਘਰੁ ੬ ॥

raag soohee mahalaa 5 ghar 6 |

Sant Singh KhalsaRaag Soohee, Fifth Mehl, Sixth House:
Manmohan SinghSuhi Measure. 5th Guru.
Manmohan Singh (Punjabi)ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Suji, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਸਤਿਗੁਰ ਪਾਸਿ ਬੇਨੰਤੀਆ; ਮਿਲੈ ਨਾਮੁ ਆਧਾਰਾ ॥

satigur paas benanteea; milai naam aadhaaraa |

Sant Singh KhalsaI offer this prayer to the True Guru, to bless me with the sustenance of the Naam.
Manmohan SinghI supplicate my True Guru, to bless me with the sustenance of the Lord's Name.
Manmohan Singh (Punjabi)ਸੁਆਮੀ ਦੇ ਨਾਮ ਦਾ ਆਹਾਰ ਪਰਾਪਤ ਕਰਨ ਲਈ ਮੈਂ ਆਪਣੇ ਸੱਚੇ ਗੁਰਾਂ ਕੋਲ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਭਾਈ! ਸਤਿਗੁਰੋਂ ਪਾਸ ਐਸੀ ਬੇਨਤੀ ਕਰੀਏ, ਹੇ ਸਤਿਗੁਰੋ! ਮੇਰੇ ਕੋ ਨਾਮ ਕਾ ਆਸਰਾ ਮਿਲੇ॥
Prof. Sahib Singhਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।

ਪਦ ਅਰਥ ਆਧਾਰਾ = (ਜ਼ਿੰਦਗੀ ਦਾ) ਆਸਰਾ।

SikhNet (Spanish)Mi oración al Guru Verdadero es que yo sea bendecido con el Sustento del Nombre del Señor,

ਤੁਠਾ ਸਚਾ ਪਾਤਿਸਾਹੁ; ਤਾਪੁ ਗਇਆ ਸੰਸਾਰਾ ॥੧॥

tutthaa sachaa paatisaahu; taap geaa sansaaraa |1|

Sant Singh KhalsaWhen the True King is pleased, the world is rid of its diseases. ||1||
Manmohan SinghWhen the True King is pleased, the world is cured of its fever.
Manmohan Singh (Punjabi)ਜਦ ਸੱਚਾ ਸੁਲਤਾਨ ਪ੍ਰਸੰਨ ਹੋ ਜਾਂਦਾ ਹੈ, ਤਦ ਜਗਤ ਦਾ ਬੁਖਾਰ ਉੱਤਰ ਜਾਂਦਾ ਹੈ।
Fareedkot Teekaਜਬ ਵਾਹਿਗੁਰੂ ਪ੍ਰਸੰਨ ਹੂਆ ਹੈ ਤਬ ਤਾਪ (ਸੰਸਾਰਾ) ਦੁਖ ਜਨਮ ਮਰਣ ਕਾ ਚਲਾ ਗਿਆ ਹੈ, ਭਾਵ ਮੁਕਤ ਹੂਏ ਹੈਂ॥੧॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਤੁਠਾ = ਪ੍ਰਸੰਨ ਹੋਇਆ। ਸਚਾ = ਸਦਾ-ਥਿਰ ਰਹਿਣ ਵਾਲਾ। ਤਾਪੁ = ਸੰਸਾਰ ਵਾਲਾ ਤਾਪ, ਮਾਇਆ ਦੇ ਮੋਹ ਦਾ ਤਾਪ ॥੧॥

SikhNet (Spanish)pues nuestro Señor Verdadero es Compasivo con nosotros y libera al mundo entero de sus aflicciones. (1)

ਭਗਤਾ ਕੀ ਟੇਕ ਤੂੰ. ਸੰਤਾ ਕੀ ਓਟ ਤੂੰ; ਸਚਾ ਸਿਰਜਨਹਾਰਾ ॥੧॥ ਰਹਾਉ ॥

bhagataa kee ttek toon. santaa kee ott toon; sachaa sirajanahaaraa |1| rahaau |

Sant Singh KhalsaYou are the Support of Your devotees, and the Shelter of the Saints, O True Creator Lord. ||1||Pause||
Manmohan SinghThou, O True creator, art the support of the devotees and Thou the shelter of the saints. Pause.
Manmohan Singh (Punjabi)ਤੂੰ ਹੇ ਸੱਚੇ ਕਰਤਾਰ! ਸ਼ਰਧਾਲੂ ਦਾ ਆਸਰਾ ਹੈਂ ਅਤੇ ਸਾਧੂਆਂ ਦੀ ਪਨਾਹ। ਠਹਿਰਾਉ।
Fareedkot Teekaਹੇ ਸਚਾ! ਤੂੰ ਸਭ ਕੇ ਰਚਨੇਹਾਰਾ ਹੈਂ ਅਰ ਤੂੰ ਹੀ ਸ਼ਾਂਤਿ ਰੂਪ ਭਗਤੋਂ ਕੀ ਮਨ ਤਨ ਕਰ ਓਟ ਹੈਂ॥੧॥ ਰਹਾਉ ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥

ਪਦ ਅਰਥ ਟੇਕ = ਸਹਾਰਾ। ਓਟ = ਆਸਰਾ। ਸਿਰਜਨਹਾਰਾ = ਪੈਦਾ ਕਰਨ ਵਾਲਾ ॥੧॥ ਰਹਾਉ ॥

SikhNet (Spanish)Oh Señor Creador, eres el Refugio de Tus Devotos. (1-Pausa)

ਸਚੁ ਤੇਰੀ ਸਾਮਗਰੀ; ਸਚੁ ਤੇਰਾ ਦਰਬਾਰਾ ॥

sach teree saamagaree; sach teraa darabaaraa |

Sant Singh KhalsaTrue are Your devices, and True is Your Court.
Manmohan SinghTrue are Thy chattels and true Thine court.
Manmohan Singh (Punjabi)ਸੱਚੀ ਹੈ ਤੇਰੀ ਵਸਤ ਵਲੇਵ ਅਤੇ ਸੱਚੀ ਤੇਰੀ ਦਰਗਾਹ।
Fareedkot Teekaਹੇ ਪਰਮੇਸਰ! ਤੇਰੀ ਗੁਣੋਂ ਰੂਪੀ ਸਮਗ੍ਰੀ ਭੀ ਸਚ ਸਰੂਪ ਹੈ, ਤੇਰਾ (ਦਰਬਾਰਾ) ਦੀਵਾਨ ਬੈਕੁੰਠ ਵਾ ਸਤਿਸੰਗ ਭੀ ਸਚਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,

ਪਦ ਅਰਥ ਸਚੁ = ਸਦਾ-ਥਿਰ। ਸਾਮਗਰੀ = ਸਾਮਾਨ, ਪਦਾਰਥ।

SikhNet (Spanish)Verdad es Tu Corte, Verdad las características de Tu Naturaleza;

ਸਚੁ ਤੇਰੇ ਖਾਜੀਨਿਆ; ਸਚੁ ਤੇਰਾ ਪਾਸਾਰਾ ॥੨॥

sach tere khaajeeniaa; sach teraa paasaaraa |2|

Sant Singh KhalsaTrue are Your treasures, and True is Your expanse. ||2||
Manmohan SinghTrue are Thine treasures and true Thy extension.
Manmohan Singh (Punjabi)ਸੱਚੇ ਹਨ ਤੇਰੇ ਖਜਾਨੇ ਅਤੇ ਸੱਚਾ ਹੈ ਤੇਰਾ ਖਿਲਾਰਾ।
Fareedkot Teekaਭਗਤਾਂ ਕੇ ਰਿਦੇ ਵਾ ਨਾਮ ਰੂਪ ਤੇਰੇ (ਖਾਜੀਨਿਆ) ਖਜਾਨੇ ਭੀ ਸਚੇ ਹੈਂ ਅਰ ਤੇਰਾ (ਪਾਸਾਰਾ) ਪ੍ਰਪੰਚ ਭੀ ਸਚਾ ਹੈ॥ ਯਥਾ-☬"ਆਪਿ ਸਤਿ ਕੀਆ ਸਭੁ ਸਤਿ॥"॥੨॥
Prof. Sahib Singh(ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥

ਪਦ ਅਰਥ ਖਾਜੀਨਿਆ = ਖ਼ਜ਼ਾਨੇ। ਪਾਸਾਰਾ = ਜਗਤ-ਖਿਲਾਰਾ ॥੨॥

SikhNet (Spanish)Verdad son Tus Tesoros, Verdad es el gastarlos. (2)

ਤੇਰਾ ਰੂਪੁ ਅਗੰਮੁ ਹੈ; ਅਨੂਪੁ ਤੇਰਾ ਦਰਸਾਰਾ ॥

teraa roop agam hai; anoop teraa darasaaraa |

Sant Singh KhalsaYour Form is inaccessible, and Your Vision is incomparably beautiful.
Manmohan SinghThy form is unapproachable and extremely beauteous is Thine vision.
Manmohan Singh (Punjabi)ਤੇਰਾ ਸਰੂਪ ਪਹੁੰਚ ਤੋਂ ਪਰੇ ਹੈ ਅਤੇ ਪਰਮ ਸੁੰਦਰ ਹੈ ਤੇਰਾ ਦਰਸ਼ਨ।
Fareedkot Teekaਹੇ ਵਾਹਿਗੁਰੂ! ਤੇਰਾ ਸਰੂਪ ਮਨ ਬਾਣੀ ਕਾ ਪਰਾ ਹੈ ਪਾਵਣਾ ਬੜਾ ਕਠਨ ਹੈ ਔਰ ਤੇਰਾ ਦਰਸਨ (ਅਨੂਪੁ) ਉਪਮਾ ਸੇ ਰਹਿਤ ਹੈ॥
Prof. Sahib Singhਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)।

ਪਦ ਅਰਥ ਅਗੰਮੁ = {अगभ्य} ਅਪਹੁੰਚ। ਅਨੂਪੁ = ਬੇ-ਮਿਸਾਲ, ਅਦੁੱਤੀ। ਦਰਸਾਰਾ = ਦਰਸਨ।

SikhNet (Spanish)Tu Forma es Infinita, Tu Visión Encantadora;

ਹਉ ਕੁਰਬਾਣੀ ਤੇਰਿਆ ਸੇਵਕਾ; ਜਿਨੑ ਹਰਿ ਨਾਮੁ ਪਿਆਰਾ ॥੩॥

hau kurabaanee teriaa sevakaa; jina har naam piaaraa |3|

Sant Singh KhalsaI am a sacrifice to Your servants; they love Your Name, O Lord. ||3||
Manmohan SinghI am a sacrifice unto Thine servants, to whom Thy Name is sweet, O Lord.
Manmohan Singh (Punjabi)ਮੈਂ ਤੇਰਿਆਂ ਗੋਲਿਆਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਮਿੱਠੜਾ ਲੱਗਦਾ ਹੈ, ਹੇ ਪ੍ਰਭੂ!
Fareedkot Teekaਕੋਈ ਉਪਮਾਨ ਤੇਰੇ ਸਾਦਰਸ ਨਹੀਂ ਹੋ ਸਕਤਾ। ਹੇ ਹਰੀ! ਜਿਨ ਕੋ ਤੇਰਾ ਨਾਮ ਪਿਆਰਾ ਹੈ, ਤਿਨ ਤੇਰਿਆਂ ਸੇਵਕੋਂ ਪਰ ਮੈਂ ਕੁਰਬਾਣ ਹਾਂ॥੩॥
Prof. Sahib Singhਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥

ਪਦ ਅਰਥ ਹਉ = ਮੈਂ ॥੩॥

SikhNet (Spanish)oh Dios, ofrezco mi ser en sacrificio a aquellos de Tus Devotos que aman Tu Nombre. (3)

Open this shabad (11 lines, Angs 746-747) →

Ang 746 of 1430