ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਤਿਗੁਰ ਤੇ ਖਾਲੀ. ਕੋ ਨਹੀ; ਮੇਰੈ ਪ੍ਰਭਿ ਮੇਲਿ ਮਿਲਾਏ ॥
satigur te khaalee. ko nahee; merai prabh mel milaae |
Sant Singh KhalsaNo one goes away empty-handed from the True Guru; He unites me in Union with my God.
Manmohan SinghNone returns empty-handed from the True Guru's door, He unites man with my Lord's union.
Manmohan Singh (Punjabi)ਸੱਚੇ ਗੁਰਾਂ ਦੇ ਦਰ ਤੋਂ ਕੋਈ ਭੀ ਸੱਖਣੇ ਹੱਥ ਨਹੀਂ ਮੁੜਦਾ। ਉਹ ਇਨਸਾਨ ਨੂੰ ਮੇਰੇ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਜੋ ਮੇਰੇ ਪ੍ਰਭੂ ਨੇ ਸਤਿਗੁਰੋਂ ਕੇ ਮੇਲ ਮੇਂ ਮਿਲਾਏ ਹੈਂ ਤਿਨ ਮੇਂ ਸੇ ਪ੍ਰਮੇਸ੍ਵਰ ਕੀ ਪ੍ਰਾਪਤੀ ਰੂਪ ਫਲ ਤੇ ਸਤਿਗੁਰੋਂ ਪਾਸੋਂ ਖਾਲੀ ਕੋਈ ਨਹੀਂ ਰਹਿਆ ਹੈ॥
Prof. Sahib Singhਹੇ ਭਾਈ! ਗੁਰੂ ਦੇ ਦਰ ਤੋਂ (ਕਦੇ) ਕੋਈ ਖ਼ਾਲੀ (ਨਿਰਾਸ) ਨਹੀਂ ਗਿਆ, (ਦਰ ਤੇ ਆਏ ਸਾਰਿਆਂ ਨੂੰ) ਪਿਆਰੇ ਪ੍ਰਭੂ ਵਿਚ ਪੂਰਨ ਤੌਰ ਤੇ ਮਿਲਾ ਦੇਂਦਾ ਹੈ।ਪਦ ਅਰਥ ਮੇਰੈ ਪ੍ਰਭਿ = ਪਿਆਰੇ ਪ੍ਰਭੂ ਵਿਚ। ਮੇਲਿ ਮਿਲਾਏ = ਮੇਲ ਕੇ ਮਿਲਾ ਦੇਂਦਾ ਹੈ, ਪੂਰਨ ਤੌਰ ਤੇ ਮਿਲਾ ਦੇਂਦਾ ਹੈ।
SikhNet (Spanish)Aquéllos a los que Dios une con el Guru, no parten con las manos vacías;
ਸਤਿਗੁਰ ਕਾ ਦਰਸਨੁ ਸਫਲੁ ਹੈ; ਜੇਹਾ ਕੋ ਇਛੇ. ਤੇਹਾ ਫਲੁ ਪਾਏ ॥
satigur kaa darasan safal hai; jehaa ko ichhe. tehaa fal paae |
Sant Singh KhalsaFruitful is the Blessed Vision of the Darshan of the True Guru; through it, one obtains whatever fruitful rewards he desires.
Manmohan SinghFruitful is the sight of the True Guru. From him man obtains the fruit, that he desires
Manmohan Singh (Punjabi)ਫਲਦਾਇਕ ਹੈ ਸੱਚੇ ਗੁਰਾਂ ਦਾ ਦੀਦਾਰ। ਉਨ੍ਹਾਂ ਦਾ ਪਾਸੋਂ ਆਦਮੀ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਸਤਿਗੁਰੋਂ ਕਾ ਦਰਸ਼ਨ ਸਫਲ ਰੂਪ ਹੈ, ਕਿਉਂਕਿ ਤਿਨ ਕੇ ਪਾਸੋਂ ਜੈਸਾ ਕੋਈ ਇਛਾ ਕਰਤਾ ਹੈ ਤੈਸਾ ਹੀ ਫਲ ਪਾਇ ਲੇਤਾ ਹੈ॥
Prof. Sahib Singhਗੁਰੂ ਦਾ ਦੀਦਾਰ ਭੀ ਫਲ ਦੇਣ ਵਾਲਾ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ।ਪਦ ਅਰਥ ਸਫਲੁ = ਫਲ ਦੇਣ ਵਾਲਾ, ਸ-ਫਲ।
SikhNet (Spanish)fructífera es la Visión del Guru Verdadero y lo que sea que uno Le pide, eso le concede.
ਗੁਰ ਕਾ ਸਬਦੁ ਅੰਮ੍ਰਿਤੁ ਹੈ; ਸਭ ਤ੍ਰਿਸਨਾ ਭੁਖ ਗਵਾਏ ॥
gur kaa sabad amrit hai; sabh trisanaa bhukh gavaae |
Sant Singh KhalsaThe Word of the Guru's Shabad is Ambrosial Nectar. It banishes all hunger and thirst.
Manmohan Singhnectar-sweet is the Guru's word. It banishes all the craving and hunger.
Manmohan Singh (Punjabi)ਸੁਧਾ-ਰਸ ਵਰਗੀ ਮਿੱਠੜੀ ਹੈ ਗੁਰਾਂ ਦੀ ਬਾਣੀ। ਇਹ ਖਾਹਿਸ਼ ਅਤੇ ਭੁੱਖ ਨੂੰ ਦੂਰ ਕਰ ਦਿੰਦੀ ਹੈ।
Fareedkot Teekaਗੁਰੋਂ ਕਾ ਸਬਦ ਅੰਮ੍ਰਿਤੁ ਰੂਪ ਹੈ। ਸੰਪੂਰਨ ਪਦਾਰਥੋਂ ਕੀ ਤ੍ਰਿਸ਼ਨਾ ਰੂਪ ਭੂਖ ਗਵਾਇ ਦੇਤਾ ਹੈ॥
Prof. Sahib Singhਹੇ ਭਾਈ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ (ਮਾਨੋ) ਜਲ ਹੈ (ਜਿਵੇਂ ਜਲ ਪੀ ਕੇ ਤ੍ਰੇਹ ਮਿਟਾ ਲਈਦੀ ਹੈ, ਤਿਵੇਂ ਸ਼ਬਦ-ਜਲ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ) ਤ੍ਰੇਹ ਭੁੱਖ ਸਾਰੀ ਮਿਟ ਜਾਂਦੀ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਸਨਾ = ਤ੍ਰੇਹ, ਲਾਲਚ।
SikhNet (Spanish)Néctar dulce es la Palabra del Shabd del Guru, pues calma toda ansiedad y deseos en el hombre.
ਹਰਿ ਰਸੁ ਪੀ ਸੰਤੋਖੁ ਹੋਆ; ਸਚੁ ਵਸਿਆ ਮਨਿ ਆਏ ॥
har ras pee santokh hoaa; sach vasiaa man aae |
Sant Singh KhalsaDrinking in the sublime essence of the Lord brings contentment; the True Lord comes to dwell in the mind.
Manmohan SinghQuaffing the Lord's elixir, one becomes content and the True Lord comes to abide in his mind.
Manmohan Singh (Punjabi)ਸਾਈਂ ਦਾ ਅੰਮ੍ਰਿਤ ਪਾਨ ਕਰ ਕੇ, ਬੰਦਾ ਸੰਤੁਸ਼ਟ ਹੋ ਜਾਂਦਾ ਹੈ ਅਤੇ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਜਿਨ ਕੇ ਮਨ ਮੇਂ ਸਚ ਸਰੂਪ ਵਾਹਿਗੁਰੂ ਆਇ ਵਸਿਆ ਹੈ, ਤਿਨ ਕੋ ਹਰੀ ਕੇ ਨਾਮ ਕਾ ਰਸ ਪਾਨ ਕਰ ਸੰਤੋਖ ਪ੍ਰਾਪਤਿ ਹੂਆ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ-ਰਸ ਪੀ ਕੇ (ਮਨੁੱਖ ਦੇ ਅੰਦਰ) ਸੰਤੋਖ ਪੈਦਾ ਹੁੰਦਾ ਹੈ, ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।ਪਦ ਅਰਥ ਪੀ = ਪੀ ਕੇ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਮਨਿ = ਮਨ ਵਿਚ।
SikhNet (Spanish)Bebiendo de la Esencia del Señor uno se pone contento y enaltece la Verdad del Señor en la mente.
ਸਚੁ ਧਿਆਇ ਅਮਰਾ ਪਦੁ ਪਾਇਆ; ਅਨਹਦ ਸਬਦ ਵਜਾਏ ॥
sach dhiaae amaraa pad paaeaa; anahad sabad vajaae |
Sant Singh KhalsaMeditating on the True Lord, the status of immortality is obtained; the Unstruck Word of the Shabad vibrates and resounds.
Manmohan SinghRemembering the True Lord I have obtained the immortal status and within me rings the celestial strain.
Manmohan Singh (Punjabi)ਸੱਚੇ ਸਾਈਂ ਨੂੰ ਸਿਮਰ ਕੇ, ਮੈਂ ਅਬਿਨਾਸੀ ਦਰਜਾ ਪਾ ਲਿਆ ਹੈ ਅਤੇ ਮੇਰੇ ਅੰਦਰ ਬੈਕੁੰਠੀ ਕੀਤਰਨ ਗੂੰਜਦਾ ਹੈ।
Fareedkot Teekaਜਿਨੋਂ ਨੇ ਅਨਹਦ ਸਬਦ ਵਜਾਏ, ਭਾਵ ਗੁਰ ਉਪਦੇਸ ਕੋ ਚਿੰਤਨ ਕੀਆ ਹੈ, ਤਿਨੋਂ ਨੇ ਸਚ ਸਰੂਪ ਕੋ ਧਿਆਇ ਕਰ ਅਮਰ ਪਦ ਕੋ ਪਾਯਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰ ਕੇ ਉਸ ਨੂੰ ਐਸਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਕਦੇ ਨਾਸ ਨਹੀਂ ਹੁੰਦਾ, ਉਹ (ਆਪਣੇ ਅੰਦਰ ਸਿਫ਼ਤਿ-ਸਾਲਾਹ ਦੇ) ਇਕ-ਰਸ ਵਾਜੇ ਵਜਾਂਦਾ ਹੈ (ਆਤਮਕ ਜੀਵਨ ਦੇਣ ਵਾਲੀ ਅਵਸਥਾ ਉਸ ਦੇ ਅੰਦਰ ਸਦਾ ਪ੍ਰਬਲ ਰਹਿੰਦੀ ਹੈ)।ਪਦ ਅਰਥ ਅਮਰਾਪਦੁ = ਉਹ ਦਰਜਾ ਜੋ ਕਦੇ ਨਾਸ ਨਹੀਂ ਹੁੰਦਾ। ਅਨਹਦ = ਇਕ-ਰਸ, ਲਗਾਤਾਰ। ਅਨਹਦ ਸਬਦ = ਇਕ-ਰਸ ਵਾਜੇ।
SikhNet (Spanish)Contemplando al Uno Verdadero, uno logra el Estado Eterno y en el interior resuena la Melodía Divina de la Palabra del Shabd.
ਸਚੋ ਦਹ ਦਿਸਿ ਪਸਰਿਆ; ਗੁਰ ਕੈ ਸਹਜਿ ਸੁਭਾਏ ॥
sacho deh dis pasariaa; gur kai sehaj subhaae |
Sant Singh KhalsaThe True Lord is pervading in the ten directions; through the Guru, this is intuitively known.
Manmohan SinghThe True Lord is pervading the ten directions. Through the Guru, I am blessed with profound trance.
Manmohan Singh (Punjabi)ਸੱਚਾ ਸੁਆਮੀ ਦਸੀਂ ਪਾਸੀਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਮੈਨੂੰ ਅਡੋਲ ਸਮਾਧੀ ਦੀ ਦਾਤ ਪਰਾਪਤ ਹੋਈ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਸਹਜ ਸੁਭਾਵਕ ਨਿਰਯਤਨ ਹੀ ਤਿਨੋਂ ਨੇ ਸਚੇ ਪ੍ਰਮੇਸ੍ਵਰ ਕੋ ਦਸੋਂ ਦਿਸਾ ਮੇਂ (ਪਸਰਿਆ) ਵਿਆਪਕ ਜਾਣਿਆ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਪਿਆਰ-ਅਵਸਥਾ ਵਿਚ ਅੱਪੜਦਾ ਹੈ ਉਸ ਨੂੰ ਦਸੀਂ ਹੀ ਪਾਸੀਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਿਆਪਕ ਦਿੱਸਦਾ ਹੈ।ਪਦ ਅਰਥ ਦਹਦਿਸਿ = ਦਸੀਂ ਪਾਸੀਂ। ਗੁਰ ਕੈ = ਗੁਰੂ ਦੀ ਰਾਹੀਂ (ਮਿਲੀ ਹੋਈ)। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।
SikhNet (Spanish)Nuestro Dios Verdadero prevalece en todo, por todas partes, si uno Lo ve con los ojos del Guru.
ਨਾਨਕ. ਜਿਨ ਅੰਦਰਿ ਸਚੁ ਹੈ; ਸੇ ਜਨ ਛਪਹਿ ਨ. ਕਿਸੈ ਦੇ ਛਪਾਏ ॥੧॥
naanak. jin andar sach hai; se jan chhapeh na. kisai de chhapaae |1|
Sant Singh KhalsaO Nanak, those humble beings who have the Truth deep within, are never hidden, even if others try to hide them. ||1||
Manmohan SinghNanak, they who have Truth in their mind; those persons are hid not by any one's hiding
Manmohan Singh (Punjabi)ਨਾਨਕ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚ ਹੈ, ਉਹ ਪੁਰਸ਼ ਕਿਸੇ ਦੇ ਲੁਕਾਏ ਹੋਏ ਲੁਕਦੇ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੇ ਹਿਰਦੇ ਮੇਂ ਸਚ ਸਰੂਪ ਹਰੀ ਹੈ, ਸੋ ਕਿਸੀ ਕੇ ਛਿਪਾਏ ਹੂਏ ਛਪਤੇ ਨਹੀਂ ਹੈਂ, ਭਾਵ ਦੁਸਮਨੋਂ ਕੇ ਨਿੰਦਾ ਕਰਨੇ ਤੇ ਉਨ ਕਾ ਜਸੁ ਦਬਾਇਆ ਨਹੀਂ ਜਾਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਟਿਕਿਆ ਰਹਿੰਦਾ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ (ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ) ॥੧॥
SikhNet (Spanish)Dice Nanak, aquéllos que tienen la Verdad en su corazón no La pueden esconder, por más que tratan. (1)