ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸੰਤਹੁ; ਹਰਿ ਹਰਿ ਨਾਮੁ ਧਿਆਈ ॥
santahu; har har naam dhiaaee |
Sant Singh KhalsaO Saints, meditate on the Name of the Lord, Har, Har.
Manmohan SinghO saints, I ponder over the Lord's God's Name.
Manmohan Singh (Punjabi)ਹੇ ਸਾਧੂਓ! ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਸੰਤੋਂ! ਹਮ ਤੋ ਹਰਿ ਹਰਿ ਨਾਮ ਕੋ ਧਿਆਵਣੇ ਵਾਲੇ ਹੂਏ ਹੈਂ॥
Prof. Sahib Singhਹੇ ਸੰਤ ਜਨੋ! (ਅਰਦਾਸ ਕਰੋ ਕਿ) ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ।ਪਦ ਅਰਥ ਸੰਤਹੁ = ਹੇ ਸੰਤ ਜਨੋ! ਧਿਆਈ = ਧਿਆਈਂ, ਮੈਂ ਧਿਆਉਂਦਾ ਰਹਾਂ।
SikhNet (Spanish)Oh Santos, contemplen siempre el Nombre del Señor
ਸੁਖ ਸਾਗਰ ਪ੍ਰਭੁ. ਵਿਸਰਉ ਨਾਹੀ; ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥
sukh saagar prabh. visrau naahee; man chindiarraa fal paaee |1| rahaau |
Sant Singh KhalsaNever forget God, the ocean of peace; thus you shall obtain the fruits of your mind's desires. ||1||Pause||
Manmohan SinghI forget not the Lord, the Ocean of happiness, and obtain my heart desired fruits. Pause.
Manmohan Singh (Punjabi)ਮੈਂ ਖੁਸ਼ੀ ਦੇ ਸਮੁੰਦਰ, ਸੁਆਮੀ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਚਿੱਤ-ਚਾਹੁੰਦੇ ਫਲ ਹਾਸਲ ਕਰਦਾ ਹਾਂ। ਠਹਿਰਾਉ।
Fareedkot Teekaਸੁਖੋਂ ਕਾ ਸਮੁੰਦਰ ਪ੍ਰਭ ਹਮ ਕੋ ਬਿਸਰਤਾ ਨਹੀਂ ਹੈ, ਇਸ ਤੇ ਹਮਨੇ ਮਨਇਛਤ ਫਲੋਂ ਕੀ ਪੰਕਤੀ ਪਾਈ ਹੈ॥੧॥ ਰਹਾਉ ॥
Prof. Sahib Singhਸੁਖਾਂ ਦਾ ਸਮੁੰਦਰ ਪਰਮਾਤਮਾ ਮੈਨੂੰ ਕਦੇ ਨਾਹ ਭੁੱਲੇ, ਮੈਂ (ਉਸ ਦੇ ਦਰ ਤੋਂ) ਮਨ-ਇੱਛਤ ਫਲ ਪ੍ਰਾਪਤ ਕਰਦਾ ਰਹਾਂ ॥੧॥ ਰਹਾਉ ॥ਪਦ ਅਰਥ ਸਾਗਰ = ਸਮੁੰਦਰ। ਵਿਸਰਉ ਨਾਹੀ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। (ਵੇਖੋ 'ਗੁਰਬਾਣੀ ਵਿਆਕਰਣ') } ਭੁੱਲ ਨਾਹ ਜਾਏ। ਚਿੰਦਿਅੜਾ = ਚਿਤਵਿਆ। ਪਾਈ = ਪਾਈਂ, ਮੈਂ ਪ੍ਰਾਪਤ ਕਰਾਂ ॥੧॥ ਰਹਾਉ ॥
SikhNet (Spanish)y no abandonen el Océano de Éxtasis, así encuentran la Plenitud. (1‑Pausa)
ਸਤਿਗੁਰਿ ਪੂਰੈ. ਤਾਪੁ ਗਵਾਇਆ; ਅਪਣੀ ਕਿਰਪਾ ਧਾਰੀ ॥
satigur poorai. taap gavaaeaa; apanee kirapaa dhaaree |
Sant Singh KhalsaExtending His Mercy, the Perfect True Guru has dispelled the fever.
Manmohan SinghExtending his mercy, the Perfect True Guru has cured the fever.
Manmohan Singh (Punjabi)ਆਪਣੀ ਮਿਹਰ ਕਰ ਕੇ, ਪੂਰਨ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ।
Fareedkot Teekaਪੂਰੇ ਸਤਿਗੁਰੋਂ ਨੇ ਐਸੀ ਕ੍ਰਿਪਾ ਕਰੀ ਹੈ ਕਿ ਹਰਿਗੋਵਿੰਦੁ ਕਾ ਤਾਪ ਗਾਵਾਇਆ ਹੈ॥
Prof. Sahib Singhਹੇ ਸੰਤ ਜਨੋ! ਪੂਰੇ ਗੁਰੂ ਨੇ (ਬਾਲਕ ਹਰਿ ਗੋਬਿੰਦ ਦਾ) ਤਾਪ ਲਾਹ ਦਿੱਤਾ, ਗੁਰੂ ਨੇ ਆਪਣੀ ਕਿਰਪਾ ਕੀਤੀ ਹੈ।ਪਦ ਅਰਥ ਸਤਿਗੁਰਿ = ਗੁਰੂ ਨੇ।
SikhNet (Spanish)El Guru Verdadero, en Su Misericordia, nos ha liberado de nuestra aflicción.
ਪਾਰਬ੍ਰਹਮ ਪ੍ਰਭ ਭਏ ਦਇਆਲਾ; ਦੁਖੁ ਮਿਟਿਆ ਸਭ ਪਰਵਾਰੀ ॥੧॥
paarabraham prabh bhe deaalaa; dukh mittiaa sabh paravaaree |1|
Sant Singh KhalsaThe Supreme Lord God has become kind and compassionate, and my whole family is now free of pain and suffering. ||1||
Manmohan SinghThe Transcendent Lord Master has become merciful and the entire family, is rid off the malady.
Manmohan Singh (Punjabi)ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ, ਅਤੇ ਮੇਰੇ ਸਾਰੇ ਟੱਬਰ-ਕਬੀਲੇ ਦਾ ਦੁੱਖੜਾ ਦੂਰ ਹੋ ਗਿਆ ਹੈ।
Fareedkot Teekaਪਾਰਬ੍ਰਹਮ ਸਮਰਥ ਹਮਾਰੇ ਪਰ ਐਸੇ ਦਿਆਲ ਹੂਏ ਹੈਂ ਕਿ ਸਭ ਪਰਵਾਰ ਕੇ ਪੁਰਸੋਂ ਕਾ ਦੁਖ ਮਿਟ ਗਇਆ ਹੈ॥੧॥
Prof. Sahib Singhਪਰਮਾਤਮਾ ਦਇਆਵਾਨ ਹੋਇਆ ਹੈ, ਸਾਰੇ ਪਰਵਾਰ ਦਾ ਦੁੱਖ ਮਿਟ ਗਿਆ ਹੈ ॥੧॥ਪਦ ਅਰਥ ਪਰਵਾਰੀ = ਪਰਵਾਰ ਦਾ ॥੧॥
SikhNet (Spanish)Sí, el Señor Trascendente es Compasivo y mi familia se ha liberado de su mal. (1)
ਸਰਬ ਨਿਧਾਨ ਮੰਗਲ ਰਸ ਰੂਪਾ; ਹਰਿ ਕਾ ਨਾਮੁ ਅਧਾਰੋ ॥
sarab nidhaan mangal ras roopaa; har kaa naam adhaaro |
Sant Singh KhalsaThe Treasure of absolute joy, sublime elixir and beauty, the Name of the Lord is my only Support.
Manmohan SinghI have the prop of God's Name which is the treasure of all the joy, Nectar and beauty.
Manmohan Singh (Punjabi)ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜੋ ਸਮੂਹ ਖੁਸ਼ੀ, ਅੰਮ੍ਰਿਤ ਅਤੇ ਸੁੰਦਰਤਾ ਦਾ ਖਜਾਨਾ ਹੈ।
Fareedkot Teekaਸਰਬ ਨਿਧੋਂ ਕਾ ਘਰ ਔ ਅਨੰਦ ਮੰਗਲ ਰੂਪ ਜੋ ਹਰੀ ਕਾ ਨਾਮ ਹੈ, ਸੋ ਹਮਨੇ ਆਸਰਾ ਕੀਆ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦਾ ਨਾਮ ਹੀ (ਸਾਡਾ) ਆਸਰਾ ਹੈ, ਨਾਮ ਹੀ ਸਾਰੀਆਂ ਖ਼ੁਸ਼ੀਆਂ ਰਸਾਂ ਰੂਪਾਂ ਦਾ ਖ਼ਜ਼ਾਨਾ ਹੈ।ਪਦ ਅਰਥ ਨਿਧਾਨ = ਖ਼ਜ਼ਾਨੇ। ਅਧਾਰੋ = ਆਸਰਾ।
SikhNet (Spanish)Ahora me apoyo sólo en el Nombre del Señor; es el Tesoro de toda Virtud, Belleza y Sabor.
ਨਾਨਕ. ਪਤਿ ਰਾਖੀ ਪਰਮੇਸਰਿ; ਉਧਰਿਆ ਸਭੁ ਸੰਸਾਰੋ ॥੨॥੨੦॥੪੮॥
naanak. pat raakhee paramesar; udhariaa sabh sansaaro |2|20|48|
Sant Singh KhalsaO Nanak, the Transcendent Lord has preserved my honor, and saved the whole world. ||2||20||48||
Manmohan SinghNanak, the Supreme Lord has preserved my honour, and the whole world is saved.
Manmohan Singh (Punjabi)ਨਾਨਕ, ਸ਼੍ਰੋਮਣੀ ਸਾਹਿਬ ਨੇ ਮੇਰੀ ਇੱਜ਼ਤ-ਆਬਰੂ ਰੱਖ ਲਈ ਹੈ ਅਤੇ ਸਾਰੇ ਜਹਾਨ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੀ ਵਾਹਿਗੁਰੂ ਨੇ ਪਤ ਰਖੀ ਹੈ ਕਿ ਜਿਸ ਸੇ ਸੰਸਾਰ ਹੀ ਸਾਰਾ ਉਧਰ ਗਿਆ ਹੈ, ਭਾਵ ਸੇ ਸ੍ਰੀ (ਗੁਰੂ) ਹਰਿਗੋਬਿੰਦ ਜੀ ਕੇ ਆਸਰੇ ਬਹੁਤ ਸੰਸਾਰੀ ਜੀਉ ਕਲਿਆਣ ਹੋਵੇਂਗੇ॥੨॥੨੦॥੪੮॥
Prof. Sahib Singhਹੇ ਨਾਨਕ! (ਆਖ-) ਪਰਮੇਸਰ ਨੇ (ਸਾਡੀ) ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ॥੨॥੨੦॥੪੮॥ਪਦ ਅਰਥ ਪਤਿ = ਇੱਜ਼ਤ। ਪਰਮੇਸਰਿ = ਪਰਮੇਸਰ ਨੇ। ਸਭੁ = ਸਾਰਾ। ਉਧਰਿਆ = ਬਚਾ ਲਿਆ ॥੨॥੨੦॥੪੮॥
SikhNet (Spanish)Dice Nanak, el Señor Trascendente ha salvado mi honor; sí, el mundo entero es emancipado por Él. (2‑20‑48)