ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਭਏ ਕ੍ਰਿਪਾਲ ਸੁਆਮੀ ਮੇਰੇ; ਤਿਤੁ ਸਾਚੈ ਦਰਬਾਰਿ ॥
bhe kripaal suaamee mere; tith saachai darabaar |
Sant Singh KhalsaMy Lord and Master has become Merciful, in His True Court.
Manmohan SinghMy Master has become merciful unto me, in His True court.
Manmohan Singh (Punjabi)ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਂ ਉਸ ਦੀ ਸੱਚੀ ਦਰਗਾਹ ਵਿੱਚ ਸੁਰਖਰੂ ਹੋ ਗਿਆ ਹਾਂ।
Fareedkot Teekaਜਬ ਮੇਰੇ ਪਰ ਸਵਾਮੀ ਜੀ ਕ੍ਰਿਪਾਲ ਹੂਏ ਤਬ ਤਿਸ ਪਰਮੇਸਰ ਕੀ ਸਭਾ ਮੇਂ ਸਾਚੇ ਹੂਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਮੇਰੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ (ਉਸ ਦੀ ਪਹੁੰਚ ਹੋ ਜਾਂਦੀ ਹੈ। ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਨ ਲੱਗ ਪੈਂਦੀ ਹੈ।ਪਦ ਅਰਥ ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।
SikhNet (Spanish)El Maestro tiene Compasión de mí y soy llevado hasta Su Corte Verdadera.
ਸਤਿਗੁਰਿ. ਤਾਪੁ ਗਵਾਇਆ ਭਾਈ; ਠਾਂਢਿ ਪਈ ਸੰਸਾਰਿ ॥
satigur. taap gavaaeaa bhaaee; tthaandt pee sansaar |
Sant Singh KhalsaThe True Guru has taken away the fever, and the whole world is at peace, O Siblings of Destiny.
Manmohan SinghThe True Guru has dispelled the fever and the whole world is at peace, O brother.
Manmohan Singh (Punjabi)ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ ਅਤੇ ਸਾਰੇ ਜਹਾਨ ਵਿੱਚ ਠੰਢ-ਚੈਨ ਵਰਤ ਗਈ ਹੈ, ਹੇ ਵੀਰ!
Fareedkot Teekaਮੇਰੇ ਪ੍ਰੇਮੀ ਪੁਤ੍ਰ ਕਾ ਜਬ ਸਤਿਗੁਰੋਂ ਨੇ ਤਾਪ ਦੂਰ ਕੀਆ ਤਬ ਹਮਾਰੇ ਭਾਣੇ ਸਾਰੇ ਸੰਸਾਰ ਮੇਂ ਠੰਢ ਪੈ ਗਈ॥
Prof. Sahib Singhਪ੍ਰਭੂ ਦੀ ਕਿਰਪਾ ਨਾਲ ਜਦੋਂ) ਗੁਰੂ ਨੇ (ਉਸ ਦਾ ਦੁੱਖਾਂ ਪਾਪਾਂ ਦਾ) ਤਾਪ ਦੂਰ ਕਰ ਦਿੱਤਾ (ਤਾਂ ਉਸ ਦੇ ਵਾਸਤੇ ਸਾਰੇ) ਸੰਸਾਰ ਵਿਚ ਹੀ ਸ਼ਾਂਤੀ ਵਰਤ ਜਾਂਦੀ ਹੈ (ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋਹ ਨਹੀਂ ਸਕਦਾ)।ਪਦ ਅਰਥ ਸਤਿਗੁਰਿ = ਗੁਰੂ ਨੇ। ਠਾਂਢਿ = ਠੰਢ। ਸੰਸਾਰਿ = ਸੰਸਾਰ ਵਿਚ। ਜਮਹਿ = ਜਮ ਨੇ।
SikhNet (Spanish)El Guru Verdadero nos ha liberado de nuestras aflicciones y el mundo entero está en Paz,
ਅਪਣੇ ਜੀਅ ਜੰਤ. ਆਪੇ ਰਾਖੇ; ਜਮਹਿ ਕੀਓ ਹਟਤਾਰਿ ॥੧॥
apane jeea jant. aape raakhe; jameh keeo hattataar |1|
Sant Singh KhalsaThe Lord Himself protects His beings and creatures, and the Messenger of Death is out of work. ||1||
Manmohan SinghHis creatures, the Lord Himself protects and the Death's courier is rendered ineffective.
Manmohan Singh (Punjabi)ਆਪਣੇ ਜੀਵ-ਜੰਤੂ ਸੁਆਮੀ ਨੇ ਆਪ ਹੀ ਬਚਾ ਲਏ ਹਨ ਅਤੇ ਮੌਤ ਦਾ ਦੂਤ ਬੇਕਾਰ (ਬੇਅਸਰ) ਹੋ ਗਿਆ ਹੈ।
Fareedkot Teekaਸੂਖਮ ਅਸਥੂਲ ਜੀਉ ਸਭ ਅਪਨੇ ਜਾਨ ਕੇ ਰਾਖ ਲੀਏ ਹੈਂ, ਤਿਸੀ ਨੇ ਉਤਮ ਮਧਮ ਜਗਿਆਸੂਓਂ ਕੀ ਵਾ ਹਰਿਗੋਬਿੰਦ ਜੀ ਕੀ ਤਰਫੋਂ ਜਮ ਕੋ ਬੰਦ ਕੀਆ ਹੈ, ਵਾ ਜਮ ਕੋ ਤਾੜ ਕਰ ਹਟਾਇ ਦੀਆ ਹੈ॥੧॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ (ਦੁੱਖਾਂ ਪਾਪਾਂ ਵਲੋਂ) ਰਾਖੀ ਕਰਦਾ ਹੈ, ਆਤਮਕ ਮੌਤ ਉਹਨਾਂ ਨੂੰ ਪੋਹ ਨਹੀਂ ਸਕਦੀ (ਜਮ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਣ ਦਾ ਜਤਨ ਛੱਡ ਦੇਂਦਾ ਹੈ) ॥੧॥ਪਦ ਅਰਥ ਹਟਤਾਰਿ = ਹੜਤਾਲ, ਹੱਟੀ ਨੂੰ ਤਾਲਾ, ਦੁਕਾਨ-ਬੰਦੀ ॥੧॥
SikhNet (Spanish)el Señor ha protegido Su Creación y la muerte se ha vuelto inservible. (1)
ਹਰਿ ਕੇ ਚਰਣ; ਰਿਦੈ ਉਰਿ ਧਾਰਿ ॥
har ke charan; ridai ur dhaar |
Sant Singh KhalsaEnshrine the Lord's feet within your heart.
Manmohan SinghClasp thou, God's feet, to thy mind and heart.
Manmohan Singh (Punjabi)ਵਾਹਿਗੁਰੂ ਦੇ ਪੈਰ ਨੂੰ ਤੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖ।
Fareedkot Teekaਹਰਿ ਕੇ ਚਰਣ (ਉਰ) ਬਡੇ ਜਾਨ ਕਰ ਹਮਨੇ ਰਿਦੇ ਮੇਂ ਧਾਰੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ।ਪਦ ਅਰਥ ਰਿਦੈ = ਹਿਰਦੈ ਵਿਚ। ਉਰਿ ਧਾਰਿ = ਹਿਰਦੇ ਵਿਚ ਟਿਕਾਈ ਰੱਖ।
SikhNet (Spanish)Enaltece los Pies del Señor en tu mente, oh hombre.
ਸਦਾ ਸਦਾ ਪ੍ਰਭੁ ਸਿਮਰੀਐ ਭਾਈ; ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥
sadaa sadaa prabh simareeai bhaaee; dukh kilabikh kaattanahaar |1| rahaau |
Sant Singh KhalsaForever and ever, meditate in remembrance on God, O Siblings of Destiny. He is the Eradicator of suffering and sins. ||1||Pause||
Manmohan SinghEver, yea ever contemplate thou on the Lord, O brother. He is the obliterator of woes and sins. Pause.
Manmohan Singh (Punjabi)ਹਮੇਸ਼ਾ, ਹਮੇਸ਼ਾਂ ਸੁਆਮੀ ਦਾ ਭਜਨ ਕਰੀਏ, ਹੇ ਵੀਰ! ਉਹ ਦੁੱਖੜਿਆਂ ਤੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਠਹਿਰਾਉ।
Fareedkot Teekaਹੇ ਭਾਈ! ਨਿਤ੍ਯੰਪ੍ਰਤੀ ਪ੍ਰਭੂ ਕੇ ਨਾਮੋਂ ਕੋ ਸਿਮਰਤੇ ਹੈਂ ਵਾ ਸਿਮਰਣਾ ਕਰੀਏ। ਕੈਸੇ ਪ੍ਰਭੂ ਹੈਂ? ਦੁਖੋਂ ਔ ਪਾਪੋਂ ਕੇ ਕਾਟਨੇਹਾਰਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ। ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਸਿਮਰੀਐ = ਸਿਮਰਨਾ ਚਾਹੀਦਾ ਹੈ। ਭਾਈ = ਹੇ ਭਾਈ! ਕਿਲਬਿਖ = ਪਾਪ। ਕਾਟਣਹਾਰੁ = ਕੱਟਣ ਦੀ ਤਾਕਤ ਰੱਖਣ ਵਾਲਾ ॥੧॥ ਰਹਾਉ ॥
SikhNet (Spanish)Contémplalo siempre para que te libere de tus aflicciones y de tus faltas. (1‑Pausa)
ਤਿਸ ਕੀ ਸਰਣੀ ਊਬਰੈ ਭਾਈ; ਜਿਨਿ ਰਚਿਆ ਸਭੁ ਕੋਇ ॥
tis kee saranee aoobarai bhaaee; jin rachiaa sabh koe |
Sant Singh KhalsaHe fashioned all beings, O Siblings of Destiny, and His Sanctuary saves them.
Manmohan SinghHe, who has created all, His refuge, saves the mortals, O brother.
Manmohan Singh (Punjabi)ਉਸ ਦੀ ਸ਼ਰਣਾਗਤ, ਜਿਸ ਨੇ ਸਾਰਿਆਂ ਨੂੰ ਸਾਜਿਆ ਹੈ, ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦੀ ਹੈ, ਹੇ ਭਰਾ!
Fareedkot Teekaਹੇ ਭਾਈ! ਜਿਸ ਨੇ ਸਭ ਕੋਈ ਰਚਿਆ ਹੈ, ਹਮ ਤੋ ਤਿਸ ਕੀ ਸਰਣ ਹੋਇ ਕੇ ਬਚੇ ਹੈਂ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ (ਜੇਹੜਾ ਮਨੁੱਖ) ਉਸ ਦੀ ਸ਼ਰਨ ਪੈਂਦਾ ਹੈ ਉਹ (ਦੁੱਖਾਂ ਪਾਪਾਂ ਤੋਂ) ਬਚ ਜਾਂਦਾ ਹੈ।ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਊਬਰੈ = ਬਚ ਜਾਂਦਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਸਭੁ ਕੋਇ = ਹਰੇਕ ਜੀਵ।
SikhNet (Spanish)Su Refugio salva a todos; sí, el Refugio de Dios, Quien nos ha creado a todos.
ਕਰਣ ਕਾਰਣ ਸਮਰਥੁ ਸੋ ਭਾਈ; ਸਚੈ ਸਚੀ ਸੋਇ ॥
karan kaaran samarath so bhaaee; sachai sachee soe |
Sant Singh KhalsaHe is the Almighty Creator, the Cause of causes, O Siblings of Destiny; He, the True Lord, is True.
Manmohan SinghHe is Omnipotent to do all deeds, O brother, and True is the glory of the True Lord.
Manmohan Singh (Punjabi)ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਹੇ ਭਰਾ! ਸੱਚੀ ਹੈ ਸ਼ੋਭਾ ਸੱਚੇ ਸੁਆਮੀ ਦੀ।
Fareedkot Teekaਹੇ ਭਾਈ! ਵਹੁ ਕਾਰਨ ਜੋ ਬ੍ਰਹਮਾਦਿ ਹੈ, ਤਿਨ ਕੇ ਕਰਣੇ ਕੋ ਸਾਮਰਥ ਹੈ, ਤਿਸ ਸਚੇ ਕੀ ਸੋਭਾ ਭੀ ਸਚੀ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਭੀ ਸਦਾ ਕਾਇਮ ਰਹਿਣ ਵਾਲੀ ਹੈ।ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਸਚੈ = ਸਦਾ ਕਾਇਮ ਰਹਿਣ ਵਾਲੇ ਦੀ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।
SikhNet (Spanish)Él es la Causa de causas, y siendo Verdadero, es aclamado como Verdad.
ਨਾਨਕ ਪ੍ਰਭੂ ਧਿਆਈਐ ਭਾਈ; ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥
naanak prabhoo dhiaaeeai bhaaee; man tan seetal hoe |2|19|47|
Sant Singh KhalsaNanak: meditate on God, O Siblings of Destiny, and your mind and body shall be cool and calm. ||2||19||47||
Manmohan SinghSays Nanak, meditate thou on the Lord, O brother, and thy soul and body shall become pacified.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਭਰਾ! ਤੂੰ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਆਤਮਾ ਤੇ ਦੇਹ ਸ਼ਾਤ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਤਿਸ ਪਰਮੇਸਰ ਕੋ ਧਿਆਈਏ, ਜਿਸ ਕੇ ਧਿਆਨ ਕਰਣੇ ਸੇ ਮਨ ਔ ਤਨ ਸੀਤਲ ਹੋਵੈ॥੨॥੧੯॥੪੭॥
Prof. Sahib Singhਹੇ ਨਾਨਕ! (ਆਖ-) ਹੇ ਭਾਈ! ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ ॥੨॥੧੯॥੪੭॥ਪਦ ਅਰਥ ਸੀਤਲੁ = ਸ਼ਾਂਤ ॥੨॥੧੯॥੪੭॥
SikhNet (Spanish)Dice Nanak, habita en Dios para que tu cuerpo y tu mente estén en Paz. (2‑19‑47)