ੴ

ਸਿੱਖਬਾਣੀ · SikhBani

Ang 620

Sri Guru Granth Sahib · Raag Sorath · 5 shabads, 36 lines
Translations
Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਦੁਰਤੁ ਗਵਾਇਆ. ਹਰਿ ਪ੍ਰਭਿ ਆਪੇ; ਸਭੁ ਸੰਸਾਰੁ ਉਬਾਰਿਆ ॥

durat gavaaeaa. har prabh aape; sabh sansaar ubaariaa |

Sant Singh KhalsaThe Lord God Himself has rid the whole world of its sins, and saved it.
Manmohan SinghThe Lord God Himself has rid the whole world of its sins and has saved it.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਵਿਰਤ ਕਰ ਕੇ ਇਸ ਨੂੰ ਬਚਾ ਲਿਆ ਹੈ।
Fareedkot Teekaਹੇ ਭਾਈ! ਹਰਿ ਸਮਰਥ ਨੇ ਹਮਾਰੇ ਪੂਰਬ ਪਾਪ ਕੋ ਗਵਾਇਆ ਹੈ, ਪੁਨਃ ਆਪ ਹੀ ਸਭ ਸੰਸਾਰ ਸੇ ਹਮ ਕੋ ਰਖ ਲੀਆ ਹੈ॥
Prof. Sahib Singh(ਹੇ ਭਾਈ! ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਉਣ ਵਾਲਾ ਹੈ। ਪ੍ਰਭੂ ਨੇ (ਮਨੁੱਖ ਦਾ ਪਿਛਲਾ ਕੀਤਾ) ਪਾਪ (ਉਸ ਮਨੁੱਖ ਦੇ ਅੰਦਰੋਂ) ਦੂਰ ਕਰ ਦਿੱਤਾ,

ਪਦ ਅਰਥ ਦੁਰਤੁ = {दुरित} ਪਾਪ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਸਭੁ = ਸਾਰਾ। ਉਬਾਰਿਆ = (ਪਾਪਾਂ ਤੋਂ) ਬਚਾਇਆ ਹੈ।

SikhNet (Spanish)El Señor Dios, de Sí Mismo al mundo entero lo liberó de sus faltas;

ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ; ਅਪਣਾ ਬਿਰਦੁ ਸਮਾਰਿਆ ॥੧॥

paarabraham prabh kirapaa dhaaree; apanaa birad samaariaa |1|

Sant Singh KhalsaThe Supreme Lord God extended His mercy, and confirmed His innate nature. ||1||
Manmohan SinghThe Transcendent Lord Master has extended His mercy and upheld His innate nature.
Manmohan Singh (Punjabi)ਪਰਮ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਹੈ ਅਤੇ ਆਪਣਾ ਧਰਮ ਨਿਭਾਇਆ ਹੈ।
Fareedkot Teekaਪ੍ਰਭੂ ਪਾਰਬ੍ਰਹਮ ਨੇ ਜੋ ਅਪਨਾ ਪ੍ਰਣ ਸੰਭਾਰਿਆ ਹੈ ਤੌ ਹਮਾਰੇ ਪਰ ਕਿਰਪਾ ਕਰੀ ਹੈ॥੧॥
Prof. Sahib Singhਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ। ਪ੍ਰਭੂ ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ ॥੧॥

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮਾਰਿਆ = ਚੇਤੇ ਰੱਖਿਆ ਹੈ ॥੧॥

SikhNet (Spanish)sí, el Supremo Dios, nuestro Señor, mostró Su Misericordia y confirmó Su Naturaleza Innata. (1)

ਹੋਈ ਰਾਜੇ ਰਾਮ ਕੀ; ਰਖਵਾਲੀ ॥

hoee raaje raam kee; rakhavaalee |

Sant Singh KhalsaI have attained the Protective Sanctuary of the Lord, my King.
Manmohan SinghI have attained the refuge of Lord, the King.
Manmohan Singh (Punjabi)ਮੈਂ ਪ੍ਰਭੂ ਪਾਤਿਸ਼ਾਹ ਦੀ ਪਨਾਹ ਲਈ ਹੈ।
Fareedkot Teekaਰਾਜੇ ਰਾਮ ਕੀ ਕ੍ਰਿਪਾ ਹਮਾਰੇ ਪਰ ਰਖਿਆ ਕਰਨੇ ਵਾਲੀ ਹੋਈ ਹੈ॥
Prof. Sahib Singhਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ,

ਪਦ ਅਰਥ ਰਾਜੇ ਰਾਮ ਕੀ = ਰਾਮ ਰਾਜੇ ਕੀ, ਪ੍ਰਭੂ-ਪਾਤਿਸ਼ਾਹ ਦੀ। ਰਖਵਾਲੀ = ਰਾਖੀ, ਸਹਾਇਤਾ।

SikhNet (Spanish)He obtenido el Refugio del Señor, mi Rey, canto la Melodía Celestial

ਸੂਖ ਸਹਜ ਆਨਦ ਗੁਣ ਗਾਵਹੁ; ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥

sookh sehaj aanad gun gaavahu; man tan deh sukhaalee | rahaau |

Sant Singh KhalsaIn celestial peace and ecstasy, I sing the Glorious Praises of the Lord, and my mind, body and being are at peace. ||Pause||
Manmohan SinghWith peace, equipoise and joy, I sing the Lord's praise and my mind, body and human frame are all the peace. Pause.
Manmohan Singh (Punjabi)ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ, ਸਰੀਰ ਤੇ ਮਨੁੱਖੀ-ਢਾਂਚਾ ਸੁਖੀ ਹਨ। ਠਹਿਰਾਉ।
Fareedkot Teekaਸਹਜੇ ਹੀ ਸੁਖ ਹੂਆ ਹੈ ਔ ਅਨੰਦ ਕੇ ਸਾਥ ਗੁਨ ਗਾਵਤੇ ਹੈਂ, ਇਸ ਤੇ (ਮਨੁ ਤਨੁ) ਸੂਖਮ ਮਨ ਔ ਸਥੂਲ ਦੇਹ ਸੁਖੀ ਹੂਈ ਹੈ॥ ਰਹਾਉ ॥
Prof. Sahib Singhਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ। ਰਹਾਉ॥

ਪਦ ਅਰਥ ਸਹਜ = ਆਤਮਕ ਅਡੋਲਤਾ। ਸੁਖਾਲੀ = ਸੁਖੀ ॥ਰਹਾਉ॥

SikhNet (Spanish)en el Equilibrio y mi cuerpo y mi mente están en Paz. (Pausa)

ਪਤਿਤ. ਉਧਾਰਣੁ ਸਤਿਗੁਰੁ ਮੇਰਾ; ਮੋਹਿ ਤਿਸ ਕਾ ਭਰਵਾਸਾ ॥

patit. udhaaran satigur meraa; mohi tis kaa bharavaasaa |

Sant Singh KhalsaMy True Guru is the Savior of sinners; I have placed my trust and faith in Him.
Manmohan SinghThe saviour of the sinners is my True Guru and in him, I have placed my reliance.
Manmohan Singh (Punjabi)ਪਾਪੀਆਂ ਨੂੰ ਪਾਰ ਕਰਨ ਵਾਲਾ ਹੈ, ਮੈਂਡਾ ਸੱਚਾ ਗੁਰੂ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ ਹੈ।
Fareedkot Teekaਪਾਪੀਓਂ ਕਾ ਉਧਾਰ ਕਰਨਹਾਰਾ ਮੇਰਾ ਸਤਿਗੁਰੂ ਹੈ, ਇਸੀ ਤੇ ਮੇਰੇ ਕੋ ਤਿਸੀ ਕਾ (ਭਰਵਾਸਾ) ਆਸਰਾ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ।

ਪਦ ਅਰਥ ਪਤਿਤ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ = ਮੈਨੂੰ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਭਰਵਾਸਾ = ਆਸਰਾ।

SikhNet (Spanish)Mi Guru Verdadero es el Purificador de los malvados;

ਬਖਸਿ ਲਏ ਸਭਿ ਸਚੈ ਸਾਹਿਬਿ; ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥

bakhas le sabh sachai saahib; sun naanak kee aradaasaa |2|17|45|

Sant Singh KhalsaThe True Lord has heard Nanak's prayer, and He has forgiven everything. ||2||17||45||
Manmohan SinghListening to Nanak's supplications, the True Lord has pardoned all his sins.
Manmohan Singh (Punjabi)ਨਾਨਕ ਦੇ ਬੇਨਤੀ ਸ੍ਰਵਣ ਕਰ ਕੇ, ਸੱਚੇ ਸੁਆਮੀ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਬੇਨਤੀ ਸੁਣ ਕੇ ਮੇਰੇ ਸਭ ਅਵਗਨ ਸਚੇ ਸਾਹਿਬ ਨੇ ਬਖਸ਼ ਲੀਏ ਹੈਂ॥੨॥੧੭॥੪੫॥
Prof. Sahib Singhਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ ॥੨॥੧੭॥੪੫॥

ਪਦ ਅਰਥ ਸਭਿ = ਸਾਰੇ। ਸੁਣਿ = ਸੁਣੈ, ਸੁਣਦਾ ਹੈ ॥੨॥੧੭॥੪੫॥

SikhNet (Spanish)me apoyo sólo en Él. El Señor Verdadero me ha bendecido con el Perdón escuchando mi Alabanza solemne. (2‑17‑45)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਬਖਸਿਆ ਪਾਰਬ੍ਰਹਮ ਪਰਮੇਸਰਿ; ਸਗਲੇ ਰੋਗ ਬਿਦਾਰੇ ॥

bakhasiaa paarabraham paramesar; sagale rog bidaare |

Sant Singh KhalsaThe Supreme Lord God, the Transcendent Lord, has forgiven me, and all diseases have been cured.
Manmohan SinghThe Supreme Lord, the Primal Being, has forgiven and all the ailments are removed.
Manmohan Singh (Punjabi)ਸ਼੍ਰੋਮਣੀ ਸਾਹਿਬ, ਆਦਿ ਪੁਰਖ ਨੇ ਮਾਫੀ ਦੇ ਦਿੱਤੀ ਹੈ ਅਤੇ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।
Fareedkot Teekaਹੇ ਭਾਈ! ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਸਭ ਰੋਗੋਂ ਸੇ ਦੂਰ ਕਰ ਕੇ ਪਾਰਬ੍ਰਹਮ ਪਰਮੇਸਰ ਨੇ ਬਖਸ ਲੀਆ ਹੈ॥
Prof. Sahib Singhਹੇ ਭਾਈ! ਪਾਰਬ੍ਰਹਮ ਪਰਮੇਸਰ ਨੇ (ਜਿਸ ਸੇਵਕ ਉੱਤੇ) ਬਖ਼ਸ਼ਸ਼ ਕੀਤੀ, ਉਸ ਦੇ ਸਾਰੇ ਰੋਗ ਉਸਨੇ ਦੂਰ ਕਰ ਦਿੱਤੇ।

ਪਦ ਅਰਥ ਪਰਮੇਸਰਿ = ਪਰਮੇਸ਼ਰ ਨੇ। ਬਿਦਾਰੇ = ਦੂਰ ਕਰ ਦਿੱਤੇ।

SikhNet (Spanish)El Señor Trascendente me ha perdonado y el mal de mi hijo se ha ido.

ਗੁਰ ਪੂਰੇ ਕੀ ਸਰਣੀ ਉਬਰੇ; ਕਾਰਜ ਸਗਲ ਸਵਾਰੇ ॥੧॥

gur poore kee saranee ubare; kaaraj sagal savaare |1|

Sant Singh KhalsaThose who come to the Sanctuary of the True Guru are saved, and all their affairs are resolved. ||1||
Manmohan SinghThey, who enter the sanctuary of the Perfect Guru, are saved and all their affairs are resolved.
Manmohan Singh (Punjabi)ਜੋ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ, ਉਹ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਹਮ ਤੋ ਗੁਰੂ ਪੂਰਿਓਂ ਕੀ ਸਰਨ ਹੋਇਕੈ ਬਚੇ ਹੈਂ, ਸਤਿਗੁਰੋਂ ਨੇ ਹੀ ਹਮਾਰੇ ਸਭ ਕਾਰਜ ਸਵਾਰੇ ਹੈਂ॥੧॥
Prof. Sahib Singhਜੇਹੜੇ ਭੀ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹ ਦੁੱਖਾਂ-ਕਲੇਸ਼ਾਂ ਤੋਂ ਬਚ ਜਾਂਦੇ ਹਨ। ਗੁਰੂ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥

ਪਦ ਅਰਥ ਸਗਲ = ਸਾਰੇ ॥੧॥

SikhNet (Spanish)Estando en el Refugio del Guru Perfecto, estoy saciado. (1)

ਹਰਿ ਜਨਿ ਸਿਮਰਿਆ ਨਾਮ ਅਧਾਰਿ ॥

har jan simariaa naam adhaar |

Sant Singh KhalsaThe Lord's humble servant meditates in remembrance on the Naam, the Name of the Lord; this is his only support.
Manmohan SinghGod's slave remembers the name, which is the support.
Manmohan Singh (Punjabi)ਵਾਹਿਗੁਰੂ ਦਾ ਬੰਦਾ ਨਾਮ ਦਾ ਆਰਾਧਨ ਕਰਦਾ ਹੈ, ਜੋ ਉਸ ਦਾ ਆਸਰਾ ਹੈ।
Fareedkot Teekaਮੈਂ ਜਨ ਨੇ (ਅਧਾਰਿ) ਅਧਿਸ਼ਟਾਨ ਰੂਪ ਹਰਿ ਕਾ ਨਾਮ ਸਿਮਰਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਜਿਸ ਸੇਵਕ ਨੇ ਪਰਮਾਤਮਾ ਦਾ ਨਾਮ ਸਿਮਰਿਆ, ਨਾਮ ਦੇ ਆਸਰੇ ਵਿਚ (ਆਪਣੇ ਆਪ ਨੂੰ ਤੋਰਿਆ),

ਪਦ ਅਰਥ ਜਨਿ = ਜਨ ਨੇ। ਅਧਾਰਿ = ਆਸਰੇ ਤੇ।

SikhNet (Spanish)A través del Nombre del Señor, yo, el Esclavo del Señor, contemplo a mi Dios,

ਤਾਪੁ ਉਤਾਰਿਆ ਸਤਿਗੁਰਿ ਪੂਰੈ; ਅਪਣੀ ਕਿਰਪਾ ਧਾਰਿ ॥ ਰਹਾਉ ॥

taap utaariaa satigur poorai; apanee kirapaa dhaar | rahaau |

Sant Singh KhalsaThe Perfect True Guru extended His Mercy, and the fever has been dispelled. ||Pause||
Manmohan SinghExtending his mercy, the Perfect Guru, has cured the fever. Pause.
Manmohan Singh (Punjabi)ਆਪਣੀ ਮਿਹਰ ਕਰਕੇ, ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ। ਠਹਿਰਾਉ।
Fareedkot Teekaਇਸੀ ਤੇ ਸਤਿਗੁਰੂ ਪੂਰਿਓਂ ਨੇ ਅਪਨੀ ਕ੍ਰਿਪਾ ਧਾਰ ਕਰ ਤਾਪ ਉਤਾਰਿਆ ਹੈ॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਆਪਣੀ ਕਿਰਪਾ ਕਰ ਕੇ (ਉਸ ਦਾ) ਤਾਪ ਲਾਹ ਦਿੱਤਾ ਰਹਾਉ॥

ਪਦ ਅਰਥ ਸਤਿਗੁਰਿ = ਗੁਰੂ ਨੇ ॥ਰਹਾਉ॥

SikhNet (Spanish)pues mira, el Guru Verdadero me ha bendecido con Su Misericordia y mi hijo ha sido liberado de toda aflicción. (Pausa)

ਸਦਾ ਅਨੰਦ ਕਰਹ ਮੇਰੇ ਪਿਆਰੇ; ਹਰਿ ਗੋਵਿਦੁ ਗੁਰਿ ਰਾਖਿਆ ॥

sadaa anand karah mere piaare; har govid gur raakhiaa |

Sant Singh KhalsaSo celebrate and be happy, my beloveds - the Guru has saved Hargobind.
Manmohan SinghMy dear ones ever make merry for my Guru has saved Hargobind.
Manmohan Singh (Punjabi)ਮੈਂਡੇ ਪਿਆਰੇ ਸਦੀਵ ਹੀ ਖੁਸ਼ੀਆਂ ਮਨਾਉਂਦੇ ਹਨ ਕਿਉਂਕਿ ਮੇਰੇ ਗੁਰਾਂ ਨੇ ਹਰਿਗੋਬਿੰਦ ਨੂੰ ਬਚਾ ਲਿਆ ਹੈ।
Fareedkot Teekaਹੇ ਮੇਰੇ ਪਿਆਰਿਓ! ਹਮ ਤੋ ਸਦਾ ਅਨੰਦ ਕਰਤੇ ਹੈਂ, ਕਿਉਂਕਿ ਹਰਿਗੋਬਿੰਦ ਜੀ ਕੋ ਗੁਰੋਂ ਨੇ ਤਾਪ ਤੇ ਰਖਿਆ ਹੈ॥
Prof. Sahib Singhਹੇ ਮੇਰੇ ਪਿਆਰੇ (ਭਾਈ)! (ਗੁਰੂ ਦੀ ਸ਼ਰਨ ਪੈ ਕੇ) ਅਸੀਂ (ਭੀ) ਸਦਾ ਆਨੰਦ ਮਾਣਦੇ ਹਾਂ। ਹਰਿ ਗੋਬਿੰਦ ਨੂੰ ਗੁਰੂ ਨੇ (ਹੀ ਤਾਪ ਤੋਂ) ਬਚਾਇਆ ਹੈ।

ਪਦ ਅਰਥ ਕਰਹ = ਅਸੀਂ ਕਰਦੇ ਹਾਂ। ਪਿਆਰੇ = ਹੇ ਪਿਆਰੇ! ਗੁਰਿ = ਗੁਰੂ ਨੇ।

SikhNet (Spanish)Oh Amor, estemos en Dicha, pues el Guru ha salvado a Jargobind, mi hijo.

ਵਡੀ ਵਡਿਆਈ. ਨਾਨਕ. ਕਰਤੇ ਕੀ; ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥

vaddee vaddiaaee. naanak. karate kee; saach sabad sat bhaakhiaa |2|18|46|

Sant Singh KhalsaGreat is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
Manmohan SinghGreat is the greatness of the Creator, True is His word and true His discourse, O Nanak.
Manmohan Singh (Punjabi)ਮਹਾਨ ਹੈ ਮਹਾਨਤਾ ਸਿਰਜਣਹਾਰ ਦੀ। ਸੱਚੇ ਹਨ ਉਸ ਦੇ ਬਚਨ-ਬਿਲਾਸ ਅਤੇ ਸੱਚੀ ਉਸ ਦੀ ਬਾਣੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਉਸ ਕਰਤੇ ਕੀ ਵਡਿਆਈ ਬਡੀ ਹੈ, ਸਾਚ ਸਬਦ ਦ੍ਵਾਰਾ ਹਮਨੇ ਸਤ ਕਹਿਆ ਹੈ॥੨॥੧੮॥੪੬॥
Prof. Sahib Singhਹੇ ਨਾਨਕ! ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ। ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਹੀ) ਉਚਾਰਨਾ ਚਾਹੀਦਾ ਹੈ। (ਗੁਰੂ ਨੇ ਇਹ) ਸਹੀ ਬਚਨ ਉਚਾਰਿਆ ਹੈ (ਠੀਕ ਉਪਦੇਸ਼ ਦਿੱਤਾ ਹੈ) ॥੨॥੧੮॥੪੬॥

ਪਦ ਅਰਥ ਕਰਤੇ ਕੀ = ਕਰਤਾਰ ਦੀ। ਸਾਚੁ = ਸਦਾ ਕਾਇਮ ਰਹਿਣ ਵਾਲਾ। ਸਤਿ = ਠੀਕ, ਸੱਚ। ਭਾਖਿਆ = ਉਚਾਰਿਆ ॥੨॥੧੮॥੪੬॥

SikhNet (Spanish)Gloria a nuestro Señor Creador, Cuya Palabra Verdadera es Eternamente Verdad. (2‑18‑46)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਭਏ ਕ੍ਰਿਪਾਲ ਸੁਆਮੀ ਮੇਰੇ; ਤਿਤੁ ਸਾਚੈ ਦਰਬਾਰਿ ॥

bhe kripaal suaamee mere; tith saachai darabaar |

Sant Singh KhalsaMy Lord and Master has become Merciful, in His True Court.
Manmohan SinghMy Master has become merciful unto me, in His True court.
Manmohan Singh (Punjabi)ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਂ ਉਸ ਦੀ ਸੱਚੀ ਦਰਗਾਹ ਵਿੱਚ ਸੁਰਖਰੂ ਹੋ ਗਿਆ ਹਾਂ।
Fareedkot Teekaਜਬ ਮੇਰੇ ਪਰ ਸਵਾਮੀ ਜੀ ਕ੍ਰਿਪਾਲ ਹੂਏ ਤਬ ਤਿਸ ਪਰਮੇਸਰ ਕੀ ਸਭਾ ਮੇਂ ਸਾਚੇ ਹੂਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਮੇਰੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ (ਉਸ ਦੀ ਪਹੁੰਚ ਹੋ ਜਾਂਦੀ ਹੈ। ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਨ ਲੱਗ ਪੈਂਦੀ ਹੈ।

ਪਦ ਅਰਥ ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।

SikhNet (Spanish)El Maestro tiene Compasión de mí y soy llevado hasta Su Corte Verdadera.

ਸਤਿਗੁਰਿ. ਤਾਪੁ ਗਵਾਇਆ ਭਾਈ; ਠਾਂਢਿ ਪਈ ਸੰਸਾਰਿ ॥

satigur. taap gavaaeaa bhaaee; tthaandt pee sansaar |

Sant Singh KhalsaThe True Guru has taken away the fever, and the whole world is at peace, O Siblings of Destiny.
Manmohan SinghThe True Guru has dispelled the fever and the whole world is at peace, O brother.
Manmohan Singh (Punjabi)ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ ਅਤੇ ਸਾਰੇ ਜਹਾਨ ਵਿੱਚ ਠੰਢ-ਚੈਨ ਵਰਤ ਗਈ ਹੈ, ਹੇ ਵੀਰ!
Fareedkot Teekaਮੇਰੇ ਪ੍ਰੇਮੀ ਪੁਤ੍ਰ ਕਾ ਜਬ ਸਤਿਗੁਰੋਂ ਨੇ ਤਾਪ ਦੂਰ ਕੀਆ ਤਬ ਹਮਾਰੇ ਭਾਣੇ ਸਾਰੇ ਸੰਸਾਰ ਮੇਂ ਠੰਢ ਪੈ ਗਈ॥
Prof. Sahib Singhਪ੍ਰਭੂ ਦੀ ਕਿਰਪਾ ਨਾਲ ਜਦੋਂ) ਗੁਰੂ ਨੇ (ਉਸ ਦਾ ਦੁੱਖਾਂ ਪਾਪਾਂ ਦਾ) ਤਾਪ ਦੂਰ ਕਰ ਦਿੱਤਾ (ਤਾਂ ਉਸ ਦੇ ਵਾਸਤੇ ਸਾਰੇ) ਸੰਸਾਰ ਵਿਚ ਹੀ ਸ਼ਾਂਤੀ ਵਰਤ ਜਾਂਦੀ ਹੈ (ਜਗਤ ਦਾ ਕੋਈ ਦੁੱਖ ਪਾਪ ਉਸ ਨੂੰ ਪੋਹ ਨਹੀਂ ਸਕਦਾ)।

ਪਦ ਅਰਥ ਸਤਿਗੁਰਿ = ਗੁਰੂ ਨੇ। ਠਾਂਢਿ = ਠੰਢ। ਸੰਸਾਰਿ = ਸੰਸਾਰ ਵਿਚ। ਜਮਹਿ = ਜਮ ਨੇ।

SikhNet (Spanish)El Guru Verdadero nos ha liberado de nuestras aflicciones y el mundo entero está en Paz,

ਅਪਣੇ ਜੀਅ ਜੰਤ. ਆਪੇ ਰਾਖੇ; ਜਮਹਿ ਕੀਓ ਹਟਤਾਰਿ ॥੧॥

apane jeea jant. aape raakhe; jameh keeo hattataar |1|

Sant Singh KhalsaThe Lord Himself protects His beings and creatures, and the Messenger of Death is out of work. ||1||
Manmohan SinghHis creatures, the Lord Himself protects and the Death's courier is rendered ineffective.
Manmohan Singh (Punjabi)ਆਪਣੇ ਜੀਵ-ਜੰਤੂ ਸੁਆਮੀ ਨੇ ਆਪ ਹੀ ਬਚਾ ਲਏ ਹਨ ਅਤੇ ਮੌਤ ਦਾ ਦੂਤ ਬੇਕਾਰ (ਬੇਅਸਰ) ਹੋ ਗਿਆ ਹੈ।
Fareedkot Teekaਸੂਖਮ ਅਸਥੂਲ ਜੀਉ ਸਭ ਅਪਨੇ ਜਾਨ ਕੇ ਰਾਖ ਲੀਏ ਹੈਂ, ਤਿਸੀ ਨੇ ਉਤਮ ਮਧਮ ਜਗਿਆਸੂਓਂ ਕੀ ਵਾ ਹਰਿਗੋਬਿੰਦ ਜੀ ਕੀ ਤਰਫੋਂ ਜਮ ਕੋ ਬੰਦ ਕੀਆ ਹੈ, ਵਾ ਜਮ ਕੋ ਤਾੜ ਕਰ ਹਟਾਇ ਦੀਆ ਹੈ॥੧॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਆਪਣੇ ਸੇਵਕਾਂ ਦੀ (ਦੁੱਖਾਂ ਪਾਪਾਂ ਵਲੋਂ) ਰਾਖੀ ਕਰਦਾ ਹੈ, ਆਤਮਕ ਮੌਤ ਉਹਨਾਂ ਨੂੰ ਪੋਹ ਨਹੀਂ ਸਕਦੀ (ਜਮ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਣ ਦਾ ਜਤਨ ਛੱਡ ਦੇਂਦਾ ਹੈ) ॥੧॥

ਪਦ ਅਰਥ ਹਟਤਾਰਿ = ਹੜਤਾਲ, ਹੱਟੀ ਨੂੰ ਤਾਲਾ, ਦੁਕਾਨ-ਬੰਦੀ ॥੧॥

SikhNet (Spanish)el Señor ha protegido Su Creación y la muerte se ha vuelto inservible. (1)

ਹਰਿ ਕੇ ਚਰਣ; ਰਿਦੈ ਉਰਿ ਧਾਰਿ ॥

har ke charan; ridai ur dhaar |

Sant Singh KhalsaEnshrine the Lord's feet within your heart.
Manmohan SinghClasp thou, God's feet, to thy mind and heart.
Manmohan Singh (Punjabi)ਵਾਹਿਗੁਰੂ ਦੇ ਪੈਰ ਨੂੰ ਤੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖ।
Fareedkot Teekaਹਰਿ ਕੇ ਚਰਣ (ਉਰ) ਬਡੇ ਜਾਨ ਕਰ ਹਮਨੇ ਰਿਦੇ ਮੇਂ ਧਾਰੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ।

ਪਦ ਅਰਥ ਰਿਦੈ = ਹਿਰਦੈ ਵਿਚ। ਉਰਿ ਧਾਰਿ = ਹਿਰਦੇ ਵਿਚ ਟਿਕਾਈ ਰੱਖ।

SikhNet (Spanish)Enaltece los Pies del Señor en tu mente, oh hombre.

ਸਦਾ ਸਦਾ ਪ੍ਰਭੁ ਸਿਮਰੀਐ ਭਾਈ; ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥

sadaa sadaa prabh simareeai bhaaee; dukh kilabikh kaattanahaar |1| rahaau |

Sant Singh KhalsaForever and ever, meditate in remembrance on God, O Siblings of Destiny. He is the Eradicator of suffering and sins. ||1||Pause||
Manmohan SinghEver, yea ever contemplate thou on the Lord, O brother. He is the obliterator of woes and sins. Pause.
Manmohan Singh (Punjabi)ਹਮੇਸ਼ਾ, ਹਮੇਸ਼ਾਂ ਸੁਆਮੀ ਦਾ ਭਜਨ ਕਰੀਏ, ਹੇ ਵੀਰ! ਉਹ ਦੁੱਖੜਿਆਂ ਤੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਠਹਿਰਾਉ।
Fareedkot Teekaਹੇ ਭਾਈ! ਨਿਤ੍ਯੰਪ੍ਰਤੀ ਪ੍ਰਭੂ ਕੇ ਨਾਮੋਂ ਕੋ ਸਿਮਰਤੇ ਹੈਂ ਵਾ ਸਿਮਰਣਾ ਕਰੀਏ। ਕੈਸੇ ਪ੍ਰਭੂ ਹੈਂ? ਦੁਖੋਂ ਔ ਪਾਪੋਂ ਕੇ ਕਾਟਨੇਹਾਰਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਨੂੰ ਸਦਾ ਸਦਾ ਹੀ ਸਿਮਰਨਾ ਚਾਹੀਦਾ ਹੈ। ਉਹ ਪਰਮਾਤਮਾ ਹੀ ਸਾਰੇ ਦੁੱਖਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਸਿਮਰੀਐ = ਸਿਮਰਨਾ ਚਾਹੀਦਾ ਹੈ। ਭਾਈ = ਹੇ ਭਾਈ! ਕਿਲਬਿਖ = ਪਾਪ। ਕਾਟਣਹਾਰੁ = ਕੱਟਣ ਦੀ ਤਾਕਤ ਰੱਖਣ ਵਾਲਾ ॥੧॥ ਰਹਾਉ ॥

SikhNet (Spanish)Contémplalo siempre para que te libere de tus aflicciones y de tus faltas. (1‑Pausa)

ਤਿਸ ਕੀ ਸਰਣੀ ਊਬਰੈ ਭਾਈ; ਜਿਨਿ ਰਚਿਆ ਸਭੁ ਕੋਇ ॥

tis kee saranee aoobarai bhaaee; jin rachiaa sabh koe |

Sant Singh KhalsaHe fashioned all beings, O Siblings of Destiny, and His Sanctuary saves them.
Manmohan SinghHe, who has created all, His refuge, saves the mortals, O brother.
Manmohan Singh (Punjabi)ਉਸ ਦੀ ਸ਼ਰਣਾਗਤ, ਜਿਸ ਨੇ ਸਾਰਿਆਂ ਨੂੰ ਸਾਜਿਆ ਹੈ, ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦੀ ਹੈ, ਹੇ ਭਰਾ!
Fareedkot Teekaਹੇ ਭਾਈ! ਜਿਸ ਨੇ ਸਭ ਕੋਈ ਰਚਿਆ ਹੈ, ਹਮ ਤੋ ਤਿਸ ਕੀ ਸਰਣ ਹੋਇ ਕੇ ਬਚੇ ਹੈਂ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਪੈਦਾ ਕੀਤਾ ਹੈ (ਜੇਹੜਾ ਮਨੁੱਖ) ਉਸ ਦੀ ਸ਼ਰਨ ਪੈਂਦਾ ਹੈ ਉਹ (ਦੁੱਖਾਂ ਪਾਪਾਂ ਤੋਂ) ਬਚ ਜਾਂਦਾ ਹੈ।

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਊਬਰੈ = ਬਚ ਜਾਂਦਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਸਭੁ ਕੋਇ = ਹਰੇਕ ਜੀਵ।

SikhNet (Spanish)Su Refugio salva a todos; sí, el Refugio de Dios, Quien nos ha creado a todos.

ਕਰਣ ਕਾਰਣ ਸਮਰਥੁ ਸੋ ਭਾਈ; ਸਚੈ ਸਚੀ ਸੋਇ ॥

karan kaaran samarath so bhaaee; sachai sachee soe |

Sant Singh KhalsaHe is the Almighty Creator, the Cause of causes, O Siblings of Destiny; He, the True Lord, is True.
Manmohan SinghHe is Omnipotent to do all deeds, O brother, and True is the glory of the True Lord.
Manmohan Singh (Punjabi)ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਹੇ ਭਰਾ! ਸੱਚੀ ਹੈ ਸ਼ੋਭਾ ਸੱਚੇ ਸੁਆਮੀ ਦੀ।
Fareedkot Teekaਹੇ ਭਾਈ! ਵਹੁ ਕਾਰਨ ਜੋ ਬ੍ਰਹਮਾਦਿ ਹੈ, ਤਿਨ ਕੇ ਕਰਣੇ ਕੋ ਸਾਮਰਥ ਹੈ, ਤਿਸ ਸਚੇ ਕੀ ਸੋਭਾ ਭੀ ਸਚੀ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸੋਭਾ ਭੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਸਚੈ = ਸਦਾ ਕਾਇਮ ਰਹਿਣ ਵਾਲੇ ਦੀ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।

SikhNet (Spanish)Él es la Causa de causas, y siendo Verdadero, es aclamado como Verdad.

ਨਾਨਕ ਪ੍ਰਭੂ ਧਿਆਈਐ ਭਾਈ; ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥

naanak prabhoo dhiaaeeai bhaaee; man tan seetal hoe |2|19|47|

Sant Singh KhalsaNanak: meditate on God, O Siblings of Destiny, and your mind and body shall be cool and calm. ||2||19||47||
Manmohan SinghSays Nanak, meditate thou on the Lord, O brother, and thy soul and body shall become pacified.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਭਰਾ! ਤੂੰ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਆਤਮਾ ਤੇ ਦੇਹ ਸ਼ਾਤ ਹੋ ਜਾਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਤਿਸ ਪਰਮੇਸਰ ਕੋ ਧਿਆਈਏ, ਜਿਸ ਕੇ ਧਿਆਨ ਕਰਣੇ ਸੇ ਮਨ ਔ ਤਨ ਸੀਤਲ ਹੋਵੈ॥੨॥੧੯॥੪੭॥
Prof. Sahib Singhਹੇ ਨਾਨਕ! (ਆਖ-) ਹੇ ਭਾਈ! ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਸ਼ਾਂਤ ਹੋ ਜਾਂਦਾ ਹੈ, ਤਨ ਸ਼ਾਂਤ ਹੋ ਜਾਂਦਾ ਹੈ ॥੨॥੧੯॥੪੭॥

ਪਦ ਅਰਥ ਸੀਤਲੁ = ਸ਼ਾਂਤ ॥੨॥੧੯॥੪੭॥

SikhNet (Spanish)Dice Nanak, habita en Dios para que tu cuerpo y tu mente estén en Paz. (2‑19‑47)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸੰਤਹੁ; ਹਰਿ ਹਰਿ ਨਾਮੁ ਧਿਆਈ ॥

santahu; har har naam dhiaaee |

Sant Singh KhalsaO Saints, meditate on the Name of the Lord, Har, Har.
Manmohan SinghO saints, I ponder over the Lord's God's Name.
Manmohan Singh (Punjabi)ਹੇ ਸਾਧੂਓ! ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਸੰਤੋਂ! ਹਮ ਤੋ ਹਰਿ ਹਰਿ ਨਾਮ ਕੋ ਧਿਆਵਣੇ ਵਾਲੇ ਹੂਏ ਹੈਂ॥
Prof. Sahib Singhਹੇ ਸੰਤ ਜਨੋ! (ਅਰਦਾਸ ਕਰੋ ਕਿ) ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ।

ਪਦ ਅਰਥ ਸੰਤਹੁ = ਹੇ ਸੰਤ ਜਨੋ! ਧਿਆਈ = ਧਿਆਈਂ, ਮੈਂ ਧਿਆਉਂਦਾ ਰਹਾਂ।

SikhNet (Spanish)Oh Santos, contemplen siempre el Nombre del Señor

ਸੁਖ ਸਾਗਰ ਪ੍ਰਭੁ. ਵਿਸਰਉ ਨਾਹੀ; ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥

sukh saagar prabh. visrau naahee; man chindiarraa fal paaee |1| rahaau |

Sant Singh KhalsaNever forget God, the ocean of peace; thus you shall obtain the fruits of your mind's desires. ||1||Pause||
Manmohan SinghI forget not the Lord, the Ocean of happiness, and obtain my heart desired fruits. Pause.
Manmohan Singh (Punjabi)ਮੈਂ ਖੁਸ਼ੀ ਦੇ ਸਮੁੰਦਰ, ਸੁਆਮੀ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਚਿੱਤ-ਚਾਹੁੰਦੇ ਫਲ ਹਾਸਲ ਕਰਦਾ ਹਾਂ। ਠਹਿਰਾਉ।
Fareedkot Teekaਸੁਖੋਂ ਕਾ ਸਮੁੰਦਰ ਪ੍ਰਭ ਹਮ ਕੋ ਬਿਸਰਤਾ ਨਹੀਂ ਹੈ, ਇਸ ਤੇ ਹਮਨੇ ਮਨਇਛਤ ਫਲੋਂ ਕੀ ਪੰਕਤੀ ਪਾਈ ਹੈ॥੧॥ ਰਹਾਉ ॥
Prof. Sahib Singhਸੁਖਾਂ ਦਾ ਸਮੁੰਦਰ ਪਰਮਾਤਮਾ ਮੈਨੂੰ ਕਦੇ ਨਾਹ ਭੁੱਲੇ, ਮੈਂ (ਉਸ ਦੇ ਦਰ ਤੋਂ) ਮਨ-ਇੱਛਤ ਫਲ ਪ੍ਰਾਪਤ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਸਾਗਰ = ਸਮੁੰਦਰ। ਵਿਸਰਉ ਨਾਹੀ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। (ਵੇਖੋ 'ਗੁਰਬਾਣੀ ਵਿਆਕਰਣ') } ਭੁੱਲ ਨਾਹ ਜਾਏ। ਚਿੰਦਿਅੜਾ = ਚਿਤਵਿਆ। ਪਾਈ = ਪਾਈਂ, ਮੈਂ ਪ੍ਰਾਪਤ ਕਰਾਂ ॥੧॥ ਰਹਾਉ ॥

SikhNet (Spanish)y no abandonen el Océano de Éxtasis, así encuentran la Plenitud. (1‑Pausa)

ਸਤਿਗੁਰਿ ਪੂਰੈ. ਤਾਪੁ ਗਵਾਇਆ; ਅਪਣੀ ਕਿਰਪਾ ਧਾਰੀ ॥

satigur poorai. taap gavaaeaa; apanee kirapaa dhaaree |

Sant Singh KhalsaExtending His Mercy, the Perfect True Guru has dispelled the fever.
Manmohan SinghExtending his mercy, the Perfect True Guru has cured the fever.
Manmohan Singh (Punjabi)ਆਪਣੀ ਮਿਹਰ ਕਰ ਕੇ, ਪੂਰਨ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ।
Fareedkot Teekaਪੂਰੇ ਸਤਿਗੁਰੋਂ ਨੇ ਐਸੀ ਕ੍ਰਿਪਾ ਕਰੀ ਹੈ ਕਿ ਹਰਿਗੋਵਿੰਦੁ ਕਾ ਤਾਪ ਗਾਵਾਇਆ ਹੈ॥
Prof. Sahib Singhਹੇ ਸੰਤ ਜਨੋ! ਪੂਰੇ ਗੁਰੂ ਨੇ (ਬਾਲਕ ਹਰਿ ਗੋਬਿੰਦ ਦਾ) ਤਾਪ ਲਾਹ ਦਿੱਤਾ, ਗੁਰੂ ਨੇ ਆਪਣੀ ਕਿਰਪਾ ਕੀਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ।

SikhNet (Spanish)El Guru Verdadero, en Su Misericordia, nos ha liberado de nuestra aflicción.

ਪਾਰਬ੍ਰਹਮ ਪ੍ਰਭ ਭਏ ਦਇਆਲਾ; ਦੁਖੁ ਮਿਟਿਆ ਸਭ ਪਰਵਾਰੀ ॥੧॥

paarabraham prabh bhe deaalaa; dukh mittiaa sabh paravaaree |1|

Sant Singh KhalsaThe Supreme Lord God has become kind and compassionate, and my whole family is now free of pain and suffering. ||1||
Manmohan SinghThe Transcendent Lord Master has become merciful and the entire family, is rid off the malady.
Manmohan Singh (Punjabi)ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ, ਅਤੇ ਮੇਰੇ ਸਾਰੇ ਟੱਬਰ-ਕਬੀਲੇ ਦਾ ਦੁੱਖੜਾ ਦੂਰ ਹੋ ਗਿਆ ਹੈ।
Fareedkot Teekaਪਾਰਬ੍ਰਹਮ ਸਮਰਥ ਹਮਾਰੇ ਪਰ ਐਸੇ ਦਿਆਲ ਹੂਏ ਹੈਂ ਕਿ ਸਭ ਪਰਵਾਰ ਕੇ ਪੁਰਸੋਂ ਕਾ ਦੁਖ ਮਿਟ ਗਇਆ ਹੈ॥੧॥
Prof. Sahib Singhਪਰਮਾਤਮਾ ਦਇਆਵਾਨ ਹੋਇਆ ਹੈ, ਸਾਰੇ ਪਰਵਾਰ ਦਾ ਦੁੱਖ ਮਿਟ ਗਿਆ ਹੈ ॥੧॥

ਪਦ ਅਰਥ ਪਰਵਾਰੀ = ਪਰਵਾਰ ਦਾ ॥੧॥

SikhNet (Spanish)Sí, el Señor Trascendente es Compasivo y mi familia se ha liberado de su mal. (1)

ਸਰਬ ਨਿਧਾਨ ਮੰਗਲ ਰਸ ਰੂਪਾ; ਹਰਿ ਕਾ ਨਾਮੁ ਅਧਾਰੋ ॥

sarab nidhaan mangal ras roopaa; har kaa naam adhaaro |

Sant Singh KhalsaThe Treasure of absolute joy, sublime elixir and beauty, the Name of the Lord is my only Support.
Manmohan SinghI have the prop of God's Name which is the treasure of all the joy, Nectar and beauty.
Manmohan Singh (Punjabi)ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜੋ ਸਮੂਹ ਖੁਸ਼ੀ, ਅੰਮ੍ਰਿਤ ਅਤੇ ਸੁੰਦਰਤਾ ਦਾ ਖਜਾਨਾ ਹੈ।
Fareedkot Teekaਸਰਬ ਨਿਧੋਂ ਕਾ ਘਰ ਔ ਅਨੰਦ ਮੰਗਲ ਰੂਪ ਜੋ ਹਰੀ ਕਾ ਨਾਮ ਹੈ, ਸੋ ਹਮਨੇ ਆਸਰਾ ਕੀਆ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦਾ ਨਾਮ ਹੀ (ਸਾਡਾ) ਆਸਰਾ ਹੈ, ਨਾਮ ਹੀ ਸਾਰੀਆਂ ਖ਼ੁਸ਼ੀਆਂ ਰਸਾਂ ਰੂਪਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਨਿਧਾਨ = ਖ਼ਜ਼ਾਨੇ। ਅਧਾਰੋ = ਆਸਰਾ।

SikhNet (Spanish)Ahora me apoyo sólo en el Nombre del Señor; es el Tesoro de toda Virtud, Belleza y Sabor.

ਨਾਨਕ. ਪਤਿ ਰਾਖੀ ਪਰਮੇਸਰਿ; ਉਧਰਿਆ ਸਭੁ ਸੰਸਾਰੋ ॥੨॥੨੦॥੪੮॥

naanak. pat raakhee paramesar; udhariaa sabh sansaaro |2|20|48|

Sant Singh KhalsaO Nanak, the Transcendent Lord has preserved my honor, and saved the whole world. ||2||20||48||
Manmohan SinghNanak, the Supreme Lord has preserved my honour, and the whole world is saved.
Manmohan Singh (Punjabi)ਨਾਨਕ, ਸ਼੍ਰੋਮਣੀ ਸਾਹਿਬ ਨੇ ਮੇਰੀ ਇੱਜ਼ਤ-ਆਬਰੂ ਰੱਖ ਲਈ ਹੈ ਅਤੇ ਸਾਰੇ ਜਹਾਨ ਦਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੀ ਵਾਹਿਗੁਰੂ ਨੇ ਪਤ ਰਖੀ ਹੈ ਕਿ ਜਿਸ ਸੇ ਸੰਸਾਰ ਹੀ ਸਾਰਾ ਉਧਰ ਗਿਆ ਹੈ, ਭਾਵ ਸੇ ਸ੍ਰੀ (ਗੁਰੂ) ਹਰਿਗੋਬਿੰਦ ਜੀ ਕੇ ਆਸਰੇ ਬਹੁਤ ਸੰਸਾਰੀ ਜੀਉ ਕਲਿਆਣ ਹੋਵੇਂਗੇ॥੨॥੨੦॥੪੮॥
Prof. Sahib Singhਹੇ ਨਾਨਕ! (ਆਖ-) ਪਰਮੇਸਰ ਨੇ (ਸਾਡੀ) ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ॥੨॥੨੦॥੪੮॥

ਪਦ ਅਰਥ ਪਤਿ = ਇੱਜ਼ਤ। ਪਰਮੇਸਰਿ = ਪਰਮੇਸਰ ਨੇ। ਸਭੁ = ਸਾਰਾ। ਉਧਰਿਆ = ਬਚਾ ਲਿਆ ॥੨॥੨੦॥੪੮॥

SikhNet (Spanish)Dice Nanak, el Señor Trascendente ha salvado mi honor; sí, el mundo entero es emancipado por Él. (2‑20‑48)

Open this shabad →

Shabad Guru Arjan Dev Ji Raag Sorath continues on Ang 621

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਮੇਰਾ. ਸਤਿਗੁਰੁ ਰਖਵਾਲਾ ਹੋਆ ॥

meraa. satigur rakhavaalaa hoaa |

Sant Singh KhalsaMy True Guru is my Savior and Protector.
Manmohan SinghMy True Guru is not my saviour.
Manmohan Singh (Punjabi)ਮੈਂਡਾ ਸੱਚਾ ਗੁਰੂ ਹੁਣ ਮੇਰਾ ਰੱਖਿਅਕ ਹੈ।
Fareedkot Teekaਸਤਿਗੁਰੁ ਮੇਰਾ ਰਾਖਾ ਹੂਆ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ,
SikhNet (Spanish)Sólo el Señor es mi Refugio; mi Maestro me ha bendecido,

ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ; ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥

dhaar kripaa prabh haath de raakhiaa; har govid navaa niroaa |1| rahaau |

Sant Singh KhalsaShowering us with His Mercy and Grace, God extended His Hand, and saved Hargobind, who is now safe and secure. ||1||Pause||
Manmohan SinghTaking pity and lending His hand, the Lord has saved Hargobind and he is now safe and sound. Pause.
Manmohan Singh (Punjabi)ਆਪਣੀ ਮਿਹਰ ਕਰ ਅਤੇ ਹੱਥ ਦੇ ਕੇ, ਸਾਹਿਬ ਨੇ ਹਰਿਗੋਬਿੰਦ ਨੂੰ ਰੱਖ ਲਿਆ ਹੈ। ਉਹ ਹੁਣ ਨੌ-ਬਰ-ਨੌ ਹੈ। ਠਹਿਰਾਉ।
Fareedkot Teekaਐਸੀ ਕਿਰਪਾ ਧਾਰੀ ਹੈ ਕਿ ਹਰਿ ਗੋਬਿੰਦ ਕੋ ਹਾਥ ਦੇ ਕਰ ਰਾਖ ਲੀਆ ਹੈ। ਇਸੀ ਤੇ ਨਵਾ ਨਿਰੋਆ ਅਰਥਾਤ ਰਾਜੀ ਬਾਜੀ ਹੂਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਧਾਰਿ = ਧਾਰ ਕੇ। ਪ੍ਰਭਿ = ਪ੍ਰਭੂ ਨੇ। ਨਵਾ ਨਿਰੋਆ = ਬਿਲਕੁਲ ਅਰੋਗ ॥੧॥ ਰਹਾਉ ॥

SikhNet (Spanish)y Jargobind, mi hijo, está íntegro otra vez. (1-Pausa)

ਤਾਪੁ ਗਇਆ. ਪ੍ਰਭਿ ਆਪਿ ਮਿਟਾਇਆ; ਜਨ ਕੀ ਲਾਜ ਰਖਾਈ ॥

taap geaa. prabh aap mittaaeaa; jan kee laaj rakhaaee |

Sant Singh KhalsaThe fever is gone - God Himself eradicated it, and preserved the honor of His servant.
Manmohan SinghThe fever is gone, the Lord has Himself banished it and saved the honour of His slave.
Manmohan Singh (Punjabi)ਬੁਖਾਰ ਹੱਟ ਗਿਆ ਹੈ, ਸਾਈਂ ਨੇ ਖੁਦ ਇਸ ਨੂੰ ਦੂਰ ਕੀਤਾ ਹੈ ਅਤੇ ਆਪਣੇ ਦਾਸ ਦੀ ਇੱਜ਼ਤ-ਆਬਰੂ ਰੱਖੀ ਹੈ।
Fareedkot Teekaਤਾਪ ਜੋ ਗਿਆ ਹੈ, ਸੋ ਪ੍ਰਭੂ ਨੇ ਆਪ ਕ੍ਰਿਪਾ ਕਰੇ ਮਿਟਾਇਆ ਹੈ, ਮੈਂ ਜਨ ਕੀ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਜ ਰਖਾਈ ਹੈ॥
Prof. Sahib Singh(ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਲਾਜ = ਇੱਜ਼ਤ।

SikhNet (Spanish)La fiebre se ha ido, Dios de Sí mismo la erradicó y conservó el Honor de Su Sirviente.

ਸਾਧਸੰਗਤਿ ਤੇ ਸਭ ਫਲ ਪਾਏ; ਸਤਿਗੁਰ ਕੈ ਬਲਿ ਜਾਂਈ ॥੧॥

saadhasangat te sabh fal paae; satigur kai bal jaanee |1|

Sant Singh KhalsaI have obtained all blessings from the Saadh Sangat, the Company of the Holy; I am a sacrifice to the True Guru. ||1||
Manmohan SinghFrom the society of saints, I have obtained all the boons and unto the True Guru, I am a sacrifice.
Manmohan Singh (Punjabi)ਸਤਿ ਸੰਗਤ ਪਾਸੋਂ ਮੈਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਹਨ। ਸੱਚੇ ਗੁਰਾਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਏਹੁ ਸਭ ਫਲ ਸਾਧ ਸੰਗਤ ਤੇ ਪਾਏ ਹੈਂ, ਇਸ ਤੇ ਸਤਿਗੁਰੋਂ ਕੇ ਬਲਿਹਾਰ ਜਾਤੇ ਹੈਂ, ਕਿਉਂਕਿ ਸਤਿਗੁਰ ਹੀ ਸਾਧ ਸੰਗਤ ਕਾ ਸਰੂਪ ਹੈ ॥੧॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥

ਪਦ ਅਰਥ ਤੇ = ਤੋਂ, ਪਾਸੋਂ। ਬਲਿ ਜਾਂਈ = ਮੈਂ ਕੁਰਬਾਨ ਜਾਂਦਾ ਹਾਂ ॥੧॥

SikhNet (Spanish)He obtenido toda Bendición de la Saad Sangat; la Compañía de los Santos, y ofrezco mi ser en sacrificio al Guru Perfecto. (1)

ਹਲਤੁ ਪਲਤੁ ਪ੍ਰਭ ਦੋਵੈ ਸਵਾਰੇ; ਹਮਰਾ ਗੁਣੁ ਅਵਗੁਣੁ. ਨ ਬੀਚਾਰਿਆ ॥

halat palat prabh dovai savaare; hamaraa gun avagun. na beechaariaa |

Sant Singh KhalsaGod has saved me, both here and hereafter. He has not taken my merits and demerits into account.
Manmohan SinghThe Lord has saved me both in this world and the next one and my merits and demerits, He has not taken into account.
Manmohan Singh (Punjabi)ਸੁਆਮੀ ਨੇ ਮੈਨੂੰ ਲੋਕ ਅਤੇ ਪ੍ਰਲੋਕ ਦੋਹਾਂ ਵਿੱਚ ਸੁਰਖਰੂ ਕਰ ਦਿੱਤਾ ਹੈ। ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਦਾ ਖਿਆਲ ਨਹੀਂ ਕੀਤਾ।
Fareedkot Teekaਸਮਰਥ ਗੁਰੋਂ ਨੇ ਲੋਕ ਪਰਲੋਕ ਦੋਵੋਂ ਸਵਾਰ ਦੀਏ ਹੈਂ, ਹਮਾਰਾ ਕੋਈ ਗੁਣ ਔਗੁਣ ਨਹੀਂ ਬੀਚਾਰਾ ਹੈ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ।

ਪਦ ਅਰਥ ਹਲਤੁ = {अत्र} ਇਹ ਲੋਕ। ਪਲਤੁ {परत्र} ਪਰ ਲੋਕ। ਹਮਰਾ = ਅਸਾਂ ਜੀਵਾਂ ਦਾ।

SikhNet (Spanish)El Señor me ha salvado aquí y aquí después; sin tomar en cuenta mi mérito o demérito.

Open this shabad (7 lines, Angs 620-621) →

Ang 620 of 1430