ੴ

ਸਿੱਖਬਾਣੀ · SikhBani

ਮਾਤ ਗਰਭ ਮਹਿ ਹਾਥ ਦੇ ਰਾਖਿਆ ॥

maat garabh meh haath de raakhiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 805 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਾਤ ਗਰਭ ਮਹਿ; ਹਾਥ ਦੇ ਰਾਖਿਆ ॥

maat garabh meh; haath de raakhiaa |

Sant Singh KhalsaExtending His Hand, the Lord protected you in your mother's womb.
Manmohan SinghGiving His hand, the Lord protected Thee in thy mother's womb.
Manmohan Singh (Punjabi)ਆਪਣਾ ਹੱਥ ਦੇ ਕੇ ਪ੍ਰਭੂ ਨੇ, ਤੇਰੀ ਮਾਤਾ ਦੇ ਉਦਰ ਵਿੱਚ ਉਦਰ ਵਿੱਚ ਤੇਰੀ ਰਖਿਆ ਕੀਤੀ।
Fareedkot Teekaਹੇ ਜੀਵ! ਜਿਸ ਵਾਹਿਗੁਰੂ ਨੇ ਤੁਝ ਕੋ ਮਾਤਾ ਕੇ ਗਰਭ ਕੀ ਅਗਨੀ ਮੇਂ ਸੈ ਹਾਥ ਦੇ ਕਰ ਜਲਨ ਸੇ ਰਾਖ ਲੀਆ ਹੈ॥
Prof. Sahib Singh(ਹੇ ਮੂਰਖ! ਜਿਸ ਪ੍ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾ) ਹੱਥ ਦੇ ਕੇ ਬਚਾਇਆ ਸੀ,

ਪਦ ਅਰਥ ਗਰਭ = ਪੇਟ। ਮਹਿ = ਵਿਚ। ਦੇ = ਦੇ ਕੇ।

SikhNet (Spanish)Aquél que nos protege en el vientre materno,

ਹਰਿ ਰਸੁ ਛੋਡਿ; ਬਿਖਿਆ ਫਲੁ ਚਾਖਿਆ ॥੧॥

har ras chhodd; bikhiaa fal chaakhiaa |1|

Sant Singh KhalsaRenouncing the sublime essence of the Lord, you have tasted the fruit of poison. ||1||
Manmohan SinghForsaking God's elixir, now thou tasteth the Fruit of poison.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਹੁਣ ਤੂੰ ਜ਼ਹਿਰ ਦੇ ਮੇਵੇ ਨੂੰ ਚੱਖਦਾ ਹੈ।
Fareedkot Teekaਤਿਸ ਹਰੀ ਨਾਮ ਰਸ ਕੋ ਛੋਡ ਕਰ ਤੈਨੇ ਵਿਸਅਹੁ ਰੂਪੀ ਫਲੋਂ ਕੇ ਰਸ ਕੋ ਚਾਖਨਾ ਕੀਆ ਹੈ॥੧॥
Prof. Sahib Singhਉਸ ਦੇ ਨਾਮ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ ॥੧॥

ਪਦ ਅਰਥ ਰਸੁ = ਆਨੰਦ। ਛੋਡਿ = ਛੱਡ ਕੇ। ਬਿਖਿਆ = ਮਾਇਆ ॥੧॥

SikhNet (Spanish)a Él Lo abandonamos y nos comemos la fruta venenosa. (1)

ਭਜੁ ਗੋਬਿਦ ਸਭ; ਛੋਡਿ ਜੰਜਾਲ ॥

bhaj gobid sabh; chhodd janjaal |

Sant Singh KhalsaMeditate, vibrate on the Lord of the Universe, and renounce all entanglements.
Manmohan SinghMeditate thou on the World-Lord and shed all other entanglements.
Manmohan Singh (Punjabi)ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ ਅਤੇ ਹੋਰ ਸਾਰੇ ਪੁਆੜੇ ਤਿਆਗ ਦੇ।
Fareedkot Teekaਹੇ ਭਾਈ! ਗੋਬਿੰਦ ਕੇ ਨਾਮ ਕਾ ਸਿਮਰਨ ਕਰ ਔਰ ਸਰਬ ਜੰਜਾਲੋਂ ਕੋ ਛੋਡਹੁ॥
Prof. Sahib Singhਹੇ ਮੂਰਖ (ਮਨੁੱਖ)! ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਜੰਜਾਲ = ਮੋਹ ਦੀਆਂ ਤਣਾਵਾਂ।

SikhNet (Spanish)Contempla a tu Señor dejando ya tus demás relaciones,

ਜਬ ਜਮੁ ਆਇ ਸੰਘਾਰੈ ਮੂੜੇ; ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥

jab jam aae sanghaarai moorre; tab tan binas jaae behaal |1| rahaau |

Sant Singh KhalsaWhen the Messenger of Death comes to murder you, O fool, then your body will be shattered and helplessly crumble. ||1||Pause||
Manmohan SinghWhen Death's courier comes and kills thee, O fool, then shall thy body crumble and be in bad plight. Pause.
Manmohan Singh (Punjabi)ਜਦ ਮੌਤ ਦਾ ਦੂਤ ਆ ਕੇ ਤੇਰੀ ਜਾਨ ਕੱਢੇਗਾ ਹੇ ਮੂਰਖ! ਤਦ ਦੇਰਾ ਸਰੀਰ ਨਾਸ ਹੋ ਜਾਵੇਗਾ ਅਤੇ ਇਸ ਦੀ ਬੁਰੀ ਹਾਲਤ ਹੋਵੇਗੀ। ਠਹਿਰਾਉ।
Fareedkot Teekaਮੂਰਖ ਬੁਧੀ ਵਾਲੇ ਜਿਸ ਸਮੇਂ ਮੇਂ ਜਮ ਕਾ ਦੂਤ ਆਇ ਕਰ ਤੇਰੇ ਸਰੀਰ ਕਾ ਸੰਘਾਰ ਕਰਨੇ ਵਾਸਤੇ ਆਵੇਗਾ ਤਬ ਤੇਰਾ ਤਨ ਬਿਨਸ ਜਾਇਗਾ, ਤਿਸ ਸਮੇਂ ਤੂੰ (ਬੇਹਾਲ) ਵਿਆਕਲ ਹੋਵੈਂਗਾ, ਕਿਆ ਦੁਖੀ ਹੋਵੈਂਗਾ॥੧॥ ਰਹਾਉ ॥
Prof. Sahib Singhਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਆਇ = ਆ ਕੇ। ਸੰਘਾਰੈ = ਮਾਰਦਾ ਹੈ। ਮੂੜੇ = ਹੇ ਮੂਰਖ! ਬੇਹਾਲ = ਦੁੱਖੀ ਹੋ ਕੇ, ਦੁੱਖ ਭੋਗ ਕੇ ॥੧॥ ਰਹਾਉ ॥

SikhNet (Spanish)pues cuando Yama te pesque, tu cuerpo se va a entregar sin defensa. (1-Pausa)

ਤਨੁ ਮਨੁ ਧਨੁ; ਅਪਨਾ ਕਰਿ ਥਾਪਿਆ ॥

tan man dhan; apanaa kar thaapiaa |

Sant Singh KhalsaYou hold onto your body, mind and wealth as your own,
Manmohan SinghConsidering thy own, Thou preservest thine body, mind and riches,
Manmohan Singh (Punjabi)ਜਿਸਮ, ਚਿੱਤ ਅਤੇ ਮਾਲ ਮਿਲਖ ਨੂੰ ਆਪਣੇ ਨਿੱਜ ਦੇ ਜਾਣ ਤੂੰ ਉਨ੍ਹਾਂ ਦੀ ਸੰਭਾਲ ਕਰਦਾ ਹੈਂ,
Fareedkot Teekaਇਸ ਤਨ ਮਨ ਧਨ ਕੋ ਤੈਂਨੇ ਅਪਨਾ ਕਰ ਕੇ ਜਾਨਿਆ ਹੈ॥
Prof. Sahib Singh(ਹੇ ਮੂਰਖ!) ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ,

ਪਦ ਅਰਥ ਕਰਿ = ਕਰ ਕੇ। ਕਰਿ ਥਾਪਿਆ = ਮੰਨ ਰੱਖਿਆ ਹੈ।

SikhNet (Spanish)Nos imaginamos que nuestro cuerpo, nuestra mente y nuestras riquezas son propias,

ਕਰਨਹਾਰੁ ਇਕ ਨਿਮਖ. ਨ ਜਾਪਿਆ ॥੨॥

karanahaar ik nimakh. na jaapiaa |2|

Sant Singh Khalsaand you do not meditate on the Creator Lord, even for an instant. ||2||
Manmohan Singhand contemplate not on Thy Creator even for a trice.
Manmohan Singh (Punjabi)ਅਤੇ ਇਕ ਮੁਹਤ ਭਰ ਲਈ ਭੀ ਆਪਣੇ ਸਿਰਜਣਹਾਰ ਦਾ ਸਿਮਰਨ ਨਹੀਂ ਕਰਦਾ।
Fareedkot Teekaਜੋ ਤੇਰੀ ਉਤਪਤੀ ਕਰਣਹਾਰਾ ਹਰੀ ਹੈ, ਤਿਸ ਕੇ ਨਾਮ ਕੌ ਏਕ ਨਿਮਖ ਮਾਤ੍ਰ ਭੀ ਨ ਜਪਤਾ ਭਯਾ॥੨॥
Prof. Sahib Singhਪਰ ਜਿਸ ਪ੍ਰਭੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਪਲ ਭਰ ਭੀ ਨਹੀਂ ਸਿਮਰਿਆ ॥੨॥

ਪਦ ਅਰਥ ਨਿਮਖੁ = {निमेष} ਅੱਖ ਝਮਕਣ ਜਿਤਨਾ ਸਮਾ ॥੨॥

SikhNet (Spanish)pero a Él, a Quien nos ha bendecido con todo esto, no Lo contemplamos ni siquiera por un momento (2)

ਮਹਾ ਮੋਹ ਅੰਧ ਕੂਪ ਪਰਿਆ ॥

mahaa moh andh koop pariaa |

Sant Singh KhalsaYou have fallen into the deep, dark pit of great attachment.
Manmohan SinghThou hast fallen in the blind well of the great worldly love.
Manmohan Singh (Punjabi)ਤੂੰ ਪਰਮ ਸੰਸਾਰੀ ਮਮਤਾ ਦੇ ਅੰਨ੍ਹ ਖੂਹ ਵਿੱਚ ਡਿੱਗ ਪਿਆ ਹੈ।
Fareedkot Teekaਅਗ੍ਯਾਨ ਰੂਪੀ ਤੂੰ (ਮਹਾ ਮੋਹ) ਮਹਾਂ ਅੰਧੇਰੇ ਖੂਹ ਬੀਚ ਪੜ ਗਿਆ ਹੈਂ॥
Prof. Sahib Singh(ਹੇ ਮੂਰਖ!) ਤੂੰ ਮੋਹ ਦੇ ਬੜੇ ਘੁੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ,

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ।

SikhNet (Spanish)Caemos en el pozo sin fondo del deseo intenso y el velo de Maya

ਪਾਰਬ੍ਰਹਮੁ; ਮਾਇਆ ਪਟਲਿ ਬਿਸਰਿਆ ॥੩॥

paarabraham; maaeaa pattal bisariaa |3|

Sant Singh KhalsaCaught in the illusion of Maya, you have forgotten the Supreme Lord. ||3||
Manmohan SinghBecause of the veil of wealth, thou hast forgotten the Supreme Lord.
Manmohan Singh (Punjabi)ਧਨ-ਦੌਤਲ ਦੇ ਪੜਦੇ ਦੇ ਕਾਰਨ ਤੂੰ ਸ਼ਰੋਮਣੀ ਸਾਹਿਬ ਨੂੰ ਭੁਲਾ ਛੱਡਿਆ ਹੈ।
Fareedkot Teekaਮਾਇਆ ਰੂਪੀ ਪੜਦੇ ਕਰ ਪਾਰਬ੍ਰਹਮ ਕੇ ਨਾਮ ਕੋ ਤੈਨੇ ਰਿਦੇ ਸੇ ਵਿਸਾਰ ਦੀਆ ਹੈ॥੩॥
Prof. Sahib Singhਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭੁੱਲ ਚੁਕਾ ਹੈ ॥੩॥

ਪਦ ਅਰਥ ਪਟਲਿ = ਪਰਦੇ ਦੇ ਕਾਰਨ ॥੩॥

SikhNet (Spanish)nos aleja cada vez más de nuestro Señor Trascendente. (3)

ਵਡੈ ਭਾਗਿ; ਪ੍ਰਭ ਕੀਰਤਨੁ ਗਾਇਆ ॥

vaddai bhaag; prabh keeratan gaaeaa |

Sant Singh KhalsaBy great good fortune, one sings the Kirtan of God's Praises.
Manmohan SinghThrough the greatest good fortune, the Lord's praise is sung.
Manmohan Singh (Punjabi)ਪਰਮ ਚੰਗੇ ਕਰਮਾਂ ਰਾਹੀਂ ਸੁਆਮੀ ਦੀ ਸਿਫ਼ਤ-ਸ਼ਲਾਘਾ ਗਾਇਨ ਕੀਤੀ ਜਾਂਦੀ ਹੈ।
Fareedkot Teekaਵੱਡੇ ਭਾਗੋਂ ਕਰ ਜਿਨ ਪੁਰਸੋਂ ਨੇ ਤਿਸ ਪ੍ਰਭੂ ਕਾ (ਕੀਰਤਨੁ) ਜਸ ਗਾਇਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ।

SikhNet (Spanish)Por buena fortuna, si uno canta la Alabanza del Señor,

ਸੰਤਸੰਗਿ; ਨਾਨਕ ਪ੍ਰਭੁ ਪਾਇਆ ॥੪॥੧੧॥੧੬॥

santasang; naanak prabh paaeaa |4|11|16|

Sant Singh KhalsaIn the Society of the Saints, Nanak has found God. ||4||11||16||
Manmohan SinghIn the society of saints, Nanak has attained to his Lord.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨੇ ਸਾਹਿਬ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਾਂ ਨੇ ਸਤਸੰਗ ਦ੍ਵਾਰੇ ਨਾਮ ਜਪ ਕਰ ਤਿਸ ਪ੍ਰਭੂ ਕੇ ਸਰੂਪ ਕੋ ਪਾਇ ਲੀਆ ਹੈ ॥੪॥੧੧॥੧੬॥☬ਗੁਰੋਂ ਕੀ ਮਹਿਮਾ ਸੰਜੁਗਤ ਗੋਬਿੰਦ ਕਾ ਜਸ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ ॥੪॥੧੧॥੧੬॥

ਪਦ ਅਰਥ ਸੰਗਿ = ਸੰਗਤਿ ਵਿਚ ॥੪॥੧੧॥੧੬॥

SikhNet (Spanish)uno obtiene al Señor, el Maestro, y el regalo de la Compañía de los Santos. (4-11-16)
Answers quote the Granth verbatim with Ang citations. AI commentary is not Gurbani and not a religious ruling.