ਬਿਲਾਵਲੁ ਮਹਲਾ ੫ ॥
bilaaval mahalaa 5 | Ang 805
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਮਾਤ ਪਿਤਾ ਸੁਤ ਬੰਧਪ ਭਾਈ ॥
maat pitaa sut bandhap bhaaee | Ang 805
Sant Singh KhalsaMother, father, children, relatives and siblings
Manmohan SinghThe Lord is my mother, father, son, kinsman and brother.
Manmohan Singh (Punjabi)ਪ੍ਰਭੂ ਮੇਰੀ ਅੰਮੜੀ, ਬਾਬਲ, ਪੁਤ੍ਰ, ਸਨਬੰਧੀ ਅਤੇ ਵੀਰ ਹੈ।
Fareedkot Teekaਮਾਤਾ ਪਿਤਾ ਪੁਤ੍ਰ (ਬੰਧਪ) ਸੰਬੰਧੀ ਔ ਭਾਈ॥
Prof. Sahib Singhਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ-ਪਦ ਅਰਥ ਮਾਤ = ਮਾਂ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ।
SikhNet (Spanish)Él, el Señor, es nuestra madre, padre, hijos, parientes y hermanos;
ਨਾਨਕ; ਹੋਆ ਪਾਰਬ੍ਰਹਮੁ ਸਹਾਈ ॥੧॥
naanak; hoaa paarabraham sahaaee |1| Ang 805
Sant Singh Khalsa- O Nanak, the Supreme Lord is our help and support. ||1||
Manmohan SinghThe Transcendent Lord is the succourer of Nanak.
Manmohan Singh (Punjabi)ਸ਼ਰੋਮਣੀ ਸਾਹਿਬ ਹੀ ਨਾਨਕ ਦਾ ਸਹਾਇਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸਤਿਗੁਰਾਂ ਕੀ ਕ੍ਰਿਪਾ ਤੇ ਹਮਾਰਾ ਸਰਬ ਸਨਬੰਧੀ ਰੂਪ ਹੋ ਕਰ ਪਾਰਬ੍ਰਹਮ ਹੀ ਸਹਾਯਕ ਭਯਾ ਹੈ॥੧॥
Prof. Sahib Singh(ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ ॥੧॥ਪਦ ਅਰਥ ਨਾਨਕ ਸਹਾਈ = ਨਾਨਕ ਦਾ ਮਦਦਗਾਰ ॥੧॥
SikhNet (Spanish)sí, el Señor es siempre y por siempre nuestro Único Refugio. (1)
ਸੂਖ ਸਹਜ ਆਨੰਦ ਘਣੇ ॥
sookh sehaj aanand ghane | Ang 805
Sant Singh KhalsaHe blesses us with peace, and abundant celestial bliss.
Manmohan SinghI am endowed with peace, poise and good many pleasures.
Manmohan Singh (Punjabi)ਮੈਨੂੰ ਆਰਾਮ, ਅਡੋਲਤਾ ਅਤੇ ਅਨੇਕਾਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Fareedkot Teekaਸਤਿਗੁਰੋਂ ਕੀ ਕ੍ਰਿਪਾ ਤੇ ਅਨੇਕ ਪ੍ਰਕਾਰ ਕੇ ਸੁਖ ਵਾ (ਸਹਜ) ਆਤਮ ਸੁਖ ਔ ਵਿਵਹਾਰਕ ਅਨੰਦ (ਘਣੇ) ਬਹੁਤ ਹੀ ਪ੍ਰਾਪਤਿ ਭਏ ਹੈਂ॥
Prof. Sahib Singhਹੇ ਭਾਈ! (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ,ਪਦ ਅਰਥ ਸਹਜ = ਆਤਮਕ ਅਡੋਲਤਾ। ਘਣੇ = ਬਹੁਤ।
SikhNet (Spanish)Él nos bendice con Paz, Equilibrio y Éxtasis;
ਗੁਰੁ ਪੂਰਾ ਪੂਰੀ ਜਾ ਕੀ ਬਾਣੀ; ਅਨਿਕ ਗੁਣਾ ਜਾ ਕੇ. ਜਾਹਿ ਨ ਗਣੇ ॥੧॥ ਰਹਾਉ ॥
gur pooraa pooree jaa kee baanee; anik gunaa jaa ke. jaeh na gane |1| rahaau | Ang 805
Sant Singh KhalsaPerfect is the Bani, the Word of the Perfect Guru. His Virtues are so many, they cannot be counted. ||1||Pause||
Manmohan SinghPerfect is the Guru and perfect is his word. Manifold are his merits, which can be enumerated not. Pause.
Manmohan Singh (Punjabi)ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਗੁਰਬਾਣੀ। ਅਨੇਕਾਂ ਹਨ ਉਨ੍ਹਾਂ ਦੀਆਂ ਚੰਗਿਆਈਆਂ, ਜੋ ਕਿ ਗਿਣੀਆਂ ਨਹੀਂ ਜਾ ਸਕਦੀਆਂ। ਠਹਿਰਾਉ।
Fareedkot Teekaਸਰਬ ਸਮਰਥਤਾ ਕਰ ਕੇ ਸਤਿਗੁਰ ਪੂਰਨ ਹੈਂ ਔਰ ਪੂਰੀ ਜਿਨੋਂ ਕੀ ਬਾਣੀ ਹੈ, ਭਾਵ ਉਪਦੇਸੁ ਹੈਂ ਔ ਕ੍ਰਿਪਾਲਤਾ ਆਦੀ ਅਨੇਕ ਗੁਣੋਂ ਕੇ ਸੰਮੂਹ ਜਿਨ ਕੇ ਗਿਣੇ ਨਹੀਂ ਜਾਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ ॥੧॥ ਰਹਾਉ ॥ਪਦ ਅਰਥ ਜਾ ਕੀ = ਜਿਸ (ਗੁਰੂ) ਦੀ। ਜਾ ਕੇ = ਜਿਸ (ਗੁਰੂ ਦੇ) ॥੧॥ ਰਹਾਉ ॥
SikhNet (Spanish)Él es el Perfecto Guru, el de la Palabra Perfecta y Sus atributos Infinitos uno no los puede ni empezar a describir.(1-Pausa)
ਸਗਲ ਸਰੰਜਾਮ; ਕਰੇ ਪ੍ਰਭੁ ਆਪੇ ॥
sagal saranjaam; kare prabh aape | Ang 805
Sant Singh KhalsaGod Himself makes all arrangements.
Manmohan SinghAll the arrangements the Lord Himself makes.
Manmohan Singh (Punjabi)ਸਾਰੇ ਇੰਤਜਾਮ ਸੁਆਮੀ ਆਪ ਹੀ ਕਰਦਾ ਹੈ।
Fareedkot Teekaਹਮਾਰੇ ਸੁਖ ਕੇ (ਸਰੰਜਾਮ) ਉਪਾਵ ਆਪ ਹੀ ਪ੍ਰਭੂ ਨੇ ਕਰ ਦੀਏ ਹੈਂ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ,ਪਦ ਅਰਥ ਸਰੰਜਾਮ = ਕੰਮ ਸਿਰੇ ਚਾੜ੍ਹਨ ਦੇ ਉੱਦਮ। ਸਗਲ = ਸਾਰੇ। ਆਪੇ = ਆਪ ਹੀ।
SikhNet (Spanish)Él, el Señor, nos colma con todos los bienes y necesidades;
ਭਏ ਮਨੋਰਥ; ਸੋ ਪ੍ਰਭੁ ਜਾਪੇ ॥੨॥
bhe manorath; so prabh jaape |2| Ang 805
Sant Singh KhalsaMeditating on God, desires are fulfilled. ||2||
Manmohan SinghBy remembering the Lord, all the desires are realised.
Manmohan Singh (Punjabi)ਉਸ ਸਾਹਿਬ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸੋ ਗੁਰਾਂ ਦ੍ਵਾਰੇ ਵਾਹਿਗੁਰੂ ਕਾ ਨਾਮ ਜਪ ਕਰ ਕੇ ਸਰਬ ਮਨੋਰਥ ਪੂਰਨ ਭਏ ਹੈਂ॥੨॥
Prof. Sahib Singhਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ ॥੨॥ਪਦ ਅਰਥ ਜਾਪੇ = ਜਪਿਆਂ ॥੨॥
SikhNet (Spanish)sí, Contemplándolo vivimos totalmente satisfechos. (2)
ਅਰਥ ਧਰਮ ਕਾਮ ਮੋਖ ਕਾ ਦਾਤਾ ॥
arath dharam kaam mokh kaa daataa | Ang 805
Sant Singh KhalsaHe is the Giver of wealth, Dharmic faith, pleasure and liberation.
Manmohan SinghThe Lord is the Giver of wealth, righteousness, success and salvation.
Manmohan Singh (Punjabi)ਪ੍ਰਭੂ ਧਨ-ਦੌਲਤ, ਸੱਚਾਈ, ਕਾਮਯਾਬੀ ਅਤੇ ਕਲਿਆਣ ਬਖਸ਼ਣ ਵਾਲਾ ਹੈ।
Fareedkot Teekaਧਰਮ, ਅਰਥ, ਕਾਮ, ਮੋਖ੍ਯ, ਚਾਰੋਂ ਫਲੋਂ ਕਾ ਦੇਨਹਾਰਾ ਜੋ ਦਾਤਾ ਹੈ॥
Prof. Sahib Singhਹੇ ਭਾਈ! (ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ।
SikhNet (Spanish)Él es el Dador de la riqueza, de la Fe en el Dharma, la Felicidad Nupcial y la Liberación.
ਪੂਰੀ ਭਈ; ਸਿਮਰਿ ਸਿਮਰਿ ਬਿਧਾਤਾ ॥੩॥
pooree bhee; simar simar bidhaataa |3| Ang 806
Sant Singh KhalsaMeditating, meditating in remembrance on the Creator Lord, the Architect of Destiny, I am fulfilled. ||3||
Manmohan SinghRemembering and contemplating the Creator, I am wholly fulfilled.
Manmohan Singh (Punjabi)ਸਿਰਜਣਹਾਰ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਮੈਂ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਹਾਂ।
Fareedkot Teekaਤਿਸ ਬਿਧਾਤਾ ਪੁਰਖ ਕੇ ਸਿਮਰਨ ਕੋ ਸਿਮਰਤਿਆਂ ਹੋਇਆਂ ਹਮਾਰੀ ਅਵਸਥਾ ਵਾ ਸੇਵਾ ਪੂਰਨ ਭਈ ਹੈ। ਵਾ ਸਰਬ ਪ੍ਰਕਾਰ ਪੂਰੀ ਪੜੀ ਹੈ॥੩॥
Prof. Sahib Singhਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ ॥੩॥ਪਦ ਅਰਥ ਪੂਰੀ ਭਈ = ਘਾਲ ਸਿਰੇ ਚੜ੍ਹ ਗਈ। ਸਿਮਰਿ = ਸਿਮਰ ਕੇ। ਬਿਧਾਤਾ = ਸਿਰਜਣਹਾਰ ਪ੍ਰਭੂ ॥੩॥
SikhNet (Spanish)Meditando, Meditando en el Señor Creador, el Arquitecto del Destino, soy liberado.(3)
ਸਾਧਸੰਗਿ; ਨਾਨਕਿ ਰੰਗੁ ਮਾਣਿਆ ॥
saadhasang; naanak rang maaniaa | Ang 806
Sant Singh KhalsaIn the Saadh Sangat, the Company of the Holy, Nanak enjoys the Lord's Love.
Manmohan SinghIn the guild of the saints Nanak has enjoyed the Lord's love,
Manmohan Singh (Punjabi)ਸੰਤ ਸਮਾਗਮ ਅੰਦਰ ਨਾਨਕ ਨੇ ਪ੍ਰਭੂ ਦੇ ਪ੍ਰੇਮ ਦਾ ਅਨੰਦ ਲਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤਿ ਮੇਂ ਮਿਲਕਰ ਤਿਸ ਕੇ ਨਾਮ ਕਾ (ਰੰਗੁ) ਅਨੰਦ (ਮਾਣਿਆ) ਭੋਗਿਆ ਹੈ॥
Prof. Sahib Singhਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ,ਪਦ ਅਰਥ ਨਾਨਕਿ = ਨਾਨਕ ਨੇ।
SikhNet (Spanish)En la Saad Sangat, la Sociedad de los Santos, Nanak es bendecido con el Amor del Señor
ਘਰਿ ਆਇਆ; ਪੂਰੈ ਗੁਰਿ ਆਣਿਆ ॥੪॥੧੨॥੧੭॥
ghar aaeaa; poorai gur aaniaa |4|12|17| Ang 806
Sant Singh KhalsaHe has returned home, with the Perfect Guru. ||4||12||17||
Manmohan Singhand has reached his Home through the Perfect Guru.
Manmohan Singh (Punjabi)ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਧਾਮ ਅੰਦਰ ਅੱਪੜ ਗਿਆ ਹੈ।
Fareedkot Teekaਤਿਸੀ ਤੇ ਪੂਰੇ ਗੁਰੋਂ ਕੇ ਉਪਦੇਸ ਕਾ ਲਿਆਇਆ ਹੂਆ ਹਮਾਰਾ ਮਨੁ ਅਪਨੇ (ਘਰ) ਸਰੂਪ ਮੇਂ ਆਇ ਪ੍ਰਾਪਤਿ ਭਯਾ ਹੈ॥੪॥੧੨ ॥੧੭॥☬ਅਬ ਗੁਰਮੁਖੋਂ ਕੀ ਉਸਤਤੀ ਔ ਮਨਮੁਖਾਂ ਕੀ ਨਖੇਧੀ ਕਰਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ ॥੪॥੧੨॥੧੭॥ਪਦ ਅਰਥ ਘਰਿ = ਹਿਰਦੇ-ਘਰ ਵਿਚ। ਗੁਰਿ = ਗੁਰੂ ਨੇ। ਆਣਿਆ = ਲਿਆਂਦਾ ਹੈ ॥੪॥੧੨॥੧੭॥
SikhNet (Spanish)y es regresado a su Hogar a través de la Puerta del Guru Perfecto.(4-2-17)