ੴ

ਸਿੱਖਬਾਣੀ · SikhBani

ਕਵਨੁ ਜਾਨੈ ਪ੍ਰਭ ਤੁਮੑਰੀ ਸੇਵਾ ॥

kavan jaanai prabh tumaree sevaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 805 · 12 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਕਵਨੁ ਜਾਨੈ; ਪ੍ਰਭ ਤੁਮੑਰੀ ਸੇਵਾ ॥

kavan jaanai; prabh tumaree sevaa |

Sant Singh KhalsaWho can know the value of serving You, God?
Manmohan SinghO Lord, who can know the worth of Thy service?
Manmohan Singh (Punjabi)ਹੇ ਸੁਆਮੀ! ਤੇਰੀ ਚਾਕਰੀ ਦੀ ਕਦਰ ਨੂੰ ਕੌਣ ਜਾਣ ਸਕਦਾ ਹੈ?
Fareedkot Teekaਹੇ ਪ੍ਰਭੂ! ਤੇਰੀ ਸੇਵਾ ਕੋ ਕਉਨ ਜਾਨ ਸਕਤਾ ਹੈ॥
Prof. Sahib Singh(ਆਪਣੀ ਅਕਲ ਦੇ ਬਲ) ਕੋਈ ਮਨੁੱਖ ਤੇਰੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ,

ਪਦ ਅਰਥ ਕਵਨੁ ਜਾਨੈ = ਕੌਣ ਜਾਣਦਾ ਹੈ? ਕੋਈ ਨਹੀਂ ਜਾਣਦਾ।

SikhNet (Spanish)¿Cómo puedo Servirte?, oh Señor,

ਪ੍ਰਭ ਅਵਿਨਾਸੀ; ਅਲਖ ਅਭੇਵਾ ॥੧॥

prabh avinaasee; alakh abhevaa |1|

Sant Singh KhalsaGod is imperishable, invisible and incomprehensible. ||1||
Manmohan SinghThe Master is imperishable, Invisible and inscrutable.
Manmohan Singh (Punjabi)ਮਾਲਕ ਅਮਰ, ਅਦ੍ਰਿਸ਼ਟ ਹੈ ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ।
Fareedkot Teekaਤੂੰ ਕੈਸਾ ਅਬਿਨਾਸੀ ਹੈਂ? ਪ੍ਰਭੂ ਜੋ ਤੀਨੋ ਕਾਲ ਮੇਂ ਅਲਖ ਅਭੇਵ ਸਰੂਪ ਹੈ॥੧॥
Prof. Sahib Singhਹੇ ਨਾਸ-ਰਹਿਤ ਪ੍ਰਭੂ! ਹੇ ਅਦ੍ਰਿਸ਼ਟ ਪ੍ਰਭੂ! ਹੇ ਅਭੇਵ ਪ੍ਰਭੂ! (ਇਹ ਜਾਚ ਤੇਰੀ ਕ੍ਰਿਪਾ ਦੁਆਰਾ ਹੀ ਆ ਸਕਦੀ ਹੈ) ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਅਲਖ = ਹੇ ਅਦ੍ਰਿਸ਼ਟ! ਅਭੇਵਾ = ਹੇ ਪ੍ਰਭੂ ਜਿਸ ਦਾ (ਤੇਰਾ) ਭੇਤ ਨਹੀਂ ਪਾਇਆ ਜਾ ਸਕਦਾ ॥੧॥

SikhNet (Spanish)pues eres Eterno, Incognoscible y Misterioso. (1)

ਗੁਣ ਬੇਅੰਤ. ਪ੍ਰਭ ਗਹਿਰ ਗੰਭੀਰੇ ॥

gun beant. prabh gahir ganbheere |

Sant Singh KhalsaHis Glorious Virtues are infinite; God is profound and unfathomable.
Manmohan SinghInnumerable are the excellences of the Profound and Unfathomable Lord.
Manmohan Singh (Punjabi)ਅਣਗਿਣਤ ਗੁਣ ਹਨ ਮੇਰੇ ਡੂੰਘੇ ਅਤੇ ਅਥਾਹ ਨਾਕਰ ਦੇ।
Fareedkot Teekaਹੇ ਬੇਅੰਤ ਗੁਣ ਵਾਲੇ ਮੇਰੇ ਪ੍ਰਭੂ! ਮਨ ਬਾਣੀ ਸੇ ਅਗੰਮ ਅਥਾਹ ਸਰੂਪ॥
Prof. Sahib Singhਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ।

ਪਦ ਅਰਥ ਗਹਿਰ = ਹੇ ਡੂੰਘੇ! ਗੰਭੀਰ = ਹੇ ਵੱਡੇ ਜਿਗਰੇ ਵਾਲੇ!

SikhNet (Spanish)Tus Virtudes son Infinitas; Insondables Tus Profundidades y Tus Mansiones;

ਊਚ ਮਹਲ; ਸੁਆਮੀ ਪ੍ਰਭ ਮੇਰੇ ॥

aooch mehal; suaamee prabh mere |

Sant Singh KhalsaThe Mansion of God, my Lord and Master, is lofty and high.
Manmohan SinghThe highest of the high is the mansion of my Lord Master.
Manmohan Singh (Punjabi)ਉਚਿਆਂ ਦਾ ਪਰਮ ਉਚਾ ਹੈ ਮੇਰੇ ਸਾਹਿਬ ਮਾਲਕ ਦਾ ਮੰਦਰ।
Fareedkot Teekaਹੇ ਸਮਰਥ ਮੇਰੇ ਸੁਆਮੀ! ਸਰਬ ਤੇ ਊਚ ਤੇਰੇ (ਮਹਲ) ਮੰਦਰ ਬੈਕੁੰਠ ਵਾ ਸਤਸੰਗ ਰੂਪ ਹੈਂ॥
Prof. Sahib Singhਹੇ ਮੇਰੇ ਮਾਲਕ ਪ੍ਰਭੂ! ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ।
SikhNet (Spanish)Eres lo más Alto de lo alto.

ਤੂ ਅਪਰੰਪਰ; ਠਾਕੁਰ ਮੇਰੇ ॥੧॥ ਰਹਾਉ ॥

too aparanpar; tthaakur mere |1| rahaau |

Sant Singh KhalsaYou are unlimited, O my Lord and Master. ||1||Pause||
Manmohan SinghThe Remotest of the remote, Thou art O my Lord. Pause.
Manmohan Singh (Punjabi)ਪਰੇਡਿਆਂ ਤੋਂ ਪਰਮ ਪਰੇਡੇ ਹੈਂ ਤੂੰ, ਹੇ ਮੇਰੇ ਸੁਆਮੀ! ਠਹਿਰਾਉ।
Fareedkot Teekaਪੁਨਾ ਹੇ ਮੇਰੇ ਠਾਕਰ! ਤੂੰ ਅਪਰ ਅਪਾਰ ਸਰੂਪ ਹੈਂ॥੧॥ ਰਹਾਉ ॥
Prof. Sahib Singhਹੇ ਮੇਰੇ ਠਾਕੁਰ! ਤੂੰ ਪਰੇ ਤੋਂ ਪਰੇ ਹੈਂ ॥੧॥ ਰਹਾਉ ॥

ਪਦ ਅਰਥ ਅਪਰੰਪਰ = ਪਰੇ ਤੋਂ ਪਰੇ ॥੧॥ ਰਹਾਉ ॥

SikhNet (Spanish)Oh mi Maestro, eres mi Único Señor Trascendente. (1-Pausa)

ਏਕਸ ਬਿਨੁ; ਨਾਹੀ ਕੋ ਦੂਜਾ ॥

ekas bin; naahee ko doojaa |

Sant Singh KhalsaThere is no other than the One Lord.
Manmohan SinghWithout the One Lord there is not another.
Manmohan Singh (Punjabi)ਇਕ ਸਾਹਿਬ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਏਕ ਤੇਰੇ ਬਿਨਾਂ ਔਰ ਦੂਸਰਾ ਕੋਈ ਨਹੀਂ॥
Prof. Sahib Singhਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
SikhNet (Spanish)Sin Ti, sin el Uno, no hay nadie más.

ਤੁਮੑ ਹੀ ਜਾਨਹੁ; ਅਪਨੀ ਪੂਜਾ ॥੨॥

tuma hee jaanahu; apanee poojaa |2|

Sant Singh KhalsaYou alone know Your worship and adoration. ||2||
Manmohan SinghThou alone knowest Thy worship, O Lord.
Manmohan Singh (Punjabi)ਆਪਣੀ ਉਪਾਸ਼ਨਾ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈ, ਹੇ ਪ੍ਰਭੂ!
Fareedkot Teekaਇਸੀ ਤੇ ਤੁਮ ਆਪ ਹੀ ਅਪਨੀ ਪੂਜਾ ਕਉ ਜਾਨਤੇ ਹੋ॥੨॥☬ਔ ਹਮ ਤੋ ਐਸੇ ਉਪਦੇਸ਼ ਕਰਤੇ ਹੈਂ:
Prof. Sahib Singhਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ ॥੨॥

ਪਦ ਅਰਥ ਜਾਨਹੁ = ਤੂੰ ਜਾਣਦਾ ਹੈਂ ॥੨॥

SikhNet (Spanish)Sólo Tú sabes cómo es que debes ser alabado. (2)

ਆਪਹੁ ਕਛੂ; ਨ ਹੋਵਤ ਭਾਈ ॥

aapahu kachhoo; na hovat bhaaee |

Sant Singh KhalsaNo one can do anything by himself, O Siblings of Destiny.
Manmohan SinghBy Himself, man can do nothing, O brother.
Manmohan Singh (Punjabi)ਆਪਣੇ ਆਪ ਇਨਸਾਨ ਕੁਝ ਭੀ ਨਹੀਂ ਕਰ ਸਕਦਾ, ਹੇ ਵੀਰ!
Fareedkot Teekaਹੇ ਭਾਈ! ਅਪਨੇ ਆਪ ਸੇ ਇਨ ਜੀਵੋਂ ਸੇ ਕਛੁ ਨਹੀਂ ਹੋ ਸਕਤਾ ਹੈ॥
Prof. Sahib Singhਹੇ ਭਾਈ! (ਜੀਵਾਂ ਪਾਸੋਂ) ਆਪਣੇ ਬਲ ਨਾਲ (ਪ੍ਰਭੂ ਦੀ ਭਗਤੀ) ਰਤਾ ਭਰ ਭੀ ਨਹੀਂ ਹੋ ਸਕਦੀ।

ਪਦ ਅਰਥ ਆਪਹੁ = ਜੀਵ ਪਾਸੋਂ ਆਪਣੇ ਬਲ ਨਾਲ। ਭਾਈ = ਹੇ ਭਾਈ।

SikhNet (Spanish)De nosotros mismos no podemos hacer nada, oh hermano.

ਜਿਸੁ ਪ੍ਰਭੁ ਦੇਵੈ; ਸੋ ਨਾਮੁ ਪਾਈ ॥੩॥

jis prabh devai; so naam paaee |3|

Sant Singh KhalsaHe alone obtains the Naam, the Name of the Lord, unto whom God bestows it. ||3||
Manmohan SinghHe alone whom the Lord blesses with the Name, receives it.
Manmohan Singh (Punjabi)ਜਿਸ ਨੂੰ ਠਾਕਰ ਨਾਮ ਪਰਦਾਨ ਕਰਦਾ ਹੈ, ਕੇਵਲ ਹੀ ਇਸ ਨੂੰ ਪਾਉਂਦਾ ਹੈ।
Fareedkot Teekaਪ੍ਰਭੂ ਜਿਸ ਜਨ ਕੋ ਅਪਨੀ ਕ੍ਰਿਪਾ ਕਰ ਨਾਮ ਦਾਨ ਦੇਵੈ ਸੋ ਪਾਵਤਾ ਹੈ॥੩॥
Prof. Sahib Singhਉਹੀ ਮਨੁੱਖ ਹਰਿ-ਨਾਮ ਦੀ ਦਾਤ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ (ਆਪ) ਦੇਂਦਾ ਹੈ ॥੩॥
SikhNet (Spanish)Sólo a quien bendice el Señor, sólo él alaba Su Nombre. (3)

ਕਹੁ ਨਾਨਕ; ਜੋ ਜਨੁ ਪ੍ਰਭ ਭਾਇਆ ॥

kahu naanak; jo jan prabh bhaaeaa |

Sant Singh KhalsaSays Nanak, that humble being who pleases God,
Manmohan SinghSays Nanak the Man, who is pleasing to the Lord;
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਹੜਾ ਇਨਸਾਨ ਸੁਆਮੀ ਨੂੰ ਚੰਗਾ ਲੱਗਦਾ ਹੈ;
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਦਾਸ ਪ੍ਰਭੂ ਕੋ ਭਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਾ।

SikhNet (Spanish)Dice Nanak, oh Señor, aquél con quien estás complacido,

ਗੁਣ ਨਿਧਾਨ ਪ੍ਰਭੁ; ਤਿਨ ਹੀ ਪਾਇਆ ॥੪॥੧੦॥੧੫॥

gun nidhaan prabh; tin hee paaeaa |4|10|15|

Sant Singh Khalsahe alone finds God, the treasure of virtue. ||4||10||15||
Manmohan Singhhe alone attains Lord, the Treasure of virtues.
Manmohan Singh (Punjabi)ਕੇਵਲ ਉਹ ਹੀ ਨੇਕੀਆਂ ਦੇ ਖਜਾਨੇ ਸੁਆਮੀ ਨੂੰ ਪਰਾਪਤ ਹੁੰਦਾ ਹੈ।
Fareedkot Teekaਗੁਣਾਂ ਕੇ ਸਮੁੰਦਰ ਪ੍ਰਭੂ ਤਿਸ ਨੇ ਹੀ ਪਾਇਆ ਹੈ॥੪॥੧੦॥੧੫॥☬ਗੋਬਿੰਦ ਗੁਰੂ ਕਾ ਇਸ ਜੀਵ ਪਰ ਉਪਕਾਰ ਦਿਖਲਾਵਤੇ ਹੈਂ:
Prof. Sahib Singhਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ ॥੪॥੧੦॥੧੫॥

ਪਦ ਅਰਥ ਨਿਧਾਨ = ਖ਼ਜ਼ਾਨਾ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸਣ 'ਹੀ' ਦੇ ਕਾਰਨ ਉੱਡ ਗਈ ਹੈ} ॥੪॥੧੦॥੧੫॥

SikhNet (Spanish)obtiene de Ti el Tesoro de todo lo Bueno.(4-10-15)
Answers quote the Granth verbatim with Ang citations. AI commentary is not Gurbani and not a religious ruling.