ੴ

ਸਿੱਖਬਾਣੀ · SikhBani

Ang 805

Sri Guru Granth Sahib · Raag Bilaaval · 5 shabads, 51 lines
Translations
Shabad Guru Arjan Dev Ji Raag Bilaaval continued from Ang 804

ਚਰਨ ਕਮਲ ਸਿਉ ਲਾਈਐ ਚੀਤਾ ॥੧॥

charan kamal siau laaeeai cheetaa |1|

Sant Singh Khalsalovingly centering your consciousness on the Lord's Lotus Feet. ||1||
Manmohan Singhby fixing thy attention on the Lord's lotus feet.
Manmohan Singh (Punjabi)ਆਪਣੀ ਬਿਰਤੀ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੋੜਨ ਦੁਆਰਾ।
Fareedkot Teekaਜਬ ਤੇਰੇ ਚਰਨ ਕਮਲੋਂ ਸਿਉਂ ਚਿਤ ਕਉ ਲਗਾਈਤਾ ਹੈ॥੧॥
Prof. Sahib Singh(ਤਾਂਤੇ) ਪਰਮਾਤਮਾ ਦੇ ਕਉਲ ਫੁੱਲ (ਵਰਗੇ ਕੋਮਲ) ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ ॥੧॥
SikhNet (Spanish)Amorosamente, centrando tu conciencia en lo Pies de Loto del Señor. (1)

ਹਉ ਬਲਿਹਾਰੀ; ਜੋ ਪ੍ਰਭੂ ਧਿਆਵਤ ॥

hau balihaaree; jo prabhoo dhiaavat |

Sant Singh KhalsaI am a sacrifice to those who meditate on God.
Manmohan SinghI am a sacrifice unto him, who meditates on his Lord.
Manmohan Singh (Punjabi)ਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਹੇ ਪ੍ਰਭੂ! ਜੋ ਤੇਰੇ ਨਾਮ ਕੋ ਧਿਆਵਤੇ ਹੈਂ ਤਿਨਾਂ ਪਰ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ।

ਪਦ ਅਰਥ ਹਉ = ਮੈਂ।

SikhNet (Spanish)Ofrezco mi ser en sacrificio a quienes meditan en Dios;

ਜਲਨਿ ਬੁਝੈ; ਹਰਿ ਹਰਿ ਗੁਨ ਗਾਵਤ ॥੧॥ ਰਹਾਉ ॥

jalan bujhai; har har gun gaavat |1| rahaau |

Sant Singh KhalsaThe fire of desire is quenched, singing the Glorious Praises of the Lord, Har, Har. ||1||Pause||
Manmohan SinghSinging the Lord God's praise, the fire is quenched. Pause.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਅੱਗ ਬੁਝ ਜਾਂਦੀ ਹੈ। ਠਹਿਰਾਉ।
Fareedkot Teekaਹੇ ਹਰੀ! ਜੋ ਤੇਰੇ ਗੁਣਾਂ ਕੋ ਹਰ ਪ੍ਰਕਾਰ ਸੇ ਗਾਯਨ ਕਰਤੇ ਹੈਂ, ਤਿਨ ਕੀ ਸੰਪੂਰਨ ਜਲਨਤਾ ਬੁਝ ਜਾਤੀ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਮਾਇਆ ਦੀ ਤ੍ਰਿਸ਼ਨਾ ਅੱਗ ਦੀ) ਸੜਨ ਬੁੱਝ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਜਲਨਿ = ਸੜਨ। ਗਾਵਤ = ਗਾਂਦਿਆਂ ॥੧॥ ਰਹਾਉ ॥

SikhNet (Spanish)su fuego interno es extinguido cantando la Alabanza del Señor, Jar, Jar (1-Pausa)

ਸਫਲ ਜਨਮੁ ਹੋਵਤ ਵਡਭਾਗੀ ॥

safal janam hovat vaddabhaagee |

Sant Singh KhalsaOne's life become fruitful and rewarding, by great good fortune.
Manmohan SinghIn the galaxy of the saints, love for the Lord is enshrined.
Manmohan Singh (Punjabi)ਸਤਿ ਸੰਗਤ ਅੰਦਰ ਪ੍ਰਭੂ ਦੇ ਨਾਲ ਪਿਰਹੜੀ ਪੈ ਜਾਂਦੀ ਹੈ।
Fareedkot Teekaਤਿਨ ਬਡਭਾਗੀਓਂ ਕਾ ਜਨਮ ਸਫਲ ਹੋਤਾ ਹੈ॥
Prof. Sahib Singhਹੇ ਭਾਈ! ਉਹਨਾਂ ਵਡਭਾਗੀਆਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ,

ਪਦ ਅਰਥ ਸਫਲ = ਕਾਮਯਾਬ।

SikhNet (Spanish)Bendita es su vida, fructífero su nacimiento,

ਸਾਧਸੰਗਿ ਰਾਮਹਿ ਲਿਵ ਲਾਗੀ ॥੨॥

saadhasang raameh liv laagee |2|

Sant Singh KhalsaIn the Saadh Sangat, the Company of the Holy, enshrine love for the Lord. ||2||
Manmohan SinghBy the great good luck, man's life becomes fruitful.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਇਨਸਾਨ ਦਾ ਜੀਵਨ ਫਲਦਾਇਕ ਹੁੰਦਾ ਹੈ।
Fareedkot Teekaਹੇ ਰਾਮ! ਜਿਨੋਂ ਕੀ ਸਤਿਸੰਗ ਦ੍ਵਾਰੇ ਤੇਰੇ ਮੇਂ ਬ੍ਰਿਤੀ ਲਾਗੀ ਹੈ॥੨॥
Prof. Sahib Singhਗੁਰੂ ਦੀ ਸੰਗਤਿ ਵਿਚ ਟਿਕ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ ॥੨॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਰਾਮਹਿ = ਰਾਮ ਵਿਚ। ਲਿਵ = ਸੁਰਤ ॥੨॥

SikhNet (Spanish)pues asociándose con los Santos uno está entonado en el Señor. (2)

ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥

mat pat dhan sukh sehaj anandaa |

Sant Singh KhalsaWisdom, honor, wealth, peace and celestial bliss are attained,
Manmohan SinghOne attains wisdom, honour, wealth, peace and celestial bliss,
Manmohan Singh (Punjabi)ਆਦਮੀ ਸਿਆਣਪ, ਇੱਜ਼ਤ-ਆਬਰੂ, ਦੌਲਤ, ਆਰਾਮ, ਅਤੇ ਬੈਕੁੰਠੀ ਖੁਸ਼ੀ ਨੂੰ ਪਾ ਲੈਂਦਾ ਹੈ,
Fareedkot Teeka(ਪਤਿ) ਪ੍ਰਤਿਸਟਾ, (ਮਤਿ) ਬੁਧੀ, (ਧਨੁ) ਈਸ੍ਵਰਜ ਸੁਖ ਇਸਤ੍ਰੀ ਪੁਤ੍ਰਾਦਿਕੋਂ ਕੇ, (ਸਹਜ) ਸਰੂਪ ਕਾ ਆਨੰਦ ਵਾ ਸੁਭਾਵਕ ਹੀ ਸੰਪੂਰਨ ਸੁਖ ਆਨੰਦ ਪ੍ਰਾਪਤ ਇਹੀ ਹੈ॥
Prof. Sahib Singhਹੇ ਭਾਈ! (ਸੁਰਤ ਪ੍ਰਭੂ ਵਿਚ ਜੋੜ ਕੇ ਲੋਕ ਪਰਲੋਕ ਵਿਚ) ਇੱਜ਼ਤ (ਮਿਲਦੀ ਹੈ), ਆਤਮਕ ਅਡੋਲਤਾ ਦੇ ਸੁਖ-ਆਨੰਦ ਦਾ ਧਨ ਪ੍ਰਾਪਤ ਹੁੰਦਾ ਹੈ।

ਪਦ ਅਰਥ ਪਤਿ = ਇੱਜ਼ਤ। ਸਹਜ = ਆਤਮਕ ਅਡੋਲਤਾ।

SikhNet (Spanish)Él es bendecido con intelecto, honor, riquezas, dicha, paz y Éxtasis;

ਇਕ ਨਿਮਖ. ਨ ਵਿਸਰਹੁ; ਪਰਮਾਨੰਦਾ ॥੩॥

eik nimakh. na visarahu; paramaanandaa |3|

Sant Singh KhalsaIf one does not forget the Lord of supreme bliss, even for an instant. ||3||
Manmohan Singhby not forgetting God, the Supreme joy, even for a moment.
Manmohan Singh (Punjabi)ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾਉਣ ਦੁਆਰਾ।
Fareedkot Teekaਹੇ ਪਰਮਾਨੰਦ ਸਰੂਪ! ਜੋ ਤੇਰਾ ਨਾਮੁ ਇਕ ਖਿਨ ਮਾਤ੍ਰ ਭੀ ਰਿਦੇ ਸੇ ਨ ਵਿਸਰੇ॥੩॥
Prof. Sahib Singhਸਭ ਤੋਂ ਉੱਚੇ ਆਨੰਦ ਦੇ ਮਾਲਕ-ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁਲਾਵੋ! (ਨਾਮ ਦੀ ਬਰਕਤ ਨਾਲ) ਮਤਿ ਉੱਚੀ ਹੋ ਜਾਂਦੀ ਹੈ ॥੩॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਵਿਸਰਹੁ = ਭੁਲਾਵੋ। ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ-ਪ੍ਰਭੂ {ਪਰਮ-ਆਨੰਦ} ॥੩॥

SikhNet (Spanish)no abandona a su Señor ni siquiera con el parpadeo de sus ojos. (3)

ਹਰਿ ਦਰਸਨ ਕੀ; ਮਨਿ ਪਿਆਸ ਘਨੇਰੀ ॥

har darasan kee; man piaas ghaneree |

Sant Singh KhalsaMy mind is so very thirsty for the Blessed Vision of the Lord's Darshan.
Manmohan SinghFor the Lord's sight my mind very thirsty.
Manmohan Singh (Punjabi)ਸੁਆਮੀ ਦੇ ਦੀਦਾਰ ਲਈ ਮੇਰੇ ਚਿੱਤ ਅੰਦਰ ਬਹੁਤੀ ਤਰੇਹ ਹੈ।
Fareedkot Teekaਹੇ ਹਰਿ! ਤੇਰੇ ਦਰਸਨ ਕਰਨੇ ਕੀ (ਪਿਆਸ) ਇਛਾ ਮੇਰੇ ਰਿਦੇ ਮੇਂ ਬਹੁਤ ਹੀ ਲਾਗ ਰਹੀ ਹੈ॥
Prof. Sahib Singhਹੇ ਹਰੀ! ਮੇਰੇ ਮਨ ਵਿਚ ਤੇਰਾ ਦਰਸਨ ਕਰਨ ਦੀ ਬੜੀ ਤਾਂਘ ਹੈ (ਮੇਰੀ ਇਹ ਤਾਂਘ ਪੂਰੀ ਕਰ)।

ਪਦ ਅਰਥ ਮਨਿ = ਮਨ ਵਿਚ। ਘਨੇਰੀ = ਬਹੁਤ।

SikhNet (Spanish)Tengo una inmensa añoranza por la Visión del Señor.

ਭਨਤਿ ਨਾਨਕ; ਸਰਣਿ ਪ੍ਰਭ ਤੇਰੀ ॥੪॥੮॥੧੩॥

bhanat naanak; saran prabh teree |4|8|13|

Sant Singh KhalsaPrays Nanak, O God, I seek Your Sanctuary. ||4||8||13||
Manmohan SinghSays Nanak, O God, I seek nothing but Thy protection.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ! ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਤੇਰੀ ਸਰਨ ਕੋ ਪ੍ਰਾਪਤ ਭਯਾ ਹੂੰ॥੮॥੧੩॥☬ਪੁਨਾ: ਬੇਨਤੀ ਸਹਤ ਗੁਣ ਬਰਨਨ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ॥੪॥੮॥੧੩॥

ਪਦ ਅਰਥ ਭਨਤਿ = ਆਖਦਾ ਹੈ। ਪ੍ਰਭ = ਹੇ ਪ੍ਰਭੂ! ॥੪॥੮॥੧੩॥

SikhNet (Spanish)Nanak reza, oh Dios, busco solamente Tu Refugio. (4-8-13)

Open this shabad (11 lines, Angs 804-805) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮੋਹਿ ਨਿਰਗੁਨ; ਸਭ ਗੁਣਹ ਬਿਹੂਨਾ ॥

mohi niragun; sabh gunah bihoonaa |

Sant Singh KhalsaI am worthless, totally lacking all virtues.
Manmohan SinghI am virtueless, O Lord, devoid of all virtues.
Manmohan Singh (Punjabi)ਮੈਂ ਨੇਕੀ-ਵਿਹੂਣਾ ਹਾਂ, ਹੇ ਸੁਆਮੀ! ਅਤੇ ਸਮੂਹ ਨੇਕੀਆਂ ਤੋਂ ਸੱਖਣਾ ਹਾਂ।
Fareedkot Teekaਹੇ ਹਰੀ! ਮੁਝ ਸਤ ਸੰਤੋਖ ਆਦਿ ਸਰਬ ਗੁਣਾਂ ਤੇ ਬਿਹੀਨ ਨਿਰਗੁਣ ਕੋ॥
Prof. Sahib Singhਹੇ ਭਾਈ! ਮੈਨੂੰ ਗੁਣ-ਹੀਨ ਨੂੰ ਸਾਰੇ ਗੁਣਾਂ ਤੋਂ ਸੱਖਣੇ ਨੂੰ-

ਪਦ ਅਰਥ ਮੋਹਿ = ਮੈਨੂੰ। ਨਿਰਗੁਨ = ਗੁਨ-ਹੀਨ (ਨੂੰ)। ਬਿਹੂਨਾ = ਸੱਖਣਾ। ਧਾ

SikhNet (Spanish)Me encuentro privado de todo mérito, oh Señor;

ਦਇਆ ਧਾਰਿ; ਅਪੁਨਾ ਕਰਿ ਲੀਨਾ ॥੧॥

deaa dhaar; apunaa kar leenaa |1|

Sant Singh KhalsaBless me with Your Mercy, and make me Your Own. ||1||
Manmohan Singhshowing Thine benediction, Thou hast made me Thy own.
Manmohan Singh (Punjabi)ਆਪਣੀ ਕ੍ਰਿਪਾ ਕਰ ਕੇ ਤੂੰ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਤੈਨੇਂ ਦਯਾ ਧਾਰ ਕਰ ਕੇ ਅਪਨਾ ਦਾਸੁ ਕਰ ਲੀਆ ਹੈ॥੧॥
Prof. Sahib Singhਪ੍ਰਭੂ ਨੇ ਕਿਰਪਾ ਕਰ ਕੇ ਆਪਣਾ (ਦਾਸ) ਬਣਾ ਲਿਆ ॥੧॥

ਪਦ ਅਰਥ ਿ = ਧਾਰ ਕੇ, ਕਰ ਕੇ। ਕਰਿ ਲੀਨਾ = ਬਣਾ ਲਿਆ ॥੧॥

SikhNet (Spanish)ten Compasión de mí y tómame como Tuyo Propio.(1)

ਮੇਰਾ ਮਨੁ ਤਨੁ; ਹਰਿ ਗੋਪਾਲਿ ਸੁਹਾਇਆ ॥

meraa man tan; har gopaal suhaaeaa |

Sant Singh KhalsaMy mind and body are embellished by the Lord, the Lord of the World.
Manmohan SinghMy soul and body look beauteous with God, the Cherisher of the World.
Manmohan Singh (Punjabi)ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ, ਵਾਹਿਗੁਰੂ ਦੇ ਨਾਲ ਮੇਰੀ ਆਤਮਾ ਅਤੇ ਦੇਹ ਸੁੰਦਰ ਲੱਗਦੇ ਹਨ।
Fareedkot Teekaਹੇ ਹਰੀ! (ਗੋ) ਪ੍ਰਿਥਵੀ ਕੀ ਪਾਲਨਾ ਕਰਨ ਵਾਲੇ, ਮੇਰਾ ਮਨੁ ਤਨੁ ਤੇਰੇ ਚਰਨਾਂ ਮੇਂ ਸਦਾ ਸੁਹਾਵਤਾ ਭਯਾ ਹੈ॥
Prof. Sahib Singhਹੇ ਭਾਈ! ਗੋਪਾਲ-ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ ਸੋਹਣਾ ਬਣਾ ਦਿੱਤਾ ਹੈ।

ਪਦ ਅਰਥ ਗੋਪਾਲਿ = ਗੋਪਾਲ ਨੇ। ਸੁਹਾਇਆ = ਸੋਹਣਾ ਬਣਾ ਦਿੱਤਾ ਹੈ।

SikhNet (Spanish)Mi cuerpo y mi mente, imbuidos en el Señor,

ਕਰਿ ਕਿਰਪਾ ਪ੍ਰਭੁ; ਘਰ ਮਹਿ ਆਇਆ ॥੧॥ ਰਹਾਉ ॥

kar kirapaa prabh; ghar meh aaeaa |1| rahaau |

Sant Singh KhalsaGranting His Mercy, God has come into the home of my heart. ||1||Pause||
Manmohan SinghShowing His mercy, the Lord has come into my home. Pause.
Manmohan Singh (Punjabi)ਆਪਣੀ ਮਿਹਰ ਧਾਰ ਕੇ ਸੁਆਮੀ ਮੇਰੇ ਧਾਮ ਅੰਦਰ ਆ ਗਿਆ ਹੈ। ਠਹਿਰਾਉ।
Fareedkot Teekaਪ੍ਰਭੋ ਤੁਮਾਰੀ ਕਿਰਪਾ ਕਰਨੇ ਕਰ ਕੇ ਮੇਰੇ ਰਿਦੇ ਘਰ ਮੇਂ ਤੇਰੇ ਸਰੂਪ ਕਾ ਗਿਆਨ ਆਇ ਪ੍ਰਾਪਤ ਭਯਾ ਹੈ॥੧॥ ਰਹਾਉ ॥
Prof. Sahib Singhਮੇਹਰ ਕਰ ਕੇ ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ ॥੧॥ ਰਹਾਉ ॥

ਪਦ ਅਰਥ ਘਰ ਮਹਿ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)se ven bellos cuando el Señor, en Su Misericordia, llega hasta mi hogar. (1-Pausa)

ਭਗਤਿ ਵਛਲ; ਭੈ ਕਾਟਨਹਾਰੇ ॥

bhagat vachhal; bhai kaattanahaare |

Sant Singh KhalsaHe is the Lover and Protector of His devotees, the Destroyer of fear.
Manmohan SinghThe Lord is the shield of His saints and the Destroyer of dread.
Manmohan Singh (Punjabi)ਸਾਹਿਬ ਆਪਣੇ ਸੰਤਾਂ ਦੀ ਢਾਲ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
Fareedkot Teekaਹੇ ਭਗਤਾਂ ਕੇ (ਵਛਲ) ਵਤਸਲ ਪਿਆਰੇ! ਹੇ ਸਰਬ ਭੈ ਕੇ ਨਾਮ ਕਰਨੇਹਾਰੇ! ॥
Prof. Sahib Singhਹੇ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ! ਹੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ!

ਪਦ ਅਰਥ ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਭੈ = ਸਾਰੇ ਡਰ।

SikhNet (Spanish)Oh Amante de Tus Devotos, Disipador del miedo,

ਸੰਸਾਰ ਸਾਗਰ; ਅਬ ਉਤਰੇ ਪਾਰੇ ॥੨॥

sansaar saagar; ab utare paare |2|

Sant Singh KhalsaNow, I have been carried across the world-ocean. ||2||
Manmohan SinghI have now ferried across the world ocean.
Manmohan Singh (Punjabi)ਮੈਂ ਹੁਣ ਜਗਤ, ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਅਬ ਹਮ ਤੇਰੇ ਨਾਮ ਕੋ ਜਪ ਕਰ ਕੇ ਸੰਸਾਰ ਸਮੁੰਦਰ ਤੇ ਪਾਰ ਉਤਰਤੇ ਭਏ ਹੈਂ॥੨॥
Prof. Sahib Singhਹੁਣ (ਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈਂ) ਮੈਂ (ਤੇਰੀ ਮੇਹਰ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ॥੨॥

ਪਦ ਅਰਥ ਸਾਗਰ = ਸਮੁੰਦਰ। ਅਬ = ਹੁਣ (ਜਦੋਂ ਤੂ ਮੇਰੇ ਹਿਰਦੇ ਵਿਚ ਆ ਵੱਸਿਆ ਹੈਂ) ॥੨॥

SikhNet (Spanish)llévame a través del mar de lo efímero.(2)

ਪਤਿਤ. ਪਾਵਨ ਪ੍ਰਭ ਬਿਰਦੁ; ਬੇਦਿ ਲੇਖਿਆ ॥

patit. paavan prabh birad; bed lekhiaa |

Sant Singh KhalsaIt is God's Way to purify sinners, say the Vedas.
Manmohan SinghTo purify the sinners is the faith of the Lord, say the Vedas.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ ਸਾਹਿਬ ਦਾ ਧਰਮ ਹੈ, ਵੇਦ ਆਖਣੇ ਹਨ।
Fareedkot Teekaਹੇ ਪ੍ਰਭੂ! ਪਾਪੀਆਂ ਕੋ ਪਵਿਤ੍ਰ ਕਰਨੇਹਾਰਾ ਤੇਰਾ (ਬਿਰਦੁ) ਪ੍ਰਣ ਵਾ ਸੁਭਾਵ ਬੇਦ ਮੇਂ ਲਿਖਾ ਹੂਆ ਥਾ॥
Prof. Sahib Singhਹੇ ਭਾਈ! ਵੇਦ (ਆਦਿਕ ਹਰੇਕ ਧਰਮ-ਪੁਸਤਕ) ਨੇ ਜਿਸ ਪ੍ਰਭੂ ਦੀ ਬਾਬਤ ਲਿਖਿਆ ਹੈ ਕਿ ਉਹ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ,

ਪਦ ਅਰਥ ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਬੇਦਿ = ਵੇਦ ਨੇ, ਵੇਦ (ਆਦਿਕ ਹਰੇਕ ਧਰਮ = ਪੁਸਤਕ) ਨੇ।

SikhNet (Spanish)Los Vedas dicen que Tu Propia Naturaleza

ਪਾਰਬ੍ਰਹਮੁ; ਸੋ ਨੈਨਹੁ ਪੇਖਿਆ ॥੩॥

paarabraham; so nainahu pekhiaa |3|

Sant Singh KhalsaI have seen the Supreme Lord with my eyes. ||3||
Manmohan SinghHe, the Transcendent Lord. I have seen with eyes.
Manmohan Singh (Punjabi)ਉਸ ਪਰਮ ਪ੍ਰਭੂ ਨੂੰ ਮੈਂ ਅੱਖਾਂ ਨਾਲ ਵੇਖ ਲਿਆ ਹੈ।
Fareedkot Teekaਹੇ ਪਾਰਬ੍ਰਹਮ! ਸੋ ਹਮ ਨੇ ਨੇਤ੍ਰੋਂ ਕਰ ਪ੍ਰਤਖ੍ਯ ਦੇਖ ਲੀਆ ਹੈ॥੩॥
Prof. Sahib Singhਉਸ ਪ੍ਰਭੂ ਨੂੰ ਮੈਂ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲਿਆ ਹੈ ॥੩॥

ਪਦ ਅਰਥ ਨੈਨਹੁ = ਅੱਖਾਂ ਨਾਲ। ਪੇਖਿਆ = ਵੇਖ ਲਿਆ ਹੈ ॥੩॥

SikhNet (Spanish)es la de purificar a los malhechores, y he visto esto con mis propios ojos. (3)

ਸਾਧਸੰਗਿ; ਪ੍ਰਗਟੇ ਨਾਰਾਇਣ ॥

saadhasang; pragatte naaraaein |

Sant Singh KhalsaIn the Saadh Sangat, the Company of the Holy, the Lord becomes manifest.
Manmohan SinghThrough the society of the saints, the Primal Lord becomes manifest.
Manmohan Singh (Punjabi)ਸਾਧ ਸਮੇਲਣ ਦੇ ਰਾਹੀਂ ਆਦਿ ਪ੍ਰਭੂ ਪਰਤੱਖ ਹੋ ਜਾਂਦਾ ਹੈ।
Fareedkot Teekaਹੇ ਨਾਰਾਇਣ! ਸਾਧ ਸੰਗ ਦ੍ਵਾਰਾ ਜਿਸ ਕੇ ਰਿਦੇ ਮੇਂ ਆਪ ਪ੍ਰਤੱਖ੍ਯ ਭਏ ਹੋ॥
Prof. Sahib Singhਗੁਰੂ ਦੀ ਸੰਗਤਿ ਵਿਚ ਟਿਕਿਆਂ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,

ਪਦ ਅਰਥ ਸੰਗਿ = ਸੰਗਤਿ ਵਿਚ।

SikhNet (Spanish)Asociándose con los Santos, el Señor del hombre se ha vuelto Manifiesto

ਨਾਨਕ ਦਾਸ; ਸਭਿ ਦੂਖ ਪਲਾਇਣ ॥੪॥੯॥੧੪॥

naanak daas; sabh dookh palaaein |4|9|14|

Sant Singh KhalsaO slave Nanak, all pains are relieved. ||4||9||14||
Manmohan SinghAll the aliments of slave Nanak are allayed.
Manmohan Singh (Punjabi)ਗੋਲੇ ਨਾਨਕ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਤੇਰੇ ਦਾਸੋਂ ਕੇ ਜਨਮ ਮਰਣਾਦੀ ਦੁਖ ਸਰਬ ਭਾਗ ਜਾਤੇ ਭਏ ਹੈਂ॥੪॥੯॥੧੪॥☬ਪੁਨਾ: ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੪॥੯॥੧੪॥

ਪਦ ਅਰਥ ਸਭਿ = ਸਾਰੇ। ਪਲਾਇਣ = ਦੂਰ ਹੋ ਗਏ ਹਨ ॥੪॥੯॥੧੪॥

SikhNet (Spanish)y así todas las aflicciones de Nanak, Su Esclavo, han pasado. (4-9-14)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਕਵਨੁ ਜਾਨੈ; ਪ੍ਰਭ ਤੁਮੑਰੀ ਸੇਵਾ ॥

kavan jaanai; prabh tumaree sevaa |

Sant Singh KhalsaWho can know the value of serving You, God?
Manmohan SinghO Lord, who can know the worth of Thy service?
Manmohan Singh (Punjabi)ਹੇ ਸੁਆਮੀ! ਤੇਰੀ ਚਾਕਰੀ ਦੀ ਕਦਰ ਨੂੰ ਕੌਣ ਜਾਣ ਸਕਦਾ ਹੈ?
Fareedkot Teekaਹੇ ਪ੍ਰਭੂ! ਤੇਰੀ ਸੇਵਾ ਕੋ ਕਉਨ ਜਾਨ ਸਕਤਾ ਹੈ॥
Prof. Sahib Singh(ਆਪਣੀ ਅਕਲ ਦੇ ਬਲ) ਕੋਈ ਮਨੁੱਖ ਤੇਰੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ,

ਪਦ ਅਰਥ ਕਵਨੁ ਜਾਨੈ = ਕੌਣ ਜਾਣਦਾ ਹੈ? ਕੋਈ ਨਹੀਂ ਜਾਣਦਾ।

SikhNet (Spanish)¿Cómo puedo Servirte?, oh Señor,

ਪ੍ਰਭ ਅਵਿਨਾਸੀ; ਅਲਖ ਅਭੇਵਾ ॥੧॥

prabh avinaasee; alakh abhevaa |1|

Sant Singh KhalsaGod is imperishable, invisible and incomprehensible. ||1||
Manmohan SinghThe Master is imperishable, Invisible and inscrutable.
Manmohan Singh (Punjabi)ਮਾਲਕ ਅਮਰ, ਅਦ੍ਰਿਸ਼ਟ ਹੈ ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ।
Fareedkot Teekaਤੂੰ ਕੈਸਾ ਅਬਿਨਾਸੀ ਹੈਂ? ਪ੍ਰਭੂ ਜੋ ਤੀਨੋ ਕਾਲ ਮੇਂ ਅਲਖ ਅਭੇਵ ਸਰੂਪ ਹੈ॥੧॥
Prof. Sahib Singhਹੇ ਨਾਸ-ਰਹਿਤ ਪ੍ਰਭੂ! ਹੇ ਅਦ੍ਰਿਸ਼ਟ ਪ੍ਰਭੂ! ਹੇ ਅਭੇਵ ਪ੍ਰਭੂ! (ਇਹ ਜਾਚ ਤੇਰੀ ਕ੍ਰਿਪਾ ਦੁਆਰਾ ਹੀ ਆ ਸਕਦੀ ਹੈ) ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਅਲਖ = ਹੇ ਅਦ੍ਰਿਸ਼ਟ! ਅਭੇਵਾ = ਹੇ ਪ੍ਰਭੂ ਜਿਸ ਦਾ (ਤੇਰਾ) ਭੇਤ ਨਹੀਂ ਪਾਇਆ ਜਾ ਸਕਦਾ ॥੧॥

SikhNet (Spanish)pues eres Eterno, Incognoscible y Misterioso. (1)

ਗੁਣ ਬੇਅੰਤ. ਪ੍ਰਭ ਗਹਿਰ ਗੰਭੀਰੇ ॥

gun beant. prabh gahir ganbheere |

Sant Singh KhalsaHis Glorious Virtues are infinite; God is profound and unfathomable.
Manmohan SinghInnumerable are the excellences of the Profound and Unfathomable Lord.
Manmohan Singh (Punjabi)ਅਣਗਿਣਤ ਗੁਣ ਹਨ ਮੇਰੇ ਡੂੰਘੇ ਅਤੇ ਅਥਾਹ ਨਾਕਰ ਦੇ।
Fareedkot Teekaਹੇ ਬੇਅੰਤ ਗੁਣ ਵਾਲੇ ਮੇਰੇ ਪ੍ਰਭੂ! ਮਨ ਬਾਣੀ ਸੇ ਅਗੰਮ ਅਥਾਹ ਸਰੂਪ॥
Prof. Sahib Singhਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ।

ਪਦ ਅਰਥ ਗਹਿਰ = ਹੇ ਡੂੰਘੇ! ਗੰਭੀਰ = ਹੇ ਵੱਡੇ ਜਿਗਰੇ ਵਾਲੇ!

SikhNet (Spanish)Tus Virtudes son Infinitas; Insondables Tus Profundidades y Tus Mansiones;

ਊਚ ਮਹਲ; ਸੁਆਮੀ ਪ੍ਰਭ ਮੇਰੇ ॥

aooch mehal; suaamee prabh mere |

Sant Singh KhalsaThe Mansion of God, my Lord and Master, is lofty and high.
Manmohan SinghThe highest of the high is the mansion of my Lord Master.
Manmohan Singh (Punjabi)ਉਚਿਆਂ ਦਾ ਪਰਮ ਉਚਾ ਹੈ ਮੇਰੇ ਸਾਹਿਬ ਮਾਲਕ ਦਾ ਮੰਦਰ।
Fareedkot Teekaਹੇ ਸਮਰਥ ਮੇਰੇ ਸੁਆਮੀ! ਸਰਬ ਤੇ ਊਚ ਤੇਰੇ (ਮਹਲ) ਮੰਦਰ ਬੈਕੁੰਠ ਵਾ ਸਤਸੰਗ ਰੂਪ ਹੈਂ॥
Prof. Sahib Singhਹੇ ਮੇਰੇ ਮਾਲਕ ਪ੍ਰਭੂ! ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ।
SikhNet (Spanish)Eres lo más Alto de lo alto.

ਤੂ ਅਪਰੰਪਰ; ਠਾਕੁਰ ਮੇਰੇ ॥੧॥ ਰਹਾਉ ॥

too aparanpar; tthaakur mere |1| rahaau |

Sant Singh KhalsaYou are unlimited, O my Lord and Master. ||1||Pause||
Manmohan SinghThe Remotest of the remote, Thou art O my Lord. Pause.
Manmohan Singh (Punjabi)ਪਰੇਡਿਆਂ ਤੋਂ ਪਰਮ ਪਰੇਡੇ ਹੈਂ ਤੂੰ, ਹੇ ਮੇਰੇ ਸੁਆਮੀ! ਠਹਿਰਾਉ।
Fareedkot Teekaਪੁਨਾ ਹੇ ਮੇਰੇ ਠਾਕਰ! ਤੂੰ ਅਪਰ ਅਪਾਰ ਸਰੂਪ ਹੈਂ॥੧॥ ਰਹਾਉ ॥
Prof. Sahib Singhਹੇ ਮੇਰੇ ਠਾਕੁਰ! ਤੂੰ ਪਰੇ ਤੋਂ ਪਰੇ ਹੈਂ ॥੧॥ ਰਹਾਉ ॥

ਪਦ ਅਰਥ ਅਪਰੰਪਰ = ਪਰੇ ਤੋਂ ਪਰੇ ॥੧॥ ਰਹਾਉ ॥

SikhNet (Spanish)Oh mi Maestro, eres mi Único Señor Trascendente. (1-Pausa)

ਏਕਸ ਬਿਨੁ; ਨਾਹੀ ਕੋ ਦੂਜਾ ॥

ekas bin; naahee ko doojaa |

Sant Singh KhalsaThere is no other than the One Lord.
Manmohan SinghWithout the One Lord there is not another.
Manmohan Singh (Punjabi)ਇਕ ਸਾਹਿਬ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਏਕ ਤੇਰੇ ਬਿਨਾਂ ਔਰ ਦੂਸਰਾ ਕੋਈ ਨਹੀਂ॥
Prof. Sahib Singhਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
SikhNet (Spanish)Sin Ti, sin el Uno, no hay nadie más.

ਤੁਮੑ ਹੀ ਜਾਨਹੁ; ਅਪਨੀ ਪੂਜਾ ॥੨॥

tuma hee jaanahu; apanee poojaa |2|

Sant Singh KhalsaYou alone know Your worship and adoration. ||2||
Manmohan SinghThou alone knowest Thy worship, O Lord.
Manmohan Singh (Punjabi)ਆਪਣੀ ਉਪਾਸ਼ਨਾ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈ, ਹੇ ਪ੍ਰਭੂ!
Fareedkot Teekaਇਸੀ ਤੇ ਤੁਮ ਆਪ ਹੀ ਅਪਨੀ ਪੂਜਾ ਕਉ ਜਾਨਤੇ ਹੋ॥੨॥☬ਔ ਹਮ ਤੋ ਐਸੇ ਉਪਦੇਸ਼ ਕਰਤੇ ਹੈਂ:
Prof. Sahib Singhਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ ॥੨॥

ਪਦ ਅਰਥ ਜਾਨਹੁ = ਤੂੰ ਜਾਣਦਾ ਹੈਂ ॥੨॥

SikhNet (Spanish)Sólo Tú sabes cómo es que debes ser alabado. (2)

ਆਪਹੁ ਕਛੂ; ਨ ਹੋਵਤ ਭਾਈ ॥

aapahu kachhoo; na hovat bhaaee |

Sant Singh KhalsaNo one can do anything by himself, O Siblings of Destiny.
Manmohan SinghBy Himself, man can do nothing, O brother.
Manmohan Singh (Punjabi)ਆਪਣੇ ਆਪ ਇਨਸਾਨ ਕੁਝ ਭੀ ਨਹੀਂ ਕਰ ਸਕਦਾ, ਹੇ ਵੀਰ!
Fareedkot Teekaਹੇ ਭਾਈ! ਅਪਨੇ ਆਪ ਸੇ ਇਨ ਜੀਵੋਂ ਸੇ ਕਛੁ ਨਹੀਂ ਹੋ ਸਕਤਾ ਹੈ॥
Prof. Sahib Singhਹੇ ਭਾਈ! (ਜੀਵਾਂ ਪਾਸੋਂ) ਆਪਣੇ ਬਲ ਨਾਲ (ਪ੍ਰਭੂ ਦੀ ਭਗਤੀ) ਰਤਾ ਭਰ ਭੀ ਨਹੀਂ ਹੋ ਸਕਦੀ।

ਪਦ ਅਰਥ ਆਪਹੁ = ਜੀਵ ਪਾਸੋਂ ਆਪਣੇ ਬਲ ਨਾਲ। ਭਾਈ = ਹੇ ਭਾਈ।

SikhNet (Spanish)De nosotros mismos no podemos hacer nada, oh hermano.

ਜਿਸੁ ਪ੍ਰਭੁ ਦੇਵੈ; ਸੋ ਨਾਮੁ ਪਾਈ ॥੩॥

jis prabh devai; so naam paaee |3|

Sant Singh KhalsaHe alone obtains the Naam, the Name of the Lord, unto whom God bestows it. ||3||
Manmohan SinghHe alone whom the Lord blesses with the Name, receives it.
Manmohan Singh (Punjabi)ਜਿਸ ਨੂੰ ਠਾਕਰ ਨਾਮ ਪਰਦਾਨ ਕਰਦਾ ਹੈ, ਕੇਵਲ ਹੀ ਇਸ ਨੂੰ ਪਾਉਂਦਾ ਹੈ।
Fareedkot Teekaਪ੍ਰਭੂ ਜਿਸ ਜਨ ਕੋ ਅਪਨੀ ਕ੍ਰਿਪਾ ਕਰ ਨਾਮ ਦਾਨ ਦੇਵੈ ਸੋ ਪਾਵਤਾ ਹੈ॥੩॥
Prof. Sahib Singhਉਹੀ ਮਨੁੱਖ ਹਰਿ-ਨਾਮ ਦੀ ਦਾਤ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ (ਆਪ) ਦੇਂਦਾ ਹੈ ॥੩॥
SikhNet (Spanish)Sólo a quien bendice el Señor, sólo él alaba Su Nombre. (3)

ਕਹੁ ਨਾਨਕ; ਜੋ ਜਨੁ ਪ੍ਰਭ ਭਾਇਆ ॥

kahu naanak; jo jan prabh bhaaeaa |

Sant Singh KhalsaSays Nanak, that humble being who pleases God,
Manmohan SinghSays Nanak the Man, who is pleasing to the Lord;
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਹੜਾ ਇਨਸਾਨ ਸੁਆਮੀ ਨੂੰ ਚੰਗਾ ਲੱਗਦਾ ਹੈ;
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਦਾਸ ਪ੍ਰਭੂ ਕੋ ਭਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਾ।

SikhNet (Spanish)Dice Nanak, oh Señor, aquél con quien estás complacido,

ਗੁਣ ਨਿਧਾਨ ਪ੍ਰਭੁ; ਤਿਨ ਹੀ ਪਾਇਆ ॥੪॥੧੦॥੧੫॥

gun nidhaan prabh; tin hee paaeaa |4|10|15|

Sant Singh Khalsahe alone finds God, the treasure of virtue. ||4||10||15||
Manmohan Singhhe alone attains Lord, the Treasure of virtues.
Manmohan Singh (Punjabi)ਕੇਵਲ ਉਹ ਹੀ ਨੇਕੀਆਂ ਦੇ ਖਜਾਨੇ ਸੁਆਮੀ ਨੂੰ ਪਰਾਪਤ ਹੁੰਦਾ ਹੈ।
Fareedkot Teekaਗੁਣਾਂ ਕੇ ਸਮੁੰਦਰ ਪ੍ਰਭੂ ਤਿਸ ਨੇ ਹੀ ਪਾਇਆ ਹੈ॥੪॥੧੦॥੧੫॥☬ਗੋਬਿੰਦ ਗੁਰੂ ਕਾ ਇਸ ਜੀਵ ਪਰ ਉਪਕਾਰ ਦਿਖਲਾਵਤੇ ਹੈਂ:
Prof. Sahib Singhਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ ॥੪॥੧੦॥੧੫॥

ਪਦ ਅਰਥ ਨਿਧਾਨ = ਖ਼ਜ਼ਾਨਾ। ਤਿਨ ਹੀ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨ' ਦੀ 'ਿ' ਕ੍ਰਿਆ ਵਿਸ਼ੇਸਣ 'ਹੀ' ਦੇ ਕਾਰਨ ਉੱਡ ਗਈ ਹੈ} ॥੪॥੧੦॥੧੫॥

SikhNet (Spanish)obtiene de Ti el Tesoro de todo lo Bueno.(4-10-15)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਾਤ ਗਰਭ ਮਹਿ; ਹਾਥ ਦੇ ਰਾਖਿਆ ॥

maat garabh meh; haath de raakhiaa |

Sant Singh KhalsaExtending His Hand, the Lord protected you in your mother's womb.
Manmohan SinghGiving His hand, the Lord protected Thee in thy mother's womb.
Manmohan Singh (Punjabi)ਆਪਣਾ ਹੱਥ ਦੇ ਕੇ ਪ੍ਰਭੂ ਨੇ, ਤੇਰੀ ਮਾਤਾ ਦੇ ਉਦਰ ਵਿੱਚ ਉਦਰ ਵਿੱਚ ਤੇਰੀ ਰਖਿਆ ਕੀਤੀ।
Fareedkot Teekaਹੇ ਜੀਵ! ਜਿਸ ਵਾਹਿਗੁਰੂ ਨੇ ਤੁਝ ਕੋ ਮਾਤਾ ਕੇ ਗਰਭ ਕੀ ਅਗਨੀ ਮੇਂ ਸੈ ਹਾਥ ਦੇ ਕਰ ਜਲਨ ਸੇ ਰਾਖ ਲੀਆ ਹੈ॥
Prof. Sahib Singh(ਹੇ ਮੂਰਖ! ਜਿਸ ਪ੍ਰਭੂ ਨੇ ਤੈਨੂੰ) ਮਾਂ ਦੇ ਪੇਟ ਵਿਚ (ਆਪਣਾ) ਹੱਥ ਦੇ ਕੇ ਬਚਾਇਆ ਸੀ,

ਪਦ ਅਰਥ ਗਰਭ = ਪੇਟ। ਮਹਿ = ਵਿਚ। ਦੇ = ਦੇ ਕੇ।

SikhNet (Spanish)Aquél que nos protege en el vientre materno,

ਹਰਿ ਰਸੁ ਛੋਡਿ; ਬਿਖਿਆ ਫਲੁ ਚਾਖਿਆ ॥੧॥

har ras chhodd; bikhiaa fal chaakhiaa |1|

Sant Singh KhalsaRenouncing the sublime essence of the Lord, you have tasted the fruit of poison. ||1||
Manmohan SinghForsaking God's elixir, now thou tasteth the Fruit of poison.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਹੁਣ ਤੂੰ ਜ਼ਹਿਰ ਦੇ ਮੇਵੇ ਨੂੰ ਚੱਖਦਾ ਹੈ।
Fareedkot Teekaਤਿਸ ਹਰੀ ਨਾਮ ਰਸ ਕੋ ਛੋਡ ਕਰ ਤੈਨੇ ਵਿਸਅਹੁ ਰੂਪੀ ਫਲੋਂ ਕੇ ਰਸ ਕੋ ਚਾਖਨਾ ਕੀਆ ਹੈ॥੧॥
Prof. Sahib Singhਉਸ ਦੇ ਨਾਮ ਦਾ ਆਨੰਦ ਭੁਲਾ ਕੇ ਤੂੰ ਮਾਇਆ ਦਾ ਫਲ ਚੱਖ ਰਿਹਾ ਹੈਂ ॥੧॥

ਪਦ ਅਰਥ ਰਸੁ = ਆਨੰਦ। ਛੋਡਿ = ਛੱਡ ਕੇ। ਬਿਖਿਆ = ਮਾਇਆ ॥੧॥

SikhNet (Spanish)a Él Lo abandonamos y nos comemos la fruta venenosa. (1)

ਭਜੁ ਗੋਬਿਦ ਸਭ; ਛੋਡਿ ਜੰਜਾਲ ॥

bhaj gobid sabh; chhodd janjaal |

Sant Singh KhalsaMeditate, vibrate on the Lord of the Universe, and renounce all entanglements.
Manmohan SinghMeditate thou on the World-Lord and shed all other entanglements.
Manmohan Singh (Punjabi)ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ ਅਤੇ ਹੋਰ ਸਾਰੇ ਪੁਆੜੇ ਤਿਆਗ ਦੇ।
Fareedkot Teekaਹੇ ਭਾਈ! ਗੋਬਿੰਦ ਕੇ ਨਾਮ ਕਾ ਸਿਮਰਨ ਕਰ ਔਰ ਸਰਬ ਜੰਜਾਲੋਂ ਕੋ ਛੋਡਹੁ॥
Prof. Sahib Singhਹੇ ਮੂਰਖ (ਮਨੁੱਖ)! ਮੋਹ ਦੀਆਂ ਸਾਰੀਆਂ ਤਣਾਵਾਂ ਛੱਡ ਕੇ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਜੰਜਾਲ = ਮੋਹ ਦੀਆਂ ਤਣਾਵਾਂ।

SikhNet (Spanish)Contempla a tu Señor dejando ya tus demás relaciones,

ਜਬ ਜਮੁ ਆਇ ਸੰਘਾਰੈ ਮੂੜੇ; ਤਬ ਤਨੁ ਬਿਨਸਿ ਜਾਇ ਬੇਹਾਲ ॥੧॥ ਰਹਾਉ ॥

jab jam aae sanghaarai moorre; tab tan binas jaae behaal |1| rahaau |

Sant Singh KhalsaWhen the Messenger of Death comes to murder you, O fool, then your body will be shattered and helplessly crumble. ||1||Pause||
Manmohan SinghWhen Death's courier comes and kills thee, O fool, then shall thy body crumble and be in bad plight. Pause.
Manmohan Singh (Punjabi)ਜਦ ਮੌਤ ਦਾ ਦੂਤ ਆ ਕੇ ਤੇਰੀ ਜਾਨ ਕੱਢੇਗਾ ਹੇ ਮੂਰਖ! ਤਦ ਦੇਰਾ ਸਰੀਰ ਨਾਸ ਹੋ ਜਾਵੇਗਾ ਅਤੇ ਇਸ ਦੀ ਬੁਰੀ ਹਾਲਤ ਹੋਵੇਗੀ। ਠਹਿਰਾਉ।
Fareedkot Teekaਮੂਰਖ ਬੁਧੀ ਵਾਲੇ ਜਿਸ ਸਮੇਂ ਮੇਂ ਜਮ ਕਾ ਦੂਤ ਆਇ ਕਰ ਤੇਰੇ ਸਰੀਰ ਕਾ ਸੰਘਾਰ ਕਰਨੇ ਵਾਸਤੇ ਆਵੇਗਾ ਤਬ ਤੇਰਾ ਤਨ ਬਿਨਸ ਜਾਇਗਾ, ਤਿਸ ਸਮੇਂ ਤੂੰ (ਬੇਹਾਲ) ਵਿਆਕਲ ਹੋਵੈਂਗਾ, ਕਿਆ ਦੁਖੀ ਹੋਵੈਂਗਾ॥੧॥ ਰਹਾਉ ॥
Prof. Sahib Singhਜਿਸ ਵੇਲੇ ਜਮਦੂਤ ਆ ਕੇ ਮਾਰੂ ਹੱਲਾ ਕਰਦਾ ਹੈ, ਉਸ ਵੇਲੇ ਸਰੀਰ ਦੁੱਖ ਸਹਾਰ ਕੇ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਆਇ = ਆ ਕੇ। ਸੰਘਾਰੈ = ਮਾਰਦਾ ਹੈ। ਮੂੜੇ = ਹੇ ਮੂਰਖ! ਬੇਹਾਲ = ਦੁੱਖੀ ਹੋ ਕੇ, ਦੁੱਖ ਭੋਗ ਕੇ ॥੧॥ ਰਹਾਉ ॥

SikhNet (Spanish)pues cuando Yama te pesque, tu cuerpo se va a entregar sin defensa. (1-Pausa)

ਤਨੁ ਮਨੁ ਧਨੁ; ਅਪਨਾ ਕਰਿ ਥਾਪਿਆ ॥

tan man dhan; apanaa kar thaapiaa |

Sant Singh KhalsaYou hold onto your body, mind and wealth as your own,
Manmohan SinghConsidering thy own, Thou preservest thine body, mind and riches,
Manmohan Singh (Punjabi)ਜਿਸਮ, ਚਿੱਤ ਅਤੇ ਮਾਲ ਮਿਲਖ ਨੂੰ ਆਪਣੇ ਨਿੱਜ ਦੇ ਜਾਣ ਤੂੰ ਉਨ੍ਹਾਂ ਦੀ ਸੰਭਾਲ ਕਰਦਾ ਹੈਂ,
Fareedkot Teekaਇਸ ਤਨ ਮਨ ਧਨ ਕੋ ਤੈਂਨੇ ਅਪਨਾ ਕਰ ਕੇ ਜਾਨਿਆ ਹੈ॥
Prof. Sahib Singh(ਹੇ ਮੂਰਖ!) ਤੂੰ ਇਸ ਸਰੀਰ ਨੂੰ, ਇਸ ਧਨ ਨੂੰ ਆਪਣਾ ਮੰਨੀ ਬੈਠਾ ਹੈਂ,

ਪਦ ਅਰਥ ਕਰਿ = ਕਰ ਕੇ। ਕਰਿ ਥਾਪਿਆ = ਮੰਨ ਰੱਖਿਆ ਹੈ।

SikhNet (Spanish)Nos imaginamos que nuestro cuerpo, nuestra mente y nuestras riquezas son propias,

ਕਰਨਹਾਰੁ ਇਕ ਨਿਮਖ. ਨ ਜਾਪਿਆ ॥੨॥

karanahaar ik nimakh. na jaapiaa |2|

Sant Singh Khalsaand you do not meditate on the Creator Lord, even for an instant. ||2||
Manmohan Singhand contemplate not on Thy Creator even for a trice.
Manmohan Singh (Punjabi)ਅਤੇ ਇਕ ਮੁਹਤ ਭਰ ਲਈ ਭੀ ਆਪਣੇ ਸਿਰਜਣਹਾਰ ਦਾ ਸਿਮਰਨ ਨਹੀਂ ਕਰਦਾ।
Fareedkot Teekaਜੋ ਤੇਰੀ ਉਤਪਤੀ ਕਰਣਹਾਰਾ ਹਰੀ ਹੈ, ਤਿਸ ਕੇ ਨਾਮ ਕੌ ਏਕ ਨਿਮਖ ਮਾਤ੍ਰ ਭੀ ਨ ਜਪਤਾ ਭਯਾ॥੨॥
Prof. Sahib Singhਪਰ ਜਿਸ ਪ੍ਰਭੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਤੂੰ ਪਲ ਭਰ ਭੀ ਨਹੀਂ ਸਿਮਰਿਆ ॥੨॥

ਪਦ ਅਰਥ ਨਿਮਖੁ = {निमेष} ਅੱਖ ਝਮਕਣ ਜਿਤਨਾ ਸਮਾ ॥੨॥

SikhNet (Spanish)pero a Él, a Quien nos ha bendecido con todo esto, no Lo contemplamos ni siquiera por un momento (2)

ਮਹਾ ਮੋਹ ਅੰਧ ਕੂਪ ਪਰਿਆ ॥

mahaa moh andh koop pariaa |

Sant Singh KhalsaYou have fallen into the deep, dark pit of great attachment.
Manmohan SinghThou hast fallen in the blind well of the great worldly love.
Manmohan Singh (Punjabi)ਤੂੰ ਪਰਮ ਸੰਸਾਰੀ ਮਮਤਾ ਦੇ ਅੰਨ੍ਹ ਖੂਹ ਵਿੱਚ ਡਿੱਗ ਪਿਆ ਹੈ।
Fareedkot Teekaਅਗ੍ਯਾਨ ਰੂਪੀ ਤੂੰ (ਮਹਾ ਮੋਹ) ਮਹਾਂ ਅੰਧੇਰੇ ਖੂਹ ਬੀਚ ਪੜ ਗਿਆ ਹੈਂ॥
Prof. Sahib Singh(ਹੇ ਮੂਰਖ!) ਤੂੰ ਮੋਹ ਦੇ ਬੜੇ ਘੁੱਪ ਹਨੇਰੇ ਖੂਹ ਵਿਚ ਡਿੱਗਾ ਪਿਆ ਹੈਂ,

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ।

SikhNet (Spanish)Caemos en el pozo sin fondo del deseo intenso y el velo de Maya

ਪਾਰਬ੍ਰਹਮੁ; ਮਾਇਆ ਪਟਲਿ ਬਿਸਰਿਆ ॥੩॥

paarabraham; maaeaa pattal bisariaa |3|

Sant Singh KhalsaCaught in the illusion of Maya, you have forgotten the Supreme Lord. ||3||
Manmohan SinghBecause of the veil of wealth, thou hast forgotten the Supreme Lord.
Manmohan Singh (Punjabi)ਧਨ-ਦੌਤਲ ਦੇ ਪੜਦੇ ਦੇ ਕਾਰਨ ਤੂੰ ਸ਼ਰੋਮਣੀ ਸਾਹਿਬ ਨੂੰ ਭੁਲਾ ਛੱਡਿਆ ਹੈ।
Fareedkot Teekaਮਾਇਆ ਰੂਪੀ ਪੜਦੇ ਕਰ ਪਾਰਬ੍ਰਹਮ ਕੇ ਨਾਮ ਕੋ ਤੈਨੇ ਰਿਦੇ ਸੇ ਵਿਸਾਰ ਦੀਆ ਹੈ॥੩॥
Prof. Sahib Singhਮਾਇਆ (ਦੇ ਮੋਹ) ਦੇ ਪਰਦੇ ਦੇ ਓਹਲੇ ਤੈਨੂੰ ਪਰਮਾਤਮਾ ਭੁੱਲ ਚੁਕਾ ਹੈ ॥੩॥

ਪਦ ਅਰਥ ਪਟਲਿ = ਪਰਦੇ ਦੇ ਕਾਰਨ ॥੩॥

SikhNet (Spanish)nos aleja cada vez más de nuestro Señor Trascendente. (3)

ਵਡੈ ਭਾਗਿ; ਪ੍ਰਭ ਕੀਰਤਨੁ ਗਾਇਆ ॥

vaddai bhaag; prabh keeratan gaaeaa |

Sant Singh KhalsaBy great good fortune, one sings the Kirtan of God's Praises.
Manmohan SinghThrough the greatest good fortune, the Lord's praise is sung.
Manmohan Singh (Punjabi)ਪਰਮ ਚੰਗੇ ਕਰਮਾਂ ਰਾਹੀਂ ਸੁਆਮੀ ਦੀ ਸਿਫ਼ਤ-ਸ਼ਲਾਘਾ ਗਾਇਨ ਕੀਤੀ ਜਾਂਦੀ ਹੈ।
Fareedkot Teekaਵੱਡੇ ਭਾਗੋਂ ਕਰ ਜਿਨ ਪੁਰਸੋਂ ਨੇ ਤਿਸ ਪ੍ਰਭੂ ਕਾ (ਕੀਰਤਨੁ) ਜਸ ਗਾਇਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ।

SikhNet (Spanish)Por buena fortuna, si uno canta la Alabanza del Señor,

ਸੰਤਸੰਗਿ; ਨਾਨਕ ਪ੍ਰਭੁ ਪਾਇਆ ॥੪॥੧੧॥੧੬॥

santasang; naanak prabh paaeaa |4|11|16|

Sant Singh KhalsaIn the Society of the Saints, Nanak has found God. ||4||11||16||
Manmohan SinghIn the society of saints, Nanak has attained to his Lord.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨੇ ਸਾਹਿਬ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਾਂ ਨੇ ਸਤਸੰਗ ਦ੍ਵਾਰੇ ਨਾਮ ਜਪ ਕਰ ਤਿਸ ਪ੍ਰਭੂ ਕੇ ਸਰੂਪ ਕੋ ਪਾਇ ਲੀਆ ਹੈ ॥੪॥੧੧॥੧੬॥☬ਗੁਰੋਂ ਕੀ ਮਹਿਮਾ ਸੰਜੁਗਤ ਗੋਬਿੰਦ ਕਾ ਜਸ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਉਸ ਨੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ ॥੪॥੧੧॥੧੬॥

ਪਦ ਅਰਥ ਸੰਗਿ = ਸੰਗਤਿ ਵਿਚ ॥੪॥੧੧॥੧੬॥

SikhNet (Spanish)uno obtiene al Señor, el Maestro, y el regalo de la Compañía de los Santos. (4-11-16)

Open this shabad →

Shabad Guru Arjan Dev Ji Raag Bilaaval continues on Ang 806

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਾਤ ਪਿਤਾ ਸੁਤ ਬੰਧਪ ਭਾਈ ॥

maat pitaa sut bandhap bhaaee |

Sant Singh KhalsaMother, father, children, relatives and siblings
Manmohan SinghThe Lord is my mother, father, son, kinsman and brother.
Manmohan Singh (Punjabi)ਪ੍ਰਭੂ ਮੇਰੀ ਅੰਮੜੀ, ਬਾਬਲ, ਪੁਤ੍ਰ, ਸਨਬੰਧੀ ਅਤੇ ਵੀਰ ਹੈ।
Fareedkot Teekaਮਾਤਾ ਪਿਤਾ ਪੁਤ੍ਰ (ਬੰਧਪ) ਸੰਬੰਧੀ ਔ ਭਾਈ॥
Prof. Sahib Singhਹੇ ਭਾਈ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ, ਭਰਾ-

ਪਦ ਅਰਥ ਮਾਤ = ਮਾਂ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਭਾਈ = ਭਰਾ।

SikhNet (Spanish)Él, el Señor, es nuestra madre, padre, hijos, parientes y hermanos;

ਨਾਨਕ; ਹੋਆ ਪਾਰਬ੍ਰਹਮੁ ਸਹਾਈ ॥੧॥

naanak; hoaa paarabraham sahaaee |1|

Sant Singh Khalsa- O Nanak, the Supreme Lord is our help and support. ||1||
Manmohan SinghThe Transcendent Lord is the succourer of Nanak.
Manmohan Singh (Punjabi)ਸ਼ਰੋਮਣੀ ਸਾਹਿਬ ਹੀ ਨਾਨਕ ਦਾ ਸਹਾਇਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸਤਿਗੁਰਾਂ ਕੀ ਕ੍ਰਿਪਾ ਤੇ ਹਮਾਰਾ ਸਰਬ ਸਨਬੰਧੀ ਰੂਪ ਹੋ ਕਰ ਪਾਰਬ੍ਰਹਮ ਹੀ ਸਹਾਯਕ ਭਯਾ ਹੈ॥੧॥
Prof. Sahib Singh(ਇਹਨਾਂ ਸਭਨਾਂ ਵਾਂਗ) ਪਰਮਾਤਮਾ ਹੀ ਨਾਨਕ ਦਾ ਮਦਦਗਾਰ ਬਣਿਆ ਹੋਇਆ ਹੈ ॥੧॥

ਪਦ ਅਰਥ ਨਾਨਕ ਸਹਾਈ = ਨਾਨਕ ਦਾ ਮਦਦਗਾਰ ॥੧॥

SikhNet (Spanish)sí, el Señor es siempre y por siempre nuestro Único Refugio. (1)

ਸੂਖ ਸਹਜ ਆਨੰਦ ਘਣੇ ॥

sookh sehaj aanand ghane |

Sant Singh KhalsaHe blesses us with peace, and abundant celestial bliss.
Manmohan SinghI am endowed with peace, poise and good many pleasures.
Manmohan Singh (Punjabi)ਮੈਨੂੰ ਆਰਾਮ, ਅਡੋਲਤਾ ਅਤੇ ਅਨੇਕਾਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Fareedkot Teekaਸਤਿਗੁਰੋਂ ਕੀ ਕ੍ਰਿਪਾ ਤੇ ਅਨੇਕ ਪ੍ਰਕਾਰ ਕੇ ਸੁਖ ਵਾ (ਸਹਜ) ਆਤਮ ਸੁਖ ਔ ਵਿਵਹਾਰਕ ਅਨੰਦ (ਘਣੇ) ਬਹੁਤ ਹੀ ਪ੍ਰਾਪਤਿ ਭਏ ਹੈਂ॥
Prof. Sahib Singhਹੇ ਭਾਈ! (ਉਸ ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਮਿਲ ਜਾਂਦੇ ਹਨ,

ਪਦ ਅਰਥ ਸਹਜ = ਆਤਮਕ ਅਡੋਲਤਾ। ਘਣੇ = ਬਹੁਤ।

SikhNet (Spanish)Él nos bendice con Paz, Equilibrio y Éxtasis;

ਗੁਰੁ ਪੂਰਾ ਪੂਰੀ ਜਾ ਕੀ ਬਾਣੀ; ਅਨਿਕ ਗੁਣਾ ਜਾ ਕੇ. ਜਾਹਿ ਨ ਗਣੇ ॥੧॥ ਰਹਾਉ ॥

gur pooraa pooree jaa kee baanee; anik gunaa jaa ke. jaeh na gane |1| rahaau |

Sant Singh KhalsaPerfect is the Bani, the Word of the Perfect Guru. His Virtues are so many, they cannot be counted. ||1||Pause||
Manmohan SinghPerfect is the Guru and perfect is his word. Manifold are his merits, which can be enumerated not. Pause.
Manmohan Singh (Punjabi)ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਗੁਰਬਾਣੀ। ਅਨੇਕਾਂ ਹਨ ਉਨ੍ਹਾਂ ਦੀਆਂ ਚੰਗਿਆਈਆਂ, ਜੋ ਕਿ ਗਿਣੀਆਂ ਨਹੀਂ ਜਾ ਸਕਦੀਆਂ। ਠਹਿਰਾਉ।
Fareedkot Teekaਸਰਬ ਸਮਰਥਤਾ ਕਰ ਕੇ ਸਤਿਗੁਰ ਪੂਰਨ ਹੈਂ ਔਰ ਪੂਰੀ ਜਿਨੋਂ ਕੀ ਬਾਣੀ ਹੈ, ਭਾਵ ਉਪਦੇਸੁ ਹੈਂ ਔ ਕ੍ਰਿਪਾਲਤਾ ਆਦੀ ਅਨੇਕ ਗੁਣੋਂ ਕੇ ਸੰਮੂਹ ਜਿਨ ਕੇ ਗਿਣੇ ਨਹੀਂ ਜਾਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਗੁਰੂ (ਸਭ ਗੁਣਾਂ ਨਾਲ) ਭਰਪੂਰ ਹੈ, ਜਿਸ ਗੁਰੂ ਦੀ ਬਾਣੀ (ਆਤਮਕ ਆਨੰਦ ਨਾਲ) ਭਰਪੂਰ ਹੈ, ਜਿਸ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣਨ-ਗੋਚਰੇ ਨਹੀਂ ॥੧॥ ਰਹਾਉ ॥

ਪਦ ਅਰਥ ਜਾ ਕੀ = ਜਿਸ (ਗੁਰੂ) ਦੀ। ਜਾ ਕੇ = ਜਿਸ (ਗੁਰੂ ਦੇ) ॥੧॥ ਰਹਾਉ ॥

SikhNet (Spanish)Él es el Perfecto Guru, el de la Palabra Perfecta y Sus atributos Infinitos uno no los puede ni empezar a describir.(1-Pausa)

ਸਗਲ ਸਰੰਜਾਮ; ਕਰੇ ਪ੍ਰਭੁ ਆਪੇ ॥

sagal saranjaam; kare prabh aape |

Sant Singh KhalsaGod Himself makes all arrangements.
Manmohan SinghAll the arrangements the Lord Himself makes.
Manmohan Singh (Punjabi)ਸਾਰੇ ਇੰਤਜਾਮ ਸੁਆਮੀ ਆਪ ਹੀ ਕਰਦਾ ਹੈ।
Fareedkot Teekaਹਮਾਰੇ ਸੁਖ ਕੇ (ਸਰੰਜਾਮ) ਉਪਾਵ ਆਪ ਹੀ ਪ੍ਰਭੂ ਨੇ ਕਰ ਦੀਏ ਹੈਂ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਰਨ ਪਏ ਮਨੁੱਖ ਦੇ) ਸਾਰੇ ਕੰਮ ਸਿਰੇ ਚਾੜ੍ਹਨ ਦੇ ਪ੍ਰਬੰਧ ਕਰਦਾ ਹੈ,

ਪਦ ਅਰਥ ਸਰੰਜਾਮ = ਕੰਮ ਸਿਰੇ ਚਾੜ੍ਹਨ ਦੇ ਉੱਦਮ। ਸਗਲ = ਸਾਰੇ। ਆਪੇ = ਆਪ ਹੀ।

SikhNet (Spanish)Él, el Señor, nos colma con todos los bienes y necesidades;

ਭਏ ਮਨੋਰਥ; ਸੋ ਪ੍ਰਭੁ ਜਾਪੇ ॥੨॥

bhe manorath; so prabh jaape |2|

Sant Singh KhalsaMeditating on God, desires are fulfilled. ||2||
Manmohan SinghBy remembering the Lord, all the desires are realised.
Manmohan Singh (Punjabi)ਉਸ ਸਾਹਿਬ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸੋ ਗੁਰਾਂ ਦ੍ਵਾਰੇ ਵਾਹਿਗੁਰੂ ਕਾ ਨਾਮ ਜਪ ਕਰ ਕੇ ਸਰਬ ਮਨੋਰਥ ਪੂਰਨ ਭਏ ਹੈਂ॥੨॥
Prof. Sahib Singhਉਸ ਪ੍ਰਭੂ ਦਾ ਨਾਮ ਜਪਿਆਂ ਮਨ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ ॥੨॥

ਪਦ ਅਰਥ ਜਾਪੇ = ਜਪਿਆਂ ॥੨॥

SikhNet (Spanish)sí, Contemplándolo vivimos totalmente satisfechos. (2)

ਅਰਥ ਧਰਮ ਕਾਮ ਮੋਖ ਕਾ ਦਾਤਾ ॥

arath dharam kaam mokh kaa daataa |

Sant Singh KhalsaHe is the Giver of wealth, Dharmic faith, pleasure and liberation.
Manmohan SinghThe Lord is the Giver of wealth, righteousness, success and salvation.
Manmohan Singh (Punjabi)ਪ੍ਰਭੂ ਧਨ-ਦੌਲਤ, ਸੱਚਾਈ, ਕਾਮਯਾਬੀ ਅਤੇ ਕਲਿਆਣ ਬਖਸ਼ਣ ਵਾਲਾ ਹੈ।
Fareedkot Teekaਧਰਮ, ਅਰਥ, ਕਾਮ, ਮੋਖ੍ਯ, ਚਾਰੋਂ ਫਲੋਂ ਕਾ ਦੇਨਹਾਰਾ ਜੋ ਦਾਤਾ ਹੈ॥
Prof. Sahib Singhਹੇ ਭਾਈ! (ਦੁਨੀਆ ਦੇ ਪ੍ਰਸਿੱਧ ਮੰਨੇ ਹੋਏ ਚਾਰ ਪਦਾਰਥਾਂ) ਧਰਮ ਅਰਥ ਕਾਮ ਮੋਖ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਹੈ।
SikhNet (Spanish)Él es el Dador de la riqueza, de la Fe en el Dharma, la Felicidad Nupcial y la Liberación.

Open this shabad (11 lines, Angs 805-806) →

Ang 805 of 1430