ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਤ੍ਰੈ ਗੁਣ ਰਹਤ ਰਹੈ ਨਿਰਾਰੀ; ਸਾਧਿਕ ਸਿਧ. ਨ ਜਾਨੈ ॥
trai gun rehat rahai niraaree; saadhik sidh. na jaanai |
Sant Singh KhalsaIt is beyond the three qualities; it remains untouched. The seekers and Siddhas do not know it.
Manmohan SinghThe Name commodity remains apart from the three qualities. 1st worth the strivers and adepts know not.
Manmohan Singh (Punjabi)ਨਾਮ ਵਸਤੂ ਤਿੰਨਾਂ ਲੱਛਣਾ (ਰਜੋ, ਸਤੋ, ਤਮੋ) ਤੋਂ ਨਿਵੇਕਲੀ ਰਹਿੰਦੀ ਹੈ। ਇਸ ਦੀ ਕੀਮਤ ਨੂੰ ਅਭਿਆਸੀ ਅਤੇ ਪੂਰਨ ਪੁਰਸ਼ ਨਹੀਂ ਜਾਣਦੇ।
Fareedkot Teekaਤ੍ਰਿਗੁਣੋਂ ਕੀ ਰਹਿਤ ਸੇ ਏਹ ਵਸਤੂ ਨਿਆਰੀ ਰਹਿਤੀ ਹੈ, ਇਸ ਕੋ ਸਾਧਨੋਂ ਕੇ ਕਰਤਾ ਜੋ ਸਿਧ ਹੈਂ ਵਹੁ ਭੀ ਨਹੀਂ ਜਾਨਤੇ॥
Prof. Sahib Singhਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ)।ਪਦ ਅਰਥ ਰਹਤ = ਨਿਰਲੇਪ। ਤ੍ਰੈ ਗੁਣ ਰਹਤ = ਮਾਇਆ ਦੇ ਤਿੰਨ ਗੁਣਾਂ ਤੋਂ ਬਚੀ ਹੋਈ। ਨਿਰਾਰੀ = ਨਿਰਾਲੀ, ਵੱਖਰੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਨ ਜਾਨੈ = ਨਹੀਂ ਜਾਣਦੀ, ਸਾਂਝ ਨਹੀਂ ਪਾਂਦੀ।
SikhNet (Spanish)El Néctar del Nombre del Señor está más allá de las tres Gunas; permanece Intocable, ni los buscadores ni los adeptos conocen Su Valor,
ਰਤਨ ਕੋਠੜੀ ਅੰਮ੍ਰਿਤ ਸੰਪੂਰਨ; ਸਤਿਗੁਰ ਕੈ ਖਜਾਨੈ ॥੧॥
ratan kottharree amrit sanpooran; satigur kai khajaanai |1|
Sant Singh KhalsaThere is a chamber filled with jewels, overflowing with Ambrosial Nectar, in the Guru's Treasury. ||1||
Manmohan SinghIn the True Guru's treasury is the cabin of jewels, brimful with the Name-Nectar.
Manmohan Singh (Punjabi)ਗੁਰਾਂ ਦੇ ਖਜਾਨੇ ਵਿੱਚ ਨਾਮ-ਅੰਮ੍ਰਿਤ ਨਾਲ ਪਰੀਪੂਰਨ ਇਕ ਨਾਮ-ਰਤਨਾਂ ਦੀ ਕੁਟੀਆ ਹੈ।
Fareedkot Teekaਰਤਨ ਵੈਰਾਗਾਦਿਕ ਕੀ ਕੋਠੜੀ ਆਤਮ ਵਸਤੂ ਬ੍ਰਹਮਾਨੰਦ ਅੰਮ੍ਰਿਤ ਕਰ ਕੇ (ਸੰ) ਭਲੀ ਪ੍ਰਕਾਰ ਪੂਰਨ ਹੈ। ਐਸੀ ਵਸਤੂ ਸਤਿਗੁਰੂ ਕੇ ਰਿਦੇ ਰੂਪ ਖਜਾਨੇ ਮੇਂ ਹੈਂ॥੧॥
Prof. Sahib Singhਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ॥੧॥ਪਦ ਅਰਥ ਰਤਨ = ਪ੍ਰਭੂ ਦੇ ਗੁਣਾਂ ਦੇ ਰਤਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਸੰਪੂਰਨ = ਨਕਾ-ਨਕ ਭਰੀ ਹੋਈ। ਕੈ ਖਜਾਨੈ = ਦੇ ਖ਼ਜ਼ਾਨੇ ਵਿਚ ॥੧॥
SikhNet (Spanish)en la Tesorería del Guru hay una bóveda repleta de Joyas en donde el Néctar Ambrosial se desborda sin parar.(1)
ਅਚਰਜੁ; ਕਿਛੁ ਕਹਣੁ. ਨ ਜਾਈ ॥
acharaj; kichh kehan. na jaaee |
Sant Singh KhalsaThis thing is wonderful and amazing! It cannot be described.
Manmohan SinghWondrous is this commodity, which cannot be described,
Manmohan Singh (Punjabi)ਅਸਚਰਜ ਹੈ ਇਹ ਵਸਤੂ, ਜੋ ਉਕੀ ਹੀ ਵਰਨਣ ਨਹੀਂ ਕੀਤੀ ਜਾ ਸਕਦੀ,
Fareedkot Teekaਏਹ ਕਹਣਾ ਅਸਚਰਜ ਹੈ ਕਛੁ ਕਹਿਆ ਨਹੀਂ ਜਾਤਾ॥
Prof. Sahib Singhਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ।ਪਦ ਅਰਥ ਅਚਰਜੁ = ਅਨੋਖਾ ਤਮਾਸ਼ਾ।
SikhNet (Spanish)Esto es tan Maravilloso que no puede ser descrito,
ਬਸਤੁ ਅਗੋਚਰ ਭਾਈ ॥੧॥ ਰਹਾਉ ॥
basat agochar bhaaee |1| rahaau |
Sant Singh KhalsaIt is an unfathomable object, O Siblings of Destiny! ||1||Pause||
Manmohan Singhit is an incomprehensible commodity, O brother. Pause.
Manmohan Singh (Punjabi)ਇਹ ਇਕ ਅਗਾਧ ਵਸਤੂ ਹੈ, ਹੇ ਵੀਰ! ਠਹਿਰਾਓ।
Fareedkot Teekaਕਿਉਂਕਿ ਹੇ ਭਾਈ! ਇਹ ਵਸਤੂ ਇੰਦ੍ਰਯੋਂ ਕਾ ਅਵਿਸੇ ਹੈ॥੧॥ ਰਹਾਉ ॥
Prof. Sahib Singh(ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥ਪਦ ਅਰਥ ਬਸਤੁ = {वस्तु} ਕੀਮਤੀ ਚੀਜ਼ {ਇਸਤ੍ਰੀ-ਲਿੰਗ}। ਅਗੋਚਰ = {ਅ-ਗੋ-ਚਰ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਭਾਈ = ਹੇ ਭਾਈ! ॥੧॥ ਰਹਾਉ ॥
SikhNet (Spanish)es Insondable, oh Hermanos del Destino.(1-Pausa)
ਮੋਲੁ ਨਾਹੀ ਕਛੁ ਕਰਣੈ ਜੋਗਾ; ਕਿਆ ਕੋ ਕਹੈ ਸੁਣਾਵੈ ॥
mol naahee kachh karanai jogaa; kiaa ko kahai sunaavai |
Sant Singh KhalsaIts value cannot be estimated at all; what can anyone say about it?
Manmohan SinghIts price cannot at all be assessed. What can anyone say and utter?
Manmohan Singh (Punjabi)ਇਸ ਦਾ ਮੁੱਲ ਮੂਲੋਂ ਹੀ ਨਹੀਂ ਪਾਇਆ ਜਾ ਸਕਦਾ। ਕੋਈ ਵਿਰਲਾ ਕੀ ਆਖ ਤੇ ਉਚਾਰ ਸਕਦਾ ਹੈ?
Fareedkot Teekaਪੁਨਹ ਮੋਲ ਭੀ ਕੁਛ ਕਰਨੇ ਜੋਗਾ ਨਹੀਂ ਹੈ। ਤਿਸ ਕੇ ਮੋਲ ਕੋ ਕਹਕੇ ਕਿਆ ਕੋਈ ਸੁਨਾਵੇ॥
Prof. Sahib Singhਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ।ਪਦ ਅਰਥ ਜੋਗਾ = ਸਮਰਥ। ਕੋ = ਕੋਈ ਮਨੁੱਖ।
SikhNet (Spanish)Su Valor es Inestimable. ¿Que puede uno decir?
ਕਥਨ ਕਹਣ ਕਉ ਸੋਝੀ ਨਾਹੀ; ਜੋ ਪੇਖੈ ਤਿਸੁ ਬਣਿ ਆਵੈ ॥੨॥
kathan kehan kau sojhee naahee; jo pekhai tis ban aavai |2|
Sant Singh KhalsaBy speaking and describing it, it cannot be understood; only one who sees it realizes it. ||2||
Manmohan SinghBy narrating and describing, one can understand it not. He, who sees, realises it.
Manmohan Singh (Punjabi)ਵਰਣਨ ਤੇ ਬਿਆਨ ਕਰਨ ਦੁਆਰਾ ਇਨਸਾਨ ਇਸ ਨੂੰ ਸਮਝ ਨਹੀਂ ਸਕਦਾ। ਜਿਹੜਾ ਵੇਖਦਾ (ਮਾਣਦਾ) ਹੈ, ਉਹ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਉਨ ਕੀ ਕਥਾ ਮਾਤ੍ਰ ਕਹਨੇ ਕੋ (ਸੋਝੀ) ਗਿਆਤ ਨਹੀਂ, ਭਾਵ ਤਿਸ ਕੇ ਸਰੂਪ ਵਾ ਗੁਣ ਕਹਣੇ ਮੇਂ ਬੁਧੀ ਚਕਰਤ ਹੋਤੀ ਹੈ। ਜੋ ਦੇਖਤਾ ਹੈ ਤਿਸ ਕੋ ਬਨ ਆਵਤੀ ਹੈ, ਭਾਵ ਸੇ ਤਿਸ ਕੇ ਅਨੰਦ ਕੋ ਭੋਗਤਾ ਹੈ॥੨॥
Prof. Sahib Singh(ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ॥੨॥ਪਦ ਅਰਥ ਕਉ = ਵਾਸਤੇ। ਸੋਝੀ = ਸਮਝ, ਅਕਲ। ਜੋ = ਜੇਹੜਾ ਮਨੁੱਖ। ਪੇਖੈ = ਵੇਖਦਾ ਹੈ। ਤਿਸੁ = ਉਸ (ਮਨੁੱਖ) ਦੀ (ਪ੍ਰੀਤ)। ਬਣਿ ਆਵੈ = ਬਣ ਜਾਂਦੀ ਹੈ ॥੨॥
SikhNet (Spanish)Sólo quien lo Ve lo concibe. (2)
ਸੋਈ ਜਾਣੈ ਕਰਣੈਹਾਰਾ; ਕੀਤਾ ਕਿਆ ਬੇਚਾਰਾ ॥
soee jaanai karanaihaaraa; keetaa kiaa bechaaraa |
Sant Singh KhalsaOnly the Creator Lord knows it; what can any poor creature do?
Manmohan SinghHe, the Creator, alone knows its worth. What can the poor creature know?
Manmohan Singh (Punjabi)ਕੇਵਲ ਉਹ ਸਿਰਜਣਹਾਰ ਹੀ ਇਸ ਦੀ ਕੀਮਤ ਨੂੰ ਜਾਣਦਾ ਹੈ। ਰਚਿਆ ਹੋਇਆ ਗਰੀਬ ਜੀਵ ਕੀ ਜਾਣ ਸਕਦਾ ਹੈ?
Fareedkot Teekaਵਹੁ ਜੋ ਕਰਣੇਹਾਰ ਪਰਮਾਤਮਾ ਹੈ, ਸੋਈ ਅਪਨੇ ਸਰੂਪ ਕੋ ਜਾਨਤਾ ਹੈ। ਇਹ ਜੀਵ ਜੋ (ਕੀਤਾ) ਕਾਰਜ ਰੂਪ ਗਰੀਬ ਕਿਆ ਜਾਨਤਾ ਹੈ, ਭਾਵ ਸੇ ਅਲਪਗ ਹੈ॥
Prof. Sahib Singhਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ।ਪਦ ਅਰਥ ਸੋਈ = ਉਹ (ਕਰਣਹਾਰ) ਹੀ। ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ ਜੀਵ। ਕਿਆ ਬੇਚਾਰਾ = ਕੀਹ ਪਾਂਇਆਂ ਰੱਖਦਾ ਹੈ? ਕੋਈ ਪਾਂਇਆਂ ਨਹੀਂ।
SikhNet (Spanish)Sólo el Señor, nuestro Creador, conoce Su Valor; ¿qué es lo que la criatura puede decir?
ਆਪਣੀ ਗਤਿ ਮਿਤਿ ਆਪੇ ਜਾਣੈ; ਹਰਿ ਆਪੇ ਪੂਰ ਭੰਡਾਰਾ ॥੩॥
aapanee gat mit aape jaanai; har aape poor bhanddaaraa |3|
Sant Singh KhalsaOnly He Himself knows His own state and extent. The Lord Himself is the treasure overflowing. ||3||
Manmohan SinghHis condition and measure He Himself knows. God Himself is the brimful treasure.
Manmohan Singh (Punjabi)ਆਪਣੀ ਅਵਸਥਾ ਤੇ ਅੰਦਾਜੇ ਨੂੰ ਉਹ ਆਪ ਹੀ ਜਾਣਦਾ ਹੈ। ਵਾਹਿਗੁਰੂ ਆਪੇ ਹੀ ਪਰੀਪੂਰਨ ਖਜਾਨਾ ਹੈ।
Fareedkot Teekaਆਪਣੀ ਗਤੀ ਕੀ ਮਿਰਜਾਦਾ ਆਪ ਹੀ ਜਾਨਤਾ ਹੈ। ਸੋ ਹਰੀ ਆਪ ਹੀ (ਪੂਰ) ਪੂਰਨ ਭੰਡਾਰੇ ਵਾਲਾ ਹੈ, ਭਾਵ ਸੇ ਤਿਸ ਕੇ ਘਰ ਮੇਂ ਸਭ ਵਸਤੂ ਕੀ ਬਿਅੰਤਤਾ ਹੈ॥੩॥☬ਜੇ ਕਹੇ ਤੁਮ ਅਪਨਾ ਸਿਧਾਂਤ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ ॥੩॥ਪਦ ਅਰਥ ਗਤਿ = ਹਾਲਤ। ਮਿਤਿ = ਮਾਪ, ਅੰਦਾਜ਼ਾ। ਆਪੇ = ਆਪ ਹੀ। ਪੂਰ ਭੰਡਾਰਾ = ਭਰੇ ਹੋਏ ਖ਼ਜ਼ਾਨਿਆਂ ਵਾਲਾ ॥੩॥
SikhNet (Spanish)Sólo el Señor Mismo conoce Su Estado y Su Extensión; el Señor Mismo es el Tesoro Desbordante. (3)
ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ; ਤ੍ਰਿਪਤਿ ਰਹੇ ਆਘਾਈ ॥
aisaa ras amrit man chaakhiaa; tripat rahe aaghaaee |
Sant Singh KhalsaTasting such Ambrosial Nectar, the mind remains satisfied and satiated.
Manmohan SinghQuaffing such immortalising Name-Nectar, my soul remains sated and satiated.
Manmohan Singh (Punjabi)ਐਹੋ ਜੇਹੇ ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਕੇ, ਮੇਰੀ ਜਿੰਦੜੀ ਰੱਜੀ ਪੁੱਜੀ ਰਹਿੰਦੀ ਹੈ।
Fareedkot Teekaਐਸਾ ਅੰਮ੍ਰਿਤ ਰਸ ਹਮਾਰੇ ਮਨ ਨੇ ਚਾਖਿਆ ਹੈ, ਜੋ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤਿ ਪੁਨਹ ਪ੍ਰਲੋਕ ਕੇ ਸੁਖੋਂ ਸੇ ਭੀ (ਆਘਾਈ) ਰਜ ਗਏ ਹੈਂ॥
Prof. Sahib Singhਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ।ਪਦ ਅਰਥ ਅੰਮ੍ਰਿਤੁ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਮਨਿ = ਮਨ ਵਿਚ। ਤ੍ਰਿਪਤਿ ਰਹੇ ਆਘਾਈ = ਪੂਰਨ ਤੌਰ ਤੇ ਰੱਜ ਗਏ।
SikhNet (Spanish)Saboreando tal Néctar Ambrosial, la mente permanece satisfecha y saciada, dice Nanak,
ਕਹੁ ਨਾਨਕ. ਮੇਰੀ ਆਸਾ ਪੂਰੀ; ਸਤਿਗੁਰ ਕੀ ਸਰਣਾਈ ॥੪॥੪॥
kahu naanak. meree aasaa pooree; satigur kee saranaaee |4|4|
Sant Singh KhalsaSays Nanak, my hopes are fulfilled; I have found the Guru's Sanctuary. ||4||4||
Manmohan SinghSays Nanak, seeking the True Guru's protection, my desire is fulfilled.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੀ ਖਾਹਿਸ਼ ਪੂਰਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਿਗੁਰੋਂ ਕੀ ਸਰਣ ਮੈਂਨੇ ਲਈ ਤਬ ਮੇਰੀ ਆਸਾ ਪੂਰਨ ਹੋਈ॥੪॥੪॥
Prof. Sahib Singhਨਾਨਕ ਆਖਦਾ ਹੈ- ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) ॥੪॥੪॥ਪਦ ਅਰਥ ਨਾਨਕ = ਹੇ ਨਾਨਕ! ॥੪॥੪॥
SikhNet (Spanish)mis esperanzas se han cumplido, pues he encontrado el Santuario del Verdadero Guru.(4-4)