ੴ

ਸਿੱਖਬਾਣੀ · SikhBani

ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥

aavat harakh na jaavat dookhaa neh biaapai man roganee
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 883 · 11 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਆਵਤ ਹਰਖ ਨ ਜਾਵਤ ਦੂਖਾ; ਨਹ ਬਿਆਪੈ ਮਨ ਰੋਗਨੀ ॥

aavat harakh na jaavat dookhaa; neh biaapai man roganee |

Sant Singh KhalsaComing does not please me, and going does not bring me pain, and so my mind is not afflicted by disease.
Manmohan SinghNeither coming of wealth pleases, nor its going pains me and this malady clings not to my soul.
Manmohan Singh (Punjabi)ਨਾਂ ਧਨ ਦਾ ਆਉਣਾ ਮੈਨੂੰ ਖੁਸ਼ੀ ਕਰਦਾ ਹੈ, ਨਾਂ ਹੀ ਇਸ ਦਾ ਜਾਣਾ ਦੁਖੀ, ਮੇਰੀ ਆਤਮਾਂ ਨੂੰ ਇਹ ਬੀਮਾਰੀ ਨਹੀਂ ਚਿਮੜਦੀ।
Fareedkot Teekaਜੋ ਕੁਛ ਪਦਾਰਥ ਆਇ ਜਾਇ ਤੌ ਹਰਖ ਨਹੀਂ ਔ ਜੇ ਚਲਾ ਜਾਏ ਤੌ ਦੁਖ ਨਹੀਂ ਹੈ। ਕਿਸੀ ਪ੍ਰਕਾਰ ਕੀ ਭੀ ਮਨ ਕੋ (ਰੋਗਨੀ) ਚਿੰਤਾ ਨਹੀਂ ਬਿਆਪਤੀ॥
Prof. Sahib Singhਹੇ ਭਾਈ! ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ।

ਪਦ ਅਰਥ ਆਵਤ = ਆਉਂਦਿਆਂ, ਕੋਈ ਮਾਇਕ ਲਾਭ ਹੋਇਆਂ। ਹਰਖ = ਖ਼ੁਸ਼ੀ। ਜਾਵਤ = ਕੋਈ ਨੁਕਸਾਨ ਹੁੰਦਿਆਂ। ਬਿਆਪੈ = ਆਪਣਾ ਜ਼ੋਰ ਪਾ ਸਕਦਾ। ਮਨ ਰੋਗਨੀ = ਮਨ ਦਾ ਰੋਗ, ਚਿੰਤਾ।

SikhNet (Spanish)Ni el venir me complace ni el ir me duele; así mi mente no sufre.

ਸਦਾ ਅਨੰਦੁ ਗੁਰੁ ਪੂਰਾ ਪਾਇਆ; ਤਉ ਉਤਰੀ ਸਗਲ ਬਿਓਗਨੀ ॥੧॥

sadaa anand gur pooraa paaeaa; tau utaree sagal bioganee |1|

Sant Singh KhalsaI am in bliss forever, for I have found the Perfect Guru; my separation from the Lord is totally ended. ||1||
Manmohan SinghObtaining the Perfect Guru, I am ever in bliss and so my separation from the Lord is all ended.
Manmohan Singh (Punjabi)ਪੂਰਨ ਗੁਰਾਂ ਨੂੰ ਪ੍ਰਾਪਤ ਕਰਕੇ ਮੈਂ ਸਦੀਵ ਹੀ ਪ੍ਰਸੰਨਤਾ ਅੰਦਰ ਵੱਸਦਾ ਹਾਂ ਅਤੇ ਇਸ ਲਈ ਮੇਰਾ ਸੁਆਮੀ ਨਾਲੋਂ ਵਿਛੋੜਾ ਪੂਰਨ ਤੌਰ ਤੇ ਮੁੱਕ ਗਿਆ ਹੈ।
Fareedkot Teekaਕਿਉਂਕਿ ਗੁਰੂ ਜੋ ਪੂਰਾ ਪਾਇਆ ਹੈ ਇਸ ਤੇ ਸਦਾ ਹੀ ਤਿਨ ਕੋ ਅਨੰਦ ਰਹਤਾ ਪੁਨਹ ਤਿਨ ਕੀ ਸਭ (ਬਿਓਗਨੀ) ਪੀੜਾ ਉਤਰ ਗਈ ਹੈ॥੧॥
Prof. Sahib Singhਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਤਉ = ਤਦੋਂ। ਸਗਲ = ਸਾਰੀ। ਬਿਓਗਨੀ = ਵਿਛੋੜਾ ॥੧॥

SikhNet (Spanish)Encontrando al Guru Perfecto vivo en Éxtasis y dejo de estar separado del Señor. (1)

ਇਹ ਬਿਧਿ ਹੈ; ਮਨੁ ਜੋਗਨੀ ॥

eih bidh hai; man joganee |

Sant Singh KhalsaThis is how I have joined my mind to the Lord.
Manmohan SinghIn this way, I have united my mind with the Lord.
Manmohan Singh (Punjabi)ਇਸ ਰੀਤੀ ਨਾਲ ਮੈਂ ਆਪਦੇ ਮਨ ਨੂੰ ਪ੍ਰਭੂ ਨਾਲ ਜੋੜਿਆ ਹੈ।
Fareedkot Teekaਤਿਨ ਮਹਾਤਮੋਂ ਨੇ ਮਨ ਮੇਂ ਇਸ ਪ੍ਰਕਾਰ ਕੀ ਬਿਧੀ (ਜੋਗਨੀ) ਜੋਗ ਜਾਣੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ,

ਪਦ ਅਰਥ ਇਹ ਬਿਧਿ = ਇਸ ਕਿਸਮ ਦਾ। ਜੋਗਨੀ = ਜੁੜਿਆ ਹੋਇਆ।

SikhNet (Spanish)Vivo unido con mi Dios.

ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ; ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥

mohu sog rog log na biaapai; teh har har har ras bhoganee |1| rahaau |

Sant Singh KhalsaAttachment, sorrow, disease and public opinion do not affect me, and so, I enjoy the subtle essence of the Lord, Har, Har, Har. ||1||Pause||
Manmohan SinghWorldly love, sorrow, ailment and public opinion affect me not and then alone enjoy I the Nectar of the Lord Master God. Pause.
Manmohan Singh (Punjabi)ਸੰਸਾਰੀ ਮਮਤਾ, ਅਫਸੋਸ, ਜਹਿਮਤ ਅਤੇ ਲੋਕ-ਲੱਜਿਆ ਮੇਰੇ ਤੇ ਅਸਰ ਨਹੀਂ ਕਰਦੇ ਅਤੇ ਐਸੀ ਦਸ਼ਾ ਵਿੱਚ ਮੈਂ ਸੁਆਮੀ ਮਾਲਕ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹਾਂ। ਠਹਿਰਾਓ।
Fareedkot Teekaਤਿਨ ਲੋਗੋਂ ਕੋ ਮੋਹ, ਸੋਗ, ਰੋਗ, ਨਹੀਂ ਬਿਆਪਤਾ। (ਤਹ) ਤਿਨੋਂ ਨੇ ਹਰੀ ਰਸ ਕੀ ਮਨ ਬਾਣੀ ਸਰੀਰ ਕਰ ਕੇ ਪ੍ਰਸੰਨਤਾ (ਭੋਗਨੀ) ਕਰੀ ਹੈ॥੧॥ ਰਹਾਉ ॥
Prof. Sahib Singhਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਲੋਗੁ = ਲੋਕ-ਲਾਜ। ਤਹ = ਉਸ ਅਵਸਥਾ ਵਿਚ ॥੧॥ ਰਹਾਉ ॥

SikhNet (Spanish)Ni la pena, ni la enfermedad, ni el apego, ni el deshonor, me afectan ahora, pues estoy gozando de mi Señor.(1-Pausa)

ਸੁਰਗ ਪਵਿਤ੍ਰਾ. ਮਿਰਤ ਪਵਿਤ੍ਰਾ; ਪਇਆਲ ਪਵਿਤ੍ਰ ਅਲੋਗਨੀ ॥

surag pavitraa. mirat pavitraa; peaal pavitr aloganee |

Sant Singh KhalsaI am pure in the heavenly realm, pure on this earth, and pure in the nether regions of the underworld. I remain apart from the people of the world.
Manmohan SinghI remain apart from people and am immaculate in heaven, immaculate in this world and immaculate in the neither one.
Manmohan Singh (Punjabi)ਮੈਂ ਲੋਕਾਂ ਨਾਲੋਂ ਅਲੱਗ-ਥਲੱਗ ਰਹਿੰਦਾ ਹਾਂ ਅਤੇ ਪੁਨੀਤ (ਪਵਿੱਤਰ) ਹਾਂ ਮੈਂ ਬਹਿਸ਼ਤ ਵਿੱਚ ਪੁਨੀਤ ਮਾਤਲੋਕ ਵਿੱਚ ਅਤੇ ਪੁਨੀਤ ਹੀ ਹੇਠਲੇ ਲੋਕ ਵਿੱਚ।
Fareedkot Teekaਵਹੁ ਤੀਨੋਂ ਲੋਕ ਸੁਰਗ, ਮਾਤਲੋਕ ਔਰ ਪਾਤਾਲ ਮੇਂ ਪਵਿਤ੍ਰ ਹੈ ਕਿਉਂਕਿ ਵਹੁ ਲੋਕੋਂ ਸੇ ਅਸੰਗ ਰਹਤੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ।

ਪਦ ਅਰਥ ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਅਲੋਗਨੀ = ਲੋਕ-ਲਾਜ ਤੋਂ ਰਹਿਤ।

SikhNet (Spanish)Ahora los cielos los veo tan santos y maravillosos como al mundo y los bajos mundos.

ਆਗਿਆਕਾਰੀ ਸਦਾ ਸੁਖੁ ਭੁੰਚੈ; ਜਤ ਕਤ ਪੇਖਉ ਹਰਿ ਗੁਨੀ ॥੨॥

aagiaakaaree sadaa sukh bhunchai; jat kat pekhau har gunee |2|

Sant Singh KhalsaObedient to the Lord, I enjoy peace forever; wherever I look, I see the Lord of glorious virtues. ||2||
Manmohan SinghI am obedient to the Lord, ever enjoy peace and see the meritorious Lord everywhere.
Manmohan Singh (Punjabi)ਮੈਂ ਸੁਆਮੀ ਦਾ ਫਰਮਾਬਰਦਾਰ ਹਾਂ, ਹਮੇਸ਼ਾਂ ਅਨੰਦ ਮਾਣਦਾ ਹਾਂ ਅਤੇ ਹਰ ਥਾਂ ਗੁਣਾਂ ਵਾਲੇ ਸਾਈਂ ਨੂੰ ਵੇਖਦਾ ਹਾਂ।
Fareedkot Teekaਭਗਵਤ ਕੇ ਆਗ੍ਯਾਕਾਰੀ ਹੋਇਕੈ ਸਦਾ ਅਚੁਤ ਸੁਖ ਕੋ ਭੋਗਤੇ ਹੈਂ, ਕਿਉਂਕਿ ਜਹਾਂ ਕਹਾਂ ਹਰੀ ਕੋ ਹੀ ਦੇਖਤੇ ਹੈਂ ਐਸੇ ਵਹੁ ਗੁਨੀ ਹੈਂ॥੨॥
Prof. Sahib Singh(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ॥੨॥

ਪਦ ਅਰਥ ਭੁੰਚੈ = ਮਾਣਦਾ ਹੈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਗੁਨੀ = ਗੁਣਾਂ ਦਾ ਮਾਲਕ ॥੨॥

SikhNet (Spanish)Se desvanece en mí la distinción entre la conciencia y la inconciencia; (2)

ਨਹ ਸਿਵ ਸਕਤੀ. ਜਲੁ ਨਹੀ ਪਵਨਾ; ਤਹ ਅਕਾਰੁ ਨਹੀ ਮੇਦਨੀ ॥

neh siv sakatee. jal nahee pavanaa; teh akaar nahee medanee |

Sant Singh KhalsaThere is no Shiva or Shakti, no energy or matter, no water or wind, no world of form there,
Manmohan SinghNo sensitiveness, no stupefaction, no water, no wind no form and no world is there,
Manmohan Singh (Punjabi)ਨਾਂ ਚੇਤਨਤਾ, ਨਾਂ ਜੜ੍ਹਤਾ, ਨਾਂ ਪਾਣੀ, ਨਾਂ ਹਵਾ, ਨਾਂ ਸਰੂਪ ਅਤੇ ਨਾਂ ਹੀ ਸੰਸਾਰ ਹੈ ਓਥੇ,
Fareedkot Teekaਜਿਸ ਬ੍ਰਹਮ ਸਰੂਪ ਮੇਂ ਈਸਰ ਪੁਨਹ ਮਾਇਆ ਔ ਜਲ ਤਥਾ ਉਨਚਾਸ ਪਵਨ ਭੀ ਨਹੀਂ ਹੈ, ਪੁਨਹ (ਮੇਦਨੀ) ਪ੍ਰਿਥ੍ਵੀ ਕਾ ਆਕਾਰ ਭੀ ਨਹੀਂ ਹੈ॥
Prof. Sahib Singhਹੇ ਭਾਈ! ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ।

ਪਦ ਅਰਥ ਸਿਵ ਸਕਤੀ = ਸ਼ਿਵ ਦੀ ਸ਼ਕਤੀ, ਰਿੱਧੀਆਂ ਸਿੱਧੀਆਂ। ਜਲੁ = ਪਾਣੀ, ਤੀਰਥ-ਇਸ਼ਨਾਨ। ਪਵਨਾ = ਹਵਾ, ਪ੍ਰਾਣਾਯਾਮ। ਤਹ = ਉਸ ਅਵਸਥਾ ਵਿਚ। ਅਕਾਰੁ = ਆਕਾਰ, ਰੂਪ। ਮੇਦਨੀ = ਧਰਤੀ (ਦੇ ਪਦਾਰਥ)।

SikhNet (Spanish)el agua, el viento y el mundo de las formas ya no las siento como entidades.

ਸਤਿਗੁਰ ਜੋਗ ਕਾ ਤਹਾ ਨਿਵਾਸਾ; ਜਹ ਅਵਿਗਤ ਨਾਥੁ ਅਗਮ ਧਨੀ ॥੩॥

satigur jog kaa tahaa nivaasaa; jeh avigat naath agam dhanee |3|

Sant Singh Khalsawhere the True Guru, the Yogi, dwells, where the Imperishable Lord God, the Unapproachable Master abides. ||3||
Manmohan Singhwhere the True Guru, united with God and where the Imperishable Lord and the Unapproachable Master abide.
Manmohan Singh (Punjabi)ਜਿਥੇ ਵਾਹਿਗੁਰੂ ਨਾਲ ਜੁੜੇ ਹੋਏ ਸੱਚੇ ਗੁਰੂ ਅਤੇ ਜਿਥੇ ਅਬਿਨਾਸੀ ਸੁਆਮੀ ਅਤੇ ਪਹੁੰਚ ਤੋਂ ਪਰ੍ਹੇ ਮਾਲਕ ਵੱਸਦੇ ਹਨ।
Fareedkot Teekaਜਹ ਅਵਗਤਿ ਨਾਥ ਅਗਮ (ਧਨੀ) ਸੁਆਮੀ ਹੈਂ, ਜੋਗ ਧਾਰੀ ਸਤਿਗੁਰੂ ਕਾ ਤਹਾਂ ਨਿਵਾਸ ਹੈ॥੩॥
Prof. Sahib Singhਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ ॥੩॥

ਪਦ ਅਰਥ ਜੋਗ = ਮਿਲਾਪ। ਅਵਿਗਤ = ਅਵਿਅਕਤ, ਅਦ੍ਰਿਸ਼ਟ ਪ੍ਰਭੂ। ਅਗਮ = ਅਪਹੁੰਚ। ਧਨੀ = ਮਾਲਕ ॥੩॥

SikhNet (Spanish)Tal es el Estado de Yoga con el que el Guru nos bendice. Aquí es donde el Señor Eterno, el Maestro Insondable habita. (3)

ਤਨੁ ਮਨੁ ਹਰਿ ਕਾ. ਧਨੁ ਸਭੁ ਹਰਿ ਕਾ; ਹਰਿ ਕੇ ਗੁਣ ਹਉ ਕਿਆ ਗਨੀ ॥

tan man har kaa. dhan sabh har kaa; har ke gun hau kiaa ganee |

Sant Singh KhalsaBody and mind belong to the Lord; all wealth belongs to the Lord; what glorious virtues of the Lord can I describe?
Manmohan SinghMy body and soul belong to God and so belongs to God all my riches. What merits of the Lord can count I?
Manmohan Singh (Punjabi)ਮੇਰੀ ਦੇਹ ਤੇ ਆਤਮਾਂ ਵਾਹਿਗੁਰੂ ਦੀ ਮਲਕੀਅਤ ਹਨ ਅਤੇ ਏਸ ਤਰ੍ਹਾਂ ਹੀ ਮੇਰੀ ਸਾਰੀ ਦੌਲਤ ਭੀ ਵਾਹਿਗੁਰੂ ਦੀ ਹੀ ਮਲਕੀਅਤ ਹੈ। ਮੈਂ ਪ੍ਰਭੂ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਗਿਣ ਸਕਦਾ ਹਾਂ?
Fareedkot Teekaਸਰੀਰ ਔ ਮਨ ਸਭ ਹਰੀ ਕਾ ਹੀ ਹੈ ਪੁਨਹ ਧਨ ਭੀ ਹਰੀ ਕਾ ਹੀ ਦੀਆ ਹੂਆ ਹੈ। ਹਰੀ ਕੇ ਗੁਨ ਉਪਕਾਰ ਮੈਂ ਕਿਆ ਗਨੋਂ॥
Prof. Sahib Singh(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?

ਪਦ ਅਰਥ ਹਉ = ਮੈਂ। ਗਨੀ = ਗਨੀਂ, ਮੈਂ ਗਿਣਾਂ।

SikhNet (Spanish)Mi mente, cuerpo y riquezas pertenecen al Señor; ¿cómo podría describir los Méritos de Dios?

ਕਹੁ ਨਾਨਕ. ਹਮ ਤੁਮ. ਗੁਰਿ, ਖੋਈ ਹੈ; ਅੰਭੈ ਅੰਭੁ ਮਿਲੋਗਨੀ ॥੪॥੩॥

kahu naanak. ham tum. gur, khoee hai; anbhai anbh miloganee |4|3|

Sant Singh KhalsaSays Nanak, the Guru has destroyed my sense of 'mine and yours'. Like water with water, I am blended with God. ||4||3||
Manmohan SinghSays Nanak, the Guru has obliterated my my-ness and thy-ness, and like water with water, I am now blended with God.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੈ ਮੇਰੀ ਮੇਰ ਤੇਰ ਗੁਆ ਦਿੱਤੀ ਹੈ ਤੇ ਪਾਣੀ ਨਾਲ ਪਾਣੀ ਮਿਲਣ ਦੀ ਤਰ੍ਹਾਂ ਮੈਂ ਹਰੀ ਨਾਲ ਮਿਲ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਹੰਤਾ ਔ ਮਮਤਾ ਗੁਰੋਂ ਨੇ ਦੂਰ ਕਰੀ ਹੈ ਵਹੁ ਹਰੀ ਮੇਂ ਮਿਲੇ ਹੈਂ ਅਰਥਾਤ ਅਭੇਦ ਹੂਏ ਹੈਂ॥ ਦ੍ਰਿਸ੍ਟਾਂਤ- ਜੈਸੇ ਜਲ ਮੇਂ ਜਲ ਮਿਲਤਾ ਹੈ॥੪॥੩॥☬ਸਿਖ ਨੇ ਪੂਛਾ: ਹੇ ਭਗਵਨ! ਆਤਮ ਵਸਤੁ ਕੈਸੀ ਹੈ ਅਰੁ ਕਹਾਂ ਰਹਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ॥੪॥੩॥

ਪਦ ਅਰਥ ਹਮ ਤੁਮ = ਮੇਰ-ਤੇਰ। ਗੁਰਿ = ਗੁਰੂ ਨੇ। ਅੰਭੈ = ਪਾਣੀ ਵਿਚ। ਅੰਭੁ = ਪਾਣੀ {अंभस्} ॥੪॥੩॥

SikhNet (Spanish)Dice Nanak, el Guru ha destruido en mí la distinción entre Él y yo y me he inmergido como agua en las Aguas de Dios. (4-3)
Answers quote the Granth verbatim with Ang citations. AI commentary is not Gurbani and not a religious ruling.