ੴ

ਸਿੱਖਬਾਣੀ · SikhBani

Ang 883

Sri Guru Granth Sahib · Raag Raamkalee · 4 shabads, 35 lines
Translations
Shabad Guru Arjan Dev Ji Raag Raamkalee continued from Ang 882

ਜਿਨਿ ਕੀਆ ਸੋਈ ਪ੍ਰਭੁ ਜਾਣੈ; ਹਰਿ ਕਾ ਮਹਲੁ ਅਪਾਰਾ ॥

jin keea soee prabh jaanai; har kaa mehal apaaraa |

Sant Singh KhalsaOne who knows that God created him, reaches the Incomparable Mansion of the Lord's Presence.
Manmohan SinghHe who realises that Lord, who made him, reaches the Lord's peerless palace.
Manmohan Singh (Punjabi)ਜੋ ਉਸ ਸੁਆਮੀ ਨੂੰ ਅਨੁਭਵ ਕਰਦਾ ਹੈ, ਜਿਸ ਨੇ ਉਸ ਨੂੰ ਰਚਿਆ ਹੈ, ਉਹ ਸੁਆਮੀ ਦੇ ਲਾਸਾਨੀ ਮੰਦਿਰ ਨੂੰ ਅੱਪੜ ਜਾਂਦਾ ਹੈ।
Fareedkot Teekaਜਿਸ ਤੈਨੇ ਇਹ ਸੰਸਾਰ ਕੀਆ ਹੈ, ਸੋਈ ਪ੍ਰਭੂ ਤੂੰ ਇਸ ਕੋ ਜਾਣਤਾ ਹੈਂ। ਹੇ ਹਰੀ! ਆਪ ਕਾ ਸਰੂਪ ਅਪਾਰ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ)।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸੇਈ = ਉਹ (ਪ੍ਰਭੂ) ਹੀ। ਮਹਲੁ = ਟਿਕਾਣਾ, ਉੱਚਾ ਆਸਣ। ਅਪਾਰਾ = ਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

SikhNet (Spanish)Quien concibe que ha sido creado por Dios, alcanza la Mansión Incomparable de la Presencia del Señor;

ਭਗਤਿ ਕਰੀ ਹਰਿ ਕੇ ਗੁਣ ਗਾਵਾ; ਨਾਨਕ ਦਾਸੁ ਤੁਮਾਰਾ ॥੪॥੧॥

bhagat karee har ke gun gaavaa; naanak daas tumaaraa |4|1|

Sant Singh KhalsaWorshipping the Lord, I sing His Glorious Praises. Nanak is Your slave. ||4||1||
Manmohan SinghO Lord! Nanak Thy slave meditates on Thee and hymns Thine praise.
Manmohan Singh (Punjabi)ਹੇ ਸਾਹਿਬ! ਤੇਰਾ ਗੋਲਾ, ਨਾਨਕ, ਤੇਰਾ ਸਿਮਰਨ ਕਰਦਾ ਹੈ ਅਤੇ ਕੀਰਤੀ ਅਲਾਪਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਏਹ ਕਿਰਪਾ ਕਰ ਮੈਂ ਤੇਰੀ ਰਿਦੇ ਸੇ ਭਗਤੀ ਕਰਾਂ, ਪੁਨਾ ਬਾਣੀ ਕਰ ਕੇ ਭੀ ਆਪ ਕੇ ਗੁਣ ਗਾਇਨ ਕਰੂੰ, ਮੈਂ ਤੁਮਾਰਾ ਦਾਸ ਹਾਂ॥੪॥੧॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ ॥੪॥੧॥

ਪਦ ਅਰਥ ਕਰੀ = ਕਰੀਂ, ਮੈਂ ਕਰਾਂ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ ॥੪॥੧॥

SikhNet (Spanish)Alabándolo, canto Sus Gloriosas Alabanzas. Nanak es por siempre Tu Esclavo. (4-1)

Open this shabad (12 lines, Angs 882-883) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਪਵਹੁ ਚਰਣਾ ਤਲਿ. ਊਪਰਿ ਆਵਹੁ; ਐਸੀ ਸੇਵ ਕਮਾਵਹੁ ॥

pavahu charanaa tal. aoopar aavahu; aisee sev kamaavahu |

Sant Singh KhalsaPlace yourself beneath all men's feet, and you will be uplifted; serve Him in this way.
Manmohan SinghLie thou down beneath the feet that thou mayest rise up. Thus serve thou thy Lord.
Manmohan Singh (Punjabi)ਤੂੰ ਪੈਰਾਂ ਹੇਠਾਂ ਢਹਿ ਪਉ, ਤਾਂ ਜੋ ਤੂੰ ਉਪਰ ਆ ਸਕੇਂ। ਐਹੋ ਜੇਹੀ ਘਾਲ ਤੂੰ ਆਪਣੇ ਸਾਹਿਬ ਦੀ ਕਮਾ।
Fareedkot Teekaਤਬ ਸੰਤ ਕਹਤੇ ਹੈਂ: ਹੇ ਪ੍ਯਾਰਿਓ! ਚਰਨੋਂ ਕੇ ਤਲੇ ਪਵੋ, ਤਬ ਸਭ ਕੇ ਊਪਰ ਆਵੋਗੇ, ਭਾਵ ਅਤ੍ਯੰਤ ਨਿਮ੍ਰਤਾ ਧਾਰ ਤੌ ਸਭ ਸੇ ਊਪਰ ਹੋਵੋਗੇ॥
Prof. Sahib Singhਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ।

ਪਦ ਅਰਥ ਤਲਿ = ਹੇਠ। ਊਪਰਿ ਆਵਹੁ = ਉੱਚੇ ਜੀਵਨ ਵਾਲੇ ਬਣ ਜਾਉਗੇ।

SikhNet (Spanish)Sé humilde como el polvo debajo de los pies de todos, para que te eleves; sí, sirve a tu Señor.

ਆਪਸ ਤੇ ਊਪਰਿ ਸਭ ਜਾਣਹੁ; ਤਉ ਦਰਗਹ ਸੁਖੁ ਪਾਵਹੁ ॥੧॥

aapas te aoopar sabh jaanahu; tau daragah sukh paavahu |1|

Sant Singh KhalsaKnow that all are above you, and you shall find peace in the Court of the Lord. ||1||
Manmohan SinghDeem thou all the men above thee, then shalt thou obtain peace in the Lord's court.
Manmohan Singh (Punjabi)ਤੂੰ ਸਾਰਿਆਂ ਨੂੰ ਆਪਣੇ ਨਾਲੋਂ ਉਚੇ ਸਮਝ, ਤਦ ਹੀ ਤੂੰ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾ ਲਵੇਗਾਂ।
Fareedkot Teekaਪੁਨਾ ਐਸੀ ਸੇਵਾ ਕਰੋ। ਐਸੀ ਕੈਸੀ? ਜੋ ਸਭ ਕੋ ਆਪਣੇ ਸੇ ਊਪਰ ਜਾਣੋ, ਇਸ ਸੇ ਦਰਗਾਹਿ ਮੇਂ ਸੁਖ ਪਾਵੋਗੇ॥੧॥
Prof. Sahib Singhਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ॥੧॥

ਪਦ ਅਰਥ ਆਪਸ ਤੇ = ਆਪਣੇ ਆਪ ਨਾਲੋਂ। ਤੇ = ਤੋਂ। ਊਪਰਿ = ਸ੍ਰੇਸ਼ਟ, ਉੱਚਾ। ਤਉ = ਤਾਂ, ਤਦੋਂ ॥੧॥

SikhNet (Spanish)Considera que todos están arriba de ti y así tendrás el Éxtasis en la Corte del Señor. (1)

ਸੰਤਹੁ; ਐਸੀ ਕਥਹੁ ਕਹਾਣੀ ॥

santahu; aisee kathahu kahaanee |

Sant Singh KhalsaO Saints, speak that speech which purifies the gods and sanctifies the divine beings.
Manmohan SinghO saints, recite to me such gospel of God,
Manmohan Singh (Punjabi)ਹੇ ਸੰਤ ਜਨੋਂ ਮੈਨੂੰ ਐਹੋ ਜਿਹੀ ਵਾਹਿਗੁਰੂ ਦੀ ਵਾਰਤਾ ਸੁਣਾਓ,
Fareedkot Teekaਹੇ ਸੰਤੋ! ਐਸੀ ਕਹਾਣੀ ਕਥਾ ਕਹੋ॥
Prof. Sahib Singhਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ,

ਪਦ ਅਰਥ ਸੰਤਹੁ = ਹੇ ਸੰਤ ਜਨੋ! ਕਥਹੁ = ਆਖੋ, ਉਚਾਰੋ। ਕਹਾਣੀ = ਸਿਫ਼ਤਿ-ਸਾਲਾਹ।

SikhNet (Spanish)Oh Santos, recítenme la Palabra del Shabd de Dios aunque sea por un corto instante;

ਸੁਰ ਪਵਿਤ੍ਰ. ਨਰ ਦੇਵ ਪਵਿਤ੍ਰਾ; ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥

sur pavitr. nar dev pavitraa; khin bolahu guramukh baanee |1| rahaau |

Sant Singh KhalsaAs Gurmukh, chant the Word of His Bani, even for an instant. ||1||Pause||
Manmohan Singhand the word of the supreme Guru, uttering which, even for an instant, the gods are rendered immaculate and thy godly-men pure. Pause.
Manmohan Singh (Punjabi)ਅਤੇ ਮੁਖੀ ਗੁਰਾਂ ਦੀ ਬਾਣੀ ਸੁਣਾਓ, ਜਿਸ ਦਾ ਇਥ ਮੁਹਤ ਭਰ ਉਚਾਰਨ ਕਰਨ ਦੁਆਰਾ, ਦੇਵਤੇ ਪਾਵਨ ਅਤੇ ਦੈਵੀ ਮਨੁਸ਼ ਪੁਨੀਤ ਹੋ ਗਏ ਹਨ। ਠਹਿਰਾਓ।
Fareedkot Teekaਜਿਸ ਕਥਾ ਸੇ ਖਿਨ ਮਾਤ੍ਰ ਮੇਂ ਦੇਖਤੇ ਪਵਿਤ੍ਰ ਹੋਤੇ ਹੈਂ ਪੁਨਾ ਨਰ ਦੇਵ ਰਾਜੇ ਭੀ ਪਵਿਤ੍ਰ ਹੋਤੇ ਹੈਂ। ਹੇ ਗੁਰਮੁਖੋ! ਐਸੀ ਬਾਣੀ ਬੋਲਹੁ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸੁਰ = ਦੇਵਤੇ। ਨਰ = ਮਨੁੱਖ। ਦੇਵ = ਦੇਵਤੇ। ਖਿਨੁ = ਖਿਨੁ ਖਿਨੁ, ਹਰ ਵੇਲੇ, ਛਿਨ ਛਿਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥

SikhNet (Spanish)recítenme la Palabra del Shabd del Guru que bendice y santifica a hombres y a ángeles. (1-Pausa)

ਪਰਪੰਚੁ ਛੋਡਿ. ਸਹਜ ਘਰਿ ਬੈਸਹੁ; ਝੂਠਾ ਕਹਹੁ ਨ ਕੋਈ ॥

parapanch chhodd. sehaj ghar baisahu; jhootthaa kahahu na koee |

Sant Singh KhalsaRenounce your fraudulent plans, and dwell in the celestial palace; do not call anyone else false.
Manmohan SinghShed thy fraud, abide in the Lord's place and call no one false.
Manmohan Singh (Punjabi)ਆਪਣੇ ਵੱਲੋਂ ਛਲ ਨੂੰ ਤਿਆਗ ਦੇ, ਮਾਲਕ ਦੇ ਮੰਦਿਰ ਅੰਦਰ ਵੱਸ ਅਤੇ ਕਿਸੇ ਨੂੰ ਭੀ ਕੂੜਾ ਨਾਂ ਆਖ।
Fareedkot Teekaਪੁਨਾ ਛਲ ਕੋ ਛੋਡ ਕੇ (ਸਹਜ) ਸਾਂਤੀ ਘਰ ਮੇਂ ਇਸਥਤ ਹੋਵੋ ਔਰ ਝੂਠਾ ਬਚਨ ਕੋਈ ਨਾ ਕਹੋ॥
Prof. Sahib Singhਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ।

ਪਦ ਅਰਥ ਪਰਪੰਚੁ = ਮਾਇਆ ਦਾ ਮੋਹ। ਛੋਡਿ = ਛੱਡ ਕੇ। ਸਹਜ = ਆਤਮਕ ਅਡੋਲਤਾ। ਸਹਜ ਘਰਿ = ਆਤਮਕ ਅਡੋਲਤਾ ਦੇ ਘਰ ਵਿਚ। ਬੈਸਹੁ = ਟਿਕੇ ਰਹੋ।

SikhNet (Spanish)Deja tu vanagloria y habita en la Casa de la Paz y no llames a nadie falso.

ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ; ਇਨ ਬਿਧਿ ਤਤੁ ਬਿਲੋਈ ॥੨॥

satigur milahu navai nidh paavahu; in bidh tat biloee |2|

Sant Singh KhalsaMeeting with the True Guru, you shall receive the nine treasures; in this way, you shall find the essence of reality. ||2||
Manmohan SinghMeet with the True Guru and be blessed with the nine treasures. In this way shalt thou find out the reality.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਅਤੇ ਨੌਵਾਂ ਖਜਾਨਿਆਂ ਨੂੰ ਪ੍ਰਾਪਤ ਕਰ। ਇਸ ਤਰੀਕੇ ਨਾਲ ਤੂੰ ਅਸਲੀਅਤ ਨੂੰ ਲੱਭ ਲਵੇਗਾਂ।
Fareedkot Teekaਪੁਨਹ ਸਤਿਗੁਰੋਂ ਕੋ ਮਿਲ ਕੇ ਨੌ ਨਿਧਾਂ ਕੋ ਪਾਵੋ, ਇਸ ਪ੍ਰਕਾਰ ਤਤ ਮਿਥ੍ਯਾ ਬਿਚਾਰਨੇ ਵਾਲੇ ਹੋਵਹੁ॥੨॥
Prof. Sahib Singhਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ) ॥੨॥

ਪਦ ਅਰਥ ਨਵੈ ਨਿਧਿ = ਨੌ ਹੀ ਖ਼ਜ਼ਾਨੇ। ਇਨ ਬਿਧਿ = ਇਸ ਤਰੀਕੇ ਨਾਲ। ਤਤੁ ਬਿਲੋਈ = ਤਤੁ ਬਿਲੋਇ, ਮੱਖਣ ਰਿੜਕ ਕੇ, ਅਸਲੀਅਤ ਲੱਭ ਕੇ, ਸਹੀ ਜੀਵਨ-ਰਾਹ ਲੱਭ ਕੇ ॥੨॥

SikhNet (Spanish)Encuentra al Guru Verdadero para que seas bendecido con los Nueve Tesoros y obtengas la Quintaesencia de la Realidad. (2)

ਭਰਮੁ ਚੁਕਾਵਹੁ. ਗੁਰਮੁਖਿ ਲਿਵ ਲਾਵਹੁ; ਆਤਮੁ ਚੀਨਹੁ ਭਾਈ ॥

bharam chukaavahu. guramukh liv laavahu; aatam cheenahu bhaaee |

Sant Singh KhalsaEradicate doubt, and as Gurmukh, enshrine love for the Lord; understand your own soul, O Siblings of Destiny.
Manmohan SinghO brother, through the Guru's grace, still thy doubt, enshrine love for the Lord and understand thy ownself.
Manmohan Singh (Punjabi)ਹੇ ਵੀਰ! ਗੁਰਾਂ ਦੀ ਦਇਆ ਦੁਆਰਾ, ਆਪਣੇ ਸੰਦੇਹ ਨੂੰ ਛੱਡ, ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਆਪ ਨੂੰ ਸਮਝ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਲਿਵ ਲਾਵੋ, ਭਰਮ ਕੋ ਦੂਰ ਕਰੋ, ਪੁਨਹ ਆਤਮ ਕੋ ਪਛਾਨੋ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ)।

ਪਦ ਅਰਥ ਭਰਮੁ = ਭਟਕਣਾ। ਚੁਕਾਵਹੁ = ਦੂਰ ਕਰੋ। ਆਤਮੁ = ਆਪਣੇ ਆਪ ਨੂੰ। ਚੀਨਹੁ = ਪਛਾਣੋ। ਭਾਈ = ਹੇ ਭਾਈ!

SikhNet (Spanish)Sí, deja tu duda, entónate en Dios y conoce tu ser.

ਨਿਕਟਿ ਕਰਿ ਜਾਣਹੁ. ਸਦਾ ਪ੍ਰਭੁ ਹਾਜਰੁ; ਕਿਸੁ ਸਿਉ ਕਰਹੁ ਬੁਰਾਈ ॥੩॥

nikatt kar jaanahu. sadaa prabh haajar; kis siau karahu buraaee |3|

Sant Singh KhalsaKnow that God is near at hand, and ever-present. How could you try to hurt anyone else? ||3||
Manmohan SinghThe Lord is ever present. Deem thou Him near at hand. Why doest thou ill to any one?
Manmohan Singh (Punjabi)ਸੁਆਮੀ ਸਦੀਵ ਹੀ ਹਾਜਰ ਨਾਜਰ ਹੈ। ਤੂੰ ਉਸ ਨੂੰ ਐਨ ਨੇੜੇ ਹੀ ਸਮਝ। ਤੂੰ ਕਿਸੇ ਨਾਲ ਕਿਉਂ ਬਦੀ ਕਰਦਾ ਹੈਂ?
Fareedkot Teekaਜੋ ਸਦਾ ਹਾਜਰ ਹੈ ਤਿਸ ਪ੍ਰਭੂ ਕੋ ਅਪਨੇ ਨਿਕਟ ਕਰ ਜਾਣੋ। ਕਿਸ ਸਿਉਂ ਬੁਰਾਈ ਕਰਤੇ ਹੋ ਅਰਥਾਤ ਨ ਕਰੋ॥੩॥
Prof. Sahib Singhਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ॥੩॥

ਪਦ ਅਰਥ ਨਿਕਟਿ = ਨੇੜੇ। ਹਾਜਰੁ = ਅੰਗ-ਸੰਗ ਵੱਸਦਾ। ਬੁਰਾਈ = ਭੈੜ ॥੩॥

SikhNet (Spanish)Siente que tu Señor está siempre cerca; ¿por qué entonces hacerle mal a otro? (3)

ਸਤਿਗੁਰਿ ਮਿਲਿਐ ਮਾਰਗੁ ਮੁਕਤਾ; ਸਹਜੇ ਮਿਲੇ ਸੁਆਮੀ ॥

satigur miliai maarag mukataa; sahaje mile suaamee |

Sant Singh KhalsaMeeting with the True Guru, your path shall be clear, and you shall easily meet your Lord and Master.
Manmohan SinghMeeting with the True Guru, thy path shall become wide and thou shalt easily meet thy Lord.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਤੇਰਾ ਰਸਤਾ ਮੋਕਲਾ ਹੋ ਜਾਵੇਗਾ ਅਤੇ ਸੁਖੈਨ ਹੀ ਤੂੰ ਆਪਣੇ ਸਾਹਿਬ ਨੂੰ ਮਿਲ ਪਵੇਗਾਂ।
Fareedkot Teekaਜਿਨ ਕੋ ਸਤਿਗੁਰ ਮਿਲਿਆ ਹੈ, ਤਿਨ ਕੋ ਪਰਮੇਸ੍ਵਰ ਕਾ ਰਸਤਾ ਖੁਲਿਆ ਹੈ, ਭਾਵ ਸੇ ਰਸਤਾ ਪ੍ਰਾਪਤਿ ਹੂਆ ਹੈ, ਵਹੀ ਸੁਆਮੀ ਕੋ (ਸਹਜੇ) ਸੁਤੇ ਹੀ ਮਿਲੇ ਹੈਂ॥
Prof. Sahib Singhਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮਾਰਗੁ = (ਜ਼ਿੰਦਗੀ ਦਾ) ਰਸਤਾ। ਮੁਕਤਾ = ਖੁਲ੍ਹਾ, (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਬਚਿਆ ਹੋਇਆ)। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।

SikhNet (Spanish)Cuando uno encuentra al Uno Verdadero, el sendero se vuelve amplio y despejado.

ਧਨੁ ਧਨੁ ਸੇ ਜਨ. ਜਿਨੀ ਕਲਿ ਮਹਿ ਹਰਿ ਪਾਇਆ; ਜਨ ਨਾਨਕ ਸਦ ਕੁਰਬਾਨੀ ॥੪॥੨॥

dhan dhan se jan. jinee kal meh har paaeaa; jan naanak sad kurabaanee |4|2|

Sant Singh KhalsaBlessed, blessed are those humble beings, who, in this Dark Age of Kali Yuga, find the Lord. Nanak is forever a sacrifice to them. ||4||2||
Manmohan SinghBlessed, blessed are the persons, who attain to their God in the Darkage slave Nanak is ever a sacrifice unto them.
Manmohan Singh (Punjabi)ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਕਲਯੁਗ ਅੰਦਰ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ। ਗੋਲਾ ਨਾਨਕ ਹਮੇਸ਼ਾਂ ਹੀ ਉਹਨਾਂ ਉਤੋਂ ਘੋਲੀ ਵੰਞਦਾ ਹੈ।
Fareedkot Teekaਸੋ ਜਨ ਮਨ ਬਾਣੀ ਕਰ ਕੇ ਧੰਨ ਹੈਂ ਜਿਨੋਂ ਨੇ ਕਲਿਯੁਗ ਮੇਂ ਹਰੀ ਕੋ ਪਾਇਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਪੈ ਹਮ ਸਦੀਵ ਕੁਰਬਾਨ ਜਾਤੇ ਹੈਂ॥੪॥੨॥☬ਸਤਿਗੁਰੋਂ ਕੀ ਔ ਸਤਿਗੁਰ ਪ੍ਰਾਪਤੀ ਵਾਲਿਓਂ ਹਰਿ ਜਨੋਂ ਕੀ ਮਹਿਮਾ ਪੁਨਹ ਤਿਨੋਂ ਕੀ ਰਹਿਤ ਉਚਾਰਤੇ ਹੈਂ:
Prof. Sahib Singhਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ॥੪॥੨॥

ਪਦ ਅਰਥ ਧਨੁ ਧਨੁ = ਭਾਗਾਂ ਵਾਲੇ। ਸੇ ਜਨ = ਉਹ ਬੰਦੇ। ਕਲਿ ਮਹਿ = {ਨੋਟ: ਇਥੇ ਕਿਸੇ ਖ਼ਾਸ ਜੁਗ ਦਾ ਨਿਰਨਾ ਨਹੀਂ ਹੈ} ਇਸ ਕਲਿ ਵਿਚ, ਜਗਤ ਵਿਚ, ਇਸ ਜੀਵਨ ਵਿਚ। ਸਦ = ਸਦਾ ॥੪॥੨॥

SikhNet (Spanish)En Estado de Paz uno encuentra a Dios. Nanak entrega su ser en sacrificio a aquéllos que han obtenido el Nombre del Señor en la Era de Kali Yug. Oh, Benditos, Benditos son ellos. (4-2)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਆਵਤ ਹਰਖ ਨ ਜਾਵਤ ਦੂਖਾ; ਨਹ ਬਿਆਪੈ ਮਨ ਰੋਗਨੀ ॥

aavat harakh na jaavat dookhaa; neh biaapai man roganee |

Sant Singh KhalsaComing does not please me, and going does not bring me pain, and so my mind is not afflicted by disease.
Manmohan SinghNeither coming of wealth pleases, nor its going pains me and this malady clings not to my soul.
Manmohan Singh (Punjabi)ਨਾਂ ਧਨ ਦਾ ਆਉਣਾ ਮੈਨੂੰ ਖੁਸ਼ੀ ਕਰਦਾ ਹੈ, ਨਾਂ ਹੀ ਇਸ ਦਾ ਜਾਣਾ ਦੁਖੀ, ਮੇਰੀ ਆਤਮਾਂ ਨੂੰ ਇਹ ਬੀਮਾਰੀ ਨਹੀਂ ਚਿਮੜਦੀ।
Fareedkot Teekaਜੋ ਕੁਛ ਪਦਾਰਥ ਆਇ ਜਾਇ ਤੌ ਹਰਖ ਨਹੀਂ ਔ ਜੇ ਚਲਾ ਜਾਏ ਤੌ ਦੁਖ ਨਹੀਂ ਹੈ। ਕਿਸੀ ਪ੍ਰਕਾਰ ਕੀ ਭੀ ਮਨ ਕੋ (ਰੋਗਨੀ) ਚਿੰਤਾ ਨਹੀਂ ਬਿਆਪਤੀ॥
Prof. Sahib Singhਹੇ ਭਾਈ! ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ।

ਪਦ ਅਰਥ ਆਵਤ = ਆਉਂਦਿਆਂ, ਕੋਈ ਮਾਇਕ ਲਾਭ ਹੋਇਆਂ। ਹਰਖ = ਖ਼ੁਸ਼ੀ। ਜਾਵਤ = ਕੋਈ ਨੁਕਸਾਨ ਹੁੰਦਿਆਂ। ਬਿਆਪੈ = ਆਪਣਾ ਜ਼ੋਰ ਪਾ ਸਕਦਾ। ਮਨ ਰੋਗਨੀ = ਮਨ ਦਾ ਰੋਗ, ਚਿੰਤਾ।

SikhNet (Spanish)Ni el venir me complace ni el ir me duele; así mi mente no sufre.

ਸਦਾ ਅਨੰਦੁ ਗੁਰੁ ਪੂਰਾ ਪਾਇਆ; ਤਉ ਉਤਰੀ ਸਗਲ ਬਿਓਗਨੀ ॥੧॥

sadaa anand gur pooraa paaeaa; tau utaree sagal bioganee |1|

Sant Singh KhalsaI am in bliss forever, for I have found the Perfect Guru; my separation from the Lord is totally ended. ||1||
Manmohan SinghObtaining the Perfect Guru, I am ever in bliss and so my separation from the Lord is all ended.
Manmohan Singh (Punjabi)ਪੂਰਨ ਗੁਰਾਂ ਨੂੰ ਪ੍ਰਾਪਤ ਕਰਕੇ ਮੈਂ ਸਦੀਵ ਹੀ ਪ੍ਰਸੰਨਤਾ ਅੰਦਰ ਵੱਸਦਾ ਹਾਂ ਅਤੇ ਇਸ ਲਈ ਮੇਰਾ ਸੁਆਮੀ ਨਾਲੋਂ ਵਿਛੋੜਾ ਪੂਰਨ ਤੌਰ ਤੇ ਮੁੱਕ ਗਿਆ ਹੈ।
Fareedkot Teekaਕਿਉਂਕਿ ਗੁਰੂ ਜੋ ਪੂਰਾ ਪਾਇਆ ਹੈ ਇਸ ਤੇ ਸਦਾ ਹੀ ਤਿਨ ਕੋ ਅਨੰਦ ਰਹਤਾ ਪੁਨਹ ਤਿਨ ਕੀ ਸਭ (ਬਿਓਗਨੀ) ਪੀੜਾ ਉਤਰ ਗਈ ਹੈ॥੧॥
Prof. Sahib Singhਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਤਉ = ਤਦੋਂ। ਸਗਲ = ਸਾਰੀ। ਬਿਓਗਨੀ = ਵਿਛੋੜਾ ॥੧॥

SikhNet (Spanish)Encontrando al Guru Perfecto vivo en Éxtasis y dejo de estar separado del Señor. (1)

ਇਹ ਬਿਧਿ ਹੈ; ਮਨੁ ਜੋਗਨੀ ॥

eih bidh hai; man joganee |

Sant Singh KhalsaThis is how I have joined my mind to the Lord.
Manmohan SinghIn this way, I have united my mind with the Lord.
Manmohan Singh (Punjabi)ਇਸ ਰੀਤੀ ਨਾਲ ਮੈਂ ਆਪਦੇ ਮਨ ਨੂੰ ਪ੍ਰਭੂ ਨਾਲ ਜੋੜਿਆ ਹੈ।
Fareedkot Teekaਤਿਨ ਮਹਾਤਮੋਂ ਨੇ ਮਨ ਮੇਂ ਇਸ ਪ੍ਰਕਾਰ ਕੀ ਬਿਧੀ (ਜੋਗਨੀ) ਜੋਗ ਜਾਣੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ,

ਪਦ ਅਰਥ ਇਹ ਬਿਧਿ = ਇਸ ਕਿਸਮ ਦਾ। ਜੋਗਨੀ = ਜੁੜਿਆ ਹੋਇਆ।

SikhNet (Spanish)Vivo unido con mi Dios.

ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ; ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥

mohu sog rog log na biaapai; teh har har har ras bhoganee |1| rahaau |

Sant Singh KhalsaAttachment, sorrow, disease and public opinion do not affect me, and so, I enjoy the subtle essence of the Lord, Har, Har, Har. ||1||Pause||
Manmohan SinghWorldly love, sorrow, ailment and public opinion affect me not and then alone enjoy I the Nectar of the Lord Master God. Pause.
Manmohan Singh (Punjabi)ਸੰਸਾਰੀ ਮਮਤਾ, ਅਫਸੋਸ, ਜਹਿਮਤ ਅਤੇ ਲੋਕ-ਲੱਜਿਆ ਮੇਰੇ ਤੇ ਅਸਰ ਨਹੀਂ ਕਰਦੇ ਅਤੇ ਐਸੀ ਦਸ਼ਾ ਵਿੱਚ ਮੈਂ ਸੁਆਮੀ ਮਾਲਕ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹਾਂ। ਠਹਿਰਾਓ।
Fareedkot Teekaਤਿਨ ਲੋਗੋਂ ਕੋ ਮੋਹ, ਸੋਗ, ਰੋਗ, ਨਹੀਂ ਬਿਆਪਤਾ। (ਤਹ) ਤਿਨੋਂ ਨੇ ਹਰੀ ਰਸ ਕੀ ਮਨ ਬਾਣੀ ਸਰੀਰ ਕਰ ਕੇ ਪ੍ਰਸੰਨਤਾ (ਭੋਗਨੀ) ਕਰੀ ਹੈ॥੧॥ ਰਹਾਉ ॥
Prof. Sahib Singhਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਲੋਗੁ = ਲੋਕ-ਲਾਜ। ਤਹ = ਉਸ ਅਵਸਥਾ ਵਿਚ ॥੧॥ ਰਹਾਉ ॥

SikhNet (Spanish)Ni la pena, ni la enfermedad, ni el apego, ni el deshonor, me afectan ahora, pues estoy gozando de mi Señor.(1-Pausa)

ਸੁਰਗ ਪਵਿਤ੍ਰਾ. ਮਿਰਤ ਪਵਿਤ੍ਰਾ; ਪਇਆਲ ਪਵਿਤ੍ਰ ਅਲੋਗਨੀ ॥

surag pavitraa. mirat pavitraa; peaal pavitr aloganee |

Sant Singh KhalsaI am pure in the heavenly realm, pure on this earth, and pure in the nether regions of the underworld. I remain apart from the people of the world.
Manmohan SinghI remain apart from people and am immaculate in heaven, immaculate in this world and immaculate in the neither one.
Manmohan Singh (Punjabi)ਮੈਂ ਲੋਕਾਂ ਨਾਲੋਂ ਅਲੱਗ-ਥਲੱਗ ਰਹਿੰਦਾ ਹਾਂ ਅਤੇ ਪੁਨੀਤ (ਪਵਿੱਤਰ) ਹਾਂ ਮੈਂ ਬਹਿਸ਼ਤ ਵਿੱਚ ਪੁਨੀਤ ਮਾਤਲੋਕ ਵਿੱਚ ਅਤੇ ਪੁਨੀਤ ਹੀ ਹੇਠਲੇ ਲੋਕ ਵਿੱਚ।
Fareedkot Teekaਵਹੁ ਤੀਨੋਂ ਲੋਕ ਸੁਰਗ, ਮਾਤਲੋਕ ਔਰ ਪਾਤਾਲ ਮੇਂ ਪਵਿਤ੍ਰ ਹੈ ਕਿਉਂਕਿ ਵਹੁ ਲੋਕੋਂ ਸੇ ਅਸੰਗ ਰਹਤੇ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ।

ਪਦ ਅਰਥ ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਅਲੋਗਨੀ = ਲੋਕ-ਲਾਜ ਤੋਂ ਰਹਿਤ।

SikhNet (Spanish)Ahora los cielos los veo tan santos y maravillosos como al mundo y los bajos mundos.

ਆਗਿਆਕਾਰੀ ਸਦਾ ਸੁਖੁ ਭੁੰਚੈ; ਜਤ ਕਤ ਪੇਖਉ ਹਰਿ ਗੁਨੀ ॥੨॥

aagiaakaaree sadaa sukh bhunchai; jat kat pekhau har gunee |2|

Sant Singh KhalsaObedient to the Lord, I enjoy peace forever; wherever I look, I see the Lord of glorious virtues. ||2||
Manmohan SinghI am obedient to the Lord, ever enjoy peace and see the meritorious Lord everywhere.
Manmohan Singh (Punjabi)ਮੈਂ ਸੁਆਮੀ ਦਾ ਫਰਮਾਬਰਦਾਰ ਹਾਂ, ਹਮੇਸ਼ਾਂ ਅਨੰਦ ਮਾਣਦਾ ਹਾਂ ਅਤੇ ਹਰ ਥਾਂ ਗੁਣਾਂ ਵਾਲੇ ਸਾਈਂ ਨੂੰ ਵੇਖਦਾ ਹਾਂ।
Fareedkot Teekaਭਗਵਤ ਕੇ ਆਗ੍ਯਾਕਾਰੀ ਹੋਇਕੈ ਸਦਾ ਅਚੁਤ ਸੁਖ ਕੋ ਭੋਗਤੇ ਹੈਂ, ਕਿਉਂਕਿ ਜਹਾਂ ਕਹਾਂ ਹਰੀ ਕੋ ਹੀ ਦੇਖਤੇ ਹੈਂ ਐਸੇ ਵਹੁ ਗੁਨੀ ਹੈਂ॥੨॥
Prof. Sahib Singh(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ॥੨॥

ਪਦ ਅਰਥ ਭੁੰਚੈ = ਮਾਣਦਾ ਹੈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਗੁਨੀ = ਗੁਣਾਂ ਦਾ ਮਾਲਕ ॥੨॥

SikhNet (Spanish)Se desvanece en mí la distinción entre la conciencia y la inconciencia; (2)

ਨਹ ਸਿਵ ਸਕਤੀ. ਜਲੁ ਨਹੀ ਪਵਨਾ; ਤਹ ਅਕਾਰੁ ਨਹੀ ਮੇਦਨੀ ॥

neh siv sakatee. jal nahee pavanaa; teh akaar nahee medanee |

Sant Singh KhalsaThere is no Shiva or Shakti, no energy or matter, no water or wind, no world of form there,
Manmohan SinghNo sensitiveness, no stupefaction, no water, no wind no form and no world is there,
Manmohan Singh (Punjabi)ਨਾਂ ਚੇਤਨਤਾ, ਨਾਂ ਜੜ੍ਹਤਾ, ਨਾਂ ਪਾਣੀ, ਨਾਂ ਹਵਾ, ਨਾਂ ਸਰੂਪ ਅਤੇ ਨਾਂ ਹੀ ਸੰਸਾਰ ਹੈ ਓਥੇ,
Fareedkot Teekaਜਿਸ ਬ੍ਰਹਮ ਸਰੂਪ ਮੇਂ ਈਸਰ ਪੁਨਹ ਮਾਇਆ ਔ ਜਲ ਤਥਾ ਉਨਚਾਸ ਪਵਨ ਭੀ ਨਹੀਂ ਹੈ, ਪੁਨਹ (ਮੇਦਨੀ) ਪ੍ਰਿਥ੍ਵੀ ਕਾ ਆਕਾਰ ਭੀ ਨਹੀਂ ਹੈ॥
Prof. Sahib Singhਹੇ ਭਾਈ! ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ।

ਪਦ ਅਰਥ ਸਿਵ ਸਕਤੀ = ਸ਼ਿਵ ਦੀ ਸ਼ਕਤੀ, ਰਿੱਧੀਆਂ ਸਿੱਧੀਆਂ। ਜਲੁ = ਪਾਣੀ, ਤੀਰਥ-ਇਸ਼ਨਾਨ। ਪਵਨਾ = ਹਵਾ, ਪ੍ਰਾਣਾਯਾਮ। ਤਹ = ਉਸ ਅਵਸਥਾ ਵਿਚ। ਅਕਾਰੁ = ਆਕਾਰ, ਰੂਪ। ਮੇਦਨੀ = ਧਰਤੀ (ਦੇ ਪਦਾਰਥ)।

SikhNet (Spanish)el agua, el viento y el mundo de las formas ya no las siento como entidades.

ਸਤਿਗੁਰ ਜੋਗ ਕਾ ਤਹਾ ਨਿਵਾਸਾ; ਜਹ ਅਵਿਗਤ ਨਾਥੁ ਅਗਮ ਧਨੀ ॥੩॥

satigur jog kaa tahaa nivaasaa; jeh avigat naath agam dhanee |3|

Sant Singh Khalsawhere the True Guru, the Yogi, dwells, where the Imperishable Lord God, the Unapproachable Master abides. ||3||
Manmohan Singhwhere the True Guru, united with God and where the Imperishable Lord and the Unapproachable Master abide.
Manmohan Singh (Punjabi)ਜਿਥੇ ਵਾਹਿਗੁਰੂ ਨਾਲ ਜੁੜੇ ਹੋਏ ਸੱਚੇ ਗੁਰੂ ਅਤੇ ਜਿਥੇ ਅਬਿਨਾਸੀ ਸੁਆਮੀ ਅਤੇ ਪਹੁੰਚ ਤੋਂ ਪਰ੍ਹੇ ਮਾਲਕ ਵੱਸਦੇ ਹਨ।
Fareedkot Teekaਜਹ ਅਵਗਤਿ ਨਾਥ ਅਗਮ (ਧਨੀ) ਸੁਆਮੀ ਹੈਂ, ਜੋਗ ਧਾਰੀ ਸਤਿਗੁਰੂ ਕਾ ਤਹਾਂ ਨਿਵਾਸ ਹੈ॥੩॥
Prof. Sahib Singhਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ ॥੩॥

ਪਦ ਅਰਥ ਜੋਗ = ਮਿਲਾਪ। ਅਵਿਗਤ = ਅਵਿਅਕਤ, ਅਦ੍ਰਿਸ਼ਟ ਪ੍ਰਭੂ। ਅਗਮ = ਅਪਹੁੰਚ। ਧਨੀ = ਮਾਲਕ ॥੩॥

SikhNet (Spanish)Tal es el Estado de Yoga con el que el Guru nos bendice. Aquí es donde el Señor Eterno, el Maestro Insondable habita. (3)

ਤਨੁ ਮਨੁ ਹਰਿ ਕਾ. ਧਨੁ ਸਭੁ ਹਰਿ ਕਾ; ਹਰਿ ਕੇ ਗੁਣ ਹਉ ਕਿਆ ਗਨੀ ॥

tan man har kaa. dhan sabh har kaa; har ke gun hau kiaa ganee |

Sant Singh KhalsaBody and mind belong to the Lord; all wealth belongs to the Lord; what glorious virtues of the Lord can I describe?
Manmohan SinghMy body and soul belong to God and so belongs to God all my riches. What merits of the Lord can count I?
Manmohan Singh (Punjabi)ਮੇਰੀ ਦੇਹ ਤੇ ਆਤਮਾਂ ਵਾਹਿਗੁਰੂ ਦੀ ਮਲਕੀਅਤ ਹਨ ਅਤੇ ਏਸ ਤਰ੍ਹਾਂ ਹੀ ਮੇਰੀ ਸਾਰੀ ਦੌਲਤ ਭੀ ਵਾਹਿਗੁਰੂ ਦੀ ਹੀ ਮਲਕੀਅਤ ਹੈ। ਮੈਂ ਪ੍ਰਭੂ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਗਿਣ ਸਕਦਾ ਹਾਂ?
Fareedkot Teekaਸਰੀਰ ਔ ਮਨ ਸਭ ਹਰੀ ਕਾ ਹੀ ਹੈ ਪੁਨਹ ਧਨ ਭੀ ਹਰੀ ਕਾ ਹੀ ਦੀਆ ਹੂਆ ਹੈ। ਹਰੀ ਕੇ ਗੁਨ ਉਪਕਾਰ ਮੈਂ ਕਿਆ ਗਨੋਂ॥
Prof. Sahib Singh(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?

ਪਦ ਅਰਥ ਹਉ = ਮੈਂ। ਗਨੀ = ਗਨੀਂ, ਮੈਂ ਗਿਣਾਂ।

SikhNet (Spanish)Mi mente, cuerpo y riquezas pertenecen al Señor; ¿cómo podría describir los Méritos de Dios?

ਕਹੁ ਨਾਨਕ. ਹਮ ਤੁਮ. ਗੁਰਿ, ਖੋਈ ਹੈ; ਅੰਭੈ ਅੰਭੁ ਮਿਲੋਗਨੀ ॥੪॥੩॥

kahu naanak. ham tum. gur, khoee hai; anbhai anbh miloganee |4|3|

Sant Singh KhalsaSays Nanak, the Guru has destroyed my sense of 'mine and yours'. Like water with water, I am blended with God. ||4||3||
Manmohan SinghSays Nanak, the Guru has obliterated my my-ness and thy-ness, and like water with water, I am now blended with God.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੈ ਮੇਰੀ ਮੇਰ ਤੇਰ ਗੁਆ ਦਿੱਤੀ ਹੈ ਤੇ ਪਾਣੀ ਨਾਲ ਪਾਣੀ ਮਿਲਣ ਦੀ ਤਰ੍ਹਾਂ ਮੈਂ ਹਰੀ ਨਾਲ ਮਿਲ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਹੰਤਾ ਔ ਮਮਤਾ ਗੁਰੋਂ ਨੇ ਦੂਰ ਕਰੀ ਹੈ ਵਹੁ ਹਰੀ ਮੇਂ ਮਿਲੇ ਹੈਂ ਅਰਥਾਤ ਅਭੇਦ ਹੂਏ ਹੈਂ॥ ਦ੍ਰਿਸ੍ਟਾਂਤ- ਜੈਸੇ ਜਲ ਮੇਂ ਜਲ ਮਿਲਤਾ ਹੈ॥੪॥੩॥☬ਸਿਖ ਨੇ ਪੂਛਾ: ਹੇ ਭਗਵਨ! ਆਤਮ ਵਸਤੁ ਕੈਸੀ ਹੈ ਅਰੁ ਕਹਾਂ ਰਹਤੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ॥੪॥੩॥

ਪਦ ਅਰਥ ਹਮ ਤੁਮ = ਮੇਰ-ਤੇਰ। ਗੁਰਿ = ਗੁਰੂ ਨੇ। ਅੰਭੈ = ਪਾਣੀ ਵਿਚ। ਅੰਭੁ = ਪਾਣੀ {अंभस्} ॥੪॥੩॥

SikhNet (Spanish)Dice Nanak, el Guru ha destruido en mí la distinción entre Él y yo y me he inmergido como agua en las Aguas de Dios. (4-3)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਤ੍ਰੈ ਗੁਣ ਰਹਤ ਰਹੈ ਨਿਰਾਰੀ; ਸਾਧਿਕ ਸਿਧ. ਨ ਜਾਨੈ ॥

trai gun rehat rahai niraaree; saadhik sidh. na jaanai |

Sant Singh KhalsaIt is beyond the three qualities; it remains untouched. The seekers and Siddhas do not know it.
Manmohan SinghThe Name commodity remains apart from the three qualities. 1st worth the strivers and adepts know not.
Manmohan Singh (Punjabi)ਨਾਮ ਵਸਤੂ ਤਿੰਨਾਂ ਲੱਛਣਾ (ਰਜੋ, ਸਤੋ, ਤਮੋ) ਤੋਂ ਨਿਵੇਕਲੀ ਰਹਿੰਦੀ ਹੈ। ਇਸ ਦੀ ਕੀਮਤ ਨੂੰ ਅਭਿਆਸੀ ਅਤੇ ਪੂਰਨ ਪੁਰਸ਼ ਨਹੀਂ ਜਾਣਦੇ।
Fareedkot Teekaਤ੍ਰਿਗੁਣੋਂ ਕੀ ਰਹਿਤ ਸੇ ਏਹ ਵਸਤੂ ਨਿਆਰੀ ਰਹਿਤੀ ਹੈ, ਇਸ ਕੋ ਸਾਧਨੋਂ ਕੇ ਕਰਤਾ ਜੋ ਸਿਧ ਹੈਂ ਵਹੁ ਭੀ ਨਹੀਂ ਜਾਨਤੇ॥
Prof. Sahib Singhਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ)।

ਪਦ ਅਰਥ ਰਹਤ = ਨਿਰਲੇਪ। ਤ੍ਰੈ ਗੁਣ ਰਹਤ = ਮਾਇਆ ਦੇ ਤਿੰਨ ਗੁਣਾਂ ਤੋਂ ਬਚੀ ਹੋਈ। ਨਿਰਾਰੀ = ਨਿਰਾਲੀ, ਵੱਖਰੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਨ ਜਾਨੈ = ਨਹੀਂ ਜਾਣਦੀ, ਸਾਂਝ ਨਹੀਂ ਪਾਂਦੀ।

SikhNet (Spanish)El Néctar del Nombre del Señor está más allá de las tres Gunas; permanece Intocable, ni los buscadores ni los adeptos conocen Su Valor,

ਰਤਨ ਕੋਠੜੀ ਅੰਮ੍ਰਿਤ ਸੰਪੂਰਨ; ਸਤਿਗੁਰ ਕੈ ਖਜਾਨੈ ॥੧॥

ratan kottharree amrit sanpooran; satigur kai khajaanai |1|

Sant Singh KhalsaThere is a chamber filled with jewels, overflowing with Ambrosial Nectar, in the Guru's Treasury. ||1||
Manmohan SinghIn the True Guru's treasury is the cabin of jewels, brimful with the Name-Nectar.
Manmohan Singh (Punjabi)ਗੁਰਾਂ ਦੇ ਖਜਾਨੇ ਵਿੱਚ ਨਾਮ-ਅੰਮ੍ਰਿਤ ਨਾਲ ਪਰੀਪੂਰਨ ਇਕ ਨਾਮ-ਰਤਨਾਂ ਦੀ ਕੁਟੀਆ ਹੈ।
Fareedkot Teekaਰਤਨ ਵੈਰਾਗਾਦਿਕ ਕੀ ਕੋਠੜੀ ਆਤਮ ਵਸਤੂ ਬ੍ਰਹਮਾਨੰਦ ਅੰਮ੍ਰਿਤ ਕਰ ਕੇ (ਸੰ) ਭਲੀ ਪ੍ਰਕਾਰ ਪੂਰਨ ਹੈ। ਐਸੀ ਵਸਤੂ ਸਤਿਗੁਰੂ ਕੇ ਰਿਦੇ ਰੂਪ ਖਜਾਨੇ ਮੇਂ ਹੈਂ॥੧॥
Prof. Sahib Singhਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ॥੧॥

ਪਦ ਅਰਥ ਰਤਨ = ਪ੍ਰਭੂ ਦੇ ਗੁਣਾਂ ਦੇ ਰਤਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਸੰਪੂਰਨ = ਨਕਾ-ਨਕ ਭਰੀ ਹੋਈ। ਕੈ ਖਜਾਨੈ = ਦੇ ਖ਼ਜ਼ਾਨੇ ਵਿਚ ॥੧॥

SikhNet (Spanish)en la Tesorería del Guru hay una bóveda repleta de Joyas en donde el Néctar Ambrosial se desborda sin parar.(1)

ਅਚਰਜੁ; ਕਿਛੁ ਕਹਣੁ. ਨ ਜਾਈ ॥

acharaj; kichh kehan. na jaaee |

Sant Singh KhalsaThis thing is wonderful and amazing! It cannot be described.
Manmohan SinghWondrous is this commodity, which cannot be described,
Manmohan Singh (Punjabi)ਅਸਚਰਜ ਹੈ ਇਹ ਵਸਤੂ, ਜੋ ਉਕੀ ਹੀ ਵਰਨਣ ਨਹੀਂ ਕੀਤੀ ਜਾ ਸਕਦੀ,
Fareedkot Teekaਏਹ ਕਹਣਾ ਅਸਚਰਜ ਹੈ ਕਛੁ ਕਹਿਆ ਨਹੀਂ ਜਾਤਾ॥
Prof. Sahib Singhਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਅਚਰਜੁ = ਅਨੋਖਾ ਤਮਾਸ਼ਾ।

SikhNet (Spanish)Esto es tan Maravilloso que no puede ser descrito,

ਬਸਤੁ ਅਗੋਚਰ ਭਾਈ ॥੧॥ ਰਹਾਉ ॥

basat agochar bhaaee |1| rahaau |

Sant Singh KhalsaIt is an unfathomable object, O Siblings of Destiny! ||1||Pause||
Manmohan Singhit is an incomprehensible commodity, O brother. Pause.
Manmohan Singh (Punjabi)ਇਹ ਇਕ ਅਗਾਧ ਵਸਤੂ ਹੈ, ਹੇ ਵੀਰ! ਠਹਿਰਾਓ।
Fareedkot Teekaਕਿਉਂਕਿ ਹੇ ਭਾਈ! ਇਹ ਵਸਤੂ ਇੰਦ੍ਰਯੋਂ ਕਾ ਅਵਿਸੇ ਹੈ॥੧॥ ਰਹਾਉ ॥
Prof. Sahib Singh(ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥

ਪਦ ਅਰਥ ਬਸਤੁ = {वस्तु} ਕੀਮਤੀ ਚੀਜ਼ {ਇਸਤ੍ਰੀ-ਲਿੰਗ}। ਅਗੋਚਰ = {ਅ-ਗੋ-ਚਰ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਭਾਈ = ਹੇ ਭਾਈ! ॥੧॥ ਰਹਾਉ ॥

SikhNet (Spanish)es Insondable, oh Hermanos del Destino.(1-Pausa)

ਮੋਲੁ ਨਾਹੀ ਕਛੁ ਕਰਣੈ ਜੋਗਾ; ਕਿਆ ਕੋ ਕਹੈ ਸੁਣਾਵੈ ॥

mol naahee kachh karanai jogaa; kiaa ko kahai sunaavai |

Sant Singh KhalsaIts value cannot be estimated at all; what can anyone say about it?
Manmohan SinghIts price cannot at all be assessed. What can anyone say and utter?
Manmohan Singh (Punjabi)ਇਸ ਦਾ ਮੁੱਲ ਮੂਲੋਂ ਹੀ ਨਹੀਂ ਪਾਇਆ ਜਾ ਸਕਦਾ। ਕੋਈ ਵਿਰਲਾ ਕੀ ਆਖ ਤੇ ਉਚਾਰ ਸਕਦਾ ਹੈ?
Fareedkot Teekaਪੁਨਹ ਮੋਲ ਭੀ ਕੁਛ ਕਰਨੇ ਜੋਗਾ ਨਹੀਂ ਹੈ। ਤਿਸ ਕੇ ਮੋਲ ਕੋ ਕਹਕੇ ਕਿਆ ਕੋਈ ਸੁਨਾਵੇ॥
Prof. Sahib Singhਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ।

ਪਦ ਅਰਥ ਜੋਗਾ = ਸਮਰਥ। ਕੋ = ਕੋਈ ਮਨੁੱਖ।

SikhNet (Spanish)Su Valor es Inestimable. ¿Que puede uno decir?

ਕਥਨ ਕਹਣ ਕਉ ਸੋਝੀ ਨਾਹੀ; ਜੋ ਪੇਖੈ ਤਿਸੁ ਬਣਿ ਆਵੈ ॥੨॥

kathan kehan kau sojhee naahee; jo pekhai tis ban aavai |2|

Sant Singh KhalsaBy speaking and describing it, it cannot be understood; only one who sees it realizes it. ||2||
Manmohan SinghBy narrating and describing, one can understand it not. He, who sees, realises it.
Manmohan Singh (Punjabi)ਵਰਣਨ ਤੇ ਬਿਆਨ ਕਰਨ ਦੁਆਰਾ ਇਨਸਾਨ ਇਸ ਨੂੰ ਸਮਝ ਨਹੀਂ ਸਕਦਾ। ਜਿਹੜਾ ਵੇਖਦਾ (ਮਾਣਦਾ) ਹੈ, ਉਹ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਉਨ ਕੀ ਕਥਾ ਮਾਤ੍ਰ ਕਹਨੇ ਕੋ (ਸੋਝੀ) ਗਿਆਤ ਨਹੀਂ, ਭਾਵ ਤਿਸ ਕੇ ਸਰੂਪ ਵਾ ਗੁਣ ਕਹਣੇ ਮੇਂ ਬੁਧੀ ਚਕਰਤ ਹੋਤੀ ਹੈ। ਜੋ ਦੇਖਤਾ ਹੈ ਤਿਸ ਕੋ ਬਨ ਆਵਤੀ ਹੈ, ਭਾਵ ਸੇ ਤਿਸ ਕੇ ਅਨੰਦ ਕੋ ਭੋਗਤਾ ਹੈ॥੨॥
Prof. Sahib Singh(ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ॥੨॥

ਪਦ ਅਰਥ ਕਉ = ਵਾਸਤੇ। ਸੋਝੀ = ਸਮਝ, ਅਕਲ। ਜੋ = ਜੇਹੜਾ ਮਨੁੱਖ। ਪੇਖੈ = ਵੇਖਦਾ ਹੈ। ਤਿਸੁ = ਉਸ (ਮਨੁੱਖ) ਦੀ (ਪ੍ਰੀਤ)। ਬਣਿ ਆਵੈ = ਬਣ ਜਾਂਦੀ ਹੈ ॥੨॥

SikhNet (Spanish)Sólo quien lo Ve lo concibe. (2)

ਸੋਈ ਜਾਣੈ ਕਰਣੈਹਾਰਾ; ਕੀਤਾ ਕਿਆ ਬੇਚਾਰਾ ॥

soee jaanai karanaihaaraa; keetaa kiaa bechaaraa |

Sant Singh KhalsaOnly the Creator Lord knows it; what can any poor creature do?
Manmohan SinghHe, the Creator, alone knows its worth. What can the poor creature know?
Manmohan Singh (Punjabi)ਕੇਵਲ ਉਹ ਸਿਰਜਣਹਾਰ ਹੀ ਇਸ ਦੀ ਕੀਮਤ ਨੂੰ ਜਾਣਦਾ ਹੈ। ਰਚਿਆ ਹੋਇਆ ਗਰੀਬ ਜੀਵ ਕੀ ਜਾਣ ਸਕਦਾ ਹੈ?
Fareedkot Teekaਵਹੁ ਜੋ ਕਰਣੇਹਾਰ ਪਰਮਾਤਮਾ ਹੈ, ਸੋਈ ਅਪਨੇ ਸਰੂਪ ਕੋ ਜਾਨਤਾ ਹੈ। ਇਹ ਜੀਵ ਜੋ (ਕੀਤਾ) ਕਾਰਜ ਰੂਪ ਗਰੀਬ ਕਿਆ ਜਾਨਤਾ ਹੈ, ਭਾਵ ਸੇ ਅਲਪਗ ਹੈ॥
Prof. Sahib Singhਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ।

ਪਦ ਅਰਥ ਸੋਈ = ਉਹ (ਕਰਣਹਾਰ) ਹੀ। ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ ਜੀਵ। ਕਿਆ ਬੇਚਾਰਾ = ਕੀਹ ਪਾਂਇਆਂ ਰੱਖਦਾ ਹੈ? ਕੋਈ ਪਾਂਇਆਂ ਨਹੀਂ।

SikhNet (Spanish)Sólo el Señor, nuestro Creador, conoce Su Valor; ¿qué es lo que la criatura puede decir?

ਆਪਣੀ ਗਤਿ ਮਿਤਿ ਆਪੇ ਜਾਣੈ; ਹਰਿ ਆਪੇ ਪੂਰ ਭੰਡਾਰਾ ॥੩॥

aapanee gat mit aape jaanai; har aape poor bhanddaaraa |3|

Sant Singh KhalsaOnly He Himself knows His own state and extent. The Lord Himself is the treasure overflowing. ||3||
Manmohan SinghHis condition and measure He Himself knows. God Himself is the brimful treasure.
Manmohan Singh (Punjabi)ਆਪਣੀ ਅਵਸਥਾ ਤੇ ਅੰਦਾਜੇ ਨੂੰ ਉਹ ਆਪ ਹੀ ਜਾਣਦਾ ਹੈ। ਵਾਹਿਗੁਰੂ ਆਪੇ ਹੀ ਪਰੀਪੂਰਨ ਖਜਾਨਾ ਹੈ।
Fareedkot Teekaਆਪਣੀ ਗਤੀ ਕੀ ਮਿਰਜਾਦਾ ਆਪ ਹੀ ਜਾਨਤਾ ਹੈ। ਸੋ ਹਰੀ ਆਪ ਹੀ (ਪੂਰ) ਪੂਰਨ ਭੰਡਾਰੇ ਵਾਲਾ ਹੈ, ਭਾਵ ਸੇ ਤਿਸ ਕੇ ਘਰ ਮੇਂ ਸਭ ਵਸਤੂ ਕੀ ਬਿਅੰਤਤਾ ਹੈ॥੩॥☬ਜੇ ਕਹੇ ਤੁਮ ਅਪਨਾ ਸਿਧਾਂਤ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ ॥੩॥

ਪਦ ਅਰਥ ਗਤਿ = ਹਾਲਤ। ਮਿਤਿ = ਮਾਪ, ਅੰਦਾਜ਼ਾ। ਆਪੇ = ਆਪ ਹੀ। ਪੂਰ ਭੰਡਾਰਾ = ਭਰੇ ਹੋਏ ਖ਼ਜ਼ਾਨਿਆਂ ਵਾਲਾ ॥੩॥

SikhNet (Spanish)Sólo el Señor Mismo conoce Su Estado y Su Extensión; el Señor Mismo es el Tesoro Desbordante. (3)

ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ; ਤ੍ਰਿਪਤਿ ਰਹੇ ਆਘਾਈ ॥

aisaa ras amrit man chaakhiaa; tripat rahe aaghaaee |

Sant Singh KhalsaTasting such Ambrosial Nectar, the mind remains satisfied and satiated.
Manmohan SinghQuaffing such immortalising Name-Nectar, my soul remains sated and satiated.
Manmohan Singh (Punjabi)ਐਹੋ ਜੇਹੇ ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਕੇ, ਮੇਰੀ ਜਿੰਦੜੀ ਰੱਜੀ ਪੁੱਜੀ ਰਹਿੰਦੀ ਹੈ।
Fareedkot Teekaਐਸਾ ਅੰਮ੍ਰਿਤ ਰਸ ਹਮਾਰੇ ਮਨ ਨੇ ਚਾਖਿਆ ਹੈ, ਜੋ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤਿ ਪੁਨਹ ਪ੍ਰਲੋਕ ਕੇ ਸੁਖੋਂ ਸੇ ਭੀ (ਆਘਾਈ) ਰਜ ਗਏ ਹੈਂ॥
Prof. Sahib Singhਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ।

ਪਦ ਅਰਥ ਅੰਮ੍ਰਿਤੁ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਮਨਿ = ਮਨ ਵਿਚ। ਤ੍ਰਿਪਤਿ ਰਹੇ ਆਘਾਈ = ਪੂਰਨ ਤੌਰ ਤੇ ਰੱਜ ਗਏ।

SikhNet (Spanish)Saboreando tal Néctar Ambrosial, la mente permanece satisfecha y saciada, dice Nanak,

ਕਹੁ ਨਾਨਕ. ਮੇਰੀ ਆਸਾ ਪੂਰੀ; ਸਤਿਗੁਰ ਕੀ ਸਰਣਾਈ ॥੪॥੪॥

kahu naanak. meree aasaa pooree; satigur kee saranaaee |4|4|

Sant Singh KhalsaSays Nanak, my hopes are fulfilled; I have found the Guru's Sanctuary. ||4||4||
Manmohan SinghSays Nanak, seeking the True Guru's protection, my desire is fulfilled.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੀ ਖਾਹਿਸ਼ ਪੂਰਨ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਿਗੁਰੋਂ ਕੀ ਸਰਣ ਮੈਂਨੇ ਲਈ ਤਬ ਮੇਰੀ ਆਸਾ ਪੂਰਨ ਹੋਈ॥੪॥੪॥
Prof. Sahib Singhਨਾਨਕ ਆਖਦਾ ਹੈ- ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) ॥੪॥੪॥

ਪਦ ਅਰਥ ਨਾਨਕ = ਹੇ ਨਾਨਕ! ॥੪॥੪॥

SikhNet (Spanish)mis esperanzas se han cumplido, pues he encontrado el Santuario del Verdadero Guru.(4-4)

Open this shabad →

Ang 883 of 1430