ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਅੰਗੀਕਾਰੁ ਕੀਆ ਪ੍ਰਭਿ ਅਪਨੈ; ਬੈਰੀ ਸਗਲੇ ਸਾਧੇ ॥
angeekaar keea prabh apanai; bairee sagale saadhe |
Sant Singh KhalsaGod has made me His own, and vanquished all my enemies.
Manmohan SinghMy Lord has owned me and I have suppressed all my adversaries.
Manmohan Singh (Punjabi)ਮੇਰੇ ਸੁਆਮੀ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੈਂ ਆਪਣੇ ਸਾਰੇ ਦੁਸ਼ਮਨ ਸਿੱਧੇ ਕਰ ਲਏ ਹਨ।
Fareedkot Teekaਹੇ ਪ੍ਰਭੂ! ਤੈਨੇ ਅਪਨੇ ਜਾਨਕੈ (ਅੰਗੀਕਾਰੁ) ਪਖੁ ਕੀਆ ਹੈ ਔ ਬੈਰੀ ਸਗਲੇ ਸਾਧੇ ਹੈਂ॥
Prof. Sahib Singhਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ।ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ। ਅੰਗੀਕਾਰੁ ਕੀਆ = ਪੱਖ ਕੀਤਾ, ਅੰਗ ਨਾਲ ਲਾਇਆ, ਚਰਨਾਂ ਵਿਚ ਜੋੜਿਆ, ਬਾਂਹ ਫੜੀ। ਪ੍ਰਭਿ ਅਪਨੈ = ਆਪਣੇ ਪ੍ਰਭੂ ਨੇ। ਸਗਲੇ = ਸਾਰੇ। ਬੈਰੀ = (ਕਾਮਾਇਕ) ਵੈਰੀ। ਸਾਧੇ = ਵੱਸ ਵਿਚ ਕਰ ਦਿੱਤੇ।
SikhNet (Spanish)El Señor me ha hecho Suyo y ha destruido a todos mis enemigos; (1)
ਜਿਨਿ ਬੈਰੀ ਹੈ ਇਹੁ ਜਗੁ ਲੂਟਿਆ; ਤੇ ਬੈਰੀ ਲੈ ਬਾਧੇ ॥੧॥
jin bairee hai ihu jag loottiaa; te bairee lai baadhe |1|
Sant Singh KhalsaThose enemies who have plundered this world, have all been placed in bondage. ||1||
Manmohan SinghThe foes, who have plundered this world, Those foes I have chained.
Manmohan Singh (Punjabi)ਜਿਨ੍ਹਾਂ ਵੈਰੀਆਂ ਨੇ ਇਸ ਸੰਸਾਰ ਨੂੰ ਲੁੱਟ ਲਿਆ ਹੈ, ਉਹਨਾਂ ਵੈਰੀਆਂ ਨੂੰ ਮੈਂ ਨਰੜ ਲਿਆ ਹੈ।
Fareedkot Teekaਜਿਨੋਂ ਕਾਮਾਦੀ ਬੈਰੀਓਂ ਨੇ ਇਹ ਜਗਤ ਸਭ ਲੂਟਿਆ ਹੂਆ ਹੈ ਤੇ ਬੈਰੀ ਲੈ ਕੇ ਬਾਂਧੇ ਹੈਂ॥੧॥
Prof. Sahib Singh(ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ ॥੧॥ਪਦ ਅਰਥ ਜਿਨਿ = ਜਿਸ ਨੇ। ਜਿਨਿ ਬੈਰੀ = (ਕਾਮਾਦਿਕ) ਜਿਸ ਜਿਸ ਵੈਰੀ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ}। ਤੇ = ਉਹ {ਬਹੁ-ਵਚਨ}। ਲੈ = ਫੜ ਕੇ ॥੧॥
SikhNet (Spanish)el Señor ha amarrado a esos adversarios que han ultrajado al mundo entero.
ਸਤਿਗੁਰੁ; ਪਰਮੇਸਰੁ ਮੇਰਾ ॥
satigur; paramesar meraa |
Sant Singh KhalsaThe True Guru is my Transcendent Lord.
Manmohan SinghThe True Guru, is my Supreme Lord.
Manmohan Singh (Punjabi)ਸੱਚੇ ਗੁਰੂ ਜੀ ਮੇਰੇ ਸ਼੍ਰੋਮਣੀ ਸਾਹਿਬ ਹਨ।
Fareedkot Teekaਹੇ ਪਰਮੇਸ੍ਵਰ! ਸਤਿਗੁਰੂ ਹੀ ਮੇਰਾ ਸੁਖਦਾਈ ਹੈ॥
Prof. Sahib Singhਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ।ਪਦ ਅਰਥ ਮੇਰਾ = ਮੇਰਾ (ਰਾਖਾ)।
SikhNet (Spanish)Oh Guru, oh Dios, perteneces a mí; cuando contemplo Tu Nombre y me apoyo en Ti,
ਅਨਿਕ ਰਾਜ ਭੋਗ ਰਸ ਮਾਣੀ; ਨਾਉ ਜਪੀ. ਭਰਵਾਸਾ ਤੇਰਾ ॥੧॥ ਰਹਾਉ ॥
anik raaj bhog ras maanee; naau japee. bharavaasaa teraa |1| rahaau |
Sant Singh KhalsaI enjoy countless pleasures of power and tasty delights, chanting Your Name, and placing my faith in You. ||1||Pause||
Manmohan SinghUttering Thy Name and putting faith in Thee, O Lord, I enjoy the dainties and pleasures of many empires. Pause.
Manmohan Singh (Punjabi)ਤੇਰਾ ਨਾਮ ਉਚਾਰਨ ਤੇ ਤੇਰੇ ਵਿੱਚ ਨਿਸਚਾ ਕਰਨ ਦੁਆਰਾ, ਹੇ ਸਾਈਂ ਮੈਂ ਅਨੇਕਾਂ ਪਾਤਿਸ਼ਾਹੀਆਂ ਦੀਆਂ ਨਿਆਮਤਾਂ ਤੇ ਅਨੰਦ ਲੁਟਦਾ ਹਾਂ। ਠਹਿਰਾਓ।
Fareedkot Teekaਜਿਨ ਕੀ ਕ੍ਰਿਪਾ ਕਰਿ ਤੇਰੇ ਨਾਮ ਕੋ ਜਪਾ ਹੈ ਅਰੁ ਤੇਰਾ ਭਰਵਾਸਾ ਧਾਰਿਆ ਹੈ। ਤਿਸ ਕਰ ਰਾਜਆਦਿ ਅਨੇਕ ਭੋਗੋਂ ਕੇ ਰਸ ਕੋ ਮਾਣਤੇ ਹੈਂ, ਭਾਵ ਆਤਮ ਅਨੰਦ ਕੇ ਅੰਤਰ ਸਰਬ ਸੁਖ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ ॥੧॥ ਰਹਾਉ ॥ਪਦ ਅਰਥ ਮਾਣੀ = ਮਾਣੀਂ, ਮੈਂ ਮਾਣਦਾ ਹਾਂ। ਜਪੀ = ਜਪੀਂ, ਜਪਦਾ ਰਹਾਂ। ਭਰਵਾਸਾ = ਆਸਰਾ ॥੧॥ ਰਹਾਉ ॥
SikhNet (Spanish)gozo de la misma Dicha que la de tener dominios y todos los placeres del mundo.(1-Pausa)
ਚੀਤਿ ਨ ਆਵਸਿ. ਦੂਜੀ ਬਾਤਾ; ਸਿਰ ਊਪਰਿ ਰਖਵਾਰਾ ॥
cheet na aavas. doojee baataa; sir aoopar rakhavaaraa |
Sant Singh KhalsaI do not think of any other at all. The Lord is my protector, above my head.
Manmohan SinghMy protector watches over my head and I think not of another.
Manmohan Singh (Punjabi)ਮੇਰਾ ਰੱਖਿਅਕ ਮੇਰੇ ਸੀਸ ਉਤੇ ਪਹਿਰਾ ਦਿੰਦਾ ਹੈ ਅਤੇ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਅਬ ਤੋ ਦੂਸਰੀ ਬਾਤ ਭੀ ਯਾਦ ਨਹੀਂ ਆਵਤੀ, ਕਿਉਂਕਿ ਹਮਾਰੇ ਸਿਰ ਕੇ ਊਪਰ ਜੋ ਸਤਿਗੁਰੂ ਰਾਖਾ ਹੈ॥
Prof. Sahib Singhਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ, ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ।ਪਦ ਅਰਥ ਚੀਤਿ = ਚਿੱਤ ਵਿਚ। ਆਵਸਿ = ਆਉਂਦੀ।
SikhNet (Spanish)Eres mi escudo, oh mi Dios, y así no pienso en nadie más que en Ti
ਬੇਪਰਵਾਹੁ ਰਹਤ ਹੈ ਸੁਆਮੀ; ਇਕ ਨਾਮ ਕੈ ਆਧਾਰਾ ॥੨॥
beparavaahu rehat hai suaamee; ik naam kai aadhaaraa |2|
Sant Singh KhalsaI am carefree and independent, when I have the Support of Your Name, O my Lord and Master. ||2||
Manmohan SinghWith the support of Thy Name alone, O Lord, I remain carefree.
Manmohan Singh (Punjabi)ਕੇਵਲ ਤੇਰੇ ਨਾਮ ਦੇ ਆਸਰੇ ਸਹਿਤ, ਹੇ ਸਾਹਿਬ! ਮੈਂ ਬੇਮੁਹਤਾਜ ਵਿਚਰਦਾ ਹਾਂ।
Fareedkot Teekaਹੇ ਸ੍ਵਾਮੀ! ਇਸੀ ਤੇ ਹਮ ਬੇਪਰਵਾਹ ਰਹਿਤੇ ਹੈਂ ਔਰ ਏਕ ਨਾਮ ਕੇ ਹੀ ਆਸਰੇ ਹੈਂ॥੨॥
Prof. Sahib Singhਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ ॥੨॥ਪਦ ਅਰਥ ਰਹਤ ਹੈ = ਰਹਿੰਦਾ ਹੈ। ਸੁਆਮੀ = ਹੇ ਸੁਆਮੀ! ਕੈ ਆਧਾਰਾ = ਦੇ ਆਸਰੇ ॥੨॥
SikhNet (Spanish)y vivo sin preocupaciones apoyándome sólo en Tu Nombre.(2)
ਪੂਰਨ ਹੋਇ ਮਿਲਿਓ ਸੁਖਦਾਈ; ਊਨ. ਨ ਕਾਈ ਬਾਤਾ ॥
pooran hoe milio sukhadaaee; aoon. na kaaee baataa |
Sant Singh KhalsaI have become perfect, meeting with the Giver of peace, and now, I lack nothing at all.
Manmohan SinghMeeting with the Giver of peace, I have become perfect and am deficient in nothing.
Manmohan Singh (Punjabi)ਆਰਾਮ-ਦੇਣਹਾਰ ਹਰੀ ਦੇ ਨਾਲ ਮਿਲਣ ਦੁਆਰਾ, ਮੈਂ ਮੁਕੰਮਲ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਭੀ ਚੀਜ ਦੀ ਕਮੀ ਨਹੀਂ।
Fareedkot Teekaਹਮ ਤੋ ਪੂਰਨ ਹੋਏ ਹੈਂ ਕਿਉਂਕਿ ਸੁਖ ਦਾਤਾ ਤੂੰ ਮਿਲਿਆ ਹੈਂ, ਇਸੀ ਤੇ ਅਬ ਕਿਸੀ ਬਾਤ ਸੇ ਹਮ (ਊਨ) ਖਾਲੀ ਨਹੀਂ ਹੈ॥
Prof. Sahib Singhਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ।ਪਦ ਅਰਥ ਹੋਇ = ਹੋ ਜਾਂਦਾ ਹੈ। ਊਨ = ਊਣਾ, ਮੁਥਾਜ। ਕਾਈ ਬਾਤਾ = ਕਿਸੇ ਗੱਲੇ।
SikhNet (Spanish)Cuando me encuentras, oh Ser Perfecto, no me quedo privado de nada;
ਤਤੁ ਸਾਰੁ ਪਰਮ ਪਦੁ ਪਾਇਆ; ਛੋਡਿ. ਨ ਕਤਹੂ ਜਾਤਾ ॥੩॥
tat saar param pad paaeaa; chhodd. na katahoo jaataa |3|
Sant Singh KhalsaI have obtained the essence of excellence, the supreme status; I shall not forsake it to go anywhere else. ||3||
Manmohan SinghI have obtained the sublime quintessence of the supreme status and forsaking it I go no where else.
Manmohan Singh (Punjabi)ਮੈਂ ਮਹਾਨ ਮਰਤਬੇ ਦੇ ਸ੍ਰੇਸ਼ਟ ਜੌਹਰ ਨੂੰ ਪਾ ਲਿਆ ਹੈ ਅਤੇ ਇਸ ਨੂੰ ਤਿਆਗ ਕੇ, ਮੈਂ ਹੋਰਸ ਕਿਧਰੇ ਨਹੀਂ ਜਾਂਦਾ।
Fareedkot Teekaਸ੍ਰੇਸ੍ਟ ਸੇ ਸ੍ਰੇਸਟ ਜੋ ਪਰਮਪਦੁ ਹੈ, ਸੋ ਹਮਨੇ ਪਾਇ ਲੀਆ ਹੈ। ਅਬ ਤਿਸ ਕੋ ਛੋਡ ਕਰ ਹਮਾਰਾ ਮਨ ਕਹੀਂ ਨਹੀਂ ਜਾਤਾ ਹੈ॥੩॥
Prof. Sahib Singhਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੩॥ਪਦ ਅਰਥ ਤਤੁ = ਮੂਲ, ਜਗਤ ਦਾ ਮੂਲ। ਸਾਰੁ = ਨਿਚੋੜ, ਅਸਲ ਜੀਵਨ-ਮਨੋਰਥ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਤਹੂ = ਕਿਸੇ ਹੋਰ ਪਾਸੇ ॥੩॥
SikhNet (Spanish)logro Tu Esencia de Excelencia, el más elevado Estado de Éxtasis, y si lo abandono me voy a la nada.(3)
ਬਰਨਿ. ਨ ਸਾਕਉ ਜੈਸਾ ਤੂ ਹੈ; ਸਾਚੇ ਅਲਖ ਅਪਾਰਾ ॥
baran. na saakau jaisaa too hai; saache alakh apaaraa |
Sant Singh KhalsaI cannot describe how You are, O True Lord, unseen, infinite,
Manmohan SinghO my True, Invisible and Infinite Lord, as Thou art, so I can describe Thee not.
Manmohan Singh (Punjabi)ਹੇ ਮੇਰੇ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ! ਜੇਹੋ ਜਿਹਾ ਤੂੰ ਹੈਂ, ਓਹੋ ਜੇਹਾ ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਹੇ ਸਾਚੇ ਅਲਖ ਅਪਾਰ! ਜੈਸਾ ਤੂੰ ਹੈਂ ਤੈਸਾ ਮੈਂ ਬਰਨਨ ਨਹੀਂ ਕਰ ਸਕਤਾ ਹਾਂ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ।ਪਦ ਅਰਥ ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਲਖ = ਹੇ ਅਲੱਖ! ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ।
SikhNet (Spanish)No Te puedo describir, oh Dios; eres mi Señor Infinito, Verdadero e Insondable.
ਅਤੁਲ ਅਥਾਹ ਅਡੋਲ ਸੁਆਮੀ; ਨਾਨਕ ਖਸਮੁ ਹਮਾਰਾ ॥੪॥੫॥
atul athaah addol suaamee; naanak khasam hamaaraa |4|5|
Sant Singh Khalsaimmeasurable, unfathomable and unmoving Lord. O Nanak, He is my Lord and Master. ||4||5||
Manmohan SinghO Nanak, my Master, is the immeasurable, Unfathomable and immovable Lord.
Manmohan Singh (Punjabi)ਹੇ ਨਾਨਕ! ਮੇਰਾ ਮਾਲਕ ਅਮਾਪ, ਬੇਥਾਹ ਅਤੇ ਅਹਿੱਲ ਸਾਹਿਬ ਹੈ।
Fareedkot Teeka(ਅਤੁਲ) ਕੋਈ ਤੇਰੇ ਸਮ ਨਹੀਂ ਵਾ ਬਿਚਾਰ ਸੇ ਪਰੇ ਅਥਾਹ ਔ ਅਡੋਲ ਹੈਂ ਤੂੰ ਹੇ ਸੁਆਮੀ! ਸ੍ਰੀ ਗੁਰੂ ਜੀ ਕਹਤੇ ਹੈਂ: ਔ ਤੂੰ ਐਸਾ ਹਮਾਰਾ ਖਸਮ ਹੈਂ॥੪॥੫॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ ॥੪॥੫॥ਪਦ ਅਰਥ ਅਤੁਲ = ਜਿਸ ਦੇ ਗੁਣਾਂ ਨੂੰ ਤੋਲਿਆ ਨਾਹ ਜਾ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਾਹ ਲੱਭ ਸਕੇ। ਥਾਹ = ਡੂੰਘਾਈ ॥੪॥੫॥
SikhNet (Spanish)Eres mi Único Maestro, Inmensurable, Incomparable e Inmutable.(4-5)