ੴ

ਸਿੱਖਬਾਣੀ · SikhBani

ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥

baabeehaa iv teree tikhaa na utarai je sau kareh pukaar
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1285 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਬਾਬੀਹਾ. ਇਵ ਤੇਰੀ ਤਿਖਾ, ਨ ਉਤਰੈ; ਜੇ ਸਉ ਕਰਹਿ ਪੁਕਾਰ ॥

baabeehaa. iv teree tikhaa, na utarai; je sau kareh pukaar |

Sant Singh KhalsaO rainbird, this is not the way to quench your thirst, even though you may cry out a hundred times.
Manmohan SinghO sparrow hawk, thy thirst is quenched not, even though you wail a hundred times.
Manmohan Singh (Punjabi)ਹੇ ਪਪੀਹੇ! ਇਸ ਤਰ੍ਹਾਂ ਤੇਰੀ ਪਿਆਸ ਨਹੀਂ ਬੁਝਣੀ, ਭਾਵੇਂ ਤੂੰ ਸੈਕੜੇ ਵਾਰੀ ਵਿਰਲਾਪ ਪਿਆ ਕਰੇ।
Fareedkot Teekaਹੇ ਚਾਤ੍ਰਿਕ ਜੀਵ! ਇਸ ਤਰਾਂ, ਭਾਵ ਖਾਲੀ ਪੁਕਾਰ ਕਰ ਤੇਰੀ ਤ੍ਰਿਖਾ ਉਤਰਤੀ ਨਹੀਂ, ਜੇ ਸੈਂਕੜੇ ਵੇਰੀ ਪੁਕਾਰ ਕਰੇਂ॥
Prof. Sahib Singhਹੇ (ਜੀਵ-) ਪਪੀਹੇ! ਜੇ ਤੂੰ ਸੌ ਵਾਰੀ ਤਰਲੇ ਲਏਂ ਤਾਂ ਭੀ ਇਸ ਤਰ੍ਹਾਂ ਤੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਨਹੀਂ ਸਕਦੀ,

ਪਦ ਅਰਥ ਇਵ = ਇਸ ਤਰ੍ਹਾਂ। ਤਿਖਾ = ਮਾਇਆ ਦੀ ਤ੍ਰਿਸ਼ਨਾ। ਸਉ = ਸੌ ਵਾਰੀ। ਕਰਹਿ ਪੁਕਾਰ = ਤੂੰ ਤਰਲੇ ਕਰੇਂ।

SikhNet (Spanish)Oh, Chatrik, esta no es la forma de clamar tu sed. Aunque llores y llores cientos de veces.

ਨਦਰੀ ਸਤਿਗੁਰੁ ਪਾਈਐ; ਨਦਰੀ ਉਪਜੈ ਪਿਆਰੁ ॥

nadaree satigur paaeeai; nadaree upajai piaar |

Sant Singh KhalsaBy God's Grace, the True Guru is found; by His Grace, love wells up.
Manmohan SinghBy God's Grace, the True Guru is attained to and by His grace, the Lord's love wells up.
Manmohan Singh (Punjabi)ਹਰੀ ਦੀ ਮਿਹਰ ਦੁਆਰਾ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ ਅਤੇ ਉਸ ਦੀ ਮਿਹਰ ਦੁਆਰਾ ਹੀ ਪ੍ਰਭੂ ਦੀ ਪ੍ਰੀਤ ਉਤਪੰਨ ਹੁੰਦੀ ਹੈ।
Fareedkot Teeka(ਨਦਰੀ) ਬ੍ਰਹਮ ਸ੍ਰਿਸ਼ਟੀ ਵਾਲਾ ਗੁਰੂ ਮਿਲੈ ਤੌ (ਨਦਰੀ) ਪਰਮੇਸਰ ਮੇਂ ਪਿਆਰ ਉਪਜਤਾ ਹੈ॥
Prof. Sahib Singh(ਕੇਵਲ) ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ, ਤੇ ਮੇਹਰ ਨਾਲ ਹੀ ਹਿਰਦੇ ਵਿਚ ਪਿਆਰ ਪੈਦਾ ਹੁੰਦਾ ਹੈ।

ਪਦ ਅਰਥ ਨਦਰੀ = ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਮਿਲਦਾ ਹੈ। ਉਪਜੈ = ਪੈਦਾ ਹੁੰਦਾ ਹੈ।

SikhNet (Spanish)Por la Gracia de Dios, el Guru Verdadero es encontrado y por Su Gracia el Amor crece.

ਨਾਨਕ. ਸਾਹਿਬੁ ਮਨਿ ਵਸੈ; ਵਿਚਹੁ ਜਾਹਿ ਵਿਕਾਰ ॥੨॥

naanak. saahib man vasai; vichahu jaeh vikaar |2|

Sant Singh KhalsaO Nanak, when the Lord and Master abides in the mind, corruption and evil leave from within. ||2||
Manmohan SinghNanak, if the Lord abides in man's mind, then the sins flee from within him.
Manmohan Singh (Punjabi)ਨਾਨਕ ਜੇਕਰ ਸੁਆਮੀ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ ਤਾਂ ਉਸ ਦੇ ਅੰਦਰੋਂ ਪਾਪ ਦੋੜ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਮਨ ਮੇਂ ਬਸਤਾ ਹੈ ਤੌ ਸਭ ਵਿਕਾਰ ਬੀਚ ਸੇ ਚਲੇ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਜਦੋਂ ਆਪਣੀ ਮੇਹਰ ਨਾਲ) ਮਾਲਕ-ਪ੍ਰਭੂ (ਜੀਵ ਦੇ) ਮਨ ਵਿਚ ਆ ਵੱਸਦਾ ਹੈ ਤਾਂ (ਉਸ ਦੇ ਅੰਦਰੋਂ) ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ॥੨॥

ਪਦ ਅਰਥ ਮਨਿ = ਮਨ ਵਿਚ। ਜਾਹਿ = ਦੂਰ ਹੋ ਜਾਂਦੇ ਹਨ ॥੨॥

SikhNet (Spanish)Oh, dice Nanak, cuando el Señor y Maestro habita en al mente, la maldad y la corrupción abandonan el interior. (2)
Answers quote the Granth verbatim with Ang citations. AI commentary is not Gurbani and not a religious ruling.