ੴ

ਸਿੱਖਬਾਣੀ · SikhBani

ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥

eik jainee ujharr paae dhurahu khuaaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1285 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਇਕਿ ਜੈਨੀ. ਉਝੜ ਪਾਇ; ਧੁਰਹੁ ਖੁਆਇਆ ॥

eik jainee. ujharr paae; dhurahu khuaaeaa |

Sant Singh KhalsaSome are Jains, wasting their time in the wilderness; by their pre-ordained destiny, they are ruined.
Manmohan SinghSome are Jains, who wander in wilderness, They are wasted away by the Primal Being
Manmohan Singh (Punjabi)ਕਈ ਜੈਨੀ ਹਨ, ਜੋ ਬੀਆਬਾਨ ਅੰਦਰ ਭਟਕਦੇ ਹਨ। ਉਨ੍ਹਾਂ ਨੂੰ ਆਦਿ ਪੁਰਖ ਨੇ ਬਰਬਾਦ ਕਰ ਛੱਡਿਆ ਹੈ।
Fareedkot Teekaਇਕ ਜੈਨੀ ਔਝੜ ਪਾਇ ਕਰ ਤਿਨ ਕੋ ਮੁਢੋਂ ਹੀ ਭੁਲਾਇ ਦੀਆ ਹੈ॥
Prof. Sahib Singhਕਈ ਬੰਦੇ (ਜੋ) ਜੈਨੀ (ਅਖਵਾਂਦੇ ਹਨ) ਪ੍ਰਭੂ ਨੇ ਔਝੜੇ ਪਾ ਕੇ ਮੁੱਢ ਤੋਂ ਹੀ ਕੁਰਾਹੇ ਪਾ ਦਿੱਤੇ ਹਨ;

ਪਦ ਅਰਥ ਧੁਰਹੁ = ਮੁੱਢ ਤੋਂ ਹੀ। ਉਝੜ = ਉਜਾੜ ਵਾਲੇ ਰਾਹੇ, ਜੀਵਨ ਦੇ ਗ਼ਲਤ ਰਸਤੇ ਉਤੇ। ਖੁਆਇਆ = ਸਹੀ ਰਾਹ ਤੋਂ ਖੁੰਝਾਏ ਹੋਏ ਹਨ।

SikhNet (Spanish)Algunos como los Yains pierden su tiempo en los bosques salvajes y debido a su destino son arruinados.

ਤਿਨ ਮੁਖਿ. ਨਾਹੀ ਨਾਮੁ; ਨ ਤੀਰਥਿ ਨੑਾਇਆ ॥

tin mukh. naahee naam; na teerath naaeaa |

Sant Singh KhalsaThe Naam, the Name of the Lord, is not on their lips; they do not bathe at sacred shrines of pilgrimage.
Manmohan SinghIn their mouth is not the Lord's Name and they bathe not at the place of pilgrimage.
Manmohan Singh (Punjabi)ਉਨ੍ਹਾਂ ਦੇ ਮੂੰਹ ਵਿੱਚ ਪ੍ਰਭੂ ਦਾ ਨਾਮ ਨਹੀਂ ਅਤੇ ਉਹ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਲਈ ਕਰਦੇ।
Fareedkot Teekaਤਿਨ ਕੇ ਮੁਖ ਮੇਂ ਨਾਮ ਨਹੀਂ ਹੈ ਔਰ ਨਾਂ ਹੀ ਤਿਨੋਂ ਨੇ ਤੀਰਥ ਮੇਂ ਨਾਵਣਾ ਕੀਆ ਹੈ॥
Prof. Sahib Singhਉਹਨਾਂ ਦੇ ਮੂੰਹ ਵਿਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ, ਨਾਹ ਹੀ ਉਹ (ਪ੍ਰਭੂ) ਤੀਰਥ ਉਤੇ ਇਸ਼ਨਾਨ ਕਰਦੇ ਹਨ;

ਪਦ ਅਰਥ ਤੀਰਥਿ = ਪ੍ਰਭੂ-ਤੀਰਥ ਉਤੇ (ਵੇਖੋ ਪਉੜੀ ੧੮, ਸਤਰ ੪)। ਮੁਖਿ = ਮੂੰਹ ਵਿਚ।

SikhNet (Spanish)El Naam, el Nombre del Señor no se encuentra en sus labios y no se bañan en los santuarios de peregrinos,

ਹਥੀ. ਸਿਰ ਖੋਹਾਇ ਨ; ਭਦੁ ਕਰਾਇਆ ॥

hathee. sir khohaae na; bhad karaaeaa |

Sant Singh KhalsaThey pull out their hair with their hands, instead of shaving.
Manmohan SinghThey pluck their head-hair with their hands and shave not their heads.
Manmohan Singh (Punjabi)ਉਹ ਆਪਣੇ ਸਿਰ ਦੇ ਵਾਲਾ ਨੂੰ ਹੱਥਾਂ ਨਾਲ ਪੁਟਦੇ ਹਨ ਅਤੇ ਆਪਣੇ ਸਿਰਾਂ ਨੂੰ ਮੁੰਨਦੇ ਨਹੀਂ।
Fareedkot Teekaਹਥੋਂ ਸੇ ਸਿਰ ਕੋ ਖੁਹਾਵਤੇ ਹੈਂ ਅਰ ਮੁੰਡਨ ਨਹੀਂ ਕਰਾਇਆ ਹੈ॥
Prof. Sahib Singhਉਹ ਸਿਰ ਮੁਨਾਂਦੇ ਨਹੀਂ ਹਨ; ਹੱਥਾਂ ਨਾਲ ਸਿਰ (ਦੇ ਵਾਲ) ਪੁੱਟ ਲੈਂਦੇ ਹਨ;

ਪਦ ਅਰਥ ਭਦੁ = ਸਿਰ ਮੁਨਾਣਾ। ਹਥੀ = ਹਥੀਂ, ਹੱਥਾਂ ਨਾਲ ਹੀ।

SikhNet (Spanish)con sus manos se arrancan el cabello, en vez de rasurarse.

ਕੁਚਿਲ ਰਹਹਿ ਦਿਨ ਰਾਤਿ; ਸਬਦੁ. ਨ ਭਾਇਆ ॥

kuchil raheh din raat; sabad. na bhaaeaa |

Sant Singh KhalsaThey remain unclean day and night; they do not love the Word of the Shabad.
Manmohan SinghThey remain filthy day and night, and love not the Lord's Name.
Manmohan Singh (Punjabi)ਉਹ ਦਿਨ ਅਤੇ ਰੈਣ ਗੰਦੇ ਰਹਿੰਦੇ ਹਨ ਅਤੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਕਰਦੇ।
Fareedkot Teekaਰਾਤ੍ਰਿ ਦਿਨ ਕੁਚੀਲ ਰਹਿਤੇ ਹੈਂ ਔਰ ਤਿਨ ਕੋ (ਸਬਦੁ) ਬੇਦ ਮਾਰਗ ਨਹੀਂ ਭਾਇਆ ਹੈ॥
Prof. Sahib Singhਦਿਨ ਰਾਤ ਗੰਦੇ ਰਹਿੰਦੇ ਹਨ; ਉਹਨਾਂ ਨੂੰ ਗੁਰ-ਸ਼ਬਦ ਚੰਗਾ ਨਹੀਂ ਲੱਗਦਾ।

ਪਦ ਅਰਥ ਕੁਚਿਲ = ਗੰਦੇ। ਭਾਇਆ = ਚੰਗਾ ਲੱਗਾ।

SikhNet (Spanish)Sucios permanecen día y noche sin amor en la Palabra del Shabd,

ਤਿਨ ਜਾਤਿ ਨ ਪਤਿ. ਨ ਕਰਮੁ; ਜਨਮੁ ਗਵਾਇਆ ॥

tin jaat na pat. na karam; janam gavaaeaa |

Sant Singh KhalsaThey have no status, no honor, and no good karma. They waste away their lives in vain.
Manmohan SinghThey have no caste, nor honour and good deeds. Their life they waste away in vain.
Manmohan Singh (Punjabi)ਉਨ੍ਹਾਂ ਦੀ ਕੋਈ ਜਾਤੀ ਨਹੀਂ ਨਾਂ ਹੀ ਇਜਤ ਆਬਰੂ ਅਤੇ ਚੰਗੇ ਅਮਲ ਹਨ। ਆਪਣਾ ਜੀਵਨ ਉਹ ਵਿਅਰਥ ਗੁਆ ਲੈਂਦੇ ਹਨ।
Fareedkot Teekaਤਿਨ ਕੀ ਨਾ ਕੋਈ ਜਾਤ ਹੈ ਔਰ ਨਾ (ਪਤਿ) ਪਤਿਸ੍ਟਾ ਹੈ ਔਰ ਨਾ ਕੋਈ ਉਤਮੁ ਹੈ, ਤਿਨੋਂ ਨੇ ਬੇਅਰਥ ਹੀ ਜਨਮੁ ਗਵਾਇ ਲੀਆ ਹੈ॥
Prof. Sahib Singhਇਹ ਲੋਕ ਜਨਮ (ਵਿਅਰਥ ਹੀ) ਗਵਾਂਦੇ ਹਨ, ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤਿ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ;

ਪਦ ਅਰਥ ਪਤਿ = ਇੱਜ਼ਤ।

SikhNet (Spanish)desperdiciando sus vidas, sin honor ni elevación espiritual, ni buen Karma.

ਮਨਿ ਜੂਠੈ ਵੇਜਾਤਿ; ਜੂਠਾ ਖਾਇਆ ॥

man jootthai vejaat; jootthaa khaaeaa |

Sant Singh KhalsaTheir minds are false and impure; that which they eat is impure and defiled.
Manmohan SinghTheir minds are spoiled and impure and they eat others leavings.
Manmohan Singh (Punjabi)ਉਨ੍ਹਾਂ ਦੇ ਹਿਰਦੇ ਗੰਦੇ ਅਤੇ ਅਪਵਿੱਤਰ ਹਨ ਅਤੇ ਉਹ ਹੋਰਨਾ ਦਾ ਬਚਿਆ ਖੁਚਿਆ ਖਾਦੇ ਹਨ।
Fareedkot Teekaਮਨ ਕੇ ਜੂਠੇ ਔਰ ਵੇਜਾਤ ਅਰਥਾਤ ਪਰਮੇਸ੍ਵਰ ਸੇ ਮਨਮੁਖ ਹੈਂ, ਤਿਨੋਂ ਨੇ ਜੂਠਾ ਭੋਜਨੁ, ਭਾਵ ਸੇਸ ਰਹਾ ਹੂਆ ਮਾਂਗ ਕਰ ਖਾਇਆ ਹੈ॥
Prof. Sahib Singhਇਹ ਕੁਜਾਤੀ ਲੋਕ ਮਨੋਂ ਭੀ ਜੂਠੇ ਹਨ ਤੇ ਜੂਠਾ ਭੋਜਨ ਹੀ ਖਾਂਦੇ ਹਨ।

ਪਦ ਅਰਥ ਵੇਜਾਤਿ = ਕੁਜਾਤਿ ਮਨੁੱਖ। ਮਨਿ ਜੂਠੈ = ਜੂਠੇ ਮਨ ਦੇ ਕਾਰਨ, ਨਾਮ-ਹੀਣ ਮਨ ਦੇ ਕਾਰਨ।

SikhNet (Spanish)Sus mentes permanecen impuras y falsas y lo que comen también es impuro.

ਬਿਨੁ ਸਬਦੈ ਆਚਾਰੁ; ਨ ਕਿਨ ਹੀ ਪਾਇਆ ॥

bin sabadai aachaar; na kin hee paaeaa |

Sant Singh KhalsaWithout the Shabad, no one achieves a lifestyle of good conduct.
Manmohan SinghWithout the Lord's Name, no one is ever blessed with good conduct.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗੈਰ, ਕਦੇ ਕਿਸੇ ਨੂੰ ਚੰਗਾ ਚਾਲ-ਚਲਣ ਪਰਾਪਤ ਨਹੀਂ ਹੁੰਦਾ।
Fareedkot Teekaਗੁਰ ਸਬਦ ਕੇ (ਆਚਾਰੁ) ਕਰਤਬ੍ਯ ਸੇ ਬਿਨਾਂ ਪਰਮੇਸ੍ਵਰ ਕੋ ਕਿਸੀ ਨੇ ਨਹੀਂ ਪਾਇਆ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਭੀ ਚੰਗੀ ਰਹਿਣੀ ਨਹੀਂ ਲੱਭੀ।

ਪਦ ਅਰਥ ਆਚਾਰੁ = ਚੰਗੀ ਰੀਹਣੀ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ ' ਿ ' ਉੱਡ ਗਈ)।

SikhNet (Spanish)Sin el Shabd, nadie logra una vida de buena conducta.

ਗੁਰਮੁਖਿ ਓਅੰਕਾਰਿ; ਸਚਿ ਸਮਾਇਆ ॥੧੬॥

guramukh oankaar; sach samaaeaa |16|

Sant Singh KhalsaThe Gurmukh is absorbed in the True Lord God, the Universal Creator. ||16||
Manmohan SinghBy the Guru's grace, the mortal merges in the True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਸੱਚੇ ਸੁਆਮੀ ਅਠੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਮਨੁ ਓਅੰਕਾਰ ਰੂਪ ਸਚੇ ਮੇਂ ਸਮਾਇਆ ਹੈ॥੧੬॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿਚ ਟਿਕਿਆ ਰਹਿੰਦਾ ਹੈ ॥੧੬॥

ਪਦ ਅਰਥ ਓਅੰਕਾਰਿ = ਅਕਾਲ ਪੁਰਖ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧੬॥

SikhNet (Spanish)El Gurmukj vive absorto en el Verdadero Señor Dios, el Creador del Universo. (16)
Answers quote the Granth verbatim with Ang citations. AI commentary is not Gurbani and not a religious ruling.