ਮਾਰੂ ਮਹਲਾ ੧ ॥
maaroo mahalaa 1 | Ang 1036
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਆਪੇ ਆਪੁ ਉਪਾਇ ਨਿਰਾਲਾ ॥
aape aap upaae niraalaa | Ang 1036
Sant Singh KhalsaHe Himself created the creation, remaining unattached.
Manmohan SinghCreating the world, all by Himself remains detached.
Manmohan Singh (Punjabi)ਸੰਸਾਰ ਨੂੰ ਖ਼ੁਦ-ਬ-ਖ਼ੁਦ ਰੱਚ ਕੇ ਸੁਆਮੀ ਆਪ ਨਿਰਲੇਪ ਰਹਿੰਦਾ ਹੈ।
Fareedkot Teekaਆਪੇ ਆਪ ਹੀ ਜਗਤ ਕੋ ਉਪਾਇਕੈ ਨਿਰਾਲਾ ਹੋਇ ਰਹਿਆ ਹੈ॥
Prof. Sahib Singh(ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ।ਪਦ ਅਰਥ ਆਪੁ = ਆਪਣੇ ਆਪ ਨੂੰ। ਨਿਰਾਲਾ = ਵੱਖਰਾ, ਨਿਰਲੇਪ।
SikhNet (Spanish)El Dios Desapegado se crea a Sí Mismo,
ਸਾਚਾ ਥਾਨੁ ਕੀਓ ਦਇਆਲਾ ॥
saachaa thaan keeo deaalaa | Ang 1036
Sant Singh KhalsaThe Merciful Lord has established His True Home.
Manmohan SinghThe Merciful Master has established His True abode.
Manmohan Singh (Punjabi)ਮਿਹਰਬਾਨ ਮਾਲਕ ਨੇ ਆਪਣਾ ਸੱਚਾ ਟਿਕਾਣਾ ਸਥਾਪਨ ਕੀਤਾ।
Fareedkot Teekaਸਾਚਾ ਥਾਂਨ ਵੈਕੁੰਠ ਵਾ ਸਾਧ ਸੰਗ ਹੇ ਦਿਆਲ! ਤੈਨੇ ਕੀਆ ਹੈ॥
Prof. Sahib Singhਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ।ਪਦ ਅਰਥ ਸਾਚਾ = ਸਦਾ-ਥਿਰ ਪ੍ਰਭੂ।
SikhNet (Spanish)también, ese Ser Compasivo crea Su Verdadero Recinto
ਪਉਣ ਪਾਣੀ ਅਗਨੀ ਕਾ ਬੰਧਨੁ; ਕਾਇਆ ਕੋਟੁ ਰਚਾਇਦਾ ॥੧॥
paun paanee aganee kaa bandhan; kaaeaa kott rachaaeidaa |1| Ang 1036
Sant Singh KhalsaBinding together air, water and fire, He created the fortress of the body. ||1||
Manmohan SinghBinding together air, water and fire, He has created the body fortress.
Manmohan Singh (Punjabi)ਹਵਾ, ਜਲ ਅਤੇ ਅੱਗ ਨੂੰ ਇਕੱਠੇ ਬੰਨ੍ਹ ਕੇ, ਉਸ ਨੇ ਦੇਹ ਕਿਲ੍ਹੇ ਨੂੰ ਰਚਿਆ ਹੈ।
Fareedkot Teekaਪਉਣ, ਪਾਣੀ ਤਥਾ ਅਗਨੀ ਕਾ (ਬੰਧਨੁ) ਇਕਠਾ ਕਰ ਕੇ ਕਾਇਆਂ ਰੂਪ ਕੋਟ ਕੋ ਤੂੰ ਰਚਾਇੰਦਾ ਹੈਂ॥੧॥
Prof. Sahib Singhਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ ॥੧॥ਪਦ ਅਰਥ ਬੰਧਨੁ = ਮੇਲ। ਕੋਟੁ = ਕਿਲ੍ਹਾ ॥੧॥
SikhNet (Spanish)y mantiene el aire, el agua y el fuego juntos, creando de ellos la fortaleza del cuerpo.(1)
ਨਉ ਘਰ ਥਾਪੇ; ਥਾਪਣਹਾਰੈ ॥
nau ghar thaape; thaapanahaarai | Ang 1036
Sant Singh KhalsaThe Creator established the nine gates.
Manmohan SinghTo it the Creator has fixed the nine doors.
Manmohan Singh (Punjabi)ਇਸ ਨੂੰ ਸਿਰਜਣਹਾਰ ਨੇ ਨੌ ਦਰਵਾਜ਼ੇ ਲਾਏ ਹਨ।
Fareedkot Teekaਨਉਂ (ਘਰ) ਗੋਲਕਾ ਥਾਪਨਹਾਰੇ ਤੈਨੇਂ ਬਨਾਏ ਹੈਂ॥
Prof. Sahib Singhਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦ੍ਰੇ) ਬਣਾਏ ਹਨ।ਪਦ ਅਰਥ ਘਰ = ਗੋਲਕਾਂ, ਇੰਦ੍ਰੇ। ਥਾਪਣਹਾਰੈ = ਬਣਾਣ ਦੀ ਸਮਰੱਥਾ ਰੱਖਣ ਵਾਲੇ ਨੇ।
SikhNet (Spanish)Ahí, el Señor Creador instaló las nueve puertas y dentro de la Décima,
ਦਸਵੈ ਵਾਸਾ; ਅਲਖ ਅਪਾਰੈ ॥
dasavai vaasaa; alakh apaarai | Ang 1036
Sant Singh KhalsaIn the Tenth Gate, is the dwelling of the infinite, unseen Lord.
Manmohan SinghIn the Tenth gate is the abode of the Indiscernible Infinite Lord.
Manmohan Singh (Punjabi)ਦਸਮ ਦੁਆਰ ਦੇ ਅੰਦਰ ਅਦ੍ਰਿਸ਼ਟ ਅਤੇ ਅਨੰਤ ਪ੍ਰਭੂ ਦਾ ਨਿਵਾਸ ਅਸਥਾਨ ਹੈ।
Fareedkot Teekaਹੇ ਅਲਖ ਅਪਾਰ! ਤੇਰਾ ਦਸਵੇਂ ਦੁਆਰ ਮੇਂ ਵਾਸਾ ਹੈ॥
Prof. Sahib Singhਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ।ਪਦ ਅਰਥ ਦਸਵੈ = ਦਸਵੇਂ ਘਰ ਵਿਚ, ਦਸਵੇਂ ਦੁਆਰ ਵਿਚ। ਅਪਾਰੈ = ਅਪਾਰ (ਪ੍ਰਭੂ) ਦਾ।
SikhNet (Spanish)vive Él, el Infinito e Insondable Señor.
ਸਾਇਰ ਸਪਤ ਭਰੇ ਜਲਿ ਨਿਰਮਲਿ; ਗੁਰਮੁਖਿ. ਮੈਲੁ, ਨ ਲਾਇਦਾ ॥੨॥
saaeir sapat bhare jal niramal; guramukh. mail, na laaeidaa |2| Ang 1036
Sant Singh KhalsaThe seven seas are overflowing with the Ambrosial Water; the Gurmukhs are not stained with filth. ||2||
Manmohan SinghThe seven seas of the Lord-conscious being are brimful with the Immaculate water of God's Name and to them filth attaches not.
Manmohan Singh (Punjabi)ਪ੍ਰਭੂ ਨੂੰ ਜਾਨਣ ਵਾਲੇ ਦੇ ਸੱਤੇ ਸਮੁੰਦਰ, ਵਾਹਿਗੁਰੂ ਦੇ ਨਾਮ ਦੇ ਪਵਿੱਤ੍ਰ ਪਾਣੀ ਨਾਲ ਪਰੀਪੂਰਨ ਹਨ, ਅਤੇ ਉਨ੍ਹਾਂ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ।
Fareedkot Teekaਮਨ, ਬੁਧੀ ਔ ਪੰਚੇ ਗਿਆਨ ਇੰਦਰੇ ਜਿਨ ਕੇ ਤੇਰੇ ਜਸ ਰੂਪ ਨਿਰਮਲ ਜਲ ਨਾਲ ਭਰੇ ਹੂਏ ਹੈਂ, ਤਿਨ ਗੁਰਮੁਖੋਂ ਕੋ ਪਾਪੋਂ ਰੂਪ ਮੈਲ ਨਹੀਂ ਲਾਉਤਾ ਹੈਂ॥੨॥
Prof. Sahib Singh(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ-ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ॥੨॥ਪਦ ਅਰਥ ਸਾਇਰ = ਸਮੁੰਦਰ। ਸਪਤ = ਸੱਤ। ਸਪਤ ਸਾਇਰ = (ਕਾਇਆ ਕੋਟ ਦੇ) ਸੱਤ ਸਮੁੰਦਰ (ਪੰਜ-ਗਿਆਨ ਇੰਦ੍ਰੇ, ਮਨ ਅਤੇ ਬੱਧ)। ਜਲਿ ਨਿਰਮਲਿ = (ਨਾਮ ਦੇ) ਨਿਰਮਲ ਜਲ ਨਾਲ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ॥੨॥
SikhNet (Spanish)Sí, los siete mares de la Conciencia de Dios, desparraman el Néctar del Señor y sus manchas desaparecen.(2)
ਰਵਿ ਸਸਿ ਦੀਪਕ ਜੋਤਿ ਸਬਾਈ ॥
rav sas deepak jot sabaaee | Ang 1036
Sant Singh KhalsaThe lamps of the sun and the moon fill all with light.
Manmohan SinghIn the lamps of the sun and the moon, the entire light is Thine Lord.
Manmohan Singh (Punjabi)ਸੂਰਜ ਅਤੇ ਚੰਦ ਦੇ ਦੀਵੀਆਂ ਅੰਦਰ ਸਮੂਹ ਪ੍ਰਕਾਸ਼ ਤੈਡਾਂ ਹੀ ਹੈ, ਹੇ ਪ੍ਰਭੂ।
Fareedkot Teekaਹੇ ਸਚੇ! ਸੂਰਜ ਚੰਦ ਦੀਵੇ ਕੀਏ ਹੈ ਤੈਨੇ, ਤਿਨ ਸਭ ਮੇਂ ਤੇਰੀ ਹੀ ਜੋਤ ਆਈ ਹੂਈ ਹੈ॥
Prof. Sahib Singhਪਰਮਾਤਮਾ ਨੇ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾਏ ਹਨ। ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ।ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਸਬਾਈ = ਸਾਰੀ।
SikhNet (Spanish)El sol y la luna derivan su luz de Dios.
ਆਪੇ ਕਰਿ ਵੇਖੈ ਵਡਿਆਈ ॥
aape kar vekhai vaddiaaee | Ang 1036
Sant Singh KhalsaCreating them, He beholds His own glorious greatness.
Manmohan SinghCreating them, Thou witness Thy own glory.
Manmohan Singh (Punjabi)ਉਨ੍ਹਾਂ ਨੂੰ ਰੱਚ ਕੇ ਤੂੰ ਆਪਣੀ ਨਿੱਜ ਦੀ ਪ੍ਰਭਤਾ ਨੂੰ ਤੱਕਦਾ ਹੈਂ।
Fareedkot Teekaਆਪ ਹੀ ਇਛਾ ਅਨੁਸਾਰ ਸੰਸਾਰ ਕੋ ਕਰ ਕੇ ਦੇਖਤਾ ਹੈਂ॥
Prof. Sahib Singhਉਹ ਪਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ।
SikhNet (Spanish)Sí, es Él Quien los ha creado y atestigua Su Propia Gloria,
ਜੋਤਿ ਸਰੂਪ ਸਦਾ ਸੁਖਦਾਤਾ; ਸਚੇ ਸੋਭਾ ਪਾਇਦਾ ॥੩॥
jot saroop sadaa sukhadaataa; sache sobhaa paaeidaa |3| Ang 1036
Sant Singh KhalsaThe Giver of peace is forever the embodiment of Light; from the True Lord, glory is obtained. ||3||
Manmohan SinghThe Peace-giving Lord is ever the Embodiment of Light and meeting with that True Lord man obtains glory.
Manmohan Singh (Punjabi)ਆਰਾਮ-ਬਖਸ਼ਣਹਾਰ ਸੁਆਮੀ ਸਦੀਵ ਹੀ ਪ੍ਰਕਾਸ਼ ਦਾ ਪੰਜ ਹੈ ਅਤੇ ਉਸ ਸੱਚੇ ਸਾਈਂ ਨਾਲ ਮਿਲ ਕੇ ਇਨਸਾਨ ਪ੍ਰਭਤਾ ਪਾਉਂਦਾ ਹੈ।
Fareedkot Teekaਹੇ ਜੋਤ ਸਰੂਪ! ਤੂੰ ਸਦਾ ਹੀ ਸੁਖੋਂ ਕਾ ਦਾਤਾ ਹੈਂ। ਜੋ ਤੇਰੀ ਸਰਣ ਹੂਆ ਹੈ, ਸੋ ਹੇ ਸਚੇ! ਤੇਰੇ ਮੇਂ ਅਭੇਦ ਹੋਇਕੈ ਸੋਭਾ ਕੋ ਪਾਵਤਾ ਹੈ॥੩॥
Prof. Sahib Singhਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ॥੩॥
SikhNet (Spanish)pues Él es la Encarnación de la Luz, nuestro Dios Dador de Éxtasis y bendice a los seres verdaderos con Gloria.(3)
ਗੜ ਮਹਿ; ਹਾਟ ਪਟਣ ਵਾਪਾਰਾ ॥
garr meh; haatt pattan vaapaaraa | Ang 1036
Sant Singh KhalsaWithin the fortress are the stores and markets; the business is transacted there.
Manmohan SinghWithin the body fortress are the cities and shop and the business is transacted there.
Manmohan Singh (Punjabi)ਦੇਹ ਦੇ ਕਿਲ੍ਹੇ ਅੰਦਰ ਸ਼ਹਿਰ ਅਤੇ ਦੁਕਾਨਾਂ ਹਨ ਅਤੇ ਓਥੇ ਵਣਜ ਵਾਪਾਰ ਹੁੰਦਾ ਹੈ।
Fareedkot Teekaਸਰੀਰ ਰੂਪੀ ਪਟਣ ਤਿਸ ਮੇਂ ਇੰਦ੍ਰੇ ਰੂਪ ਹਟੀਓਂ ਕਾ ਬਜਾਰੁ ਹੈ, (ਗੜ) ਕਿਲਾ ਦਸਵਾਂ ਦੁਆਰ ਹੈ॥
Prof. Sahib Singh(ਪ੍ਰਭੂ ਦੇ ਰਚੇ ਹੋਏ ਇਸ ਸਰੀਰ-) ਕਿਲ੍ਹੇ ਵਿਚ (ਗਿਆਨ-ਇੰਦ੍ਰੇ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ।ਪਦ ਅਰਥ ਗੜ = ਕਿਲ੍ਹਾ। ਪਟਣ = ਸ਼ਹਿਰ।
SikhNet (Spanish)En la fortaleza del cuerpo están los pueblos, también las tiendas
ਪੂਰੈ ਤੋਲਿ; ਤੋਲੈ ਵਣਜਾਰਾ ॥
poorai tol; tolai vanajaaraa | Ang 1036
Sant Singh KhalsaThe Supreme Merchant weighs with the perfect weights.
Manmohan SinghThe Merchant, my God. weighs His wares with the sterling weights.
Manmohan Singh (Punjabi)ਮੇਰਾ ਵਾਹਿਗੁਰੂ, ਸਦਾਗਰ, ਖਰੇ ਵੱਟਿਆ ਨਾਲ ਆਪਣੀ ਵਾਸਤੂ ਨੂੰ ਹਾੜਦਾ ਹੈ।
Fareedkot Teekaਅੰਤਹਿਕਰਣ ਜਗ੍ਯਾਸੂ ਵਣਜਾਰਾ ਪੂਰੇ ਤੋਲ ਤੋਲਤਾ ਹੈ, ਭਾਵ ਜੋ ਯਥਾਰਥ ਵਿਚਾਰ ਕਰਤਾ ਹੈ॥
Prof. Sahib Singh(ਪ੍ਰਭੂ ਦਾ ਨਾਮ ਹੀ ਇਕ ਐਸਾ ਤੋਲ ਹੈ ਜਿਸ ਦੀ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ, ਇਸ) ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋਲਦਾ ਹੈ।ਪਦ ਅਰਥ ਤੋਲਿ = ਤੋਲ ਨਾਲ।
SikhNet (Spanish)y el comercio se desarrollan ahí,
ਆਪੇ ਰਤਨੁ ਵਿਸਾਹੇ ਲੇਵੈ; ਆਪੇ ਕੀਮਤਿ ਪਾਇਦਾ ॥੪॥
aape ratan visaahe levai; aape keemat paaeidaa |4| Ang 1036
Sant Singh KhalsaHe Himself buys the jewel, and He Himself appraises its value. ||4||
Manmohan SinghThe Lord himself purchases the emerald and Himself evaluates its worth.
Manmohan Singh (Punjabi)ਸੁਆਮੀ ਆਪ ਹੀ ਮਾਣਕ ਨੂੰ ਖਰੀਦਦਾ ਹੈ ਅਤੇ ਆਪ ਹੀ ਇਸ ਦਾ ਮੁਲ ਪਾਉਂਦਾ ਹੈ।
Fareedkot Teekaਸੋ ਆਪ ਹੀ ਰਤਨ ਵੈਰਾਗ ਕੋ ਖਰੀਦ ਲੇਤਾ ਹੈ ਔ ਆਪ ਹੀ ਵੈਰਾਗ ਸਰੂਪ ਕੀ ਕੀਮਤ ਪਾਵਤਾ ਹੈ, ਭਾਵ ਯਥਾਰਥ ਬੋਧੁ ਪਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ (ਠੀਕ) ਮੁੱਲ ਪਾਂਦਾ ਹੈ ॥੪॥ਪਦ ਅਰਥ ਵਿਸਾਹੇ = ਖ਼ਰੀਦਦਾ ਹੈ ॥੪॥
SikhNet (Spanish)y mira, nuestro Señor Mercader, evalúa Sus Activos en la Balanza de la Verdad. (4)
ਕੀਮਤਿ ਪਾਈ ਪਾਵਣਹਾਰੈ ॥
keemat paaee paavanahaarai | Ang 1036
Sant Singh KhalsaThe Appraiser appraises its value.
Manmohan SinghThe Appraiser Himself appraises the Thing.
Manmohan Singh (Punjabi)ਮੁਲ ਪਾਉਣਹਾਰ ਖ਼ੁਦ ਹੀ ਚੀਜ਼ ਦਾ ਮੁਲ ਪਾਉਂਦਾ ਹੈ।
Prof. Sahib Singhਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ।
SikhNet (Spanish)Él Mismo da valor al Nombre, y mira, tan Independiente es Él que Su Tesoro es Inagotable.
ਵੇਪਰਵਾਹ ਪੂਰੇ ਭੰਡਾਰੈ ॥
veparavaah poore bhanddaarai | Ang 1036
Sant Singh KhalsaThe Independent Lord is overflowing with His treasures.
Manmohan SinghBrimful are the treasures of the care-free Lord.
Manmohan Singh (Punjabi)ਪਰੀਪੂਰਨ ਹਨ ਖ਼ਜ਼ਾਨੇ ਮੁਛੰਦਗੀ-ਰਹਿਤ ਸੁਆਮੀ ਦੇ।
Fareedkot Teekaਹੇ ਵੇ ਪ੍ਰਵਾਹ! ਜੋ ਜੀਵ ਕੀਮਤ ਪਾਵਣੇਹਾਰੇ ਨੇ ਜਬ ਕੀਮਤ ਪਾਈ ਤੇਰੇ ਪੂਰੇ ਭੰਡਾਰੇ ਕੀ, ਤਬ ਐਸੇ ਜਾਨਾ॥
Prof. Sahib Singh(ਜਿਸ ਨੂੰ ਇਹ ਸਮਝ ਦੇਂਦਾ ਹੈ ਉਹ) ਉਸ ਵੇ-ਪਰਵਾਹ ਪਰਮਾਤਮਾ ਦੇ ਭਰੇ ਖ਼ਜ਼ਾਨੇ ਵਿਚੋਂ ਨਾਮ-ਰਤਨ ਪ੍ਰਾਪਤ ਕਰਦਾ ਹੈ।ਪਦ ਅਰਥ ਭੰਡਾਰੈ = ਖ਼ਜ਼ਾਨੇ ਵਿਚ।
SikhNet (Spanish)Él mantiene todos los Poderes en Sus Manos
ਸਰਬ ਕਲਾ ਲੇ ਆਪੇ ਰਹਿਆ; ਗੁਰਮੁਖਿ ਕਿਸੈ ਬੁਝਾਇਦਾ ॥੫॥
sarab kalaa le aape rahiaa; guramukh kisai bujhaaeidaa |5| Ang 1036
Sant Singh KhalsaHe holds all powers, He is all-pervading; how few are those who, as Gurmukh, understand this. ||5||
Manmohan SinghHolding all the powers in His Hand, the Lord Himself is pervading every where, By the Guru's grace only few understand this.
Manmohan Singh (Punjabi)ਸਾਰੀਆਂ ਸ਼ਕਤੀਆਂ ਆਪਣੇ ਹੱਥ ਵਿੱਚ ਰੱਖ ਕੇ, ਸਾਈਂ ਖੁਦ ਹੀ ਸਾਰੇ ਰਮ ਰਹਿਆ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।
Fareedkot Teekaਸਰਬ ਸਕਤੀਆਂ ਕੋ ਲੈ ਕੇ ਆਪ ਹੀ ਹਰੀ ਜਗਤ ਮੇਂ ਵਿਆਪ ਰਹਿਆ ਹੈ ਔ ਕਿਸੇ ਗੁਰਮੁਖ ਕੋ ਸਮਝਾਵਤਾ ਹੈ॥੫॥
Prof. Sahib Singhਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ ॥੫॥ਪਦ ਅਰਥ ਕਲਾ = ਸੱਤਿਆ। ਗੁਰਮੁਖਿ = ਗੁਰੂ ਦੀ ਰਾਹੀਂ ॥੫॥
SikhNet (Spanish)y extraordinario es aquél a quien Él hace tomar Conciencia del Señor a través del Guru.(5)
ਨਦਰਿ ਕਰੇ; ਪੂਰਾ ਗੁਰੁ ਭੇਟੈ ॥
nadar kare; pooraa gur bhettai | Ang 1036
Sant Singh KhalsaWhen He bestows His Glance of Grace, one meets the Perfect Guru.
Manmohan SinghIf the Lord shows mercy, man meets with the Perfect Guru,
Manmohan Singh (Punjabi)ਜੇਕਰ ਪ੍ਰਭੂ ਮਿਹਰ ਧਾਰੇ ਤਾਂ ਬੰਦਾ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ,
Fareedkot Teekaਹੇ ਹਰੀ! ਕ੍ਰਿਪਾ ਕਰੇਂ ਤਾਂ ਪੂਰਾ ਗੁਰੂ ਮਿਲਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰ ਮਿਲ ਪੈਂਦਾ ਹੈ,ਪਦ ਅਰਥ ਭੇਟੈ = ਮਿਲਦਾ ਹੈ।
SikhNet (Spanish)Cuando tiene Compasión de nosotros, Él nos guía hasta el Guru,
ਜਮ ਜੰਦਾਰੁ. ਨ ਮਾਰੈ ਫੇਟੈ ॥
jam jandaar. na maarai fettai | Ang 1036
Sant Singh KhalsaThe tyrannical Messenger of Death cannot strike him then.
Manmohan Singhand the tyrant Death's courier strikes him not,
Manmohan Singh (Punjabi)ਅਤੇ ਮੌਤ ਦਾ ਜ਼ਾਲਮ ਦੂਤ ਉਸ ਨੂੰ ਸੱਟ ਨਹੀਂ ਮਾਰਦਾ।
Fareedkot Teekaਜੌ ਮਿਲੈ ਤੌ ਜਮ ਕਾ ਦੂਤ ਧਕਾ ਵਾ ਚੋਰ ਨਹੀਂ ਮਾਰਤਾ॥
Prof. Sahib Singhਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ।ਪਦ ਅਰਥ ਜੰਦਾਰੁ = ਅਵੈੜਾ, ਜ਼ਾਲਮ। ਫੇਟੈ = ਫੇਟ, ਸੱਟ।
SikhNet (Spanish)y así Yama salvaje no nos lastima más.
ਜਿਉ ਜਲ ਅੰਤਰਿ ਕਮਲੁ ਬਿਗਾਸੀ; ਆਪੇ ਬਿਗਸਿ ਧਿਆਇਦਾ ॥੬॥
jiau jal antar kamal bigaasee; aape bigas dhiaaeidaa |6| Ang 1036
Sant Singh KhalsaHe blossoms forth like the lotus flower in the water; he blossoms forth in joyful meditation. ||6||
Manmohan SinghHe flowers like the lotus flower in the water and instinctively remembers God with glee.
Manmohan Singh (Punjabi)ਪਾਣੀ ਅੰਦਰ ਕੰਵਲ ਫੁਲ ਦੀ ਤਰ੍ਹਾਂ ਉਹ ਪ੍ਰਫੁਲਤ ਹੋ ਜਾਂਦਾ ਹੈ ਅਤੇ ਸੁਭਾਵਕ ਹੀ ਖ਼ੁਸ਼ੀ ਨਾਲ ਸੁਆਮੀ ਨੂੰ ਸਿਮਰਦਾ ਹੈ।
Fareedkot Teekaਜੈਸੇ ਜਲ ਕੇ ਬੀਚ ਕਮਲ ਖਿੜਤਾ ਹੈ, ਤੈਸੇ ਆਪੇ ਹੀ ਜਗ੍ਯਾਸੀ ਰੂਪ ਹੋ ਕੇ ਧਿਆਵਤਾ ਹੈ, ਪੁਨਃ ਆਪੇ ਹੀ ਦੇਖ ਕੇ (ਬਿਗਸਤਾ) ਪ੍ਰਸੰਨ ਹੋਤਾ ਹੈ॥੬॥
Prof. Sahib Singhਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ (ਨਿਰਲੇਪ ਰਹਿੰਦਾ ਹੈ) ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ॥੬॥ਪਦ ਅਰਥ ਬਿਗਾਸੀ = ਖਿੜਦਾ ਹੈ ॥੬॥
SikhNet (Spanish)Así como el loto florece en el agua, así florece Él en nuestro interior y se Contempla a Sí Mismo.(6)
ਆਪੇ ਵਰਖੈ ਅੰਮ੍ਰਿਤ ਧਾਰਾ ॥
aape varakhai amrit dhaaraa | Ang 1036
Sant Singh KhalsaHe Himself rains down the Ambrosial Stream of jewels,
Manmohan SinghThe Lord Himself, rains upon him the ambrosial stream of jewels,
Manmohan Singh (Punjabi)ਪ੍ਰਭੂ ਆਪ ਹੀ ਉਸ ਉਤੇ ਬੇਅੰਤ ਮੁਲ ਦੇ ਜਵਾਹਿਰਾਤ,
Fareedkot Teekaਨਾਮਾਮਿਤ੍ਰ ਧਾਰਾ ਕੋ ਆਪ ਹੀ ਗੁਰੂ ਰੂਪੁ ਹੋ ਕੇ ਵਰਖਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ) ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ,
SikhNet (Spanish)El Señor de Sí Mismo, gotea Su Néctar, Sus Joyas,
ਰਤਨ ਜਵੇਹਰ ਲਾਲ ਅਪਾਰਾ ॥
ratan javehar laal apaaraa | Ang 1036
Sant Singh KhalsaDiamonds, and rubies of priceless value.
Manmohan Singhemeralds stream of jewels, emeralds and diamonds of infinite worth.
Manmohan Singh (Punjabi)ਮਾਣਿਕਾਂ ਅਤੇ ਹੀਰਿਆਂ ਦੇ ਅੰਮ੍ਰਿਤ ਦੀ ਧਾਰ ਬਰਸਾਉਦਾਂ ਹੈ।
Fareedkot Teekaਜਿਸ ਮੇਂ ਰਤਨ ਜਵੇਹਰ ਲਾਲ ਅਪਾਰ ਹੀ ਹੈਂ, ਭਾਵ ਨਾਮ ਮੇਂ ਵੈਰਾਗ, ਵਿਵੇਕ, ਗ੍ਯਾਨ ਔਰ ਦੈਵੀ ਸੰਪਤੀ ਬਹੁਤ ਹੈ॥
Prof. Sahib Singhਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ।
SikhNet (Spanish)Sus Rubíes y Perlas sobre nosotros.
ਸਤਿਗੁਰੁ ਮਿਲੈ. ਤ ਪੂਰਾ ਪਾਈਐ; ਪ੍ਰੇਮ ਪਦਾਰਥੁ ਪਾਇਦਾ ॥੭॥
satigur milai. ta pooraa paaeeai; prem padaarath paaeidaa |7| Ang 1036
Sant Singh KhalsaWhen they meet the True Guru, then they find the Perfect Lord; they obtain the treasure of Love. ||7||
Manmohan SinghIf the True Guru is met, then man attains to the Perfect Lord, by acquiring the wealth of Divine love.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਾਂ ਈਸ਼ਵਰੀ ਪ੍ਰੀਤ ਦੀ ਦੌਲਤ ਨੂੰ ਪ੍ਰਾਪਤ ਕਰਨ ਦੁਆਰਾ ਬੰਦਾ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਜੇ ਸਤਿਗੁਰੁ ਮਿਲ ਜਾਏ ਤੌ ਪੂਰਾ ਉਪਦੇਸੁ ਪਾਈਤਾ ਹੈ, ਤਿਸ ਕਰ ਕੇ ਪ੍ਰੇਮ ਪਦਾਰਥ ਕੋ ਪਾਈਤਾ ਹੈ॥੭॥
Prof. Sahib Singhਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ। (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ॥੭॥
SikhNet (Spanish)Sí, cuando el Guru Verdadero es conocido, uno logra contemplar al Señor Perfecto y obtener la Bendición del Señor Divino.(7)
ਪ੍ਰੇਮ ਪਦਾਰਥੁ ਲਹੈ ਅਮੋਲੋ ॥
prem padaarath lahai amolo | Ang 1036
Sant Singh KhalsaWhoever receives the priceless treasure of Love
Manmohan SinghWhosoever obtains the invaluable wealth of the Lord's love,
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਪ੍ਰੀਤ ਦੀ ਅਣਮੁੱਲੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ,
Fareedkot Teekaਅਮੋਲਕ ਪ੍ਰੇਮ ਪਦਾਰਥ ਜੋ ਲੇਤਾ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,ਪਦ ਅਰਥ ਲਹੈ = ਲੱਭ ਲੈਂਦਾ ਹੈ।
SikhNet (Spanish)Sí, Preciosa es la Bendición del Verdadero Amor,
ਕਬ ਹੀ ਨ ਘਾਟਸਿ; ਪੂਰਾ ਤੋਲੋ ॥
kab hee na ghaattas; pooraa tolo | Ang 1036
Sant Singh Khalsa- his weight never decreases; he has perfect weight.
Manmohan Singhbecomes of perfect weight and never weighs less.
Manmohan Singh (Punjabi)ਉਹ ਪੂਰੇ ਵਜ਼ਨ ਦਾ ਥੀ ਵੰਝਦਾ ਹੈ ਅਤੇ ਕਦੇ ਭੀ ਤੋਲ ਵਿੱਚ ਘਟ ਨਹੀਂ ਹੁੰਦਾ।
Fareedkot Teekaਸੋ ਕਬੀ ਨਹੀਂ ਘਟਤਾ ਉਸ ਕਾ ਪੂਰਾ ਹੀ (ਤੋਲੋ) ਬੀਚਾਰ ਹੈ॥
Prof. Sahib Singhਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ (ਭਾਵ, ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ, ਉਸ ਦਾ ਪ੍ਰਭੂ-ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ)।
SikhNet (Spanish)pues no pesa menos cuando es pesada,
ਸਚੇ ਕਾ ਵਾਪਾਰੀ ਹੋਵੈ; ਸਚੋ ਸਉਦਾ ਪਾਇਦਾ ॥੮॥
sache kaa vaapaaree hovai; sacho saudaa paaeidaa |8| Ang 1036
Sant Singh KhalsaThe trader of Truth becomes true, and obtains the merchandise. ||8||
Manmohan SinghHe, who is the dealer of the True Lord, Loads the true merchandise.
Manmohan Singh (Punjabi)ਜੋ ਸੱਚੇ ਸੁਆਮੀ ਦਾ ਵਣਜਾਰਾ ਹੈ, ਉਹ ਸੱਚਾ ਸਉਦਾ ਸੂਤ ਹੀ ਲੱਦਦਾ ਹੈ।
Fareedkot Teekaਸੋ ਸਚੇ ਕਾ ਵਾਪਾਰੀ ਹੋਤਾ ਹੈ ਵਹੁ ਸਚੇ ਹੀ ਸੌਦੇ ਕੋ ਪਾਵਤਾ ਹੈ॥੮॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ॥੮॥ਪਦ ਅਰਥ ਸਚੋ = ਸੱਚ ਹੀ, ਸਦਾ-ਥਿਰ ਨਾਮ ਹੀ ॥੮॥
SikhNet (Spanish)pero sólo aquél que comercia con la Verdad, llega hasta la Sustancia de la Verdad. (8)
ਸਚਾ ਸਉਦਾ; ਵਿਰਲਾ ਕੋ ਪਾਏ ॥
sachaa saudaa; viralaa ko paae | Ang 1036
Sant Singh KhalsaHow rare are those who obtain the true merchandise.
Manmohan SinghRare is the person, who gather the true commodity.
Manmohan Singh (Punjabi)ਕੋਈ ਟਾਂਵਾਂ ਪੁਰਸ਼ ਹੀ ਸੱਚੇ ਮਾਲ ਨੂੰ ਇਕੱਤ੍ਰ ਕਰਦਾ ਹੈ।
Fareedkot Teekaਤੌ ਕੋਈ ਵਿਰਲਾ ਸਚਾ ਸੌਦਾ ਪਾਵਤਾ ਹੈ॥
Prof. Sahib Singh(ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ।ਪਦ ਅਰਥ ਕੋ = ਕੋਈ ਬੰਦਾ।
SikhNet (Spanish)Sí, extraordinario es aquél que llega hasta la Sustancia de la Verdad,
ਪੂਰਾ ਸਤਿਗੁਰੁ ਮਿਲੈ ਮਿਲਾਏ ॥
pooraa satigur milai milaae | Ang 1036
Sant Singh KhalsaMeeting the Perfect True Guru, one meets with the Lord.
Manmohan SinghMeeting with the Perfect True Guru the mortal meets with his Lord.
Manmohan Singh (Punjabi)ਪੂਰਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਨੀ ਆਪਣੇ ਪ੍ਰਭੂ ਨਾਲ ਮਿਲ ਪੈਦਾ ਹੈ।
Fareedkot Teekaਜੇ ਵਾਹਿਗੁਰੂ ਕਾ ਮਿਲਾਇਆ ਹੋਇਆ ਪੂਰਾ ਸਤਿਗੁਰੂ ਮਿਲੇ॥
Prof. Sahib Singhਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ।
SikhNet (Spanish)pues sólo cuando uno conoce al Guru Perfecto, conoce a Dios
ਗੁਰਮੁਖਿ ਹੋਇ ਸੁ ਹੁਕਮੁ ਪਛਾਣੈ; ਮਾਨੈ ਹੁਕਮੁ ਸਮਾਇਦਾ ॥੯॥
guramukh hoe su hukam pachhaanai; maanai hukam samaaeidaa |9| Ang 1037
Sant Singh KhalsaOne who becomes Gurmukh realizes the Hukam of His command; surrendering to His Command, one merges in the Lord. ||9||
Manmohan SinghHe who becomes resigned to Guru will, realises the Lord's will and by accepting His will he merges in Him.
Manmohan Singh (Punjabi)ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਹ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ ਅਤੇ ਉਸ ਦੀ ਰਜ਼ਾ ਨੂੰ ਮੰਨਣ ਦੁਆਰਾ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋ ਹੁਕਮ ਕੋ ਪਛਾਨਤਾ ਹੈ। ਪੁਨਃ ਜੇ ਹੁਕਮ ਕੋ ਮਾਨ ਲਏ ਤੌ ਸਰੂਪ ਮੇਂ ਸਮਾਇ ਜਾਤਾ ਹੈ॥੯॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ॥੯॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸਮਾਇਦਾ = ਲੀਨ ਹੋ ਜਾਂਦਾ ਹੈ ॥੯॥
SikhNet (Spanish)Quien se convierte en Gurmukj, toma Conciencia del Jukam de Su Comando y entregándose a Su Voluntad, se inmerge en el Señor.(9)
ਹੁਕਮੇ ਆਇਆ ਹੁਕਮਿ ਸਮਾਇਆ ॥
hukame aaeaa hukam samaaeaa | Ang 1037
Sant Singh KhalsaBy His Command we come, and by His command we merge into Him again.
Manmohan SinghUnder the Lord's command, the man is born and under His command, he dies.
Manmohan Singh (Punjabi)ਪ੍ਰਭੂ ਦੇ ਫ਼ੁਰਮਾਨ ਤਾਬੇ, ਇਨਸਾਨ ਜੰਮਦਾ ਹੈ ਅਤੇ ਉਸ ਦੇ ਫ਼ੁਰਮਾਨ ਤਾਬੇ ਹੀ ਉਹ ਮਰ ਜਾਂਦਾ ਹੈ।
Fareedkot Teekaਹੁਕਮ ਵਿਚ ਹੀ ਏਹ ਜੀਉ ਆਇਆ, ਹੁਕਮ ਮੇਂ ਹੀ ਸਮਾਇਆ ਹੈ॥
Prof. Sahib Singh(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ)।ਪਦ ਅਰਥ ਸਮਾਇਆ = ਮਰ ਗਿਆ।
SikhNet (Spanish)Es a través de la Voluntad del Señor, que uno viene al mundo y se inmerge por Su Voluntad.
ਹੁਕਮੇ ਦੀਸੈ; ਜਗਤੁ ਉਪਾਇਆ ॥
hukame deesai; jagat upaaeaa | Ang 1037
Sant Singh KhalsaBy His Command, the world was formed.
Manmohan SinghThe world is seen to have come into being in His will.
Manmohan Singh (Punjabi)ਸੰਸਾਰ, ਉਸ ਦੀ ਰਜ਼ਾ ਅੰਦਰ ਉਤਪੰਨ ਹੋਇਆ ਦਿਸ ਆਉਂਦਾ ਹੈ।
Fareedkot Teekaਹੁਕਮ ਮੇਂ ਜਗਤ ਹੀ ਉਪਾਇਆ ਹੋਇਆ ਦੇਖੀਤਾ ਹੈ॥
Prof. Sahib Singhਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ।
SikhNet (Spanish)Sí, es a través de Su Voluntad que el mundo vino a existir, también el cielo, la tierra y los mundos inferiores,
ਹੁਕਮੇ ਸੁਰਗੁ ਮਛੁ ਪਇਆਲਾ; ਹੁਕਮੇ ਕਲਾ ਰਹਾਇਦਾ ॥੧੦॥
hukame surag machh peaalaa; hukame kalaa rahaaeidaa |10| Ang 1037
Sant Singh KhalsaBy His Command, the heavens, this world and the nether regions were created; by His Command, His Power supports them. ||10||
Manmohan SinghIn His will, the Lord has created the heaven, this world and in His will, He upholds them.
Manmohan Singh (Punjabi)ਆਪਣੀ ਰਜ਼ਾ ਅੰਦਰ ਸੁਆਮੀ ਨੇ ਬਹਿਸ਼ਤ, ਇਹ ਦੁਨੀਆਂ ਅਤੇ ਪਾਤਾਲ ਰਚੇ ਹਨ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਨ੍ਹਾਂ ਨੂੰ ਆਸਰਾ ਦਿੰਦਾ ਹੈ।
Fareedkot Teekaਤੇਰੇ ਹੁਕਮ ਮੇਂ ਹੀ ਸ੍ਵਰਗ, ਮਾਤ ਲੋਕ ਔ ਪਤਾਲੁ ਹੈ, ਤੇਰੇ ਹੁਕਮ ਕੀ (ਕਲਾ) ਸਕਤੀ ਕਰ ਕੇ ਸਭ ਆਪਨੀ ਮ੍ਰਿਯਾਦਾ ਮੇਂ ਰਖਾਵਤਾ ਹੈ॥੧੦॥
Prof. Sahib Singhਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ॥੧੦॥ਪਦ ਅਰਥ ਮਛੁ = ਮਾਤ-ਲੋਕ। ਪਇਆਲਾ = ਪਾਤਾਲ। ਕਲਾ = ਸੱਤਿਆ ॥੧੦॥
SikhNet (Spanish)Él sostiene Su Creación también a través de Su Voluntad.(10)
ਹੁਕਮੇ ਧਰਤੀ; ਧਉਲ ਸਿਰਿ ਭਾਰੰ ॥
hukame dharatee; dhaul sir bhaaran | Ang 1037
Sant Singh KhalsaThe Hukam of His Command is the mythical bull which supports the burden of the earth on its head.
Manmohan SinghIt is the bull of the Lord's will, that carries the load of earth on its head.
Manmohan Singh (Punjabi)ਸਾਹਿਬ ਦੀ ਰਜ਼ਾ ਦੇ ਬਲਦ ਨੇ ਹੀ ਜ਼ਮੀਨ ਦੇ ਬੋਝ ਨੂੰ ਆਪਣੇ ਸੀਸ ਉਤੇ ਚੁੱਕਿਆ ਹੋਇਆ ਹੈ।
Fareedkot Teekaਹੁਕਮ ਮੇਂ ਹੀ ਧਰਤੀ ਕਾ ਭਾਰ ਧੌਲ ਕੇ ਸਿਰ ਪਰ ਹੈ॥
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਡਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ)।ਪਦ ਅਰਥ ਧਉਲ = ਬਲਦ।
SikhNet (Spanish)Este es el Toro de la Voluntad del Señor que carga el peso de la Tierra sobre su cabeza.
ਹੁਕਮੇ; ਪਉਣ ਪਾਣੀ ਗੈਣਾਰੰ ॥
hukame; paun paanee gainaaran | Ang 1037
Sant Singh KhalsaBy His Hukam, air, water and fire came into being.
Manmohan SinghThe air, water and the sky are subject to His order.
Manmohan Singh (Punjabi)ਹਵਾ, ਜਲ ਤੇ ਆਸਮਾਨ ਉਸ ਦੇ ਫ਼ੁਰਮਾਨ ਤਾਬੇ ਹਨ।
Fareedkot Teekaਹੁਕਮ ਮੇਂ ਹੀ ਪੌਣ, ਪਾਣੀ, ਆਕਾਸਾਦੀ ਹੈ॥
Prof. Sahib Singhਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ।ਪਦ ਅਰਥ ਗੈਣਾਰੰ = ਆਕਾਸ਼।
SikhNet (Spanish)Sí, es a través de la Voluntad del Señor, que el aire, el agua y el espacio vinieron a existir.
ਹੁਕਮੇ ਸਿਵ ਸਕਤੀ ਘਰਿ ਵਾਸਾ; ਹੁਕਮੇ ਖੇਲ ਖੇਲਾਇਦਾ ॥੧੧॥
hukame siv sakatee ghar vaasaa; hukame khel khelaaeidaa |11| Ang 1037
Sant Singh KhalsaBy His Hukam, one dwells in the house of matter and energy - Shiva and Shakti. By His Hukam, He plays His plays. ||11||
Manmohan SinghThrough the Lord's will man abides in the house of mammon and through His will he engages in frolics.
Manmohan Singh (Punjabi)ਸੁਆਮੀ ਦੀ ਰਜ਼ਾ ਰਾਹੀਂ ਬੰਦਾ ਮਾਇਆ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦੀ ਰਜ਼ਾ ਰਾਹੀਂ ਉਹ ਜੀਵਨ-ਖੇਡਾ ਖੇਦਦਾ ਹੈ।
Fareedkot Teekaਹੁਕਮ ਕਰ (ਸਿਵ ਸਕਤੀ) ਈਸਰ ਮਾਯਾ ਰਚਤ ਬ੍ਰਹਮੰਡ ਘਰ ਮੇਂ ਜੀਵੋਂ ਕਾ ਵਾਸਾ ਹੋ ਰਹਾ ਹੈ ਔਰ ਅਪਨੇ ਹੁਕਮ ਵਿਖੇ ਚੇਸਟਾ ਕਰਵਾਇ ਰਹਾ ਹੈ॥੧੧॥
Prof. Sahib Singhਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ। ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ॥੧੧॥ਪਦ ਅਰਥ ਸਿਵ ਸਕਤੀ ਘਰਿ = ਸ਼ਿਵ ਦੀ ਸ਼ਕਤੀ ਦੇ ਘਰ ਵਿਚ ॥੧੧॥
SikhNet (Spanish)Es a través de la Voluntad del Señor que el Alma vino a residir en la casa de Maya y por Su Voluntad uno cumple con su papel.(11)
ਹੁਕਮੇ; ਆਡਾਣੇ ਆਗਾਸੀ ॥
hukame; aaddaane aagaasee | Ang 1037
Sant Singh KhalsaBy the Hukam of His command, the sky is spread above.
Manmohan SinghIn the Lord's will, the sky is stretched all over.
Manmohan Singh (Punjabi)ਸਾਈਂ ਦੀ ਰਜ਼ਾ ਅੰਦਰ ਆਸਮਾਨ ਸਾਰੇ ਤਣਿਆ ਹੋਇਆ ਹੈ।
Fareedkot Teekaਅਕਾਸ ਮੇਂ ਇਸਥਿਤ ਜੋ ਲੋਕ ਹੈਂ, ਸੋ ਹੁਕਮ ਕਰ ਹੀ (ਆਡਾਣੇ) ਥੰਮਾਂ ਤੇ ਬਿਨਾਂ ਠਹਿਰਾਏ ਹੈਂ॥
Prof. Sahib Singhਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,ਪਦ ਅਰਥ ਆਡਾਣੇ = ਖਿਲਾਰੇ ਹੋਏ ਹਨ, ਅੱਡੇ ਹੋਏ ਹਨ।
SikhNet (Spanish)Por la Voluntad del Señor el firmamento existe.
ਹੁਕਮੇ; ਜਲ ਥਲ ਤ੍ਰਿਭਵਣ ਵਾਸੀ ॥
hukame; jal thal tribhavan vaasee | Ang 1037
Sant Singh KhalsaBy His Hukam, His creatures dwell in the water, on the land and throughout the three worlds.
Manmohan SinghIn the Lord's will, the creatures dwell in water, over the dry earth and in the three worlds.
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਜੀਵ ਪਾਣੀ, ਸੁੱਕੀ ਧਰਤੀ ਅਤੇ ਤਿੰਨਾਂ ਜਹਾਨਾਂ ਅੰਦਰ ਵਸਦੇ ਹਨ।
Fareedkot Teekaਜਲ, ਥਲ, ਤਿੰਨਾਂ ਭਵਨਾਂ ਕੇ ਜੋ ਵਾਸੀ ਹੈਂ ਸਭ ਹੁਕਮ ਕੇ ਬੀਚ ਹੈਂ॥
Prof. Sahib Singhਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ।
SikhNet (Spanish)Sí, por Su Voluntad habitan criaturas en el agua, sobre la tierra y en los tres mundos.
ਹੁਕਮੇ ਸਾਸ ਗਿਰਾਸ ਸਦਾ; ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥
hukame saas giraas sadaa; fun hukame dekh dikhaaeidaa |12| Ang 1037
Sant Singh KhalsaBy His Hukam, we draw our breath and receive our food; by His Hukam, He watches over us, and inspires us to see. ||12||
Manmohan SinghThrough the Lord's will, we ever take our breath and morsel and through His will he watches over all and makes them see.
Manmohan Singh (Punjabi)ਸਾਹਿਬ ਦੀ ਰਜਾ ਰਾਹੀਂ ਅਸੀਂ ਸਦੀਵ ਹੀ ਆਪਣਾ ਸੁਆਸ ਲੈਂਦੇ ਅਤੇ ਬੁਰਕੀ ਖਾਂਦੇ ਹਾਂ, ਅਤੇ ਆਪਣੀ ਰਜ਼ਾ ਰਾਹੀਂ ਹੀ ਉਹ ਸਾਰਿਆਂ ਨੂੰ ਵੇਖਦਾ ਅਤੇ ਉਨ੍ਹਾਂ ਨੂੰ ਵਿਖਾਲਦਾ ਹੈ।
Fareedkot Teekaਹੁਕਮ ਮੇਂ ਹੀ ਸਾਸੋਂ ਕਾ ਸਦਾ (ਗਿਰਾਸ) ਅੰਦਰ ਜਾਣਾ ਹੈ ਵਾ ਸਵਾਸ ਅਰੁ ਭਜਨ ਸਦਾ ਅਪਨੇ ਹੁਕਮ ਕਰ ਦੇ ਰਹਿਆ ਹੈ, ਪੁਨਃ ਹੁਕਮ ਵਿੱਚ ਹੀ ਗ੍ਯਾਨ (ਦੇਖਿ) ਦ੍ਰਿਸਟੀ ਦਿਖਾਵਤਾ ਹੈ॥੧੨॥
Prof. Sahib Singhਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ। ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ॥੧੨॥ਪਦ ਅਰਥ ਗਿਰਾਸ = ਗਿਰਾਹੀ। ਫੁਨਿ = ਮੁੜ, ਅਤੇ ॥੧੨॥
SikhNet (Spanish)Por Su Voluntad es que respiramos y reunimos nuestro sustento, y Por Su Voluntad Él se mantiene observándonos y nos hace ver Sus Maravillas. (12)
ਹੁਕਮਿ ਉਪਾਏ ਦਸ ਅਉਤਾਰਾ ॥
hukam upaae das aautaaraa | Ang 1037
Sant Singh KhalsaBy His Hukam, He created His ten incarnations,
Manmohan SinghBy His order God created ten incarnations,
Manmohan Singh (Punjabi)ਆਪਣੇ ਫ਼ੁਰਮਾਨ ਦੁਆਰਾ ਹਰੀ ਨੇ ਦਸ ਪੈਗੰਬਰ,
Fareedkot Teekaਹੁਕਮ ਨੇ ਹੀ ਦਸ ਅਵਤਾਰ ਰਾਮ, ਕ੍ਰਿਸਨ, ਬਾਵਨ, ਪਰਸਰਾਮ, ਮਛ, ਕਛ, ਮੀਨ, ਵਾਰਾਹ, ਕਮਠ, ਨਰਸਿੰਘ ਉਪਾਏ ਹੈਂ॥
Prof. Sahib Singhਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,
SikhNet (Spanish)Por Su Voluntad Él creó Sus diez Encarnaciones,
ਦੇਵ ਦਾਨਵ ਅਗਣਤ ਅਪਾਰਾ ॥
dev daanav aganat apaaraa | Ang 1037
Sant Singh Khalsaand the uncounted and infinite gods and devils.
Manmohan Singhinnumerable gods and numberless devils.
Manmohan Singh (Punjabi)ਅਣਗਿਣਤ ਦੇਵਤੇ ਅਤੇ ਬੇਅੰਤ ਰਾਖ਼ਸ਼ ਰਚੇ ਹਨ।
Fareedkot Teekaਦੇਵਤੇ, ਦਾਨੋ, ਬਿਨਾ ਗਿਣਤੀ ਤੋ ਅਪਾਰ ਹੀ ਹੈਂ॥
Prof. Sahib Singhਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ।ਪਦ ਅਰਥ ਦਾਨਵ = ਦੈਂਤ, ਰਾਖਸ਼।
SikhNet (Spanish)innumerable cantidad de seres benignos y malignos.
ਮਾਨੈ ਹੁਕਮੁ. ਸੁ ਦਰਗਹ ਪੈਝੈ; ਸਾਚਿ ਮਿਲਾਇ ਸਮਾਇਦਾ ॥੧੩॥
maanai hukam. su daragah paijhai; saach milaae samaaeidaa |13| Ang 1037
Sant Singh KhalsaWhoever obeys the Hukam of His Command, is robed with honor in the Court of the Lord; united with the Truth, He merges in the Lord. ||13||
Manmohan SinghWhosoever obeys the Lord's command; he is robed in the Lord court, Uniting him with the True Name, the Lord merges him in Himself.
Manmohan Singh (Punjabi)ਜੇ ਕੋਈ ਸਾਈਂ ਦੇ ਫ਼ੁਰਮਾਨ ਨੂੰ ਮੰਨਦਾ ਹੈ; ਉਹ ਉਸ ਦੇ ਦਰਬਾਰ ਅੰਦਰ ਪਹਿਰਾਇਆ ਜਾਂਦਾ ਹੈ। ਸੱਚੇ ਨਾਮ ਨਾਲ ਜੋੜ ਕੇ, ਸਾਈਂ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ।
Fareedkot Teekaਜੋ ਹੁਕਮ ਕੋ ਮਾਨਤਾ ਹੈ, ਸੋ ਦਰਗਾਹ ਮੇਂ ਪਤ ਸੰਜੁਗਤ ਹੋਤਾ ਹੈ। ਤਿਨ ਕੋ ਸਾਚ ਨਾਮ ਸਾਥ ਮਿਲਾਇਕੈ ਅਪਨੇ ਸਾਥ ਅਭੇਦ ਕਰ ਲੇਤਾ ਹੈ॥੧੩॥
Prof. Sahib Singhਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ। ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ॥੧੩॥ਪਦ ਅਰਥ ਪੈਝੈ = ਆਦਰ ਪਾਂਦਾ ਹੈ ॥੧੩॥
SikhNet (Spanish)Sí, quien sea que se someta a Su Voluntad, es investido en la Corte del Señor, y Él le permite Encontrarlo e inmergirse en Su Verdad.(13)
ਹੁਕਮੇ; ਜੁਗ ਛਤੀਹ ਗੁਦਾਰੇ ॥
hukame; jug chhateeh gudaare | Ang 1037
Sant Singh KhalsaBy the Hukam of His Command, the thirty-six ages passed.
Manmohan SinghIn His will, the Lord spent thirty-six ages in seedless trance.
Manmohan Singh (Punjabi)ਆਪਣੀ ਰਜਾ ਅੰਦਰ ਪ੍ਰਭੂ ਨੇ ਛੱਤੀ ਯੱਗ ਅਫੁਰ ਸਮਾਧੀ ਅੰਦਰ ਬਤੀਤ ਕਰ ਦਿਤੇ।
Fareedkot Teekaਅਪਨੇ ਹੁਕਮ ਮੇਂ ਹੀ ਬਹੁਤ ਜੁਗ ਪ੍ਰਲੋ ਮੇਂ ਬਤੀਤ ਕੀਏ ਹੈਂ। ਛਤੀਹ ਪਦ ਬਹੁ ਬਾਚੀ ਹੈਂ॥
Prof. Sahib Singhਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ ('ਧੁੰਧੂਕਾਰਾਂ' ਦੇ) ਛੱਤੀ ਜੁਗ ਗੁਜ਼ਾਰ ਦਿੱਤੇ,ਪਦ ਅਰਥ ਗੁਦਾਰੇ = ਗੁਜ਼ਾਰੇ {ਨੋਟ: 'ਜ਼' ਅਤੇ 'ਦ' ਦਾ ਆਪੋ ਵਿਚ ਵਟਾਂਦਰਾ: ਕਾਜ਼ੀ, ਕਾਦੀ; ਕਾਜ਼ੀਆ = ਕਾਦੀਆ; ਕਾਗਜ਼, ਕਾਗਦ; ਨਜ਼ਰਿ, ਨਦਰਿ। 'ਵਖਤੁ ਨ ਪਾਇਓ ਕਾਦੀਆ'}।
SikhNet (Spanish)El Señor se sentó a través de treinta y seis Yugas
ਹੁਕਮੇ; ਸਿਧ ਸਾਧਿਕ ਵੀਚਾਰੇ ॥
hukame; sidh saadhik veechaare | Ang 1037
Sant Singh KhalsaBy His Hukam, the Siddhas and seekers contemplate Him.
Manmohan SinghIn His will, He has created His seekers, the perfect persons and the men of reflection.
Manmohan Singh (Punjabi)ਆਪਣੇ ਭਾਣੇ ਅੰਦਰ ਉਸ ਨੇ ਆਪਣੇ ਖੋਜੀ, ਪੂਰਨ ਪੂਰਸ਼ ਅਤੇ ਵਿਚਾਰਵਾਨਬੰਦੇ ਪੈਦਾ ਕੀਤੇ ਹਨ।
Fareedkot Teekaਸਭ ਸਿਧ, ਸਾਧਕ ਔ (ਬੀਚਾਰੇ) ਬੀਚਾਰਮਾਨ ਹੁਕਮ ਮੇਂ ਹੀ ਹੈਂ॥
Prof. Sahib Singhਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ।ਪਦ ਅਰਥ ਵੀਚਾਰੇ = ਵਿਚਾਰਵਾਨ।
SikhNet (Spanish)y Por Su Voluntad Él creó a Sus Seguidores, Sus Adeptos y a los seres Sabios.
ਆਪਿ ਨਾਥੁ. ਨਥੀਂ ਸਭ ਜਾ ਕੀ; ਬਖਸੇ. ਮੁਕਤਿ ਕਰਾਇਦਾ ॥੧੪॥
aap naath. nathanee sabh jaa kee; bakhase. mukat karaaeidaa |14| Ang 1037
Sant Singh KhalsaThe Lord Himself has brought all under His control. Whoever He forgives, is liberated. ||14||
Manmohan SinghOf Himself, He is the Lord of all and He has snaffled all. Whomsoever He forgives, becomes emancipated.
Manmohan Singh (Punjabi)ਉਹ ਆਪੇ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਨੇ ਸਾਰਿਆਂ ਦੇ ਨੱਕ ਵਿੰਚ ਨਕੇਲ ਪਾਈ ਹੋਈ ਹੈ। ਜਿਸ ਕਿਸੇ ਨੂੰ ਉਹ ਬਖਸ਼ ਦੇਦਾਂ ਹੈ, ਉਸ ਨੂੰ ਉਹ ਬੰਦਖ਼ਲਾਸ ਕਰ ਦਿੰਦਾ ਹੈ।
Fareedkot Teekaਆਪ ਸਭ ਕਾ ਸ੍ਵਾਮੀ ਹੈ ਔ ਜਿਸ ਕੀ ਸ੍ਰਿਸਟੀ ਸਭ (ਨਥੀ) ਅਧੀਨ ਕੀਤੀ ਹੂਈ ਹੈ, ਪੁਨਃ ਜਿਸ ਕੋ ਬਖਸਤਾ ਹੈ ਤਿਸ ਕੋ ਮੁਕਤਿ ਕਰਾਵਤਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ। ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ॥੧੪॥ਪਦ ਅਰਥ ਜਾ ਕੀ = ਜਿਸ ਨਾਥ-ਪ੍ਰਭੂ ਦੀ ॥੧੪॥
SikhNet (Spanish)Sí, Él, el Maestro ha unido al ser humano a Su Ser y, perdonándolo, lo ha Emancipado. (14)
ਕਾਇਆ ਕੋਟੁ ਗੜੈ ਮਹਿ ਰਾਜਾ ॥
kaaeaa kott garrai meh raajaa | Ang 1037
Sant Singh KhalsaIn the strong fortress of the body with its beautiful doors,
Manmohan SinghThe mind king abides in the fortress of the body.
Manmohan Singh (Punjabi)ਮਨ ਪਾਤਿਸ਼ਾਹ ਰਹਿੰਦਾ ਹੈ ਦੇਹ ਦੇ ਮਜ਼ਬੂਤ ਕਿਲ੍ਹੇ ਅੰਦਰ,
Fareedkot Teekaਅਸਥੂਲ ਦੇਹ ਕੋਟ ਹੈ ਤਿਸ ਮੇਂ ਅੰਤਹਕਰਣ ਗੜੁ ਮੇਂ ਪਰਮਾਤਮ ਰਾਜਾ ਰੂਪ ਹੈ॥
Prof. Sahib Singh(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ।ਪਦ ਅਰਥ ਕੋਟੁ = ਕਿਲ੍ਹਾ।
SikhNet (Spanish)En la fortaleza del cuerpo, habita el rey,
ਨੇਬ ਖਵਾਸ; ਭਲਾ ਦਰਵਾਜਾ ॥
neb khavaas; bhalaa daravaajaa | Ang 1037
Sant Singh KhalsaIs the king, with his special assistants and ministers.
Manmohan Singhwith beauteous doors with his special assistants.
Manmohan Singh (Punjabi)ਜੋ ਸੁੰਦਰ ਬੂਹਿਆਂ ਵਾਲੀ ਹੈ ਤੇ ਇਸ ਨਾਲ ਹਨ ਖਾਸ ਮਾਹਿਤਾਂ (ਨਾਇਬ ਤੇ ਸ਼ਾਹੀ ਨੌਕਰ)।
Fareedkot Teekaਚੋਬਦਾਰ ਦੇਵਤੇ ਹੈਂ, (ਖਵਾਸ) ਨਫਰ ਇੰਦ੍ਰੈ ਹੈਂ ਔ ਦਰਵਾਜਾ ਭਲਾ ਮੁਖ ਹੈ; ਵਾ (ਨੇਬ) ਚਤੁਸ੍ਟੇ ਸਾਧਨ, (ਖਵਾਸ) ਸ੍ਰਵਣ ਮਨਨ ਨਿਧਧਿਆਸਨ ਹੈ ਔ (ਭਲਾ) ਸਰੇਸਟ ਦਰਵਾਜਾ ਗ੍ਯਾਨੁ ਹੈ, ਇਨ ਦੁਆਰਾ ਪ੍ਰਾਪਤਿ ਹੋਤਾ ਹੈ॥
Prof. Sahib Singhਇਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ। ਕਰਮ ਇੰਦ੍ਰੇ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ।ਪਦ ਅਰਥ ਨੇਬ = ਨਾਇਬ। ਖਵਾਸ = ਦਰਬਾਰੀ, ਮੁਸਾਹਿਬ। ਭਲਾ = ਚੰਗਾ, ਸੋਹਣਾ।
SikhNet (Spanish)nuestra mente, con sus diputados especiales, sus ministros y con una Bella Puerta.
ਮਿਥਿਆ ਲੋਭੁ. ਨਾਹੀ ਘਰਿ ਵਾਸਾ; ਲਬਿ ਪਾਪਿ ਪਛੁਤਾਇਦਾ ॥੧੫॥
mithiaa lobh. naahee ghar vaasaa; lab paap pachhutaaeidaa |15| Ang 1037
Sant Singh KhalsaThose gripped by falsehood and greed do not dwell in the celestial home; engrossed in greed and sin, they come to regret and repent. ||15||
Manmohan SinghWhosoever is engrossed in falsehood and avarice, he obtains not an abode in the Lord-Home. Through greed and sin one regrets.
Manmohan Singh (Punjabi)ਜੋ ਕੋਈ ਭੀ ਕੂੜੇ ਅਤੇ ਤਮ੍ਹਾਂ ਅੰਦਰ ਖੱਚਤ ਹੁੰਦਾ ਹੈ, ਉਹ ਸਾਹਿਬ ਦੇ ਗ੍ਰਹਿ ਅੰਦਰ ਵਸੇਥਾ ਨਹੀਂ ਪਾਉਂਦਾ। ਲਾਲਚ ਅਤੇ ਗੁਨਾਹ ਦੇ ਕਰਕੇ ਬੰਦਾ ਖਸਚਾਤਾਪ ਕਰਦਾ ਹੈ।
Fareedkot Teekaਜਿਸ ਕੋ ਮਿਥ੍ਯਾ ਪਦਾਰਥ ਮੇਂ ਲੋਭ ਹੈ ਤਿਸ ਕਾ ਸਰੂਪ ਮੇਂ ਵਾਸਾ ਨਹੀਂ ਹੋਤਾ ਹੈ, ਸੋ ਲੋਭ ਤਥਾ ਪਾਪੁ ਕਰਨੇ ਤੇ ਪਛਤਾਵਤਾ ਹੈ॥੧੫॥
Prof. Sahib Singhਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ। ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ॥੧੫॥ਪਦ ਅਰਥ ਲਬਿ = ਲੱਬ ਦੇ ਕਾਰਨ। ਪਾਪਿ = ਪਾਪ ਦੇ ਕਾਰਨ ॥੧੫॥
SikhNet (Spanish)En su hogar interno, no hay avaricia, ni ilusión, y uno sufre sólo si comete alguna falta o siente envidia.(15)
ਸਤੁ ਸੰਤੋਖੁ; ਨਗਰ ਮਹਿ ਕਾਰੀ ॥
sat santokh; nagar meh kaaree | Ang 1037
Sant Singh KhalsaTruth and contentment govern this body-village.
Manmohan SinghIn this body village of his come to abide the powerful truth, contentment,
Manmohan Singh (Punjabi)ਤਾਂ ਉਸ ਦੇ ਸਰੀਰ ਵਿੱਚ ਬਲਵਾਨ ਸੱਚ, ਸੰਤੁਸ਼ਟਤਾ,
Fareedkot Teekaਜਿਸ ਨੇ ਸਤਿ ਔ ਸੰਤੋਖੁ (ਨਗਰ) ਸਰੀਰ ਮੇਂ ਵਾ ਅੰਤਸਕਰਣ ਮੇਂ (ਕਾਰੀ) ਸੁੰਦ੍ਰ ਧਾਰੇ ਹੈਂ॥
Prof. Sahib Singhਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਕਾਰਿੰਦੇ ਹਨ।ਪਦ ਅਰਥ ਕਾਰੀ = ਕਾਰਿੰਦੇ।
SikhNet (Spanish)Esta ciudad del cuerpo es comandada por la Verdad y el Contentamiento,
ਜਤੁ ਸਤੁ ਸੰਜਮੁ; ਸਰਣਿ ਮੁਰਾਰੀ ॥
jat sat sanjam; saran muraaree | Ang 1037
Sant Singh KhalsaChastity, truth and self-control are in the Sanctuary of the Lord.
Manmohan Singhchastity, charity and self control, if the mortal seeks the Lord's protection.
Manmohan Singh (Punjabi)ਪਵਿੱਤਰਤਾ ਦਾਨਪੁੰਨ ਅਤੇ ਸਵੈ-ਜਬਤ ਆ ਟਿਕਦੇ ਹਨ, ਜੇਕਰ ਪ੍ਰਾਣੀ ਪ੍ਰਭੂ ਦੀ ਪਨਾਹ ਲੈ ਲਵੇ।
Fareedkot Teekaਪੁਨ ਜਤ, ਸਤੁ ਤਥਾ ਇੰਦ੍ਰਯੋਂ ਕਾ ਰੋਕਨਾ ਔ ਮੁਰਾਰੀ ਕੀ ਸਰਣ ਲਈ ਹੈ॥
Prof. Sahib Singhਜਤ, ਉੱਚਾ ਆਚਰਨ ਤੇ ਸੰਜਮ ਸਹਿਤ (ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਉੱਦਮ।
SikhNet (Spanish)por la Castidad, la Caridad y el Auto Control, si uno busca el Refugio del Señor.
ਨਾਨਕ. ਸਹਜਿ ਮਿਲੈ ਜਗਜੀਵਨੁ; ਗੁਰਸਬਦੀ ਪਤਿ ਪਾਇਦਾ ॥੧੬॥੪॥੧੬॥
naanak. sehaj milai jagajeevan; gurasabadee pat paaeidaa |16|4|16| Ang 1037
Sant Singh KhalsaO Nanak, one intuitively meets the Lord, the Life of the World; the Word of the Guru's Shabad brings honor. ||16||4||16||
Manmohan SinghNanak, through the Guru's word one easily meets with Lord, the Life of the world and honour.
Manmohan Singh (Punjabi)ਨਾਨਕ ਗੁਰਾਂ ਦੀ ਬਾਣੀ ਰਾਹੀਂ ਬੰਦਾ, ਸੁਖੈਨ ਹੀ ਜਗਤ ਦੀ ਜਿੰਦ-ਜਾਨ ਸੁਆਮੀ ਨਾਲ ਮਿਲ ਪੈਂਦਾ ਅਤੇ ਇੱਜ਼ਤ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਤੋ ਜਗਜੀਵਨ ਸਹਿਜੇ ਮਿਲਤਾ ਹੈ, ਸੋ ਗੁਰੂ ਉਪਦੇਸ ਵਾਲਾ ਪਤਿ ਕੋ ਪਾਵਤਾ ਹੈ॥੧੬॥੪॥੧੬॥☬ਸੁੰਨ ਸੇ ਉਤਪਤੀ ਪਾਲਨ ਸੰਘਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧੬॥੪॥੧੬॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ ॥੧੬॥੪॥੧੬॥
SikhNet (Spanish)De forma espontánea uno es encontrado por la Vida de toda vida y uno es bendecido con Gloria a través de la Palabra del Guru.(16-4-16)