ੴ

ਸਿੱਖਬਾਣੀ · SikhBani

ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥

bisaman bisam bhe jau pekhio kehan na jaae vaddiaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 821 · 12 lines
Translations

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ॥

raag bilaaval mahalaa 5 chaupade dupade ghar 7 |

Sant Singh KhalsaRaag Bilaaval, Fifth Mehl, Chau-Padhay And Dho-Padhay, Seventh House:
Manmohan SinghRag Bilawal 5th Guru Chaupadas Dupadas.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Quinto Canal Divino, Chau-Padas, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾ ਸਕਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਤਿਗੁਰ ਸਬਦਿ. ਉਜਾਰੋ ਦੀਪਾ ॥

satigur sabad. ujaaro deepaa |

Sant Singh KhalsaThe Shabad, the Word of the True Guru, is the light of the lamp.
Manmohan SinghThe True Guru's Word is the light of the lamp.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਦੀਵੇ ਦਾ ਚਾਨਣ ਹੈ।
Fareedkot Teekaਜਹਾਂ ਸਤਿਗੁਰੋਂ ਕੇ (ਸਬਦਿ) ਉਪਦੇਸ ਰੂਪੀ ਦੀਪਕ ਕਾ (ਉਜਾਰੋ) ਪ੍ਰਕਾਸ਼ ਹੂਆ ਹੈ॥
Prof. Sahib Singhਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ,

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਬਦਿ ਦੀਪਾ = ਸ਼ਬਦ-ਦੀਵੇ ਦੀ ਰਾਹੀਂ। ਉਜਾਰੋ = ਚਾਨਣ, ਆਤਮਕ ਜੀਵਨ ਦੀ ਸੂਝ।

SikhNet (Spanish)La Luz de la Palabra del Guru ha iluminado mi mente;

ਬਿਨਸਿਓ ਅੰਧਕਾਰ ਤਿਹ ਮੰਦਰਿ; ਰਤਨ ਕੋਠੜੀ ਖੁਲੑੀ ਅਨੂਪਾ ॥੧॥ ਰਹਾਉ ॥

binasio andhakaar tih mandar; ratan kottharree khulaee anoopaa |1| rahaau |

Sant Singh KhalsaIt dispels the darkness from the body-mansion, and opens the beautiful chamber of jewels. ||1||Pause||
Manmohan SinghWith that the darkness of the body-mansion is dispelled and the beauteous cabin of jewels is opened unto me. Pause.
Manmohan Singh (Punjabi)ਉਸ ਦੇ ਨਾਲ ਸਰੀਰ ਦੇ ਮਹਿਲ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ ਅਤੇ ਜਵੇਹਰਾਂ ਦੀ ਸੁੰਦਰ ਕੁਟੀਆ ਮੇਰੇ ਲਈ ਖੋਲ੍ਹ ਦਿੱਤੀ ਜਾਂਦੀ ਹੈ। ਠਹਿਰਾਉ।
Fareedkot Teekaਤਿਸ ਰਿਦੇ ਰੂਪੀ ਮੰਦਰ ਕਾ ਅਗ੍ਯਾਨੁ ਅੰਧਕਾਰ ਬਿਨਸ ਗਿਆ ਹੈ। ਔ (ਰਤਨ) ਵੈਰਾਗ ਆਦਿ ਅਨੂਪ ਗੁਣੋਂ ਕੀ ਕੋਠੜੀ ਗੁਰ ਸਿਖ੍ਯਾ ਰੂਪੁ ਵਾ ਆਤਮ ਵਸਤੂ ਰੂਪ ਖੁਲ ਪਈ ਹੈ, ਭਾਵ ਸੇ ਸੁਭ ਗੁਣ ਪ੍ਰਾਪਤਿ ਭਏ ਹੈਂ॥੧॥ ਰਹਾਉ ॥
Prof. Sahib Singhਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਅੰਧਕਾਰ = ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ। ਤਿਹ ਮੰਦਰਿ = ਉਸ ਮਨ ਮੰਦਰ ਵਿਚ। ਅਨੂਪਾ = ਬਹੁਤ ਸੁੰਦਰ ॥੧॥ ਰਹਾਉ ॥

SikhNet (Spanish)en mi templo interior la oscuridad de la ignorancia ha sido anulada y el Santuario engarzado de Joyas, de Belleza indescriptible, se ha abierto para mí. (1-Pausa)

ਬਿਸਮਨ ਬਿਸਮ ਭਏ ਜਉ ਪੇਖਿਓ; ਕਹਨੁ. ਨ ਜਾਇ, ਵਡਿਆਈ ॥

bisaman bisam bhe jau pekhio; kehan. na jaae, vaddiaaee |

Sant Singh KhalsaI was wonderstruck and astonished, when I looked inside; I cannot even describe its glory and grandeur.
Manmohan SinghWhen I saw within, I was astonished and astounded. Its glory I can narrate not.
Manmohan Singh (Punjabi)ਜਦ ਮੈਂ ਅੰਦਰ ਝਾਕਿਆ ਤਾਂ ਮੈਂ ਚਕ੍ਰਿਤ ਤੇ ਹੈਰਾਨ ਹੋ ਗਿਆ। ਇਸ ਦੀ ਪ੍ਰਭਤਾ ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਹੇ ਵਾਹਗੁਰੂ! ਪੁਨਾ ਵਿਸ੍ਯਾਂ ਵਾਲਾ ਜੋ ਮਨੁ ਥਾ ਤਿਸ ਨੇ ਜਬ ਤੇਰੇ ਸਰੂਪ ਕੋ ਦੇਖਿਆ ਤਬ ਤਿਸ ਕੇ ਵਿਸੇ ਮਨੋਰਥ ਥਕਤ ਰਹ ਗਏ, ਭਾਵ ਮਨੁ ਇਸਥਿਤ ਹੂਆ ਵਾ ਦੇਖ ਕਰ ਅਤੀ ਅਸਚਰਜ ਹੋ ਗਏ ਹੈਂ। ਤਾਂ ਤੇ ਹੇ ਪਰਮੇਸ੍ਵਰ! ਤੇਰੀ ਵਡਿਆਈ ਕਹੀ ਨਹੀਂ ਜਾਤੀ ਹੈ॥
Prof. Sahib Singh(ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨੀ। ਜਉ = ਜਦੋਂ। ਕਹਨੁ ਨ ਜਾਇ = ਬਿਆਨ ਨਹੀਂ ਹੋ ਸਕਦੀ।

SikhNet (Spanish)Cuando desperté en mi interior, me quedé maravillado; no puedo siquiera comenzar a recitar Su Gloria.

ਮਗਨ ਭਏ ਊਹਾ ਸੰਗਿ ਮਾਤੇ; ਓਤਿ ਪੋਤਿ ਲਪਟਾਈ ॥੧॥

magan bhe aoohaa sang maate; ot pot lapattaaee |1|

Sant Singh KhalsaI am intoxicated and enraptured with it, and I am wrapped in it, through and through. ||1||
Manmohan SinghI am enraptured and inebriated with that sight and am clung to it like warp and woof.
Manmohan Singh (Punjabi)ਮੈਂ ਉਸ ਦ੍ਰਿਸ਼ਯ ਨਾਲ ਪਰਸੰਨ ਅਤੇ ਮਤਵਾਲਾ ਹੋ ਗਿਆ ਹਾਂ ਅਤੇ ਤਾਣੇ ਪੇਟੇ ਦੀ ਤਰ੍ਹਾਂ ਉਸ ਨਾਲ ਚਿਮੜਿਆ ਹੋਇਆ ਹੈ।
Fareedkot Teekaਊਹਾਂ ਤੇਰੇ ਸਰੂਪ ਸਾਥ ਮਾਤੇ ਹੂਏ ਤਿਸ ਅਨੰਦ ਮੇਂ ਹਮ ਮਗਨ ਭਏ ਹੈਂ। ਸੋ ਤੂੰ ਕੈਸਾ ਹੈਂ? ਤਾਣੇ ਪੇਟੇ ਵਤ ਜਿਸ ਕੀ ਸੱਤਾ ਸਭ ਮੇਂ ਵਿਆਪ ਰਹੀ ਹੈ॥੧॥
Prof. Sahib Singhਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥

ਪਦ ਅਰਥ ਮਗਨ = ਚੁੱਭੀ ਲਾ ਲਈ। ਸੰਗੀ = ਨਾਲ। ਮਾਤੇ = ਮਸਤ। ਓਤਿ = ਉਣਤ ਵਿਚ। ਪੋਤਿ = ਪ੍ਰੋਣ ਵਿਚ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲੇ ਹੋਏ ॥੧॥

SikhNet (Spanish)Estoy embebido en Su Visión y entretejido intrínsecamente en Su Esplendor, trama y urdimbre. (1)

ਆਲ ਜਾਲ ਨਹੀ ਕਛੂ ਜੰਜਾਰਾ; ਅਹੰਬੁਧਿ ਨਹੀ ਭੋਰਾ ॥

aal jaal nahee kachhoo janjaaraa; ahanbudh nahee bhoraa |

Sant Singh KhalsaNo worldly entanglements or snares can trap me, and no trace of egotistical pride remains.
Manmohan SinghNo worldly involvements and bonds affect me and not even an iota of haughty-intellect is left within me.
Manmohan Singh (Punjabi)ਕੋਈ ਭੀ ਸੰਸਾਰਕ ਪੁਆੜੇ ਦੇ ਫਾਹੇ ਮੇਰੇ ਉਤੇ ਅਸਰ ਨਹੀਂ ਕਰਦੇ ਅਤੇ ਹੰਕਾਰੀ-ਮਤ ਲੇਸ-ਮਾਤਰ ਭੀ ਮੇਰੇ ਵਿੱਚ ਨਹੀਂ ਰਹੀ।
Fareedkot Teeka(ਆਲ) ਘਰ ਕੇ ਜੋ (ਜੰਜਾਰਾ) ਧੰਧਿਓਂ ਕੇ (ਜਾਲ) ਸੰਮੂਹ ਥੇ, ਸੋ ਅਬ ਕੁਛ ਨਹੀਂ ਹੈ, ਕਿਉਂਕਿ ਹੰਕਾਰ ਵਾਲੀ ਬੁਧੀ ਅਬ (ਭੋਰਾ) ਰੰਚਕ ਮਾਤ੍ਰ ਭੀ ਨਹੀਂ ਰਹੀ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ।

ਪਦ ਅਰਥ ਆਲ ਜਾਲ = ਘਰ (ਦੇ ਮੋਹ) ਦੇ ਜਾਲ। ਜੰਜਾਰਾ = ਜੰਜਾਲ, ਝੰਬੇਲੇ। ਅਹੰਬੁਧਿ = ਹਉਮੈ ਵਾਲੀ ਬੁੱਧੀ, ਅਹੰਕਾਰ। ਭੋਰਾ = ਰਤਾ ਭੀ।

SikhNet (Spanish)Ya no más el engaño de los sentidos me atrapa, ni una pizca de ego queda en mí;

ਊਚਨ ਊਚਾ. ਬੀਚੁ, ਨ ਖੀਚਾ; ਹਉ ਤੇਰਾ. ਤੂੰ ਮੋਰਾ ॥੨॥

aoochan aoochaa. beech, na kheechaa; hau teraa. toon moraa |2|

Sant Singh KhalsaYou are the highest of the high, and no curtain separates us; I am Yours, and You are mine. ||2||
Manmohan SinghO Lord, Thou art the highest of the high. Between me and Thee no curtain is stretched, I am Thine and Thou art mine.
Manmohan Singh (Punjabi)ਹੇ ਸੁਆਮੀ, ਤੂੰ ਉਚਿਆਂ ਦਾ ਪਰਮ ਉਚਾ ਹੈ। ਤੇਰੇ ਅਤੇ ਮੇਰੇ ਵਿਚਕਾਰ ਕੋਈ ਪੜ੍ਹਦਾ ਖਿਚਿਆ ਹੋਇਟਆ ਨਹੀਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈ।
Fareedkot Teekaਪੁਨਾ ਤੂੰ ਬਡਿਓਂ ਤੇ ਬਡਾ ਹੈਂ ਔ ਤੇਰੇ ਮੇਂ ਕਿਸੀ ਤਰਹ ਕੀ ਖੈਂਚ ਨਹੀਂ ਹੈ, ਵਾ ਤੇਰੇ ਮੇਰੇ ਮੇਂ (ਬੀਚ) ਪੜਦਾ ਕੋਈ (ਖੀਚਾ) ਤਾਣਿਆਂ ਹੂਆ ਨਹੀਂ ਹੈ। ਤਾਂ ਤੇ ਹੇ ਹਰੀ! ਮੈਂ ਤੇਰਾ ਦਾਸ ਹੂੰ, ਤੂੰ ਮੇਰਾ ਸੁਆਮੀ ਹੈਂ॥੨॥
Prof. Sahib Singhਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥

ਪਦ ਅਰਥ ਊਚਨ ਊਚਾ = ਮਹਾਨ ਉੱਚਾ। ਬੀਚੁ = ਪਰਦਾ, ਵਿੱਥ। ਖੀਚਾ = ਖਿੱਚਿਆ ਹੋਇਆ, ਤਣਿਆ ਹੋਇਆ। ਹਉ = ਮੈਂ, ਹਉਂ। ਮੋਰਾ = ਮੇਰਾ ॥੨॥

SikhNet (Spanish)ya no hay ni alto ni bajo, ni lo que antes estaba separado por un velo. Ahora soy Tuyo, así como Tú eres mío, oh Dios. (1)

ਏਕੰਕਾਰੁ ਏਕੁ ਪਾਸਾਰਾ; ਏਕੈ ਅਪਰ ਅਪਾਰਾ ॥

ekankaar ek paasaaraa; ekai apar apaaraa |

Sant Singh KhalsaThe One Creator Lord created the expanse of the one universe; the One Lord is unlimited and infinite.
Manmohan SinghThe One Unique Lord has made the world, The One Lord is Illimitable and Infinite.
Manmohan Singh (Punjabi)ਇਕ ਅਦਭੈਤ ਸੁਆਮੀ ਨੇ ਸੰਸਾਰ ਬਣਾਇਆ ਹੈ। ਇਕ ਸੁਆਮੀ ਦੀ ਬੇਹੱਦ ਅਤੇ ਬੇਅੰਤ ਹੈ।
Fareedkot Teeka(ਏਕੰਕਾਰੁ) ਤੂੰ ਏਕ ਸਰੂਪ ਹੈਂ ਔ ਇਹੁ ਸੰਸਾਰ ਪਸਾਰਾ ਭੀ ਤੈਨੇ ਹੀ ਕੀਆ ਹੈ, ਪੁਨਾ ਤੂੰ ਏਕ (ਅਪਰ ਅਪਾਰਾ) ਬਿਅੰਤ ਸੇ ਬਿਅੰਤ ਰੂਪ ਹੈਂ॥
Prof. Sahib Singh(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ, ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ।

ਪਦ ਅਰਥ ਏਕੰਕਾਰੁ = ਇਕ ਸਰਬ-ਵਿਆਪਕ ਪਰਮਾਤਮਾ। ਅਪਰ = ਪਰੇ ਤੋਂ ਪਰੇ। ਅਪਾਰਾ = ਬੇਅੰਤ।

SikhNet (Spanish)El Único Señor Supremo prevalece en todo; Él Mismo, más allá,

ਏਕੁ ਬਿਸਥੀਰਨੁ. ਏਕੁ ਸੰਪੂਰਨੁ; ਏਕੈ ਪ੍ਰਾਨ ਅਧਾਰਾ ॥੩॥

ek bisatheeran. ek sanpooran; ekai praan adhaaraa |3|

Sant Singh KhalsaThe One Lord pervades the one universe; the One Lord is totally permeating everywhere; the One Lord is the Support of the breath of life. ||3||
Manmohan SinghThe One Lord is extended in the creation, the One Lord is fully contained everywhere and the One Lord is the support of life.
Manmohan Singh (Punjabi)ਇਕ ਪ੍ਰਭੂ ਦੀ ਰਚਨਾ ਅੰਦਰ ਫੈਲਿਆ ਹੋਇਆ ਹੈ, ਇਕ ਪ੍ਰਭੂ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ ਅਤੇ ਇਕ ਸੁਆਮੀ ਹੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਤੂੰ ਏਕ ਹੀ (ਥਿਸਥੀਰਨੁ) ਵਿਸਤਾਰ ਕਰਤਾ ਹੈਂ, ਭਾਵ ਉਤਪਤੀ ਕਰਨਹਾਰਾ ਹੈਂ। ਪੁਨਾ ਤੂੰ ਏਕ ਹੀ (ਸੰ) ਭਲੀ ਪ੍ਰਕਾਰ ਪੂਰਨ ਹੋ ਰਹਾ ਹੈਂ, ਔ ਤੂੰ ਏਕ ਹੀ ਸੱਤਾ ਸਫੁਰਤੀ ਕਰ ਕੇ ਪ੍ਰਾਣੋਂ ਕਾ (ਅਧਾਰਾ) ਆਸਰਾ ਹੈਂ॥੩॥
Prof. Sahib Singhਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ ॥੩॥

ਪਦ ਅਰਥ ਬਿਸਥੀਰਨੁ = ਖਿਲਾਰਾ, ਪ੍ਰਕਾਸ਼। ਸੰਪੂਰਨੁ = ਹਰ ਥਾਂ ਵਿਆਪਕ। ਅਧਾਰਾ = ਆਸਰਾ ॥੩॥

SikhNet (Spanish)Él Mismo manifiesto en la creación, Él Mismo contenido en Su Ser, Él es el Soporte de toda la vida.(3)

ਨਿਰਮਲ ਨਿਰਮਲ, ਸੂਚਾ ਸੂਚੋ; ਸੂਚਾ ਸੂਚੋ ਸੂਚਾ ॥

niramal niramal, soochaa soocho; soochaa soocho soochaa |

Sant Singh KhalsaHe is the most immaculate of the immaculate, the purest of the pure, so pure, so pure.
Manmohan SinghThe most immaculate of the immaculate, the purest of the pure, stainless and the Truest of the true He is.
Manmohan Singh (Punjabi)ਪਵਿੱਤਰਤਾ ਦਾ ਪਰਮ ਪਵਿੱਤਰ, ਪਾਵਨਾਂ ਦਾ ਮਹਾਂ ਪਾਵਲ, ਬੇਦਾਗ ਅਤੇ ਸਚਿਆਰਾ ਦਾ ਪਰਮ ਸਚਿਆਰਾ ਉਹ ਹੈ।
Fareedkot Teekaਪੁਨਾ ਤੂੰ ਨਿਰਮਲ ਤੇ ਨਿਰਮਲ ਹੈਂ ਔ ਮਨ ਕਰ ਸੂਚਿਓਂ ਤੇ ਸੂਚਾ ਹੈਂ, ਔ ਤਨ ਕਰ ਸੂਚਿਓਂ ਤੇ ਸੂਚਾ ਹੈ, ਬਾਣੀ ਕਰ ਭੀ ਤੂੰ (ਸੂਚਾ) ਪਵਿਤ੍ਰ ਰੂਪ ਹੈਂ॥
Prof. Sahib Singh(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ।

ਪਦ ਅਰਥ ਨਿਰਮਲ ਨਿਰਮਲ = ਮਹਾਨ ਪਵਿੱਤਰ। ਸੂਚਾ...ਸੂਚਾ = ਮਹਾਨ ਸੁੱਚਾ।

SikhNet (Spanish)Él es lo más Puro de lo puro, Inmaculado, sin mancha y sin culpa;

ਅੰਤ ਨ ਅੰਤਾ, ਸਦਾ ਬੇਅੰਤਾ; ਕਹੁ ਨਾਨਕ. ਊਚੋ ਊਚਾ ॥੪॥੧॥੮੭॥

ant na antaa, sadaa beantaa; kahu naanak. aoocho aoochaa |4|1|87|

Sant Singh KhalsaHe has no end or limitation; He is forever unlimited. Says Nanak, He is the highest of the high. ||4||1||87||
Manmohan SinghSays Nanak, there is no end to the Lord's limit. Ever infinite and the Highest of the high is He.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਦੇ ਹੰਦ-ਬੰਨੇ ਦਾ ਕੋਈ ਓੜਕ ਨਹੀਂ। ਸਦੀਵੀ ਅਨੰਤਾਂ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈ ਉਹ।
Fareedkot Teekaਭੂਤ ਕਾਲ ਮੇਂ ਤੇਰਾ ਅੰਤ ਕਿਸੀ ਨੇ ਨਹੀਂ ਲੀਆ ਅਰ ਅਬ ਬਰਤਮਾਨ ਕਾਲ ਮੇਂ ਭੀ ਤੇਰਾ ਅੰਤ ਨਹੀਂ ਹੈ, ਪੁਨਾ ਆਗੇ ਭਵਿਖਤ ਕਾਲ ਮੇਂ ਭੀ ਤੂੰ ਸਦਾ ਬਿਅੰਤ ਹੀ ਹੋਵੇਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਬ੍ਰਹਮਾਦਿਕ ਉਚਿਓਂ ਤੇ ਊਚਾ ਹੈਂ॥੪॥੧॥੮੭॥☬ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ॥੪॥੧॥੮੭॥

* ਨੋਟ: ਇਸ ਸੰਗ੍ਰਹ ਵਿਚ ੩੦ ਸ਼ਬਦ ਹਨ। ਸਿਰਲੇਖ ਦੱਸਦਾ ਹੈ ਕਿ ਇਹ ਚਉਪਦੇ ਅਤੇ ਦੁਪਦੇ ਰਲੇ ਹੋਏ ਹਨ। ਇਹਨਾਂ ਵਿਚੋਂ ਪਹਿਲੇ ੨ ਚਉਪਦੇ ਹਨ (ਚਾਰ ਬੰਦਾਂ ਵਾਲੇ ਸ਼ਬਦ), ਬਾਕੀ ਦੇ ੨੮ ਦੁਪਦੇ (ਦੋ ਬੰਦਾਂ ਵਾਲੇ ਸ਼ਬਦ) ਹਨ। ਅਗਲਾ ਸ਼ਬਦ ਚਉਪਦੇ ਹੈ। ਅਗਾਂਹ ਦੁਪਦੇ ਸ਼ੁਰੂ ਹੋ ਜਾਣਗੇ।

SikhNet (Spanish)sí, uno no puede encontrar el fin del Señor Insondable, pues Él es lo más Alto de lo alto. (4-1-87)
Answers quote the Granth verbatim with Ang citations. AI commentary is not Gurbani and not a religious ruling.