ਬਿਲਾਵਲੁ ਮਹਲਾ ੫ ॥
bilaaval mahalaa 5 | Ang 821
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਬਿਨੁ ਹਰਿ; ਕਾਮਿ. ਨ ਆਵਤ ਹੇ ॥
bin har; kaam. na aavat he | Ang 821
Sant Singh KhalsaWithout the Lord, nothing is of any use.
Manmohan SinghWithout God, nothing is of any avail to Thee.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੇਰੇ ਕੁਝ ਭੀ ਕੰਮ ਨਹੀਂ।
Fareedkot Teekaਹੇ ਭਾਈ! ਹਰਿ ਨਾਮ ਸੇ ਬਿਨਾਂ ਕੋਈ ਪਦਾਰਥ ਕੰਮ ਨਹੀਂ ਆਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ।ਪਦ ਅਰਥ ਕਾਮਿ = ਕੰਮ ਵਿਚ।
SikhNet (Spanish)Sin el Señor nada vale la pena en ti;
ਜਾ ਸਿਉ ਰਾਚਿ ਮਾਚਿ ਤੁਮੑ ਲਾਗੇ; ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥
jaa siau raach maach tuma laage; oeh mohanee mohaavat he |1| rahaau | Ang 821
Sant Singh KhalsaYou are totally attached to that Enticer Maya; she is enticing you. ||1||Pause||
Manmohan SinghThat with which thou art hand and glove and attached, that enticer mammon is beguiling thee. Pause.
Manmohan Singh (Punjabi)ਜਿਸ ਨਾਲ ਤੂੰ ਘਿਓ ਖਿਚੜੀ ਹੋਇਆ ਅਤੇ ਜੁੜਿਆ ਹੋਇਆ ਹੈ, ਉਹ ਠੱਗਣੀ ਮਾਇਆ ਤੈਨੂੰ ਛਲ ਰਹੀ ਹੈ। ਠਹਿਰਾਉ।
Fareedkot Teekaਜਿਸ ਮਾਯਾ ਕੇ ਸਾਥ ਰਚ ਕੇ (ਮਾਚਿ) ਪ੍ਰਸੰਨ ਹੋ ਕਰ ਤੁਮ ਲਾਗੇ ਹੋ ਵਹੁ ਮਾਯਾ ਮੋਹਨੀ ਸਰਬ ਜੀਵੋਂ ਕੋ (ਮੋਹਾਵਤ) ਲੁਟਾਵਤੀ ਵਾ ਠਗਤੀ ਹੈ, ਸੋਈ ਮੁਹਾਵਣਾਂ ਦਿਖਾਵਤੇ ਹੈਂ॥੧॥ ਰਹਾਉ ॥
Prof. Sahib Singhਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ ॥ਪਦ ਅਰਥ ਸਿਉ = ਜਿਸ (ਮਾਇਆ) ਨਾਲ। ਰਾਚਿ ਮਾਚਿ = ਰਚ ਮਿਚ ਕੇ। ਮੋਹਨੀ = ਮਨ ਨੂੰ ਮੋਹਣ ਵਾਲੀ ਮਾਇਆ। ਮੋਹਾਵਤ = ਠੱਗ ਰਹੀ ਹੈ ॥੧॥ ਰਹਾਉ ॥
SikhNet (Spanish)Maya la embustera, que te ha desviado, te engaña cada vez más. (1-Pausa)
ਕਨਿਕ ਕਾਮਿਨੀ ਸੇਜ ਸੋਹਨੀ; ਛੋਡਿ ਖਿਨੈ ਮਹਿ ਜਾਵਤ ਹੇ ॥
kanik kaaminee sej sohanee; chhodd khinai meh jaavat he | Ang 821
Sant Singh KhalsaYou shall have to leave behind your gold, your woman and your beautiful bed; you shall have to depart in an instant.
Manmohan SinghLeaving gold, thy bride and beauteous couch thou shalt depart in a moment.
Manmohan Singh (Punjabi)ਸੋਨੇ, ਆਪਣੀ ਪਤਨੀ ਅਤੇ ਸੁੰਦਰ ਪਲੰਘ ਨੂੰ ਛੱਡ ਕੇ ਤੂੰ ਇਕ ਮੁਹਤ ਵਿੱਚ ਟੁਰ ਜਾਏਂਗਾ।
Fareedkot Teekaਹੇ ਭਾਈ! (ਕਨਿਕ) ਸ੍ਵਰਨ, (ਕਾਮਨੀ) ਇਸਤ੍ਰੀ, ਸੁੰਦਰ ਸਿਹਜਾ, ਏਕ ਛਿਨ ਮੇਂ ਛੋਡ ਕਰ ਜੀਵ ਚਲਾ ਜਾਤਾ ਹੈ॥
Prof. Sahib Singhਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ।ਪਦ ਅਰਥ ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਛੋਡਿ = ਛੱਡ ਕੇ। ਖਿਨੈ ਮਹਿ = ਖਿਨ ਵਿਚ ਹੀ।
SikhNet (Spanish)El oro, la esposa bella, el aposento nupcial, te dejan en un instante.
ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ; ਬਿਖੈ ਠਗਉਰੀ ਖਾਵਤ ਹੇ ॥੧॥
aurajh rahio indree ras prerio; bikhai tthgauree khaavat he |1| Ang 821
Sant Singh KhalsaYou are entangled in the lures of sexual pleasures, and you are eating poisonous drugs. ||1||
Manmohan SinghThou art entangled in sin, art lured by the relish of the sex organs and eatest the poisonous herb.
Manmohan Singh (Punjabi)ਤੂੰ ਪਾਪ ਵਿੱਚ ਫਾਬਾ ਹੋਇਆ ਹੈ। ਭੋਗ ਦੇ ਅੰਗ ਦੇ ਸੁਆਦ ਦਾ ਲੁਭਾਇਮਾਨ ਕੀਤਾ ਹੋਇਆ ਹੈ ਅਤੇ ਜ਼ਹਿਰੀਲੀ ਬੂਟੀ ਨੂੰ ਖਾਂਦਾ ਹੈ।
Fareedkot Teekaਇੰਦਰੀਓਂ ਕੇ ਰਸ ਕਾ ਪ੍ਰੇਰਿਆ ਹੋਇਆ ਤਨ ਵਿਸਿਓਂ ਮੇਂ ਉਰਝ ਪਰਿਆ ਹੈ, ਸੋਈ ਵਿਸ੍ਯੋਂ ਰੂਪੀ (ਠਗਉਰੀ) ਠਗ ਬੂਟੀ ਇਹ ਜੀਵ ਖਾਵਤਾ ਹੈ। ਜੈਸੇ- ਠਗ ਧਤੂਰਾ ਆਦੀ ਖੁਆਇ ਕਰ ਮੁਸਾਫਰੋਂ ਕੋ ਲੂਟ ਲੇਤੇ ਹੈਂ, ਤੈਸੇ ਵਿਸੇ ਰੂਪੀ ਠਗੋਂ ਸੇ ਮੁਹਾਇਆ ਜਾਤਾ ਹੈ॥੧॥
Prof. Sahib Singhਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ॥੧॥ਪਦ ਅਰਥ ਉਰਝਿ ਰਹਿਓ = ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਇੰਦ੍ਰੀ ਰਸ = ਕਾਮ-ਵਾਸਨਾ ਦੇ ਸੁਆਦ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਮੂਰੀ। ਠਗਉਰੀ = ਠਗ ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਲੋਕ ਰਾਹੀਆਂ ਨੂੰ ਖੁਆ ਕੇ ਬੇ-ਹੋਸ਼ ਕਰ ਲੈਂਦੇ ਹਨ ॥੧॥
SikhNet (Spanish)Engañado por la lujuria, uno se involucra en el vicio y lame la poción venenosa. (1)
ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ; ਪਾਵਕੁ ਤਲੈ ਜਰਾਵਤ ਹੇ ॥
trin ko mandar saaj savaario; paavak talai jaraavat he | Ang 821
Sant Singh KhalsaYou have built and adorned a palace of straw, and under it, you light a fire.
Manmohan SinghThou hast built and beautified the mansion of straw and beneath it thou burnest fire.
Manmohan Singh (Punjabi)ਤੂੰ ਕੱਖਾਂ ਦਾ ਮਹਿਲ ਬਣਾਇਆ ਅਤੇ ਆਰਾਸਤਾ ਕੀਤਾ ਹੈ ਅਤੇ ਇਸ ਦੇ ਹੇਠਾਂ ਤੂੰ ਅੱਗ ਬਾਲਦਾ ਹੈ।
Fareedkot Teekaਦ੍ਰਿਸਟਾਂਤ: ਜੈਸੇ ਕਿਸੀ ਨੇ (ਤ੍ਰਿਣ) ਘਾਸ ਕਾ ਮੰਦਰ (ਸਾਜਿ) ਰਚ ਕੇ ਸਵਾਰਿਆ ਹੈ ਔਰ ਤਿਸ ਕੇ ਨੀਚੇ ਅਗਨੀ ਜਲਾਇ ਦੇਵੇ। ਹੇ ਭਾਈ! ਤੈਸੇ ਸਰੀਰ ਰੂਪੀ ਤ੍ਰਿਣੋਂ ਕੇ ਮੰਦਰ ਮੇਂ ਇਹ ਜੀਵ ਵਿਸੇ ਰੂਪੀ ਅਗਨੀ ਜਲਾਵਤਾ ਹੈ॥
Prof. Sahib Singhਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ।ਪਦ ਅਰਥ ਤ੍ਰਿਣ ਕੋ = ਤੀਲਿਆਂ ਦਾ। ਮੰਦਰੁ = ਘਰ। ਸਾਜਿ = ਬਣਾ ਕੇ। ਪਾਵਕੁ = ਅੱਗ। ਤਲੈ = ਹੇਠ।
SikhNet (Spanish)Así uno construye su templo de paja y por abajo le prende fuego.
ਐਸੇ ਗੜ ਮਹਿ. ਐਠਿ ਹਠੀਲੋ; ਫੂਲਿ ਫੂਲਿ ਕਿਆ ਪਾਵਤ ਹੇ ॥੨॥
aise garr meh. aitth hattheelo; fool fool kiaa paavat he |2| Ang 821
Sant Singh KhalsaSitting all puffed-up in such a castle, you stubborn-minded fool, what do you think you will gain? ||2||
Manmohan SinghWhat gainest thou, O stiff-necked, obstinate man by sitting puffed up in such a castle?
Manmohan Singh (Punjabi)ਇਹੋ ਜਿਹੇ ਕਿਲ੍ਹੇ ਵਿੱਚ, ਹੇ ਆਕੜ ਖਾਂ ਜਿੱਦੀਅਲ ਬੰਦੇ! ਤੂੰ ਫੁਲ ਫੁਲ ਕੇ ਬੈਠਣ ਨਾਲ ਕੀ ਹਾਸਲ ਕਰਦਾ ਹੈ।
Fareedkot Teekaਹੇ (ਹਠੀਲੋ) ਹਠੀਏ ਜੀਵ! ਐਸੇ ਪੂਰਬਉਕਤ (ਗੜ) ਕਿਸੇ ਮੇਂ ਵਸ ਕਰ (ਐਠਿ) ਆਕੜ ਕੇ ਫੂਲ ਫੂਲ ਕਰ ਕਿਆ ਪਾਵਤਾ ਹੈਂ, ਭਾਵ ਯਹਿ ਇਸਮੈਂ ਤੁਮ ਕੋ ਲਾਭ ਕਛ ਨਹੀਂ ਹੈ, ਵਾ ਹਸ ਹਸ ਕੀ (ਪਾਵਤ) ਪੈਂਦਾ ਹੈਂ॥੨॥
Prof. Sahib Singhਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ ॥੨॥ਪਦ ਅਰਥ ਗੜ = ਸਰੀਰ-ਕਿਲ੍ਹਾ। ਐਠਿ = ਆਕੜ ਨਾਲ। ਹਠੀਲੋ = ਹਠੀ, ਜ਼ਿੱਦੀ। ਫੂਲਿ ਫੂਲਿ = ਫੁੱਲ ਫੁੱਲ ਕੇ ॥੨॥
SikhNet (Spanish)¿Por qué entonces sentir orgullo de esa vana fortaleza del cuerpo y dejarse inflar por el ego?(2)
ਪੰਚ ਦੂਤ. ਮੂਡ ਪਰਿ ਠਾਢੇ; ਕੇਸ ਗਹੇ ਫੇਰਾਵਤ ਹੇ ॥
panch doot. moodd par tthaadte; kes gahe feraavat he | Ang 821
Sant Singh KhalsaThe five thieves stand over your head and seize you. Grabbing you by your hair, they will drive you on.
Manmohan SinghThe five demons stand over thy head and seizing thee by thy hair, are goading thee on.
Manmohan Singh (Punjabi)ਪੰਜ ਭੂਤਨੇ ਤੇਰੇ ਸਿਰ ਤੇ ਖੜੇ ਹਨ ਅਤੇ ਤੈਨੂੰ ਤੇਰੇ ਵਾਲਾਂ ਤੋਂ ਪਕੜ ਕੇ ਹੱਕੀ ਫਿਰਦੇ ਹਨ।
Fareedkot Teekaਕਾਮ, ਕੋਧਾਦੀ ਪਾਂਚੋ ਵਿਕਾਰ ਰੂਪੀ ਦੂਤ ਤੇਰੇ ਸਿਰ ਪਰ ਖੜੇ ਹੈਂ। ਸੰਕਲਪੋਂ ਰੂਪੀ ਵਾਲ ਪਕੜ ਕਰ ਤੁਝ ਕੋ ਫਿਰਾਵਤੇ ਹੈਂ। ਕਬੀ ਕਾਮ ਖੈਂਚਤਾ ਹੈ, ਕਬੀ ਕ੍ਰੋਧ ਖੈਂਚਤਾ ਹੈ॥
Prof. Sahib Singhਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ,ਪਦ ਅਰਥ ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮੂਡ ਪਰਿ = ਸਿਰ ਉਤੇ। ਠਾਢੇ = ਖਲੋਤੇ ਹੋਏ। ਗਹੇ = ਗਹਿ, ਫੜ ਕੇ। ਕੇਸ ਗਹੇ = ਕੇਸਾਂ ਤੋਂ ਫੜ ਕੇ। ਫੇਰਾਵਤ = ਭਵਾਂਦੇ ਹਨ।
SikhNet (Spanish)Los cinco seres malignos se posan sobre nuestra cabeza, nos atrapan y agarrándonos del cabello nos arrastran.
ਦ੍ਰਿਸਟਿ. ਨ ਆਵਹਿ, ਅੰਧ ਅਗਿਆਨੀ; ਸੋਇ ਰਹਿਓ ਮਦ ਮਾਵਤ ਹੇ ॥੩॥
drisatt. na aaveh, andh agiaanee; soe rahio mad maavat he |3| Ang 822
Sant Singh KhalsaYou do not see them, you blind and ignorant fool; intoxicated with ego, you just keep sleeping. ||3||
Manmohan SinghBeing blind and ignorant, thou see them not and intoxicated with ego keepest sleeping on.
Manmohan Singh (Punjabi)ਅੰਨ੍ਹਾਂ ਅਤੇ ਬੇਸਮਝ ਹੋਣ ਕਾਰਨ ਤੂੰ ਉਨ੍ਹਾਂ ਨੂੰ ਵੇਖਦਾ ਨਹੀਂ ਅਤੇ ਹੰਕਾਰ ਨਾਲ ਮਤਵਾਲਾ ਹੋ ਘੁਰਾੜੇ ਮਾਰ ਰਿਹਾ ਹੈ।
Fareedkot Teekaਹੇ ਅਗ੍ਯਾਨ ਕਰ ਅੰਧੇ ਜੀਵ! ਸੋ ਦੂਤ ਤੇਰੇ ਕੋ ਦ੍ਰਿਸਟ ਨਹੀਂ ਆਵਤੇ ਹੈਂ, ਭਾਵ ਤਿਨ ਕੋ ਤੈਨੇ ਵਿਸਾਰ ਦੀਆ ਹੈ। ਕਿਉਂਕਿ ਤੂੰ ਮਦ ਮੇਂ ਮਾਤਾ ਹੋਇ ਕਰ ਸੋ ਰਿਹਾ ਹੈਂ॥੩॥
Prof. Sahib Singhਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ ॥੩॥ਪਦ ਅਰਥ ਦ੍ਰਿਸਟਿ ਨ ਆਵਹਿ = ਦਿੱਸਦੇ ਨਹੀਂ। ਅੰਧ = ਅੰਨ੍ਹਾ। ਮਦ = ਨਸ਼ਾ। ਮਾਵਤ = ਮਸਤ ॥੩॥
SikhNet (Spanish)No los puedes ni ver, oh tonto ignorante, intoxicado en tu ego continúas durmiendo. (3)
ਜਾਲੁ ਪਸਾਰਿ ਚੋਗ ਬਿਸਥਾਰੀ; ਪੰਖੀ ਜਿਉ ਫਾਹਾਵਤ ਹੇ ॥
jaal pasaar chog bisathaaree; pankhee jiau faahaavat he | Ang 822
Sant Singh KhalsaThe net has been spread out, and the bait has been scattered; like a bird, you are being trapped.
Manmohan SinghThe net is spread, the bait is scattered and thou art being ensnared like a bird.
Manmohan Singh (Punjabi)ਫੰਧਾ ਵਿਛਾਇਆ ਹੋਇਆ, ਦਾਣਾ ਦੁਣਕਾ ਖਿਲਰਿਆ ਹੋਇਆ ਅਤੇ ਤੂੰ ਪੰਛੀ ਦੀ ਮਾਨਿੰਦ ਫਸਾਇਆ ਜਾ ਰਿਹਾ ਹੈ।
Fareedkot Teekaਤਿਸ ਮਾਯਾ ਨੇ ਮੋਹ ਰੂਪੀ ਜਾਲ ਪਸਾਰ ਕਰ ਵਿਖੇ ਰੂਪੀ ਚੋਗ ਵਿਸਥਾਰੀ ਹੈ, ਜਿਸ ਤੇ ਜੀਵੋਂ ਕੋ ਮਾਇਆ ਪੰਛੀ ਕੀ ਤਰਾਂ ਫਹਾਵਤੀ ਹੈ॥
Prof. Sahib Singhਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ।ਪਦ ਅਰਥ ਪਸਾਰਿ = ਖਿਲਾਰ ਕੇ। ਬਿਸਥਾਰੀ = ਖਿਲਾਰੀ। ਪੰਖੀ = ਪੰਛੀ।
SikhNet (Spanish)La carnada es puesta y la red es echada sobre nosotros, y como halcones, somos atrapados.
ਕਹੁ ਨਾਨਕ. ਬੰਧਨ ਕਾਟਨ ਕਉ; ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥
kahu naanak. bandhan kaattan kau; mai satigur purakh dhiaavat he |4|2|88| Ang 822
Sant Singh KhalsaSays Nanak, my bonds have been broken; I meditate on the True Guru, the Primal Being. ||4||2||88||
Manmohan SinghSays Nanak, in order to have my bonds severed, I now contemplate over my all-powerful True Guru.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਆਪਣੇ ਜੂੜ ਵੱਢਣ ਲਈ ਮੈਂ ਹੁਣ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਮਾਇਆ ਕੇ ਬੰਧਨੋਂ ਕੋ ਕਾਟਣੇ ਹੇਤ ਮੈਂ ਸਤਿਗੁਰ ਪੁਰਖ ਕੋ ਧਿਆਵਤਾ ਹੂੰ। ਤਾਂ ਤੇ ਹੇ ਭਾਈ! ਤੁਮ ਭੀ ਸਤਿਗੁਰ ਪੁਰਖ ਕੋ ਧਿਆਵੋ॥੪॥੨॥੮੮॥☬ਅਪਣੇ ਕੌ ਸੁਹਾਗਣ ਰੂਪ ਬਰਨਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ ॥੪॥੨॥੮੮॥ਪਦ ਅਰਥ ਕਉ = ਵਾਸਤੇ ॥੪॥੨॥੮੮॥
* ਨੋਟ: ਚਉਪਦੇ ਖ਼ਤਮ ਹੋ ਗਏ। ਅਗਾਂਹ ਦੁਪਦੇ ਚੱਲ ਪਏ ਹਨ।
SikhNet (Spanish)Dice Nanak, mis amarras desaparecieron y ahora medito en mi Guru Verdadero, el Purusha. (4-2-88)