ੴ

ਸਿੱਖਬਾਣੀ · SikhBani

Ang 821

Sri Guru Granth Sahib · Raag Bilaaval · 5 shabads, 36 lines
Translations
Shabad Guru Arjan Dev Ji Raag Bilaaval continued from Ang 820

ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ; ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥

tripat aghaae pekh prabh darasan; amrit har ras bhojan khaat |

Sant Singh KhalsaI am satisfied and satiated, gazing upon the Blessed Vision of God's Darshan. I eat the Ambrosial Nectar of the Lord's sublime food.
Manmohan SinghSeeing the sight of the Lord I am sated and satiated and partake of the immortalising food of God's elixir.
Manmohan Singh (Punjabi)ਸੁਆਮੀ ਦਾ ਦੀਦਾਰ ਵੇਖਣ ਦੁਆਰਾ ਮੈਂ ਰਜ ਅਤੇ ਧ੍ਰਾਮ ਗਿਆ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਦਾ ਮੈਂ ਅਮਰ ਕਰ ਦੇਣ ਵਾਲਾ ਪ੍ਰਸ਼ਾਦ ਛਕਦਾ ਹਾਂ।
Fareedkot Teekaਹੇ ਪ੍ਰਭ ਜੀ! ਤੇਰਾ ਦਰਸਨੁ ਦੇਖ ਕਰ ਸੋ ਸੰਤ ਜਨ ਮਨ, ਤਨ ਤ੍ਰਿਪਤਿ ਹੋ ਗਏ ਹੈਂ। ਔਰੁ ਵਹੁ ਸਰਬ ਸਮੇਂ ਤੇਰੇ ਹਰਿ ਹਰਿ ਨਾਮ ਰੂਪੀ ਅੰਮ੍ਰਿਤ ਰਸ ਭੋਜਨੁ ਕੋ ਖਾਤੇ ਹੈਂ॥
Prof. Sahib Singhਹੇ ਭਾਈ! ਸੰਤ ਜਨ ਪ੍ਰਭੂ ਦਾ ਦਰਸਨ ਕਰ ਕੇ (ਮਾਇਆ ਦੀ ਤ੍ਰਿਸਨਾ ਵਲੋਂ) ਪੂਰੇ ਤੌਰ ਤੇ ਰੱਜੇ ਰਹਿੰਦੇ ਹਨ, ਸੰਤ ਜਨ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਦਾ ਸੁਆਦਲਾ ਭੋਜਨ ਖਾਂਦੇ ਹਨ।

ਪਦ ਅਰਥ ਤ੍ਰਿਪਤਿ = ਰਜੇਵਾਂ। ਅਘਾਏ = ਰੱਜ ਗਏ। ਪੇਖਿ = ਵੇਖ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)Teniendo la Bendita Visión de Tu Darshan, vivimos saciados y nos alimentamos

ਚਰਨ ਸਰਨ ਨਾਨਕ ਪ੍ਰਭ ਤੇਰੀ; ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥

charan saran naanak prabh teree; kar kirapaa santasang milaat |2|4|84|

Sant Singh KhalsaNanak seeks the Sanctuary of Your Feet, O God; in Your Mercy, unite him with the Society of the Saints. ||2||4||84||
Manmohan SinghO Lord, Nanak has sought the protection of Thine lotus feet. In Thy mercy unite him with the saints' congregation.
Manmohan Singh (Punjabi)ਹੇ ਸੁਆਮੀ! ਨਾਨਕ ਨੇ ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਉਸ ਨੂੰ ਸਾਧ-ਸੰਗਤ ਨਾਲ ਮਿਲਾ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਹਮ ਨੇ ਭੀ ਤੇਰੇ ਚਰਨਾਂ ਕੀ ਸਰਣ ਗ੍ਰਹਣ ਕਰੀ ਹੈ, ਤਾਂ ਤੇ ਹਮਾਰੇ ਪਰ ਕਿਰਪਾ ਕਰ ਕੇ ਤਿਸ ਸੰਤੋਂ ਕੇ ਸੰਗ ਮੇਂ ਮਿਲਾਵਣਾ ਕਰੁ। ਵਾ ਤੂੰ ਕੈਸਾ ਹੈਂ? ਕ੍ਰਿਪਾ ਕਰ ਕੇ ਸਤਿਸੰਗ ਮੇਂ ਮਿਲਾਵਤਾ ਹੈਂ॥੨॥੪॥੮੪॥☬ਵਾਹਿਗੁਰੂ ਕਾ ਪ੍ਰਤਾਪ ਔ ਅਪਨਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਚਰਨਾਂ ਦੀ ਸਰਨ ਪੈਂਦੇ ਹਨ, ਤੂੰ ਕਿਰਪਾ ਕਰ ਕੇ ਉਹਨਾਂ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਮਿਲਾ ਦੇਂਦਾ ਹੈਂ ॥੨॥੪॥੮੪॥

ਪਦ ਅਰਥ ਪ੍ਰਭ = ਹੇ ਪ੍ਰਭੂ! ਸੰਗਿ = ਸੰਗਤਿ ਵਿਚ ॥੨॥੪॥੮੪॥

SikhNet (Spanish)del Néctar Ambrosial de la Comida del Sublime Señor. Nanak busca el Santuario de Tus Pies, oh Dios, en Tu Misericordia, únelo a la Saad Sangat, la Sociedad de los Santos. (2-4-84)

Open this shabad (7 lines, Angs 820-821) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਰਾਖਿ ਲੀਏ; ਅਪਨੇ ਜਨ ਆਪ ॥

raakh lee; apane jan aap |

Sant Singh KhalsaHe Himself has saved His humble servant.
Manmohan SinghThe Lord has Himself saved His slave.
Manmohan Singh (Punjabi)ਸਾਹਿਬ ਨੇ ਖੁਦ ਹੀ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ।
Fareedkot Teekaਵਾਹਿਗੁਰੂ ਨੇ ਅਪਨੇ ਜਨ ਆਪ ਹੀ ਰਾਖਿ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ।

ਪਦ ਅਰਥ ਰਾਖਿ ਲੀਏ = (ਸਦਾ) ਰੱਖਿਆ ਕੀਤੀ ਹੈ। ਜਨ = ਸੇਵਕ।

SikhNet (Spanish)El Señor Mismo ha salvado a Su Humilde Sirviente;

ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ; ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥

kar kirapaa har har naam deeno; binas ge sabh sog santaap |1| rahaau |

Sant Singh KhalsaIn His Mercy, the Lord, Har, Har, has blessed me with His Name, and all my pains and afflictions have been dispelled. ||1||Pause||
Manmohan SinghThe Lord Master has mercifully blessed me with His Name and my agonies and anguishes are all annihilated. Pause.
Manmohan Singh (Punjabi)ਸੁਆਮੀ ਮਾਲਕ ਨੇ ਮਿਹਰ ਧਾਰ ਕੇ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਮੇਰੇ ਦੁੱਖ ਤੇ ਤਸੀਹੇ ਸਾਰੇ ਕੱਟੇ ਗਏ ਹਨ। ਠਹਿਰਾਉ।
Fareedkot Teekaਜਿਨ ਕੋ ਕ੍ਰਿਪਾ ਕਰ ਕੇ ਅਪਨਾ ਹਰਿ ਹਰਿ ਨਾਮ ਦੀਆ ਹੈ, ਤਿਸੀ ਤੇ ਤਿਨ ਜਨੋਂ ਕੇ ਸੋਕ ਸੰਤਾਪ ਸਭੀ ਨਾਸ, ਭਾਵ ਦੂਰ ਹੋ ਗਏ ਹੈਂ॥੧॥ ਰਹਾਉ ॥
Prof. Sahib Singhਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਦੀਨੋ = ਦਿੱਤਾ ਹੈ। ਸੋਗ = ਚਿੰਤਾ, ਗ਼ਮ। ਸੰਤਾਪ = ਦੁੱਖ-ਕਲੇਸ਼ ॥੧॥ ਰਹਾਉ ॥

SikhNet (Spanish)en Su Misericordia, el Señor Jar, Jar, me ha bendecido con Su Nombre y ahora todas mis aflicciones se han desvanecido.(1-Pausa)

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ; ਰਾਗ ਰਤਨ ਰਸਨਾ ਆਲਾਪ ॥

gun govind gaavahu sabh har jan; raag ratan rasanaa aalaap |

Sant Singh KhalsaSing the Glorious Praises of the Lord of the Universe, all you humble servants of the Lord; chant the jewels, the songs of the Lord with your tongue.
Manmohan SinghO God's people, sing ye all, the World-Lord praise and with your tongue utter the priceless melody of the Lord.
Manmohan Singh (Punjabi)ਹੇ ਰੱਬ ਦੇ ਬੰਦਿਓ! ਤੁਸੀਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰੋ ਅਤੇ ਆਪਣੀ ਜੀਭ੍ਹਾ ਨਾਲ ਸੁਆਮੀ ਦੇ ਅਣਮੁੱਲੇ ਕੀਰਤਨ ਦਾ ਉਚਾਰਨ ਕਰੋ।
Fareedkot Teekaਰਤਨ ਰੂਪ ਜੋ ਰਾਗ ਹੈ ਤਿਸ ਕੋ ਰਸਨਾ ਸੇ ਅਲਾਪ ਕਰ। ਹੇ ਹਰੀ ਕੇ ਦਾਸੋ! ਤੁਮ ਸਭ ਗੁਬਿੰਦ ਕੇ ਗੁਣ ਗਾਇਨ ਕਰੋ॥
Prof. Sahib Singhਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ।

ਪਦ ਅਰਥ ਗੁਣ ਗੋਵਿੰਦ = ਗੋਵਿੰਦ ਦੇ ਗੁਣ। ਸਭਿ = ਸਾਰੇ (ਰਲ ਕੇ)। ਹਰਿ ਜਨ = ਹੇ ਸੰਤ ਜਨੋ! ਰਤਨ ਰਾਗ = ਸੋਹਣੇ ਰਾਗਾਂ ਦੀ ਰਾਹੀਂ। ਰਸਨਾ = ਜੀਭ (ਨਾਲ)। ਆਲਾਪ = ਉਚਾਰਨ ਕਰੋ।

SikhNet (Spanish)Canten las Gloriosas Alabanzas del Señor del Universo, reciten con sus labios la Melodía Preciosa de Dios. Oh Humildes Devotos del Señor, canten las Joyas, las Melodías con su lengua.

ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ; ਰਸਾਇਣਿ ਆਤਮ ਧ੍ਰਾਪ ॥੧॥

kott janam kee trisanaa nivaree raam; rasaaein aatam dhraap |1|

Sant Singh KhalsaThe desires of millions of incarnations shall be quenched, and your soul shall be satisfied with the sweet, sublime essence of the Lord. ||1||
Manmohan SinghYour desires of millions of births shall be stilled of births shall be stilled and your soul shalt be satiated with the Lord's elixir.
Manmohan Singh (Punjabi)ਤੁਹਾਡੀਆਂ ਕ੍ਰੋੜਾਂ ਜਨਮਾਂ ਦੀਆਂ ਖਾਹਿਸ਼ਾਂ ਦੂਰ ਹੋ ਜਾਣਗੀਆਂ ਅਤੇ ਪ੍ਰਭੂ ਦੇ ਅੰਮ੍ਰਿਤ ਨਾਲ ਤੁਹਾਡੀ ਜਿੰਦੜੀ ਰੱਜ ਜਾਏਗੀ।
Fareedkot Teekaਤਿਨ ਕੀ ਕੋਟਾਨਕੋਟ ਜਨਮੋ ਕੀ ਤ੍ਰਿਸਨਾ ਤਿਸ ਹਰਿ ਜਾਪ ਸੇ ਨਿਵਰੀ ਹੈ। ਔ ਰਾਮ ਕਾ ਨਾਮ ਜੋ (ਰਸਾਇਣਿ) ਅੰਮ੍ਰਿਤੁ ਰਸੋਂ ਕਾ ਘਰੁ ਹੈ, ਤਿਸ ਕੋ ਜਪਨੇ ਸੇ ਤਿਨੋਂ ਕਾ (ਆਤਮ) ਮਨ ਤ੍ਰਿਪਤਿ ਹੂਆ ਹੈ॥੧॥
Prof. Sahib Singh(ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਨਿਵਰੀ = ਦੂਰ ਹੋ ਜਾਂਦੀ ਹੈ। ਰਸਾਇਣਿ = ਰਸਾਇਣ ਨਾਲ। ਰਸਾਇਣ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੀ ਹੈ ॥੧॥

SikhNet (Spanish)Los deseos de miles de encarnaciones serán sofocados y su Alma será saciada con el Dulce y Sublime Elixir del Señor. (1)

ਚਰਣ ਗਹੇ. ਸਰਣਿ ਸੁਖਦਾਤੇ; ਗੁਰ ਕੈ ਬਚਨਿ ਜਪੇ ਹਰਿ ਜਾਪ ॥

charan gahe. saran sukhadaate; gur kai bachan jape har jaap |

Sant Singh KhalsaI have grasped the Sanctuary of the Lord's Feet; He is the Giver of peace; through the Word of the Guru's Teachings, I meditate and chant the Chant of the Lord.
Manmohan SinghI have grasped the feet and the refuge of God, the peace-Giver, and by Guru's instruction meditate on the Lord's Name.
Manmohan Singh (Punjabi)ਮੈਂ ਆਰਾਮ ਬਖਸ਼ਣਹਾਰ ਵਾਹਿਗੁਰੂ ਦੇ ਪੈਰ ਅਤੇ ਪਨਾਹ ਪਕੜੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਲਾਂਮ ਦਾ ਸਿਮਰਨ ਕਰਦਾ ਹਾਂ।
Fareedkot Teekaਤਾਂ ਤੇ ਹਮ ਨੇ ਭੀ ਤਿਸ ਸਰਣ ਸੁਖ ਦਾਤੇ ਵਾਹਿਗੁਰੂ ਕੇ ਚਰਣ ਗ੍ਰਹਣ ਕਰੇ ਹੈਂ, ਔ ਗੁਰੋਂ ਕੇ (ਬਚਨਿ) ਉਪਦੇਸ ਦ੍ਵਾਰਾ ਹਰਿ ਨਾਮੋਂ ਕੇ ਜਾਪ ਜਪੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ,

ਪਦ ਅਰਥ ਗਹੇ = ਫੜੇ। ਕੈ ਬਚਨਿ = ਦੇ ਬਚਨ ਦੀ ਰਾਹੀਂ।

SikhNet (Spanish)Me he aferrado al Santuario de los Pies de mi Señor, Él es el Dador de Paz, a través de las Enseñanzas del Guru, entono la Melodía del Señor. (2-5-85)

ਸਾਗਰ ਤਰੇ. ਭਰਮ ਭੈ ਬਿਨਸੇ; ਕਹੁ ਨਾਨਕ. ਠਾਕੁਰ ਪਰਤਾਪ ॥੨॥੫॥੮੫॥

saagar tare. bharam bhai binase; kahu naanak. tthaakur parataap |2|5|85|

Sant Singh KhalsaI have crossed over the world-ocean, and my doubt and fear are dispelled, says Nanak, through the glorious granduer of our Lord and Master. ||2||5||85||
Manmohan SinghSays Nanak, through the Lord's glory, I have crossed the world-ocean and my doubt and dread are dispelled.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੇ ਤਪ-ਤੇਜ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ।
Fareedkot Teekaਤਿਸੀ ਤੇ ਸੰਸਾਰ ਸਾਗਰ ਕੇ ਦੁਖੋਂ ਤੇ ਤਰੇ ਹੈਂ ਔ ਭ੍ਰਮ ਭੈ ਸਭ ਨਸਟ ਹੋ ਗਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਠਾਕੁਰ ਕਾ ਐਸਾ ਪ੍ਰਤਾਪੁ ਹੈ॥੨॥੫॥੮੫॥☬ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੇ ਤਾਪ ਨਿਵਰਤ ਹੋਏ ਤੇ ਉਚਾਰਨ ਕਰਤੇ ਹੈਂ:
Prof. Sahib Singhਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਨਾਨਕ ਆਖਦਾ ਹੈ- ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥

ਪਦ ਅਰਥ ਸਾਗਰ = (ਸੰਸਾਰ-) ਸਮੁੰਦਰ। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਠਾਕੁਰ ਪਰਤਾਪ = ਮਾਲਕ-ਪ੍ਰਭੂ ਦੀ ਵਡਿਆਈ ॥੨॥੫॥੮੫॥

SikhNet (Spanish)He cruzado el Océano del Mundo, mis dudas y miedos se han sublimado, a través de la Gloriosa Grandeza de nuestro Señor y Maestro, oh, dice Nanak.

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਤਾਪੁ ਲਾਹਿਆ; ਗੁਰ ਸਿਰਜਨਹਾਰਿ ॥

taap laahiaa; gur sirajanahaar |

Sant Singh KhalsaThrough the Guru, the Creator Lord has subdued the fever.
Manmohan SinghThe Guru-Creator has rid me of my fever.
Manmohan Singh (Punjabi)ਗੁਰੂ-ਕਰਤਾਰ ਨੇ ਮੇਰਾ ਬੁਖਾਰ ਉਤਾਰ ਦਿੱਤਾ ਹੈ।
Fareedkot Teekaਜਿਸ ਸਤਿਗੁਰ ਸਿਰਜਨਹਾਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਾ ਤਾਪੁ (ਲਾਹਿਆ) ਉਤਾਰ ਦੀਆ ਹੈ॥
Prof. Sahib Singhਹੇ ਭਾਈ! ਗੁਰੂ ਨੇ ਕਰਤਾਰ ਨੇ (ਆਪ ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ।

ਪਦ ਅਰਥ ਲਾਹਿਆ = ਉਤਾਰਿਆ। ਸਿਰਜਨਹਾਰਿ = ਸਿਰਜਨਹਾਰ ਨੇ, ਕਰਤਾਰ ਨੇ।

SikhNet (Spanish)El Señor Creador me ha liberado de mis males;

ਸਤਿਗੁਰ ਅਪਨੇ ਕਉ ਬਲਿ ਜਾਈ; ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥

satigur apane kau bal jaaee; jin paij rakhee saarai sansaar |1| rahaau |

Sant Singh KhalsaI am a sacrifice to my True Guru, who has saved the honor of the whole world. ||1||Pause||
Manmohan SinghI am a sacrifice unto my rue Guru, who has preserved the honour of the whole world. Pause.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਾਰੇ ਜਹਾਨ ਦੀ ਇੱਜ਼ਤ-ਆਬਰੂ ਰੱਖ ਲਈ ਹੈ। ਠਹਿਰਾਉ।
Fareedkot Teekaਤਿਸ ਅਪਨੇ ਸਤਿਗੁਰ ਕੋ ਸਦਾ ਬਲਿਹਾਰਨੇ ਜਾਤਾ ਹੂੰ, ਪੁਨਾ ਜਿਸ ਨੇ ਸਾਰੇ ਸੰਸਾਰ ਮੇਂ ਹਮਾਰੀ ਪੈਜ ਰਾਖੀ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿਚ (ਮੇਰੀ) ਇੱਜ਼ਤ ਰੱਖ ਲਈ ਹੈ (ਨਹੀਂ ਤਾਂ, ਭਰਮੀ ਲੋਕ ਤਾਂ, ਸੀਤਲਾ ਦੇਵੀ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਨਾ ਕਰਦੇ ਰਹੇ) ॥੧॥ ਰਹਾਉ ॥

ਪਦ ਅਰਥ ਕਉ = ਨੂੰ, ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਿਨਿ = ਜਿਸ (ਗੁਰੂ) ਨੇ। ਪੈਜ = ਲਾਜ, ਇੱਜ਼ਤ। ਸੰਸਾਰਿ = ਸੰਸਾਰ ਵਿਚ ॥੧॥ ਰਹਾਉ ॥

SikhNet (Spanish)ofrezco mi ser en sacrificio a mi Guru, Quien ha salvado mi honor ante el mundo entero.(1-Pausa)

ਕਰੁ ਮਸਤਕਿ ਧਾਰਿ; ਬਾਲਿਕੁ ਰਖਿ ਲੀਨੋ ॥

kar masatak dhaar; baalik rakh leeno |

Sant Singh KhalsaPlacing His Hand on the child's forehead, He saved him.
Manmohan SinghPlacing his hand on the forehead, the Guru has saved the child.
Manmohan Singh (Punjabi)ਆਪਣੇ ਹੱਥ ਆਪਣੇ ਮੱਥੇ ਉਤੇ ਟਿਕਾ, ਗੁਰਾਂ ਨੇ ਬੱਚੇ ਦੀ ਰੱਖਿਆ ਕੀਤੀ ਹੈ।
Fareedkot Teekaਮਸਤਕਿ ਪਰ ਹਾਥ ਧਰ ਕੇ ਅਪਨਾ ਬਾਲਕ ਰਾਖਿ ਲੀਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ।

ਪਦ ਅਰਥ ਕਰੁ = ਹੱਥ। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਰਖਿ ਲੀਨ = (ਤਾਪ ਤੋਂ) ਬਚਾ ਲਿਆ ਹੈ।

SikhNet (Spanish)Soy su niño y me ha salvado acariciando mi frente con Sus Manos;

ਪ੍ਰਭਿ ਅੰਮ੍ਰਿਤ ਨਾਮੁ; ਮਹਾ ਰਸੁ ਦੀਨੋ ॥੧॥

prabh amrit naam; mahaa ras deeno |1|

Sant Singh KhalsaGod blessed me with the supreme, sublime essence of the Ambrosial Naam. ||1||
Manmohan SinghThe Lord has blessed me with the great elixir of His Immortalising Name.
Manmohan Singh (Punjabi)ਸੁਆਮੀ ਨੇ ਮੈਨੂੰ ਆਪਣੇ ਸੁਰਜੀਤ ਕਰਨ ਵਾਲੇ ਨਾਮ ਦੇ ਪਰਮ ਆਬਿ-ਹਿਯਾਤ ਦੀ ਦਾਤ ਬਖਸ਼ੀ ਹੈ।
Fareedkot Teekaਪ੍ਰਭੂ ਨੇ ਨਾਮ ਰੂਪੀ ਅੰਮ੍ਰਿਤ ਮਹਾ ਰਸ ਹਮ ਕੋ ਦੀਆ ਹੈ॥੧॥
Prof. Sahib Singh(ਨਿਰਾ ਤਾਪ ਤੋਂ ਹੀ ਨਹੀਂ ਬਚਾਇਆ, ਅੱਨ-ਪੂਜਾ ਤੋਂ ਬਚਾ ਕੇ) ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਭੀ ਦਿੱਤਾ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮਹਾ ਰਸ = ਬਹੁਤ ਹੀ ਸੁਆਦਲਾ। ਦੀਨ੍ਹ੍ਹੋ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ॥੧॥

SikhNet (Spanish)me ha bendecido con Su Nombre Ambrosial. (1)

ਦਾਸ ਕੀ ਲਾਜ ਰਖੈ; ਮਿਹਰਵਾਨੁ ॥

daas kee laaj rakhai; miharavaan |

Sant Singh KhalsaThe Merciful Lord saves the honor of His slave.
Manmohan SinghThe Merciful Master saves the honour of His serf.
Manmohan Singh (Punjabi)ਦਇਆਵਾਨ ਸੁਆਮੀ ਆਪਣੇ ਨਫਰ ਦੀ ਪਤਿ ਆਬਰੂ ਰੱਖਦਾ ਹੈ।
Fareedkot Teekaਅਪਨੇ ਦਾਸ ਕੀ ਲਜਾ ਕੋ ਵਹੁ (ਮਿਹਰਵਾਨੁ) ਵਾਹਿਗੁਰੂ ਆਪ ਹੀ ਰਾਖਤਾ ਹੈ॥
Prof. Sahib Singhਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੋ)।

ਪਦ ਅਰਥ ਲਾਜ = ਇੱਜ਼ਤ। ਰਖੈ = ਰੱਖਦਾ ਹੈ।

SikhNet (Spanish)Mi Señor Benévolo ha salvado mi honor y lo que sea que

ਗੁਰੁ ਨਾਨਕੁ ਬੋਲੈ; ਦਰਗਹ ਪਰਵਾਨੁ ॥੨॥੬॥੮੬॥

gur naanak bolai; daragah paravaan |2|6|86|

Sant Singh KhalsaGuru Nanak speaks - it is confirmed in the Court of the Lord. ||2||6||86||
Manmohan SinghWhatever Guru Nanak utters, that is approved in the Lord's court.
Manmohan Singh (Punjabi)ਜੋ ਕੁਛ ਭੀ ਗੁਰੂ ਨਾਨਕ ਜੀ ਉਚਾਰਦੇ ਹਨ, ਉਹ ਸਾਹਿਬ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਤਿਸ ਕੇ ਜਸ ਕੋ (ਬੋਲੈ) ਉਚਾਰਤੇ ਹੈਂ, ਸੋ (ਦਰਗਾਹ) ਸਤਸੰਗ ਵਾ ਸਚਖੰਡ ਮੇਂ ਪ੍ਰਵਾਨ ਹੋਤੇ ਹੈਂ॥੨॥੬॥੮੬॥
Prof. Sahib Singh(ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿਚ ਪਰਵਾਨ ਹੈ ॥੨॥੬॥੮੬॥

ਪਦ ਅਰਥ ਪਰਵਾਨੁ = ਕਬੂਲ ॥੨॥੬॥੮੬॥

SikhNet (Spanish)Nanak, el Guru, recita, es aprobado por Dios. (2-6-86)

Open this shabad →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ॥

raag bilaaval mahalaa 5 chaupade dupade ghar 7 |

Sant Singh KhalsaRaag Bilaaval, Fifth Mehl, Chau-Padhay And Dho-Padhay, Seventh House:
Manmohan SinghRag Bilawal 5th Guru Chaupadas Dupadas.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Quinto Canal Divino, Chau-Padas, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾ ਸਕਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਤਿਗੁਰ ਸਬਦਿ. ਉਜਾਰੋ ਦੀਪਾ ॥

satigur sabad. ujaaro deepaa |

Sant Singh KhalsaThe Shabad, the Word of the True Guru, is the light of the lamp.
Manmohan SinghThe True Guru's Word is the light of the lamp.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਦੀਵੇ ਦਾ ਚਾਨਣ ਹੈ।
Fareedkot Teekaਜਹਾਂ ਸਤਿਗੁਰੋਂ ਕੇ (ਸਬਦਿ) ਉਪਦੇਸ ਰੂਪੀ ਦੀਪਕ ਕਾ (ਉਜਾਰੋ) ਪ੍ਰਕਾਸ਼ ਹੂਆ ਹੈ॥
Prof. Sahib Singhਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ,

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਬਦਿ ਦੀਪਾ = ਸ਼ਬਦ-ਦੀਵੇ ਦੀ ਰਾਹੀਂ। ਉਜਾਰੋ = ਚਾਨਣ, ਆਤਮਕ ਜੀਵਨ ਦੀ ਸੂਝ।

SikhNet (Spanish)La Luz de la Palabra del Guru ha iluminado mi mente;

ਬਿਨਸਿਓ ਅੰਧਕਾਰ ਤਿਹ ਮੰਦਰਿ; ਰਤਨ ਕੋਠੜੀ ਖੁਲੑੀ ਅਨੂਪਾ ॥੧॥ ਰਹਾਉ ॥

binasio andhakaar tih mandar; ratan kottharree khulaee anoopaa |1| rahaau |

Sant Singh KhalsaIt dispels the darkness from the body-mansion, and opens the beautiful chamber of jewels. ||1||Pause||
Manmohan SinghWith that the darkness of the body-mansion is dispelled and the beauteous cabin of jewels is opened unto me. Pause.
Manmohan Singh (Punjabi)ਉਸ ਦੇ ਨਾਲ ਸਰੀਰ ਦੇ ਮਹਿਲ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ ਅਤੇ ਜਵੇਹਰਾਂ ਦੀ ਸੁੰਦਰ ਕੁਟੀਆ ਮੇਰੇ ਲਈ ਖੋਲ੍ਹ ਦਿੱਤੀ ਜਾਂਦੀ ਹੈ। ਠਹਿਰਾਉ।
Fareedkot Teekaਤਿਸ ਰਿਦੇ ਰੂਪੀ ਮੰਦਰ ਕਾ ਅਗ੍ਯਾਨੁ ਅੰਧਕਾਰ ਬਿਨਸ ਗਿਆ ਹੈ। ਔ (ਰਤਨ) ਵੈਰਾਗ ਆਦਿ ਅਨੂਪ ਗੁਣੋਂ ਕੀ ਕੋਠੜੀ ਗੁਰ ਸਿਖ੍ਯਾ ਰੂਪੁ ਵਾ ਆਤਮ ਵਸਤੂ ਰੂਪ ਖੁਲ ਪਈ ਹੈ, ਭਾਵ ਸੇ ਸੁਭ ਗੁਣ ਪ੍ਰਾਪਤਿ ਭਏ ਹੈਂ॥੧॥ ਰਹਾਉ ॥
Prof. Sahib Singhਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਅੰਧਕਾਰ = ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ। ਤਿਹ ਮੰਦਰਿ = ਉਸ ਮਨ ਮੰਦਰ ਵਿਚ। ਅਨੂਪਾ = ਬਹੁਤ ਸੁੰਦਰ ॥੧॥ ਰਹਾਉ ॥

SikhNet (Spanish)en mi templo interior la oscuridad de la ignorancia ha sido anulada y el Santuario engarzado de Joyas, de Belleza indescriptible, se ha abierto para mí. (1-Pausa)

ਬਿਸਮਨ ਬਿਸਮ ਭਏ ਜਉ ਪੇਖਿਓ; ਕਹਨੁ. ਨ ਜਾਇ, ਵਡਿਆਈ ॥

bisaman bisam bhe jau pekhio; kehan. na jaae, vaddiaaee |

Sant Singh KhalsaI was wonderstruck and astonished, when I looked inside; I cannot even describe its glory and grandeur.
Manmohan SinghWhen I saw within, I was astonished and astounded. Its glory I can narrate not.
Manmohan Singh (Punjabi)ਜਦ ਮੈਂ ਅੰਦਰ ਝਾਕਿਆ ਤਾਂ ਮੈਂ ਚਕ੍ਰਿਤ ਤੇ ਹੈਰਾਨ ਹੋ ਗਿਆ। ਇਸ ਦੀ ਪ੍ਰਭਤਾ ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਹੇ ਵਾਹਗੁਰੂ! ਪੁਨਾ ਵਿਸ੍ਯਾਂ ਵਾਲਾ ਜੋ ਮਨੁ ਥਾ ਤਿਸ ਨੇ ਜਬ ਤੇਰੇ ਸਰੂਪ ਕੋ ਦੇਖਿਆ ਤਬ ਤਿਸ ਕੇ ਵਿਸੇ ਮਨੋਰਥ ਥਕਤ ਰਹ ਗਏ, ਭਾਵ ਮਨੁ ਇਸਥਿਤ ਹੂਆ ਵਾ ਦੇਖ ਕਰ ਅਤੀ ਅਸਚਰਜ ਹੋ ਗਏ ਹੈਂ। ਤਾਂ ਤੇ ਹੇ ਪਰਮੇਸ੍ਵਰ! ਤੇਰੀ ਵਡਿਆਈ ਕਹੀ ਨਹੀਂ ਜਾਤੀ ਹੈ॥
Prof. Sahib Singh(ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨੀ। ਜਉ = ਜਦੋਂ। ਕਹਨੁ ਨ ਜਾਇ = ਬਿਆਨ ਨਹੀਂ ਹੋ ਸਕਦੀ।

SikhNet (Spanish)Cuando desperté en mi interior, me quedé maravillado; no puedo siquiera comenzar a recitar Su Gloria.

ਮਗਨ ਭਏ ਊਹਾ ਸੰਗਿ ਮਾਤੇ; ਓਤਿ ਪੋਤਿ ਲਪਟਾਈ ॥੧॥

magan bhe aoohaa sang maate; ot pot lapattaaee |1|

Sant Singh KhalsaI am intoxicated and enraptured with it, and I am wrapped in it, through and through. ||1||
Manmohan SinghI am enraptured and inebriated with that sight and am clung to it like warp and woof.
Manmohan Singh (Punjabi)ਮੈਂ ਉਸ ਦ੍ਰਿਸ਼ਯ ਨਾਲ ਪਰਸੰਨ ਅਤੇ ਮਤਵਾਲਾ ਹੋ ਗਿਆ ਹਾਂ ਅਤੇ ਤਾਣੇ ਪੇਟੇ ਦੀ ਤਰ੍ਹਾਂ ਉਸ ਨਾਲ ਚਿਮੜਿਆ ਹੋਇਆ ਹੈ।
Fareedkot Teekaਊਹਾਂ ਤੇਰੇ ਸਰੂਪ ਸਾਥ ਮਾਤੇ ਹੂਏ ਤਿਸ ਅਨੰਦ ਮੇਂ ਹਮ ਮਗਨ ਭਏ ਹੈਂ। ਸੋ ਤੂੰ ਕੈਸਾ ਹੈਂ? ਤਾਣੇ ਪੇਟੇ ਵਤ ਜਿਸ ਕੀ ਸੱਤਾ ਸਭ ਮੇਂ ਵਿਆਪ ਰਹੀ ਹੈ॥੧॥
Prof. Sahib Singhਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥

ਪਦ ਅਰਥ ਮਗਨ = ਚੁੱਭੀ ਲਾ ਲਈ। ਸੰਗੀ = ਨਾਲ। ਮਾਤੇ = ਮਸਤ। ਓਤਿ = ਉਣਤ ਵਿਚ। ਪੋਤਿ = ਪ੍ਰੋਣ ਵਿਚ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲੇ ਹੋਏ ॥੧॥

SikhNet (Spanish)Estoy embebido en Su Visión y entretejido intrínsecamente en Su Esplendor, trama y urdimbre. (1)

ਆਲ ਜਾਲ ਨਹੀ ਕਛੂ ਜੰਜਾਰਾ; ਅਹੰਬੁਧਿ ਨਹੀ ਭੋਰਾ ॥

aal jaal nahee kachhoo janjaaraa; ahanbudh nahee bhoraa |

Sant Singh KhalsaNo worldly entanglements or snares can trap me, and no trace of egotistical pride remains.
Manmohan SinghNo worldly involvements and bonds affect me and not even an iota of haughty-intellect is left within me.
Manmohan Singh (Punjabi)ਕੋਈ ਭੀ ਸੰਸਾਰਕ ਪੁਆੜੇ ਦੇ ਫਾਹੇ ਮੇਰੇ ਉਤੇ ਅਸਰ ਨਹੀਂ ਕਰਦੇ ਅਤੇ ਹੰਕਾਰੀ-ਮਤ ਲੇਸ-ਮਾਤਰ ਭੀ ਮੇਰੇ ਵਿੱਚ ਨਹੀਂ ਰਹੀ।
Fareedkot Teeka(ਆਲ) ਘਰ ਕੇ ਜੋ (ਜੰਜਾਰਾ) ਧੰਧਿਓਂ ਕੇ (ਜਾਲ) ਸੰਮੂਹ ਥੇ, ਸੋ ਅਬ ਕੁਛ ਨਹੀਂ ਹੈ, ਕਿਉਂਕਿ ਹੰਕਾਰ ਵਾਲੀ ਬੁਧੀ ਅਬ (ਭੋਰਾ) ਰੰਚਕ ਮਾਤ੍ਰ ਭੀ ਨਹੀਂ ਰਹੀ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ।

ਪਦ ਅਰਥ ਆਲ ਜਾਲ = ਘਰ (ਦੇ ਮੋਹ) ਦੇ ਜਾਲ। ਜੰਜਾਰਾ = ਜੰਜਾਲ, ਝੰਬੇਲੇ। ਅਹੰਬੁਧਿ = ਹਉਮੈ ਵਾਲੀ ਬੁੱਧੀ, ਅਹੰਕਾਰ। ਭੋਰਾ = ਰਤਾ ਭੀ।

SikhNet (Spanish)Ya no más el engaño de los sentidos me atrapa, ni una pizca de ego queda en mí;

ਊਚਨ ਊਚਾ. ਬੀਚੁ, ਨ ਖੀਚਾ; ਹਉ ਤੇਰਾ. ਤੂੰ ਮੋਰਾ ॥੨॥

aoochan aoochaa. beech, na kheechaa; hau teraa. toon moraa |2|

Sant Singh KhalsaYou are the highest of the high, and no curtain separates us; I am Yours, and You are mine. ||2||
Manmohan SinghO Lord, Thou art the highest of the high. Between me and Thee no curtain is stretched, I am Thine and Thou art mine.
Manmohan Singh (Punjabi)ਹੇ ਸੁਆਮੀ, ਤੂੰ ਉਚਿਆਂ ਦਾ ਪਰਮ ਉਚਾ ਹੈ। ਤੇਰੇ ਅਤੇ ਮੇਰੇ ਵਿਚਕਾਰ ਕੋਈ ਪੜ੍ਹਦਾ ਖਿਚਿਆ ਹੋਇਟਆ ਨਹੀਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈ।
Fareedkot Teekaਪੁਨਾ ਤੂੰ ਬਡਿਓਂ ਤੇ ਬਡਾ ਹੈਂ ਔ ਤੇਰੇ ਮੇਂ ਕਿਸੀ ਤਰਹ ਕੀ ਖੈਂਚ ਨਹੀਂ ਹੈ, ਵਾ ਤੇਰੇ ਮੇਰੇ ਮੇਂ (ਬੀਚ) ਪੜਦਾ ਕੋਈ (ਖੀਚਾ) ਤਾਣਿਆਂ ਹੂਆ ਨਹੀਂ ਹੈ। ਤਾਂ ਤੇ ਹੇ ਹਰੀ! ਮੈਂ ਤੇਰਾ ਦਾਸ ਹੂੰ, ਤੂੰ ਮੇਰਾ ਸੁਆਮੀ ਹੈਂ॥੨॥
Prof. Sahib Singhਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥

ਪਦ ਅਰਥ ਊਚਨ ਊਚਾ = ਮਹਾਨ ਉੱਚਾ। ਬੀਚੁ = ਪਰਦਾ, ਵਿੱਥ। ਖੀਚਾ = ਖਿੱਚਿਆ ਹੋਇਆ, ਤਣਿਆ ਹੋਇਆ। ਹਉ = ਮੈਂ, ਹਉਂ। ਮੋਰਾ = ਮੇਰਾ ॥੨॥

SikhNet (Spanish)ya no hay ni alto ni bajo, ni lo que antes estaba separado por un velo. Ahora soy Tuyo, así como Tú eres mío, oh Dios. (1)

ਏਕੰਕਾਰੁ ਏਕੁ ਪਾਸਾਰਾ; ਏਕੈ ਅਪਰ ਅਪਾਰਾ ॥

ekankaar ek paasaaraa; ekai apar apaaraa |

Sant Singh KhalsaThe One Creator Lord created the expanse of the one universe; the One Lord is unlimited and infinite.
Manmohan SinghThe One Unique Lord has made the world, The One Lord is Illimitable and Infinite.
Manmohan Singh (Punjabi)ਇਕ ਅਦਭੈਤ ਸੁਆਮੀ ਨੇ ਸੰਸਾਰ ਬਣਾਇਆ ਹੈ। ਇਕ ਸੁਆਮੀ ਦੀ ਬੇਹੱਦ ਅਤੇ ਬੇਅੰਤ ਹੈ।
Fareedkot Teeka(ਏਕੰਕਾਰੁ) ਤੂੰ ਏਕ ਸਰੂਪ ਹੈਂ ਔ ਇਹੁ ਸੰਸਾਰ ਪਸਾਰਾ ਭੀ ਤੈਨੇ ਹੀ ਕੀਆ ਹੈ, ਪੁਨਾ ਤੂੰ ਏਕ (ਅਪਰ ਅਪਾਰਾ) ਬਿਅੰਤ ਸੇ ਬਿਅੰਤ ਰੂਪ ਹੈਂ॥
Prof. Sahib Singh(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ, ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ।

ਪਦ ਅਰਥ ਏਕੰਕਾਰੁ = ਇਕ ਸਰਬ-ਵਿਆਪਕ ਪਰਮਾਤਮਾ। ਅਪਰ = ਪਰੇ ਤੋਂ ਪਰੇ। ਅਪਾਰਾ = ਬੇਅੰਤ।

SikhNet (Spanish)El Único Señor Supremo prevalece en todo; Él Mismo, más allá,

ਏਕੁ ਬਿਸਥੀਰਨੁ. ਏਕੁ ਸੰਪੂਰਨੁ; ਏਕੈ ਪ੍ਰਾਨ ਅਧਾਰਾ ॥੩॥

ek bisatheeran. ek sanpooran; ekai praan adhaaraa |3|

Sant Singh KhalsaThe One Lord pervades the one universe; the One Lord is totally permeating everywhere; the One Lord is the Support of the breath of life. ||3||
Manmohan SinghThe One Lord is extended in the creation, the One Lord is fully contained everywhere and the One Lord is the support of life.
Manmohan Singh (Punjabi)ਇਕ ਪ੍ਰਭੂ ਦੀ ਰਚਨਾ ਅੰਦਰ ਫੈਲਿਆ ਹੋਇਆ ਹੈ, ਇਕ ਪ੍ਰਭੂ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ ਅਤੇ ਇਕ ਸੁਆਮੀ ਹੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਤੂੰ ਏਕ ਹੀ (ਥਿਸਥੀਰਨੁ) ਵਿਸਤਾਰ ਕਰਤਾ ਹੈਂ, ਭਾਵ ਉਤਪਤੀ ਕਰਨਹਾਰਾ ਹੈਂ। ਪੁਨਾ ਤੂੰ ਏਕ ਹੀ (ਸੰ) ਭਲੀ ਪ੍ਰਕਾਰ ਪੂਰਨ ਹੋ ਰਹਾ ਹੈਂ, ਔ ਤੂੰ ਏਕ ਹੀ ਸੱਤਾ ਸਫੁਰਤੀ ਕਰ ਕੇ ਪ੍ਰਾਣੋਂ ਕਾ (ਅਧਾਰਾ) ਆਸਰਾ ਹੈਂ॥੩॥
Prof. Sahib Singhਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ ॥੩॥

ਪਦ ਅਰਥ ਬਿਸਥੀਰਨੁ = ਖਿਲਾਰਾ, ਪ੍ਰਕਾਸ਼। ਸੰਪੂਰਨੁ = ਹਰ ਥਾਂ ਵਿਆਪਕ। ਅਧਾਰਾ = ਆਸਰਾ ॥੩॥

SikhNet (Spanish)Él Mismo manifiesto en la creación, Él Mismo contenido en Su Ser, Él es el Soporte de toda la vida.(3)

ਨਿਰਮਲ ਨਿਰਮਲ, ਸੂਚਾ ਸੂਚੋ; ਸੂਚਾ ਸੂਚੋ ਸੂਚਾ ॥

niramal niramal, soochaa soocho; soochaa soocho soochaa |

Sant Singh KhalsaHe is the most immaculate of the immaculate, the purest of the pure, so pure, so pure.
Manmohan SinghThe most immaculate of the immaculate, the purest of the pure, stainless and the Truest of the true He is.
Manmohan Singh (Punjabi)ਪਵਿੱਤਰਤਾ ਦਾ ਪਰਮ ਪਵਿੱਤਰ, ਪਾਵਨਾਂ ਦਾ ਮਹਾਂ ਪਾਵਲ, ਬੇਦਾਗ ਅਤੇ ਸਚਿਆਰਾ ਦਾ ਪਰਮ ਸਚਿਆਰਾ ਉਹ ਹੈ।
Fareedkot Teekaਪੁਨਾ ਤੂੰ ਨਿਰਮਲ ਤੇ ਨਿਰਮਲ ਹੈਂ ਔ ਮਨ ਕਰ ਸੂਚਿਓਂ ਤੇ ਸੂਚਾ ਹੈਂ, ਔ ਤਨ ਕਰ ਸੂਚਿਓਂ ਤੇ ਸੂਚਾ ਹੈ, ਬਾਣੀ ਕਰ ਭੀ ਤੂੰ (ਸੂਚਾ) ਪਵਿਤ੍ਰ ਰੂਪ ਹੈਂ॥
Prof. Sahib Singh(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ।

ਪਦ ਅਰਥ ਨਿਰਮਲ ਨਿਰਮਲ = ਮਹਾਨ ਪਵਿੱਤਰ। ਸੂਚਾ...ਸੂਚਾ = ਮਹਾਨ ਸੁੱਚਾ।

SikhNet (Spanish)Él es lo más Puro de lo puro, Inmaculado, sin mancha y sin culpa;

ਅੰਤ ਨ ਅੰਤਾ, ਸਦਾ ਬੇਅੰਤਾ; ਕਹੁ ਨਾਨਕ. ਊਚੋ ਊਚਾ ॥੪॥੧॥੮੭॥

ant na antaa, sadaa beantaa; kahu naanak. aoocho aoochaa |4|1|87|

Sant Singh KhalsaHe has no end or limitation; He is forever unlimited. Says Nanak, He is the highest of the high. ||4||1||87||
Manmohan SinghSays Nanak, there is no end to the Lord's limit. Ever infinite and the Highest of the high is He.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਦੇ ਹੰਦ-ਬੰਨੇ ਦਾ ਕੋਈ ਓੜਕ ਨਹੀਂ। ਸਦੀਵੀ ਅਨੰਤਾਂ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈ ਉਹ।
Fareedkot Teekaਭੂਤ ਕਾਲ ਮੇਂ ਤੇਰਾ ਅੰਤ ਕਿਸੀ ਨੇ ਨਹੀਂ ਲੀਆ ਅਰ ਅਬ ਬਰਤਮਾਨ ਕਾਲ ਮੇਂ ਭੀ ਤੇਰਾ ਅੰਤ ਨਹੀਂ ਹੈ, ਪੁਨਾ ਆਗੇ ਭਵਿਖਤ ਕਾਲ ਮੇਂ ਭੀ ਤੂੰ ਸਦਾ ਬਿਅੰਤ ਹੀ ਹੋਵੇਗਾ। ਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਬ੍ਰਹਮਾਦਿਕ ਉਚਿਓਂ ਤੇ ਊਚਾ ਹੈਂ॥੪॥੧॥੮੭॥☬ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ॥੪॥੧॥੮੭॥

* ਨੋਟ: ਇਸ ਸੰਗ੍ਰਹ ਵਿਚ ੩੦ ਸ਼ਬਦ ਹਨ। ਸਿਰਲੇਖ ਦੱਸਦਾ ਹੈ ਕਿ ਇਹ ਚਉਪਦੇ ਅਤੇ ਦੁਪਦੇ ਰਲੇ ਹੋਏ ਹਨ। ਇਹਨਾਂ ਵਿਚੋਂ ਪਹਿਲੇ ੨ ਚਉਪਦੇ ਹਨ (ਚਾਰ ਬੰਦਾਂ ਵਾਲੇ ਸ਼ਬਦ), ਬਾਕੀ ਦੇ ੨੮ ਦੁਪਦੇ (ਦੋ ਬੰਦਾਂ ਵਾਲੇ ਸ਼ਬਦ) ਹਨ। ਅਗਲਾ ਸ਼ਬਦ ਚਉਪਦੇ ਹੈ। ਅਗਾਂਹ ਦੁਪਦੇ ਸ਼ੁਰੂ ਹੋ ਜਾਣਗੇ।

SikhNet (Spanish)sí, uno no puede encontrar el fin del Señor Insondable, pues Él es lo más Alto de lo alto. (4-1-87)

Open this shabad →

Shabad Guru Arjan Dev Ji Raag Bilaaval continues on Ang 822

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਬਿਨੁ ਹਰਿ; ਕਾਮਿ. ਨ ਆਵਤ ਹੇ ॥

bin har; kaam. na aavat he |

Sant Singh KhalsaWithout the Lord, nothing is of any use.
Manmohan SinghWithout God, nothing is of any avail to Thee.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੇਰੇ ਕੁਝ ਭੀ ਕੰਮ ਨਹੀਂ।
Fareedkot Teekaਹੇ ਭਾਈ! ਹਰਿ ਨਾਮ ਸੇ ਬਿਨਾਂ ਕੋਈ ਪਦਾਰਥ ਕੰਮ ਨਹੀਂ ਆਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ।

ਪਦ ਅਰਥ ਕਾਮਿ = ਕੰਮ ਵਿਚ।

SikhNet (Spanish)Sin el Señor nada vale la pena en ti;

ਜਾ ਸਿਉ ਰਾਚਿ ਮਾਚਿ ਤੁਮੑ ਲਾਗੇ; ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥

jaa siau raach maach tuma laage; oeh mohanee mohaavat he |1| rahaau |

Sant Singh KhalsaYou are totally attached to that Enticer Maya; she is enticing you. ||1||Pause||
Manmohan SinghThat with which thou art hand and glove and attached, that enticer mammon is beguiling thee. Pause.
Manmohan Singh (Punjabi)ਜਿਸ ਨਾਲ ਤੂੰ ਘਿਓ ਖਿਚੜੀ ਹੋਇਆ ਅਤੇ ਜੁੜਿਆ ਹੋਇਆ ਹੈ, ਉਹ ਠੱਗਣੀ ਮਾਇਆ ਤੈਨੂੰ ਛਲ ਰਹੀ ਹੈ। ਠਹਿਰਾਉ।
Fareedkot Teekaਜਿਸ ਮਾਯਾ ਕੇ ਸਾਥ ਰਚ ਕੇ (ਮਾਚਿ) ਪ੍ਰਸੰਨ ਹੋ ਕਰ ਤੁਮ ਲਾਗੇ ਹੋ ਵਹੁ ਮਾਯਾ ਮੋਹਨੀ ਸਰਬ ਜੀਵੋਂ ਕੋ (ਮੋਹਾਵਤ) ਲੁਟਾਵਤੀ ਵਾ ਠਗਤੀ ਹੈ, ਸੋਈ ਮੁਹਾਵਣਾਂ ਦਿਖਾਵਤੇ ਹੈਂ॥੧॥ ਰਹਾਉ ॥
Prof. Sahib Singhਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ ॥੧॥ ਰਹਾਉ ॥

ਪਦ ਅਰਥ ਸਿਉ = ਜਿਸ (ਮਾਇਆ) ਨਾਲ। ਰਾਚਿ ਮਾਚਿ = ਰਚ ਮਿਚ ਕੇ। ਮੋਹਨੀ = ਮਨ ਨੂੰ ਮੋਹਣ ਵਾਲੀ ਮਾਇਆ। ਮੋਹਾਵਤ = ਠੱਗ ਰਹੀ ਹੈ ॥੧॥ ਰਹਾਉ ॥

SikhNet (Spanish)Maya la embustera, que te ha desviado, te engaña cada vez más. (1-Pausa)

ਕਨਿਕ ਕਾਮਿਨੀ ਸੇਜ ਸੋਹਨੀ; ਛੋਡਿ ਖਿਨੈ ਮਹਿ ਜਾਵਤ ਹੇ ॥

kanik kaaminee sej sohanee; chhodd khinai meh jaavat he |

Sant Singh KhalsaYou shall have to leave behind your gold, your woman and your beautiful bed; you shall have to depart in an instant.
Manmohan SinghLeaving gold, thy bride and beauteous couch thou shalt depart in a moment.
Manmohan Singh (Punjabi)ਸੋਨੇ, ਆਪਣੀ ਪਤਨੀ ਅਤੇ ਸੁੰਦਰ ਪਲੰਘ ਨੂੰ ਛੱਡ ਕੇ ਤੂੰ ਇਕ ਮੁਹਤ ਵਿੱਚ ਟੁਰ ਜਾਏਂਗਾ।
Fareedkot Teekaਹੇ ਭਾਈ! (ਕਨਿਕ) ਸ੍ਵਰਨ, (ਕਾਮਨੀ) ਇਸਤ੍ਰੀ, ਸੁੰਦਰ ਸਿਹਜਾ, ਏਕ ਛਿਨ ਮੇਂ ਛੋਡ ਕਰ ਜੀਵ ਚਲਾ ਜਾਤਾ ਹੈ॥
Prof. Sahib Singhਹੇ ਭਾਈ! ਸੋਨਾ (ਧਨ-ਪਦਾਰਥ), ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ।

ਪਦ ਅਰਥ ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਛੋਡਿ = ਛੱਡ ਕੇ। ਖਿਨੈ ਮਹਿ = ਖਿਨ ਵਿਚ ਹੀ।

SikhNet (Spanish)El oro, la esposa bella, el aposento nupcial, te dejan en un instante.

ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ; ਬਿਖੈ ਠਗਉਰੀ ਖਾਵਤ ਹੇ ॥੧॥

aurajh rahio indree ras prerio; bikhai tthgauree khaavat he |1|

Sant Singh KhalsaYou are entangled in the lures of sexual pleasures, and you are eating poisonous drugs. ||1||
Manmohan SinghThou art entangled in sin, art lured by the relish of the sex organs and eatest the poisonous herb.
Manmohan Singh (Punjabi)ਤੂੰ ਪਾਪ ਵਿੱਚ ਫਾਬਾ ਹੋਇਆ ਹੈ। ਭੋਗ ਦੇ ਅੰਗ ਦੇ ਸੁਆਦ ਦਾ ਲੁਭਾਇਮਾਨ ਕੀਤਾ ਹੋਇਆ ਹੈ ਅਤੇ ਜ਼ਹਿਰੀਲੀ ਬੂਟੀ ਨੂੰ ਖਾਂਦਾ ਹੈ।
Fareedkot Teekaਇੰਦਰੀਓਂ ਕੇ ਰਸ ਕਾ ਪ੍ਰੇਰਿਆ ਹੋਇਆ ਤਨ ਵਿਸਿਓਂ ਮੇਂ ਉਰਝ ਪਰਿਆ ਹੈ, ਸੋਈ ਵਿਸ੍ਯੋਂ ਰੂਪੀ (ਠਗਉਰੀ) ਠਗ ਬੂਟੀ ਇਹ ਜੀਵ ਖਾਵਤਾ ਹੈ। ਜੈਸੇ- ਠਗ ਧਤੂਰਾ ਆਦੀ ਖੁਆਇ ਕਰ ਮੁਸਾਫਰੋਂ ਕੋ ਲੂਟ ਲੇਤੇ ਹੈਂ, ਤੈਸੇ ਵਿਸੇ ਰੂਪੀ ਠਗੋਂ ਸੇ ਮੁਹਾਇਆ ਜਾਤਾ ਹੈ॥੧॥
Prof. Sahib Singhਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ॥੧॥

ਪਦ ਅਰਥ ਉਰਝਿ ਰਹਿਓ = ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਇੰਦ੍ਰੀ ਰਸ = ਕਾਮ-ਵਾਸਨਾ ਦੇ ਸੁਆਦ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ-ਮੂਰੀ। ਠਗਉਰੀ = ਠਗ ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਲੋਕ ਰਾਹੀਆਂ ਨੂੰ ਖੁਆ ਕੇ ਬੇ-ਹੋਸ਼ ਕਰ ਲੈਂਦੇ ਹਨ ॥੧॥

SikhNet (Spanish)Engañado por la lujuria, uno se involucra en el vicio y lame la poción venenosa. (1)

ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ; ਪਾਵਕੁ ਤਲੈ ਜਰਾਵਤ ਹੇ ॥

trin ko mandar saaj savaario; paavak talai jaraavat he |

Sant Singh KhalsaYou have built and adorned a palace of straw, and under it, you light a fire.
Manmohan SinghThou hast built and beautified the mansion of straw and beneath it thou burnest fire.
Manmohan Singh (Punjabi)ਤੂੰ ਕੱਖਾਂ ਦਾ ਮਹਿਲ ਬਣਾਇਆ ਅਤੇ ਆਰਾਸਤਾ ਕੀਤਾ ਹੈ ਅਤੇ ਇਸ ਦੇ ਹੇਠਾਂ ਤੂੰ ਅੱਗ ਬਾਲਦਾ ਹੈ।
Fareedkot Teekaਦ੍ਰਿਸਟਾਂਤ: ਜੈਸੇ ਕਿਸੀ ਨੇ (ਤ੍ਰਿਣ) ਘਾਸ ਕਾ ਮੰਦਰ (ਸਾਜਿ) ਰਚ ਕੇ ਸਵਾਰਿਆ ਹੈ ਔਰ ਤਿਸ ਕੇ ਨੀਚੇ ਅਗਨੀ ਜਲਾਇ ਦੇਵੇ। ਹੇ ਭਾਈ! ਤੈਸੇ ਸਰੀਰ ਰੂਪੀ ਤ੍ਰਿਣੋਂ ਕੇ ਮੰਦਰ ਮੇਂ ਇਹ ਜੀਵ ਵਿਸੇ ਰੂਪੀ ਅਗਨੀ ਜਲਾਵਤਾ ਹੈ॥
Prof. Sahib Singhਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ।

ਪਦ ਅਰਥ ਤ੍ਰਿਣ ਕੋ = ਤੀਲਿਆਂ ਦਾ। ਮੰਦਰੁ = ਘਰ। ਸਾਜਿ = ਬਣਾ ਕੇ। ਪਾਵਕੁ = ਅੱਗ। ਤਲੈ = ਹੇਠ।

SikhNet (Spanish)Así uno construye su templo de paja y por abajo le prende fuego.

ਐਸੇ ਗੜ ਮਹਿ. ਐਠਿ ਹਠੀਲੋ; ਫੂਲਿ ਫੂਲਿ ਕਿਆ ਪਾਵਤ ਹੇ ॥੨॥

aise garr meh. aitth hattheelo; fool fool kiaa paavat he |2|

Sant Singh KhalsaSitting all puffed-up in such a castle, you stubborn-minded fool, what do you think you will gain? ||2||
Manmohan SinghWhat gainest thou, O stiff-necked, obstinate man by sitting puffed up in such a castle?
Manmohan Singh (Punjabi)ਇਹੋ ਜਿਹੇ ਕਿਲ੍ਹੇ ਵਿੱਚ, ਹੇ ਆਕੜ ਖਾਂ ਜਿੱਦੀਅਲ ਬੰਦੇ! ਤੂੰ ਫੁਲ ਫੁਲ ਕੇ ਬੈਠਣ ਨਾਲ ਕੀ ਹਾਸਲ ਕਰਦਾ ਹੈ।
Fareedkot Teekaਹੇ (ਹਠੀਲੋ) ਹਠੀਏ ਜੀਵ! ਐਸੇ ਪੂਰਬਉਕਤ (ਗੜ) ਕਿਸੇ ਮੇਂ ਵਸ ਕਰ (ਐਠਿ) ਆਕੜ ਕੇ ਫੂਲ ਫੂਲ ਕਰ ਕਿਆ ਪਾਵਤਾ ਹੈਂ, ਭਾਵ ਯਹਿ ਇਸਮੈਂ ਤੁਮ ਕੋ ਲਾਭ ਕਛ ਨਹੀਂ ਹੈ, ਵਾ ਹਸ ਹਸ ਕੀ (ਪਾਵਤ) ਪੈਂਦਾ ਹੈਂ॥੨॥
Prof. Sahib Singhਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ ॥੨॥

ਪਦ ਅਰਥ ਗੜ = ਸਰੀਰ-ਕਿਲ੍ਹਾ। ਐਠਿ = ਆਕੜ ਨਾਲ। ਹਠੀਲੋ = ਹਠੀ, ਜ਼ਿੱਦੀ। ਫੂਲਿ ਫੂਲਿ = ਫੁੱਲ ਫੁੱਲ ਕੇ ॥੨॥

SikhNet (Spanish)¿Por qué entonces sentir orgullo de esa vana fortaleza del cuerpo y dejarse inflar por el ego?(2)

ਪੰਚ ਦੂਤ. ਮੂਡ ਪਰਿ ਠਾਢੇ; ਕੇਸ ਗਹੇ ਫੇਰਾਵਤ ਹੇ ॥

panch doot. moodd par tthaadte; kes gahe feraavat he |

Sant Singh KhalsaThe five thieves stand over your head and seize you. Grabbing you by your hair, they will drive you on.
Manmohan SinghThe five demons stand over thy head and seizing thee by thy hair, are goading thee on.
Manmohan Singh (Punjabi)ਪੰਜ ਭੂਤਨੇ ਤੇਰੇ ਸਿਰ ਤੇ ਖੜੇ ਹਨ ਅਤੇ ਤੈਨੂੰ ਤੇਰੇ ਵਾਲਾਂ ਤੋਂ ਪਕੜ ਕੇ ਹੱਕੀ ਫਿਰਦੇ ਹਨ।
Fareedkot Teekaਕਾਮ, ਕੋਧਾਦੀ ਪਾਂਚੋ ਵਿਕਾਰ ਰੂਪੀ ਦੂਤ ਤੇਰੇ ਸਿਰ ਪਰ ਖੜੇ ਹੈਂ। ਸੰਕਲਪੋਂ ਰੂਪੀ ਵਾਲ ਪਕੜ ਕਰ ਤੁਝ ਕੋ ਫਿਰਾਵਤੇ ਹੈਂ। ਕਬੀ ਕਾਮ ਖੈਂਚਤਾ ਹੈ, ਕਬੀ ਕ੍ਰੋਧ ਖੈਂਚਤਾ ਹੈ॥
Prof. Sahib Singhਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ,

ਪਦ ਅਰਥ ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮੂਡ ਪਰਿ = ਸਿਰ ਉਤੇ। ਠਾਢੇ = ਖਲੋਤੇ ਹੋਏ। ਗਹੇ = ਗਹਿ, ਫੜ ਕੇ। ਕੇਸ ਗਹੇ = ਕੇਸਾਂ ਤੋਂ ਫੜ ਕੇ। ਫੇਰਾਵਤ = ਭਵਾਂਦੇ ਹਨ।

SikhNet (Spanish)Los cinco seres malignos se posan sobre nuestra cabeza, nos atrapan y agarrándonos del cabello nos arrastran.

Open this shabad (11 lines, Angs 821-822) →

Ang 821 of 1430