ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਤਾਪੁ ਲਾਹਿਆ; ਗੁਰ ਸਿਰਜਨਹਾਰਿ ॥
taap laahiaa; gur sirajanahaar |
Sant Singh KhalsaThrough the Guru, the Creator Lord has subdued the fever.
Manmohan SinghThe Guru-Creator has rid me of my fever.
Manmohan Singh (Punjabi)ਗੁਰੂ-ਕਰਤਾਰ ਨੇ ਮੇਰਾ ਬੁਖਾਰ ਉਤਾਰ ਦਿੱਤਾ ਹੈ।
Fareedkot Teekaਜਿਸ ਸਤਿਗੁਰ ਸਿਰਜਨਹਾਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਾ ਤਾਪੁ (ਲਾਹਿਆ) ਉਤਾਰ ਦੀਆ ਹੈ॥
Prof. Sahib Singhਹੇ ਭਾਈ! ਗੁਰੂ ਨੇ ਕਰਤਾਰ ਨੇ (ਆਪ ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ।ਪਦ ਅਰਥ ਲਾਹਿਆ = ਉਤਾਰਿਆ। ਸਿਰਜਨਹਾਰਿ = ਸਿਰਜਨਹਾਰ ਨੇ, ਕਰਤਾਰ ਨੇ।
SikhNet (Spanish)El Señor Creador me ha liberado de mis males;
ਸਤਿਗੁਰ ਅਪਨੇ ਕਉ ਬਲਿ ਜਾਈ; ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥
satigur apane kau bal jaaee; jin paij rakhee saarai sansaar |1| rahaau |
Sant Singh KhalsaI am a sacrifice to my True Guru, who has saved the honor of the whole world. ||1||Pause||
Manmohan SinghI am a sacrifice unto my rue Guru, who has preserved the honour of the whole world. Pause.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਾਰੇ ਜਹਾਨ ਦੀ ਇੱਜ਼ਤ-ਆਬਰੂ ਰੱਖ ਲਈ ਹੈ। ਠਹਿਰਾਉ।
Fareedkot Teekaਤਿਸ ਅਪਨੇ ਸਤਿਗੁਰ ਕੋ ਸਦਾ ਬਲਿਹਾਰਨੇ ਜਾਤਾ ਹੂੰ, ਪੁਨਾ ਜਿਸ ਨੇ ਸਾਰੇ ਸੰਸਾਰ ਮੇਂ ਹਮਾਰੀ ਪੈਜ ਰਾਖੀ ਹੈ॥੧॥ ਰਹਾਉ ॥
Prof. Sahib Singhਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿਚ (ਮੇਰੀ) ਇੱਜ਼ਤ ਰੱਖ ਲਈ ਹੈ (ਨਹੀਂ ਤਾਂ, ਭਰਮੀ ਲੋਕ ਤਾਂ, ਸੀਤਲਾ ਦੇਵੀ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਨਾ ਕਰਦੇ ਰਹੇ) ॥੧॥ ਰਹਾਉ ॥ਪਦ ਅਰਥ ਕਉ = ਨੂੰ, ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਿਨਿ = ਜਿਸ (ਗੁਰੂ) ਨੇ। ਪੈਜ = ਲਾਜ, ਇੱਜ਼ਤ। ਸੰਸਾਰਿ = ਸੰਸਾਰ ਵਿਚ ॥੧॥ ਰਹਾਉ ॥
SikhNet (Spanish)ofrezco mi ser en sacrificio a mi Guru, Quien ha salvado mi honor ante el mundo entero.(1-Pausa)
ਕਰੁ ਮਸਤਕਿ ਧਾਰਿ; ਬਾਲਿਕੁ ਰਖਿ ਲੀਨੋ ॥
kar masatak dhaar; baalik rakh leeno |
Sant Singh KhalsaPlacing His Hand on the child's forehead, He saved him.
Manmohan SinghPlacing his hand on the forehead, the Guru has saved the child.
Manmohan Singh (Punjabi)ਆਪਣੇ ਹੱਥ ਆਪਣੇ ਮੱਥੇ ਉਤੇ ਟਿਕਾ, ਗੁਰਾਂ ਨੇ ਬੱਚੇ ਦੀ ਰੱਖਿਆ ਕੀਤੀ ਹੈ।
Fareedkot Teekaਮਸਤਕਿ ਪਰ ਹਾਥ ਧਰ ਕੇ ਅਪਨਾ ਬਾਲਕ ਰਾਖਿ ਲੀਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ।ਪਦ ਅਰਥ ਕਰੁ = ਹੱਥ। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਰਖਿ ਲੀਨ = (ਤਾਪ ਤੋਂ) ਬਚਾ ਲਿਆ ਹੈ।
SikhNet (Spanish)Soy su niño y me ha salvado acariciando mi frente con Sus Manos;
ਪ੍ਰਭਿ ਅੰਮ੍ਰਿਤ ਨਾਮੁ; ਮਹਾ ਰਸੁ ਦੀਨੋ ॥੧॥
prabh amrit naam; mahaa ras deeno |1|
Sant Singh KhalsaGod blessed me with the supreme, sublime essence of the Ambrosial Naam. ||1||
Manmohan SinghThe Lord has blessed me with the great elixir of His Immortalising Name.
Manmohan Singh (Punjabi)ਸੁਆਮੀ ਨੇ ਮੈਨੂੰ ਆਪਣੇ ਸੁਰਜੀਤ ਕਰਨ ਵਾਲੇ ਨਾਮ ਦੇ ਪਰਮ ਆਬਿ-ਹਿਯਾਤ ਦੀ ਦਾਤ ਬਖਸ਼ੀ ਹੈ।
Fareedkot Teekaਪ੍ਰਭੂ ਨੇ ਨਾਮ ਰੂਪੀ ਅੰਮ੍ਰਿਤ ਮਹਾ ਰਸ ਹਮ ਕੋ ਦੀਆ ਹੈ॥੧॥
Prof. Sahib Singh(ਨਿਰਾ ਤਾਪ ਤੋਂ ਹੀ ਨਹੀਂ ਬਚਾਇਆ, ਅੱਨ-ਪੂਜਾ ਤੋਂ ਬਚਾ ਕੇ) ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਭੀ ਦਿੱਤਾ ਹੈ ॥੧॥ਪਦ ਅਰਥ ਪ੍ਰਭਿ = ਪ੍ਰਭੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮਹਾ ਰਸ = ਬਹੁਤ ਹੀ ਸੁਆਦਲਾ। ਦੀਨ੍ਹ੍ਹੋ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ} ॥੧॥
SikhNet (Spanish)me ha bendecido con Su Nombre Ambrosial. (1)
ਦਾਸ ਕੀ ਲਾਜ ਰਖੈ; ਮਿਹਰਵਾਨੁ ॥
daas kee laaj rakhai; miharavaan |
Sant Singh KhalsaThe Merciful Lord saves the honor of His slave.
Manmohan SinghThe Merciful Master saves the honour of His serf.
Manmohan Singh (Punjabi)ਦਇਆਵਾਨ ਸੁਆਮੀ ਆਪਣੇ ਨਫਰ ਦੀ ਪਤਿ ਆਬਰੂ ਰੱਖਦਾ ਹੈ।
Fareedkot Teekaਅਪਨੇ ਦਾਸ ਕੀ ਲਜਾ ਕੋ ਵਹੁ (ਮਿਹਰਵਾਨੁ) ਵਾਹਿਗੁਰੂ ਆਪ ਹੀ ਰਾਖਤਾ ਹੈ॥
Prof. Sahib Singhਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੋ)।ਪਦ ਅਰਥ ਲਾਜ = ਇੱਜ਼ਤ। ਰਖੈ = ਰੱਖਦਾ ਹੈ।
SikhNet (Spanish)Mi Señor Benévolo ha salvado mi honor y lo que sea que
ਗੁਰੁ ਨਾਨਕੁ ਬੋਲੈ; ਦਰਗਹ ਪਰਵਾਨੁ ॥੨॥੬॥੮੬॥
gur naanak bolai; daragah paravaan |2|6|86|
Sant Singh KhalsaGuru Nanak speaks - it is confirmed in the Court of the Lord. ||2||6||86||
Manmohan SinghWhatever Guru Nanak utters, that is approved in the Lord's court.
Manmohan Singh (Punjabi)ਜੋ ਕੁਛ ਭੀ ਗੁਰੂ ਨਾਨਕ ਜੀ ਉਚਾਰਦੇ ਹਨ, ਉਹ ਸਾਹਿਬ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰੇ ਤਿਸ ਕੇ ਜਸ ਕੋ (ਬੋਲੈ) ਉਚਾਰਤੇ ਹੈਂ, ਸੋ (ਦਰਗਾਹ) ਸਤਸੰਗ ਵਾ ਸਚਖੰਡ ਮੇਂ ਪ੍ਰਵਾਨ ਹੋਤੇ ਹੈਂ॥੨॥੬॥੮੬॥
Prof. Sahib Singh(ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿਚ ਪਰਵਾਨ ਹੈ ॥੨॥੬॥੮੬॥ਪਦ ਅਰਥ ਪਰਵਾਨੁ = ਕਬੂਲ ॥੨॥੬॥੮੬॥
SikhNet (Spanish)Nanak, el Guru, recita, es aprobado por Dios. (2-6-86)