ੴ

ਸਿੱਖਬਾਣੀ · SikhBani

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥

vaahu vaahu tis no aakheeai ji sachaa gahir ganbheer
Guru Amardas Ji ਗੁਰੂ ਅਮਰਦਾਸ ਜੀ · Raag Gujri · Ang 514, 515 · 6 lines
Translations

ਸਲੋਕੁ ਮਃ ੩ ॥

salok mahalaa 3 | Ang 514

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵਾਹੁ ਵਾਹੁ ਤਿਸ ਨੋ ਆਖੀਐ; ਜਿ ਸਚਾ ਗਹਿਰ ਗੰਭੀਰੁ ॥

vaahu vaahu tis no aakheeai; ji sachaa gahir ganbheer | Ang 514

Sant Singh KhalsaChant Waaho! Waaho! to the Lord, who is True, profound and unfathomable.
Manmohan SinghAddress bravo! bravo! unto Him, who is true profound and unfathomable.
Manmohan Singh (Punjabi)ਆਫਰੀਨ! ਆਫਰੀਨ! ਉਸ ਨੂੰ ਕਹੁ, ਜੋ ਸੱਚਾ, ਡੂੰਘਾ ਅਤੇ ਅਥਾਹ ਹੈ।
Fareedkot Teekaਜੋ ਸਚਾ ਗਹਿਰ ਗੰਭੀਰ ਹੈ ਤਿਸ ਕੋ ਵਾਹੁ ਵਾਹੁ ਕਹੀਏ ਅਰਥਾਤ ਧੰਨਬਾਦ ਕਰੀਏ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ,
SikhNet (Spanish)Canta Wajo, Wajo al Señor, Quien es Verdad, Profundo e Insondable.

ਵਾਹੁ ਵਾਹੁ ਤਿਸ ਨੋ ਆਖੀਐ; ਜਿ ਗੁਣਦਾਤਾ ਮਤਿ ਧੀਰੁ ॥

vaahu vaahu tis no aakheeai; ji gunadaataa mat dheer | Ang 514

Sant Singh KhalsaChant Waaho! Waaho! to the Lord, who is the Giver of virtue, intelligence and patience.
Manmohan SinghAddress bravo! bravo! unto Him who is the Giver of virtue, intellect and patience.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਉਸ ਨੂੰ ਕਹੁ, ਜੋ ਨੇਕੀ, ਅਕਲ ਅਤੇ ਧੀਰਜ ਦੇਣ ਵਾਲਾ ਹੈ।
Fareedkot Teekaਜੋ ਗੁਣੋਂ ਕਾ ਦਾਤਾ ਮਤ ਕਾ ਧੀਰ ਹੈ ਤਿਸ ਨੋ ਵਾਹੁ ਵਾਹੁ ਕਰ ਕਹੀਏ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ (ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ,

ਪਦ ਅਰਥ ਧੀਰੁ = ਟਿਕਵੇਂ ਸੁਭਾਉ ਵਾਲਾ।

SikhNet (Spanish)Canta Wajo, Wajo al Señor, Quien es el Dador de la Virtud, Inteligencia y Paciencia.

ਵਾਹੁ ਵਾਹੁ ਤਿਸ ਨੋ ਆਖੀਐ; ਜਿ ਸਭ ਮਹਿ ਰਹਿਆ ਸਮਾਇ ॥

vaahu vaahu tis no aakheeai; ji sabh meh rahiaa samaae | Ang 515

Sant Singh KhalsaChant Waaho! Waaho! to the Lord, who is permeating and pervading in all.
Manmohan SinghAddress bravo! bravo! to Him who is contained amongst all.
Manmohan Singh (Punjabi)ਸ਼ਾਬਾਸ਼! ਸ਼ਾਬਾਸ਼! ਉਸ ਨੂੰ ਆਖ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਸਭ ਮੇਂ ਸਮਾਇ ਰਹਾ ਹੈ ਤਿਸ ਕੋ ਵਾਹੁ ਵਾਹੁ ਕਹੀਏ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।
SikhNet (Spanish)Canta Wajo, Wajo al Señor, Quien lo Compenetra y Prevalece en todo.

ਵਾਹੁ ਵਾਹੁ ਤਿਸ ਨੋ ਆਖੀਐ; ਜਿ ਦੇਦਾ ਰਿਜਕੁ ਸਬਾਹਿ ॥

vaahu vaahu tis no aakheeai; ji dedaa rijak sabaeh | Ang 515

Sant Singh KhalsaChant Waaho! Waaho! to the Lord, who is the Giver of sustenance to all.
Manmohan SinghAddress bravo! bravo! to Him who gives sustenance to all.
Manmohan Singh (Punjabi)ਆਫਰੀਨ! ਆਫਰੀਨ! ਉਸ ਨੂੰ ਆਖ, ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
Fareedkot Teekaਜੋ ਸਭ ਕੋ ਰਿਜਕ (ਸਬਾਹਿ) ਪਹੁੰਚਾਇ ਦੇਤਾ ਹੈ ਤਿਸ ਕੋ ਵਾਹੁ ਵਾਹੁ ਕਹੀਏ॥
Prof. Sahib Singhਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,

ਪਦ ਅਰਥ ਸਬਾਹਿ = ਇਕੱਠਾ ਕਰ ਕੇ।

SikhNet (Spanish)Canta Wajo, Wajo al Señor, Quien es el Dador del Sustento de todos.

ਨਾਨਕ. ਵਾਹੁ ਵਾਹੁ ਇਕੋ ਕਰਿ ਸਾਲਾਹੀਐ; ਜਿ ਸਤਿਗੁਰ ਦੀਆ ਦਿਖਾਇ ॥੧॥

naanak. vaahu vaahu iko kar saalaaheeai; ji satigur deea dikhaae |1| Ang 515

Sant Singh KhalsaO Nanak, Waaho! Waaho! - praise the One Lord, revealed by the True Guru. ||1||
Manmohan SinghNanak with the words bravo! bravo! praise the one Lord, whom the True Guru has revealed unto me.
Manmohan Singh (Punjabi)ਨਾਨਕ, ਜੈ! ਜੈ! ਦੇ ਸ਼ਬਦ ਦੁਆਰਾ ਇਕ ਸੁਆਮੀ ਦੀ ਕੀਰਤੀ ਕਰ, ਜਿਸ ਨੂੰ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਨੇ ਅਦੁਤੀ੍ਯ ਦਿਖਾਇ ਦੀਆ ਹੈ, ਵਾਹੁ ਵਾਹੁ ਕਰ ਕੇ ਤਿਸ ਕੀ ਉਸਤਤ ਕਰੀਏ॥੧॥
Prof. Sahib Singhਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥

ਪਦ ਅਰਥ ਜਿ = ਜੋ। ਇਕੋ ਕਰਿ = ਇਹ ਜਾਣ ਕੇ ਕਿ ਉਸ ਵਰਗਾ ਉਹ ਇਕ ਆਪ ਹੀ ਹੈ ॥੧॥

SikhNet (Spanish)Dice Nanak, Wajo, Wajo, alaba al Señor, revelado por el Verdadero Guru. (1)
Answers quote the Granth verbatim with Ang citations. AI commentary is not Gurbani and not a religious ruling.