ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਏਹ ਭੂਪਤਿ ਰਾਣੇ ਰੰਗ; ਦਿਨ ਚਾਰਿ ਸੁਹਾਵਣਾ ॥
eeh bhoopat raane rang; din chaar suhaavanaa |
Sant Singh KhalsaThe pleasures of kings and emperors are pleasing, but they last for only a few days.
Manmohan SinghThese revelments of the monarchs and Kings look pleasing for four days.
Manmohan Singh (Punjabi)ਪਾਤਿਸ਼ਾਹਾਂ ਅਤੇ ਰਾਜਿਆਂ ਦੀਆਂ ਇਹ ਰੰਗ ਰਲੀਆਂ ਚਾਰ ਦਿਹਾੜਿਆਂ ਲਈ ਸੁੰਦਰ ਜਾਪਦੀਆਂ ਹਨ।
Fareedkot Teekaਪ੍ਰਿਥਵੀ ਕੇ ਮਾਲਕ ਜੋ ਏਹ ਰਾਜੇ ਔ ਰਾਣੇ ਹੈਂ। ਰਾਜਿਓਂ ਸੇ ਨੀਚੇ ਏਕ ਰਾਣੇ ਭੀ ਖਤਾਬ ਹੋਤਾ ਹੈ। ਇਨ ਕਾ ਜੋ ਵਿਸ਼ੇ ਅਨੰਦ ਹੈ, ਸੋ ਚਾਰ ਦਿਨ ਅਰਥਾਤ ਥੋੜਾ ਕਾਲ ਹੀ ਸੁੰਦਰ ਪ੍ਰਤੀਤ ਹੋਤਾ ਹੈ॥
Prof. Sahib Singhਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ;
ਪਦ ਅਰਥ ਭੂਪਤਿ = ਰਾਜਾ।
SikhNet (Spanish)La gloria de los reyes y emperadores no se conserva más que pocos días.
ਏਹੁ ਮਾਇਆ ਰੰਗੁ ਕਸੁੰਭ; ਖਿਨ ਮਹਿ ਲਹਿ ਜਾਵਣਾ ॥
ehu maaeaa rang kasunbh; khin meh leh jaavanaa |
Sant Singh KhalsaThese pleasures of Maya are like the color of the safflower, which wears off in a moment.
Manmohan SinghThese enjoyment of wealth are like the colour of safflower, which wears off in a moment.
Manmohan Singh (Punjabi)ਧਨ-ਦੌਲਤ ਦੀਆਂ ਇਹ ਬਹਾਰਾਂ ਕਸੁੰਭੇ ਦੇ ਫੁਲ ਦੇ ਰੰਗ ਵਰਗੀਆਂ ਹਨ ਜੋ ਇਕ ਮੁਹਤ ਵਿੱਚ ਉਡੱਪੁੱਡ ਜਾਂਦਾ ਹੈ।
Fareedkot Teekaਇਹ ਮਾਯਾ ਕਾ ਅਨੰਦ ਕੁਸੰਭੇ ਕੇ ਰੰਗ ਵਤ ਹੈ, ਇਸ ਨੇ ਖਿਨ ਮੇਂ ਉਤਰ ਜਾਣਾ ਹੈ॥
Prof. Sahib Singhਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ,
SikhNet (Spanish)El color de Maya es como el tinte del cártamo; se desvanece en poco tiempo.
ਚਲਦਿਆ ਨਾਲਿ. ਨ ਚਲੈ; ਸਿਰਿ ਪਾਪ ਲੈ ਜਾਵਣਾ ॥
chaladiaa naal. na chalai; sir paap lai jaavanaa |
Sant Singh KhalsaThey do not go with him when he departs; instead, he carries the load of sins upon his head.
Manmohan SinghThe wealth goes not with the man, when he departs. He carries the load of sins on his head.
Manmohan Singh (Punjabi)ਮਾਇਆ ਚੱਲਦਿਆਂ ਆਦਮੀ ਦੇ ਨਾਲ ਨਹੀਂ ਜਾਂਦੀ। ਉਹ ਗੁਨਾਹਾਂ ਦਾ ਭਾਰ ਆਪਣੇ ਸਿਰ ਉਤੇ ਚੁੱਕ ਕੇ ਲੈ ਜਾਂਦਾ ਹੈ।
Fareedkot Teekaਇਹ ਮਾਯਾ ਪ੍ਰਲੋਕ ਮੇਂ ਚਲਤੇ ਹੂਏ ਸਾਥ ਨਹੀਂ ਚਲਤੀ ਹੈ, ਪਰੰਤੂ ਇਸ ਕੇ ਮੋਹ ਕਰ ਜੋ ਪਾਪ ਕਰੇ ਹੈਂ ਤਿਨ ਕਾ ਭਾਰ ਸਿਰ ਪਰ ਲੇ ਜਾਣਾ ਹੋਤਾ ਹੈ॥
Prof. Sahib Singh(ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ।
ਪਦ ਅਰਥ ਸਿਰਿ = ਸਿਰ ਤੇ।
SikhNet (Spanish)No nos acompaña y uno carga el peso de la maldad sobre la cabeza.
ਜਾਂ ਪਕੜਿ ਚਲਾਇਆ ਕਾਲਿ; ਤਾਂ ਖਰਾ ਡਰਾਵਣਾ ॥
jaan pakarr chalaaeaa kaal; taan kharaa ddaraavanaa |
Sant Singh KhalsaWhen death seizes him, and marches him away, then he looks absolutely hideous.
Manmohan SinghWhen death seizes and drives him, on, then extremely dreadful he looks.
Manmohan Singh (Punjabi)ਜਦ ਮੌਤ ਉਸ ਨੂੰ ਫੜ ਕੇ ਅੱਗੇ ਨੂੰ ਧੱਕਦੀ ਹੈ ਤਦ ਉਹ ਬਹੁਤਾ ਹੀ ਭਿਆਨਕ ਜਾਪਦਾ ਹੈ।
Fareedkot Teekaਜਬ ਅੰਤ ਸਮੇਂ ਕਾਲ ਨੇ ਜੀਵ ਪਕੜ ਚਲਾਇਆ ਤਬ ਅਤੀ ਡਰਤਾ ਹੈ ਵਾ ਭ੍ਯਾਨਕ ਰੂਪ ਹੋ ਜਾਤਾ ਹੈ॥
Prof. Sahib Singhਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ;
SikhNet (Spanish)¡Qué mal se ve uno cuando la muerte se lo lleva,
ਓਹ ਵੇਲਾ ਹਥਿ. ਨ ਆਵੈ; ਫਿਰਿ ਪਛੁਤਾਵਣਾ ॥੬॥
oeh velaa hath. na aavai; fir pachhutaavanaa |6|
Sant Singh KhalsaThat lost opportunity will not come into his hands again, and in the end, he regrets and repents. ||6||
Manmohan SinghThat time, when he could meditate on God, returns not to man's hand again and he ultimately regrets.
Manmohan Singh (Punjabi)ਉਹ ਵਕਤ, ਮੁੜ ਕੇ ਉਸ ਦੇ ਹੱਥ ਨਹੀਂ ਆਉਂਦਾ ਅਤੇ ਉਹ ਆਖਿਰ ਨੂੰ ਅਫਸੋਸ ਕਰਦਾ ਹੈ।
Fareedkot Teekaਵਹੁ ਮਾਨੁਖ ਜਨਮ ਕਾ ਸਮਾਂ ਪੁਨਾ: ਹਾਥ ਆਵਤਾ ਨਹੀਂ ਹੈ, ਤਿਸ ਤੇ ਪੁਨਃ ਪਛਤਾਵਤਾ ਹੈ॥੬॥
Prof. Sahib Singh(ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥
SikhNet (Spanish)sólo queda lamentarse y arrepentirse! (6)