ੴ

ਸਿੱਖਬਾਣੀ · SikhBani

Ang 633

Sri Guru Granth Sahib · Raag Sorath · 5 shabads, 36 lines
Translations
Shabad Guru Tegh Bahadur Ji Raag Sorath continued from Ang 632

ਜਬ ਹੀ ਸਰਨਿ. ਸਾਧ ਕੀ ਆਇਓ; ਦੁਰਮਤਿ ਸਗਲ ਬਿਨਾਸੀ ॥

jab hee saran. saadh kee aaeo; duramat sagal binaasee |

Sant Singh KhalsaWhen I came to the Sanctuary of the Holy Saints, all my evil-mindedness was dispelled.
Manmohan SinghThe moment I entered the saints sanctuary all my evil intent was dispelled.
Manmohan Singh (Punjabi)ਜਦ ਮੈਂ ਸੰਤਾਂ ਦੀ ਸ਼ਰਣੀ ਆ ਗਿਆ, ਤਾਂ ਮੇਰੀ ਸਾਰੀ ਖੋਟੀ ਬੁੱਧੀ ਨਾਸ ਹੋ ਗਈ।
Fareedkot Teekaਜਬ ਜੋ ਕੋਈ ਨਿਸਚੇ ਕਰ ਸਾਧੂਓਂ ਕੀ ਸਰਨ ਆਯਾ ਹੈ, ਤਿਸ ਕੇ ਮਨ ਕੀ ਦੁਰਮਤਿ ਸਭੀ ਨਸ੍ਟ ਹੋ ਗਈ ਹੈ॥
Prof. Sahib Singhਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ।

ਪਦ ਅਰਥ ਸਾਧ = ਗੁਰੂ। ਦੁਰਮਤਿ = ਭੈੜੀ ਮਤਿ। ਸਗਲ = ਸਾਰੀ।

SikhNet (Spanish)Cuando llegué al Recinto de los Santos, toda mi maldad desapareció.

ਤਬ ਨਾਨਕ. ਚੇਤਿਓ ਚਿੰਤਾਮਨਿ; ਕਾਟੀ ਜਮ ਕੀ ਫਾਸੀ ॥੩॥੭॥

tab naanak. chetio chintaaman; kaattee jam kee faasee |3|7|

Sant Singh KhalsaThen, O Nanak, I remembered the Chintaamani, the jewel which fulfills all desires, and the noose of Death was snapped. ||3||7||
Manmohan SinghO Nanak, then remembered I the wish-fulfilling Lord and my death's noose was snapped.
Manmohan Singh (Punjabi)ਹੇ ਨਾਨਕ! ਤਦ ਮੈਂ ਕਾਮਨਾ ਪੂਰਨ ਕਰਨਹਾਰ ਸੁਆਮੀ ਦਾ ਸਿਮਰਨ ਕੀਤਾ ਅਤੇ ਮੇਰੀ ਮੌਤ ਦੀ ਫਾਹੀ ਕੱਟੀ ਗਈ।
Fareedkot Teekaਚਿੰਤਾਮਨ ਰੂਪ ਅਰਥਾਤ ਮਨ ਬਾਂਛਤ ਫਲ ਪ੍ਰਦਾਤਾ ਕੋ ਸਿਮਰ ਕਰ ਤਿਸ ਜੀਵ ਨੇ ਜਮ ਕੀ ਫਾਸੀ ਕਾਟੀ ਹੈ। ਇਸ ਪ੍ਰਾਰਥਨਾ ਕਾ ਭਾਵ ਯਹਿ ਹੈ ਕਿ ਜੀਵ ਪ੍ਰਮੇਸ੍ਵਰ ਸੇ ਸਤਸੰਗੁ ਮਾਂਗੇ॥੩॥੭॥☬ਉਪਦੇਸ਼:
Prof. Sahib Singhਤਦੋਂ, ਹੇ ਨਾਨਕ! ਇਹ ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ; ਤੇ, ਇਸ ਦੀ ਜਮ ਦੀ ਫਾਹੀ (ਭੀ) ਕੱਟੀ ਜਾਂਦੀ ਹੈ ॥੩॥੭॥

ਪਦ ਅਰਥ ਚਿੰਤਾਮਨਿ = ਚਿਤਵਨੀ ਪੂਰੀ ਕਰਨ ਵਾਲੀ ਮਣੀ, ਪਰਮਾਤਮਾ। ਫਾਸੀ = ਫਾਹੀ ॥੩॥੭॥

SikhNet (Spanish)Entonces oh, dice Nanak, alabé el Chintamani, la Joya que satisface los deseos y el dogal de la muerte fue destruido. (3‑7)

Open this shabad (9 lines, Angs 632-633) →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਰੇ ਨਰ; ਇਹ ਸਾਚੀ ਜੀਅ ਧਾਰਿ ॥

re nar; ih saachee jeea dhaar |

Sant Singh KhalsaO man, grasp this Truth firmly in your soul.
Manmohan SinghO man, hold this for certain in thy mind.
Manmohan Singh (Punjabi)ਹੇ ਬੰਦੇ! ਆਪਣੇ ਮਨ ਅੰਦਰ ਇਸ ਨੂੰ ਸੱਚ ਜਾਣ ਕੇ ਟਿਕਾ ਲੈ।
Fareedkot Teekaਹੇ ਜੀਵ! ਯਿਹ ਸਾਚੀ ਬਾਤ ਮਨ ਮੇਂ ਧਾਰਨ ਕਰ ਲੈ॥
Prof. Sahib Singhਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ,

ਪਦ ਅਰਥ ਸਾਚੀ, ਅਟੱਲ, ਸਦਾ ਕਾਇਮ ਰਹਿਣ ਵਾਲੀ। ਜੀਅ = ਦਿਲ ਵਿਚ। ਧਾਰਿ = ਟਿਕਾ ਲੈ।

SikhNet (Spanish)Oh hombre, conoce esto como la entera verdad,

ਸਗਲ ਜਗਤੁ ਹੈ ਜੈਸੇ ਸੁਪਨਾ; ਬਿਨਸਤ. ਲਗਤ ਨ ਬਾਰ ॥੧॥ ਰਹਾਉ ॥

sagal jagat hai jaise supanaa; binasat. lagat na baar |1| rahaau |

Sant Singh KhalsaThe whole world is just like a dream; it will pass away in an instant. ||1||Pause||
Manmohan SinghAs the whole world is like a dream, in its destruction, there shall be no delay. Pause.
Manmohan Singh (Punjabi)ਸਾਰਾ ਸੰਸਾਰ ਸੁਫਨੇ ਦੀ ਮਾਨਿੰਦ ਹੈ ਅਤੇ ਇਸ ਦੇ ਨਾਸ ਹੋਣ ਨੂੰ ਚਿਰ ਨਹੀਂ ਲੱਗਣਾ। ਠਹਿਰਾਉ।
Fareedkot Teekaਯਿਹ ਸਭੀ ਜਗਤ ਸੁਪਨੇ ਵਤ ਹੈ, ਇਸ ਕੋ ਨਸ੍ਟ ਹੋਤੇ ਕੁਛ ਦੇਰੀ ਨਹੀਂ ਲਾਗਤੀ ਹੈ॥੧॥ ਰਹਾਉ ॥☬ਦ੍ਰਿਸਟਾਂਤ:
Prof. Sahib Singh(ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਪਦ ਅਰਥ ਸਗਲ = ਸਾਰਾ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਦੇਰ ॥੧॥ ਰਹਾਉ ॥

SikhNet (Spanish)que este mundo no es más que un sueño, y no toma tiempo el pasarlo. (1‑Pausa)

ਬਾਰੂ ਭੀਤਿ ਬਨਾਈ ਰਚਿ ਪਚਿ; ਰਹਤ ਨਹੀ ਦਿਨ ਚਾਰਿ ॥

baaroo bheet banaaee rach pach; rehat nahee din chaar |

Sant Singh KhalsaLike a wall of sand, built up and plastered with great care, which does not last even a few days,
Manmohan SinghAs a wall of sand, built and plastered with care, lasts not even for four days,
Manmohan Singh (Punjabi)ਜਿਸ ਤਰ੍ਹਾਂ ਬਣਾਈ ਅਤੇ ਖਿਆਲ ਕਰ ਕੇ ਲਿੱਪੀ-ਪੋਚੀ ਹੋਈ ਰੇਤੇ ਦੀ ਕੰਧ ਚਾਰ ਦਿਹਾੜੇ ਭੀ ਨਹੀਂ ਕੱਟਦੀ, ਉਸੇ ਤਰ੍ਹਾਂ ਦੀਆਂ ਹਨ।
Fareedkot Teekaਜੈਸੇ ਕਿਸੀ ਨੇ (ਬਾਰੂ) ਮੋਟੇ ਰੇਤੇ ਕੀ (ਭੀਤਿ) ਕੰਧ (ਪਚਿ) ਖਚਤ ਹੋ ਕਰ (ਰਚਿ) ਉਪਾਉ ਕਰ ਬਨਾਈ, ਸੋ ਥਿਰ ਨਹੀਂ ਰਹਿਤੀ ਚਾਰ ਕੁ ਦਿਨ ਮੇਂ ਗਿਰ ਜਾਤੀ ਹੈ॥
Prof. Sahib Singhਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ।

ਪਦ ਅਰਥ ਬਾਰੂ = ਰੇਤ। ਭੀਤਿ = ਕੰਧ। ਰਚਿ = ਰਚ ਕੇ, ਉਸਾਰ ਕੇ। ਪਚਿ = ਪੋਚ ਕੇ।

SikhNet (Spanish)La vida es así como la muralla de arena: aunque construida con mucho cuidado,

ਤੈਸੇ ਹੀ ਇਹ ਸੁਖ ਮਾਇਆ ਕੇ; ਉਰਝਿਓ ਕਹਾ ਗਵਾਰ ॥੧॥

taise hee ih sukh maaeaa ke; urajhio kahaa gavaar |1|

Sant Singh Khalsajust so are the pleasures of Maya. Why are you entangled in them, you ignorant fool? ||1||
Manmohan SinghLikewise are the pleasure of mammon. Why art thou entangled in them. O ignorant man?
Manmohan Singh (Punjabi)ਰੰਗ-ਰਲੀਆਂ, ਧਨ-ਦੌਲਤ ਦੀਆਂ। ਤੂੰ ਉਨ੍ਹਾਂ ਵਿੱਚ ਕਿਉਂ ਫਸਿਆ ਹੋਇਆ ਹੈ, ਹੇ ਬੇਸਮਝ ਬੰਦੇ!
Fareedkot Teekaਇਸੀ ਪ੍ਰਕਾਰ ਯਿਹ ਮਾਇਆ ਕੇ ਸੁਖ ਭੀ ਚਾਰ ਦਿਨ ਕੇ ਹੈਂ, ਹੇ (ਗਵਾਰ) ਮੂਰਖ! ਇਸਮੇਂ ਕਿਯੋਂ ਉਰਝ ਰਹਾ ਹੈਂ॥੧॥
Prof. Sahib Singhਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ? ॥੧॥

ਪਦ ਅਰਥ ਉਰਝਿਓ = ਮਸਤ ਹੋਇਆ। ਕਹਾ = ਕਿਉਂ? ਗਵਾਰ = ਹੇ ਮੂਰਖ! ॥੧॥

SikhNet (Spanish)no perdura mucho tiempo. Así son los placeres de Maya. ¿Por qué, oh ignorante, involucrarse en ellos? (1)

ਅਜਹੂ ਸਮਝਿ. ਕਛੁ ਬਿਗਰਿਓ ਨਾਹਿਨਿ; ਭਜਿ ਲੇ ਨਾਮੁ ਮੁਰਾਰਿ ॥

ajahoo samajh. kachh bigario naahin; bhaj le naam muraar |

Sant Singh KhalsaUnderstand this today - it is not yet too late! Chant and vibrate the Name of the Lord.
Manmohan SinghThis very day come to thy senses. No harm is yet done. So utter thou the Name of the Lord, the Enemy of pride.
Manmohan Singh (Punjabi)ਐਨ ਅੱਜ ਹੀ ਹੋਸ਼ ਕਰ ਲੈ, ਅਜੇ ਤਾਂਈਂ ਕੋਈ ਨੁਕਸਾਨ ਨਹੀਂ ਹੋਇਆ, ਇਸ ਲਈ ਤੂੰ ਹੰਕਾਰ ਦੇ ਵੈਰੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਅਬ ਭੀ ਸਮਝ ਜਾ ਕੁਛ ਬਿਗਰਾ ਨਹੀਂ ਹੈ, ਮੁਰਾਰੀ ਕੇ ਨਾਮ ਕੋ ਭਜ ਲੈ, ਭਾਵ ਸੇ ਸਰੀਰ ਪ੍ਰਯੰਤ ਉਪਾਉ ਹੋ ਸਕਤਾ ਹੈ॥
Prof. Sahib Singhਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਅਜਹੂ = ਅੱਜ ਹੀ, ਹੁਣ ਹੀ। ਨਾਹਿਨਿ = ਨਹੀਂ। ਮੁਰਾਰਿ = {ਮੁਰ-ਅਰਿ} ਪਰਮਾਤਮਾ।

SikhNet (Spanish)Adquiere Sabiduría mientras hay tiempo y medita en el Señor.

ਕਹੁ ਨਾਨਕ. ਨਿਜ ਮਤੁ ਸਾਧਨ ਕਉ; ਭਾਖਿਓ ਤੋਹਿ ਪੁਕਾਰਿ ॥੨॥੮॥

kahu naanak. nij mat saadhan kau; bhaakhio tohi pukaar |2|8|

Sant Singh KhalsaSays Nanak, this is the subtle wisdom of the Holy Saints, which I proclaim out loud to you. ||2||8||
Manmohan SinghSays Nanak, with a vies to chasten thy soul, I have loudly proclaimed it to thee, O man.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੇਰੀ ਆਤਮਾ ਨੂੰ ਸੁਧਾਰਨ ਦੇ ਲਈ ਤੈਨੂੰ ਇਹ ਉਚੀ ਬੋਲ ਕੇ ਆਖ ਦਿੱਤਾ ਹੈ, ਹੇ ਬੰਦੇ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਕਾ (ਨਿਜ) ਅਪਨਾ (ਮਤ) ਸਿਧਾਂਤ ਹੈ, ਸੋ ਤੇਰੇ ਕੋ ਪੁਕਾਰ ਕਰ ਕਹਿ ਦੀਆ ਹੈ॥੨॥੮॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ ॥੨॥੮॥

ਪਦ ਅਰਥ ਕਹੁ = ਆਖ। ਨਿਜ = ਆਪਣਾ। ਮਤੁ = ਖ਼ਿਆਲ। ਕੋ = ਦਾ। ਤੋਹਿ = ਤੈਨੂੰ। ਪੁਕਾਰਿ = ਪੁਕਾਰ ਕੇ ॥੨॥੮॥

SikhNet (Spanish)Dice Nanak, esta es la Sabiduría especial de los Santos y te La he compartido ahora. (2‑8)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਇਹ ਜਗਿ ਮੀਤੁ; ਨ ਦੇਖਿਓ ਕੋਈ ॥

eih jag meet; na dekhio koee |

Sant Singh KhalsaIn this world, I have not found any true friend.
Manmohan SinghI have seen no friend in this world.
Manmohan Singh (Punjabi)ਮੈਂ ਇਸ ਸੰਸਾਰ ਵਿੱਚ ਕੋਈ ਮਿੱਤ੍ਰ ਨਹੀਂ ਵੇਖਿਆ।
Fareedkot Teekaਇਸ ਸੰਸਾਰ ਮੇਂ ਕੋਈ ਮਿਤ੍ਰ ਨਹੀਂ ਦੇਖਾ॥
Prof. Sahib Singhਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ।

ਪਦ ਅਰਥ ਜਗਿ = ਜਗਤ ਵਿਚ।

SikhNet (Spanish)No he encontrado ni un amigo en el mundo,

ਸਗਲ ਜਗਤੁ ਅਪਨੈ ਸੁਖਿ ਲਾਗਿਓ; ਦੁਖ ਮੈ ਸੰਗਿ. ਨ ਹੋਈ ॥੧॥ ਰਹਾਉ ॥

sagal jagat apanai sukh laagio; dukh mai sang. na hoee |1| rahaau |

Sant Singh KhalsaThe whole world is attached to its own pleasures, and when trouble comes, no one is with you. ||1||Pause||
Manmohan SinghThe whole world is attached to its own comforts and, in trouble, none is your companion. Pause.
Manmohan Singh (Punjabi)ਸਾਰਾ ਜਹਾਨ ਆਪਣੇ ਨਿੱਜ ਦੀ ਖੁਸ਼ੀ ਨਾਲ ਚਿਮੜਿਆ ਹੋਇਆ ਹੈ। ਤਕਲੀਫ ਵਿੱਚ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ। ਠਹਿਰਾਉ।
Fareedkot Teekaਸਭੀ ਜਗਤ ਅਪਨੇ ਸੁਖੋਂ ਮੇਂ ਲਾਗਾ ਹੂਆ ਹੈ, ਦੁਖ ਮੇਂ ਕਿਸੀ ਕਾ ਕੋਈ ਸੰਗੀ ਨਹੀਂ ਹੋਤਾ॥੧॥ ਰਹਾਉ ॥
Prof. Sahib Singhਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥

ਪਦ ਅਰਥ ਸੁਖਿ = ਸੁਖ ਵਿਚ। ਸੰਗਿ = ਨਾਲ ॥੧॥ ਰਹਾਉ ॥

SikhNet (Spanish)pues el mundo entero está involucrado en sus propios placeres pequeños, y a nadie le importa tu tristeza. (1‑Pausa)

ਦਾਰਾ ਮੀਤ ਪੂਤ ਸਨਬੰਧੀ; ਸਗਰੇ ਧਨ ਸਿਉ ਲਾਗੇ ॥

daaraa meet poot sanabandhee; sagare dhan siau laage |

Sant Singh KhalsaWives, friends, children and relatives - all are attached to wealth.
Manmohan SinghThy wife, friends, sons and kinsmen are all attached to wealth.
Manmohan Singh (Punjabi)ਤੇਰੀ ਪਤਨੀ, ਦੋਸਤ, ਪੁੱਤ੍ਰ, ਅਤੇ ਰਿਸ਼ਤੇਦਾਰ, ਸਾਰੇ ਧਨ-ਦੌਲਤ ਨਾਲ ਜੁੜੇ ਹੋਏ ਹਨ।
Fareedkot Teekaਇਸਤ੍ਰੀ, ਮਿਤ੍ਰ, ਪੁਤ੍ਰ, ਪੁਨਃ ਔਰ ਜੋ ਸੰਬੰਧੀ ਹੈਂ, ਸਭੀ ਧਨ ਕੇ ਸਾਥ ਲਾਗ ਕਰ ਹਿਤ ਕਰਤੇ ਹੈਂ॥
Prof. Sahib Singhਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ।

ਪਦ ਅਰਥ ਦਾਰਾ = ਇਸਤ੍ਰੀ। ਸਨਬੰਧੀ = ਰਿਸ਼ਤੇਦਾਰ। ਸਗਰੇ = ਸਾਰੇ। ਸਿਉ = ਨਾਲ।

SikhNet (Spanish)Tu pareja, amigos, hijos y parientes están apegados a tus riquezas

ਜਬ ਹੀ ਨਿਰਧਨ ਦੇਖਿਓ ਨਰ ਕਉ; ਸੰਗੁ ਛਾਡਿ ਸਭ ਭਾਗੇ ॥੧॥

jab hee niradhan dekhio nar kau; sang chhaadd sabh bhaage |1|

Sant Singh KhalsaWhen they see a poor man, they all forsake his company and run away. ||1||
Manmohan SinghWhen they see the man poor, they all forsake his company and flee.
Manmohan Singh (Punjabi)ਜਦ ਉਹ ਇਨਸਾਨ ਨੂੰ ਗਰੀਬ ਦੇਖਦੇ ਹਨ, ਉਹ ਸਾਰੇ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ।
Fareedkot Teekaਜਬ ਤਿਨੋਂਨੇ ਪੁਰਸ਼ ਕੋ ਨਿਰਧਨ ਹੂਆ ਦੇਖਾ, ਤਬ ਸਭੀ ਸੰਗ ਕੋ ਛੋਡ ਕਰ ਭਾਗ ਜਾਤੇ ਹੈਂ॥੧॥
Prof. Sahib Singhਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥

ਪਦ ਅਰਥ ਨਿਰਧਨ = ਕੰਗਾਲ। ਕਉ = ਨੂੰ। ਸੰਗੁ = ਸਾਥ। ਛਾਡਿ = ਛੱਡ ਕੇ। ਸਭਿ = ਸਾਰੇ ॥੧॥

SikhNet (Spanish)y cuando te encuentran pobre, abandonan tu compañía. (1)

ਕਹਂਉ ਕਹਾ. ਯਿਆ ਮਨ ਬਉਰੇ ਕਉ; ਇਨ ਸਿਉ ਨੇਹੁ ਲਗਾਇਓ ॥

kahnau kahaa. yiaa man baure kau; in siau nehu lagaaeo |

Sant Singh KhalsaSo what should I say to this crazy mind, which is affectionately attached to them?
Manmohan SinghWhat should I say to this demented mind, which has embraced affection for them?
Manmohan Singh (Punjabi)ਮੈਂ ਇਸ ਪਗਲੇ ਮਨ ਨੂੰ ਕੀ ਆਖਾਂ, ਜਿਸ ਨੇ ਇਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ।
Fareedkot Teekaਮੈਂ ਇਸ ਕਮਲੇ ਮਨ ਕੋ ਕਿਆ ਕਹੂੰ, ਜੋ ਇਨ ਸੰਬੰਧੀਓਂ ਕੇ ਸਾਥ ਇਸ ਨੇ ਪ੍ਰੇਮ ਲਗਾਇਆ ਹੈ॥
Prof. Sahib Singhਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ।

ਪਦ ਅਰਥ ਕਹਂਉ ਕਹਾ = ਮੈਂ ਕੀਹ ਆਖਾਂ? ਯਿਆ ਮਨ ਕਉ = ਇਸ ਮਨ ਨੂੰ।

SikhNet (Spanish)¿Qué puedo decirle a esta mente loca que insiste en apegarse a ellos

ਦੀਨਾ ਨਾਥ ਸਕਲ ਭੈ ਭੰਜਨ; ਜਸੁ ਤਾ ਕੋ ਬਿਸਰਾਇਓ ॥੨॥

deenaa naath sakal bhai bhanjan; jas taa ko bisaraaeo |2|

Sant Singh KhalsaThe Lord is the Master of the meek, the Destroyer of all fears, and I have forgotten to praise Him. ||2||
Manmohan SinghIt has forgotten the praise of Him, who is the Master of the meek and the Destroyer of all fear.
Manmohan Singh (Punjabi)ਇਸ ਨੇ ਉਸ ਵਾਹਿਗੁਰੂ ਦੀ ਸਿਫ਼ਤ-ਸਨਾ ਭੁਲਾ ਛੱਡੀ ਹੈ, ਜੋ ਮਸਕੀਨਾਂ ਦਾ ਮਾਲਕ ਤੇ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਜੋ ਦੀਨੋਂ ਕਾ ਨਾਥ ਔਰ ਸਰਬ ਭ੍ਯ ਕੇ ਨਸ਼ਟ ਕਰਨੇਹਾਰਾ ਵਾਹਿਗੁਰੂ ਹੈ, ਤਿਸ ਕੇ ਜਸ ਕੋ ਬਿਸਾਰ ਦੀਆ ਹੈ॥੨॥
Prof. Sahib Singh(ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥

ਪਦ ਅਰਥ ਦੀਨਾ ਨਾਥ = ਗਰੀਬਾਂ ਦਾ ਖਸਮ। ਸਕਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭੈ ਭੰਜਨ = ਡਰਾਂ ਦਾ ਨਾਸ ਕਰਨ ਵਾਲਾ। ਤਾ ਕੋ = ਉਸ ਦਾ ॥੨॥

SikhNet (Spanish)y abandona al Maestro del humilde, al Disipador del miedo? (2)

ਸੁਆਨ ਪੂਛ ਜਿਉ. ਭਇਓ ਨ ਸੂਧਉ; ਬਹੁਤੁ ਜਤਨੁ. ਮੈ ਕੀਨਉ ॥

suaan poochh jiau. bheo na soodhau; bahut jatan. mai keenau |

Sant Singh KhalsaLike a dog's tail, which will never straighten out, the mind will not change, no matter how many things are tried.
Manmohan SinghAs a dog's tail straightens not ever, so the mind comes not round despite good many efforts on my part.
Manmohan Singh (Punjabi)ਮੈਂ ਘਣੇਰੇ ਉਪਾਉ ਕੀਤੇ ਹਨ, ਪ੍ਰੰਤੂ ਮੇਰਾ ਮਨ ਕੁੱਤੇ ਦੀ ਪੂਛ ਵਾਂਗੂੰ ਵਿੰਗਾ ਹੀ ਰਹਿੰਦਾ ਹੈ ਅਤੇ ਸਿੱਧਾ (ਸਾਫ) ਨਹੀਂ ਹੁੰਦਾ।
Fareedkot Teekaਕੂਕਰ ਕੀ ਪੂਛ ਵਤ ਟੇਢਾ ਹੀ ਰਹਤਾ ਹੈ, ਭਾਵ ਸੇ ਪਰਮੇਸ੍ਵਰ ਕੀ ਤਰਫ ਸੇ ਬੇਮੁਖ ਹੋ ਰਹਾ ਹੈ (ਸੂਧਉ) ਅਰਥਾਤ ਸਨਮੁਖ ਨਹੀਂ ਹੂਆ, ਮੈਨੇ ਬਹੁਤੇ ਹੀ ਉਪਾਵੋਂ ਕੋ ਕੀਆ ਹੈ॥☬ਜੇ ਕਹੈ ਫਿਰ ਕ੍ਯਾ ਉਪਾਉ ਕੀਆ ਜਾਵੇ? ਤਿਸ ਪਰ ਕਹਤੇ ਹੈਂ:☬ਜੀਵ ਪਰਮੇਸਰ ਆਗੇ ਐਸੇ ਬੇਨਤੀ ਕਰੇ:
Prof. Sahib Singhਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ।

ਪਦ ਅਰਥ ਸੁਆਨ ਪੂਛ = ਕੁੱਤੇ ਦੀ ਪੂਛਲ। ਸੂਧਉ = ਸਿੱਧੀ। ਮੈ ਕੀਨਉ = ਮੈਂ ਕੀਤਾ ਹੈ।

SikhNet (Spanish)Así como la cola del puerco, la mente no está derecha, por tanto todos mis esfuerzos han sido en vano.

ਨਾਨਕ. ਲਾਜ ਬਿਰਦ ਕੀ ਰਾਖਹੁ; ਨਾਮੁ ਤੁਹਾਰਉ ਲੀਨਉ ॥੩॥੯॥

naanak. laaj birad kee raakhahu; naam tuhaarau leenau |3|9|

Sant Singh KhalsaSays Nanak, please, Lord, uphold the honor of Your innate nature; I chant Your Name. ||3||9||
Manmohan SinghSays Nanak, uphold Thou the honour of Thy own creed, O Lord, I have uttered Thine Name.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਆਪਣੇ ਮੁੱਢਲੇ ਦਿਆਲੂ ਸੁਭਾ ਦੀ ਲੱਜਿਆ ਰੱਖ ਲੈ, ਹੇ ਸੁਆਮੀ, ਮੈਂ ਤੇਰੇ ਨਾਮ ਦਾ ਉਚਾਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅਕਾਲ ਪੁਰਖ ਜੀ! ਅਪਣੇ ਬਿਰਦ ਕੀ ਲਾਜ ਰਾਖੀਏ, ਕ੍ਯੋਂਕਿ ਮੈਨੇ ਤੋ ਆਪ ਕੇ ਨਾਮ ਕਾ ਆਸਰਾ ਲੀਆ ਹੈ॥੩॥੯॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥

ਪਦ ਅਰਥ ਬਿਰਦ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਲੀਨਉ = ਮੈਂ ਲੈ ਸਕਦਾ ਹਾਂ ॥੩॥੯॥

SikhNet (Spanish)Dice Nanak, oh Señor, conserva el Honor de Tu propia Naturaleza y sálvame, pues yo alabo Tu Nombre. (3‑9)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਮਨ ਰੇ; ਗਹਿਓ ਨ. ਗੁਰ ਉਪਦੇਸੁ ॥

man re; gahio na. gur upades |

Sant Singh KhalsaO mind, you have not accepted the Guru's Teachings.
Manmohan SinghO man, thou hast not embraced the Guru's teaching.
Manmohan Singh (Punjabi)ਹੇ ਬੰਦੇ! ਤੈਂ ਗੁਰਾਂ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕੀਤਾ।
Fareedkot Teekaਹੇ ਮੇਰੇ ਮਨ! ਜਿਸ ਨੇ ਗੁਰੋਂ ਕਾ ਉਪਦੇਸ਼ ਗ੍ਰਹਣ ਨਹੀਂ ਕੀਆ ਹੂਆ॥
Prof. Sahib Singhਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ।

ਪਦ ਅਰਥ ਗਹਿਓ = ਫੜਿਆ, ਗ੍ਰਹਿਣ ਕੀਤਾ।

SikhNet (Spanish)Oh mi mente, no aceptaste la Sabiduría del Guru;

ਕਹਾ ਭਇਓ. ਜਉ ਮੂਡੁ ਮੁਡਾਇਓ; ਭਗਵਉ ਕੀਨੋ ਭੇਸੁ ॥੧॥ ਰਹਾਉ ॥

kahaa bheo. jau moodd muddaaeo; bhagvau keeno bhes |1| rahaau |

Sant Singh KhalsaWhat is the use of shaving your head, and wearing saffron robes? ||1||Pause||
Manmohan SinghWhat availeth thee to shave thy head, and to put on an ochre-dyed garment? Pause.
Manmohan Singh (Punjabi)ਤੈਨੂੰ ਸਿਰ ਮੁੰਨਾਉਣ ਅਤੇ ਗੇਰੂ-ਰੰਗ ਦੇ ਬਸਤ੍ਰ ਪਾਉਣ ਦਾ ਕੀ ਲਾਭ? ਠਹਿਰਾਉ।
Fareedkot Teekaਜੋ ਸਿਰ ਕੋ ਮੁੰਡਾਇ ਲੀਆ ਔਰ ਭਗਵਾ ਵੇਸ ਕਰ ਲੀਆ ਤੋ ਕ੍ਯਾ ਹੂਆ॥੧॥ ਰਹਾਉ ॥
Prof. Sahib Singh(ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ) ॥੧॥ ਰਹਾਉ ॥

ਪਦ ਅਰਥ ਕਹਾ ਭਇਓ = ਕੀਹ ਹੋਇਆ? ਮੂਡੁ = ਸਿਰ। ਭੇਸੁ = ਭੇਖ ॥੧॥ ਰਹਾਉ ॥

SikhNet (Spanish)¿de qué te sirve el rapar tu cabeza y usar vestidos de renunciante? (1‑Pausa)

ਸਾਚ ਛਾਡਿ ਕੈ. ਝੂਠਹ ਲਾਗਿਓ; ਜਨਮੁ ਅਕਾਰਥੁ ਖੋਇਓ ॥

saach chhaadd kai. jhootthah laagio; janam akaarath khoeo |

Sant Singh KhalsaAbandoning Truth, you cling to falsehood; your life is uselessly wasting away.
Manmohan SinghAbandoning truth, thou art clung to falsehood and art wasting away thy life in vain.
Manmohan Singh (Punjabi)ਸੱਚ ਨੂੰ ਤਿਆਗ ਕੇ, ਤੂੰ ਕੂੜ ਨਾਲ ਚਿਮੜਿਆ ਹੋਇਆ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਰਿਹਾ ਹੈ।
Fareedkot Teekaਸਾਚ ਕੋ ਛੋਡ ਕਰ ਝੂਠ ਮੇਂ ਲਾਗ ਗਿਆ ਔਰ ਅਪਨੇ ਮਾਨੁਖ ਜਨਮ ਕੋ ਬ੍ਯਰਥ ਹੀ ਗਵਾਇ ਦੀਆ॥
Prof. Sahib Singh(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ,

ਪਦ ਅਰਥ ਸਾਚ = ਸਦਾ-ਥਿਰ ਹਰਿ-ਨਾਮ। ਝੂਠਹ = ਨਾਸਵੰਤ (ਪਦਾਰਥਾਂ) ਵਿਚ। ਅਕਾਰਥੁ = ਵਿਅਰਥ।

SikhNet (Spanish)Abandonaste la Verdad y te aferraste a la falsedad de esa forma, sin darte cuenta desperdiciaste tu vida en vano.

ਕਰਿ ਪਰਪੰਚ ਉਦਰ ਨਿਜ ਪੋਖਿਓ; ਪਸੁ ਕੀ ਨਿਆਈ ਸੋਇਓ ॥੧॥

kar parapanch udar nij pokhio; pas kee niaaee soeo |1|

Sant Singh KhalsaPracticing hypocrisy, you fill your belly, and then sleep like an animal. ||1||
Manmohan SinghPractising hypocrisy, thou fillest thy belly, and sleepst like a beast.
Manmohan Singh (Punjabi)ਪਖੰਡ ਰੱਚ ਕੇ ਤੂੰ ਆਪਣੇ ਢਿੱਡ ਨੂੰ ਭਰਦਾ ਹੈ ਅਤੇ ਡੰਗਰ ਦੀ ਮਾਨੰਦ ਸੋਂਦਾ ਹੈ।
Fareedkot Teekaਅਨੇਕ (ਪਰਪੰਚ) ਛਲੋਂ ਕੋ ਕਰ ਕੇ ਪਸ਼ੂ ਕੀ ਨ੍ਯਾਈਂ ਪੇਟ ਭਰ ਲੀਆ ਅਰ ਸੋਇ ਰਹਾ ਤੋ ਕ੍ਯਾ ਹੂਆ॥੧॥
Prof. Sahib Singh(ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ ॥੧॥

ਪਦ ਅਰਥ ਪਰਪੰਚ = ਪਖੰਡ, ਛਲ। ਉਦਰ ਨਿਜ = ਆਪਣਾ ਪੇਟ। ਪੋਖਿਓ = ਪਾਲਿਆ। ਪਸੁ ਕੀ ਨਿਆਈ = ਪਸ਼ੂਆਂ ਵਾਂਗ ॥੧॥

SikhNet (Spanish)Por medio de trucos, llenaste tu estómago y después dormiste como perro callejero. (1)

ਰਾਮ ਭਜਨ ਕੀ ਗਤਿ ਨਹੀ ਜਾਨੀ; ਮਾਇਆ ਹਾਥਿ ਬਿਕਾਨਾ ॥

raam bhajan kee gat nahee jaanee; maaeaa haath bikaanaa |

Sant Singh KhalsaYou do not know the Way of the Lord's meditation; you have sold yourself into Maya's hands.
Manmohan SinghThou knowest the way to Lord's meditation, and hast sold thyself in mammon's hand.
Manmohan Singh (Punjabi)ਤੂੰ ਸਾਹਿਬ ਦੇ ਸਿਮਰਨ ਦੇ ਮਾਰਗ ਨੂੰ ਨਹੀਂ ਜਾਣਦਾ ਅਤੇ ਤੂੰ ਆਪਣੇ ਆਪ ਨੂੰ ਧਨ-ਦੌਲਤ ਦੇ ਹੱਥ ਵੇਚ ਦਿੱਤਾ ਹੈ।
Fareedkot Teekaਰਾਮ ਭਜਨ ਕੀ ਗਤ ਕੋ ਨਾ ਜਾਨਤਾ ਭ੍ਯਾ ਅਰ ਮਾਯਾ ਕੇ ਹਾਥ ਬਿਕਾ ਰਹਾ, ਭਾਵ ਸੇ ਮਾਯਾ ਵਾਸਤੇ ਧਨਵਾਨੋਂ ਕਾ ਸੇਵਕ ਬਨਾ ਰਹਾ॥
Prof. Sahib Singhਹੇ ਭਾਈ! (ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ।

ਪਦ ਅਰਥ ਗਤਿ = ਜੁਗਤਿ। ਹਾਥਿ = ਹੱਥ ਵਿਚ।

SikhNet (Spanish)Te has vendido a Maya y no sabes la forma de alabar a tu Señor.

ਉਰਝਿ ਰਹਿਓ ਬਿਖਿਅਨ ਸੰਗਿ ਬਉਰਾ; ਨਾਮੁ ਰਤਨੁ ਬਿਸਰਾਨਾ ॥੨॥

aurajh rahio bikhian sang bauraa; naam ratan bisaraanaa |2|

Sant Singh KhalsaThe madman remains entangled in vice and corruption; he has forgotten the jewel of the Naam. ||2||
Manmohan SinghThe mad men remains entangled with the vices, and forgets the jewel of the Name.
Manmohan Singh (Punjabi)ਪਾਗਲ ਪੁਰਸ਼, ਪ੍ਰਾਣਨਾਸਕ ਪਾਪਾਂ ਨਾਲ ਫੱਸਿਆ ਰਹਿੰਦਾ ਹੈ ਤੇ ਨਾਮ ਦੇ ਜਵੇਹਰ ਨੂੰ ਭੁਲਾ ਦਿੰਦਾ ਹੈ।
Fareedkot Teekaਏਹੁ ਮਨ (ਬਉਰਾ) ਕਮਲਾ ਬਿਸ੍ਯੋਂ ਕੇ ਸੰਗ ਤੋ ਉਰਝ ਰਹਾ ਹੈ ਔਰ ਰਤਨ ਰੂਪ ਵਾਹਗੁਰੂ ਕੇ ਨਾਮ ਕੋ ਬਿਸਰਾਇ ਰਖਾ ਹੈ॥੨॥
Prof. Sahib Singhਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ ॥੨॥

ਪਦ ਅਰਥ ਉਰਝਿ ਰਹਿਓ = ਮਗਨ ਰਿਹਾ। ਬਿਖਿਅਨ ਸੰਗਿ = ਮਾਇਕ ਪਦਾਰਥਾਂ ਨਾਲ ॥੨॥

SikhNet (Spanish)Estás envuelto en el vicio, oh hombre loco, y has desechado la Joya del Naam, el Nombre del Señor. (2)

ਰਹਿਓ ਅਚੇਤੁ. ਨ ਚੇਤਿਓ ਗੋਬਿੰਦ; ਬਿਰਥਾ ਅਉਧ ਸਿਰਾਨੀ ॥

rahio achet. na chetio gobind; birathaa aaudh siraanee |

Sant Singh KhalsaHe remains thoughtless, not thinking of the Lord of the Universe; his life is uselessly passing away.
Manmohan SinghHe remains thoughtless, and thinks not of the World-Lord and passes his life in vain.
Manmohan Singh (Punjabi)ਉਹ ਗਾਫਲ ਹੋਇਆ ਰਹਿੰਦਾ ਹੈ ਅਤੇ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਨਹੀਂ ਕਰਦਾ ਅਤੇ ਆਪਣਾ ਜੀਵਨ ਵਿਅਰਥ ਹੀ ਗੁਜਾਰ ਲੈਂਦਾ ਹੈ।
Fareedkot Teekaਜੋ ਇਸ ਪਰਕਾਰ ਅਚੇਤ ਹੋ ਰਹਾ ਹੈ ਅਰ ਗੋਬਿੰਦ ਕਾ ਸਿਮਰਨ ਨਹੀਂ ਕੀਆ, ਤਿਸ ਨੇ ਅਵਸਥਾ ਬ੍ਯਰਥ ਹੀ (ਸਿਰਾਨੀ) ਬਤੀਤ ਕਰੀ ਹੈ॥☬ਪੁਨਾ ਐਸੀ ਬੇਨਤੀ ਕਰਨੀ ਚਾਹੀਏ:
Prof. Sahib Singh(ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ।

ਪਦ ਅਰਥ ਅਚੇਤੁ = ਗ਼ਾਫ਼ਿਲ, ਅਵੇਸਲਾ। ਅਉਧ = ਉਮਰ। ਸਿਰਾਨੀ = ਗੁਜ਼ਾਰ ਦਿੱਤੀ।

SikhNet (Spanish)Eres indiferente a tu Dios y pasas tus días en proyectos inútiles.

ਕਹੁ ਨਾਨਕ. ਹਰਿ ਬਿਰਦੁ ਪਛਾਨਉ; ਭੂਲੇ ਸਦਾ ਪਰਾਨੀ ॥੩॥੧੦॥

kahu naanak. har birad pachhaanau; bhoole sadaa paraanee |3|10|

Sant Singh KhalsaSays Nanak, O Lord, please, confirm your innate nature; this mortal is continually making mistakes. ||3||10||
Manmohan SinghSays Nanak, O God, recognise Thy innate nature of forgiveness; ever errable is this mortal.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ ਤੂੰ ਆਪਣੇ ਮਾਫੀ ਦੇਣ ਵਾਲੇ ਕੁਦਰਤੀ ਸੁਭਾਵ ਦਾ ਖਿਆਲ ਕਰ। ਸਦੀਵ ਹੀ ਭੁੱਲਣ ਵਾਲਾ ਹੈ ਇਹ ਫਾਨੀ ਬੰਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਆਪ ਆਪਨਾ ਭਗਤ ਵਤਸਲਤਾ ਕਾ (ਬਿਰਦੁ) ਧਰਮ ਪਛਾਨ ਲੀਜੀਏ, ਹਮ (ਪਰਾਨੀ) ਜੀਵ ਸਦੀਵ ਭੂਲਨਹਾਰੇ ਹੈਂ॥੩॥੧੦॥☬ਅਵਸਥਾ ਗੁਨ ਜੀਵਨ ਮੁਕਤ ਕਾ ਲੱਛਣ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ ॥੩॥੧੦॥

ਪਦ ਅਰਥ ਹਰਿ = ਹੇ ਹਰੀ! ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਰਾਨੀ = ਜੀਵ ॥੩॥੧੦॥

SikhNet (Spanish)Dice Nanak, oh Señor, conserva el Honor de Tu propia Naturaleza y sálvame, pues Tus criaturas se desvían siempre del camino. (3‑10)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਜੋ ਨਰੁ ਦੁਖ ਮੈ; ਦੁਖੁ ਨਹੀ ਮਾਨੈ ॥

jo nar dukh mai; dukh nahee maanai |

Sant Singh KhalsaThat man, who in the midst of pain, does not feel pain,
Manmohan SinghThe man, who in pain, feels not pain,
Manmohan Singh (Punjabi)ਜਿਹੜਾ ਪੁਰਸ਼ ਤਕਲੀਫ ਵਿੱਚ ਤਕਲੀਫ ਨਹੀਂ ਮੰਨਦਾ,
Fareedkot Teekaਜੋ ਪੁਰਸ ਦੁੱਖ ਕੇ ਸਮੇਂ ਮੇਂ ਦੁਖ ਕਰ ਕੇ ਨਹੀਂ ਮਾਨਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ,

ਪਦ ਅਰਥ ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ)। ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ।

SikhNet (Spanish)Para aquél a quien no le aflige el dolor ni le afecta el placer ni el miedo,

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ ਰਹਾਉ ॥

sukh sanehu ar bhai nahee jaa kai; kanchan maattee maanai |1| rahaau |

Sant Singh Khalsawho is not affected by pleasure, affection or fear, and who looks alike upon gold and dust;||1||Pause||
Manmohan Singhwho is affected not by pleasure, love and fear and deems gold as dust. Pause.
Manmohan Singh (Punjabi)ਜਿਸ ਦੇ ਖੁਸ਼ੀ, ਪਿਆਰ ਤੇ ਡਰ ਅਸਰ ਨਹੀਂ ਕਰਦੇ, ਜੋ ਸੋਨੇ ਨੂੰ ਮਿੱਟੀ ਮਾਫਕ ਜਾਣਦਾ ਹੈ। ਠਹਿਰਾਉ।
Fareedkot Teekaਸੁਖ ਮੇਂ ਜਿਸ ਕਾ ਸਨੇਹ ਨਹੀਂ ਪੁਨਾ ਕਿਸੀ ਕਾ ਮਨ ਮੇਂ ਭਯ ਨਹੀਂ ਕਰਤਾ ਔ ਸ੍ਵਰਨ ਅਰ ਮਿਟੀ ਤੁਲ ਮਾਨਤਾ ਹੈ। ਏਹੁ ਬਿਉਹਾਰ ਸਿਧੀ ਕੇ ਵਾਸਤੇ ਗ੍ਰਹਨ ਭੀ ਕਰਤਾ ਹੈ, ਅਸਲ ਭਾਵਨਾ ਗਿਆਨੀ ਕੀ ਸੁਮਤਾ ਮੇਂ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ ॥੧॥ ਰਹਾਉ ॥

SikhNet (Spanish)el oro es como polvo. (1‑Pausa)

ਨਹ ਨਿੰਦਿਆ ਨਹ ਉਸਤਤਿ ਜਾ ਕੈ; ਲੋਭੁ ਮੋਹੁ ਅਭਿਮਾਨਾ ॥

neh nindiaa neh usatat jaa kai; lobh mohu abhimaanaa |

Sant Singh KhalsaWho is not swayed by either slander or praise, nor affected by greed, attachment or pride;
Manmohan SinghHe who is swayed not by slander or, praise and who suffers not from greed, worldly love or pride,
Manmohan Singh (Punjabi)ਜੋ ਕਿਸੇ ਦੀ ਨਾਂ ਬਦਖੋਈ ਕਰਦਾ ਹੈ, ਨਾਂ ਹੀ ਮਹਿਮਾ ਅਤੇ ਜਿਸ ਨੂੰ ਲਾਲਚ, ਸੰਸਾਰੀ ਮਮਤਾ ਤੇ ਹੰਕਾਰ ਨਹੀਂ ਪੋਹਦੇ,
Fareedkot Teekaਜਿਸ ਕੇ ਮਨ ਮੇਂ ਨਾ ਤੋ ਨਿੰਦਾ ਹੈ ਅਰ ਨਾ ਹੀ ਉਸਤਤਿ ਹੀ ਹੈ, ਪੁਨਾ ਲੋਭ, ਮੋਹ, ਅਭਿਮਾਨ ਭੀ ਨਹੀਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ;

ਪਦ ਅਰਥ ਨਿੰਦਿਆ = ਚੁਗ਼ਲੀ-ਬੁਰਾਈ। ਉਸਤਤਿ = ਖ਼ੁਸ਼ਾਮਦ।

SikhNet (Spanish)A quien no lo mueve ni el elogio, ni la crítica, ni la envidia, ni el apego, ni el ego,

ਹਰਖ ਸੋਗ ਤੇ. ਰਹੈ ਨਿਆਰਉ; ਨਾਹਿ ਮਾਨ ਅਪਮਾਨਾ ॥੧॥

harakh sog te. rahai niaarau; naeh maan apamaanaa |1|

Sant Singh Khalsawho remains unaffected by joy and sorrow, honor and dishonor;||1||
Manmohan Singhand who remains unaffected by joy or sorrow and who cares not about honour or dishonour;
Manmohan Singh (Punjabi)ਜੋ ਖੁਸ਼ੀ ਜਾਂ ਗਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਜੋ ਨਾਂ ਇੱਜ਼ਤ ਤੇ ਹੀ ਬੇਇੱਜ਼ਤੀ ਵੱਲ ਧਿਆਨ ਦਿੰਦਾ ਹੈ;
Fareedkot Teekaਹਰਖ ਸੋਕ ਸੇ ਜੋ ਅਸੰਗ ਰਹਿਤਾ ਹੈ ਔਰ ਮਾਨ ਅਪਮਾਨ ਭੀ ਜਿਸ ਕੇ ਸਮ ਹੈਂ॥੧॥
Prof. Sahib Singhਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥

ਪਦ ਅਰਥ ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ ॥੧॥

SikhNet (Spanish)Quien se eleva más allá de la dicha y de la tristeza, del honor y del deshonor. (1)

ਆਸਾ ਮਨਸਾ ਸਗਲ ਤਿਆਗੈ; ਜਗ ਤੇ ਰਹੈ ਨਿਰਾਸਾ ॥

aasaa manasaa sagal tiaagai; jag te rahai niraasaa |

Sant Singh Khalsawho renounces all hopes and desires and remains desireless in the world;
Manmohan Singhand he who renounces all hope and yearning, remains desire-free in the world,
Manmohan Singh (Punjabi)ਅਤੇ ਜੋ ਆਸ਼ਾ ਤੇ ਅਭਿਲਾਸ਼ਾ, ਸਮੂਹ, ਨੂੰ ਛੱਡ ਦਿੰਦਾ ਹੈ, ਜੋ ਸੰਸਾਰ ਅੰਦਰ ਖਾਹਿਸ਼-ਰਹਿਤ ਹੋ ਵਿਚਰਦਾ ਹੈ,
Fareedkot Teekaਮਨਸਾ ਬੁਧੀ ਸੇ ਆਸਾ ਸਭ ਕੋ ਤ੍ਯਾਗ ਦੇਵੇ ਹੈ ਅਰ ਸੰਸਾਰ ਤੇ ਨਿਰਾਸਾ ਹੋਇ ਰਹਿਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ,

ਪਦ ਅਰਥ ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ।

SikhNet (Spanish)Quien desecha la esperanza y el deseo, permaneciendo desapegado del mundo,

ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ; ਤਿਹ ਘਟਿ ਬ੍ਰਹਮੁ ਨਿਵਾਸਾ ॥੨॥

kaam krodh jih parasai naahan; tih ghatt braham nivaasaa |2|

Sant Singh Khalsawho is not touched by sexual desire or anger - within his heart, God dwells. ||2||
Manmohan Singhand whom lust and wrath touch not, within his mind abides the Lord.
Manmohan Singh (Punjabi)ਅਤੇ ਜਿਸ ਨੂੰ ਭੋਗ-ਬਿਲਾਸ ਅਤੇ ਗੁੱਸਾ ਪੋਹਦਾ ਨਹੀਂ, ਉਸ ਦੇ ਹਿਰਦੇ ਅੰਦਰ ਪ੍ਰਭੂ ਵਸਦਾ ਹੈ।
Fareedkot Teekaਕਾਮ, ਕ੍ਰੋਧਾਦਿਕ ਬਿਕਾਰ ਜਿਸ ਕੋ ਸਪਰਸ ਨਹੀ ਕਰਤੇ ਹੈਂ, ਤਿਸ ਪੁਰਸ ਕੇ ਰਿਦੇ ਮੇਂ ਬ੍ਰਹਮ ਕਾ ਨਿਵਾਸ ਹੈ, ਭਾਵ ਤਿਸ ਕੋ ਬ੍ਰਹਮ ਸਾਖ੍ਯਾਤ ਹੂਆ ਹੈ॥੨॥
Prof. Sahib Singhਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੨॥

ਪਦ ਅਰਥ ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ ॥੨॥

SikhNet (Spanish)A Quien la lujuria y el enojo no lo visitan y habita en la Conciencia de Dios. (2)

ਗੁਰ ਕਿਰਪਾ ਜਿਹ ਨਰ ਕਉ ਕੀਨੀ; ਤਿਹ ਇਹ ਜੁਗਤਿ ਪਛਾਨੀ ॥

gur kirapaa jih nar kau keenee; tih ih jugat pachhaanee |

Sant Singh KhalsaThat man, blessed by Guru's Grace, understands this way.
Manmohan SinghThe man, who is blessed with the grace of the Guru, understands, he, the way to this.
Manmohan Singh (Punjabi)ਜਿਸ ਇਨਸਾਨ ਉਤੇ ਗੁਰੂ ਜੀ ਰਹਿਮਤ ਕਰਦੇ ਹਨ, ਉਹੀ ਇਸ ਰਸਤੇ ਨੂੰ ਸਮਝਦਾ ਹੈ।
Fareedkot Teekaਗੁਰੋਂ ਨੇ ਜਿਸ ਨਰ ਪਰ ਕ੍ਰਿਪਾ ਦ੍ਰਿਸਟੀ ਕਰੀ ਹੈ, ਤਿਸ ਪੁਰਸ ਨੇ ਯਿਹ ਦੁੰਦ ਸਮਾਨ ਹੋਣੇ ਕੀ ਵਾ ਬ੍ਰਹਮ ਸਾਖ੍ਯਾਤ ਹੋਣੇ ਕੀ ਜੁਗਤੀ ਪਛਾਤੀ ਹੈ॥
Prof. Sahib Singh(ਪਰ) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ।

ਪਦ ਅਰਥ ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ।

SikhNet (Spanish)Aquél en quien reside la Gracia del Guru, él conoce el Sendero.

ਨਾਨਕ ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ॥੩॥੧੧॥

naanak leen bheo gobind siau; jiau paanee sang paanee |3|11|

Sant Singh KhalsaO Nanak, he merges with the Lord of the Universe, like water with water. ||3||11||
Manmohan SinghHe, O Nanak, blends with the World-Lord, as water mingles with water.
Manmohan Singh (Punjabi)ਨਾਨਕ, ਐਸਾ ਇਨਸਾਨ ਸ੍ਰਿਸ਼ਟੀ ਦੇ ਸੁਆਮੀ ਨਾਲ ਐਉ ਅਭੇਦ ਹੋ ਜਾਂਦਾ ਹੈ, ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਸੰਤ ਗੋਵਿੰਦ ਕੇ ਸਾਥ ਅਭੇਦ ਹੂਆ ਹੈ, ਜੈਸੇ- ਜਲ ਕੇ ਸਾਥ ਜਲ ਮਿਲ ਕਰ ਅਭਿੰਨ ਹੋ ਜਾਤਾ ਹੈ॥੩॥੧੧॥
Prof. Sahib Singhਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ॥੩॥੧੧॥

ਪਦ ਅਰਥ ਸਿਉ = ਨਾਲ, ਵਿਚ। ਸੰਗਿ = ਨਾਲ ॥੩॥੧੧॥

SikhNet (Spanish)Dice Nanak, se funde en Dios, así como el agua se funde en el agua. (3‑11)

Open this shabad →

Ang 633 of 1430