ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਮਨ ਰੇ; ਗਹਿਓ ਨ. ਗੁਰ ਉਪਦੇਸੁ ॥
man re; gahio na. gur upades |
Sant Singh KhalsaO mind, you have not accepted the Guru's Teachings.
Manmohan SinghO man, thou hast not embraced the Guru's teaching.
Manmohan Singh (Punjabi)ਹੇ ਬੰਦੇ! ਤੈਂ ਗੁਰਾਂ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕੀਤਾ।
Fareedkot Teekaਹੇ ਮੇਰੇ ਮਨ! ਜਿਸ ਨੇ ਗੁਰੋਂ ਕਾ ਉਪਦੇਸ਼ ਗ੍ਰਹਣ ਨਹੀਂ ਕੀਆ ਹੂਆ॥
Prof. Sahib Singhਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ।ਪਦ ਅਰਥ ਗਹਿਓ = ਫੜਿਆ, ਗ੍ਰਹਿਣ ਕੀਤਾ।
SikhNet (Spanish)Oh mi mente, no aceptaste la Sabiduría del Guru;
ਕਹਾ ਭਇਓ. ਜਉ ਮੂਡੁ ਮੁਡਾਇਓ; ਭਗਵਉ ਕੀਨੋ ਭੇਸੁ ॥੧॥ ਰਹਾਉ ॥
kahaa bheo. jau moodd muddaaeo; bhagvau keeno bhes |1| rahaau |
Sant Singh KhalsaWhat is the use of shaving your head, and wearing saffron robes? ||1||Pause||
Manmohan SinghWhat availeth thee to shave thy head, and to put on an ochre-dyed garment? Pause.
Manmohan Singh (Punjabi)ਤੈਨੂੰ ਸਿਰ ਮੁੰਨਾਉਣ ਅਤੇ ਗੇਰੂ-ਰੰਗ ਦੇ ਬਸਤ੍ਰ ਪਾਉਣ ਦਾ ਕੀ ਲਾਭ? ਠਹਿਰਾਉ।
Fareedkot Teekaਜੋ ਸਿਰ ਕੋ ਮੁੰਡਾਇ ਲੀਆ ਔਰ ਭਗਵਾ ਵੇਸ ਕਰ ਲੀਆ ਤੋ ਕ੍ਯਾ ਹੂਆ॥੧॥ ਰਹਾਉ ॥
Prof. Sahib Singh(ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ) ॥੧॥ ਰਹਾਉ ॥ਪਦ ਅਰਥ ਕਹਾ ਭਇਓ = ਕੀਹ ਹੋਇਆ? ਮੂਡੁ = ਸਿਰ। ਭੇਸੁ = ਭੇਖ ॥੧॥ ਰਹਾਉ ॥
SikhNet (Spanish)¿de qué te sirve el rapar tu cabeza y usar vestidos de renunciante? (1‑Pausa)
ਸਾਚ ਛਾਡਿ ਕੈ. ਝੂਠਹ ਲਾਗਿਓ; ਜਨਮੁ ਅਕਾਰਥੁ ਖੋਇਓ ॥
saach chhaadd kai. jhootthah laagio; janam akaarath khoeo |
Sant Singh KhalsaAbandoning Truth, you cling to falsehood; your life is uselessly wasting away.
Manmohan SinghAbandoning truth, thou art clung to falsehood and art wasting away thy life in vain.
Manmohan Singh (Punjabi)ਸੱਚ ਨੂੰ ਤਿਆਗ ਕੇ, ਤੂੰ ਕੂੜ ਨਾਲ ਚਿਮੜਿਆ ਹੋਇਆ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਰਿਹਾ ਹੈ।
Fareedkot Teekaਸਾਚ ਕੋ ਛੋਡ ਕਰ ਝੂਠ ਮੇਂ ਲਾਗ ਗਿਆ ਔਰ ਅਪਨੇ ਮਾਨੁਖ ਜਨਮ ਕੋ ਬ੍ਯਰਥ ਹੀ ਗਵਾਇ ਦੀਆ॥
Prof. Sahib Singh(ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ,ਪਦ ਅਰਥ ਸਾਚ = ਸਦਾ-ਥਿਰ ਹਰਿ-ਨਾਮ। ਝੂਠਹ = ਨਾਸਵੰਤ (ਪਦਾਰਥਾਂ) ਵਿਚ। ਅਕਾਰਥੁ = ਵਿਅਰਥ।
SikhNet (Spanish)Abandonaste la Verdad y te aferraste a la falsedad de esa forma, sin darte cuenta desperdiciaste tu vida en vano.
ਕਰਿ ਪਰਪੰਚ ਉਦਰ ਨਿਜ ਪੋਖਿਓ; ਪਸੁ ਕੀ ਨਿਆਈ ਸੋਇਓ ॥੧॥
kar parapanch udar nij pokhio; pas kee niaaee soeo |1|
Sant Singh KhalsaPracticing hypocrisy, you fill your belly, and then sleep like an animal. ||1||
Manmohan SinghPractising hypocrisy, thou fillest thy belly, and sleepst like a beast.
Manmohan Singh (Punjabi)ਪਖੰਡ ਰੱਚ ਕੇ ਤੂੰ ਆਪਣੇ ਢਿੱਡ ਨੂੰ ਭਰਦਾ ਹੈ ਅਤੇ ਡੰਗਰ ਦੀ ਮਾਨੰਦ ਸੋਂਦਾ ਹੈ।
Fareedkot Teekaਅਨੇਕ (ਪਰਪੰਚ) ਛਲੋਂ ਕੋ ਕਰ ਕੇ ਪਸ਼ੂ ਕੀ ਨ੍ਯਾਈਂ ਪੇਟ ਭਰ ਲੀਆ ਅਰ ਸੋਇ ਰਹਾ ਤੋ ਕ੍ਯਾ ਹੂਆ॥੧॥
Prof. Sahib Singh(ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ ॥੧॥ਪਦ ਅਰਥ ਪਰਪੰਚ = ਪਖੰਡ, ਛਲ। ਉਦਰ ਨਿਜ = ਆਪਣਾ ਪੇਟ। ਪੋਖਿਓ = ਪਾਲਿਆ। ਪਸੁ ਕੀ ਨਿਆਈ = ਪਸ਼ੂਆਂ ਵਾਂਗ ॥੧॥
SikhNet (Spanish)Por medio de trucos, llenaste tu estómago y después dormiste como perro callejero. (1)
ਰਾਮ ਭਜਨ ਕੀ ਗਤਿ ਨਹੀ ਜਾਨੀ; ਮਾਇਆ ਹਾਥਿ ਬਿਕਾਨਾ ॥
raam bhajan kee gat nahee jaanee; maaeaa haath bikaanaa |
Sant Singh KhalsaYou do not know the Way of the Lord's meditation; you have sold yourself into Maya's hands.
Manmohan SinghThou knowest the way to Lord's meditation, and hast sold thyself in mammon's hand.
Manmohan Singh (Punjabi)ਤੂੰ ਸਾਹਿਬ ਦੇ ਸਿਮਰਨ ਦੇ ਮਾਰਗ ਨੂੰ ਨਹੀਂ ਜਾਣਦਾ ਅਤੇ ਤੂੰ ਆਪਣੇ ਆਪ ਨੂੰ ਧਨ-ਦੌਲਤ ਦੇ ਹੱਥ ਵੇਚ ਦਿੱਤਾ ਹੈ।
Fareedkot Teekaਰਾਮ ਭਜਨ ਕੀ ਗਤ ਕੋ ਨਾ ਜਾਨਤਾ ਭ੍ਯਾ ਅਰ ਮਾਯਾ ਕੇ ਹਾਥ ਬਿਕਾ ਰਹਾ, ਭਾਵ ਸੇ ਮਾਯਾ ਵਾਸਤੇ ਧਨਵਾਨੋਂ ਕਾ ਸੇਵਕ ਬਨਾ ਰਹਾ॥
Prof. Sahib Singhਹੇ ਭਾਈ! (ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ।ਪਦ ਅਰਥ ਗਤਿ = ਜੁਗਤਿ। ਹਾਥਿ = ਹੱਥ ਵਿਚ।
SikhNet (Spanish)Te has vendido a Maya y no sabes la forma de alabar a tu Señor.
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ; ਨਾਮੁ ਰਤਨੁ ਬਿਸਰਾਨਾ ॥੨॥
aurajh rahio bikhian sang bauraa; naam ratan bisaraanaa |2|
Sant Singh KhalsaThe madman remains entangled in vice and corruption; he has forgotten the jewel of the Naam. ||2||
Manmohan SinghThe mad men remains entangled with the vices, and forgets the jewel of the Name.
Manmohan Singh (Punjabi)ਪਾਗਲ ਪੁਰਸ਼, ਪ੍ਰਾਣਨਾਸਕ ਪਾਪਾਂ ਨਾਲ ਫੱਸਿਆ ਰਹਿੰਦਾ ਹੈ ਤੇ ਨਾਮ ਦੇ ਜਵੇਹਰ ਨੂੰ ਭੁਲਾ ਦਿੰਦਾ ਹੈ।
Fareedkot Teekaਏਹੁ ਮਨ (ਬਉਰਾ) ਕਮਲਾ ਬਿਸ੍ਯੋਂ ਕੇ ਸੰਗ ਤੋ ਉਰਝ ਰਹਾ ਹੈ ਔਰ ਰਤਨ ਰੂਪ ਵਾਹਗੁਰੂ ਕੇ ਨਾਮ ਕੋ ਬਿਸਰਾਇ ਰਖਾ ਹੈ॥੨॥
Prof. Sahib Singhਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ ॥੨॥ਪਦ ਅਰਥ ਉਰਝਿ ਰਹਿਓ = ਮਗਨ ਰਿਹਾ। ਬਿਖਿਅਨ ਸੰਗਿ = ਮਾਇਕ ਪਦਾਰਥਾਂ ਨਾਲ ॥੨॥
SikhNet (Spanish)Estás envuelto en el vicio, oh hombre loco, y has desechado la Joya del Naam, el Nombre del Señor. (2)
ਰਹਿਓ ਅਚੇਤੁ. ਨ ਚੇਤਿਓ ਗੋਬਿੰਦ; ਬਿਰਥਾ ਅਉਧ ਸਿਰਾਨੀ ॥
rahio achet. na chetio gobind; birathaa aaudh siraanee |
Sant Singh KhalsaHe remains thoughtless, not thinking of the Lord of the Universe; his life is uselessly passing away.
Manmohan SinghHe remains thoughtless, and thinks not of the World-Lord and passes his life in vain.
Manmohan Singh (Punjabi)ਉਹ ਗਾਫਲ ਹੋਇਆ ਰਹਿੰਦਾ ਹੈ ਅਤੇ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਨਹੀਂ ਕਰਦਾ ਅਤੇ ਆਪਣਾ ਜੀਵਨ ਵਿਅਰਥ ਹੀ ਗੁਜਾਰ ਲੈਂਦਾ ਹੈ।
Fareedkot Teekaਜੋ ਇਸ ਪਰਕਾਰ ਅਚੇਤ ਹੋ ਰਹਾ ਹੈ ਅਰ ਗੋਬਿੰਦ ਕਾ ਸਿਮਰਨ ਨਹੀਂ ਕੀਆ, ਤਿਸ ਨੇ ਅਵਸਥਾ ਬ੍ਯਰਥ ਹੀ (ਸਿਰਾਨੀ) ਬਤੀਤ ਕਰੀ ਹੈ॥☬ਪੁਨਾ ਐਸੀ ਬੇਨਤੀ ਕਰਨੀ ਚਾਹੀਏ:
Prof. Sahib Singh(ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ।ਪਦ ਅਰਥ ਅਚੇਤੁ = ਗ਼ਾਫ਼ਿਲ, ਅਵੇਸਲਾ। ਅਉਧ = ਉਮਰ। ਸਿਰਾਨੀ = ਗੁਜ਼ਾਰ ਦਿੱਤੀ।
SikhNet (Spanish)Eres indiferente a tu Dios y pasas tus días en proyectos inútiles.
ਕਹੁ ਨਾਨਕ. ਹਰਿ ਬਿਰਦੁ ਪਛਾਨਉ; ਭੂਲੇ ਸਦਾ ਪਰਾਨੀ ॥੩॥੧੦॥
kahu naanak. har birad pachhaanau; bhoole sadaa paraanee |3|10|
Sant Singh KhalsaSays Nanak, O Lord, please, confirm your innate nature; this mortal is continually making mistakes. ||3||10||
Manmohan SinghSays Nanak, O God, recognise Thy innate nature of forgiveness; ever errable is this mortal.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ ਤੂੰ ਆਪਣੇ ਮਾਫੀ ਦੇਣ ਵਾਲੇ ਕੁਦਰਤੀ ਸੁਭਾਵ ਦਾ ਖਿਆਲ ਕਰ। ਸਦੀਵ ਹੀ ਭੁੱਲਣ ਵਾਲਾ ਹੈ ਇਹ ਫਾਨੀ ਬੰਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਆਪ ਆਪਨਾ ਭਗਤ ਵਤਸਲਤਾ ਕਾ (ਬਿਰਦੁ) ਧਰਮ ਪਛਾਨ ਲੀਜੀਏ, ਹਮ (ਪਰਾਨੀ) ਜੀਵ ਸਦੀਵ ਭੂਲਨਹਾਰੇ ਹੈਂ॥੩॥੧੦॥☬ਅਵਸਥਾ ਗੁਨ ਜੀਵਨ ਮੁਕਤ ਕਾ ਲੱਛਣ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ ॥੩॥੧੦॥ਪਦ ਅਰਥ ਹਰਿ = ਹੇ ਹਰੀ! ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਰਾਨੀ = ਜੀਵ ॥੩॥੧੦॥
SikhNet (Spanish)Dice Nanak, oh Señor, conserva el Honor de Tu propia Naturaleza y sálvame, pues Tus criaturas se desvían siempre del camino. (3‑10)