ਤਿਲੰਗ ਮਹਲਾ ੪ ॥
tilang mahalaa 4 |
Sant Singh KhalsaTilang, Fourth Mehl:
Manmohan SinghTilang 4th Guru.
Manmohan Singh (Punjabi)ਤਿਲੰਕ ਚੌਥੀ ਪਾਤਿਸ਼ਾਹੀ।
SikhNet (Spanish)Tilang, Mejl Guru Ram Das, Cuarto Canal Divino.
ਨਿਤ. ਨਿਹਫਲ ਕਰਮ ਕਮਾਇ; ਬਫਾਵੈ ਦੁਰਮਤੀਆ ॥
nit. nihafal karam kamaae; bafaavai duramateea |
Sant Singh KhalsaThe evil-minded person continually does fruitless deeds, all puffed up with pride.
Manmohan SinghThe evil-minded person ever does fruitless acts and is puffed up with pride.
Manmohan Singh (Punjabi)ਖੋਟੀ ਬੁੱਧ ਵਾਲਾ ਪੁਰਸ਼ ਹਮੇਸ਼ਾਂ ਨਿਸਫਲ ਕੰਮ ਕਰਦਾ ਹੈ ਤੇ ਹੰਕਾਰ ਵਾਲਾ ਫੁਲਿਆ ਫਿਰਦਾ ਹੈ।
Fareedkot Teekaਹੇ ਖੋਟੀ ਮਤ ਵਾਲੇ! ਤੂੰ ਜੋ ਨਿਤ ਹੀ ਨਿਸਫਲ ਕਰਮਾਂ ਕੋ ਕਮਾਇ ਕਰ ਅਪਨੀ ਵਡਿਆਈ ਜਨਾਵਤਾ ਹੈਂ, ਭਾਵ ਯਹਿ ਜੀਵ ਨਾਮ ਕੋ ਵਿਸਾਰ ਕਰ ਸੰਸਾਰੀ ਪਦਾਰਥੋਂ ਕੋ ਕਮਾਇ ਕਰ ਹੰਕਾਰ ਕਰਤਾ ਹੈਂ॥
Prof. Sahib Singhਹੇ ਮੇਰੇ ਮਨ! ਖੋਟੀ ਬੁਧਿ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ।ਪਦ ਅਰਥ ਨਿਹਫਲ ਕਰਮ = ਉਹ ਕੰਮ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ। ਬਫਾਵੈ = ਲਾਫ਼ਾਂ ਮਾਰਦਾ ਹੈ, ਮਾਣ ਕਰਦਾ ਹੈ। ਦੁਰਮਤੀਆ = ਖੋਟੀ ਅਕਲ ਵਾਲਾ ਮਨੁੱਖ।
SikhNet (Spanish)Día con día, el hombre actúa sobre la base de su vanidad y así vive inflado de orgullo.
ਜਬ ਆਣੈ ਵਲਵੰਚ ਕਰਿ ਝੂਠੁ; ਤਬ ਜਾਣੈ. ਜਗੁ ਜਿਤੀਆ ॥੧॥
jab aanai valavanch kar jhootth; tab jaanai. jag jiteea |1|
Sant Singh KhalsaWhen he brings home what he has acquired, by practicing deception and falsehood, he thinks that he has conquered the world. ||1||
Manmohan SinghPractising deceit and falsehood, when he brings me something then he thinks he has conquered the world.
Manmohan Singh (Punjabi)ਠੱਗੀ-ਬੱਗੀ ਤੇ ਕੂੜ ਦੀ ਕਮਾਈ ਕਰ ਕੇ, ਜਦ ਉਹ ਕੁਛ ਘਰ ਲਿਆਉਂਦਾ ਹੈ, ਤਦ ਉਹ ਖਿਆਲ ਕਰਦਾ ਹੈ ਕਿ ਉਸ ਨੇ ਸੰਸਾਰ ਫਤਹਿ ਕਰ ਲਿਆ ਹੈ।
Fareedkot Teekaਜਬ ਵਲਛਲ ਕਰ ਕੇ ਝੂਠੀ ਮਾਇਆ ਕੋ ਲਿਆਵਤਾ ਹੈਂ, ਤਬ ਐਸੇ ਜਾਨਤਾ ਹੈਂ, ਜੋ ਮੈਂਨੇ ਜਗਤ ਕੋ ਹੀ ਜੀਤ ਲੀਆ ਹੈ॥੧॥
Prof. Sahib Singhਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ॥੧॥ਪਦ ਅਰਥ ਆਵੈ = ਲਿਆਉਂਦਾ ਹੈ। ਵਲਵੰਚ = ਛਲ। ਕਰਿ = ਕਰ ਕੇ। ਜਾਣੈ = ਸਮਝਦਾ ਹੈ ॥੧॥
SikhNet (Spanish)Y cuando llega a su hogar con la semilla del engaño, él piensa que ha logrado la victoria sobre el mundo.(1)
ਐਸਾ ਬਾਜੀ ਸੈਸਾਰੁ; ਨ ਚੇਤੈ ਹਰਿ ਨਾਮਾ ॥
aisaa baajee saisaar; na chetai har naamaa |
Sant Singh KhalsaSuch is the drama of the world, that he does not contemplate the Lord's Name.
Manmohan SinghSuch is the game of the world, that, the mortal contemplates not the Lord's Name.
Manmohan Singh (Punjabi)ਐਹੋ ਜੇਹੀ ਹੈ ਜਗਤ ਦੀ ਖੇਡ ਕਿ ਪ੍ਰਾਣੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ।
Fareedkot Teekaਐਸਾ ਜੋ (ਬਾਜੀ) ਖੇਲ ਰੂਪ ਸੰਸਾਰ ਅਸੱਤ ਹੈ, ਤਿਸ ਮੇਂ ਲਗ ਕਰ ਹਰਿ ਨਾਮ ਕੋ ਇਹ ਜੀਵ ਸਿਮਰਨ ਨਹੀਂ ਕਰਤਾ॥
Prof. Sahib Singhਹੇ ਮੇਰੇ ਮਨ! ਜਗਤ ਇਹੋ ਜਿਹਾ ਹੈ ਜਿਵੇਂ ਇਕ ਖੇਡ ਹੁੰਦੀ ਹੈ, ਇਹ ਸਾਰਾ ਨਾਸਵੰਤ ਹੈ,ਪਦ ਅਰਥ ਬਾਜੀ = ਖੇਡ, ਤਮਾਸ਼ਾ।
SikhNet (Spanish)Vana es la proyección del mundo, si uno no habita en el Señor,
ਖਿਨ ਮਹਿ ਬਿਨਸੈ ਸਭੁ ਝੂਠੁ; ਮੇਰੇ ਮਨ ਧਿਆਇ ਰਾਮਾ ॥ ਰਹਾਉ ॥
khin meh binasai sabh jhootth; mere man dhiaae raamaa | rahaau |
Sant Singh KhalsaIn an instant, all this false play shall perish; O my mind, meditate on the Lord. ||Pause||
Manmohan SinghIn a moment, all this false play shall perish. O my mind, meditate thou on the Lord. Pause.
Manmohan Singh (Punjabi)ਇਕ ਮੁਹਤ ਵਿੱਚ ਇਹ ਸਾਰੀ ਕੂੜੀ ਖੇਡ ਨਾਸ ਹੋ ਜਾਊਗੀ। ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਤਾਂ ਤੇ ਏਹ ਸੰਪੂਰਨ ਸੰਸਾਰ ਝੂਠਾ ਖਿਨਮੈਂ ਨਾਸ ਹੋ ਜਾਣੇ ਵਾਲਾ ਜਾਨ ਕਰ ਹੇ ਮੇਰੇ ਮਨ! ਤਿਸ ਵਯਾਪਕ ਸਰੂਪ ਰਾਮ ਕਾ ਧਿਆਵਨਾ ਕਰ॥ ਰਹਾਉ ॥
Prof. Sahib Singhਇਕ ਛਿਨ ਵਿਚ ਨਾਸ ਹੋ ਜਾਂਦਾ ਹੈ (ਪਰ ਖੋਟੀ ਮਤਿ ਵਾਲਾ ਮਨੁੱਖ ਫਿਰ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਮੇਰੇ ਮਨ! ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੁ ਰਹਾਉ॥ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਝੂਠੁ = ਨਾਸਵੰਤ। ਮਨ = ਹੇ ਮਨ! ॥ਰਹਾਉ॥
SikhNet (Spanish)pues todo éste despliegue de vanidad desaparece en un instante, por eso, mejor contempla a tu Dios. (Pausa)
ਸਾ ਵੇਲਾ. ਚਿਤਿ ਨ ਆਵੈ; ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥
saa velaa. chit na aavai; jit aae kanttak kaal grasai |
Sant Singh KhalsaHe does not think of that time, when Death, the Torturer, shall come and seize him.
Manmohan SinghThat time comes not to my mind, when the torturous death shall come and seize me.
Manmohan Singh (Punjabi)ਉਹ ਸਮਾ ਮੇਰੇ ਮਨ ਵਿੱਚ ਨਹੀਂ ਆਉਂਦਾ ਜਦ ਦੁਖਦਾਈ ਮੌਤ ਆ ਕੇ ਮੈਨੂੰ ਪਕੜ ਲਵੇਗੀ।
Fareedkot Teekaਸੋ ਸਮਾਂ ਯਾਦ ਨਹੀਂ ਆਵਤਾ ਜਿਸ ਸਮੇਂ ਕਾਲ ਰੂਪੀ ਕੰਟਕ ਦੁਖਦਾਈ ਨੇ ਤੇਰੇ ਕੋ ਗ੍ਰਾਸ ਕਰ ਲੇਨਾ ਹੈ, ਭਾਵ ਸੇ ਪਕੜ ਲੇਨਾ ਹੈ॥
Prof. Sahib Singhਹੇ ਮੇਰੇ ਮਨ! ਖੋਟੀ ਮਤਿ ਵਾਲੇ ਮਨੁੱਖ ਨੂੰ ਉਹ ਵੇਲਾ (ਕਦੇ) ਯਾਦ ਨਹੀਂ ਆਉਂਦਾ, ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ।ਪਦ ਅਰਥ ਚਿਤਿ = ਚਿੱਤ ਵਿਚ। ਜਿਤੁ = ਜਿਸ (ਵੇਲੇ) ਵਿਚ। ਆਇ = ਆ ਕੇ। ਕੰਟਕੁ = ਕੰਡਾ, ਕੰਡੇ ਵਰਗਾ ਦੁਖਦਾਈ। ਗ੍ਰਸੈ = ਫੜ ਲੈਂਦਾ ਹੈ।
SikhNet (Spanish)Uno no se acuerda en ningún momento que la espina de la muerte lo va a atravesar.
ਤਿਸੁ ਨਾਨਕ. ਲਏ ਛਡਾਇ; ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥
tis naanak. le chhaddaae; jis kirapaa kar hiradai vasai |2|2|
Sant Singh KhalsaO Nanak, the Lord saves that one, within whose heart the Lord, in His Kind Mercy, dwells. ||2||2||
Manmohan SinghNanak, the Lord redeems him, within whose mind He mercifully dwells.
Manmohan Singh (Punjabi)ਨਾਨਕ, ਸੁਆਮੀ ਉਸ ਨੂੰ ਬਚਾ ਲੈਂਦਾ ਹੈ, ਜਿਸ ਦੇ ਮਨਾ ਵਿੱਚ ਉਹ ਰਹਿਮਤ ਧਾਰ ਦੇ ਨਿਵਾਸ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੋ ਸੋ ਵਾਹਿਗੁਰੂ ਜਮਦੂਤਾਂ ਕੇ ਭੈ ਸੇ ਛੁਡਾਇ ਲੇਤਾ ਹੈ, ਜਿਸ ਕੇ ਰਿਦੇ ਵਿਖੇ ਸਤਿਗੁਰਾਂ ਕੀ ਕ੍ਰਿਪਾ ਤੇ ਹਰਿ ਨਾਮ ਵਸਤਾ ਹੈ। ਭਾਵ ਯਹਿ ਜੋ ਹਰਿ ਨਾਮ ਕੋ ਜਪਤੇ ਹੈਂ, ਸੋ ਜਮ ਕੇ ਭੈ ਸੇ ਰਹਿਤ ਹੋ ਕਰ ਤਿਸ ਹਰੀ ਮੇਂ ਸਮਾਇ ਜਾਤੇ ਹੈਂ॥੨॥੨॥☬ਏਕ ਆਲਮ ਨਾਮਾ ਮਸੂਲੀਆ ਜਿਹਲਮ ਵਾ ਝਨਾਇ ਪਰ ਰਹਿਤਾ ਥਾ। ਜਬ ਕਾਬਲ ਔਰ ਪਿਸ਼ੌਰ ਕੀ ਸੰਗਤਿ ਗੁਰੂ ਜੀ ਕੇ ਦਰਸਨ ਕੋ ਆਈ ਅਰ ਕਹਾ, 'ਹਮ ਕੋ ਛੇਤੀ ਪਾਰ ਕਰ ਦੇਹਿ'। ਤਬ ਤਿਸ ਮਸੂਲੀਏ ਨੇ ਰਿਸਵਤ ਮਾਂਗੀ ਕਹਾ, 'ਜੋ ਜੋ ਚੰਗੀ ਵਸਤ ਲਿਆਏ ਹੋ ਉਸ ਵਿਚੋਂ ਮੈਨੂੰ ਕੁਛ ਦੇਹੁ', ਤਬ ਸੰਗਤਿ ਨੇ ਕੁਛ ਨ ਦੀਆ। ਉਸ ਰਾਤ ਮੇਂ ਬਿਨਾਂ ਖਾਨ ਪਾਨ ਸੰਗਤਿ ਵਹਾਂ ਪੜੀ ਰਹੀ। ਤਬ ਸ੍ਵਪਨ ਮੇਂ ਆਲਮ ਕੋ ਭੈ ਹੂਆ, ਤੋ ਸਰਧਾ ਸੰਯੁਕਤ ਹੋ ਕਰ ਸੰਗਤਿ ਕੇ ਸਾਥ ਹੀ ਸ੍ਰੀ ਅੰਮ੍ਰਿਤਸਰ ਜੀ ਮੇਂ ਆਇਕੇ ਮਹਾਰਾਜ ਕਾ ਦਰਸਨ ਆਨ ਕੀਆ ਔ ਬੇਨਤੀ ਕਰੀ: ਮੈਨੂੰ ਅਪਨਾ ਉਪਦੇਸ਼ ਕਰੀਏ। ਤਬ ਤਿਸ ਆਲਮ ਮਸੂਲੀਏ ਕੇ ਪਰਥਾਇ ਸ੍ਰੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਿਸ਼ਾਹ ਤਿਲੰਗ ਰਾਗ ਮੇਂ ਵੈਰਾਗ ਜਨਕ ਉਪਦੇਸ਼ ਉਚਾਰਨ ਕਰਤੇ ਭਏ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਮੇਹਰ ਕਰ ਕੇ ਆ ਵੱਸਦਾ ਹੈ, ਉਸ ਨੂੰ (ਮੌਤ ਦੇ ਡਰ ਤੋਂ) ਛਡਾ ਲੈਂਦਾ ਹੈ ॥੨॥੨॥ਪਦ ਅਰਥ ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ ॥੨॥੨॥
SikhNet (Spanish)Dice Nanak, el Señor salvará a aquél en cuyo corazón y por Su Gracia, Él Mismo habite. (2-2)