ਤਿਲੰਗ ਮਹਲਾ ੫ ਘਰੁ ੧ ॥
tilang mahalaa 5 ghar 1 |
Sant Singh KhalsaTilang, Fifth Mehl, First House:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Tilang, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਖਾਕ ਨੂਰ ਕਰਦੰ; ਆਲਮ ਦੁਨੀਆਇ ॥
khaak noor karadan; aalam duneeae |
Sant Singh KhalsaThe Lord infused His Light into the dust, and created the world, the universe.
Manmohan SinghInfusing His light into the dust, the Lord has make the universe and the world.
Manmohan Singh (Punjabi)ਮਿੱਟੀ ਅੰਦਰ ਆਪਣੀ ਜੋਤ ਫੁਕ ਕੇ ਪ੍ਰਭੂ ਨੇ ਸੰਸਾਰ ਤੇ ਜਗਤ ਸਾਜੇ ਹਨ।
Fareedkot Teekaਹੇ ਆਲਮ! ਖੁਦਾਇ ਕੈਸਾ ਹੈ? ਜਿਸ ਨੇ (ਖਾਕ) ਪ੍ਰਿਥਵੀ ਉਪਲਖ੍ਯਤ ਪਾਂਚ ਤਤੋਂ ਮੇਂ (ਨੂਰ) ਅਪਨੀ ਚੇਤਨ ਸਤਾ ਕੋ ਮਿਲਾਇ ਕਰ (ਦੁਨੀਆਇ) ਇਹ ਦੁਨੀਆਂ (ਕਰਦੰ) ਕਰੀ ਹੈ ਕਿਆ ਸਭ ਸ੍ਰਿਸ਼਼ਟੀ ਰਚੀ ਹੈ॥
Prof. Sahib Singhਹੇ ਭਾਈ! ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ।ਪਦ ਅਰਥ ਖਾਕ = ਖ਼ਾਕ, ਮਿੱਟੀ, ਅਚੇਤਨ। ਨੂਰ = ਜੋਤੀ, ਆਤਮਾ। ਕਰਦੰ = ਬਣਾ ਦਿੱਤਾ। ਆਲਮ = ਜਹਾਨ।
SikhNet (Spanish)Mi Dios infundió Su Luz en el polvo para crear el mundo.
ਅਸਮਾਨ ਜਿਮੀ ਦਰਖਤ ਆਬ; ਪੈਦਾਇਸਿ ਖੁਦਾਇ ॥੧॥
asamaan jimee darakhat aab; paidaaeis khudaae |1|
Sant Singh KhalsaThe sky, the earth, the trees, and the water - all are the Creation of the Lord. ||1||
Manmohan SinghThe sky, earth, trees and water are the Lord's creation.
Manmohan Singh (Punjabi)ਆਕਾਸ਼, ਧਰਤੀ, ਬ੍ਰਿਛ ਅਤੇ ਪਾਣੀ ਵਾਹਿਗੁਰੂ ਦੀ ਰਚਨਾ ਹਨ।
Fareedkot Teeka(ਅਸਮਾਨ) ਅਕਾਸ, (ਜਿਮੀ) ਪ੍ਰਿਥਵੀ, (ਦਰਖਤ) ਬ੍ਰਿਛ, (ਆਬ) ਜਲ ਆਦੀ ਇਹ ਸਭ ਖੁਦਾਇ ਕੀ ਪੈਦਾਇਸ਼ ਉਤਪਤਿ ਕਰੀ ਹੂਈ ਹੈ॥੧॥
Prof. Sahib Singhਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭ ਕੁਝ) ਪਰਮਾਤਮਾ ਦੀ ਰਚਨਾ ਹੈ ॥੧॥ਪਦ ਅਰਥ ਜਿਮੀ = ਜ਼ਿਮੀ, ਧਰਤੀ। ਦਰਖਤ = ਦਰਖ਼ਤ, ਰੁੱਖ। ਆਬ = ਪਾਣੀ। ਪੈਦਾਇਸਿ ਖੁਦਾਇ = ਪੈਦਾਇਸ਼ਿ ਖ਼ੁਦਾਇ, ਪਰਮਾਤਮਾ ਦੀ ਰਚਨਾ। ਖੁਦਾਇ = ਪਰਮਾਤਮਾ ॥੧॥
SikhNet (Spanish)Es Él Quien creó el cielo, la tierra, las aguas y toda la vegetación. (1)
ਬੰਦੇ. ਚਸਮ ਦੀਦੰ; ਫਨਾਇ ॥
bande. chasam deedan; fanaae |
Sant Singh KhalsaO human being, whatever you can see with your eyes, shall perish.
Manmohan SinghO man, whatever the eye sees, is perishable.
Manmohan Singh (Punjabi)ਹੇ ਇਨਸਾਨ! ਜੋ ਕੁਛ ਅੱਖ ਦੇਖਦੀ ਹੈ, ਉਹ ਨਾਸਵੰਤ ਹੈ।
Fareedkot Teekaਹੇ ਬੰਦੇ! ਖੁਦਾਇ ਕੇ (ਚਸਮ) ਨੇਤ੍ਰੋਂ ਕਰ ਜੋ (ਦੀਦੰ) ਦੇਖੀਦਾ ਹੈ, ਨਾਮ ਰੂਪ ਜਗਤ ਸੋ (ਫਨਾਇ) ਨਾਸ ਰੂਪ ਹੈ॥
Prof. Sahib Singhਹੇ ਮਨੁੱਖ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ।ਪਦ ਅਰਥ ਬੰਦੇ = ਹੇ ਮਨੁੱਖ! ਚਸਮ = ਚਸ਼ਮ, ਅੱਖਾਂ। ਦੀਦੰ = ਦਿੱਸਦਾ। ਫਨਾਇ = ਫ਼ਨਾਇ, ਨਾਸਵੰਤ।
SikhNet (Spanish)Oh hombre, todo lo que uno ve, se va a desintegrar,
ਦੁਨੀਂਆ ਮੁਰਦਾਰ ਖੁਰਦਨੀ; ਗਾਫਲ ਹਵਾਇ ॥ ਰਹਾਉ ॥
dunaneea muradaar khuradanee; gaafal havaae | rahaau |
Sant Singh KhalsaThe world eats dead carcasses, living by neglect and greed. ||Pause||
Manmohan SinghThe world is an eater of carrion, neglectful of God, and avaricious. Pause.
Manmohan Singh (Punjabi)ਸੰਸਾਰ ਮੁਰਦਾ ਖਾਣ ਵਾਲਾ, ਰੱਬ ਤੋਂ ਬੇਖਬਰ ਅਤੇ ਲਾਲਚੀ ਹੈ। ਠਹਿਰਾਉ।
Fareedkot Teeka(ਦੁਨੀਆ) ਇਹ ਸ੍ਰਿਸ਼ਟੀ (ਮੁਰਦਾਰ) ਮੂਏ ਪਸੂ ਕੋ (ਖੁਰਦਨੀ) ਖਾਤੀ ਹੈ, ਭਾਵ ਸੇ ਅਧਰਮ ਕਾ ਖਾਣਾ ਖਾਤੀ ਹੈ। (ਹਵਾਇ) ਵਾਸ਼ਨਾ ਕਰ ਕੇ ਖੁਦਾਇ ਸੇ (ਗਾਫਲ) ਭੂਲ ਰਹੀ ਹੈ॥ ਰਹਾਉ ॥
Prof. Sahib Singhਪਰ ਦੁਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ) ਰਹਾਉ॥ਪਦ ਅਰਥ ਮੁਰਦਾਰ = ਹਰਾਮ। ਖੁਰਦਨੀ = ਖ਼ੁਰਦਨੀ, ਖਾਣ ਵਾਲੀ। ਗਾਫਲ = ਗ਼ਾਫ਼ਲ, ਭੁੱਲੀ ਹੋਈ। ਹਵਾਇ = ਹਿਰਸ, ਲਾਲਚ ॥ਰਹਾਉ॥
SikhNet (Spanish)pero los hombres envidian lo que es de otro y se olvidan de Dios. (Pausa)
ਗੈਬਾਨ ਹੈਵਾਨ. ਹਰਾਮ ਕੁਸਤਨੀ; ਮੁਰਦਾਰ ਬਖੋਰਾਇ ॥
gaibaan haivaan. haraam kusatanee; muradaar bakhoraae |
Sant Singh KhalsaLike a goblin, or a beast, they kill and eat the forbidden carcasses of meat.
Manmohan SinghLike a ghost and a beast, the world kills the forbidden and eats the carrion.
Manmohan Singh (Punjabi)ਪ੍ਰੇਤ ਅਤੇ ਡੰਗਰ ਦੀ ਮਾਨੰਦ ਦੁਨੀਆਂ ਵਿਵਰਜਤ ਨੂੰ ਮਾਰਦੀ ਅਤੇ ਮੁਰਦੇ ਨੂੰ ਖਾਂਦੀ ਹੈ।
Fareedkot Teekaਤਿਸ ਖੁਦਾਇ ਨੂੰ ਭੁਲਾਇ ਕਰ ਇਹ ਜੀਵ (ਗੈਬਾਨ) ਭੂਤੋਂ ਔਰ (ਹੈਵਾਨ) ਪਸੂਓਂ ਕੇ ਸਾਦਰਸ ਹੋ ਰਹੇ ਹੈਂ। ਕਿਉਂਕਿ ਹਰਾਮ (ਕੁਸਤਨੀ) ਹਰਾ ਕੋ ਕੁਹ ਕਰ ਕਿਆ ਅਧਰਮ ਸੇ ਪੈਸਾ ਇਕਤ੍ਰ ਕਰ ਔਰ ਤਿਸ (ਮੁਰਦਾਰ) ਮੁਰਦੇ ਕਾ (ਬਖੋਰਾਇ) ਖਾਣਾ ਕਰਤੇ ਹੈਂ॥
Prof. Sahib Singhਹੇ ਭਾਈ! ਗ਼ਾਫ਼ਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ।ਪਦ ਅਰਥ ਗੈਬਾਨ = ਗ਼ੈਬਾਨ, ਨਾਹ ਦਿੱਸਣ ਵਾਲੇ, ਭੂਤ ਪ੍ਰੇਤ। ਹੈਵਾਨ = ਪਸ਼ੂ। ਕੁਸਤਨੀ = ਕੁਸ਼ਤਨੀ, ਮਾਰਨ ਵਾਲੀ। ਬਖੋਰਾਇ = ਬਖ਼ੋਰਾਇ, ਖਾਂਦੀ ਹੈ।
SikhNet (Spanish)Es una conducta de bestias, no, de los fantasmas y de los duendes que se comen la fruta prohibida,
ਦਿਲ ਕਬਜ ਕਬਜਾ; ਕਾਦਰੋ. ਦੋਜਕ ਸਜਾਇ ॥੨॥
dil kabaj kabajaa; kaadaro. dojak sajaae |2|
Sant Singh KhalsaSo control your urges, or else you will be seized by the Lord, and thrown into the tortures of hell. ||2||
Manmohan SinghRestrain thy heart, otherwise seizing thee, the Omnipotent Lord shall punish thee in hell.
Manmohan Singh (Punjabi)ਆਪਣੇ ਮਨ ਨੂੰ ਕਾਬੂ ਕਰ, ਨਹੀਂ ਤਾਂ ਸਰਬ ਸ਼ਕਤੀਮਾਨ ਸਾਈਂ ਤੈਨੂੰ ਪਕੜ ਕੇ ਨਰਕ ਵਿੱਚ ਡੰਡ ਦੇਵੇਗਾ।
Fareedkot Teeka(ਕਬਜ) ਮਾਇਆ ਨੇ ਇਸ ਜੀਵ ਕਾ ਦਿਲ ਪਰਮੇਸਰ ਦੀ ਤਰਫੋਂ ਰੋਕ ਲੀਆ ਹੈ ਅਰਥਾਤ ਖੈਂਚ ਲੀਆ ਹੈ, ਇਸ ਤੇ ਇਸ ਜੀਵ ਕੋ (ਕਾਦਰੋ ਦੋਜਕ ਸਜਾਇ) ਕਰਤਾ ਪੁਰਖ ਨਰਕ ਕੀ ਸਜਾਇ ਦੇਤਾ ਹੈ॥੨॥
Prof. Sahib Singhਇਸ ਦੇ ਦਿਲ ਉਤੇ (ਮਾਇਆ ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥ਪਦ ਅਰਥ ਕਬਜ ਕਬਜਾ = ਕਬਜ਼ ਕਬਜ਼ਾ, ਮੁਕੰਮਲ ਕਬਜ਼ਾ। ਕਾਦਰੋ = ਪੈਦਾ ਕਰਨ ਵਾਲਾ ਪ੍ਰਭੂ। ਦੋਜਕ ਸਜਾਇ = (ਦੋਜ਼ਕ ਸਜ਼ਾਇ) ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥
SikhNet (Spanish)usurpando lo que pertenece a otro. Contén tu mente, oh hombre, o Dios te va a quemar en el fuego de la oscuridad de tu conciencia. (2)
ਵਲੀ ਨਿਆਮਤਿ, ਬਿਰਾਦਰਾ; ਦਰਬਾਰ ਮਿਲਕ. ਖਾਨਾਇ ॥
valee niaamat, biraadaraa; darabaar milak. khaanaae |
Sant Singh KhalsaYour benefactors, presents, companions, courts, lands and homes
Manmohan SinghThe patrons, dainties, brothers, courts, lands and homes.
Manmohan Singh (Punjabi)ਸਰਪ੍ਰਸਤ, ਨਿਆਮਤਾਂ, ਭਰਾ ਭਾਈਂ ਕਚਹਿਰੀਆਂ ਜ਼ਮੀਨਾਂ ਅਤੇ ਘਰਬਾਰ।
Fareedkot Teeka(ਵਲੀ ਨਿਆਮਤਿ) ਨਿਆਮਤਾਂ ਦੇ ਦੇਣੇ ਵਾਲਾ ਪਿਤਾ, (ਬਿਰਾਦਰਾ) ਭਾਈ, (ਦਰਬਾਰ) ਸਭਾ, (ਮਿਲਕ) ਜਗੀਰ, (ਖਾਨਾਇ) ਘਰ ਵਾ ਇਸਤ੍ਰੀ ਇਹ ਝੂਠੇ ਪਦਾਰਥੋਂ ਵਿਖੇ ਜੀਵ ਪ੍ਰੀਤੀ ਕਰ ਰਹਾ ਹੈ॥
Prof. Sahib Singhਹੇ ਭਾਈ! ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ, ਜਾਇਦਾਦ, ਘਰ-ਪਦ ਅਰਥ ਵਲੀ ਨਿਆਮਤਿ = ਨਿਆਮਤਾਂ ਦੇਣ ਵਾਲਾ ਪਿਤਾ। ਬਿਰਾਦਰਾ = ਭਰਾ। ਮਿਲਕ ਜਾਇਦਾਦ। ਖਾਨਾਇ = ਖ਼ਾਨਾਇ, ਘਰ।
SikhNet (Spanish)Tus benefactores, tus hermanos, tus cortes, tus reinos y tus hogares,
ਜਬ ਅਜਰਾਈਲੁ ਬਸਤਨੀ; ਤਬ ਚਿ ਕਾਰੇ. ਬਿਦਾਇ ॥੩॥
jab ajaraaeel basatanee; tab chi kaare. bidaae |3|
Sant Singh Khalsa- when Azraa-eel, the Messenger of Death seizes you, what good will these be to you then? ||3||
Manmohan SinghTell me, of what avail shall these be to thee then, when Azrail, the death's myrmidon seizes thee.
Manmohan Singh (Punjabi)ਮੈਨੂੰ ਦੱਸ ਕਿ ਤਦ ਇਹ ਤੇਰੇ ਹਿਕੜੇ ਕੰਮ ਆਉਣਗੇ, ਜਦ ਅਜਰਾਈਲ ਮੌਤ ਦੇ ਫਰੇਸ਼ਤੇ ਨੇ ਤੈਨੂੰ ਆ ਪਕੜਿਆ ਹੈ।
Fareedkot Teekaਜਬ ਅਜਰਾਈਲ ਨਾਮ ਫਰੇਸਤੇ ਨੇ ਤੇਰੇ ਕੋ (ਬਸਤਨੀ) ਬੰਨ ਲੀਆ ਤਬ (ਚਿ ਕਾਰੇ) ਕਿਆ ਕਰੇਗਾ ਤੂੰ (ਬਿਦਾਇ) ਕਹੁ?॥੩॥
Prof. Sahib Singhਇਹ ਸਾਰੇ (ਜਗਤ ਤੋਂ) ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ ॥੩॥ਪਦ ਅਰਥ ਬਸਤਨੀ = ਬੰਨ੍ਹ ਲਏਗਾ। ਚਿ ਕਾਰੇ = ਕਿਸ ਕੰਮ? ਚਿ = ਕੀਹ? ਬਿਦਾਇ = ਵਿਦਾ ਹੋਣ ਵੇਲੇ। ਅਜਰਾਈਲੁ = ਅਜ਼ਰਾਈਲ, ਮੌਤ ਦਾ ਫ਼ਰਿਸ਼ਤਾ ॥੩॥
SikhNet (Spanish)¿de qué te servirán todos ellos cuando el ángel de la muerte te tenga en sus garras? (3)
ਹਵਾਲ ਮਾਲੂਮੁ ਕਰਦੰ; ਪਾਕ ਅਲਾਹ ॥
havaal maaloom karadan; paak alaah |
Sant Singh KhalsaThe Pure Lord God knows your condition.
Manmohan SinghMy immaculate Lord Knows thy condition.
Manmohan Singh (Punjabi)ਮੇਰਾ ਪਵਿੱਤਰ ਪ੍ਰਭੂ, ਤੇਰੀ ਅਵਸਥਾ ਨੂੰ ਜਾਣਦਾ ਹੈ।
Fareedkot Teekaਪਰਮ ਪਵਿਤ੍ਰ ਜੋ (ਅਲਾਹ) ਨਿਰੰਕਾਰ ਹੈ, ਸੋ ਤੇਰੇ ਸਭ (ਹਵਾਲ) ਅਹਿਵਾਲ ਕੋ ਮਲੂਮ ਕਰਤਾ ਹੈ, ਭਾਵ ਇਹ ਤਿਸ ਤੇ ਗੁਪਤ ਤੇਰਾ ਕੋਈ ਕਰਮ ਨਹੀਂ॥☬ਤਬ ਆਲਮ ਨੇ ਕਹਾ ਮਹਾਰਾਜ ਜਮ ਤੇ ਕੈਸੇ ਛੂਟੈਂ ਪੁਨਾ ਇਸ ਜੀਵ ਕਾ ਕਲਿਆਨ ਕੈਸੇ ਹੋਵੇ?
Prof. Sahib Singhਹੇ ਭਾਈ! ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ ਜਾਣਦਾ ਹੈ।ਪਦ ਅਰਥ ਪਾਕ ਅਲਾਹ = ਪਵਿਤ੍ਰ ਪਰਮਾਤਮਾ। ਅਲਾਹ = ਅੱਲਾਹ। ਹਵਾਲ ਮਾਲੂਮ ਕਰਦੰ = (ਤੇਰੇ ਦਿਲ ਦਾ) ਹਾਲ ਜਾਣਦਾ ਹੈ।
SikhNet (Spanish)Mi Señor, lo más Puro de lo puro, conoce la profundidad de tu interior.
ਬੁਗੋ ਨਾਨਕ ਅਰਦਾਸਿ; ਪੇਸਿ. ਦਰਵੇਸ ਬੰਦਾਹ ॥੪॥੧॥
bugo naanak aradaas; pes. daraves bandaah |4|1|
Sant Singh KhalsaO Nanak, recite your prayer to the holy people. ||4||1||
Manmohan SinghO Nanak, say thy prayer to the pious persons to lead thee to the right path.
Manmohan Singh (Punjabi)ਹੇ ਨਾਨਕ! ਤੂੰ ਪਵਿੱਤਰ ਪੁਰਸ਼ਾਂ ਮੂਹਰੇ ਬੇਨਤੀ ਆਖ ਕਿ ਉਹ ਤੈਨੂੰ ਠੀਕ ਰਸਤੇ ਪਾ ਦੇਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਦਰਵੇਸ) ਜੋ ਸੰਤ ਜਨ ਤਿਸ ਵਾਹਿਗੁਰੂ ਕੇ (ਬੰਦਾਹ) ਦਾਸ ਹੈਂ, ਤਿਨ ਕੇ (ਪੇਸਿ) ਆਗੇ (ਅਰਦਾਸਿ) ਬੇਨਤੀ ਕਰ ਕਿ ਹੇ ਸੰਤੋਂ! ਮੁਝੇ ਜਮ ਕੇ ਭੈ ਸੇ ਰਹਿਤ ਕਰੀਏ, ਤਬ ਉਹ ਸੰਤ ਜਨ ਨਾਮ ਦਾਨ ਦੇ ਕਰ ਜਨਮ ਮਿਰਤ ਕੇ ਦੁਖ ਸੇ ਰਹਿਤ ਕਰ ਦੇਵੇਂਗੇ॥੪॥੧॥☬ਸ੍ਰੀ ਸਤਿਗੁਰੂ ਜੀ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ ਕਰ (ਕਿ ਤੈਨੂੰ ਮਾਇਆ ਦੀ ਹਵਸ ਵਿਚ ਨਾਹ ਫਸਣ ਦੇਵੇ) ॥੪॥੧॥ਪਦ ਅਰਥ ਬੁਗੋ = ਆਖ। ਪੇਸਿ = ਸਾਹਮਣੇ, ਪੇਸ਼ਿ। ਪੇਸਿ ਦਰਵੇਸ ਬੰਦਾਹ = ਦਰਵੇਸ਼ ਬੰਦਿਆਂ ਦੇ ਅੱਗੇ ॥੪॥੧॥
SikhNet (Spanish)Dice Nanak, rézale a los Santos para que ellos te guíen en el Verdadero Sendero. (4-1)