ਅਪੁਨੇ ਜਨ ਕਾ; ਪਰਦਾ ਢਾਕੈ ॥
apune jan kaa; paradaa dtaakai |
Sant Singh KhalsaHe covers the faults of His servant.
Manmohan SinghOf His serf the Lord screens the faults.
Manmohan Singh (Punjabi)ਪ੍ਰਭੂ ਆਪਣੇ ਗੁਮਾਸ਼ਤੇ ਦੇ ਕਸੂਰਾਂ ਨੂੰ ਕੱਜ ਦਿੰਦਾ ਹੈ।
Fareedkot Teekaਸੋ ਵਾਹਿਗੁਰੂ ਅਪਨੇ ਦਾਸ ਕਾ ਪੜਦਾ ਢਕਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,ਪਦ ਅਰਥ ਪਰਦਾ ਢਾਕੈ = ਲਾਜ ਰੱਖਦਾ ਹੈ, ਔਗੁਣਾਂ ਤੇ ਪਰਦਾ ਪਾਂਦਾ ਹੈ।
SikhNet (Spanish)Dios defiende la Dignidad de Su Sirviente,
ਅਪਨੇ ਸੇਵਕ ਕੀ; ਸਰਪਰ ਰਾਖੈ ॥
apane sevak kee; sarapar raakhai |
Sant Singh KhalsaHe surely preserves the honor of His servant.
Manmohan SinghOf His serf, he assuredly preserves the honour.
Manmohan Singh (Punjabi)ਉਹ ਆਪਣੇ ਗੁਮਾਸ਼ਤੇ ਦੀ ਨਿਸ਼ਚਿਤ ਹੀ ਇੱਜ਼ਤ ਰੱਖਦਾ ਹੈ।
Fareedkot Teekaਔ ਆਪਨੇ ਸੇਵਕ ਕੀ ਪਤਿਸਟਾ (ਸਰਪਰ) ਅਵਸ ਹੀ ਰਾਖਤਾ ਹੈ॥
Prof. Sahib Singhਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।ਪਦ ਅਰਥ ਸਰਪਰ = ਜ਼ਰੂਰ। ਰਾਖੈ = (ਲਾਜ) ਰੱਖਦਾ ਹੈ।
SikhNet (Spanish)le ofrece siempre un Refugio
ਅਪਨੇ ਦਾਸ ਕਉ; ਦੇਇ ਵਡਾਈ ॥
apane daas kau; dee vaddaaee |
Sant Singh KhalsaHe blesses His slave with greatness.
Manmohan SinghOn His attendant the Lord bestows glory.
Manmohan Singh (Punjabi)ਆਪਣੇ ਟਹਿਲੂਏ ਤੇ ਸਾਈਂ ਪ੍ਰਭੁਤਾ ਨਿਛਾਵਰ ਕਰਦਾ ਹੈ।
Fareedkot Teekaਅਪਨੇ ਦਾਸ ਕੋ ਵਡਿਆਈ ਦੇਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,ਪਦ ਅਰਥ ਵਡਾਈ = ਵਡਿਆਈ, ਮਾਣ।
SikhNet (Spanish)y le inspira a meditar en el Nombre.
ਅਪਨੇ ਸੇਵਕ ਕਉ; ਨਾਮੁ ਜਪਾਈ ॥
apane sevak kau; naam japaaee |
Sant Singh KhalsaHe inspires His servant to chant the Naam, the Name of the Lord.
Manmohan SinghHe causes His attendant to remember His Name.
Manmohan Singh (Punjabi)ਆਪਣੇ ਟਹਿਲੂਏ ਪਾਸੋਂ ਉਹ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਪੁਨਾ ਅਪਨੇ ਸੇਵਕ ਕਉ ਨਾਮ ਜਪਾਵਤਾ ਹੈ॥
Prof. Sahib Singhਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।
SikhNet (Spanish)Inspira a su sirviente cantar las glorias del Señor,
ਅਪਨੇ ਸੇਵਕ ਕੀ; ਆਪਿ ਪਤਿ ਰਾਖੈ ॥
apane sevak kee; aap pat raakhai |
Sant Singh KhalsaHe Himself preserves the honor of His servant.
Manmohan SinghOf His serf He Himself preserves the honour.
Manmohan Singh (Punjabi)ਆਪਣੇ ਨਫਰ ਦੀ ਉਹ ਆਪੇ ਹੀ ਇੱਜ਼ਤ ਰੱਖਦਾ ਹੈ।
Fareedkot Teekaਸੋ ਆਪਣੇ ਸੇਵਕ ਕੀ ਪਤਿ ਆਪ ਹੀ ਰਖਤਾ ਹੈ॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,ਪਦ ਅਰਥ ਪਤਿ = ਇੱਜ਼ਤ।
SikhNet (Spanish)El preserva el honor de su sirviente.
ਤਾ ਕੀ ਗਤਿ ਮਿਤਿ; ਕੋਇ ਨ ਲਾਖੈ ॥
taa kee gat mit; koe na laakhai |
Sant Singh KhalsaNo one knows His state and extent.
Manmohan SinghHis condition and measure no one knows.
Manmohan Singh (Punjabi)ਉਸ ਦੀ ਦਸ਼ਾ ਤੇ ਅੰਦਾਜੇ ਨੂੰ ਕੋਈ ਨਹੀਂ ਜਾਣਦਾ।
Fareedkot Teekaਤਿਸ ਕੀ (ਗਤੀ) ਪ੍ਰਾਪਤੀ ਔ ਮ੍ਰਿਯਾਦਾ ਕੋ ਕੋਈ ਲਖ ਨਹੀਂ ਸਕਤਾ ਹੈ॥
Prof. Sahib Singhਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।ਪਦ ਅਰਥ ਗਤਿ = ਹਾਲਤ, ਅਵਸਥਾ। ਮਿਤਿ = ਮਿਣਤੀ, (ਵਡੱਪਣ ਦਾ) ਅੰਦਾਜ਼ਾ। ਨ ਲਾਖੈ = ਨਹੀਂ ਸਮਝ ਸਕਦਾ।
SikhNet (Spanish)Nadie puede igualar en grandeza al Sirviente de Dios,
ਪ੍ਰਭ ਕੇ ਸੇਵਕ ਕਉ; ਕੋ. ਨ ਪਹੂਚੈ ॥
prabh ke sevak kau; ko. na pahoochai |
Sant Singh KhalsaNo one is equal to the servant of God.
Manmohan SinghNone is equal to Lord's servant.
Manmohan Singh (Punjabi)ਕੋਈ ਭੀ ਸੁਆਮੀ ਦੇ ਦਾਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਸ੍ਵਾਮੀ ਕੇ ਸੇਵਕ ਕੌ ਕੋਈ ਨਹੀਂ ਪਹੁੰਚ ਸਕਤਾ ਹੈ॥
Prof. Sahib Singhਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,ਪਦ ਅਰਥ ਕੋ ਨ = ਕੋਈ ਮਨੁੱਖ ਨਹੀਂ।
SikhNet (Spanish)él es la más alta cumbre.
ਪ੍ਰਭ ਕੇ ਸੇਵਕ; ਊਚ ਤੇ ਊਚੇ ॥
prabh ke sevak; aooch te aooche |
Sant Singh KhalsaThe servant of God is the highest of the high.
Manmohan SinghLord's slaves are the highest of the high.
Manmohan Singh (Punjabi)ਸਾਹਿਬ ਦੇ ਗੋਲੇ ਉਚਿੱਆਂ ਤੋਂ ਪਰਮ ਉੱਚੇ ਹਨ।
Fareedkot Teekaਸੋ ਪ੍ਰਭੂ ਕੇ ਸੇਵਕ ਸਰਬ ਊਚਿਓਂ ਸੇ ਊਚੇ ਹੈਂ॥
Prof. Sahib Singh(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ।
SikhNet (Spanish)Aquél a quien Dios elige para Su Servicio,
ਜੋ ਪ੍ਰਭਿ; ਅਪਨੀ ਸੇਵਾ ਲਾਇਆ ॥
jo prabh; apanee sevaa laaeaa |
Sant Singh KhalsaOne whom God applies to His own service, O Nanak
Manmohan SinghHe whom the Lord applies to his service.
Manmohan Singh (Punjabi)ਜਿਸ ਨੂੰ ਸੁਆਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
Fareedkot Teekaਜੋ ਸੇਵਕ ਪ੍ਰਭੂ ਨੇ ਅਪਨੀ ਸੇਵਾ ਮੇਂ ਲਾਇਆ ਹੈ॥
Prof. Sahib Singh(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)uno que decide realizar tu servicio, Oh Nanak,
ਨਾਨਕ. ਸੋ ਸੇਵਕੁ; ਦਹ ਦਿਸਿ ਪ੍ਰਗਟਾਇਆ ॥੪॥
naanak. so sevak; deh dis pragattaaeaa |4|
Sant Singh Khalsa- that servant is famous in the ten directions. ||4||
Manmohan SinghNanak that servant is renowned in the ten directions.
Manmohan Singh (Punjabi)ਨਾਨਕ ਉਹ ਟਹਿਲੂਆ ਦੱਸੀ ਪਾਸੀ ਉਘਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸੇਵਕ ਹਰੀ ਨੇ ਦਸੋ ਦਿਸਾ ਮੇਂ ਪ੍ਰਗਟ ਕੀਆ ਹੈ॥੪॥
Prof. Sahib Singhਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥ਪਦ ਅਰਥ ਦਹ = ਦਸ। ਦਿਸਿ = ਪਾਸੇ ॥੪॥
SikhNet (Spanish)alcanza renombre en todas partes. (4)