ੴ

ਸਿੱਖਬਾਣੀ · SikhBani

ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥

anaathaa ko naath sarab pratipaalak bhagat vachhal har naau
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1202 · 12 lines
Translations

ਸਾਰੰਗ ਮਹਲਾ ੫ ਚਉਪਦੇ ਘਰੁ ੧ ॥

saarang mahalaa 5 chaupade ghar 1 |

Sant Singh KhalsaSaarang, Fifth Mehl, Chau-Padhay, First House:
Manmohan SinghSarang 5th Guru. Chaupadas.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਚੌਪਦੇ।
Prof. Sahib Singhਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador.

ਸਤਿਗੁਰ ਮੂਰਤਿ ਕਉ; ਬਲਿ ਜਾਉ ॥

satigur moorat kau; bal jaau |

Sant Singh KhalsaI am a sacrifice to the Image of the True Guru.
Manmohan SinghI am a sacrifice unto the True Guru's vision.
Manmohan Singh (Punjabi)ਮੈਂ ਸੱਚੇ ਗੁਰਾਂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਸਤਰੂਪ (ਗੁਰ) ਵਡੇ! ਤੇਰੀ ਸਰਗੁਣ ਮੂਰਤੀ ਪਰ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਸਤਿਗੁਰ ਮੂਰਤਿ = ਸਤਿਗੁਰੂ ਦੀ ਹਸਤੀ, ਸਤਿਗੁਰੂ। ਕਉ = ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser en sacrificio a la Visión del Guru Verdadero,

ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ; ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥

antar piaas chaatrik jiau jal kee; safal darasan kad paanau |1| rahaau |

Sant Singh KhalsaMy inner being is filled with a great thirst, like that of the song-bird for water. When shall I find the Fruitful Vision of His Darshan? ||1||Pause||
Manmohan SinghWithin my mind is the thirst like that of the pied-cuckoo for water, when shall I have the fruitful vision of the True Guru? Pause.
Manmohan Singh (Punjabi)ਮੇਰੇ ਹਿਰਦੇ ਅੰਦਰ ਤੇਹ ਹੈ, ਜਿਵੇ ਪਪੀਹੇ ਦੀ ਪਾਣੀ ਨਹੀਂ ਹੁੰਦੀ ਹੈ। ਸੱਚੇ ਗੁਰਾਂ ਦਾ ਫਲਦਾਇਕ ਦੀਦਾਰ ਮੈਨੂੰ ਕਦੋ ਪਰਾਪਤ ਹੋਏਗਾ? ਠਹਿਰਾਉ।
Fareedkot Teekaਜ੍ਯੋਂ ਚਾਤ੍ਰਿਕ ਕੋ ਜਲ ਕੀ ਪ੍ਯਾਸ ਹੋਤੀ ਹੈ, ਤੈਸੇ ਮੇਰੇ ਅੰਤਰ ਪਿਆਸ ਹੈ। ਹੇ ਸਫਲ ਦਰਸਨ! ਮੈਂ ਤੇਰੇ ਕੋ ਕਬ ਪ੍ਰਾਪਤਿ ਹੋਵੋਂਗਾ? ॥੧॥ ਰਹਾਉ ॥
Prof. Sahib Singhਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਅੰਤਰਿ = (ਮੇਰੇ) ਅੰਦਰ। ਪਿਆਸ = ਤਾਂਘ। ਚਾਤ੍ਰਿਕ = ਪਪੀਹਾ। ਸਫਲ ਦਰਸਨੁ = ਸਾਰੇ ਮਨੋਰਥ ਪੂਰੇ ਕਰਨ ਵਾਲੇ (ਗੁਰੂ) ਦਾ ਦਰਸਨ। ਕਦਿ = ਕਦੋਂ ॥੧॥ ਰਹਾਉ ॥

SikhNet (Spanish)porque así como el pájaro Chatrik ansía la gota Svanti, en mí vive la añoranza por la Fructífera Visión del Guru. (1-Pausa)

ਅਨਾਥਾ ਕੋ ਨਾਥੁ. ਸਰਬ ਪ੍ਰਤਿਪਾਲਕੁ; ਭਗਤਿ ਵਛਲੁ ਹਰਿ ਨਾਉ ॥

anaathaa ko naath. sarab pratipaalak; bhagat vachhal har naau |

Sant Singh KhalsaHe is the Master of the masterless, the Cherisher of all. He is the Lover of the devotees of His Name.
Manmohan SinghHe is the Patron of the patronless and the Cherisher of all, The Lover of His devotees is the God's Name.
Manmohan Singh (Punjabi)ਉਹ ਨਿਖਸਮਿਆ ਦਾ ਖਸਮ ਅਤੇ ਸਰਿਆਂ ਦਾ ਪਾਲਣ-ਪੋਸਣਹਾਰ ਹੈ। ਆਪਣੇ ਅਨੁਰਾਗੀਆਂ ਦਾ ਆਸ਼ਕ ਹੈ ਵਾਹਿਗੁਰੂ ਦਾ ਨਾਮ।
Fareedkot Teekaਤੂੰ ਅਨਾਥੋਂ ਕਾ ਨਾਥ ਹੈਂ ਔਰ ਸਰਬ ਕਾ ਪ੍ਰਤਿਪਾਲਕ ਹੈਂ। ਔਰ ਤੇਰਾ ਨਾਮ ਭਗਤ ਵਤਸਲ ਹੈ ਅਰਥਾਤ ਭਗਤੋਂ ਕਾ ਪ੍ਯਾਰਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ 'ਭਗਤਿ ਵਛਲੁ' (ਭਗਤੀ ਨੂੰ ਪਿਆਰ ਕਰਨ ਵਾਲਾ)।

ਪਦ ਅਰਥ ਕੋ = ਦਾ। ਨਾਥ = ਖਸਮ। ਪ੍ਰਤਿਪਾਲਕੁ = ਪਾਲਣ ਵਾਲਾ। ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ।

SikhNet (Spanish)Él es el Señor del pobre, el Sustento de todo, y Su Naturaleza es amar a Sus Devotos.

ਜਾ ਕਉ. ਕੋਇ ਨ ਰਾਖੈ ਪ੍ਰਾਣੀ; ਤਿਸੁ ਤੂ ਦੇਹਿ ਅਸਰਾਉ ॥੧॥

jaa kau. koe na raakhai praanee; tis too dehi asaraau |1|

Sant Singh KhalsaThat mortal, whom no one can protect - You bless him with Your Support, O Lord. ||1||
Manmohan SinghHe, whom no mortal can protect, him Thou, O Lord, bless with Thine support.
Manmohan Singh (Punjabi)ਜਿਸ ਦੀ ਕੋਈ ਭੀ ਜੀਵ ਰੱਖਿਆ ਨਹੀਂ ਕਰ ਸਕਦਾ, ਉਸ ਨੂੰ ਤੂੰ ਆਪਣਾ ਆਸਰਾ ਬਖਸ਼ਦਾ ਹੈ, ਹੇ ਸਾਈਂ!
Fareedkot Teekaਜਿਸ ਕੋ ਕੋਈ ਪ੍ਰਾਣੀ ਰਾਖ ਨਾ ਸਕਤਾ ਹੋ, ਤਿਸ ਕੋ ਤੂੰ (ਅਸਰਾਉ) ਆਸਰਾ ਦੇਤਾ ਹੈਂ॥੧॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ ॥੧॥

ਪਦ ਅਰਥ ਜਾ ਕਉ = ਜਿਸ ਨੂੰ। ਤਿਸੁ = ਉਸ (ਮਨੁੱਖ) ਨੂੰ। ਤੂ ਦੇਹਿ = ਤੂੰ ਦੇਂਦਾ ਹੈਂ। ਅਸਰਾਉ = ਆਸਰਾ ॥੧॥

SikhNet (Spanish)Oh Dios, Tú sostienes aún al que no tiene ningún otro soporte. (1)

ਨਿਧਰਿਆ ਧਰ. ਨਿਗਤਿਆ ਗਤਿ; ਨਿਥਾਵਿਆ ਤੂ ਥਾਉ ॥

nidhariaa dhar. nigatiaa gat; nithaaviaa too thaau |

Sant Singh KhalsaSupport of the unsupported, Saving Grace of the unsaved, Home of the homeless.
Manmohan SinghThou, O Lord, are the support of the supportless. emancipation of the unemancipated, and the abode of the abodeless.
Manmohan Singh (Punjabi)ਤੂੰ ਹੇ ਪ੍ਰਭੂ! ਨਿਆਸਰਿਆਂ ਦਾ ਆਸਰਾ ਬੇਕਲਿਆਨਾ ਦੀ ਕਲਿਆਨ ਅਤੇ ਬੇ-ਟਿਕਾਣਿਆਂ ਦਾ ਟਿਕਾਣਾ ਹੈ।
Fareedkot Teekaਨਿਆਸਰੋਂ ਕਾ ਤੂੰ ਆਸਰਾ ਹੈਂ ਔਰ ਨਿਗਤਿਓਂ ਕੀ ਗਤਿ ਹੈਂ ਔਰ ਨਿਥਾਵਿਓਂ ਕਾ ਤੂੰ ਥਾਉਂ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ।

ਪਦ ਅਰਥ ਧਰ = ਆਸਰਾ। ਗਤਿ = ਚੰਗੀ ਸੁਚੱਜੀ ਹਾਲਤ।

SikhNet (Spanish)Eres el Refugio de quien no lo tiene, el Emancipador de quienes traicionan a su Conciencia y donde sea que voy,

ਦਹ ਦਿਸ ਜਾਂਉ. ਤਹਾਂ ਤੂ ਸੰਗੇ; ਤੇਰੀ ਕੀਰਤਿ ਕਰਮ ਕਮਾਉ ॥੨॥

deh dis jaanau. tahaan too sange; teree keerat karam kamaau |2|

Sant Singh KhalsaWherever I go in the ten directions, You are there with me. The only thing I do is sing the Kirtan of Your Praises. ||2||
Manmohan SinghIn the ten directions, wherever I go, there Thou are with me. I do the only deed of singing Thine praises, O Lord.
Manmohan Singh (Punjabi)ਦਸਾਂ ਪਾਸਿਆਂ ਵਿੱਚ ਜਿਥੇ ਭੀ ਮੈਂ ਜਾਂਦਾ ਹਾਂ, ਉਥੇ ਤੂੰ ਮੇਰੇ ਨਾਲ ਹੈ। ਮੈਂ ਕੇਵਲ ਤੇਰੀ ਮਹਿਮਾ ਗਾਇਨ ਕਰਨ ਦਾ ਹੀ ਕੰਮ ਕਰਦਾ ਹਾ, ਹੇ ਪ੍ਰਭੂ!
Fareedkot Teekaਦਸੋਂ ਦਿਸਾ ਮੇਂ ਜਹਾਂ ਜਾਤਾ ਹੂੰ ਤਹਾਂ ਤੂੰ ਮੇਰੇ ਸੰਗ ਹੈਂ। ਮੈਂ ਤੇਰੀ ਕੀਰਤੀ ਰੂਪ ਕਰਮ ਕਾ ਕਮਾਵਨਾ ਕਰਤਾ ਹੂੰ॥੨॥
Prof. Sahib Singhਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤ-ਸਾਲਾਹ ਦੀ ਕਾਰ ਕਮਾਂਦਾ ਹਾਂ ॥੨॥

ਪਦ ਅਰਥ ਦਹਦਿਸ = ਦਸੀਂ ਪਾਸੀਂ। ਜਾਂਉ = ਮੈਂ ਜਾਂਦਾ ਹਾਂ। ਸੰਗੇ = ਨਾਲ ਹੀ। ਕੀਰਤਿ = ਸਿਫ਼ਤ-ਸਾਲਾਹ। ਕਮਾਉ = ਕਮਾਉਂ, ਮੈਂ ਕਮਾਂਦਾ ਹਾਂ, ਮੈਂ ਕਰਦਾ ਹਾਂ ॥੨॥

SikhNet (Spanish)ahí Te encuentro conmigo y así Te alabo. (2)

ਏਕਸੁ ਤੇ ਲਾਖ. ਲਾਖ ਤੇ ਏਕਾ; ਤੇਰੀ ਗਤਿ ਮਿਤਿ. ਕਹਿ ਨ ਸਕਾਉ ॥

ekas te laakh. laakh te ekaa; teree gat mit. keh na sakaau |

Sant Singh KhalsaFrom Your Oneness, You become tens of thousands, and from tens of thousands, You become One. I cannot describe Your state and extent.
Manmohan SinghThou, the One, become many and from many the One again. Thine state and extent I can utter not.
Manmohan Singh (Punjabi)ਤੂੰ ਇਕ ਤੋਂ ਅਨੇਕਾਂ ਹੋ ਜਾਂਦਾ ਹੈ ਅਤੇ ਅਨੇਕਾਂ ਤੋਂ ਮੁੜ ਇਕ। ਤੇਰੀ ਅਵਸਥਾ ਤੇ ਵਿਸਥਾਰ ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਤੂੰ ਏਕ ਤੇ (ਲਾਖ) ਅਸੰਖਿਆਤ ਔਰ ਲਾਖੋਂ ਤੇ ਇਛਾ ਅਨਸਾਰ ਏਕ ਹੋ ਜਾਤਾ ਹੈਂ। ਤੇਰੀ ਗਤੀ ਕੀ (ਮਿਤਿ) ਮਰਯਾਦਾ ਕਹਿ ਨਹੀਂ ਸਕਤਾ ਹੂੰ॥
Prof. Sahib Singhਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ।

ਪਦ ਅਰਥ ਏਕਸੁ ਤੇ = (ਤੈਂ) ਇੱਕ ਤੋਂ ਹੀ। ਲਾਖ = ਲੱਖਾਂ ਜਗਤ। ਤੇ = ਤੋਂ। ਗਤਿ = ਹਾਲਤ। ਮਿਤਿ = ਅੰਦਾਜ਼ਾ।

SikhNet (Spanish)Tú, el Uno, Te conviertes en lo muchos y en el Uno otra vez;

ਤੂ ਬੇਅੰਤੁ. ਤੇਰੀ ਮਿਤਿ, ਨਹੀ ਪਾਈਐ; ਸਭੁ ਤੇਰੋ ਖੇਲੁ ਦਿਖਾਉ ॥੩॥

too beant. teree mit, nahee paaeeai; sabh tero khel dikhaau |3|

Sant Singh KhalsaYou are Infinite - Your value cannot be appraised. Everything I see is Your play. ||3||
Manmohan SinghThou are Infinite. Thy worth can be appraised not. All that I see is but Thy play, O Lord.
Manmohan Singh (Punjabi)ਤੂੰ ਅਨੰਤ ਹੈ। ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ। ਸਾਰਾ ਕੁਛ ਜੋ ਮੈਂ ਵੇਖਦਾ ਹਾਂ, ਕੇਵਲ ਤੇਰੀ ਹੀ ਖੇਡ ਹੈ, ਹੇ ਸਾਈਂ!
Fareedkot Teekaਤੂੰ ਬੇਅੰਤ ਹੈਂ ਤੇਰੀ (ਮਿਤਿ) ਮਰਯਾਦਾ ਪਾਈ ਨਹੀਂ ਜਾਤੀ। ਏਹ ਜੋ ਸੰਸਾਰ ਕਾ ਖੇਲ ਦੇਖਨੇ ਮੇਂ ਆਵਤਾ ਹੈ, ਸੋ ਸਭ ਤੇਰਾ ਕੀਆ ਹੂਆ ਹੈ॥੩॥☬ਜੇ ਕਹੇ ਤੂੰ ਕਿਆ ਮਾਂਗਤਾ ਹੈਂ? ਸੋ ਕਹਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ॥੩॥

ਪਦ ਅਰਥ ਪਾਈਐ = ਪਾਇਆ ਜਾ ਸਕਦਾ। ਖੇਲੁ = ਤਮਾਸ਼ਾ। ਦਿਖਾਉ = ਦਿਖਾਉਂ, ਮੈਂ ਵੇਖਦਾ ਹਾਂ ॥੩॥

SikhNet (Spanish)oh, no podría narrar Tu Estado Infinito e Ilimitado, y todo lo que veo es Obra Tuya. (3)

ਸਾਧਨ ਕਾ ਸੰਗੁ, ਸਾਧ ਸਿਉ ਗੋਸਟਿ; ਹਰਿ ਸਾਧਨ ਸਿਉ, ਲਿਵ ਲਾਉ ॥

saadhan kaa sang, saadh siau gosatt; har saadhan siau, liv laau |

Sant Singh KhalsaI speak with the Company of the Holy; I am in love with the Holy people of the Lord.
Manmohan SinghI associate with the saints and converse with the saints. To the God's saints bear I love.
Manmohan Singh (Punjabi)ਮੈਂ ਸੰਤਾਂ ਦੀ ਸੰਗਤ ਕਰਦਾ ਹਾਂ ਅਤੇਸੰਤਾ ਨਾਲ ਹੀ ਗੱਲਬਾਤ। ਹਰੀ ਦੇ ਸੰਤਾਂ ਨਾਲ ਹੀ ਮੈਂ ਨੇਹੁੰ ਗੰਢਦਾ ਹਾਂ।
Fareedkot Teekaਹੇ ਹਰੀ! ਸਾਧੋਂ ਕਾ ਸੰਗ ਔਰ ਸਾਧੋਂ ਸੇ ਹੀ ਗੋਸ਼ਟ ਕਰਨੀ ਔਰ ਸਾਧੋਂ ਸੇ ਹੀ (ਲਿਵ) ਬਿਰਤੀ ਕਾ ਲਗਾਉਣਾ ਦੇਵੋ॥
Prof. Sahib Singh(ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤ ਜੋੜਦਾ ਹਾਂ।

ਪਦ ਅਰਥ ਸਾਧਨ ਕਾ ਸੰਗੁ = ਸੰਤ ਜਨਾਂ ਦਾ ਸਾਥ। ਸਿਉ = ਨਾਲ। ਗੋਸਟਿ = ਵਿਚਾਰ-ਵਟਾਂਦਰਾ। ਲਿਵ = ਲਗਨ, ਪ੍ਰੀਤ। ਲਾਉ = ਲਾਉਂ, ਮੈਂ ਲਾਂਦਾ ਹਾਂ।

SikhNet (Spanish)Vivo para Tus Santos, converso sólo con Tus Santos, y estoy entonado sólo en Su Visión.

ਜਨ ਨਾਨਕ. ਪਾਇਆ ਹੈ ਗੁਰਮਤਿ; ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥

jan naanak. paaeaa hai guramat; har dehu daras man chaau |4|1|

Sant Singh KhalsaServant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
Manmohan SinghBy the Guru's instruction, slave Nanak has obtained his Lord. My God bless Thou me with Thy vision for my mind yearns for it.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਗੋਲੇ ਨਾਨਕ ਨੇ ਆਪਣਾ ਪ੍ਰਭੂ ਪਾ ਲਿਆ ਹੈ। ਮੇਰੇ ਵਾਹਿਗੁਰੂ, ਤੂੰ ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੇਰੇ ਚਿੱਤ ਅੰਦਰ ਇਸ ਦੀ ਉਮੰਗ ਹੈ।
Fareedkot Teekaਸ੍ਰੀ ਗੁਰੂ ਜੀ ਦਾਸ ਭਾਵਨਾ ਕਰ ਕਹਤੇ ਹੈਂ: ਹੇ ਹਰੀ! ਗੁਰਮਤੀਆਂ ਨੇ ਤੋਰੇ ਕੋ ਪਾਇਆ ਹੈ, ਮੇਰੇ ਕੋ ਭੀ ਅਪਨਾ ਦਰਸਨ ਦੀਜੀਏ। ਏਹ ਮੇਰੇ ਮਨ ਮੇਂ ਚਾਉ ਹੈ॥੪॥੧॥☬ਆਗੇ ਪਾਖੰਡ ਕੀ ਨਿਖੇਧੀ ਕਰਤੇ ਹੈਂ:
Prof. Sahib Singhਦਾਸ ਨਾਨਕ ਆਖਦਾ ਹੈ, ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ ॥੪॥੧॥

ਪਦ ਅਰਥ ਜਨ ਨਾਨਕ = ਹੇ ਦਾਸ ਨਾਨਕ! ਗੁਰਮਤਿ = ਗੁਰੂ ਦੀ ਮੱਤ ਉੱਤੇ ਤੁਰ ਕੇ। ਹਰਿ = ਹੇ ਹਰੀ! ਮਨਿ = (ਮੇਰੇ) ਮਨ ਵਿਚ। ਚਾਉ = ਤਾਂਘ ॥੪॥੧॥

SikhNet (Spanish)Nanak ha sido instruido por la Palabra del Guru, oh Señor, bendíceme con Tu Visión pues añoro tenerla. (4-1)
Answers quote the Granth verbatim with Ang citations. AI commentary is not Gurbani and not a religious ruling.