ੴ

ਸਿੱਖਬਾਣੀ · SikhBani

ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥

aap gavaaeaa sev kamaaeaa gun ras ras gaave 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 407 · 6 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa Mejl Guru Aryan, Quinto Canal Divino.

ਠਾਕੁਰ ਚਰਣ ਸੁਹਾਵੇ ॥

tthaakur charan suhaave |

Sant Singh KhalsaThe Feet of my Lord and Master are so Beautiful!
Manmohan SinghBeautiful are the feet of the Lord,
Manmohan Singh (Punjabi)ਸੁੰਦਰ ਹਨ ਸੁਆਮੀ ਦੇ ਪੈਰ,
Fareedkot Teekaਹੇ ਠਾਕੁਰ! ਤੇਰੇ ਚਰਣ (ਸੁਹਾਵੇ) ਸੋਭਨੀਕ ਹੈਂ॥
Prof. Sahib Singhਮਾਲਕ-ਪ੍ਰਭੂ ਦੇ ਚਰਨ ਸੋਹਣੇ ਹਨ,

ਪਦ ਅਰਥ ਸੁਹਾਵੇ = ਸੁਖ ਦੇਣ ਵਾਲੇ, ਸੋਹਣੇ।

SikhNet (Spanish)Benditos son los Pies del Maestro;

ਹਰਿ ਸੰਤਨ ਪਾਵੇ ॥੧॥ ਰਹਾਉ ॥

har santan paave |1| rahaau |

Sant Singh KhalsaThe Lord's Saints obtain them. ||1||Pause||
Manmohan SinghGod's saints have obtained them. Pause.
Manmohan Singh (Punjabi)ਰੱਬ ਦੇ ਸਾਧੂਆਂ ਨੇ ਉਨ੍ਹਾਂ ਨੂੰ ਪਰਾਪਤ ਕੀਤਾ ਹੈ। ਠਹਿਰਾਉ।
Fareedkot Teekaਪਰੰਤੂ ਹੇ ਹਰੀ! ਸੰਤੋਂ ਨੇ ਪਾਏ ਹੈਂ॥੧॥ ਰਹਾਉ ॥☬ਪ੍ਰਸ਼ਨ: ਕਿਨ ਸੰਤੋਂ ਨੇ ਪਾਏ ਹੈਂ?☬ਉੱਤ੍ਰ:
Prof. Sahib Singhਤੇ ਪ੍ਰਭੂ ਦੇ ਸੰਤਾਂ ਨੂੰ ਇਹਨਾਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਪਾਵੇ = ਪ੍ਰਾਪਤ ਕੀਤੇ ॥੧॥ ਰਹਾਉ ॥

SikhNet (Spanish)sí, los Santos del Señor los alaban en su corazón. (1‑Pausa)

ਆਪੁ ਗਵਾਇਆ. ਸੇਵ ਕਮਾਇਆ; ਗੁਨ ਰਸਿ ਰਸਿ ਗਾਵੇ ॥੧॥

aap gavaaeaa. sev kamaaeaa; gun ras ras gaave |1|

Sant Singh KhalsaThey eradicate their self-conceit and serve the Lord; drenched in His Love, they sing His Glorious Praises. ||1||
Manmohan SinghThey dispel their self conceit perform Lord's service and drenched in love sing His praise.
Manmohan Singh (Punjabi)ਉਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ। ਸੁਆਮੀ ਦੀ ਘਾਲ ਕਮਾਊਦੇ ਹਨ ਅਤੇ ਪਿਆਰ ਅੰਦਰ ਭਿੱਜ ਉਸ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਜਿਨੋਂ ਨੇ ਆਪਾ ਭਾਉ ਗਵਾਯਾ ਹੈ ਔ ਸੇਵਾ ਕੋ ਕਮਾਯਾ ਹੈ, ਰਸਕ ਔ ਤਦਾਕਾਰ ਹੋ ਕਰ ਤੇਰੇ ਗੁਣੋਂ ਕੋ ਗਾਯਾ ਹੈ॥੧॥
Prof. Sahib Singh(ਪਰਮਾਤਮਾ ਦੇ ਸੰਤ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਂਦੇ ਰਹਿੰਦੇ ਹਨ ॥੧॥

ਪਦ ਅਰਥ ਆਪੁ = ਆਪਾ-ਭਾਵ। ਰਸਿ = ਰਸ ਨਾਲ, ਆਨੰਦ ਨਾਲ। ਗਾਵੇ = ਗਾਏ ਹਨ ॥੧॥

SikhNet (Spanish)Destruyen la conciencia del ego negativo y sirviendo a su Señor; cantan Su Alabanza con Amor. (1)

ਏਕਹਿ ਆਸਾ. ਦਰਸ ਪਿਆਸਾ; ਆਨ. ਨ ਭਾਵੇ ॥੨॥

ekeh aasaa. daras piaasaa; aan. na bhaave |2|

Sant Singh KhalsaThey place their hopes in Him, and they thirst for the Blessed Vision of His Darshan. Nothing else is pleasing to them. ||2||
Manmohan SinghTheir faith is in one Lord, they thirst to behold Him and nothing else pleases them. All this is thy mercy, O Lord.
Manmohan Singh (Punjabi)ਉਨ੍ਹਾਂ ਦਾ ਭਰੋਸਾ ਇਕ ਸੁਆਮੀ ਵਿੱਚ ਹੈ, ਉਨ੍ਹਾਂ ਨੂੰ ਉਸ ਦੇ ਵੇਖਣ ਦੀ ਤ੍ਰੇਹ ਹੈ ਅਤੇ ਹੋਰ ਕੁਛ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ।
Fareedkot Teekaਤਿਨ ਕੋ ਏਕ ਤੇਰੀ ਆਸਾ ਹੈ ਅਰ ਤੇਰੇ ਹੀ ਦਰਸਨ ਕੀ ਪ੍ਯਾਸਾ ਹੈ, ਅਵਰ ਦੂਸਰਾ ਉਨ ਕੋ ਅੱਛਾ ਨਹੀਂ ਲਾਗਤਾ ਹੈ॥੨॥
Prof. Sahib Singh(ਪਰਮਾਤਮਾ ਦੇ ਸੰਤਾਂ ਨੂੰ) ਇਕ ਪਰਮਾਤਮਾ ਦੀ (ਸਹਾਇਤਾ ਦੀ) ਹੀ ਆਸਾ ਟਿਕੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਲੱਗੀ ਰਹਿੰਦੀ ਹੈ (ਇਸ ਤੋਂ ਬਿਨਾ) ਕੋਈ ਹੋਰ (ਦੁਨੀਆ ਵਾਲੀ ਆਸ) ਚੰਗੀ ਨਹੀਂ ਲੱਗਦੀ ॥੨॥

ਪਦ ਅਰਥ ਏਕਹਿ = ਇਕ (ਪਰਮਾਤਮਾ) ਦੀ ਹੀ। ਪਿਆਸਾ = ਤਾਂਘ। ਆਨ = ਕੁਝ ਹੋਰ ॥੨॥

SikhNet (Spanish)El tener la Visión de su Señor, y la de nadie más, es su único deseo. (2)

ਦਇਆ ਤੁਹਾਰੀ, ਕਿਆ ਜੰਤ ਵਿਚਾਰੀ; ਨਾਨਕ. ਬਲਿ ਬਲਿ ਜਾਵੇ ॥੩॥੭॥੧੪੭॥

deaa tuhaaree, kiaa jant vichaaree; naanak. bal bal jaave |3|7|147|

Sant Singh KhalsaThis is Your Mercy, Lord; what can Your poor creatures do? Nanak is devoted, a sacrifice to You. ||3||7||147||
Manmohan SinghWhat is the poor creature? Nanak is device and a sacrifice unto Thee
Manmohan Singh (Punjabi)ਇਹ ਸਾਰੀ ਤੇਰੀ ਰਹਿਮਤ ਹੈ। ਗਰੀਬ ਜੀਵ ਕੀ ਹੈ? ਨਾਨਕ ਤੇਰੇ ਊਤੋਂ ਸਦਕੇ ਤੇ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪਰ ਤੁਮਾਰੀ ਦਯਾ ਭਈ ਹੈ ਤੇਰੀ ਕ੍ਰਿਪਾ ਬਿਨਾਂ ਜੀਵੋਂ ਕੀ ਵਿਚਾਰੀ ਬੁਧੀ ਕਿਆ ਹੈ ਅਰਥਾਤ ਤੁਛ ਹੈ। ਹਮ ਤਿਨ ਸੰਤੋਂ ਪਰ ਅਰ ਤੇਰੇ ਪਰ ਬਲਿਹਾਰੇ ਜਾਤੇ ਹੈਂ॥੩॥੭॥੧੪੭॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਤੇਰੇ ਸੰਤਾਂ ਦੇ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਹੋਣਾ-ਇਹ) ਤੇਰੀ ਹੀ ਮੇਹਰ ਹੈ (ਨਹੀਂ ਤਾਂ) ਵਿਚਾਰੇ ਜੀਵਾਂ ਦਾ ਕੀਹ ਜ਼ੋਰ ਹੈ। ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੩॥੭॥੧੪੭॥

ਪਦ ਅਰਥ ਨਾਨਕ = ਹੇ ਨਾਨਕ! ॥੩॥੭॥੧੪੭॥

SikhNet (Spanish)Todo esto, oh Señor, es Tu Misericordia; de otra forma, ¿quién sería el pobre mortal? Nanak ofrece siempre su ser en sacrificio a Ti. (3‑7‑147)
Answers quote the Granth verbatim with Ang citations. AI commentary is not Gurbani and not a religious ruling.