ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਏਕੁ ਸਿਮਰਿ. ਮਨ ਮਾਹੀ ॥੧॥ ਰਹਾਉ ॥
ek simar. man maahee |1| rahaau |
Sant Singh KhalsaRemember the One Lord in meditation within your mind. ||1||Pause||
Manmohan SinghMeditate only on the One Lord, in thy mind. Pause.
Manmohan Singh (Punjabi)ਆਪਣੇ ਚਿੱਤ ਅੰਦਰ ਸਿਰਫ ਇਕ ਸੁਆਮੀ ਦਾ ਹੀ ਆਰਾਧਨ ਕਰ। ਠਹਿਰਾਉ।
Fareedkot Teekaਮਨ ਕਰ ਕੇ ਏਕ ਹਰੀ ਕਾ ਸਿਮਰਨ ਕਰੋ॥੧॥ ਰਹਾਉ ॥
Prof. Sahib Singh(ਆਪਣੇ) ਮਨ ਵਿਚ ਇਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ ॥
ਪਦ ਅਰਥ ਮਨ ਮਾਹੀ = ਮਨ ਮਾਹਿ, ਮਨ ਵਿਚ ॥੧॥ ਰਹਾਉ ॥
SikhNet (Spanish)Contempla sólo al Único Señor en tu mente. (1‑Pausa)
ਨਾਮੁ ਧਿਆਵਹੁ. ਰਿਦੈ ਬਸਾਵਹੁ; ਤਿਸੁ ਬਿਨੁ. ਕੋ ਨਾਹੀ ॥੧॥
naam dhiaavahu. ridai basaavahu; tis bin. ko naahee |1|
Sant Singh KhalsaMeditate on the Naam, the Name of the Lord, and enshrine Him within your heart. Without Him there is no other. ||1||
Manmohan SinghRemember Lord's Name and enshrine Him in thy mind. Without Him there is not another.
Manmohan Singh (Punjabi)ਸਾਈਂ ਦੇ ਨਾਮ ਨੂੰ ਯਾਦ ਕਰ ਅਤੇ ਉਸ ਨੂੰ ਆਪਣੇ ਚਿੱਤ ਅੰਦਰ ਟਿਕਾ, ਉਸ ਦੇ ਬਾਝੋਂ ਹੋਰ ਕੋਈ ਨਹੀਂ।
Fareedkot Teekaਤਿਸ ਹਰਿ ਕੇ ਨਾਮ ਕਾ ਧਿਆਉਨਾ ਕਰੋ, ਨਾਮ ਹੀ ਕੋ ਹਿਰਦੇ ਮੇਂ ਬਸਾਉਨਾ ਕਰੋ, ਤਿਸ ਨਾਮ ਸੇ ਬਿਨਾਂ ਦੂਸਰਾ ਕੋਈ ਰਖ੍ਯਕ ਨਹੀਂ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆ ਕਰੋ, ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ। ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਈ) ਨਹੀਂ ਹੈ ॥੧॥
ਪਦ ਅਰਥ ਰਿਦੈ = ਹਿਰਦੇ ਵਿਚ। ਕੋ = ਕੋਈ (ਹੋਰ)।॥੧॥
SikhNet (Spanish)Medita en Su Nombre y Elévalo en tu corazón, porque no hay nadie más que tu Dios. (1)
ਪ੍ਰਭ ਸਰਨੀ ਆਈਐ, ਸਰਬ ਫਲ ਪਾਈਐ; ਸਗਲੇ ਦੁਖ ਜਾਹੀ ॥੨॥
prabh saranee aaeeai, sarab fal paaeeai; sagale dukh jaahee |2|
Sant Singh KhalsaEntering God's Sanctuary, all rewards are obtained, and all pains are taken away. ||2||
Manmohan SinghBy entering the sanctuary of the Lord, all the fruits are obtained and all the trouble are removed.
Manmohan Singh (Punjabi)ਸਾਹਿਬ ਦੀ ਸ਼ਰਣਾਗਤ ਸੰਭਾਲਣ ਦੁਆਰਾ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ ਅਤੇ ਸਾਰੀਆਂ ਤਕਲੀਫਾਂ ਮਿੱਟ ਜਾਂਦੀਆਂ ਹਨ।
Fareedkot Teekaਪ੍ਰਭੂ ਕੀ ਸਰਣ ਮੇਂ ਆਉਣੇ ਸੇ ਸਰਬ ਫਲ ਪ੍ਰਾਪਤ ਹੋਤੇ ਹੈਂ ਔਰ ਸਰਬ ਦੁਖ ਜਾਤੇ ਰਹਤੇ ਹੈਂ॥੨॥
Prof. Sahib Singhਆਓ ਪਰਮਾਤਮਾ ਦੀ ਸਰਨ ਪਏ ਰਹੀਏ (ਤੇ ਪਰਮਾਤਮਾ ਪਾਸੋਂ) ਸਾਰੇ ਫਲ ਹਾਸਲ ਕਰੀਏ। (ਪਰਮਾਤਮਾ ਦੀ ਸਰਨ ਪਿਆਂ) ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
ਪਦ ਅਰਥ ਆਈਐ = ਆਉਣਾ ਚਾਹੀਦਾ ਹੈ। ਸਗਲੇ = ਸਾਰੇ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ ॥੨॥
SikhNet (Spanish)Si uno busca el Refugio del Señor, obtiene el Éxtasis Supremo, y todas sus aflicciones desaparecen. (2)
ਜੀਅਨ ਕੋ ਦਾਤਾ. ਪੁਰਖੁ ਬਿਧਾਤਾ; ਨਾਨਕ. ਘਟਿ ਘਟਿ ਆਹੀ ॥੩॥੮॥੧੪੮॥
jeean ko daataa. purakh bidhaataa; naanak. ghatt ghatt aahee |3|8|148|
Sant Singh KhalsaHe is the Giver of all beings, the Architect of Destiny; O Nanak, He is contained in each and every heart. ||3||8||148||
Manmohan SinghO Nanak, the omnipotent Creator is the Donor of all the being and is contained in every heart.
Manmohan Singh (Punjabi)ਹੇ ਨਾਨਕ! ਸਰਬ ਸ਼ਕਤੀਵਾਨ ਸਿਰਜਣਹਾਰ ਸਮੂਹ ਜੀਵਾਂ ਨੂੰ ਦੇਣ ਵਾਲਾ ਹੈ ਅਤੇ ਹਰ ਦਿਲ ਅੰਦਰ ਵਿਆਪਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਸਭ ਜੀਵੋਂ ਕਾ ਦਾਤਾ ਬਿਧਾਤਾ ਅਕਾਲ ਪੁਰਖ ਘਟ ਘਟ ਮੇਂ ਬਿਆਪਕ ਹੈ॥੩॥੮॥੧੪੮॥
Prof. Sahib Singhਹੇ ਨਾਨਕ! (ਆਖ-) ਸਿਰਜਨਹਾਰ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਹਰੇਕ ਸਰੀਰ ਵਿਚ ਮੌਜੂਦ ਹੈ ॥੩॥੮॥੧੪੮॥
ਪਦ ਅਰਥ ਕੋ = ਦਾ। ਬਿਧਾਤਾ = ਸਿਰਜਨਹਾਰ। ਘਟਿ ਘਟਿ = ਹਰੇਕ ਘਟ ਵਿਚ। ਆਹੀ = ਹੈ ॥੩॥੮॥੧੪੮॥
SikhNet (Spanish)El Señor Creador es Benéfico para toda la vida, y habita en todos los corazones. (3‑8‑148)