ਕੇਦਾਰਾ ਮਹਲਾ ੫ ਘਰੁ ੫ ॥
kedaaraa mahalaa 5 ghar 5 | Ang 1120
Sant Singh KhalsaKaydaaraa, Fifth Mehl, Fifth House:
Manmohan SinghKedara. 5th Guru.
Manmohan Singh (Punjabi)ਕੇਦਾਰਾ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kedara, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1120
Sant Singh KhalsaOne Universal Creator God. By The Grace Of The True Guru:
Manmohan SinghThere is but one God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਬਿਸਰਤ ਨਾਹਿ; ਮਨ ਤੇ ਹਰੀ ॥
bisarat naeh; man te haree | Ang 1120
Sant Singh KhalsaI do not forget the Lord in my mind.
Manmohan SinghFrom my mind, I forget not my God now.
Manmohan Singh (Punjabi)ਆਪਣੇ ਚਿੱਤ ਤੋਂ ਹੁਣ ਮੈਂ ਆਪਣੇ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ।
Fareedkot Teekaਮੇਰੇ ਮਨ ਤੇ ਹਰੀ ਬਿਸਰਤਾ ਨਹੀਂ॥
Prof. Sahib Singh(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,ਪਦ ਅਰਥ ਤੇ = ਤੋਂ। ਹਰੀ = ਪਰਮਾਤਮਾ।
SikhNet (Spanish)Kedara, Mejl Guru Aryan, Quinto Canal Divino.Ahora ya no me olvido de mi Dios dentro de mi ser.
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ; ਆਨ ਬਿਖੈ ਜਰੀ ॥ ਰਹਾਉ ॥
ab ih preet mahaa prabal bhee; aan bikhai jaree | rahaau | Ang 1120
Sant Singh KhalsaThis love has now become very strong; it has burnt away other corruption. ||Pause||
Manmohan SinghThis love has become very strong now and it has burnt other sinful affections. Pause.
Manmohan Singh (Punjabi)ਇਹ ਪਿਰਹੜੀ ਹੁਣ ਪਰਮਾਂ ਜੋਰਾਵਰ ਹੋ ਗਈ ਹੈ ਅਤੇ ਇਸ ਨੇ ਹੋਰ ਪਾਪ ਭਰੀਆਂ ਮੁਹੱਬਤਾਂ ਸਾੜ ਸੁਟੀਆਂ ਹਨ। ਠਹਿਰਾਉ।
Fareedkot Teekaਅਬ ਇਹ ਹਰੀ ਨਾਮ ਸਿਮਰਨੇ ਕੀ ਪ੍ਰੀਤੀ ਅਤ੍ਯੰਤ ਪ੍ਰਬਲ ਹੋ ਗਈ ਹੈ ਔਰ (ਆਨ) ਦੂਸਰੇ ਜੋ ਵਿਸ੍ਯੋਂ ਕੀ ਪ੍ਰੀਤੀ ਥੀ ਸੋ ਜਲ ਗਈ ਹੈ॥ ਰਹਾਉ ॥☬ਪ੍ਰੀਤੀ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥ਪਦ ਅਰਥ ਅਬ = ਹੁਣ। ਮਹਾ = ਬਹੁਤ। ਪ੍ਰਬਲ = ਤਕੜੀ। ਆਨੁ = {अन्य} ਹੋਰ। ਬਿਖੈ = ਵਿਸ਼ੇ। ਜਰੀ = ਸੜ ਗਏ ॥ ਰਹਾਉ॥
SikhNet (Spanish)Sí, Su Amor es tan fuerte que ha extinguido todas mis aflicciones. (Pausa)
ਬੂੰਦ ਕਹਾ ਤਿਆਗਿ ਚਾਤ੍ਰਿਕ; ਮੀਨ ਰਹਤ. ਨ ਘਰੀ ॥
boond kahaa tiaag chaatrik; meen rehat. na gharee | Ang 1120
Sant Singh KhalsaHow can the rainbird forsake the rain-drop? The fish cannot survive without water, even for an instant.
Manmohan SinghHow can the sparrow-hawk forsake the rain-drop? Without water, the flash can live not even for a trice.
Manmohan Singh (Punjabi)ਪਪੀਹਾ ਮੀਹ ਦੀ ਕਣੀ ਨੂੰ ਕਿਸ ਤਰ੍ਹਾਂ ਛੱਡ ਸਕਦਾ ਹੈ? ਪਾਣੀ ਦੇ ਬਿਨਾ ਮੱਛੀ ਇਕ ਦਿਨ ਭਰ ਭੀ ਬਚ ਨਹੀਂ ਂ ਂ ਸਕਦੀ।
Fareedkot Teekaਪਪੀਹਾ ਸ੍ਵਾਂਤੀ ਬੂੰਦ ਕਬ ਤ੍ਯਾਗ ਸਕਤਾ ਹੈ ਔਰ ਮਛੀ ਭੀ ਜਲ ਸੇ ਬਿਨਾਂ ਘੜੀ ਮਾਤ੍ਰ ਨਹੀਂ ਰਹ ਸਕਤੀ, ਭਾਵ ਯਹ ਕਿ ਹਮਾਰੀ ਪ੍ਰੀਤੀ ਭੀ ਐਸੀ ਹੈ॥
Prof. Sahib Singh(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ।ਪਦ ਅਰਥ ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ। ਕਹਾ ਤਿਆਗਿ = ਕਿੱਥੇ ਤਿਆਗ ਸਕਦਾ ਹੈ? ਨਹੀਂ ਛੱਡ ਸਕਦਾ। ਚਾਤ੍ਰਿਕ = ਪਪੀਹਾ। ਮੀਨ = ਮੱਛੀ। ਘਰੀ = ਘੜੀ।
SikhNet (Spanish)¿Cómo puede estar el Chatrik sin su gota Svanti?, ¿cómo el pez puede vivir por un momento sin agua?
ਗੁਨ ਗੋਪਾਲ ਉਚਾਰੁ ਰਸਨਾ; ਟੇਵ ਏਹ ਪਰੀ ॥੧॥
gun gopaal uchaar rasanaa; ttev eeh paree |1| Ang 1121
Sant Singh KhalsaMy tongue chants the Glorious Praises of the Lord of the World; this has become part of my very nature. ||1||
Manmohan SinghWith my tongue I utter the praise of the Lord. This has become a part of my nature.
Manmohan Singh (Punjabi)ਆਪਣੀ ਜੀਹਭਾ ਨਾਲ ਮੈਂ ਪ੍ਰਭੂ ਦੀ ਕੀਰਤੀ ਉਚਾਰਨ ਕਰਦਾ ਹਾਂ। ਇਹ ਮੇਰੇ ਸੁਭਾ ਦਾ ਇਕ ਹਿੱਸਾ ਬਣ ਗਿਆ ਹੈ।
Fareedkot Teekaਗੋਪਾਲ ਕੇ ਗੁਣ ਰਸਨਾ ਕਰ ਕੇ ਉਚਾਰਤਾ ਹੂੰ, ਇਹ (ਟੇਵ) ਬਾਣ ਪੜ ਗਈ ਹੈ॥੧॥
Prof. Sahib Singhਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥ਪਦ ਅਰਥ ਰਸਨਾ = ਜੀਭ ਨਾਲ। ਟੇਵ = ਆਦਤ। ਪਰੀ = ਪੈ ਜਾਂਦੀ ਹੈ ॥੧॥
SikhNet (Spanish)Así mi lengua recita la Alabanza del Señor, esto se ha vuelto ya parte de mi naturaleza. (1)
ਮਹਾ ਨਾਦ ਕੁਰੰਕ ਮੋਹਿਓ; ਬੇਧਿ ਤੀਖਨ ਸਰੀ ॥
mahaa naad kurank mohio; bedh teekhan saree | Ang 1121
Sant Singh KhalsaThe deer is fascinated by the sound of the bell, and so it is shot with the sharp arrow.
Manmohan SinghThe deer is fascinated with the bell's great note and is pierced through with the sharp arrow.
Manmohan Singh (Punjabi)ਹੋਰਨ ਘੰਡੇ ਹੇੜੀ ਦੀ ਪਰਮ ਆਵਾਜ ਨਾਲ ਫਰੇਫਤਾ ਹੋ ਜਾਂਦਾ ਹੈ ਅਤੇ ਤੇਜ਼ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ।
Fareedkot Teekaਜਿਸ ਪ੍ਰਕਾਰ (ਮਹਾ ਨਾਦ) ਘੰਡਾ ਹੇੜੇ ਕੇ ਸ਼ਬਦ ਕਰ ਮ੍ਰਿਗ ਮੋਹਤ ਹੂਆ ਹੂਆ ਤੀਖਨ (ਸਰੀ) ਕਾਨੀ, ਭਾਵ ਮੁਖੀ, ਲੋਹੇ ਦਾ ਬਾਣ, ਵਾ ਬਰਛੀ ਕਰ ਕੇ ਬੇਧਿਆ ਜਾਤਾ ਹੈ; ਭਾਵ ਯਹਿ ਕਿ ਐਸੀ ਪ੍ਰੀਤ ਹੈ, ਜੋ ਕਿਸੀ ਕੀ ਹਟਾਈ ਹਟਤੀ ਨਹੀਂ॥
Prof. Sahib Singh(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ।ਪਦ ਅਰਥ ਨਾਦ = (ਘੰਡੇਹੇੜੇ ਦੀ) ਆਵਾਜ਼। ਕੁਰੰਕ = ਹਰਨ। ਬੇਧਿ = ਵਿੰਨ੍ਹਿਆ ਜਾਂਦਾ ਹੈ। ਸਰ = ਤੀਰ। ਤੀਖਨ ਸਰੀ = ਤੇਜ਼ ਤੀਰਾਂ ਨਾਲ।
SikhNet (Spanish)El ciervo es atravesado por las filosas flechas, engañado con notas de música.
ਪ੍ਰਭ ਚਰਨ ਕਮਲ ਰਸਾਲ ਨਾਨਕ; ਗਾਠਿ ਬਾਧਿ ਧਰੀ ॥੨॥੧॥੯॥
prabh charan kamal rasaal naanak; gaatth baadh dharee |2|1|9| Ang 1121
Sant Singh KhalsaGod's Lotus Feet are the Source of Nectar; O Nanak, I am tied to them by a knot. ||2||1||9||
Manmohan SinghO Nanak! home of elixir are the Lord's lotus feet. With them I am fastened by means of a knot.
Manmohan Singh (Punjabi)ਹੇ ਨਾਨਕ! ਅੰਮ੍ਰਿਤ ਦਾ ਘਰ ਹਨ ਪ੍ਰਭੂ ਦੇ ਕੰਵਲ ਪੈਰ। ਗੰਢ ਦੁਆਰਾ ਮੈਂ ਉਨ੍ਹਾਂ ਨਾਲ ਬੱਝਾ ਹੋਇਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਕੇ ਜੋ ਚਰਨ ਕਮਲ (ਰਸਾਲ) ਸੁੰਦ੍ਰ ਵਾ ਰਸ ਕਾ ਘਰੁ ਹੈ, ਤਿਨ ਕੀ ਪ੍ਰੀਤੀ ਗੰਢ ਬੰਨ ਕੇ ਅਰਥਾਤ ਦਿਢ ਕਰ ਕੇ ਹਿਰਦੇ ਮੇਂ ਧਾਰਨ ਕਰੀ ਹੈ॥੨॥੧॥੯॥
Prof. Sahib Singh(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥ਪਦ ਅਰਥ ਰਸਾਲ = {ਰਸ-ਆਲਯ = ਰਸਾਂ ਦਾ ਘਰ} ਮਿੱਠੇ। ਗਾਠਿ = ਗੰਢ। ਬਾਧਿ ਧਰੀ = ਬੰਨ੍ਹ ਲਈ ॥੨॥੧॥੯॥
SikhNet (Spanish)Así estoy con los Pies de Loto del Señor, y Los alabo para siempre. (2-1-9)