ਮਃ ੩ ॥
mahalaa 3 | Ang 644
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨਮੁਖ ਮੰਨੁ ਅਜਿਤੁ ਹੈ; ਦੂਜੈ ਲਗੈ ਜਾਇ ॥
manamukh man ajit hai; doojai lagai jaae | Ang 644
Sant Singh KhalsaThe mind of the self-willed manmukh is so very stubborn; it is stuck in the love of duality.
Manmohan SinghThe mind of an apostate is adamant and is attached to another.
Manmohan Singh (Punjabi)ਅਧਰਮੀ ਦਾ ਮਨੂਆ ਹੋੜਿਆ ਜਾਣ ਵਾਲਾ ਨਹੀਂ ਉਹ ਹੋਰਸ (ਮਾਇਆ) ਨਾਲ ਜੁੜਿਆ ਹੋਇਆ ਹੈ।
Fareedkot Teekaਮਨਮੁਖੋਂ ਕਾ ਮਨ ਅਜੀਤ ਹੈ, ਕਿਉਂਕਿ ਵੁਹ ਦ੍ਵੈਤ ਭਾਵ ਮੇਂ ਜਾਇ ਲਗੇ ਹੈਂ॥
Prof. Sahib Singhਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ;
SikhNet (Spanish)El hombre de ego no puede conquistar su mente, pues está distraído con la idea del otro.
ਤਿਸ ਨੋ ਸੁਖੁ. ਸੁਪਨੈ ਨਹੀ; ਦੁਖੇ ਦੁਖਿ ਵਿਹਾਇ ॥
tis no sukh. supanai nahee; dukhe dukh vihaae | Ang 644
Sant Singh KhalsaHe does not find peace, even in dreams; he passes his life in misery and suffering.
Manmohan SinghHe obtains not peace even in dream and passes his life in extreme misery.
Manmohan Singh (Punjabi)ਉਸ ਨੂੰ ਸੁਫਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਹ ਆਪਣਾ ਜੀਵਨ ਡਾਢੇ ਕਸ਼ਟ ਅੰਦਰ ਗੁਜ਼ਾਰਦਾ ਹੈ।
Fareedkot Teekaਤਿਸੀ ਤੇ ਤਿਸ ਮਨਮੁਖ ਕੋ ਸੁਖ ਸੁਪਨੇ ਮਾਤ੍ਰ ਭੀ ਨਹੀਂ ਹੈ, ਤਿਸ ਕੀ ਅਵਸਥਾ ਦੁਖ ਹੀ ਦੁਖ ਮੇਂ ਬੀਤਤੀ ਹੈ॥
Prof. Sahib Singh(ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ।
SikhNet (Spanish)Por todas partes los eruditos se han cansado de leer y los adeptos de ir de trance en trance,
ਘਰਿ ਘਰਿ ਪੜਿ ਪੜਿ ਪੰਡਿਤ ਥਕੇ; ਸਿਧ ਸਮਾਧਿ ਲਗਾਇ ॥
ghar ghar parr parr panddit thake; sidh samaadh lagaae | Ang 644
Sant Singh KhalsaThe Pandits have grown weary of going door to door, reading and reciting their scriptures; the Siddhas have gone into their trances of Samaadhi.
Manmohan SinghThe Pandits grow weary of reading and reciting from door to door and the adepts of going into trance.
Manmohan Singh (Punjabi)ਪੰਡਿਤ ਬੂਹੇ ਬੂਹੇ ਉਤੇ ਪੜ੍ਹਦੇ ਤੇ ਵਾਚਦੇ ਹੋਏ ਅਤੇ ਪੂਰਨ ਪੁਰਸ਼ ਤਾੜੀਆਂ ਲਾ ਕੇ ਹਾਰ ਹੰਭ ਗਏ ਹਨ।
Fareedkot Teekaਇਹ ਪੰਡਤ ਲੋਕ ਪੜ ਪੜ ਕਰ ਫਿਰਤੇ ਥਕਤ ਹੂਏ ਹੈਂ, ਪੁਨਾ ਸਿਧ ਸਮਾਧੀਆਂ ਲਗਾਇ ਕਰ ਥਕਤ ਭਏ ਹੈਂ॥
Prof. Sahib Singhਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ,ਪਦ ਅਰਥ ਘਰਿ ਘਰਿ = ਘਰ ਘਰ ਵਿਚ। ਘਰਿ ਘਰਿ ਪੰਡਿਤ = ਘਰ ਘਰ ਵਿਚ ਪੰਡਿਤ, (ਭਾਵ), ਅਨੇਕਾਂ ਪੰਡਿਤ।
SikhNet (Spanish)pero el caso es que su mente no está bajo control, aunque hayan quedado exhaustos tratando de lograrlo.
ਇਹੁ ਮਨੁ ਵਸਿ. ਨ ਆਵਈ; ਥਕੇ ਕਰਮ ਕਮਾਇ ॥
eihu man vas. na aavee; thake karam kamaae | Ang 644
Sant Singh KhalsaThis mind cannot be controlled; they are tired of performing religious rituals.
Manmohan SinghThe mortals are tired of performing religious rites, but their mind comes not under control.
Manmohan Singh (Punjabi)ਪ੍ਰਾਣੀ ਧਾਰਮਕ ਸੰਸਕਾਰ ਕਰਦੇ ਥੱਕ ਟੁੱਟ ਗਏ ਹਨ, ਪ੍ਰੰਤੂ ਉਨ੍ਹਾਂ ਦਾ ਇਹ ਮਨ ਕਾਬੂ ਵਿੱਚ ਨਹੀਂ ਆਉਂਦਾ।
Fareedkot Teekaਪਰੰਤੂ ਇਹੁ ਮਨ ਤਿਨ ਕੇ ਵਸ ਮੇਂ ਨਹੀਂ ਆਵਤਾ ਹੈ, ਅਨੇਕ ਕਰਮੋਂ ਕੋ ਕਮਾਇ ਕਰ ਕੇ ਥਕਤ ਹੂਏ ਹੈਂ॥
Prof. Sahib Singhਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ।
SikhNet (Spanish)Algunos se han vestido de mendigos y se han ido a bañar a los lugares santos,
ਭੇਖਧਾਰੀ ਭੇਖ ਕਰਿ ਥਕੇ; ਅਠਿਸਠਿ ਤੀਰਥ ਨਾਇ ॥
bhekhadhaaree bhekh kar thake; atthisatth teerath naae | Ang 644
Sant Singh KhalsaThe impersonators have grown weary of wearing false costumes, and bathing at the sixty-eight sacred shrines.
Manmohan SinghThe pseudo-saints grow weary of wearing false dresses and bathing at sixty-eight shrines.
Manmohan Singh (Punjabi)ਭੇਖੀ ਧਾਰਮਕ ਬਸਤ੍ਰ ਪਹਿਨ ਅਤੇ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਕੇ ਹੰਭ ਗਏ ਹਨ।
Fareedkot Teekaਭੇਖੋਂ ਕੇ ਧਾਰਨੇ ਵਾਲੇ ਭੇਖੋਂ ਕੋ ਕਰ ਕਰ ਕੇ ਅਰ ਅਠਾਹਠ ਤੀਰਥੋਂ ਮੇਂ ਨਾਇ ਕਰ ਥਕਤ ਭਏ ਹੈਂ॥
Prof. Sahib Singhਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ;
SikhNet (Spanish)pero continúan sin conocer el estado de sus mentes, pues han sido desviados por el ego y por la duda..
ਮਨ ਕੀ ਸਾਰ. ਨ ਜਾਣਨੀ; ਹਉਮੈ ਭਰਮਿ ਭੁਲਾਇ ॥
man kee saar. na jaananee; haumai bharam bhulaae | Ang 645
Sant Singh KhalsaThey do not know the state of their own minds; they are deluded by doubt and egotism.
Manmohan SinghThey know not the state of their mind and are misled by pride and doubt.
Manmohan Singh (Punjabi)ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਹੰਗਤਾ ਦੇ ਸੰਦੇਹ ਨੇ ਗੁੰਮਰਾਹ ਕੀਤਾ ਹੋਇਆ ਹੈ।
Fareedkot Teekaਇਸ ਮਨ ਕੀ (ਸਾਰ) ਸੋਝੀ ਕੋ ਨਹੀਂ ਜਾਣਤੇ ਔਰ ਹੌਮੈ ਕਰ ਭਰਮ ਨੇ ਭੁਲਾਇ ਹੂਏ ਹੈਂ॥
Prof. Sahib Singhਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।
SikhNet (Spanish)No conocen el estado de sus propias mentes y son engañados por la duda y el egoísmo,
ਗੁਰ ਪਰਸਾਦੀ ਭਉ ਪਇਆ; ਵਡਭਾਗਿ ਵਸਿਆ ਮਨਿ ਆਇ ॥
gur parasaadee bhau peaa; vaddabhaag vasiaa man aae | Ang 645
Sant Singh KhalsaBy Guru's Grace, the Fear of God is obtained; by great good fortune, the Lord comes to abide in the mind.
Manmohan SinghBy Guru's grace God's fear is obtained and by great good fortune God comes and abides in the mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਰੱਬ ਦਾ ਡਰ ਪ੍ਰਾਪਤ ਹੁੰਦਾ ਹੈ ਅਤੇ ਪਰਮ ਚੰਗੇ ਭਾਗਾਂ ਦੁਆਰਾ ਰੱਬ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਸੇ ਜਿਨ ਕੇ ਮਨ ਮੇਂ ਵਾਸਦੇਵ ਕਾ ਭੈ ਪੜਾ ਹੈ, ਤਿਨ ਵਡਭਾਗੀਓਂ ਕੇ ਮਨ ਮੇਂ ਨਾਮ ਆਇ ਬਸਾ ਹੈ॥
Prof. Sahib Singhਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ;
SikhNet (Spanish)Otros, por la Gracia del Guru, están llenos del Temor de Dios y por la buena fortuna,
ਭੈ ਪਇਐ ਮਨੁ ਵਸਿ ਹੋਆ; ਹਉਮੈ ਸਬਦਿ ਜਲਾਇ ॥
bhai peiai man vas hoaa; haumai sabad jalaae | Ang 645
Sant Singh KhalsaWhen the Fear of God comes, the mind is restrained, and through the Word of the Shabad, the ego is burnt away.
Manmohan SinghWhen the Lord's fear is obtained, the mind is restrained and, through the Name, ego is burnt down.
Manmohan Singh (Punjabi)ਜਦ ਸਾਈਂ ਦਾ ਡਰ ਪ੍ਰਾਪਤ ਹੋ ਜਾਂਦਾ ਹੈ, ਤਾਂ ਮਨ ਕਾਬੂ ਆ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਹੰਗਤਾ ਸੜ ਬਲ ਜਾਂਦੀ ਹੈ।
Fareedkot Teekaਵਾਹਗੁਰੂ ਕੇ ਭੈ ਪੜਨੇ ਸੇ ਜਿਨੋਂ ਨੇ ਗੁਰ ਸਬਦ ਦ੍ਵਾਰਾ ਹੌਮੈ ਜਲਾਈ ਹੈ, ਤਿਨ ਕਾ ਮਨ ਵਸ ਹੂਆ ਹੈ॥
Prof. Sahib Singh(ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ।
SikhNet (Spanish)el Señor viene a habitar en sus mentes. Llenos de Devoción a Dios, controlan la mente,
ਸਚਿ ਰਤੇ ਸੇ ਨਿਰਮਲੇ; ਜੋਤੀ ਜੋਤਿ ਮਿਲਾਇ ॥
sach rate se niramale; jotee jot milaae | Ang 645
Sant Singh KhalsaThose who are imbued with Truth are immaculate; their light merges in the Light.
Manmohan SinghPure are they, who are imbued with the True Name and their light merges in the supreme light.
Manmohan Singh (Punjabi)ਪਵਿੱਤਰ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਨੂਰ ਪਰਮ ਨੂਰ ਵਿੱਚ ਮਿਲ ਜਾਂਦਾ ਹੈ।
Fareedkot Teekaਜੋ ਇਸ ਪ੍ਰਕਾਰ ਸਚ ਮੇਂ ਪ੍ਰੀਤਵਾਨ ਭਏ ਹੈਂ ਸੋਈ ਨਿਰਮਲੇ ਹੈਂ, ਤਿਨੋਂ ਕੀ ਜੋਤ ਜੋਤੀ ਨੇ ਅਪਨੇ ਬੀਚ ਮਿਲਾਈ ਹੈ॥
Prof. Sahib Singhਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ;
SikhNet (Spanish)y a través de la Palabra del Shabd destruyen la idea de lo mío y lo tuyo.
ਸਤਿਗੁਰਿ ਮਿਲਿਐ ਨਾਉ ਪਾਇਆ; ਨਾਨਕ. ਸੁਖਿ ਸਮਾਇ ॥੨॥
satigur miliai naau paaeaa; naanak. sukh samaae |2| Ang 645
Sant Singh KhalsaMeeting the True Guru, one obtains the Name; O Nanak, he is absorbed in peace. ||2||
Manmohan SinghMeeting the True Guru, the mortal obtains the Name and is absorbed in bliss.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਪ੍ਰਾਣੀ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸੁੱਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੇ ਮਿਲਨੇ ਸੇ ਜਿਨੋਂ ਨੇ ਨਾਮ ਪਾਯਾ ਹੈ, ਸੋਈ ਸੁਖ ਰੂਪ ਵਾਹਿਗੁਰੂ ਮੇਂ ਸਮਾਏ ਹੈਂ ਅਰਥਾਤ ਅਭੇਦ ਹੂਏ ਹੈਂ॥੨॥
Prof. Sahib Singh(ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥
SikhNet (Spanish)Aquéllos que están imbuidos en la Verdad son inmaculados y su Alma se funde en el Infinito. Encontrando al Guru son bendecidos con el Nombre del Señor y logran vivir en Éxtasis. (2)