ੴ

ਸਿੱਖਬਾਣੀ · SikhBani

ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥

ghar mandar khuseea tahee jeh too aaveh chit
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 319 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਘਰ ਮੰਦਰ ਖੁਸੀਆ ਤਹੀ; ਜਹ ਤੂ ਆਵਹਿ ਚਿਤਿ ॥

ghar mandar khuseea tahee; jeh too aaveh chit |

Sant Singh KhalsaHomes, palaces and pleasures are there, where You, O Lord, come to mind.
Manmohan SinghThe home, mansion and enjoyments are there, where Thou art heartily remembered.
Manmohan Singh (Punjabi)ਗ੍ਰਹਿ ਮਹਿਲ ਤੇ ਮੌਜ ਬਹਾਰਾ ਉਥੇ ਹਨ ਜਿਥੇ ਤੂੰ ਦਿਲੋਂ ਯਾਦ ਕੀਤਾ ਜਾਂਦਾ ਹੈ।
Fareedkot Teekaਹੇ ਮਹਾਰਾਜ! ਘਰ ਔਰ ਮੰਦਰ ਤਹਾਂ ਹੀ ਸਫਲੇ ਹੈਂ ਔਰ ਖੁਸ਼ੀਆਂ ਭੀ ਤਿਸੀ ਅਸਥਾਨ ਮੇਂ ਹੈਂ ਜਹਾਂ ਤੂੰ ਚਿਤ ਆਵਤਾ ਹੈਂ॥
Prof. Sahib Singhਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ।

ਪਦ ਅਰਥ ਤਹੀ ਘਰ ਮੰਦਰ = ਉਹਨਾਂ ਘਰਾਂ ਮੰਦਰਾਂ ਵਿਚ। ਜਹ = ਜਿੱਥੇ। ਚਿਤਿ = ਚਿੱਤ ਵਿਚ।

SikhNet (Spanish)La Felicidad reina en aquélla casa en donde Tú, oh Señor, eres exaltado.

ਦੁਨੀਆ ਕੀਆ ਵਡਿਆਈਆ; ਨਾਨਕ. ਸਭਿ ਕੁਮਿਤ ॥੨॥

duneea keea vaddiaaeea; naanak. sabh kumit |2|

Sant Singh KhalsaAll worldly grandeur, O Nanak, is like false and evil friends. ||2||
Manmohan SinghThe worldly grandeurs are all like evil friends, O Nanak.
Manmohan Singh (Punjabi)ਸੰਸਾਰੀ ਸ਼ਾਨ ਸ਼ੋਕਤਾਂ, ਹੇ ਨਾਨਕ! ਸਮੂਹ ਖੋਟੇ ਮਿਤਾ ਦੀ ਮਾਨਿੰਦ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਸਿਮਰਨ ਸੇ ਬਿਨਾਂ ਜੋ ਸੰਸਾਰ ਕੀਆਂ ਵਡਿਆਈਆਂ ਹੈ, ਸਭ (ਕੁਮਿਤ) ਖੋਟੇ ਮਿਤ੍ਰ ਸਮ ਦੁਖਦਾਇਕ ਹੈਂ॥੨॥☬ਹਰੀ ਨਾਮ ਕੀ ਸ੍ਰੇਸਟਤਾ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥

ਪਦ ਅਰਥ ਕੁਮਿਤ = ਖੋਟੇ ਮਿੱਤਰ ॥੨॥

SikhNet (Spanish)Los honores dados por el mundo son como amigos falsos. (2)
Answers quote the Granth verbatim with Ang citations. AI commentary is not Gurbani and not a religious ruling.