ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਚਿੜੀ ਚੁਹਕੀ. ਪਹੁ ਫੁਟੀ; ਵਗਨਿ ਬਹੁਤੁ ਤਰੰਗ ॥
chirree chuhakee. pahu futtee; vagan bahut tarang |
Sant Singh KhalsaThe sparrows are chirping, and dawn has come; the wind stirs up the waves.
Manmohan Singhwith the chirping of the sparrow and breaking of dawn, many currents arise in the man.
Manmohan Singh (Punjabi)ਚਿੜੀ ਦੇ ਚਹਿਚਹਾਉਣ ਤੇ ਪੋਹ ਫੁਟਣ ਨਾਲ ਪ੍ਰਾਣੀ ਦੇ ਅੰਦਰ ਬੜੀਆਂ ਲਹਿਰਾਂ ਚਲ ਪੈਦੀਆਂ ਹਨ।
Fareedkot Teekaਜਬ ਚਿੜੀ ਬੁਧੀ (ਚੁਹਕੀ) ਕੁਰਲਾਣੀ ਅਰਥਾਤ ਸਤ ਅਸਤ ਕਾ ਵੀਚਾਰੁ ਕਰਨ ਲਗੀ, ਤਬ ਅਨੇਕ ਪ੍ਰਕਾਰ ਕੇ ਸੰਕਲਪ ਰੂਪ ਤਰੰਗ (ਵਗਨਿ) ਚਲੇ ਜਾਤੇ ਹੈਂ। ਅਰੁ ਤਬੀ (ਪਹੁ ਫੁਟੀ) ਗਿਆਨ ਰੂਪੀ ਪ੍ਰਕਾਸ਼ ਹੋ ਆਵਤਾ ਹੈ, ਵਾ ਬ੍ਰਹਮ ਵਿਦਿਆ ਰੂਪ ਪਹੁ (ਫੁਟੀ) ਪ੍ਰਕਾਸਤੀ ਹੈ; ਵਾ ਜਬ ਚਿੜੀ ਚੁਹਕੀ ਔਰ ਪਹੁ ਫੁਟੀ ਤਬ ਜੀਵੋਂ ਕੇ ਰਿਦੇ ਮੇਂ ਮਾਇਆ ਕੇ ਅਨੇਕ ਪ੍ਰਕਾਰ ਕੇ ਤਰੰਗ ਉਠਤੇ ਹੈਂ॥
Prof. Sahib Singhਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ।
ਪਦ ਅਰਥ ਚੁਹਕੀ = ਬੋਲੀ। ਪਹ ਫੁਟੀ = ਪਹੁ-ਫੁਟਾਲਾ ਹੋਇਆ, ਅੰਮ੍ਰਿਤ ਵੇਲਾ ਹੋਇਆ। ਤਰੰਗ = ਲਹਿਰਾਂ, ਸਿਮਰਨ ਦੇ ਤਰੰਗ।
SikhNet (Spanish)Ha llegado el amanecer; las golondrinas cantan, y se ha levantado el viento.
ਅਚਰਜ ਰੂਪ ਸੰਤਨ ਰਚੇ; ਨਾਨਕ ਨਾਮਹਿ ਰੰਗ ॥੧॥
acharaj roop santan rache; naanak naameh rang |1|
Sant Singh KhalsaSuch a wondrous thing the Saints have fashioned, O Nanak, in the Love of the Naam. ||1||
Manmohan SinghIn the love of God's Name the saints create a wondrous phenomenon.
Manmohan Singh (Punjabi)ਰੱਬ ਦੇ ਨਾਮ ਦੀ ਪ੍ਰੀਤ ਅੰਦਰ ਸਾਧੂ ਇਕ ਅਸਚਰਜ ਦ੍ਰਿਸ਼ ਸਾਜ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸੰਤੋਂ ਕੋ ਨਾਮ ਕਾ (ਰੰਗ) ਪ੍ਰੇਮ ਹੈ, ਸੋ ਅਸਚਰਜ ਰੂਪ ਬ੍ਰਹਮ ਮੇਂ ਰਚੇ ਹੈਂ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ॥੧॥
ਪਦ ਅਰਥ ਨਾਮਹਿ = ਨਾਮ ਵਿਚ ॥੧॥
SikhNet (Spanish)¡Cómo son maravillosos los Santos a esta hora, embebidos con el Naam, el Nombre del Señor! (1)