ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਧਨੁ ਸਚੀ ਰਾਸਿ ਹੈ; ਕਿਨੈ ਵਿਰਲੈ ਜਾਤਾ ॥
har dhan sachee raas hai; kinai viralai jaataa |
Sant Singh KhalsaThe wealth of the Lord is the true capital; how rare are those who understand this.
Manmohan SinghGod's wealth is the true capital. Some rare one understands This.
Manmohan Singh (Punjabi)ਵਾਹਿਗੁਰੂ ਦੀ ਦੌਲਤ ਸਚੀ ਪੁੰਜੀ ਹੈ ਕੋਈ ਟਾਂਵਾ ਟਲਾ ਹੀ ਇਸ ਨੂੰ ਸਮਝਦਾ ਹੈ।
Fareedkot Teekaਹੇ ਭਾਈ! ਹਰੀ ਕਾ ਨਾਮ ਧਨੁ ਸਚੀ (ਰਾਸਿ) ਪੂੰਜੀ ਹੈ, ਪਰੰਤੂ ਕਿਸੇ ਵਿਰਲੇ ਨੇ ਹੀ ਜਾਣਿਆ ਹੈ॥
Prof. Sahib Singhਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ,
ਪਦ ਅਰਥ ਸਚੀ = ਸਦਾ ਕਾਇਮ ਰਹਿਣ ਵਾਲੀ। ਰਾਸਿ = ਪੂੰਜੀ।
SikhNet (Spanish)Los Tesoros del Señor son la única y verdadera Riqueza; pero excepcional es aquél que sabe esto.
ਤਿਸੈ ਪਰਾਪਤਿ ਭਾਇਰਹੁ; ਜਿਸੁ ਦੇਇ ਬਿਧਾਤਾ ॥
tisai paraapat bhaaeirahu; jis dee bidhaataa |
Sant Singh KhalsaHe alone receives it, O Siblings of Destiny, unto whom the Architect of Destiny gives it.
Manmohan SinghHe alone receives it, O brethren, to whom the Destiny-scribe gives.
Manmohan Singh (Punjabi)ਕੇਵਲ ਉਹੀ ਇਸ ਨੂੰ ਹਾਸਲ ਕਰਦਾ ਹੈ, ਜਿਸ ਨੂੰ ਕਿਸਮਤ ਦਾ ਲਿਖਾਰੀ ਦਿੰਦਾ ਹੈ, ਹੇ ਭਰਾਓ!
Fareedkot Teekaਹੇ (ਭਾਇਰਹੁ) ਭਾਈਓ! ਜਿਸ ਕੋ ਬਿਧਾਤਾ ਦੇਤਾ ਹੈ ਪ੍ਰਾਪਤਿ ਤਿਸੀ ਕੋ ਹੋਤਾ ਹੈ॥
Prof. Sahib Singh(ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ।
ਪਦ ਅਰਥ ਤਿਸੈ = ਤਿਸ ਹੀ, ਉਸੇ ਨੂੰ ਹੀ। ਭਾਇਰਹੁ = ਹੇ ਭਰਾਵੋ! ਬਿਧਾਤਾ = ਸਿਰਜਨਹਾਰ ਪ੍ਰਭੂ।
SikhNet (Spanish)Y solamente los obtiene aquél que es bendecido por el Señor, el Autor del destino.
ਮਨ ਤਨ ਭੀਤਰਿ ਮਉਲਿਆ; ਹਰਿ ਰੰਗਿ. ਜਨੁ ਰਾਤਾ ॥
man tan bheetar mauliaa; har rang. jan raataa |
Sant Singh KhalsaHis servant is imbued with the Love of the Lord; his body and mind blossom forth.
Manmohan SinghGod's slave is imbued with the love of God who is looming forth in his mind and body.
Manmohan Singh (Punjabi)ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਜੋ ਉਸ ਦੇ ਚਿੱਤ ਅਤੇ ਸ਼ਰੀਰ ਵਿੱਚ ਪ੍ਰਫੁਲਤ ਹੋ ਰਿਹਾ ਹੈ।
Fareedkot Teekaਜੋ ਹਰੀ ਮਨ ਔਰ ਤਨ ਮੇਂ (ਮਉਲਿਆ) ਮਿਲ ਰਹਾ ਹੈ, ਤਿਸ ਕੇ ਪ੍ਰੇਮ ਮੇਂ ਦਾਸ ਰਤਾ ਹੂਆ ਹੈ॥
Prof. Sahib Singh(ਜਿਸ ਭਾਗਾਂ ਵਾਲੇ ਨੂੰ ਇਹ 'ਨਾਮ'-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ।
ਪਦ ਅਰਥ ਭੀਤਰਿ = ਅੰਦਰ। ਮਉਲਿਆ = ਖਿੜਿਆ ਹੈ। ਰੰਗਿ = ਪਿਆਰ ਵਿਚ।
SikhNet (Spanish)Imbuido en el Amor del Señor, su mente y su cuerpo florecen
ਸਾਧਸੰਗਿ ਗੁਣ ਗਾਇਆ; ਸਭਿ ਦੋਖਹ ਖਾਤਾ ॥
saadhasang gun gaaeaa; sabh dokhah khaataa |
Sant Singh KhalsaIn the Saadh Sangat, the Company of the Holy, he sings the Glorious Praises of the Lord, and all of his sufferings are removed.
Manmohan SinghIn the society of saints he sings Lord's praises and so rids himself of all the agonies.
Manmohan Singh (Punjabi)ਸਤਿ ਸੰਗਤ ਅੰਦਰ ਉਹ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਇਸ ਤਰ੍ਹਾਂ ਸਾਰੀਆਂ ਤਕਲੀਫਾ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਸ ਨੇ ਸੰਤੋਂ ਕੇ ਸੰਗ ਮੇਂ ਗੁਣੋ ਕੋ ਗਾਇਨ ਕੀਆ ਹੈ, ਤਿਸ ਨੇ ਸੰਪੂਰਨ ਦੋਖੋਂ ਕੋ ਖਾਇ ਲੀਆ ਹੈ ਅਰਥਾਤ ਅਭਾਵ ਕੀਆ ਹੈ॥
Prof. Sahib Singh(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ।
ਪਦ ਅਰਥ ਦੋਖਹ = ਐਬਾਂ ਨੂੰ।
SikhNet (Spanish)y cantando la Alabanza del Señor se limpia de todas sus penas.
ਨਾਨਕ. ਸੋਈ ਜੀਵਿਆ; ਜਿਨਿ ਇਕੁ ਪਛਾਤਾ ॥੬॥
naanak. soee jeeviaa; jin ik pachhaataa |6|
Sant Singh KhalsaO Nanak, he alone lives, who acknowledges the One Lord. ||6||
Manmohan SinghNanak, he alone lives, who recognises the One Lord.
Manmohan Singh (Punjabi)ਨਾਨਕ ਕੇਵਲ ਉਹੀ ਜੀਉਂਦਾ ਹੈ ਜੋ ਇਕ ਸਾਹਿਬ ਨੂੰ ਹੀ ਸਿਞਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਪੁਰਸ਼ (ਜੀਵਿਆ) ਸਫਲ ਹੈ ਜਿਸ ਨੇ ਇਕ ਵਾਹਿਗੁਰੂ ਕੋ ਪਛਾਣਿਆ ਹੈ॥੬॥☬ਆਕ ਕੇ ਦ੍ਰਿਸਟਾਂਤ ਸੇ ਵਿਛੜੇ ਜੀਵ ਕੋ ਅਸੋਭਾ ਔਰ ਪਰਮੇਸ੍ਵਰ ਸੇ ਅਭੇਦ ਕੋ ਸੋਭਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ॥੬॥
ਪਦ ਅਰਥ ਜਿਨਿ = ਜਿਸ ਨੇ ॥੬॥
SikhNet (Spanish)Oh, dice Nanak, Solamente vive aquél que despierta en su Único Señor. (6)