ਮਲਾਰ ਮਹਲਾ ੩ ਘਰੁ ੨ ॥
malaar mahalaa 3 ghar 2 |
Sant Singh KhalsaMalaar, Third Mehl, Second House:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Malhar, Mejl Guru Amar Das, Tercer Canal Divino, Segunda Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਇਹੁ ਮਨੁ ਗਿਰਹੀ; ਕਿ. ਇਹੁ ਮਨੁ ਉਦਾਸੀ ॥
eihu man girahee; ki. ihu man udaasee |
Sant Singh KhalsaIs this mind a householder, or is this mind a detached renunciate?
Manmohan SinghIs this mind a householder, or is this mind an anchoret?
Manmohan Singh (Punjabi)ਕੀ ਇਹ ਮਨੂਆ ਘਰੱਬਾਰੀ ਹੈ, ਜਾਂ ਇਹ ਮਨੂਆ ਜਗਤ-ਤਿਆਗੀ ਹੈ?
Fareedkot Teekaਇਹੁ ਮਨੁ ਗਿਰਹੀ ਗ੍ਰਿਸਤੀ ਹੈ ਅਥਵਾ ਇਹੁ ਮਨੁ ਉਦਾਸੀ ਹੈ॥
Prof. Sahib Singhਹੇ ਪੰਡਿਤ! (ਵੇਦ ਸ਼ਾਸਤ੍ਰ ਦੀ ਮਰਯਾਦਾ ਆਦਿਕ ਦੀ ਚਰਚਾ ਦੇ ਥਾਂ ਇਹ ਵਿਚਾਰਿਆ ਕਰ ਕਿ ਤੇਰਾ) ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ।ਪਦ ਅਰਥ ਗਿਰਹੀ = ਗ੍ਰਿਹਸਤੀ, ਘਰ ਦੇ ਜੰਜਾਲਾਂ ਵਿਚ ਫਸਿਆ ਹੋਇਆ। ਉਦਾਸੀ = ਉਪਰਾਮ, ਨਿਰਲੇਪ।
SikhNet (Spanish)¿Es esta mente la de un sostenedor de hogar o la de un renunciante?
ਕਿ. ਇਹੁ ਮਨੁ ਅਵਰਨੁ; ਸਦਾ ਅਵਿਨਾਸੀ ॥
ki. ihu man avaran; sadaa avinaasee |
Sant Singh KhalsaIs this mind beyond social class, eternal and unchanging?
Manmohan SinghIs this mind without caste and ever immortal?
Manmohan Singh (Punjabi)ਕੀ ਇਹ ਮਨੂਆ ਜਾਤੀ-ਰਹਿਤ ਅਤੇ ਹਮੇਸ਼ਾਂ ਲਈ ਅਮਰ ਹੈ?
Fareedkot Teekaਪੁਨਾ ਇਹ ਮਨ ਅਵਰਨ ਸਹਿਤ ਹੋ ਕਰ ਮਰਤਾ ਹੈ ਵਾ ਸਦਾ ਅਬਿਨਾਸੀ ਹੈ?
Prof. Sahib Singhਹੇ ਪੰਡਿਤ! (ਇਹ ਸੋਚਿਆ ਕਰ ਕਿ ਤੇਰਾ) ਇਹ ਮਨ (ਬ੍ਰਾਹਮਣ ਖੱਤ੍ਰੀ ਆਦਿਕ) ਵਰਨ-ਵਿਤਕਰੇ ਤੋਂ ਉਤਾਂਹ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।ਪਦ ਅਰਥ ਅਵਰਨੁ = ਅ-ਵਰਨੁ, ਚਾਰ ਵਰਨਾਂ ਵਾਲੇ ਵਿਤਕਰੇ ਤੋਂ ਰਹਿਤ। ਅਵਿਨਾਸੀ = ਨਾਸ-ਰਹਿਤ, ਆਤਮਕ ਮੌਤ ਤੋਂ ਬਚਿਆ ਹੋਇਆ।
SikhNet (Spanish)¿Se encuentra esta mente desapegada de las clases sociales, más allá, eterna e inmutable?
ਕਿ. ਇਹੁ ਮਨੁ ਚੰਚਲੁ; ਕਿ. ਇਹੁ ਮਨੁ ਬੈਰਾਗੀ ॥
ki. ihu man chanchal; ki. ihu man bairaagee |
Sant Singh KhalsaIs this mind fickle, or is this mind detached?
Manmohan SinghIs this mind mercurial, or is this mind detached?
Manmohan Singh (Punjabi)ਕੀ ਇਹ ਮਨੂਆ ਚੁਲਬੁਲਾ ਹੈ, ਜਾਂ ਇਹ ਮਨੂਆ ਉਰਾਮ।
Fareedkot Teekaਇਹੁ ਮਨੁ ਚੰਚਲ ਹੈ ਅਥਵਾ ਏਹੁ ਮਨ ਬੈਰਾਗੀ ਹੈ॥
Prof. Sahib Singhਕੀ (ਤੇਰਾ) ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ।ਪਦ ਅਰਥ ਚੰਚਲੁ = ਮਾਇਆ ਦੀ ਦੌੜ-ਭੱਜ ਵਿਚ ਕਾਬੂ ਆਇਆ ਹੋਇਆ।
SikhNet (Spanish)¿Es esta mente veleidosa o desapegada?
ਇਸੁ ਮਨ ਕਉ; ਮਮਤਾ ਕਿਥਹੁ ਲਾਗੀ ॥੧॥
eis man kau; mamataa kithahu laagee |1|
Sant Singh KhalsaHow has this mind been gripped by possessiveness? ||1||
Manmohan SinghWhere has mine-ness clung to this mind?
Manmohan Singh (Punjabi)ਇਸ ਮਨੂਏ ਨੂੰ ਮੈਂ-ਮੇਰੀ ਕਿੱਥੋ ਚਿਮੜ ਗਈ ਹੈ?
Fareedkot Teekaਹੇ ਪੰਡਿਤ! ਇਸ ਮਨ ਤੇ ਤਾਂਈ ਮਮਤਾ ਕਹਾਂ ਸੇ ਲਾਗੀ ਹੈ? ॥੧॥
Prof. Sahib Singhਹੇ ਪੰਡਿਤ! (ਇਹ ਭੀ ਵਿਚਾਰਿਆ ਕਰ ਕਿ) ਇਸ ਮਨ ਨੂੰ ਮਮਤਾ ਕਿਥੋਂ ਆ ਚੰਬੜਦੀ ਹੈ ॥੧॥ਪਦ ਅਰਥ ਮਮਤਾ = ਅਪਣੱਤ ॥੧॥
SikhNet (Spanish)¿Cómo es que esta mente ha sido atrapada por la avaricia? (1)
ਪੰਡਿਤ; ਇਸੁ ਮਨ ਕਾ ਕਰਹੁ ਬੀਚਾਰੁ ॥
panddit; is man kaa karahu beechaar |
Sant Singh KhalsaO Pandit, O religious scholar, reflect on this in your mind.
Manmohan SinghO Pandit, reflect thou on this mind?
Manmohan Singh (Punjabi)ਹੇ ਪੰਡਿਤ! ਤੂੰ ਇਸ ਮਨੂਏ ਦੀ ਸੋਚ-ਵਿਚਾਰ ਕਰ।
Fareedkot Teekaਹੇ ਪੰਡਿਤ! ਪ੍ਰਥਮ ਇਸ ਅਪਨੇ ਮਨ ਕਾ ਵਾ ਆਤਮਾ ਕਾ ਵੀਚਾਰ ਕਰੋ॥
Prof. Sahib Singhਹੇ ਪੰਡਿਤ! (ਵੇਦ ਸਾਸ਼ਤ੍ਰ ਦੀ ਮਰਯਾਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ) ਆਪਣੇ ਇਸ ਮਨ ਬਾਰੇ ਵਿਚਾਰ ਕਰਿਆ ਕਰੋ।ਪਦ ਅਰਥ ਪੰਡਿਤ = ਹੇ ਪੰਡਿਤ!
SikhNet (Spanish)Oh, Pandit, oh, escolar religioso, reflexiona,
ਅਵਰੁ ਕਿ ਬਹੁਤਾ ਪੜਹਿ; ਉਠਾਵਹਿ ਭਾਰੁ ॥੧॥ ਰਹਾਉ ॥
avar ki bahutaa parreh; utthaaveh bhaar |1| rahaau |
Sant Singh KhalsaWhy do you read so many other things, and carry such a heavy load? ||1||Pause||
Manmohan SinghWhy read thou much else and carry unavailing load?. Pause.
Manmohan Singh (Punjabi)ਤੂੰ ਹੋਰ ਘਣੇਰਾ ਕਿਉਂ ਪੜ੍ਹਦਾ ਹੈ ਅਤੇ ਬੇਫਾਇਦਾ ਬੋਝ ਚੁਕਦਾ ਹੈ? ਠਹਿਰਾਉ।
Fareedkot Teekaਇਸ ਵੀਚਾਰ ਸੇ ਬਿਨਾਂ ਔਰੁ ਬਹੁਤਾ ਕਿਆ ਹੰਕਾਰ ਰੂਪੀ ਭਾਰੁ ਉਠਾਵਤੇ ਹੋ॥੧॥ ਰਹਾਉ ॥☬ਐਸੇ ਪ੍ਰਸ਼ਨੋਂ ਕਾ ਉੱਤ੍ਰ ਜਬ ਪੰਡਿਤ ਕੋ ਨਾ ਆਇਆ ਤਬ ਸਤਿਗੁਰੋਂ ਕੀ ਸਰਣੀ ਪੜਾ ਔ ਬੇਨਤੀ ਕਰੀ: ਮਹਾਰਾਜ ਆਪ ਹੀ ਕ੍ਰਿਪਾ ਕਰ ਇਨ ਕਾ ਉੱਤ੍ਰ ਕਹ ਕਰ ਮੇਰੀ ਕਲ੍ਯਾਨ ਕਰੀਏ॥ ਤਬ ਤਿਸ ਕੇ ਪ੍ਰਤੀ ਸ੍ਰੀ ਗੁਰੂ ਜੀ ਉੱਤ੍ਰ ਕਹਤੇ ਹੈਂ:
Prof. Sahib Singh(ਆਪਣੇ ਮਨ ਦੀ ਪੜਤਾਲ ਛੱਡ ਕੇ) ਹੋਰ ਬਹੁਤਾ ਜੋ ਕੁਝ ਤੂੰ ਪੜ੍ਹਦਾ ਹੈਂ, ਉਹ (ਆਪਣੇ ਸਿਰ ਉਤੇ ਹਉਮੈ ਦਾ) ਭਾਰ ਹੀ ਚੁੱਕਦਾ ਹੈਂ ॥੧॥ ਰਹਾਉ ॥ਪਦ ਅਰਥ ਕਿ ਪੜਹਿ = ਕੀਹ ਪੜ੍ਹਦਾ ਹੈਂ? ਉਠਾਵਹਿ = ਚੁੱਕਦਾ ਹੈਂ ॥੧॥ ਰਹਾਉ ॥
SikhNet (Spanish)¿por qué lees tantos libros y aún así llevas tan pesada carga? (1-Pausa)
ਮਾਇਆ ਮਮਤਾ; ਕਰਤੈ ਲਾਈ ॥
maaeaa mamataa; karatai laaee |
Sant Singh KhalsaThe Creator has attached it to Maya and possessiveness.
Manmohan SinghThe Creator-Lord has attached mammon and worldly love to this mind.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਮੋਹਣੀ ਅਤੇ ਮੋਹ ਇਸ ਮਨੂਏ ਨੂੰ ਚਮੇੜਿਆ ਹੈ।
Fareedkot Teekaਕਰਤਾ ਪੁਰਖ ਵਾਹਿਗੁਰੂ ਨੇ ਅਪਨੀ ਮਾਯਾ ਕਰ ਇਸ ਮਨ ਕੋ ਅਵਰਨ ਸਹਿਤ ਹੋਣੇ ਤੇ ਮਾਯਾ ਕੀ ਮਮਤਾ ਲਗਾਈ ਹੈ, ਭਾਵ ਯਿਹ ਹੈ ਕਿ ਇਹ ਮਨ ਅਵਰਨ ਸੇ ਰਹਿਤ ਆਤਮਾ ਸਰੂਪ ਸਦਾ ਅਬਿਨਾਸੀ ਹੈ। ਜੈਸੀ ਸੰਗਤ ਕਰਤਾ ਹੈ ਤੈਸਾ ਰੂਪ ਹੋ ਜਾਤਾ ਹੈ। ਅਪਨੇ ਆਪ ਨ ਗ੍ਰਹਸਤੀ ਔ ਨ ਉਦਾਸੀ, ਨ ਚੰਚਲੁ, ਨ ਬੈਰਾਗੀ ਕੁਛ ਨਹੀਂ, ਕੇਵਲ ਸੁਧ ਰੂਪ ਹੈ। ਪਰੰਤੂ ਮਾਯਾ ਕੀ ਮਮਤਾ ਕਰ ਇਹ ਸਰਬ ਰੂਪ ਹੋ ਰਹਿਆ ਹੈ॥
Prof. Sahib Singhਹੇ ਪੰਡਿਤ! (ਵੇਖ) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ ਚੰਬੋੜੀ ਹੋਈ ਹੈ।ਪਦ ਅਰਥ ਕਰਤੈ = ਕਰਤਾਰ ਨੇ।
SikhNet (Spanish)El Creador ha apegado la mente a la Maya y a la avaricia,
ਏਹੁ ਹੁਕਮੁ ਕਰਿ; ਸ੍ਰਿਸਟਿ ਉਪਾਈ ॥
ehu hukam kar; srisatt upaaee |
Sant Singh KhalsaEnforcing His Order, He created the world.
Manmohan SinghEnacting this law, He has created the world.
Manmohan Singh (Punjabi)ਇਹ ਕਾਨੂੰਨ ਬਣਾ, ਉਸ ਨੇ ਸੰਸਾਰ ਰਚਿਆ ਹੈ।
Fareedkot Teekaਜਿਸ ਕਰਤਾ ਪੁਰਖ ਵਾਹਿਗੁਰੂ ਨੇ ਅਪਨੇ ਹੁਕਮ ਕਰ ਕੇ ਇਹ ਸ੍ਰਿਸਟੀ ਉਪਾਈ ਹੈ॥
Prof. Sahib Singh(ਕਰਤਾਰ ਨੇ ਮਾਇਆ ਦੀ ਮਮਤਾ ਦਾ) ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ।ਪਦ ਅਰਥ ਕਰਿ = ਕਰ ਕੇ, ਚਲਾ ਕੇ।
SikhNet (Spanish)su Voluntad prevalece, Él creó el mundo; por la Gracia del Guru comprendan esto,
ਗੁਰ ਪਰਸਾਦੀ; ਬੂਝਹੁ ਭਾਈ ॥
gur parasaadee; boojhahu bhaaee |
Sant Singh KhalsaBy Guru's Grace, understand this, O Siblings of Destiny.
Manmohan SinghBy the Guru's grace, understand thou this, O brother.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਨੂੰ ਸਮਝ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਕੀ ਕ੍ਰਿਪਾ ਤੇ ਇਸ ਬਾਤ ਕੋ ਸਮਝਣਾ ਕਰੋ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ (ਇਸ ਗੱਲ ਨੂੰ) ਸਮਝ,ਪਦ ਅਰਥ ਪਰਸਾਦੀ = ਕਿਰਪਾ ਨਾਲ। ਭਾਈ = ਹੇ ਭਾਈ!
SikhNet (Spanish)oh Hermanos del Destino,
ਸਦਾ ਰਹਹੁ; ਹਰਿ ਕੀ ਸਰਣਾਈ ॥੨॥
sadaa rahahu; har kee saranaaee |2|
Sant Singh KhalsaRemain forever in the Sanctuary of the Lord. ||2||
Manmohan SinghEver abide thou under the Lord's protection.
Manmohan Singh (Punjabi)ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾ ਰਹੁ।
Fareedkot Teekaਕੇਵਲ ਤਿਸ ਹਰੀ ਕੀ ਸਰਣਾਈ ਸਦਾ ਰਹੋ॥੨॥☬ਜੇ ਕਹੈ ਤੁਮਰੇ ਮਤ ਮੇਂ ਪੰਡਤ ਕੌਣੁ ਹੈ? ਸੋ ਕਹਤੇ ਹੈਂ:
Prof. Sahib Singhਅਤੇ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ (ਤਾ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜ਼ੋਰ ਨ ਪਾ ਸਕੇ) ॥੨॥
SikhNet (Spanish)y permanezcan para siempre en el Santuario del Señor. (2)
ਸੋ ਪੰਡਿਤੁ; ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥
so panddit; jo tihaan gunaa kee pandd utaarai |
Sant Singh KhalsaHe alone is a Pandit, who sheds the load of the three qualities.
Manmohan SinghHe alone is the Pandit, who casts off the load of three qualities.
Manmohan Singh (Punjabi)ਕੇਵਲ ਉਹ ਹੀ ਪੰਡਤ ਹੈ, ਜੋ ਤਿੰਨਾਂ ਲੱਛਣਾ ਦੇ ਬੋਝ ਨੂੰ ਲਾਹ ਸੁੱਟਦਾ ਹੈ।
Fareedkot Teekaਹਮਾਰੇ ਮਤ ਮੇਂ ਸੋਈ ਪੰਡਿਤ ਹੈ, ਜੋ ਤੀਨੋਂ ਗੁਣੋਂ ਕੀ ਪੰਡ ਕੋ ਉਤਾਰਤਾ ਹੈ, ਭਾਵ ਤੀਨੋਂ ਗੁਣੋਂ ਕੇ ਅਭਿਮਾਨਿ ਸੇ ਰਹਤ ਹੋਵੇ॥
Prof. Sahib Singhਹੇ ਪੰਡਿਤ! ਉਹ (ਮਨੁੱਖ ਅਸਲ) ਪੰਡਿਤ ਹੈ ਜੋ (ਆਪਣੇ ਉੱਤੋਂ ਮਾਇਆ ਦੇ) ਤਿੰਨਾ ਹੀ ਗੁਣਾਂ ਦਾ ਭਾਰ ਲਾਹ ਦੇਂਦਾ ਹੈ,ਪਦ ਅਰਥ ਸੋ = ਉਹ ਮਨੁੱਖ। ਪੰਡ = ਭਾਰ। ਉਤਾਰੈ = (ਆਪਣੇ ਸਿਰ ਉਤੋਂ) ਲਾਹ ਦੇਂਦਾ ਹੈ।
SikhNet (Spanish)Sólo será Pandit quién se libere de la carga de las tres cualidades
ਅਨਦਿਨੁ; ਏਕੋ ਨਾਮੁ ਵਖਾਣੈ ॥
anadin; eko naam vakhaanai |
Sant Singh KhalsaNight and day, he chants the Name of the One Lord.
Manmohan SinghNight and day, he utters the One Name.
Manmohan Singh (Punjabi)ਰੈਣ ਅਤੇ ਦਿਨ ਉਹ ਇਕ ਨਾਮ ਦਾ ਹੀ ਜਾਪ ਕਰਦਾ ਹੈ।
Fareedkot Teekaਏਕ ਨਾਮ ਕੋ (ਅਨਦਿਨੁ) ਨਿਰੰਤ੍ਰ ਹੀ ਉਚਾਰਨ ਕਰੈ॥
Prof. Sahib Singhਅਤੇ ਹਰ ਵੇਲੇ ਸਿਰਫ਼ ਹਰਿ-ਨਾਮ ਹੀ ਜਪਦਾ ਰਹਿੰਦਾ ਹੈ।ਪਦ ਅਰਥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਵਖਾਣੈ = ਉਚਾਰਦਾ ਹੈ, ਜਪਦਾ ਹੈ।
SikhNet (Spanish)y día y noche entone el Nombre del Señor.
ਸਤਿਗੁਰ ਕੀ; ਓਹੁ ਦੀਖਿਆ ਲੇਇ ॥
satigur kee; ohu deekhiaa lee |
Sant Singh KhalsaHe accepts the Teachings of the True Guru.
Manmohan SinghHe receives the instruction of the True Guru,
Manmohan Singh (Punjabi)ਉਹ ਸੱਚੇ ਗੁਰਾਂ ਦੀ ਸਿੱਖਿਆ ਲੈਂਦਾ ਹੈ,
Fareedkot Teekaਵਹੁ ਸਤਿਗੁਰੋਂ ਕੀ (ਦੀਖਆ) ਸਿਖ੍ਯਾ ਲੇਵੈ॥
Prof. Sahib Singhਅਜਿਹਾ ਪੰਡਿਤ ਗੁਰੂ ਦੀ ਸਿੱਖਿਆ ਗ੍ਰਹਣ ਕਰਦਾ ਹੈ,ਪਦ ਅਰਥ ਓਹੁ = ਉਹ (ਪੰਡਿਤ)। ਦੀਖਿਆ = ਸਿੱਖਿਆ। ਲੇਇ = ਲੈਂਦਾ ਹੈ (ਇਕ-ਵਚਨ)।
SikhNet (Spanish)Él acepta la Enseñanza
ਸਤਿਗੁਰ ਆਗੈ; ਸੀਸੁ ਧਰੇਇ ॥
satigur aagai; sees dharee |
Sant Singh KhalsaHe offers his head to the True Guru.
Manmohan Singhand offers his head unto the True Guru.
Manmohan Singh (Punjabi)ਅਤੇ ਸੱਚੇ ਗੁਰਾਂ ਮੂਹਰੇ ਆਪਣਾ ਸਿਰ ਭੇਟਾ ਰਖਦਾ ਹੈ।
Fareedkot Teekaਪੁਨਹ ਸਤਿਗੁਰੋਂ ਕੇ ਆਗੇ ਸੀਸ ਅਪਨਾ ਧਰ ਦੇਵੈ, ਭਾਵ ਮਨ, ਤਨ ਸਮਰਪਨ ਕਰ ਕੇ ਅਪਨੀ ਮਮਤਾ ਕੋ ਤਿਆਗ ਦੇਵੈ॥
Prof. Sahib Singhਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ (ਸਦਾ ਗੁਰੂ ਦੇ ਹੁਕਮ ਵਿਚ ਤੁਰਦਾ ਹੈ)।ਪਦ ਅਰਥ ਸੀਸੁ = ਸਿਰ। ਧਰੇਇ = ਧਰਦਾ ਹੈ।
SikhNet (Spanish)del Verdadero Guru y le ofrece su cabeza,
ਸਦਾ ਅਲਗੁ; ਰਹੈ ਨਿਰਬਾਣੁ ॥
sadaa alag; rahai nirabaan |
Sant Singh KhalsaHe remains forever unattached in the state of Nirvaanaa.
Manmohan SinghHe ever remains aloof and detached.
Manmohan Singh (Punjabi)ਉਹ ਹਮੇਸ਼ਾਂ ਨਿਆਰਾ ਅਤੇ ਉਪਰਾਮ ਰਹਿੰਦਾ ਹੈ।
Fareedkot Teekaਸਦਾ ਸਰਬ ਸੇ ਅਲਗ ਹੋਇ ਕਰ ਨਿਰਬਾਣ ਰੂਪ ਹੋ ਰਹੇ॥
Prof. Sahib Singhਉਹ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ।ਪਦ ਅਰਥ ਅਲਗੁ = ਵੱਖਰਾ। ਨਿਰਬਾਨੁ = ਵਾਸਨਾ-ਰਹਿਤ।
SikhNet (Spanish)permaneciendo desapegado en el Estado de Nirvana.
ਸੋ ਪੰਡਿਤੁ; ਦਰਗਹ ਪਰਵਾਣੁ ॥੩॥
so panddit; daragah paravaan |3|
Sant Singh KhalsaSuch a Pandit is accepted in the Court of the Lord. ||3||
Manmohan SinghSuch a Pandit becomes acceptable in the Lord's court.
Manmohan Singh (Punjabi)ਐਹੋ ਜੇਹਾ ਪੰਡਤ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
Fareedkot Teekaਸੋ ਐਸਾ ਪੰਡਿਤ (ਦਰਗਹ) ਸਤਸੰਗ ਮੇਂ ਵਾ ਪ੍ਰਲੋਕ ਮੇਂ ਹਰੀ ਕੋ ਪ੍ਰਵਾਣ ਹੋਤਾ ਹੈ॥੩॥
Prof. Sahib Singhਅਜਿਹਾ ਪੰਡਿਤ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ ॥੩॥
SikhNet (Spanish)Ese Pandit será aceptado en la Corte del Señor. (3)
ਸਭਨਾਂ ਮਹਿ; ਏਕੋ ਏਕੁ ਵਖਾਣੈ ॥
sabhanaan meh; eko ek vakhaanai |
Sant Singh KhalsaHe preaches that the One Lord is within all beings.
Manmohan SinghHe preaches that the one lone is amongst all.
Manmohan Singh (Punjabi)ਉਹ ਪਰਚਾਰ ਕਰਦਾ ਹੈ ਕਿ ਕੇਵਲ ਇਕ ਹੀ ਸਾਰਿਆ ਦੇ ਅੰਦਰ ਹੈ।
Fareedkot Teekaਸਭਨਾਂ ਜੀਵਾਂ ਮੇਂ ਜੋ ਏਕੋ ਏਕ ਅਦੁਤੀ ਕੋ ਵਖਾਣ ਕਰਤਾ ਹੈ॥
Prof. Sahib Singhਹੇ ਪੰਡਿਤ! (ਜਿਹੜਾ ਪੰਡਿਤ ਵੇਦ ਸ਼ਾਸਤ੍ਰ ਆਦਿਕ ਦੀ ਚਰਚਾ ਦੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ, ਉਹ) ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਵੱਸਦਾ ਹੈ।ਪਦ ਅਰਥ ਵਖਾਣੈ = ਆਖਦਾ ਹੈ, ਉਪਦੇਸ਼ਦਾ ਹੈ।
SikhNet (Spanish)Él predica que el Único Señor está en el interior de todos los seres.
ਜਾਂ ਏਕੋ ਵੇਖੈ; ਤਾਂ ਏਕੋ ਜਾਣੈ ॥
jaan eko vekhai; taan eko jaanai |
Sant Singh KhalsaAs he sees the One Lord, he knows the One Lord.
Manmohan SinghWhen he sees the One Lord amidst all, then, he realises Him alone to be there.
Manmohan Singh (Punjabi)ਜਦ ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਦੇਖਦਾ ਹੈ, ਤਦ ਉਹ ਕੇਵਲ ਉਸ ਦਾ ਹੀ ਉਥੇ ਹੋਣਾ ਅਨੁਭਵ ਕਰਦਾ ਹੈ।
Fareedkot Teekaਸੋ ਜਬ ਸਤਿਗੁਰੋਂ ਦ੍ਵਾਰੇ ਤਿਸ ਏਕ ਵਾਹਿਗੂਰ ਕੋ ਜਾਣਤਾ ਹੈ ਤਬ ਤਿਸ ਏਕ ਅਦੁਤੀ ਰੂਪ ਕੋ ਦੇਖੇ ਹੈ॥
Prof. Sahib Singhਜਦੋਂ ਉਹ ਪੰਡਿਤ (ਸਭ ਜੀਵਾਂ ਵਿਚ) ਇਕ ਪ੍ਰਭੂ ਨੂੰ ਹੀ ਵੇਖਦਾ ਹੈ, ਤਦੋਂ ਉਹ ਉਸ ਇਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।ਪਦ ਅਰਥ ਜਾਂ = ਜਦੋਂ।
SikhNet (Spanish)Así como él ve al Señor, Lo conoce.
ਜਾ ਕਉ ਬਖਸੇ; ਮੇਲੇ ਸੋਇ ॥
jaa kau bakhase; mele soe |
Sant Singh KhalsaThat person, whom the Lord forgives, is united with Him.
Manmohan SinghOne, whom the Lord forgives; unites with Himself,
Manmohan Singh (Punjabi)ਜਿਸ ਨੂੰ ਮਾਲਕ ਮੁਆਫੀ ਦੇ ਦਿੰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾ ਲੈਂਦਾ ਹੈ,
Fareedkot Teekaਜਿਨ ਕੋ ਵਾਹਿਗੁਰੂ ਬਖਸਤਾ ਹੈ, ਸੋਈ ਸਤਿਗੁਰੋਂ ਸਾਥ ਮੇਲੇ ਹੈਂ॥
Prof. Sahib Singhਪਰ, ਹੇ ਪੰਡਿਤ! ਜਿਸ ਮਨੁੱਖ ਉਤੇ ਕਰਤਾਰ ਬਖ਼ਸ਼ਸ਼ ਕਰਦਾ ਹੈ, ਉਸੇ ਨੂੰ ਉਹ (ਆਪਣੇ ਚਰਨਾਂ ਵਿਚ) ਜੋੜਦਾ ਹੈ,ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ।
SikhNet (Spanish)Esa persona a la cuál el Señor perdona lo une a Su Ser;
ਐਥੈ ਓਥੈ; ਸਦਾ ਸੁਖੁ ਹੋਇ ॥੪॥
aithai othai; sadaa sukh hoe |4|
Sant Singh KhalsaHe finds eternal peace, here and hereafter. ||4||
Manmohan Singhand such a person ever obtains peace here and hereafter.
Manmohan Singh (Punjabi)ਅਤੇ ਅੇਸਾ ਵਿਅਕਤੀ ਏਥੇ ਅਤੇ ਉਥੇ ਹਮੇਸ਼ਾਂ ਹੀ ਆਰਾਮ ਪਾਉਂਦਾ ਹੈ।
Fareedkot Teekaਤਿਨ ਕੋ ਇਸ ਲੋਕ ਔਰ ਪਰਲੋਕ ਮੇਂ ਸਦਾ ਸੁਖ ਪ੍ਰਾਪਤਿ ਹੋਤਾ ਹੈ॥੪॥
Prof. Sahib Singhਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿਚ ਆਤਮਕ ਆਨੰਦ ਸਦਾ ਮਿਲਿਆ ਰਹਿੰਦਾ ਹੈ ॥੪॥ਪਦ ਅਰਥ ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ ॥੪॥
SikhNet (Spanish)es así como encuentra la Verdadera Paz aquí y aquí después. (4)
ਕਹਤ ਨਾਨਕੁ; ਕਵਨ ਬਿਧਿ ਕਰੇ ਕਿਆ ਕੋਇ ॥
kehat naanak; kavan bidh kare kiaa koe |
Sant Singh KhalsaSays Nanak, what can anyone do?
Manmohan SinghSays Nanak, what can any one do and in what way?
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ ਅਤੇ ਕਿਸ ਤਰੀਕੇ ਨਾਲ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕੋਈ ਕੌਨ ਵਿਧੀ ਕਿਸ ਪ੍ਰਕਾਰ ਕਿਆ ਕਰੇ ਅਰਥਾਤ ਕੋਈ ਆਪਨੇ ਆਪ ਕੁਛੁ ਨਹੀਂ ਕਰ ਸਕਤਾ ਹੈ॥
Prof. Sahib Singhਹੇ ਪੰਡਿਤ! ਨਾਨਕ ਆਖਦਾ ਹੈ ਕਿ (ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ) ਕੋਈ ਭੀ ਮਨੁੱਖ ਕੋਈ ਜੁਗਤੀ ਨਹੀਂ ਵਰਤ ਸਕਦਾ।ਪਦ ਅਰਥ ਕਵਨ ਬਿਧਿ = ਕਿਹੜੀ ਜੁਗਤੀ? ਕੋਇ = ਕੋਈ ਮਨੁੱਖ।
SikhNet (Spanish)Nanak dice, ¿quién podría hacer algo?
ਸੋਈ ਮੁਕਤਿ; ਜਾ ਕਉ ਕਿਰਪਾ ਹੋਇ ॥
soee mukat; jaa kau kirapaa hoe |
Sant Singh KhalsaHe alone is liberated, whom the Lord blesses with His Grace.
Manmohan SinghHe alone is emancipated, on whom is God's grace.
Manmohan Singh (Punjabi)ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਜਿਸ ਉਤੇ ਹਰੀ ਦੀ ਮਿਹਰ ਹੈ।
Fareedkot Teekaਸੋਈ ਪੁਰਸ਼ ਗੁਰੋਂ ਕੋ ਮਿਲ ਕਰ ਮੁਕਤਿ ਹੋਤਾ ਹੈ ਜਿਸ ਕੋ ਤਿਸ ਵਾਹਿਗੁਰੂ ਕੀ ਕ੍ਰਿਪਾ ਹੋਤੀ ਹੈ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹੀ ਬੰਧਨਾਂ ਤੋਂ ਖ਼ਲਾਸੀ ਪਾਂਦਾ ਹੈ।
SikhNet (Spanish)Sólo será liberado a quien el Señor bendice con su Gracia,
ਅਨਦਿਨੁ; ਹਰਿ ਗੁਣ ਗਾਵੈ ਸੋਇ ॥
anadin; har gun gaavai soe |
Sant Singh KhalsaNight and day, he sings the Glorious Praises of the Lord.
Manmohan SinghNight and day, he sings God's praise.
Manmohan Singh (Punjabi)ਰੈਣ ਅਤੇ ਦਿਨ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸੋ ਪੁਰਸ ਨਿਰੰਤ੍ਰ ਹਰੀ ਕੇ ਗੁਣੋਂ ਕੋ ਗਾਯਨ ਕਰਤਾ ਹੈ॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
SikhNet (Spanish)y noche y día permanecerá entonando las Alabanzas Gloriosas del Señor.
ਸਾਸਤ੍ਰ ਬੇਦ ਕੀ; ਫਿਰਿ ਕੂਕ. ਨ ਹੋਇ ॥੫॥੧॥੧੦॥
saasatr bed kee; fir kook. na hoe |5|1|10|
Sant Singh KhalsaThen, he no longer bothers with the proclamations of the Shaastras or the Vedas. ||5||1||10||
Manmohan SinghHe, then, no more, hears the proclamations of the Vedas and Shashtras.
Manmohan Singh (Punjabi)ਤਾਂ ਉਹ ਮੁੜ ਕੇ, ਵੇਦਾ ਅਤੇ ਸ਼ਾਸਤਰਾਂ ਦੇ ਹੋਕਿਆਂ ਨੂੰ ਨਹੀਂ ਸੁਣਦਾ।
Fareedkot Teekaਤਿਸ ਕੇ ਊਪਰ ਸਾਸਤ੍ਰ ਬੇਦ ਕੀ ਕੂਕ, ਭਾਵ ਆਗਯਾ ਨਹੀਂ ਹੋਤੀ ਹੈ, ਭਾਵ ਸਰਬ ਦੰਡ ਸੇ ਰਹਿਤ ਹੋ ਜਾਤਾ ਹੈ॥੫॥੧॥੧੦॥☬ਮਨਮੁਖੋਂ ਕੀ ਔ ਗੁਰਮੁਖੋਂ ਕੀ ਰਹਿਣੀ ਦਿਖਾਵਤੇ ਹੈਂ:
Prof. Sahib Singhਉਹ ਫਿਰ (ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖ਼ਾਤਰ) ਵੇਦ ਸ਼ਾਸਤ੍ਰ ਆਦਿਕ ਦੀ ਮਰਯਾਦਾ ਦਾ ਹੋਕਾ ਨਹੀਂ ਦੇਂਦਾ ਫਿਰਦਾ ॥੫॥੧॥੧੦॥ਪਦ ਅਰਥ ਕੂਕ = ਰੌਲਾ, (ਮਰਯਾਦਾ ਚਲਾਣ ਦਾ) ਰੌਲਾ ॥੫॥੧॥੧੦॥
SikhNet (Spanish)Así ya no le importará más lo que los Shastras y Vedas proclaman. (5-1-10)