ੴ

ਸਿੱਖਬਾਣੀ · SikhBani

Ang 1261

Sri Guru Granth Sahib · Raag Malaar · 3 shabads, 47 lines
Translations
Shabad Guru Amardas Ji Raag Malaar continued from Ang 1260

ਹਰਿ ਜਨ ਕਰਣੀ ਊਤਮ ਹੈ; ਹਰਿ ਕੀਰਤਿ ਜਗਿ ਬਿਸਥਾਰਿ ॥੩॥

har jan karanee aootam hai; har keerat jag bisathaar |3|

Sant Singh KhalsaThe lifestyle of the Lord's humble servant is exalted and sublime. He spreads the Kirtan of the Lord's Praises throughout the world. ||3||
Manmohan SinghLikewise sublime is the way of life of the Lord's saint. The Lord's praise, he spreads in the world.
Manmohan Singh (Punjabi)ਏਸੇ ਤਰ੍ਹਾਂ ਹੀ ਸਰੇਸ਼ਟ ਹੈ ਸੁਆਮੀ ਦੇ ਸੰਤ ਦੀ ਜੀਵਨ ਰਹੁ-ਰੀਤੀ। ਸੁਆਮੀ ਦੀ ਮਹਿਮਾ ਉਹ ਸੰਸਾਰ ਅੰਦਰ ਖਿਲਾਰਦਾ ਹੈ।
Fareedkot Teekaਤੈਸੇ ਹਰਿ ਜਨੋਂ ਕੀ ਕਰਨੀ ਪਰਮ ਉਤਮ ਹੈ, ਜੋ ਹਰੀ ਕੀ ਕੀਰਤੀ ਕਾ ਜਗਤ ਮੇਂ ਬਿਸਥਾਰ ਕਰ ਔਰ ਜੀਵੋਂ ਕੌ ਭੀ ਅਪਨੇ ਤੁਲ ਕਰ ਦੇਤੇ ਹੈਂ॥੩॥☬ਤਾਂ ਤੇ ਹੇ ਮਨ ਐਸੇ ਬੇਨਤੀ ਕਰੁ:
Prof. Sahib Singhਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ॥੩॥

ਪਦ ਅਰਥ ਕੀਰਤਿ = ਸੋਭਾ, ਸਿਫ਼ਤ। ਜਗਿ = ਜਗਤ ਵਿਚ। ਬਿਸਥਾਰਿ = ਬਿਸਥਾਰੀ ਹੈ, ਖਿਲਾਰੀ ਹੋਈ ਹੈ ॥੩॥

SikhNet (Spanish)El modo de vida del humilde Sirviente del Señor es exaltado y sublime, él esparce el Kirtan de la Alabanza del Señor en el mundo entero. (3)

ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ; ਹਰਿ ਹਰਿ ਹਰਿ ਉਰ ਧਾਰਿ ॥

kripaa kripaa kar tthaakur mere; har har har ur dhaar |

Sant Singh KhalsaO my Lord and Master, please be merciful, merciful to me, that I may enshrine the Lord, Har, Har, Har, within my heart.
Manmohan SinghO my Lord, show Thou mercy, mercy unto me, that I may enshrine, Thee, Thee, Thee in my mind.
Manmohan Singh (Punjabi)ਹੇ ਮੇਰੇ ਸਾਹਿਬ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ, ਤਾਂ ਜੋ ਤੈਨੂੰ, ਤੈਨੂੰ ਤੈਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾ।
Fareedkot Teekaਹੇ ਮੇਰੇ ਠਾਕੁਰ! ਕ੍ਰਿਪਾ ਤੇ ਆਕਰ ਹਰੀ ਮੁਝ ਪੈ ਕ੍ਰਿਪਾ ਕਰੋ, ਜਿਸ ਤੇ ਮੈਂ ਮਨ, ਤਨ, ਬਾਣੀ ਕਰ ਨਾਮ ਕੋ ਤਿਨੋਂ ਕੀ ਸੰਗਤ ਕਰ ਰਿਦੇ ਬੀਚ ਧਾਰਨ ਕਰੋਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ।

ਪਦ ਅਰਥ ਠਾਕੁਰ = ਹੇ ਠਾਕੁਰ! ਉਰ = ਹਿਰਦਾ।

SikhNet (Spanish)Oh, mi Señor y Maestro, muestra Tu Compasión, muéstramela, para que pueda Enaltecerte Señor,

ਨਾਨਕ ਸਤਿਗੁਰੁ ਪੂਰਾ ਪਾਇਆ; ਮਨਿ ਜਪਿਆ ਨਾਮੁ ਮੁਰਾਰਿ ॥੪॥੯॥

naanak satigur pooraa paaeaa; man japiaa naam muraar |4|9|

Sant Singh KhalsaNanak has found the Perfect True Guru; in his mind, he chants the Name of the Lord. ||4||9||
Manmohan SinghNanak has attained unto the Perfect True Guru and in his mind the contemplates the Name of God, the Enemy of ego.
Manmohan Singh (Punjabi)ਨਾਨਕ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਹੋ ਗਿਆ ਹੈ ਅਤੇ ਆਪਣੇ ਚਿੱਤ ਅੰਦਰ ਉਹ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਪੂਰਾ ਸਤਿਗੁਰ ਪਾਯਾ ਹੈ ਤਿਨੋਂ ਨੇ ਹੀ ਮਨ ਕੇ ਬੀਚ ਮੁਰਾਰੀ ਕੇ ਨਾਮ ਕੋ ਜਪਿਆ ਹੈ॥੪॥੯॥☬ਏਕ ਬੇਣੀ ਨਾਮਾ ਪੰਡਤ ਬਹੁਤ ਵਿਦ੍ਯਾ ਕਾ ਹੰਕਾਰ ਕਰ ਕੇ ਜਿਸ ਕੇ ਸਾਥ ਚਰਚਾ ਕਰੇ ਉਸ ਕੇ ਪੁਸਤਕ ਖੋਸ ਲੇਵੇ। ਕਈ ਪੁਸਤਕੋਂ ਕੇ ਭਾਰ ਉਠਾਏ ਹੂਏ ਸਾਥ ਰਖਤਾ ਥਾ। ਸੋ ਵਿਚਰਤਾ ਹੂਆ ਗੋਇੰਦਵਾਲ ਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਹਜੂਰ ਆਇਕਰ ਚਰਚਾ ਕਰਨੇ ਕੋ ਤਿਆਰ ਹੋਤਾ ਭਯਾ। ਤਬ ਤਿਸ ਕੇ ਪ੍ਰਥਾਇ ਸਤਿਗੁਰ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ॥੪॥੯॥

ਪਦ ਅਰਥ ਮਨਿ = ਮਨ ਵਿਚ। ਮੁਰਾਰਿ = ਪਰਮਾਤਮਾ (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ॥੪॥੯॥

SikhNet (Spanish)Jar, Jar, Jar, con todo mi corazón. Nanak ha encontrado al Guru Perfecto y Verdadero, y en el interior de su mente él recita el Nombre del Señor. (4-9)

Open this shabad (11 lines, Angs 1260-1261) →

Shabad Guru Amardas Ji Raag Malaar

ਮਲਾਰ ਮਹਲਾ ੩ ਘਰੁ ੨ ॥

malaar mahalaa 3 ghar 2 |

Sant Singh KhalsaMalaar, Third Mehl, Second House:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Malhar, Mejl Guru Amar Das, Tercer Canal Divino, Segunda Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਇਹੁ ਮਨੁ ਗਿਰਹੀ; ਕਿ. ਇਹੁ ਮਨੁ ਉਦਾਸੀ ॥

eihu man girahee; ki. ihu man udaasee |

Sant Singh KhalsaIs this mind a householder, or is this mind a detached renunciate?
Manmohan SinghIs this mind a householder, or is this mind an anchoret?
Manmohan Singh (Punjabi)ਕੀ ਇਹ ਮਨੂਆ ਘਰੱਬਾਰੀ ਹੈ, ਜਾਂ ਇਹ ਮਨੂਆ ਜਗਤ-ਤਿਆਗੀ ਹੈ?
Fareedkot Teekaਇਹੁ ਮਨੁ ਗਿਰਹੀ ਗ੍ਰਿਸਤੀ ਹੈ ਅਥਵਾ ਇਹੁ ਮਨੁ ਉਦਾਸੀ ਹੈ॥
Prof. Sahib Singhਹੇ ਪੰਡਿਤ! (ਵੇਦ ਸ਼ਾਸਤ੍ਰ ਦੀ ਮਰਯਾਦਾ ਆਦਿਕ ਦੀ ਚਰਚਾ ਦੇ ਥਾਂ ਇਹ ਵਿਚਾਰਿਆ ਕਰ ਕਿ ਤੇਰਾ) ਇਹ ਮਨ ਘਰ ਦੇ ਜੰਜਾਲਾਂ ਵਿਚ ਫਸਿਆ ਰਹਿੰਦਾ ਹੈ ਜਾਂ ਨਿਰਲੇਪ ਰਹਿੰਦਾ ਹੈ।

ਪਦ ਅਰਥ ਗਿਰਹੀ = ਗ੍ਰਿਹਸਤੀ, ਘਰ ਦੇ ਜੰਜਾਲਾਂ ਵਿਚ ਫਸਿਆ ਹੋਇਆ। ਉਦਾਸੀ = ਉਪਰਾਮ, ਨਿਰਲੇਪ।

SikhNet (Spanish)¿Es esta mente la de un sostenedor de hogar o la de un renunciante?

ਕਿ. ਇਹੁ ਮਨੁ ਅਵਰਨੁ; ਸਦਾ ਅਵਿਨਾਸੀ ॥

ki. ihu man avaran; sadaa avinaasee |

Sant Singh KhalsaIs this mind beyond social class, eternal and unchanging?
Manmohan SinghIs this mind without caste and ever immortal?
Manmohan Singh (Punjabi)ਕੀ ਇਹ ਮਨੂਆ ਜਾਤੀ-ਰਹਿਤ ਅਤੇ ਹਮੇਸ਼ਾਂ ਲਈ ਅਮਰ ਹੈ?
Fareedkot Teekaਪੁਨਾ ਇਹ ਮਨ ਅਵਰਨ ਸਹਿਤ ਹੋ ਕਰ ਮਰਤਾ ਹੈ ਵਾ ਸਦਾ ਅਬਿਨਾਸੀ ਹੈ?
Prof. Sahib Singhਹੇ ਪੰਡਿਤ! (ਇਹ ਸੋਚਿਆ ਕਰ ਕਿ ਤੇਰਾ) ਇਹ ਮਨ (ਬ੍ਰਾਹਮਣ ਖੱਤ੍ਰੀ ਆਦਿਕ) ਵਰਨ-ਵਿਤਕਰੇ ਤੋਂ ਉਤਾਂਹ ਹੈ ਅਤੇ ਸਦਾ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ।

ਪਦ ਅਰਥ ਅਵਰਨੁ = ਅ-ਵਰਨੁ, ਚਾਰ ਵਰਨਾਂ ਵਾਲੇ ਵਿਤਕਰੇ ਤੋਂ ਰਹਿਤ। ਅਵਿਨਾਸੀ = ਨਾਸ-ਰਹਿਤ, ਆਤਮਕ ਮੌਤ ਤੋਂ ਬਚਿਆ ਹੋਇਆ।

SikhNet (Spanish)¿Se encuentra esta mente desapegada de las clases sociales, más allá, eterna e inmutable?

ਕਿ. ਇਹੁ ਮਨੁ ਚੰਚਲੁ; ਕਿ. ਇਹੁ ਮਨੁ ਬੈਰਾਗੀ ॥

ki. ihu man chanchal; ki. ihu man bairaagee |

Sant Singh KhalsaIs this mind fickle, or is this mind detached?
Manmohan SinghIs this mind mercurial, or is this mind detached?
Manmohan Singh (Punjabi)ਕੀ ਇਹ ਮਨੂਆ ਚੁਲਬੁਲਾ ਹੈ, ਜਾਂ ਇਹ ਮਨੂਆ ਉਰਾਮ।
Fareedkot Teekaਇਹੁ ਮਨੁ ਚੰਚਲ ਹੈ ਅਥਵਾ ਏਹੁ ਮਨ ਬੈਰਾਗੀ ਹੈ॥
Prof. Sahib Singhਕੀ (ਤੇਰਾ) ਇਹ ਮਨ ਮਾਇਆ ਦੀ ਦੌੜ-ਭੱਜ ਵਿਚ ਹੀ ਕਾਬੂ ਆਇਆ ਰਹਿੰਦਾ ਹੈ ਜਾਂ ਮਾਇਆ ਤੋਂ ਉਪਰਾਮ ਹੈ।

ਪਦ ਅਰਥ ਚੰਚਲੁ = ਮਾਇਆ ਦੀ ਦੌੜ-ਭੱਜ ਵਿਚ ਕਾਬੂ ਆਇਆ ਹੋਇਆ।

SikhNet (Spanish)¿Es esta mente veleidosa o desapegada?

ਇਸੁ ਮਨ ਕਉ; ਮਮਤਾ ਕਿਥਹੁ ਲਾਗੀ ॥੧॥

eis man kau; mamataa kithahu laagee |1|

Sant Singh KhalsaHow has this mind been gripped by possessiveness? ||1||
Manmohan SinghWhere has mine-ness clung to this mind?
Manmohan Singh (Punjabi)ਇਸ ਮਨੂਏ ਨੂੰ ਮੈਂ-ਮੇਰੀ ਕਿੱਥੋ ਚਿਮੜ ਗਈ ਹੈ?
Fareedkot Teekaਹੇ ਪੰਡਿਤ! ਇਸ ਮਨ ਤੇ ਤਾਂਈ ਮਮਤਾ ਕਹਾਂ ਸੇ ਲਾਗੀ ਹੈ? ॥੧॥
Prof. Sahib Singhਹੇ ਪੰਡਿਤ! (ਇਹ ਭੀ ਵਿਚਾਰਿਆ ਕਰ ਕਿ) ਇਸ ਮਨ ਨੂੰ ਮਮਤਾ ਕਿਥੋਂ ਆ ਚੰਬੜਦੀ ਹੈ ॥੧॥

ਪਦ ਅਰਥ ਮਮਤਾ = ਅਪਣੱਤ ॥੧॥

SikhNet (Spanish)¿Cómo es que esta mente ha sido atrapada por la avaricia? (1)

ਪੰਡਿਤ; ਇਸੁ ਮਨ ਕਾ ਕਰਹੁ ਬੀਚਾਰੁ ॥

panddit; is man kaa karahu beechaar |

Sant Singh KhalsaO Pandit, O religious scholar, reflect on this in your mind.
Manmohan SinghO Pandit, reflect thou on this mind?
Manmohan Singh (Punjabi)ਹੇ ਪੰਡਿਤ! ਤੂੰ ਇਸ ਮਨੂਏ ਦੀ ਸੋਚ-ਵਿਚਾਰ ਕਰ।
Fareedkot Teekaਹੇ ਪੰਡਿਤ! ਪ੍ਰਥਮ ਇਸ ਅਪਨੇ ਮਨ ਕਾ ਵਾ ਆਤਮਾ ਕਾ ਵੀਚਾਰ ਕਰੋ॥
Prof. Sahib Singhਹੇ ਪੰਡਿਤ! (ਵੇਦ ਸਾਸ਼ਤ੍ਰ ਦੀ ਮਰਯਾਦਾ ਆਦਿਕ ਤੇ ਜ਼ੋਰ ਦੇਣ ਦੇ ਥਾਂ) ਆਪਣੇ ਇਸ ਮਨ ਬਾਰੇ ਵਿਚਾਰ ਕਰਿਆ ਕਰੋ।

ਪਦ ਅਰਥ ਪੰਡਿਤ = ਹੇ ਪੰਡਿਤ!

SikhNet (Spanish)Oh, Pandit, oh, escolar religioso, reflexiona,

ਅਵਰੁ ਕਿ ਬਹੁਤਾ ਪੜਹਿ; ਉਠਾਵਹਿ ਭਾਰੁ ॥੧॥ ਰਹਾਉ ॥

avar ki bahutaa parreh; utthaaveh bhaar |1| rahaau |

Sant Singh KhalsaWhy do you read so many other things, and carry such a heavy load? ||1||Pause||
Manmohan SinghWhy read thou much else and carry unavailing load?. Pause.
Manmohan Singh (Punjabi)ਤੂੰ ਹੋਰ ਘਣੇਰਾ ਕਿਉਂ ਪੜ੍ਹਦਾ ਹੈ ਅਤੇ ਬੇਫਾਇਦਾ ਬੋਝ ਚੁਕਦਾ ਹੈ? ਠਹਿਰਾਉ।
Fareedkot Teekaਇਸ ਵੀਚਾਰ ਸੇ ਬਿਨਾਂ ਔਰੁ ਬਹੁਤਾ ਕਿਆ ਹੰਕਾਰ ਰੂਪੀ ਭਾਰੁ ਉਠਾਵਤੇ ਹੋ॥੧॥ ਰਹਾਉ ॥☬ਐਸੇ ਪ੍ਰਸ਼ਨੋਂ ਕਾ ਉੱਤ੍ਰ ਜਬ ਪੰਡਿਤ ਕੋ ਨਾ ਆਇਆ ਤਬ ਸਤਿਗੁਰੋਂ ਕੀ ਸਰਣੀ ਪੜਾ ਔ ਬੇਨਤੀ ਕਰੀ: ਮਹਾਰਾਜ ਆਪ ਹੀ ਕ੍ਰਿਪਾ ਕਰ ਇਨ ਕਾ ਉੱਤ੍ਰ ਕਹ ਕਰ ਮੇਰੀ ਕਲ੍ਯਾਨ ਕਰੀਏ॥ ਤਬ ਤਿਸ ਕੇ ਪ੍ਰਤੀ ਸ੍ਰੀ ਗੁਰੂ ਜੀ ਉੱਤ੍ਰ ਕਹਤੇ ਹੈਂ:
Prof. Sahib Singh(ਆਪਣੇ ਮਨ ਦੀ ਪੜਤਾਲ ਛੱਡ ਕੇ) ਹੋਰ ਬਹੁਤਾ ਜੋ ਕੁਝ ਤੂੰ ਪੜ੍ਹਦਾ ਹੈਂ, ਉਹ (ਆਪਣੇ ਸਿਰ ਉਤੇ ਹਉਮੈ ਦਾ) ਭਾਰ ਹੀ ਚੁੱਕਦਾ ਹੈਂ ॥੧॥ ਰਹਾਉ ॥

ਪਦ ਅਰਥ ਕਿ ਪੜਹਿ = ਕੀਹ ਪੜ੍ਹਦਾ ਹੈਂ? ਉਠਾਵਹਿ = ਚੁੱਕਦਾ ਹੈਂ ॥੧॥ ਰਹਾਉ ॥

SikhNet (Spanish)¿por qué lees tantos libros y aún así llevas tan pesada carga? (1-Pausa)

ਮਾਇਆ ਮਮਤਾ; ਕਰਤੈ ਲਾਈ ॥

maaeaa mamataa; karatai laaee |

Sant Singh KhalsaThe Creator has attached it to Maya and possessiveness.
Manmohan SinghThe Creator-Lord has attached mammon and worldly love to this mind.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਮੋਹਣੀ ਅਤੇ ਮੋਹ ਇਸ ਮਨੂਏ ਨੂੰ ਚਮੇੜਿਆ ਹੈ।
Fareedkot Teekaਕਰਤਾ ਪੁਰਖ ਵਾਹਿਗੁਰੂ ਨੇ ਅਪਨੀ ਮਾਯਾ ਕਰ ਇਸ ਮਨ ਕੋ ਅਵਰਨ ਸਹਿਤ ਹੋਣੇ ਤੇ ਮਾਯਾ ਕੀ ਮਮਤਾ ਲਗਾਈ ਹੈ, ਭਾਵ ਯਿਹ ਹੈ ਕਿ ਇਹ ਮਨ ਅਵਰਨ ਸੇ ਰਹਿਤ ਆਤਮਾ ਸਰੂਪ ਸਦਾ ਅਬਿਨਾਸੀ ਹੈ। ਜੈਸੀ ਸੰਗਤ ਕਰਤਾ ਹੈ ਤੈਸਾ ਰੂਪ ਹੋ ਜਾਤਾ ਹੈ। ਅਪਨੇ ਆਪ ਨ ਗ੍ਰਹਸਤੀ ਔ ਨ ਉਦਾਸੀ, ਨ ਚੰਚਲੁ, ਨ ਬੈਰਾਗੀ ਕੁਛ ਨਹੀਂ, ਕੇਵਲ ਸੁਧ ਰੂਪ ਹੈ। ਪਰੰਤੂ ਮਾਯਾ ਕੀ ਮਮਤਾ ਕਰ ਇਹ ਸਰਬ ਰੂਪ ਹੋ ਰਹਿਆ ਹੈ॥
Prof. Sahib Singhਹੇ ਪੰਡਿਤ! (ਵੇਖ) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ ਚੰਬੋੜੀ ਹੋਈ ਹੈ।

ਪਦ ਅਰਥ ਕਰਤੈ = ਕਰਤਾਰ ਨੇ।

SikhNet (Spanish)El Creador ha apegado la mente a la Maya y a la avaricia,

ਏਹੁ ਹੁਕਮੁ ਕਰਿ; ਸ੍ਰਿਸਟਿ ਉਪਾਈ ॥

ehu hukam kar; srisatt upaaee |

Sant Singh KhalsaEnforcing His Order, He created the world.
Manmohan SinghEnacting this law, He has created the world.
Manmohan Singh (Punjabi)ਇਹ ਕਾਨੂੰਨ ਬਣਾ, ਉਸ ਨੇ ਸੰਸਾਰ ਰਚਿਆ ਹੈ।
Fareedkot Teekaਜਿਸ ਕਰਤਾ ਪੁਰਖ ਵਾਹਿਗੁਰੂ ਨੇ ਅਪਨੇ ਹੁਕਮ ਕਰ ਕੇ ਇਹ ਸ੍ਰਿਸਟੀ ਉਪਾਈ ਹੈ॥
Prof. Sahib Singh(ਕਰਤਾਰ ਨੇ ਮਾਇਆ ਦੀ ਮਮਤਾ ਦਾ) ਇਹ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ।

ਪਦ ਅਰਥ ਕਰਿ = ਕਰ ਕੇ, ਚਲਾ ਕੇ।

SikhNet (Spanish)su Voluntad prevalece, Él creó el mundo; por la Gracia del Guru comprendan esto,

ਗੁਰ ਪਰਸਾਦੀ; ਬੂਝਹੁ ਭਾਈ ॥

gur parasaadee; boojhahu bhaaee |

Sant Singh KhalsaBy Guru's Grace, understand this, O Siblings of Destiny.
Manmohan SinghBy the Guru's grace, understand thou this, O brother.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਨੂੰ ਸਮਝ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਕੀ ਕ੍ਰਿਪਾ ਤੇ ਇਸ ਬਾਤ ਕੋ ਸਮਝਣਾ ਕਰੋ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ (ਇਸ ਗੱਲ ਨੂੰ) ਸਮਝ,

ਪਦ ਅਰਥ ਪਰਸਾਦੀ = ਕਿਰਪਾ ਨਾਲ। ਭਾਈ = ਹੇ ਭਾਈ!

SikhNet (Spanish)oh Hermanos del Destino,

ਸਦਾ ਰਹਹੁ; ਹਰਿ ਕੀ ਸਰਣਾਈ ॥੨॥

sadaa rahahu; har kee saranaaee |2|

Sant Singh KhalsaRemain forever in the Sanctuary of the Lord. ||2||
Manmohan SinghEver abide thou under the Lord's protection.
Manmohan Singh (Punjabi)ਤੂੰ ਸਦੀਵ ਹੀ ਪ੍ਰਭੂ ਦੀ ਪਨਾਹ ਹੇਠਾ ਰਹੁ।
Fareedkot Teekaਕੇਵਲ ਤਿਸ ਹਰੀ ਕੀ ਸਰਣਾਈ ਸਦਾ ਰਹੋ॥੨॥☬ਜੇ ਕਹੈ ਤੁਮਰੇ ਮਤ ਮੇਂ ਪੰਡਤ ਕੌਣੁ ਹੈ? ਸੋ ਕਹਤੇ ਹੈਂ:
Prof. Sahib Singhਅਤੇ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ (ਤਾ ਕਿ ਮਾਇਆ ਦੀ ਮਮਤਾ ਤੇਰੇ ਉੱਤੇ ਆਪਣਾ ਜ਼ੋਰ ਨ ਪਾ ਸਕੇ) ॥੨॥
SikhNet (Spanish)y permanezcan para siempre en el Santuario del Señor. (2)

ਸੋ ਪੰਡਿਤੁ; ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥

so panddit; jo tihaan gunaa kee pandd utaarai |

Sant Singh KhalsaHe alone is a Pandit, who sheds the load of the three qualities.
Manmohan SinghHe alone is the Pandit, who casts off the load of three qualities.
Manmohan Singh (Punjabi)ਕੇਵਲ ਉਹ ਹੀ ਪੰਡਤ ਹੈ, ਜੋ ਤਿੰਨਾਂ ਲੱਛਣਾ ਦੇ ਬੋਝ ਨੂੰ ਲਾਹ ਸੁੱਟਦਾ ਹੈ।
Fareedkot Teekaਹਮਾਰੇ ਮਤ ਮੇਂ ਸੋਈ ਪੰਡਿਤ ਹੈ, ਜੋ ਤੀਨੋਂ ਗੁਣੋਂ ਕੀ ਪੰਡ ਕੋ ਉਤਾਰਤਾ ਹੈ, ਭਾਵ ਤੀਨੋਂ ਗੁਣੋਂ ਕੇ ਅਭਿਮਾਨਿ ਸੇ ਰਹਤ ਹੋਵੇ॥
Prof. Sahib Singhਹੇ ਪੰਡਿਤ! ਉਹ (ਮਨੁੱਖ ਅਸਲ) ਪੰਡਿਤ ਹੈ ਜੋ (ਆਪਣੇ ਉੱਤੋਂ ਮਾਇਆ ਦੇ) ਤਿੰਨਾ ਹੀ ਗੁਣਾਂ ਦਾ ਭਾਰ ਲਾਹ ਦੇਂਦਾ ਹੈ,

ਪਦ ਅਰਥ ਸੋ = ਉਹ ਮਨੁੱਖ। ਪੰਡ = ਭਾਰ। ਉਤਾਰੈ = (ਆਪਣੇ ਸਿਰ ਉਤੋਂ) ਲਾਹ ਦੇਂਦਾ ਹੈ।

SikhNet (Spanish)Sólo será Pandit quién se libere de la carga de las tres cualidades

ਅਨਦਿਨੁ; ਏਕੋ ਨਾਮੁ ਵਖਾਣੈ ॥

anadin; eko naam vakhaanai |

Sant Singh KhalsaNight and day, he chants the Name of the One Lord.
Manmohan SinghNight and day, he utters the One Name.
Manmohan Singh (Punjabi)ਰੈਣ ਅਤੇ ਦਿਨ ਉਹ ਇਕ ਨਾਮ ਦਾ ਹੀ ਜਾਪ ਕਰਦਾ ਹੈ।
Fareedkot Teekaਏਕ ਨਾਮ ਕੋ (ਅਨਦਿਨੁ) ਨਿਰੰਤ੍ਰ ਹੀ ਉਚਾਰਨ ਕਰੈ॥
Prof. Sahib Singhਅਤੇ ਹਰ ਵੇਲੇ ਸਿਰਫ਼ ਹਰਿ-ਨਾਮ ਹੀ ਜਪਦਾ ਰਹਿੰਦਾ ਹੈ।

ਪਦ ਅਰਥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਵਖਾਣੈ = ਉਚਾਰਦਾ ਹੈ, ਜਪਦਾ ਹੈ।

SikhNet (Spanish)y día y noche entone el Nombre del Señor.

ਸਤਿਗੁਰ ਕੀ; ਓਹੁ ਦੀਖਿਆ ਲੇਇ ॥

satigur kee; ohu deekhiaa lee |

Sant Singh KhalsaHe accepts the Teachings of the True Guru.
Manmohan SinghHe receives the instruction of the True Guru,
Manmohan Singh (Punjabi)ਉਹ ਸੱਚੇ ਗੁਰਾਂ ਦੀ ਸਿੱਖਿਆ ਲੈਂਦਾ ਹੈ,
Fareedkot Teekaਵਹੁ ਸਤਿਗੁਰੋਂ ਕੀ (ਦੀਖਆ) ਸਿਖ੍ਯਾ ਲੇਵੈ॥
Prof. Sahib Singhਅਜਿਹਾ ਪੰਡਿਤ ਗੁਰੂ ਦੀ ਸਿੱਖਿਆ ਗ੍ਰਹਣ ਕਰਦਾ ਹੈ,

ਪਦ ਅਰਥ ਓਹੁ = ਉਹ (ਪੰਡਿਤ)। ਦੀਖਿਆ = ਸਿੱਖਿਆ। ਲੇਇ = ਲੈਂਦਾ ਹੈ (ਇਕ-ਵਚਨ)।

SikhNet (Spanish)Él acepta la Enseñanza

ਸਤਿਗੁਰ ਆਗੈ; ਸੀਸੁ ਧਰੇਇ ॥

satigur aagai; sees dharee |

Sant Singh KhalsaHe offers his head to the True Guru.
Manmohan Singhand offers his head unto the True Guru.
Manmohan Singh (Punjabi)ਅਤੇ ਸੱਚੇ ਗੁਰਾਂ ਮੂਹਰੇ ਆਪਣਾ ਸਿਰ ਭੇਟਾ ਰਖਦਾ ਹੈ।
Fareedkot Teekaਪੁਨਹ ਸਤਿਗੁਰੋਂ ਕੇ ਆਗੇ ਸੀਸ ਅਪਨਾ ਧਰ ਦੇਵੈ, ਭਾਵ ਮਨ, ਤਨ ਸਮਰਪਨ ਕਰ ਕੇ ਅਪਨੀ ਮਮਤਾ ਕੋ ਤਿਆਗ ਦੇਵੈ॥
Prof. Sahib Singhਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ (ਸਦਾ ਗੁਰੂ ਦੇ ਹੁਕਮ ਵਿਚ ਤੁਰਦਾ ਹੈ)।

ਪਦ ਅਰਥ ਸੀਸੁ = ਸਿਰ। ਧਰੇਇ = ਧਰਦਾ ਹੈ।

SikhNet (Spanish)del Verdadero Guru y le ofrece su cabeza,

ਸਦਾ ਅਲਗੁ; ਰਹੈ ਨਿਰਬਾਣੁ ॥

sadaa alag; rahai nirabaan |

Sant Singh KhalsaHe remains forever unattached in the state of Nirvaanaa.
Manmohan SinghHe ever remains aloof and detached.
Manmohan Singh (Punjabi)ਉਹ ਹਮੇਸ਼ਾਂ ਨਿਆਰਾ ਅਤੇ ਉਪਰਾਮ ਰਹਿੰਦਾ ਹੈ।
Fareedkot Teekaਸਦਾ ਸਰਬ ਸੇ ਅਲਗ ਹੋਇ ਕਰ ਨਿਰਬਾਣ ਰੂਪ ਹੋ ਰਹੇ॥
Prof. Sahib Singhਉਹ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ।

ਪਦ ਅਰਥ ਅਲਗੁ = ਵੱਖਰਾ। ਨਿਰਬਾਨੁ = ਵਾਸਨਾ-ਰਹਿਤ।

SikhNet (Spanish)permaneciendo desapegado en el Estado de Nirvana.

ਸੋ ਪੰਡਿਤੁ; ਦਰਗਹ ਪਰਵਾਣੁ ॥੩॥

so panddit; daragah paravaan |3|

Sant Singh KhalsaSuch a Pandit is accepted in the Court of the Lord. ||3||
Manmohan SinghSuch a Pandit becomes acceptable in the Lord's court.
Manmohan Singh (Punjabi)ਐਹੋ ਜੇਹਾ ਪੰਡਤ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
Fareedkot Teekaਸੋ ਐਸਾ ਪੰਡਿਤ (ਦਰਗਹ) ਸਤਸੰਗ ਮੇਂ ਵਾ ਪ੍ਰਲੋਕ ਮੇਂ ਹਰੀ ਕੋ ਪ੍ਰਵਾਣ ਹੋਤਾ ਹੈ॥੩॥
Prof. Sahib Singhਅਜਿਹਾ ਪੰਡਿਤ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ ॥੩॥
SikhNet (Spanish)Ese Pandit será aceptado en la Corte del Señor. (3)

ਸਭਨਾਂ ਮਹਿ; ਏਕੋ ਏਕੁ ਵਖਾਣੈ ॥

sabhanaan meh; eko ek vakhaanai |

Sant Singh KhalsaHe preaches that the One Lord is within all beings.
Manmohan SinghHe preaches that the one lone is amongst all.
Manmohan Singh (Punjabi)ਉਹ ਪਰਚਾਰ ਕਰਦਾ ਹੈ ਕਿ ਕੇਵਲ ਇਕ ਹੀ ਸਾਰਿਆ ਦੇ ਅੰਦਰ ਹੈ।
Fareedkot Teekaਸਭਨਾਂ ਜੀਵਾਂ ਮੇਂ ਜੋ ਏਕੋ ਏਕ ਅਦੁਤੀ ਕੋ ਵਖਾਣ ਕਰਤਾ ਹੈ॥
Prof. Sahib Singhਹੇ ਪੰਡਿਤ! (ਜਿਹੜਾ ਪੰਡਿਤ ਵੇਦ ਸ਼ਾਸਤ੍ਰ ਆਦਿਕ ਦੀ ਚਰਚਾ ਦੇ ਥਾਂ ਆਪਣੇ ਮਨ ਨੂੰ ਪੜਤਾਲਦਾ ਹੈ, ਉਹ) ਇਹ ਉਪਦੇਸ਼ ਹੀ ਕਰਦਾ ਹੈ ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਵੱਸਦਾ ਹੈ।

ਪਦ ਅਰਥ ਵਖਾਣੈ = ਆਖਦਾ ਹੈ, ਉਪਦੇਸ਼ਦਾ ਹੈ।

SikhNet (Spanish)Él predica que el Único Señor está en el interior de todos los seres.

ਜਾਂ ਏਕੋ ਵੇਖੈ; ਤਾਂ ਏਕੋ ਜਾਣੈ ॥

jaan eko vekhai; taan eko jaanai |

Sant Singh KhalsaAs he sees the One Lord, he knows the One Lord.
Manmohan SinghWhen he sees the One Lord amidst all, then, he realises Him alone to be there.
Manmohan Singh (Punjabi)ਜਦ ਉਹ ਇਕ ਸੁਆਮੀ ਨੂੰ ਸਾਰਿਆਂ ਅੰਦਰ ਦੇਖਦਾ ਹੈ, ਤਦ ਉਹ ਕੇਵਲ ਉਸ ਦਾ ਹੀ ਉਥੇ ਹੋਣਾ ਅਨੁਭਵ ਕਰਦਾ ਹੈ।
Fareedkot Teekaਸੋ ਜਬ ਸਤਿਗੁਰੋਂ ਦ੍ਵਾਰੇ ਤਿਸ ਏਕ ਵਾਹਿਗੂਰ ਕੋ ਜਾਣਤਾ ਹੈ ਤਬ ਤਿਸ ਏਕ ਅਦੁਤੀ ਰੂਪ ਕੋ ਦੇਖੇ ਹੈ॥
Prof. Sahib Singhਜਦੋਂ ਉਹ ਪੰਡਿਤ (ਸਭ ਜੀਵਾਂ ਵਿਚ) ਇਕ ਪ੍ਰਭੂ ਨੂੰ ਹੀ ਵੇਖਦਾ ਹੈ, ਤਦੋਂ ਉਹ ਉਸ ਇਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਜਾਂ = ਜਦੋਂ।

SikhNet (Spanish)Así como él ve al Señor, Lo conoce.

ਜਾ ਕਉ ਬਖਸੇ; ਮੇਲੇ ਸੋਇ ॥

jaa kau bakhase; mele soe |

Sant Singh KhalsaThat person, whom the Lord forgives, is united with Him.
Manmohan SinghOne, whom the Lord forgives; unites with Himself,
Manmohan Singh (Punjabi)ਜਿਸ ਨੂੰ ਮਾਲਕ ਮੁਆਫੀ ਦੇ ਦਿੰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾ ਲੈਂਦਾ ਹੈ,
Fareedkot Teekaਜਿਨ ਕੋ ਵਾਹਿਗੁਰੂ ਬਖਸਤਾ ਹੈ, ਸੋਈ ਸਤਿਗੁਰੋਂ ਸਾਥ ਮੇਲੇ ਹੈਂ॥
Prof. Sahib Singhਪਰ, ਹੇ ਪੰਡਿਤ! ਜਿਸ ਮਨੁੱਖ ਉਤੇ ਕਰਤਾਰ ਬਖ਼ਸ਼ਸ਼ ਕਰਦਾ ਹੈ, ਉਸੇ ਨੂੰ ਉਹ (ਆਪਣੇ ਚਰਨਾਂ ਵਿਚ) ਜੋੜਦਾ ਹੈ,

ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ।

SikhNet (Spanish)Esa persona a la cuál el Señor perdona lo une a Su Ser;

ਐਥੈ ਓਥੈ; ਸਦਾ ਸੁਖੁ ਹੋਇ ॥੪॥

aithai othai; sadaa sukh hoe |4|

Sant Singh KhalsaHe finds eternal peace, here and hereafter. ||4||
Manmohan Singhand such a person ever obtains peace here and hereafter.
Manmohan Singh (Punjabi)ਅਤੇ ਅੇਸਾ ਵਿਅਕਤੀ ਏਥੇ ਅਤੇ ਉਥੇ ਹਮੇਸ਼ਾਂ ਹੀ ਆਰਾਮ ਪਾਉਂਦਾ ਹੈ।
Fareedkot Teekaਤਿਨ ਕੋ ਇਸ ਲੋਕ ਔਰ ਪਰਲੋਕ ਮੇਂ ਸਦਾ ਸੁਖ ਪ੍ਰਾਪਤਿ ਹੋਤਾ ਹੈ॥੪॥
Prof. Sahib Singhਉਸ ਮਨੁੱਖ ਨੂੰ ਇਸ ਲੋਕ ਅਤੇ ਪਰਲੋਕ ਵਿਚ ਆਤਮਕ ਆਨੰਦ ਸਦਾ ਮਿਲਿਆ ਰਹਿੰਦਾ ਹੈ ॥੪॥

ਪਦ ਅਰਥ ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ ॥੪॥

SikhNet (Spanish)es así como encuentra la Verdadera Paz aquí y aquí después. (4)

ਕਹਤ ਨਾਨਕੁ; ਕਵਨ ਬਿਧਿ ਕਰੇ ਕਿਆ ਕੋਇ ॥

kehat naanak; kavan bidh kare kiaa koe |

Sant Singh KhalsaSays Nanak, what can anyone do?
Manmohan SinghSays Nanak, what can any one do and in what way?
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ ਅਤੇ ਕਿਸ ਤਰੀਕੇ ਨਾਲ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕੋਈ ਕੌਨ ਵਿਧੀ ਕਿਸ ਪ੍ਰਕਾਰ ਕਿਆ ਕਰੇ ਅਰਥਾਤ ਕੋਈ ਆਪਨੇ ਆਪ ਕੁਛੁ ਨਹੀਂ ਕਰ ਸਕਤਾ ਹੈ॥
Prof. Sahib Singhਹੇ ਪੰਡਿਤ! ਨਾਨਕ ਆਖਦਾ ਹੈ ਕਿ (ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਆਪਣੀ ਅਕਲ ਦੇ ਆਸਰੇ) ਕੋਈ ਭੀ ਮਨੁੱਖ ਕੋਈ ਜੁਗਤੀ ਨਹੀਂ ਵਰਤ ਸਕਦਾ।

ਪਦ ਅਰਥ ਕਵਨ ਬਿਧਿ = ਕਿਹੜੀ ਜੁਗਤੀ? ਕੋਇ = ਕੋਈ ਮਨੁੱਖ।

SikhNet (Spanish)Nanak dice, ¿quién podría hacer algo?

ਸੋਈ ਮੁਕਤਿ; ਜਾ ਕਉ ਕਿਰਪਾ ਹੋਇ ॥

soee mukat; jaa kau kirapaa hoe |

Sant Singh KhalsaHe alone is liberated, whom the Lord blesses with His Grace.
Manmohan SinghHe alone is emancipated, on whom is God's grace.
Manmohan Singh (Punjabi)ਕੇਵਲ ਉਸ ਦੀ ਹੀ ਕਲਿਆਣ ਹੁੰਦੀ ਹੈ, ਜਿਸ ਉਤੇ ਹਰੀ ਦੀ ਮਿਹਰ ਹੈ।
Fareedkot Teekaਸੋਈ ਪੁਰਸ਼ ਗੁਰੋਂ ਕੋ ਮਿਲ ਕਰ ਮੁਕਤਿ ਹੋਤਾ ਹੈ ਜਿਸ ਕੋ ਤਿਸ ਵਾਹਿਗੁਰੂ ਕੀ ਕ੍ਰਿਪਾ ਹੋਤੀ ਹੈ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹੀ ਬੰਧਨਾਂ ਤੋਂ ਖ਼ਲਾਸੀ ਪਾਂਦਾ ਹੈ।
SikhNet (Spanish)Sólo será liberado a quien el Señor bendice con su Gracia,

ਅਨਦਿਨੁ; ਹਰਿ ਗੁਣ ਗਾਵੈ ਸੋਇ ॥

anadin; har gun gaavai soe |

Sant Singh KhalsaNight and day, he sings the Glorious Praises of the Lord.
Manmohan SinghNight and day, he sings God's praise.
Manmohan Singh (Punjabi)ਰੈਣ ਅਤੇ ਦਿਨ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸੋ ਪੁਰਸ ਨਿਰੰਤ੍ਰ ਹਰੀ ਕੇ ਗੁਣੋਂ ਕੋ ਗਾਯਨ ਕਰਤਾ ਹੈ॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
SikhNet (Spanish)y noche y día permanecerá entonando las Alabanzas Gloriosas del Señor.

ਸਾਸਤ੍ਰ ਬੇਦ ਕੀ; ਫਿਰਿ ਕੂਕ. ਨ ਹੋਇ ॥੫॥੧॥੧੦॥

saasatr bed kee; fir kook. na hoe |5|1|10|

Sant Singh KhalsaThen, he no longer bothers with the proclamations of the Shaastras or the Vedas. ||5||1||10||
Manmohan SinghHe, then, no more, hears the proclamations of the Vedas and Shashtras.
Manmohan Singh (Punjabi)ਤਾਂ ਉਹ ਮੁੜ ਕੇ, ਵੇਦਾ ਅਤੇ ਸ਼ਾਸਤਰਾਂ ਦੇ ਹੋਕਿਆਂ ਨੂੰ ਨਹੀਂ ਸੁਣਦਾ।
Fareedkot Teekaਤਿਸ ਕੇ ਊਪਰ ਸਾਸਤ੍ਰ ਬੇਦ ਕੀ ਕੂਕ, ਭਾਵ ਆਗਯਾ ਨਹੀਂ ਹੋਤੀ ਹੈ, ਭਾਵ ਸਰਬ ਦੰਡ ਸੇ ਰਹਿਤ ਹੋ ਜਾਤਾ ਹੈ॥੫॥੧॥੧੦॥☬ਮਨਮੁਖੋਂ ਕੀ ਔ ਗੁਰਮੁਖੋਂ ਕੀ ਰਹਿਣੀ ਦਿਖਾਵਤੇ ਹੈਂ:
Prof. Sahib Singhਉਹ ਫਿਰ (ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖ਼ਾਤਰ) ਵੇਦ ਸ਼ਾਸਤ੍ਰ ਆਦਿਕ ਦੀ ਮਰਯਾਦਾ ਦਾ ਹੋਕਾ ਨਹੀਂ ਦੇਂਦਾ ਫਿਰਦਾ ॥੫॥੧॥੧੦॥

ਪਦ ਅਰਥ ਕੂਕ = ਰੌਲਾ, (ਮਰਯਾਦਾ ਚਲਾਣ ਦਾ) ਰੌਲਾ ॥੫॥੧॥੧੦॥

SikhNet (Spanish)Así ya no le importará más lo que los Shastras y Vedas proclaman. (5-1-10)

Open this shabad →

Shabad Guru Amardas Ji Raag Malaar continues on Ang 1262

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥

bhram bhram jon manamukh bharamaaee |

Sant Singh KhalsaThe self-willed manmukhs wander lost in reincarnation, confused and deluded by doubt.
Manmohan SinghStrayed by doubt and suspicion, the egocentric wanders in species.
Manmohan Singh (Punjabi)ਸੰਦੇਹ ਅਤੇ ਵਹਿਮ ਦਾ ਬਹਿਕਾਇਆ ਹੋਇਆ ਮਨਮਤੀਆ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਭਰਮ ਦਾ ਭਰਮਾਇਆ ਹੂਆ ਮਨਮੁਖ ਜੋਨੀਓਂ ਮੇਂ ਭ੍ਰਮਾਈਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਭਟਕਦਾ ਹੀ ਰਹਿੰਦਾ ਹੈ,

ਪਦ ਅਰਥ ਭ੍ਰਮਿ = ਭਟਕ ਕੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭ੍ਰਮਿ ਭ੍ਰਮਿ ਭਰਮਾਈ = ਸਦਾ ਹੀ ਭਟਕਦਾ ਫਿਰਦਾ ਹੈ।

SikhNet (Spanish)Los Manmukjs soberbios vagan perdidos en la reencarnación, confundidos y engañados por la duda.

ਜਮਕਾਲੁ ਮਾਰੇ; ਨਿਤ ਪਤਿ ਗਵਾਈ ॥

jamakaal maare; nit pat gavaaee |

Sant Singh KhalsaThe Messenger of Death constantly beats them and disgraces them.
Manmohan SinghThe Death's courier ever beats and disgraces him.
Manmohan Singh (Punjabi)ਮੌਤ ਦਾ ਦੂਤ ਸਦਾ ਉਸ ਨੂੰ ਕੁਟਦਾ ਅਤੇ ਬੇਇਜ਼ਤ ਕਰਦਾ ਹੈ।
Fareedkot Teekaਜਮ ਕਾਲ ਤਿਸ ਕੋ ਨਿਤ ਮਾਰਤਾ ਹੈ ਔਰ ਪਤਿ ਤਿਸ ਕੀ ਗਵਾਈ ਹੈ॥
Prof. Sahib Singhਉਸ ਨੂੰ (ਆਤਮਕ) ਮੌਤ ਮਾਰ ਲੈਂਦੀ ਹੈ, ਉਹ ਸਦਾ ਆਪਣੀ ਇੱਜ਼ਤ ਗਵਾਂਦਾ ਰਹਿੰਦਾ ਹੈ।

ਪਦ ਅਰਥ ਨਿਤ = ਸਦਾ। ਪਤਿ = ਇੱਜ਼ਤ।

SikhNet (Spanish)El mensajero de la muerte, Yama, gana la batalla y los desgracia.

ਸਤਿਗੁਰ ਸੇਵਾ; ਜਮ ਕੀ ਕਾਣਿ ਚੁਕਾਈ ॥

satigur sevaa; jam kee kaan chukaaee |

Sant Singh KhalsaServing the True Guru, the mortal's subservience to Death is ended.
Manmohan SinghServing the True Guru, one is rid of the fear of the Yama.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਾਮਉਣ ਦੁਆਰਾ, ਜੀਵ ਯਮ ਦੇ ਡਰ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਸਤਿਗੁਰੋਂ ਕੀ ਸੇਵਾ ਕਰੀ ਹੈ ਤਿਨੋ ਨੇ ਜਮ ਕੀ ਕਾਣ ਚੁਕਾਈ ਹੈ, ਕ੍ਯੋਂਕਿ ਤਿਨ ਕੋ ਹਰੀ ਪ੍ਰਭੂ ਮਿਲਾ ਹੈ॥☬ਜੇ ਕਹੇ ਕਹਾਂ ਮਿਲਾ ਹੈ? ਤਿਸ ਪਰ ਕਹੇ:
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਜਮਾਂ ਦੀ ਮੁਥਾਜੀ ਮੁਕਾ ਲੈਂਦਾ ਹੈ (ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ),

ਪਦ ਅਰਥ ਕਾਣਿ = ਮੁਥਾਜੀ।

SikhNet (Spanish)Sirviendo al Guru Verdadero la actitud de sumisión del mortal a la muerte termina,

ਹਰਿ ਪ੍ਰਭੁ ਮਿਲਿਆ; ਮਹਲੁ ਘਰੁ ਪਾਈ ॥੧॥

har prabh miliaa; mehal ghar paaee |1|

Sant Singh KhalsaHe meets the Lord God, and enters the Mansion of His Presence. ||1||
Manmohan SinghThis wise one meets with one's God Lord and finds the True Home and Mansion.
Manmohan Singh (Punjabi)ਇਸ ਤਰ੍ਹਾਂ ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਮਿਲ ਪੈਦਾ ਹੈ ਅਤੇ ਸੱਚੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teeka(ਘਰ) ਰਿਦੇ ਮੇਂ ਹੀ ਤਿਨ ਕੋ ਮਹਲ ਸ੍ਵਰੂਪ ਕੀ ਪ੍ਰਾਪਤੀ ਹੂਈ ਹੈ॥੧॥
Prof. Sahib Singhਉਸ ਨੂੰ ਹਰੀ-ਪ੍ਰਭੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਲੈਂਦਾ ਹੈ ॥੧॥

ਪਦ ਅਰਥ ਪਾਈ = ਲੱਭ ਲਿਆ ॥੧॥

SikhNet (Spanish)al encontrar al Señor Dios, pues penetra en la Mansión de Su Presencia. (1)

ਪ੍ਰਾਣੀ; ਗੁਰਮੁਖਿ ਨਾਮੁ ਧਿਆਇ ॥

praanee; guramukh naam dhiaae |

Sant Singh KhalsaO mortal, as Gurmukh, meditate on the Naam, the Name of the Lord.
Manmohan SinghO mortal, contemplate thou thy Lord's Name, by the Guru's grace.
Manmohan Singh (Punjabi)ਹੇ ਫਾਨੀ ਬੰਦੇ! ਗੁਰਾਂ ਦੀ ਦਇਆ ਦੁਆਰਾ, ਤੂੰ ਆਪਣੀ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਪ੍ਰਾਣੀ ਗੁਰੋਂ ਦ੍ਵਾਰੇ ਹਰੀ ਕੇ ਨਾਮ ਕਾ ਧ੍ਯਾਵਣਾ ਕਰੁ॥
Prof. Sahib Singhਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਪ੍ਰਾਣੀ = ਹੇ ਪ੍ਰਾਣੀ! ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Oh mortal, como Gurmukj medita en el Naam, en el Nombre del Señor.

ਜਨਮੁ ਪਦਾਰਥੁ ਦੁਬਿਧਾ ਖੋਇਆ; ਕਉਡੀ ਬਦਲੈ ਜਾਇ ॥੧॥ ਰਹਾਉ ॥

janam padaarath dubidhaa khoeaa; kauddee badalai jaae |1| rahaau |

Sant Singh KhalsaIn duality, you are ruining and wasting this priceless human life. You trade it away in exchange for a shell. ||1||Pause||
Manmohan SinghThy invaluable life thou are wasting in duality and it is going in exchange for a trite. Pause.
Manmohan Singh (Punjabi)ਆਪਣਾ ਅਮੋਲਕ ਜੀਵਨ ਤੂੰ ਦਵੈਤ-ਭਾਵ ਅੰਦਰ ਬਰਬਾਦ ਕਰ ਰਿਹਾ ਹੈ ਅਤੇ ਇਹ ਕੋਡੀ ਤੋਂ ਵਟਾਦਰੇ ਵਿੱਚ ਹੱਥੋ ਜਾ ਰਿਹਾ ਹੈ। ਠਹਿਰਾਉ।
Fareedkot Teekaਜਨਮ ਪਦਾਰਥੁ ਦੁਬਿਧਾ ਕਰ ਕੇ ਖੋਇਆ ਜਾਤਾ ਹੈ ਔਰ ਮਾਯਾ ਕੇ ਵਾਸਤੇ ਬ੍ਯਰਥ ਜਾਤਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੇ ਆਪਣਾ) ਕੀਮਤੀ (ਮਨੁੱਖਾ) ਜਨਮ ਮਾਇਆ ਵਾਲੀ ਭਟਕਣਾ ਵਿਚ ਗਵਾ ਲਿਆ, ਉਸ ਦਾ ਇਹ ਜਨਮ ਕੌਡੀਆਂ ਦੇ ਭਾ ਹੀ ਚਲਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਬਦਲੈ = ਵੱਟੇ ਵਿਚ ॥੧॥ ਰਹਾਉ ॥

SikhNet (Spanish)En la dualidad serás arruinado y al desperdiciar esta preciosa vida humana la cambiarás por una simple concha. (1-Pausa)

ਕਰਿ ਕਿਰਪਾ; ਗੁਰਮੁਖਿ ਲਗੈ ਪਿਆਰੁ ॥

kar kirapaa; guramukh lagai piaar |

Sant Singh KhalsaThe Gurmukh falls in love with the Lord, by His Grace.
Manmohan SinghWhen the Lord is in mercy, man loves Him by the Guru's grace.,
Manmohan Singh (Punjabi)ਜਦ ਸਾਈਂ ਮਿਹਰ ਧਾਰਦਾ ਹੈ ਤਾਂ ਪ੍ਰਾਣੀ ਉਸ ਨਾਲ ਗੁਰਾਂ ਦੀ ਦਇਆ ਦੁਆਰਾ ਪ੍ਰੇਮ ਕਰਦਾ ਹੈ,
Fareedkot Teekaਪਰਮੇਸ੍ਵਰ ਕੀ ਕ੍ਰਿਪਾ ਕਰ ਗੁਰਮੁਖੋਂ ਕਾ ਪਿਆਰ ਲਾਗਤਾ ਹੈ॥
Prof. Sahib Singhਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ ਹਿਰਦੇ ਵਿਚ) ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ,

ਪਦ ਅਰਥ ਕਰਿ = ਕਰ ਕੇ। ਕਰਿ ਕਿਰਪਾ = ਮਿਹਰ ਕਰਕੇ, (ਪ੍ਰਭੂ ਦੀ) ਮਿਹਰ ਨਾਲ।

SikhNet (Spanish)El Gurmukj se enamora del Señor por Su Gracia.

ਅੰਤਰਿ ਭਗਤਿ; ਹਰਿ ਹਰਿ ਉਰਿ ਧਾਰੁ ॥

antar bhagat; har har ur dhaar |

Sant Singh KhalsaHe enshrines loving devotion to the Lord, Har, Har, deep within his heart.
Manmohan Singhand within him abides devotion, and he keeps his Lord God clasped to his mind.
Manmohan Singh (Punjabi)ਅਤੇ ਉਸ ਦੇ ਅੰਦਰ ਸ਼ਰਧਾ-ਅਨੁਰਾਗ ਟਿਕ ਜਾਂਦਾ ਹੈ ਤੇ ਉਹ ਆਪਣੇ ਸਾਈਂ ਹਰੀ ਨੂੰ ਆਪਣੇ ਮਨ ਨਾਲ ਲਾਈ ਰਖਦਾ ਹੈ।
Fareedkot Teekaਰਿਦੇ ਅੰਤਰਿ ਹਰ ਪ੍ਰਕਾਰ ਹਰਿ ਕੀ ਭਗਤੀ ਕੋ ਧਾਰਤੇ ਹੈਂ॥
Prof. Sahib Singhਉਸ ਦੇ ਅੰਦਰ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ, ਉਹ ਮਨੁੱਖ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ।

ਪਦ ਅਰਥ ਉਰਿ = ਹਿਰਦੇ ਵਿਚ।

SikhNet (Spanish)Él enaltece la Devoción amorosa del Señor Jar, Jar, en lo profundo de su corazón.

ਭਵਜਲੁ; ਸਬਦਿ ਲੰਘਾਵਣਹਾਰੁ ॥

bhavajal; sabad langhaavanahaar |

Sant Singh KhalsaThe Word of the Shabad carries him across the terrifying world-ocean.
Manmohan SinghThe Lord's Name ferries man across the dreadful world-ocean.
Manmohan Singh (Punjabi)ਪ੍ਰਭੂ ਦਾ ਨਾਮ ਇਨਸਾਨ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜਿਨ ਕੋ ਸਬਦ ਕਰ ਗੁਰੂ ਸੰਸਾਰ ਸਮੁੰਦ੍ਰ ਸੇ ਪਾਰ ਲੰਘਾਵਣਹਾਰੇ ਹੂਏ ਹੈਂ॥
Prof. Sahib Singhਪ੍ਰਭੂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)La Palabra del Shabd lo lleva a través del aterrador océano del mundo

ਦਰਿ ਸਾਚੈ; ਦਿਸੈ ਸਚਿਆਰੁ ॥੨॥

dar saachai; disai sachiaar |2|

Sant Singh KhalsaHe appears true in the True Court of the Lord. ||2||
Manmohan SinghSuch a person looks true in the True court.
Manmohan Singh (Punjabi)ਐਹੋ ਜੇਹਾ ਪੁਰਸ਼ ਸੱਚੇ ਦਰਬਾਰ ਅੰਦਰ ਸੱਚਾ ਦਿੱਸਦਾ ਹੈ।
Fareedkot Teekaਸੋ ਸਚੇ ਕੇ ਦਰ ਮੇਂ ਸਚਿਆਰ ਦੇਖੀਤੇ ਹੈਂ॥੨॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਦਿੱਸਦਾ ਹੈ ॥੨॥

ਪਦ ਅਰਥ ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ਰੂ ॥੨॥

SikhNet (Spanish)y así se muestra verdadero en la Corte Verdadera del Señor. (2)

ਬਹੁ ਕਰਮ ਕਰੇ; ਸਤਿਗੁਰੁ. ਨਹੀ ਪਾਇਆ ॥

bahu karam kare; satigur. nahee paaeaa |

Sant Singh KhalsaPerforming all sorts of rituals, they do not find the True Guru.
Manmohan SinghPerforming millions of rituals, the mortal attains not unto the True Guru.
Manmohan Singh (Punjabi)ਕ੍ਰੋੜਾਂ ਹੀ ਕਰਮਕਾਂਡ ਕਰਨ ਦੁਆਰਾ, ਪ੍ਰਾਣੀ ਸਚੇ ਗੁਰਾਂ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਜੋ ਬਹੁਤ ਕਰਮੋਂ ਕੋ ਕਰਤਾ ਹੈ ਔਰ ਸਤਿਗੁਰੋਂ ਕੋ ਨਹੀਂ ਪਾਯਾ ਹੈ॥
Prof. Sahib Singh(ਜਿਹੜਾ ਮਨੁੱਖ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰਦਾ ਫਿਰਦਾ ਹੈ ਪਰ ਗੁਰੂ ਦੀ ਸਰਨ ਨਹੀਂ ਪੈਂਦਾ,

ਪਦ ਅਰਥ ਕਰਮ = (ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ ਧਾਰਮਿਕ) ਕਰਮ।

SikhNet (Spanish)Realizando todo tipo de rituales no encuentran al Guru Verdadero.

ਬਿਨੁ ਗੁਰ; ਭਰਮਿ ਭੂਲੇ ਬਹੁ ਮਾਇਆ ॥

bin gur; bharam bhoole bahu maaeaa |

Sant Singh KhalsaWithout the Guru, so many wander lost and confused in Maya.
Manmohan SinghWithout the True Guru, good many stray in doubt and mammon.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਬਹੁਤ ਸਾਰੇ ਸੰਦੇਹ ਅਤੇ ਮੋਹਣੀ ਅੰਦਰ ਭੁੱਲੇ ਫਿਰਦੇ ਹਨ।
Fareedkot Teekaਸੋ ਗੁਰੋਂ ਸੇ ਬਿਨਾਂ ਬਹੁਤ ਜੀਵ ਮਾਯਾ ਮੇਂ ਭ੍ਰਮ ਕਰ ਭੂਲ ਰਹੇ ਹੈਂ॥
Prof. Sahib Singhਉਹ ਮਨੁੱਖ ਗੁਰੂ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।

ਪਦ ਅਰਥ ਭੂਲੇ = ਕੁਰਾਹੇ ਪਏ ਰਹੇ।

SikhNet (Spanish)Sin el Guru vagan perdidos y confundidos en la Maya.

ਹਉਮੈ ਮਮਤਾ; ਬਹੁ ਮੋਹੁ ਵਧਾਇਆ ॥

haumai mamataa; bahu mohu vadhaaeaa |

Sant Singh KhalsaEgotism, possessiveness and attachment rise up and increase within them.
Manmohan SinghTheir ego, mine-ness and worldly attachment have greatly increased.
Manmohan Singh (Punjabi)ਉਨ੍ਹਾਂ ਦੀ ਹੰਗਤਾ ਮੈ-ਮੇਰੀ ਅਤੇ ਸੰਸਾਰੀ ਲਗਨ ਖਰੀਆਂ ਵਧੇਰੀਆਂ ਹੋ ਗਈਆਂ ਹਨ।
Fareedkot Teekaਹੰਕਾਰ ਅਰ ਮਮਤਾ ਕਰ ਬਹੁਤ ਮੋਹ ਵਧਾਯਾ ਹੂਆ ਹੈ॥
Prof. Sahib Singhਉਹ ਮਨੁੱਖ ਆਪਣੇ ਅੰਦਰ ਹਉਮੈ ਮਮਤਾ ਅਤੇ ਮੋਹ ਨੂੰ ਵਧਾਈ ਜਾਂਦਾ ਹੈ।
SikhNet (Spanish)El egoísmo, la actitud posesiva y el apego se edifican e incrementan con es tipo de ritos.

ਦੂਜੈ ਭਾਇ; ਮਨਮੁਖਿ ਦੁਖੁ ਪਾਇਆ ॥੩॥

doojai bhaae; manamukh dukh paaeaa |3|

Sant Singh KhalsaIn the love of dualty, the self-willed manmukhs suffer in pain. ||3||
Manmohan SinghThrough another's love, the way-ward person suffers sorrow.
Manmohan Singh (Punjabi)ਹੋਰਸ ਦੇ ਪਿਆਰ ਰਾਹੀਂ, ਆਪ-ਹੁਦਰਾ ਪੁਰਸ਼ ਤਕਲੀਫ ਉਠਾਉਂਦਾ ਹੈ।
Fareedkot Teekaਇਸ ਵਾਸਤੇ ਦ੍ਵੈਤ ਭਾਵ ਕਰ ਮਨਮੁਖੋਂ ਨੇ ਦੁਖ ਕੋ ਪਾਯਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ ਸਦਾ) ਦੁੱਖ ਹੀ ਸਹਾਰਦਾ ਹੈ ॥੩॥

ਪਦ ਅਰਥ ਦੂਜੈ ਭਾਇ = ਮਾਇਆ ਦੇ ਮੋਹ, (ਪ੍ਰਭੂ ਤੋਂ ਬਿਨਾ ਕਿਸੇ) ਹੋਰ ਦੇ ਪਿਆਰ ਵਿਚ ॥੩॥

SikhNet (Spanish)Enamorados de la dualidad los soberbios Manmukjs sufren dolor. (3)

ਆਪੇ ਕਰਤਾ; ਅਗਮ ਅਥਾਹਾ ॥

aape karataa; agam athaahaa |

Sant Singh KhalsaThe Creator Himself is Inaccessible and Infinite.
Manmohan SinghThe Creator Lord, of Himself, is Inaccessible and Infinite.
Manmohan Singh (Punjabi)ਸਿਰਜਣਹਾਰ ਸੁਆਮੀ, ਖੁਦ ਪਹੁੰਚ ਤੋਂ ਪਰੇ ਅਤੇ ਅਨੰਤ ਹੈ।
Fareedkot Teekaਅਗਮ ਅਥਾਹ ਪਰਮੇਸ੍ਵਰ ਆਪੇ ਹੀ ਸ੍ਰਬ ਕਾ ਕਰਤਾ ਹੈ॥
Prof. Sahib Singhਪਰ, ਅਪਹੁੰਚ ਅਤੇ ਅਥਾਹ ਕਰਤਾਰ ਆਪ ਹੀ (ਇਹ ਸਾਰੀ ਖੇਡ ਰਿਹਾ ਹੈ)।

ਪਦ ਅਰਥ ਅਗਮ = ਅਪਹੁੰਚ।

SikhNet (Spanish)El Creador Mismo es Inaccesible e Infinito;

ਗੁਰਸਬਦੀ ਜਪੀਐ; ਸਚੁ ਲਾਹਾ ॥

gurasabadee japeeai; sach laahaa |

Sant Singh KhalsaChant the Word of the Guru's Shabad, and earn the true profit.
Manmohan SinghEver close at hand is my care-free Lord.
Manmohan Singh (Punjabi)ਸਦੀਵ ਹਾਜ਼ਰ-ਨਾਜ਼ਰ ਹੈ ਮੇਰਾ ਮੁਛੰਦਗੀ-ਰਹਿਤ ਪ੍ਰਭੂ!
Fareedkot Teekaਗੁਰੋਂ ਕੇ ਸਬਦ ਕਰ ਜਪਣੇ ਸੇ ਸਚਾ ਲਾਭ ਮਿਲਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦਾ ਨਾਮ) ਜਪਣਾ ਚਾਹੀਦਾ ਹੈ-ਇਹੀ ਹੈ ਸਦਾ ਕਾਇਮ ਰਹਿਣ ਵਾਲਾ ਲਾਭ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਚੁ ਲਾਹਾ = ਸਦਾ ਟਿਕੇ ਰਹਿਣ ਵਾਲਾ ਲਾਭ।

SikhNet (Spanish)canta y entona la Palabra del Shabd del Guru y obtén su Verdadera Utilidad.

ਹਾਜਰੁ ਹਜੂਰਿ; ਹਰਿ ਵੇਪਰਵਾਹਾ ॥

haajar hajoor; har veparavaahaa |

Sant Singh KhalsaThe Lord is Independent, Ever-present, here and now.
Manmohan SinghMeditating on the Lord, under the Guru's guidance, true profit is attained.
Manmohan Singh (Punjabi)ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦਾ ਸਿਮਰਨ ਕਰਨ ਦੁਆਰਾ, ਸੱਚਾ ਮੁਨਾਫਾ ਪਰਾਪਤ ਹੁੰਦਾ ਹੈ।
Fareedkot Teekaਹਰੀ ਵੇਪਰਵਾਹ ਸਦਾ ਪਾਸ ਹੀ ਮੌਜੂਦ ਹੈ, ਭਾਵ ਨੇੜੇ ਹੈ॥
Prof. Sahib Singhਉਹ ਕਰਤਾਰ ਹਰ ਥਾਂ ਹਾਜ਼ਰ-ਨਾਜ਼ਰ ਹੈ ਅਤੇ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ।
SikhNet (Spanish)El Señor es Independiente y está siempre presente aquí y ahora.

Open this shabad (19 lines, Angs 1261-1262) →

Ang 1261 of 1430