ੴ

ਸਿੱਖਬਾਣੀ · SikhBani

ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥

charr kai ghorrarrai kunde pakarreh khoonddee dee kheddaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 322 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਚੜਿ ਕੈ ਘੋੜੜੈ, ਕੁੰਦੇ ਪਕੜਹਿ; ਖੂੰਡੀ ਦੀ ਖੇਡਾਰੀ ॥

charr kai ghorrarrai, kunde pakarreh; khoonddee dee kheddaaree |

Sant Singh KhalsaCan they mount horses and handle guns, if all they know is the game of polo?
Manmohan SinghCan persons, knowing only the game of stick and ball (polo) mount horses and handle guns?
Manmohan Singh (Punjabi)ਕੀ ਉਹ ਬੰਦੇ ਜੋ ਕੇਵਲ ਖਿੱਦੋ-ਖੂੰਡੀ ਦੀ ਖੇਡ ਹੀ ਜਾਣਦੇ ਹਨ, ਘੋੜਿਆਂ ਤੇ ਸਵਾਰ ਹੋ ਬੰਦੂਕ ਹੱਥ ਫੜ ਸਕਦੇ ਹਨ?
Fareedkot Teekaਜੈਸੇ ਖੂੰਡੀ ਕਾ ਖੇਡਾਰੀ ਘੋੜੇ ਪਰ ਚੜ ਕਰ ਬੰਦੂਕ ਕੇ ਕੁੰਦੇ ਕੋ ਪਕੜੇ॥
Prof. Sahib Singh(ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ,

ਪਦ ਅਰਥ ਘੋੜੜਾ = ਸੋਹਣਾ ਘੋੜਾ। ਘੋੜੜੈ = ਸੋਹਣੇ ਘੋੜੇ ਤੇ। ਕੁੰਦੇ = ਬੰਦੂਕ ਦਾ ਹੱਥਾ। ਖੇਡਾਰੀ = ਖੇਡ ਜਾਣਨ ਵਾਲੇ।

SikhNet (Spanish)Se las dan de que juegan Polo, pero no saben ni montar.

ਹੰਸਾ ਸੇਤੀ ਚਿਤੁ ਉਲਾਸਹਿ; ਕੁਕੜ ਦੀ ਓਡਾਰੀ ॥੨॥

hansaa setee chit ulaaseh; kukarr dee oddaaree |2|

Sant Singh KhalsaCan they be swans, and fulfill their conscious desires, if they can only fly like chickens? ||2||
Manmohan SinghCan the fowls which have cock like flight succeed in their hearty wish to be at par with the swans?
Manmohan Singh (Punjabi)ਹੰਸਾ ਕੀ ਮੁਰਗੇ ਵਰਗੀ ਉਡਾਰੀ ਵਾਲੇ ਪੰਛੀਆਂ ਦੀ ਰਾਜ ਹੰਸ ਨਾਲ ਬਰਾਬਰੀ ਕਰਨ ਦੀ ਦਿੱਲੀ-ਚਾਹ ਪੂਰੀ ਹੋ ਸਕਦੀ ਹੈ?
Fareedkot Teekaਔਰ ਕੁਕੜ ਕੀ ਓਡਾਰੀ ਵਾਲਾ ਊਡਣੇ ਕੇ ਵਾਸਤੇ ਹੰਸੋਂ ਕੇ ਸਾਥ ਚਿਤ ਮੇਂ ਉਤਸਾਹ ਕਰੇ, ਤੈਸੇ ਹੀ ਜੋ ਭ੍ਰਮ ਸੰਜੁਗਤ ਕਥਨੀ ਕੇ ਗਿਆਨੀ ਹੈਂ, ਸੋ ਗਿਆਨ ਰੂਪੀ ਘੋੜੇ ਪਰ ਸਵਾਰ ਹੋ ਕਰ ਮਹਾਂ ਵਾਕ ਰੂਪੀ ਕੁੰਦੇ ਪਕੜਤੇ ਹੈਂ ਅਰਥਾਤ ਗੁਰੂ ਬਨ ਕਰ ਉਪਦੇਸ਼ ਕੀਆ ਚਾਹਤੇ ਹੈਂ। ਬੇਦ ਰੂਪੀ ਬੰਦੂਕ ਕਾ ਮਹਾਂ ਵਾਕ ਕੁੰਦਾ ਹੈ। ਪਰੰਤੂ ਕੈਸੇ ਚਲਾਇ ਸਕੇ, ਕਿਯੋਂਕਿ ਖੂੰਡੀ ਕਾ ਖੇਡਾਰੀ ਅਰਥਾਤ ਸੰਸਾਰ ਕੇ ਬਿਉਹਾਰੋਂ ਮੇਂ ਹੀ ਚਤਰ ਹੈ ਔਰ ਤਤ ਮਿਥਿਆ ਕੇ ਬਿਬੇਕੀ ਸੋ (ਹੰਸ) ਸੰਤ ਹੈਂ। ਚਿਤ ਤੋ ਤਿਨ ਕੇ ਅਨੰਦ ਕੋ ਚਾਹਤਾ ਹੈ ਔਰ ਕੁਕੜ ਕੀ ਉਡਾਰੀ ਹੈ। ਅਰਥਾਤ ਸਕਾਮ ਕਰਮ ਕਰ ਕੇ ਪੁਰਸ਼ਾਰਥ ਸ੍ਵਰਗ ਤਕ ਪਹੁਚਨੇ ਕਾ ਰਖਤਾ ਹੈ। ਸੰਤੋਂ ਕਾ ਸੰਗ ਕਰ ਆਤਮਾ ਅਨੰਦ ਕੋ ਕੈਸੇ ਪ੍ਰਾਪਤਿ ਹੋਵੇ ਅਰਥਾਤ ਨਹੀਂ ਹੋਤਾ॥੨॥
Prof. Sahib Singh(ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ। (ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ॥੨॥

ਪਦ ਅਰਥ ਉਲਾਸਹਿ = ਉਤਸ਼ਾਹ ਵਿਚ ਲਿਆਉਂਦੇ ਹਨ। ਸੇਤੀ = ਨਾਲ ॥੨॥

SikhNet (Spanish)Hay otro que quiere volar a la par con los cisnes, pero tiene la velocidad de un gallo. (2)
Answers quote the Granth verbatim with Ang citations. AI commentary is not Gurbani and not a religious ruling.