ੴ

ਸਿੱਖਬਾਣੀ · SikhBani

ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥

bhoree bharam vayaae piree muhabat hik too
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 322 · 3 lines
Translations

ਸਲੋਕ ਡਖਣਾ ਮਃ ੫ ॥

salok ddakhanaa mahalaa 5 |

Sant Singh KhalsaSalok, Dakhanaa, Fifth Mehl:
Manmohan SinghSlok Dakhna 5th Guru.
Manmohan Singh (Punjabi)ਸਲੋਕ ਡਖਣਾ, ਪੰਜਵੀਂ ਪਾਤਸ਼ਾਹੀ।
SikhNet (Spanish)Slok Dakjana, Mejl Guru Aryan, Quinto Canal Divino.

ਭੋਰੀ ਭਰਮੁ ਵਞਾਇ ਪਿਰੀ; ਮੁਹਬਤਿ ਹਿਕੁ ਤੂ ॥

bhoree bharam vayaae piree; muhabat hik too |

Sant Singh KhalsaIf you can dispel your doubts, even for an instant, and love your only Beloved,
Manmohan SinghIf thou dispellest thy doubt a little and love the only Beloved,
Manmohan Singh (Punjabi)ਜੇਕਰ ਤੂੰ ਭੋਰਾ ਭਰ ਭੀ ਆਪਣਾ ਸੰਦੇਹ ਗਵਾ ਦੇਵੇ, ਅਤੇ ਕੇਵਲ ਆਪਣੇ ਪ੍ਰੀਤਮ ਨੂੰ ਪਿਆਰ ਕਰੇ,
Fareedkot Teeka(ਭੋਰੀ) ਥੋੜਾ ਸਾ ਜੋ ਭ੍ਰਮੁ ਹੈ ਤਿਸ ਕੋ (ਵੰਞਾਇ) ਦੂਰ ਕਰ ਕੇ ਏਕ (ਪਿਰੀ) ਪਤੀ ਮੇਂ ਤੂੰ ਮੁਹਬਤ ਕਰ॥
Prof. Sahib Singh(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ;

ਪਦ ਅਰਥ ਭੋਰੀ = ਰਤਾ ਕੁ ਭੀ। ਵਞਾਇ = (ਜੇ) ਦੂਰ ਕਰੇ। ਪਿਰੀ = ਪਿਆਰ। ਮੁਹਬਤਿ = ਪਿਆਰ।

SikhNet (Spanish)Si uno se quita de su duda, aunque sea por un instante, y ama a su Único Señor con Devoción,

ਜਿਥਹੁ. ਵੰਞੈ ਜਾਇ; ਤਿਥਾਊ. ਮਉਜੂਦੁ ਸੋਇ ॥੧॥

jithahu. vanyai jaae; tithaaoo. maujood soe |1|

Sant Singh Khalsathen wherever you go, there you shall find Him. ||1||
Manmohan Singhthou shalt find Him present there, where ever thou goest.
Manmohan Singh (Punjabi)ਜਿਥੇ ਕਿਤੇ ਭੀ ਤੂੰ ਜਾਵੇਗਾ ਉਥੇ ਤੂੰ ਉਸ ਨੂੰ ਹਾਜ਼ਰ ਪਾਵੇਗਾ।
Fareedkot Teekaਜਿਸ (ਜਾਇ) ਜਗਾ ਸੇ ਅਰਥਾਤ ਜਿਸ ਮਨ ਅਸਥਾਨ ਸੇ ਭ੍ਰਮ (ਵੰਞੈ) ਜਾਵੈਗਾ ਤਿਸੀ ਅਸਥਾਨ ਮੇਂ ਸੋ ਵਾਹਿਗੁਰੂ (ਮਉਜੂਦ) ਪ੍ਰਗਟ ਭਾਸੇਗਾ; ਵਾ ਜਿਥੋਂ ਤੁਰੇ ਅਰ ਜਿਸੁ ਜਗਾ ਜਾਵੈ, ਭਾਵ ਸਭ ਜਗਾ ਮੇਂ ਪਰਮੇਸ੍ਵਰ ਪ੍ਰਗਟ ਹੈ॥੧॥☬ਜਿਨੋਂ ਨੇ ਭ੍ਰਮ ਗਵਾਇਆ ਨਹੀਂ ਗਲੀਂ ਗਿਆਨੀ ਬਨਤੇ ਹੈਂ ਤਿਨ ਪਰ ਕਹਤੇ ਹੈਂ:
Prof. Sahib Singhਤਾਂ ਜਿੱਥੇ ਜਾਇਂਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ॥੧॥

ਪਦ ਅਰਥ ਜਿਥਹੁ = ਜਿੱਥੇ। ਜਾਇ ਵੰਞੈ = ਜਾਇਂਗਾ। ਤਿਥਾਊ = ਓਥੇ ਹੀ। ਸੋਇ = ਉਹ ਪ੍ਰਭੂ ॥੧॥

SikhNet (Spanish)verá Su Presencia en donde sea que voltee a ver.(1)
Answers quote the Granth verbatim with Ang citations. AI commentary is not Gurbani and not a religious ruling.