ੴ

ਸਿੱਖਬਾਣੀ · SikhBani

ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥

kaam krodh ahankaar gaakharo sanjam kaun chhuttio ree
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 383, 384 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 383

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮੋਹ ਮਲਨ. ਨੀਦ ਤੇ ਛੁਟਕੀ; ਕਉਨੁ ਅਨੁਗ੍ਰਹੁ ਭਇਓ ਰੀ ॥

moh malan. need te chhuttakee; kaun anugrahu bheo ree | Ang 383

Sant Singh KhalsaYou have avoided the slumber of attachment and impurity - by whose favor has this happened?
Manmohan SinghThou hast escaped worldly love, impurity and slumber but, by whose favour has it happened?
Manmohan Singh (Punjabi)ਤੂੰ ਸੰਸਾਰ ਮਮਤਾ, ਅਪਵਿਤ੍ਰਤਾ ਅਤੇ ਨੀਦਰ ਤੋਂ ਬਚ ਗਈ ਹੈਂ। ਕਿਸ ਦੀ ਕ੍ਰਿਪਾ ਦੁਆਰਾ ਇਹ ਹੋਇਆ ਹੈ?
Fareedkot Teekaਮੋਹ ਰੂਪ ਮਲੀਨ ਨਿੰਦ੍ਰਾ ਤੇ ਜੋ ਤੂੰ ਛੁਟ ਗਈ ਹੈ, ਸੋ ਤੇਰੇ ਪਰ ਕੌਨ ਸੀ (ਅਨੁਗ੍ਰਹੁ) ਪ੍ਰਸਾਦਿ, ਭਾਵ ਕਿਰਪਾ ਭਈ ਹੈ?
Prof. Sahib Singhਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?

ਪਦ ਅਰਥ ਮਲਨ = (ਮਨ ਨੂੰ) ਮੈਲਾ ਕਰਨ ਵਾਲੀ। ਤੇ = ਤੋਂ। ਛੁਟਕੀ = ਖ਼ਲਾਸੀ ਪਾਈ। ਅਨੁਗ੍ਰਹੁ = ਕਿਰਪਾ। ਰੀ = ਹੇ ਸਖੀ!

SikhNet (Spanish)Has despertado de tu sueño de apegos impíos; oh, ¿quién habrá sido tan compasivo contigo?

ਮਹਾ ਮੋਹਨੀ. ਤੁਧੁ ਨ ਵਿਆਪੈ; ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥

mahaa mohanee. tudh na viaapai; teraa aalas kahaa geo ree |1| rahaau | Ang 383

Sant Singh KhalsaThe great enticer does not affect you. Where has your laziness gone? ||1||Pause||
Manmohan SinghThe great enticer, mammon, affects Thee not. Whither has gone thy sloth? Pause.
Manmohan Singh (Punjabi)ਪਰਮ ਫਰੇਫਤਾ ਕਰਨ ਵਾਲੀ ਮਾਇਆ ਤੈਨੂੰ ਨਹੀਂ ਪੋਂਹਦੀ, ਤੇਰੀ ਸੁਸਤੀ ਕਿੱਥੇ ਚਲੀ ਗਈ ਹੈ? ਠਹਿਰਾਉ।
Fareedkot Teekaਰੀ ਸਖੀ (ਮਹਾ ਮੋਹਨੀ) ਮਾਯਾ ਤੇਰੇ ਕੋ ਨਹੀਂ ਬ੍ਯਾਪਤੀ ਹੈ ਅਰੁ ਤੇਰਾ ਆਲਸ ਕਹਾਂ ਚਲਾ ਗ੍ਯਾ ਹੈ? ॥੧॥ ਰਹਾਉ ॥
Prof. Sahib Singh(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ॥੧॥ ਰਹਾਉ ॥

ਪਦ ਅਰਥ ਮੋਹਨੀ = ਮਨ ਨੂੰ ਮੋਹਨ ਵਾਲੀ (ਮਾਇਆ)। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਕਹਾ ਗਇਓ = ਕਿਥੇ ਚਲਾ ਗਿਆ? ॥੧॥ ਰਹਾਉ ॥

SikhNet (Spanish)Ahora Maya, la gran embustera, no te afecta; oh, ¿en dónde habrás dejado tu indolencia. (1‑Pausa) P. 384.

ਕਾਮੁ ਕ੍ਰੋਧੁ ਅਹੰਕਾਰੁ ਗਾਖਰੋ; ਸੰਜਮਿ ਕਉਨ. ਛੁਟਿਓ ਰੀ ॥

kaam krodh ahankaar gaakharo; sanjam kaun. chhuttio ree | Ang 384

Sant Singh KhalsaHow have you escaped from the treachery of sexual desire, anger and egotism?
Manmohan SinghBy what means hast thou found deliverance from the oppressive lust, wrath and self-conceit?
Manmohan Singh (Punjabi)ਕਿਸ ਤਰੀਕੇ ਨਾਲ ਤੂੰ ਦੁਖਦਾਈ ਵਸ਼ਿੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾਈ ਹੈ?
Fareedkot Teekaਕਾਮ ਕ੍ਰੋਧ ਹੰਕਾਰ ਕਾ ਜੋ (ਗਾਖਰੋ) ਕਰੜਾ ਥਾਟ ਥਾ, ਸੋ ਤੇਰਾ ਕਿਸ ਸੰਜਮ ਕਰ ਕੇ ਛੂਟ ਗ੍ਯਾ ਹੈ?
Prof. Sahib Singhਹੇ ਭੈਣ! ਇਹ ਕਾਮ ਕ੍ਰੋਧ, ਇਹ ਅਹੰਕਾਰ (ਜੀਵਾਂ ਨੂੰ ਇਹ ਹਰੇਕ) ਬੜੀ ਔਖਿਆਈ ਦੇਣ ਵਾਲਾ ਹੈ, (ਤੇਰੇ ਅੰਦਰੋਂ) ਕਿਸ ਜੁਗਤਿ ਨਾਲ ਇਹਨਾਂ ਦਾ ਨਾਸ ਹੋਇਆ ਹੈ?

ਪਦ ਅਰਥ ਗਾਖਰੋ = ਗਾਖੜੋ, ਔਖਾ, ਔਖਿਆਈ ਦੇਣ ਵਾਲਾ। ਸੰਜਮਿ ਕਉਨ = ਕਿਸ ਜੁਗਤਿ ਨਾਲ?

SikhNet (Spanish)La lujuria, el enojo y el ego: ¡qué traicioneros son!, oh, ¿de qué forma lograste liberarte de ellos?

ਸੁਰਿ ਨਰ ਦੇਵ ਅਸੁਰ, ਤ੍ਰੈ ਗੁਨੀਆ; ਸਗਲੋ ਭਵਨੁ ਲੁਟਿਓ ਰੀ ॥੧॥

sur nar dev asur, trai guneea; sagalo bhavan luttio ree |1| Ang 384

Sant Singh KhalsaThe holy beings, angels and demons of the three qualities, and all the worlds have been plundered. ||1||
Manmohan Singh(By this mammon) the godly men, deities, demons of three qualities and the entire world have been plundered.
Manmohan Singh (Punjabi)ਦੇਵ ਰੂਪ ਬੰਦੇ, ਦੇਵਤੇ, ਤਿੰਨਾਂ ਗੁਣਾਂ ਵਾਲੇ ਰਾਖਸ਼ ਅਤੇ ਸਾਰਾ ਜਹਾਨ (ਮਾਇਆ ਵੱਲੋਂ) ਲੁਟਿਆ ਪੁਟਿਆ ਗਿਆ ਹੈ।
Fareedkot Teekaਜਿਨ ਕਾਮਾਦਿਕੋਂ ਨੇ ਉਤਮ, ਮਧਮ, ਦੇਵਤਾ, ਮਾਨੁਖ ਔਰ ਅਸੁਰ ਜੋ ਤ੍ਰੈਗੁਨੀਆ ਸੰਸਾਰ ਹੈ, ਹੇ ਸਖੀ! ਸੋ ਸਗਲਾ ਹੀ ਸਰਬ ਭਵਨੋ ਮੇਂ ਲੂਟਾ ਹੈ॥੧॥
Prof. Sahib Singhਹੇ ਭੈਣ! ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈ-ਗੁਣੀ ਜੀਵ-ਸਾਰਾ ਜਗਤ ਹੀ ਇਨ੍ਹਾਂ ਨੇ ਲੁੱਟ ਲਿਆ ਹੈ (ਸਾਰੇ ਜਗਤ ਦਾ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ) ॥੧॥

ਪਦ ਅਰਥ ਸੁਰਿ ਨਰ = ਭਲੇ ਮਨੁੱਖ। ਦੇਵ = ਦੇਵਤੇ। ਅਸੁਰ = ਦੈਂਤ। ਤ੍ਰੈ ਗੁਨੀਆ = ਤ੍ਰਿ-ਗੁਣੀ ਜੀਵ। ਭਵਨੁ = ਸੰਸਾਰ ॥੧॥

SikhNet (Spanish)Han engañado y le han robado a tantos seres grandiosos, a los ángeles, a quienes viven en los bajos mundos y a todos los habitantes de las tres Gunas. (1)

ਦਾਵਾ ਅਗਨਿ. ਬਹੁਤੁ ਤ੍ਰਿਣ ਜਾਲੇ; ਕੋਈ ਹਰਿਆ ਬੂਟੁ ਰਹਿਓ ਰੀ ॥

daavaa agan. bahut trin jaale; koee hariaa boott rahio ree | Ang 384

Sant Singh KhalsaThe forest fire has burnt down so much of the grass; how rare are the plants which have remained green.
Manmohan SinghThe forest fire has burnt down much grass. Some rare plant has escaped green.
Manmohan Singh (Punjabi)ਜੰਗਲ ਦੀ ਅੱਗ ਨੇ ਬਹੁਤਾ ਘਾਹ ਸਾੜ ਸੁਟਿਆ ਹੈ। ਕੋਈ ਵਿਰਲਾ ਹੀ ਬੂਟਾ ਹਰਾ ਭਰਾ ਬਚਿਆ ਹੈ।
Fareedkot Teekaਇਹੁ ਮਾਯਾ ਰੂਪ ਜੋ ਦਾਵਾ ਅਗਨਿ ਹੈਂ ਤਿਸ ਨੇ ਜੀਵ ਰੂਪ ਤ੍ਰਿਣ ਬਹੁਤ ਜਲਾਏ ਹੈਂ ਕੋਈ ਸਤਸੰਗੀ ਜੀਵ ਰੂਪ ਬੂਟਾ ਹਰਾ ਰਹਿਆ ਹੈ॥
Prof. Sahib Singhਹੇ ਸਹੇਲੀ! ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ।

ਪਦ ਅਰਥ ਦਾਵਾ ਅਗਨਿ = ਜੰਗਲ ਦੀ ਅੱਗ। ਤ੍ਰਿਣ = ਘਾਹ, ਬਨਸਪਤੀ। ਬੂਟ = ਬੂਟਾ।

SikhNet (Spanish)Esta conflagración de fuego ha quemado todo lo que era verde en la jungla,

ਐਸੋ ਸਮਰਥੁ. ਵਰਨਿ ਨ ਸਾਕਉ; ਤਾ ਕੀ ਉਪਮਾ. ਜਾਤ ਨ ਕਹਿਓ ਰੀ ॥੨॥

aiso samarath. varan na saakau; taa kee upamaa. jaat na kahio ree |2| Ang 384

Sant Singh KhalsaHe is so All-powerful, that I cannot even describe Him; no one can chant His Praises. ||2||
Manmohan SinghSo powerful is the Lord, that I cannot describe him. His praise, one cannot utter.
Manmohan Singh (Punjabi)ਐਹੋ ਜੇਹਾ ਬਲਵਾਨ ਹੇ ਸੁਆਮੀ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਉਸ ਦੀ ਉਸਤਤੀ ਕੋਈ ਜਣਾ ਆਖ ਨਹੀਂ ਸਕਦਾ।
Fareedkot Teekaਹੇ ਸਖੀ! ਜੋ ਬੂਟਾ ਹਰਾ ਰਹਿਆ ਹੈ ਐਸੇ ਸਮਰਥ ਕੇ ਗੁਣ ਬਰਨਨ ਨਹੀਂ ਕਰ ਸਕਤੀ ਹੂੰ ਅਰੁ ਤਿਸ ਕੇ ਬਲ ਕੀ ਉਪਮਾਂ ਕਹੀ ਨਹੀਂ ਜਾਤੀ ਹੈ॥੨॥
Prof. Sahib Singh(ਜਗਤ-ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ, ਜੇਹੜਾ ਇਸ ਤ੍ਰਿਸ਼ਨਾ-ਅੱਗ ਦੀ ਸੜਨ ਤੋਂ ਬਚਿਆ ਹੈ।) ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ, ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ ॥੨॥

ਪਦ ਅਰਥ ਐਸੋ ਸਮਰਥ = ਅਜੇਹਾ ਬਲੀ ਜੋ ਇਸ ਅੱਗ ਤੋਂ ਬਚ ਰਿਹਾ। ਵਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦੀ। ਉਪਮਾ = ਵਡਿਆਈ ॥੨॥

SikhNet (Spanish)y extraordinario es aquél que se salva y florece. Poderoso es el Señor; no Lo puedo describir; sí, Su Alabanza uno nunca la puede acabar de recitar. (2)

ਕਾਜਰ ਕੋਠ ਮਹਿ, ਭਈ ਨ ਕਾਰੀ; ਨਿਰਮਲ ਬਰਨੁ. ਬਨਿਓ ਰੀ ॥

kaajar kotth meh, bhee na kaaree; niramal baran. banio ree | Ang 384

Sant Singh KhalsaIn the store-room of the lamp-black, I did not turn black; my color remained immaculate and pure.
Manmohan SinghIn the chamber of the lamp- black, thou hast not gone black but thou hast assumed the pure colour.
Manmohan Singh (Punjabi)ਕਾਲਸ ਦੀ ਕੋਠੜੀ ਵਿੱਚ ਤੂੰ ਕਾਲੀ ਨਹੀਂ ਹੋਈ। ਤੇਰਾ ਰੰਗ ਸਗੋਂ ਪਵਿੱਤ੍ਰ ਬਣ ਗਿਆ ਹੈ।
Fareedkot Teekaਪਾਪ ਰੂਪ ਕਾਜਰ ਕੀ ਕੋਠਰੀ ਜੋ ਸੰਸਾਰ ਹੈ ਤਿਸ ਮੇਂ ਰਹਿ ਕਰ ਕੇ ਤੂੰ ਕਾਲੀ ਨਹੀਂ ਭਈ ਹੈ, ਤੇਰਾ ਰੰਗ ਨਿਰਮਲ ਹੋ ਰਹਾ ਹੈ ਅਰਥਾਤ ਨਿਸਪਾਪ ਹੈ॥☬ਉੱਤਰੁ:
Prof. Sahib Singh(ਨੋਟ: ਉਪਰਲੇ ਪ੍ਰਸ਼ਨ ਦਾ ਉੱਤਰ-) ਹੇ ਭੈਣ! ਕੱਜਲ-ਭਰੀ ਕੋਠੜੀ (ਸੰਸਾਰ ਵਿਚ ਰਹਿੰਦਿਆਂ ਭੀ) ਮੈਂ ਵਿਕਾਰਾਂ ਦੀ (ਕਾਲਖ ਨਾਲ) ਕਾਲੀ ਨਹੀਂ ਹੋਈ, ਮੇਰਾ ਸਾਫ਼-ਸੁਥਰਾ ਰੰਗ ਹੀ ਟਿਕਿਆ ਰਿਹਾ ਹੈ,

ਪਦ ਅਰਥ ਕਾਜਰ ਕੋਠ = ਕੱਜਲ ਦੀ ਕੋਠੜੀ। ਕਾਰੀ = ਕਾਲੀ। ਬਰਨੁ = ਰੰਗ। ਨਿਰਮਲ = ਸਫ਼ੈਦ।

SikhNet (Spanish)Habitando en el Almacén del Kejel, no me puse negro; mi color permaneció puro e inmaculado,

ਮਹਾ ਮੰਤ੍ਰੁ ਗੁਰ, ਹਿਰਦੈ ਬਸਿਓ; ਅਚਰਜ ਨਾਮੁ ਸੁਨਿਓ ਰੀ ॥੩॥

mahaa mantru gur, hiradai basio; acharaj naam sunio ree |3| Ang 384

Sant Singh KhalsaThe Guru has implanted the Maha Mantra, the Great Mantra, within my heart, and I have heard the wondrous Naam, the Name of the Lord. ||3||
Manmohan SinghThe great mantra of the Guru (God's Name) has secured dwelling in my mind and I have heard the wondrous Name.
Manmohan Singh (Punjabi)ਗੁਰਾਂ ਦਾ ਪਰਮ ਜਾਦੂ (ਹਰੀ-ਮੰਤ੍ਰ) ਮੇਰੇ ਮਨ ਅੰਦਰ ਟਿੱਕ ਗਿਆ ਹੈ ਅਤੇ ਮੈਂ ਅਸਚਰਜ ਨਾਮ ਸ੍ਰਵਣ ਕੀਤਾ ਹੈ।
Fareedkot Teekaਸੁਨਿ ਸਖੀ ਮਹਾ ਮੰਤ੍ਰ ਨਾਮੁ ਅਚਰਜ ਰੂਪ ਗੁਰਾਂ ਦ੍ਵਾਰਾ ਸ੍ਰਵਣ ਕੀਆ ਹੂਆ ਜਬ ਹਮਾਰੇ ਹਿਰਦੇ ਮੇਂ ਬਸਾ॥੩॥
Prof. Sahib Singh(ਕਿਉਂਕਿ) ਮੇਰੇ ਹਿਰਦੇ ਵਿਚ ਸਤਿਗੁਰੂ ਦਾ (ਸ਼ਬਦ-ਰੂਪ) ਬੜਾ ਬਲੀ ਮੰਤਰ ਵੱਸ ਰਿਹਾ ਹੈ, ਮੈਂ ਅਸਚਰਜ (ਤਾਕਤ ਵਾਲੇ) ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ ॥੩॥

ਪਦ ਅਰਥ ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ ॥੩॥

SikhNet (Spanish)y en mi corazón, alabé el Gran Mantra del Guru; a través de Él, escuche el Nombre Misterioso del Señor. (3)

ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ; ਅਪੁਨੈ ਚਰਣਿ ਲਗਾਈ ॥

kar kirapaa prabh nadar avalokan; apunai charan lagaaee | Ang 384

Sant Singh KhalsaShowing His Mercy, God has looked upon me with favor, and He has attached me to His feet.
Manmohan SinghShowering his benediction, the Lord has looked on me with favour and attached me to his feet.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੇਰੇ ਉਤੇ ਰਹਿਮ ਦੀ ਨਿਗ੍ਹਾ ਕੀਤੀ ਹੈ ਅਤੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।
Fareedkot Teekaਤਬ ਕ੍ਰਿਪਾ ਕਰ ਕੇ ਪ੍ਰਭੂ ਅਕਾਲ ਪੁਰਖ ਨੇ ਕਰਣਾ ਭਰੀ ਨਜਰ ਸੇ ਦੇਖ ਕਰ ਮੈਂ ਦਾਸੀ ਅਪਨੇ ਚਰਨੋਂ ਮੇਂ ਲਗਾਇ ਲਈ ਹੂੰ॥
Prof. Sahib Singhਹੇ ਭੈਣ! ਪ੍ਰਭੂ ਨੇ ਕਿਰਪਾ ਕਰ ਕੇ ਆਪਣੀ (ਮੇਹਰ ਦੀ) ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਿਆ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਨਦਰਿ = ਮੇਹਰ ਦੀ ਨਿਗਾਹ (ਨਾਲ)। ਅਵਲੋਕਨ = ਵੇਖਣਾ, (ਕ੍ਰਿਆ)। ਚਰਣਿ = ਚਰਨ ਵਿਚ।

SikhNet (Spanish)El Señor posó en mí Su Mirada de Gracia, y me aferré a Sus Pies.

ਪ੍ਰੇਮ ਭਗਤਿ ਨਾਨਕ ਸੁਖੁ ਪਾਇਆ; ਸਾਧੂ ਸੰਗਿ ਸਮਾਈ ॥੪॥੧੨॥੫੧॥

prem bhagat naanak sukh paaeaa; saadhoo sang samaaee |4|12|51| Ang 384

Sant Singh KhalsaThrough loving devotional worship, O Nanak, I have obtained peace; in the Saadh Sangat, the Company of the Holy, I am absorbed into the Lord. ||4||12||51||
Manmohan SinghThrough love-worship, O Nanak, I have obtained peace in the congregation of saints and absorbed in the Lord.
Manmohan Singh (Punjabi)ਪ੍ਰੇਮ ਮਈ ਪੂਜਾ ਦੇ ਰਾਹੀਂ, ਹੇ ਨਾਨਕ, ਮੈਂ ਸਤਿ ਸੰਗਤਿ ਅੰਦਰ ਆਰਾਮ ਪਰਾਪਤ ਕੀਤਾ ਹੈ ਅਤੇ ਸੁਅਮੀ ਅੰਦਰ ਲੀਨ ਹੋ ਗਈ ਹਾਂ।
Fareedkot Teekaਪ੍ਰੇਮਾ ਭਗਤਿ ਕਰ ਕੇ ਸਾਧ ਸੰਗ ਦ੍ਵਾਰਾ ਪ੍ਰਭੁ ਮੇਂ ਮੇਰੀ ਸਮਾਈ ਭਈ ਹੈ, ਤਾਂ ਤੇ ਮੈਨੇ ਸੁਖ ਪਾਇਆ ਹੈ॥੪॥੧੨॥੫੧॥
Prof. Sahib Singhਮੈਨੂੰ ਉਸ ਦਾ ਪ੍ਰੇਮ ਪ੍ਰਾਪਤ ਹੋਇਆ। ਹੇ ਨਾਨਕ! (ਆਖ-) ਮੈਨੂੰ ਉਸ ਦੀ ਭਗਤੀ (ਦੀ ਦਾਤਿ) ਮਿਲੀ, ਮੈਂ (ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਸੰਸਾਰ ਵਿਚ ਭੀ) ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤਿ ਵਿਚ ਲੀਨ ਰਹਿੰਦੀ ਹਾਂ ॥੪॥੧੨॥੫੧॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਮਾਈ = ਮੈਂ ਸਮਾ ਗਈ ॥੪॥੧੨॥੫੧॥

* ਨੋਟ: 'ਘਰੁ ੬' ਦੇ ੧੨ ਸ਼ਬਦ ਇਥੇ ਖ਼ਤਮ ਹੁੰਦੇ ਹਨ। ਮ: ੫ ਦੇ ਕੁਲ ਸ਼ਬਦਾਂ ਦਾ ਜੋੜ ੫੧ ਹੈ।

SikhNet (Spanish)Dice Nanak, a través de Su Alabanza Amorosa, obtuve el Éxtasis en la Sociedad de los Santos y me inmergí en mi Señor, el Dios. (4‑12‑51)
Answers quote the Granth verbatim with Ang citations. AI commentary is not Gurbani and not a religious ruling.