ੴ

ਸਿੱਖਬਾਣੀ · SikhBani

Ang 383

Sri Guru Granth Sahib · Raag Aasaa · 4 shabads, 36 lines
Translations
Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਆਗੈ ਹੀ ਤੇ ਸਭੁ ਕਿਛੁ ਹੂਆ; ਅਵਰੁ ਕਿ ਜਾਣੈ ਗਿਆਨਾ ॥

aagai hee te sabh kichh hooaa; avar ki jaanai giaanaa |

Sant Singh KhalsaEverything is pre-ordained; what else can be known through study?
Manmohan SinghEverything is pre-arranged. What more can be known through deliberation?
Manmohan Singh (Punjabi)ਸਭ ਕੁਝ ਪਹਿਲਾਂ ਤੋਂ ਹੀ ਨੀਅਤ ਹੋਇਆ ਹੋਇਆ ਹੈ। ਸੋਚ ਵਿਚਾਰ ਰਾਹੀਂ ਇਸ ਤੋਂ ਵਧੀਕ ਕੀ ਜਾਣਿਆਂ ਜਾ ਸਕਦਾ ਹੈ?
Fareedkot Teeka(ਆਗੈ) ਸਭ ਸੇ ਆਗੈ ਜੋ ਪ੍ਰਮਾਤਮਾ ਹੈ ਉਸੀ ਸੇ ਵਾ ਪਹਲੇ ਸੇ ਹੀ, ਭਾਵ ਪੂਰਬ ਕਰਮੋਂ ਅਨੁਸਾਰ ਸਭ ਕਿਛੁ ਹੂਆ ਹੈ। ਅਵਰ ਵਿਚਾਰ ਕਰ ਕਿਆ ਜਾਨਣਾ ਹੈ, ਭਾਵ ਜੋ ਕਛੁ ਹੋ ਰਹਾ ਸੋ ਅਮੇਟ ਹੈ ਅਰੁ ਪਰਮੇਸਰ ਕੇ ਹੁਕਮ ਸੇ ਹੂਆ ਹੈ॥
Prof. Sahib Singhਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ-ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ?

ਪਦ ਅਰਥ ਆਗੈ ਹੀ ਤੇ = ਧੁਰ ਦਰਗਾਹ ਤੋਂ ਹੀ। ਕਿ = ਕੇਹੜਾ?

SikhNet (Spanish)Todo lo que sucede, está establecido desde la Eternidad de acuerdo a Tu Ley, entonces, ¿cuál otra Sabiduría necesita uno obtener?

ਭੂਲ ਚੂਕ ਅਪਨਾ ਬਾਰਿਕੁ ਬਖਸਿਆ; ਪਾਰਬ੍ਰਹਮ ਭਗਵਾਨਾ ॥੧॥

bhool chook apanaa baarik bakhasiaa; paarabraham bhagavaanaa |1|

Sant Singh KhalsaThe errant child has been forgiven by the Supreme Lord God. ||1||
Manmohan SinghHis erring child, the fortunate transcendent Lord has pardoned.
Manmohan Singh (Punjabi)ਆਪਣੇ ਗਲਤੀ ਕਰਦੇ ਹੋਏ ਬੱਚੇ ਨੂੰ ਭਾਗਾਂ ਵਾਲੇ ਪਰਮ ਪ੍ਰਭੂ ਨੇ ਮਾਫ ਕਰ ਦਿਤਾ ਹੈ।
Fareedkot Teekaਮਨ ਕਰ ਕੇ ਭੂਲਾ ਹੂਆ ਬਾਣੀ ਕਰ ਕੇ ਚੂਕਾ ਹੂਆ ਜੋ ਮੈਂ ਬਾਲਕ ਹੂੰ, ਮੁਝ ਕੋ ਪਾਰਬ੍ਰਹਮ ਭਗਵਾਨ ਤੁਮ ਨੇ ਬਖਸ ਲਿਆ ਹੈ॥੧॥
Prof. Sahib Singhਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ॥੧॥

ਪਦ ਅਰਥ ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ ॥੧॥

SikhNet (Spanish)A este niño el Señor le perdona todos sus errores; sí, Él, el Señor Trascendente, Quien es el Edificador de nuestro destino. (1)

ਸਤਿਗੁਰੁ ਮੇਰਾ ਸਦਾ ਦਇਆਲਾ; ਮੋਹਿ ਦੀਨ ਕਉ ਰਾਖਿ ਲੀਆ ॥

satigur meraa sadaa deaalaa; mohi deen kau raakh leea |

Sant Singh KhalsaMy True Guru is always merciful; He has saved me, the meek one.
Manmohan SinghMy true Guru is ever merciful he has saved me, the meek one.
Manmohan Singh (Punjabi)ਮੇਰਾ ਸੱਚਾ ਗੁਰੂ ਹੇਮਸ਼ਾਂ ਹੀ ਮਿਹਰਬਾਨ ਹੈ। ਉਸ ਨੇ ਮੈਂ ਮਸਕੀਨ ਨੂੰ ਬਚਾ ਲਿਆ ਹੈ।
Fareedkot Teekaਮੇਰਾ ਸਤਿਗੁਰ ਸਦਾ ਦਇਆਲ ਹੈ ਜਿਸ ਨੇ ਮੁਝ ਦੀਨ ਕੋ ਸੰਸਾਰ ਸੇ ਰਾਖ ਲੀਆ ਹੈ॥
Prof. Sahib Singh(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ।

ਪਦ ਅਰਥ ਮੋਹਿ = ਮੈਨੂੰ। ਕਉ = ਨੂੰ। ਦੀਨ = ਕੰਗਾਲ।

SikhNet (Spanish)Mi Verdadero Guru, siempre Compasivo, me ha protegido a mí, el humilde.

ਕਾਟਿਆ ਰੋਗੁ. ਮਹਾ ਸੁਖੁ ਪਾਇਆ; ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥

kaattiaa rog. mahaa sukh paaeaa; har amrit mukh naam deea |1| rahaau |

Sant Singh KhalsaHe has cured me of my disease, and I have obtained the greatest peace; He has placed the Ambrosial Name of the Lord in my mouth. ||1||Pause||
Manmohan SinghHe has cured me of my ailment by pouring the ambrosial Name of God into my mouth, and I have obtained the supreme bliss. Pause.
Manmohan Singh (Punjabi)ਉਸ ਨੇ ਮੇਰੀ ਬੀਮਾਰੀ ਕੱਟ ਦਿਤੀ ਹੈ ਅਤੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਆਬਿ-ਹਿਯਾਤੀ ਨਾਮ ਪਾ ਦਿਤਾ ਹੈ ਅਤੇ ਮੈਨੂੰ ਪਰਮ ਪਰਸੰਨਤਾ ਪਰਾਪਤ ਹੋ ਗਈ ਹੈ। ਠਹਿਰਾਉ।
Fareedkot Teekaਜਬ ਸੇ ਹਰਿ ਨਾਮ ਅੰਮ੍ਰਿਤ ਮੇਰੇ ਮੁਖ ਮੇਂ ਦੀਆ ਹੈ ਮੇਰਾ ਰੋਗ ਜੋ ਥਾ, ਸੋ ਕਾਟਾ ਗਇਆ ਅਰੁ ਮਹਾਂ ਸੁਖ ਪ੍ਰਾਪਤਿ ਹੂਆ ਹੈ॥੧॥ ਰਹਾਉ ॥
Prof. Sahib Singh(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ॥੧॥ ਰਹਾਉ ॥

ਪਦ ਅਰਥ ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥ ਰਹਾਉ ॥

SikhNet (Spanish)Curándome de mis enfermedades, me bendijo con un Éxtasis inmenso, y ahora mis labios chupan del Néctar del Nombre de Dios. (1-Pausa)

ਅਨਿਕ ਪਾਪ ਮੇਰੇ. ਪਰਹਰਿਆ; ਬੰਧਨ ਕਾਟੇ. ਮੁਕਤ ਭਏ ॥

anik paap mere. parahariaa; bandhan kaatte. mukat bhe |

Sant Singh KhalsaHe has washed away my countless sins; He has cut away my bonds, and I am liberated.
Manmohan SinghMillions of my sins, he has washed off, my fetters are cut and I am emancipated.
Manmohan Singh (Punjabi)ਉਸ ਨੇ ਮੇਰੇ ਅਣਗਿਣਤ ਗੁਨਾਹ ਧੋ ਸੁਟੇ ਹਨ, ਮੇਰੀਆਂ ਬੇੜੀਆਂ ਵੱਢੀਆਂ ਗਈਆਂ ਹਨ ਅਤੇ ਮੈਂ ਮੋਖ਼ਸ਼ ਹੋ ਗਿਆ ਹਾਂ।
Fareedkot Teekaਮੇਰੇ ਅਨੇਕ ਪਾਪੋਂ ਕੋ (ਪਰਹਰਿਆ) ਭਲੀ ਪ੍ਰਕਾਰ ਦੂਰ ਕਰਾ ਹੈ ਔਰ ਮੇਰੇ ਸੰਸਾਰ ਬੰਧਨ ਕਾਟਿ ਦੀਏ, ਹਮ ਜੀਵਨ ਮੁਕਤ ਭਏ ਹੈਂ॥
Prof. Sahib Singh(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ।

ਪਦ ਅਰਥ ਪਰਹਰਿਆ = ਦੂਰ ਕਰ ਦਿੱਤੇ। ਮੁਕਤ = ਸੁਤੰਤਰ।

SikhNet (Spanish)Millones de faltas, Él me las lavó. Mis amarras se rompieron y estoy iluminado;

ਅੰਧ ਕੂਪ ਮਹਾ ਘੋਰ ਤੇ; ਬਾਹ ਪਕਰਿ ਗੁਰਿ ਕਾਢਿ ਲੀਏ ॥੨॥

andh koop mahaa ghor te; baah pakar gur kaadt lee |2|

Sant Singh KhalsaHe has taken me by the arm, and pulled me out of the terrible, deep dark pit. ||2||
Manmohan SinghTaking me by the arm, the Guru has pulled me out of the very terrible blind well.
Manmohan Singh (Punjabi)ਭੁਜਾ ਤੋਂ ਪਕੜ ਕੇ ਮੈਨੂੰ ਗੁਰਾਂ ਨੇ ਮਹਾਂ ਭਿਆਨਕ ਅੰਨ੍ਹੇ ਖੂਹ ਵਿਚੋਂ ਬਾਹਰ ਧਰੂ ਲਿਆ ਹੈ।
Fareedkot Teekaਮਹਾਂ ਘੋਰ ਅੰਧ ਕੂਪ ਰੂਪ ਸੰਸਾਰ ਸੇ ਗੁਰੋਂ ਨੇ ਭੁਜਾ ਪਕੜ ਕੇ ਨਿਕਾਲ ਲੀਏ ਹੈਂ॥੨॥
Prof. Sahib Singhਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ॥੨॥

ਪਦ ਅਰਥ ਕੂਪ = ਖੂਹ। ਤੇ = ਤੋਂ, ਵਿਚੋਂ। ਅੰਧ ਘੋਰ = ਘੁੱਪ ਹਨੇਰਾ। ਪਕਰਿ = ਫੜ ਕੇ। ਗੁਰਿ = ਗੁਰੂ ਨੇ ॥੨॥

SikhNet (Spanish)sí, del pozo hondo, oscuro y terrorífico de la maldad, me sacó de la mano. (2)

ਨਿਰਭਉ ਭਏ. ਸਗਲ ਭਉ ਮਿਟਿਆ; ਰਾਖੇ ਰਾਖਨਹਾਰੇ ॥

nirbhau bhe. sagal bhau mittiaa; raakhe raakhanahaare |

Sant Singh KhalsaI have become fearless, and all my fears have been erased. The Savior Lord has saved me.
Manmohan SinghI have become fearless, effaced are all my fears. the saviour has saved me.
Manmohan Singh (Punjabi)ਮੈਂ ਨਿੱਡਰ ਹੋ ਗਿਆ ਹਾਂ, ਮੇਰੇ ਸਾਰੇ ਡਰ ਨਾਸ ਹੋ ਗਏ ਹਨ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ।
Fareedkot Teekaਹੇ ਰਾਖਨ ਹਾਰੇ ਅਕਾਲ ਪੁਰਖ! ਆਪ ਨੇ ਜਬ ਹਮ ਕੋ ਰਖ ਲੀਆ ਤਬ ਹਮਾਰਾ ਸਭ ਭ੍ਯ ਮਿਟ ਗਿਆ ਔਰ ਨਿਰਭਉ ਹੋ ਗਏ ਹੈਂ॥
Prof. Sahib Singh(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ।

ਪਦ ਅਰਥ ਰਾਖਨਹਾਰੇ = ਬਚਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ।

SikhNet (Spanish)Se me quitó lo temeroso y todo mi enojo desapareció, porque el Salvador me salvó

ਐਸੀ ਦਾਤਿ ਤੇਰੀ. ਪ੍ਰਭ ਮੇਰੇ; ਕਾਰਜ ਸਗਲ ਸਵਾਰੇ ॥੩॥

aisee daat teree. prabh mere; kaaraj sagal savaare |3|

Sant Singh KhalsaSuch is Your generosity, O my God, that You have resolved all my affairs. ||3||
Manmohan SinghSuch is Thine munificence, O my Lord, that all affairs of mine are adjusted.
Manmohan Singh (Punjabi)ਤੇਰੀ ਐਹੋ ਜੇਹੀ ਬਖਸ਼ਸ਼ ਹੈ, ਹੇ ਮੈਂਡੇ ਸੁਆਮੀ! ਜੋ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ।
Fareedkot Teekaਹੇ ਮੇਰੇ ਪ੍ਰਭੂ! ਤੇਰੀ ਐਸੀ (ਦਾਤਿ) ਬਖਸੀਸ ਹੈ ਜਿਸ ਨੇ ਮੇਰੇ ਲੋਕ ਪਰਲੋਕ ਕੇ ਸਰਬ ਕਾਰਜ ਸਵਾਰ ਦੀਏ ਹੈਂ॥੩॥
Prof. Sahib Singhਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ॥੩॥

ਪਦ ਅਰਥ ਸਗਲ = ਸਾਰੇ ॥੩॥

SikhNet (Spanish)con Su Compasión. Tal es Tu Munificencia, oh Señor, que me encuentro por siempre pleno. (3)

ਗੁਣ ਨਿਧਾਨ ਸਾਹਿਬ ਮਨਿ ਮੇਲਾ ॥

gun nidhaan saahib man melaa |

Sant Singh KhalsaMy mind has met with my Lord and Master, the treasure of excellence.
Manmohan SinghMy soul has met Lord, the treasure of excellences.
Manmohan Singh (Punjabi)ਮੇਰੀ ਆਤਮਾ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਪ੍ਰਭੂ ਨੂੰ ਮਿਲ ਪਈ ਹੈ।
Fareedkot Teekaਹੇ ਗੁਣ ਨਿਧਾਨ ਸਾਹਿਬ! ਮੇਰਾ ਮਨੁ ਤੈਨੇ ਅਪਨੀ ਸਰਨ ਮੇਂ (ਲਾ) ਲਾਇਆ ਹੈ ਵਾ ਤੇਰਾ ਮਨ ਮੇਂ ਹੀ ਮਿਲਾਪੁ ਹੂਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ।

ਪਦ ਅਰਥ ਮੁਨਿ = ਮਨ ਵਿਚ। ਮੇਲਾ = ਮਿਲਾਪ।

SikhNet (Spanish)Al Señor, Tesoro de Virtud, a mi Maestro, mi mente

ਸਰਣਿ ਪਇਆ; ਨਾਨਕ. ਸੋੁਹੇਲਾ ॥੪॥੯॥੪੮॥

saran peaa; naanak. suohelaa |4|9|48|

Sant Singh KhalsaTaking to His Sanctuary, Nanak has become blissful. ||4||9||48||
Manmohan SinghBy taking His refuge O Nanak, I have become comfortable.
Manmohan Singh (Punjabi)ਸਹਿਬ ਦੀ ਪਨਾਹ ਲੈਣ ਦੁਆਰਾ, ਹੇ ਨਾਨਕ ਮੈਂ ਸੁਖੀ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਸਰਣ ਕੋ ਪ੍ਰਾਪਤਿ ਹੋਂ, ਤਬ ਮੈਂ (ਸਹੇਲਾ) ਸੁਖੀ ਭਇਆ ਹੂੰ॥੪॥੯॥੪੮॥
Prof. Sahib Singh(ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ, ਮੈਂ ਸੌਖਾ ਹੋ ਗਿਆ ਹਾਂ ॥੪॥੯॥੪੮॥

ਪਦ ਅਰਥ ਸਹੇਲਾ = ਸੌਖਾ {ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਸੁਹੇਲਾ', ਪਰ ਇਥੇ ਇਸ ਨੂੰ 'ਸੋਹੇਲਾ' ਪੜ੍ਹਨਾ ਹੈ} ॥੪॥੯॥੪੮॥

SikhNet (Spanish)Lo encontró, y así al entregarme a Él, me puse en Éxtasis. (4‑9‑48)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਤੂੰ ਵਿਸਰਹਿ. ਤਾਂ ਸਭੁ ਕੋ ਲਾਗੂ; ਚੀਤਿ ਆਵਹਿ ਤਾਂ ਸੇਵਾ ॥

toon visareh. taan sabh ko laagoo; cheet aaveh taan sevaa |

Sant Singh KhalsaIf I forget You, then everyone becomes my enemy. When You come to mind, then they serve me.
Manmohan SinghWhen I forget Thee, then every one becomes my enemy, and when I remember Thee, then serve me they all.
Manmohan Singh (Punjabi)ਜਦ ਤੂੰ ਭੁਲ ਜਾਂਦਾ ਹੈਂ, ਤਦ ਹਰ ਕੋਈ ਮੇਰਾ ਵੈਰੀ ਹੋ ਜਾਂਦਾ ਹੈ। ਜਦ ਮੈਂ ਤੈਨੂੰ ਸਿਮਰਦਾ ਹਾਂ, ਤਦ ਉਹ ਸਾਰੇ ਮੇਰੀ ਟਹਿਲ ਕਰਦੇ ਹਨ।
Fareedkot Teekaਜੇ ਕਰ ਤੂੰ ਭੁਲ ਜਾਵੈ ਤੋ ਸਭ ਕੋਊ (ਲਾਗੂ) ਦੁਸਮਨ ਹੋ ਜਾਤਾ ਹੈ, ਜੇ ਕਰ ਤੂੰ ਚੀਤ ਆਵੈ ਤੋ ਸਭ ਕੋਈ ਸੇਵਾ ਕਰਤਾ ਹੈ॥
Prof. Sahib Singhਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਲਾਗੂ = ਵੈਰੀ। ਚੀਤਿ = ਚਿੱਤ ਵਿਚ। ਆਵਹਿ = ਜੇ ਤੂੰ ਆ ਵੱਸੇਂ। ਸੇਵਾ = ਆਦਰ।

SikhNet (Spanish)Cuando Te olvido, el mundo entero se torna en mi enemigo, y cuando Te enaltezco, entonces todos me vienen a servir.

ਅਵਰੁ. ਨ ਕੋਊ ਦੂਜਾ ਸੂਝੈ; ਸਾਚੇ ਅਲਖ ਅਭੇਵਾ ॥੧॥

avar. na koaoo doojaa soojhai; saache alakh abhevaa |1|

Sant Singh KhalsaI do not know any other at all, O True, Invisible, Inscrutable Lord. ||1||
Manmohan SinghI know not any other, but Thee, O True, Invisible and inscrutable Lord.
Manmohan Singh (Punjabi)ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ!
Fareedkot Teekaਹੇ ਸਾਚੇ ਅਲਖ ਅਭੇਵ! ਤਾਂ ਤੇ ਤੇਰੇ ਬਿਨਾਂ ਮੁਝੇ ਔਰ ਦੂਸਰਾ ਨਹੀਂ ਸੂਝਤਾ ਹੈ॥੧॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥

ਪਦ ਅਰਥ ਅਵਰੁ = ਹੋਰ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਲਖ = ਹੇ ਅਲੱਖ। (ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ)। ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ ॥੧॥

SikhNet (Spanish)No puedo pensar en nadie más que en Ti, oh Verdadero, Incognoscible e Inescrutable Uno. (1)

ਚੀਤਿ ਆਵੈ ਤਾਂ ਸਦਾ ਦਇਆਲਾ; ਲੋਗਨ ਕਿਆ ਵੇਚਾਰੇ ॥

cheet aavai taan sadaa deaalaa; logan kiaa vechaare |

Sant Singh KhalsaWhen You come to mind, You are always merciful to me; what can the poor people do to me?
Manmohan SinghWhen I think of Thee, then, I find Thee, always merciful. What can the poor people do unto me?
Manmohan Singh (Punjabi)ਜਦ ਮੈਂ ਤੈਨੂੰ ਯਾਦ ਕਰਦਾ ਹਾਂ, ਤਦ ਮੈਂ ਤੈਨੂੰ ਹਮੇਸ਼ਾਂ ਹੀ ਮਿਹਰਬਾਨ ਪਾਉਂਦਾ ਹਾਂ। ਗਰੀਬੜੇ ਲੋਕ ਮੇਰਾ ਕੀ ਕਰ ਸਕਦੇ ਹਨ?
Fareedkot Teekaਹੇ ਸਦਾ ਦ੍ਯਾਲ ਸੁਆਮੀ! ਜੇ ਤੂੰ ਸਿਮਰਨ ਮੇਂ ਆਵੈਂ ਤੌ ਸੰਸਾਰੀ ਲੋਗ ਬਿਚਾਰੇ ਕਿਆ ਦੁਸਮਨੀ ਕਰ ਸਕਤੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ।

ਪਦ ਅਰਥ ਆਵੈ ਚੀਤਿ = ਜੇ ਪਰਮਾਤਮਾ ਚਿੱਤ ਵਿਚ ਆ ਵੱਸੇ। ਵੇਚਾਰੇ = ਨਿਮਾਣੇ।

SikhNet (Spanish)Cuando Te alabo, eres siempre Compasivo conmigo. Por tanto, ¿qué miedo les puedo tener a Tus criaturas?

ਬੁਰਾ ਭਲਾ. ਕਹੁ ਕਿਸ ਨੋ ਕਹੀਐ; ਸਗਲੇ ਜੀਅ ਤੁਮੑਾਰੇ ॥੧॥ ਰਹਾਉ ॥

buraa bhalaa. kahu kis no kaheeai; sagale jeea tumaare |1| rahaau |

Sant Singh KhalsaTell me, who should I call good or bad, since all beings are Yours? ||1||Pause||
Manmohan SinghSay, whom should I call bad or good, as all the beings are Thine. Pause.
Manmohan Singh (Punjabi)ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਠਹਿਰਾਉ।
Fareedkot Teekaਬੁਰਾ ਔਰ ਭਲਾ ਕਿਸ ਕੋ ਕਹੀਏ ਜਿਤਨੇ ਜੀਵ ਹੈਂ ਸਭ ਆਪ ਹੀ ਕੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ॥੧॥ ਰਹਾਉ ॥

ਪਦ ਅਰਥ ਕਹੁ = ਦੱਸ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ} ॥੧॥ ਰਹਾਉ ॥

SikhNet (Spanish)¿A quién podemos llamar bueno o malo, Señor, cuando todo pertenece a Ti? (1‑Pausa)

ਤੇਰੀ ਟੇਕ. ਤੇਰਾ ਆਧਾਰਾ; ਹਾਥ ਦੇਇ. ਤੂੰ ਰਾਖਹਿ ॥

teree ttek. teraa aadhaaraa; haath dee. toon raakheh |

Sant Singh KhalsaYou are my Shelter, You are my Support; giving me Your hand, You protect me.
Manmohan SinghThou art my shelter, thou art my support and by giving Thy hard, thou has protected me.
Manmohan Singh (Punjabi)ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ।
Fareedkot Teekaਮਨ ਕਰ ਕੇ ਤੇਰੀ ਹੀ (ਟੇਕ) ਸਰਣ ਹੈ ਔਰ ਬਾਨੀ ਕਰ ਕੇ ਤੇਰਾ ਹੀ (ਆਧਾਰਾ) ਆਸਰਾ ਹੈ, ਤੂੰ ਹੀ ਹਾਥ ਦੇ ਕਰ ਕੇ ਰਖ੍ਯਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ।

ਪਦ ਅਰਥ ਆਧਾਰਾ = ਆਸਰਾ। ਦੇਇ = ਦੇ ਕੇ।

SikhNet (Spanish)Tú eres mi mástil, mi Soporte; me proteges en Tus Manos y aquél sobre quien reside Tu Gracia,

ਜਿਸੁ ਜਨ ਊਪਰਿ. ਤੇਰੀ ਕਿਰਪਾ; ਤਿਸ ਕਉ. ਬਿਪੁ ਨ ਕੋਊ ਭਾਖੈ ॥੨॥

jis jan aoopar. teree kirapaa; tis kau. bip na koaoo bhaakhai |2|

Sant Singh KhalsaThat humble being, upon whom You bestow Your Grace, is not touched by slander or suffering. ||2||
Manmohan SinghThe man, on whom is Thy grace, him no suffering can swallow.
Manmohan Singh (Punjabi)ਜਿਹੜੇ ਇਨਸਾਨ ਤੇ ਤੇਰੀ ਰਹਿਮਤ ਹੈ, ਉਸ ਨੂੰ ਕੋਈ ਤਕਲੀਫ ਨਿਗਲ ਨਹੀਂ ਸਕਦੀ।
Fareedkot Teekaਜਿਸ ਦਾਸੁ ਕੇ ਊਪਰ ਤੇਰੀ ਕ੍ਰਿਪਾ ਹੈ ਤਿਸ ਕੋ (ਬਿਪੁ) ਬਿਪਰਜੈ ਬਚਨ ਕੋਈ ਨਹੀਂ ਕਹਤਾ ਹੈ ਵਾ ਤਿਸ ਕੋ ਕੋਈ ਬਿਪਤਾ ਨਹੀਂ ਭਖ੍ਯਨ ਕਰਤੀ ਹੈ, ਭਾਵ ਸੰਤ ਜਨ ਸੁਖੁ ਦੁਖ ਮੇਂ ਸਮਾਨ ਰਹਤੇ ਹੈਂ॥੨॥
Prof. Sahib Singhਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ॥੨॥

ਪਦ ਅਰਥ ਕਉ = ਨੂੰ। ਬਿਪੁ = {विप्रेय} ਮੰਦਾ ਬਚਨ। ਭਾਖੈ = ਆਖਦਾ ॥੨॥

SikhNet (Spanish)se vuelve un auténtico Gurmukj. (2)

ਓਹੋ ਸੁਖੁ ਓਹਾ ਵਡਿਆਈ; ਜੋ ਪ੍ਰਭ ਜੀ ਮਨਿ ਭਾਣੀ ॥

oho sukh ohaa vaddiaaee; jo prabh jee man bhaanee |

Sant Singh KhalsaThat is peace, and that is greatness, which is pleasing to the mind of the Dear Lord God.
Manmohan SinghThat alone is peace and that alone is greatness, which is pleasing to the mind of the reverend Lord.
Manmohan Singh (Punjabi)ਕੇਵਲ ਉਹ ਹੀ ਆਰਾਮ ਹੈ ਅਤੇ ਉਸ ਵੀ ਵਿਸ਼ਾਲਤਾ ਜਿਹੜੀ ਮਾਣਨੀਯ ਮਾਲਕ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਹੇ ਪ੍ਰਭੂ ਜੀ! ਜੋ ਆਪ ਕੇ ਮਨ ਮੇਂ ਅਛੀ ਲਗੀ ਹੈ ਓਹੀ ਸੁਖੁ ਸ੍ਰੇਸ੍ਟ ਹੈ ਔਰ ਓਹੀ ਬਡਿਆਈ ਸ੍ਰੇਸ੍ਟ ਹੈ॥
Prof. Sahib Singhਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ।

ਪਦ ਅਰਥ ਓਹੋ = ਉਹ ਹੀ। ਓਹਾ = ਉਹ ਹੀ {ਇਸਤ੍ਰੀਲਿੰਗ ਲਫ਼ਜ਼ "ਓਹੋ" ਦਾ}। ਮਨਿ = ਮਨ ਵਿਚ। ਭਾਣੀ = ਪਸੰਦ ਆਉਂਦੀ।

SikhNet (Spanish)Sólo es Bondad, sólo es Grandeza aquello que Te place,

ਤੂੰ ਦਾਨਾ ਤੂੰ ਸਦ ਮਿਹਰਵਾਨਾ; ਨਾਮੁ ਮਿਲੈ ਰੰਗੁ ਮਾਣੀ ॥੩॥

toon daanaa toon sad miharavaanaa; naam milai rang maanee |3|

Sant Singh KhalsaYou are all-knowing, You are forever compassionate; obtaining Your Name, I revel in it and make merry. ||3||
Manmohan SinghThou art wise, thou art ever compassionate. By obtaining Thy Name, I make merry.
Manmohan Singh (Punjabi)ਤੂੰ ਸਿਆਣਾ ਹੈਂ, ਤੂੰ ਹਮੇਸ਼ਾਂ ਹੀ ਕਿਰਪਾਲੂ ਹੈਂ। ਤੇਰਾ ਨਾਮ ਪਰਾਪਤ ਕਰਕੇ ਮੈਂ ਅਨੰਦ ਭੋਗਦਾ ਹਾਂ।
Fareedkot Teekaਤੂੰ ਅੰਤਰ ਕੀ ਗਤਿ (ਦਾਨਾ) ਜਾਨਨੇ ਵਾਲਾ ਹੈਂ ਔਰ ਤੂੰ ਹੀ ਸਦਾ (ਮਿਹਰਵਾਨ) ਕ੍ਰਿਪਾਲੁ ਹੈਂ। ਮੁਝ ਕੋ ਆਪ ਕਾ ਨਾਮ ਮਿਲੈ ਤੋ ਮੈਂ (ਰੰਗੁ) ਆਨੰਦ ਕੋ (ਮਾਣੀ) ਭੋਗੂੰ॥੩॥
Prof. Sahib Singhਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ। ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ॥੩॥

ਪਦ ਅਰਥ ਦਾਨਾ = ਜਾਣਨ ਵਾਲਾ। ਮਾਣੀ = ਮੈਂ ਮਾਣਾਂ। ਸਦ = ਸਦਾ ॥੩॥

SikhNet (Spanish)oh Señor, porque sólo Tú eres Sabio y siempre Compasivo, y recibiendo Tu Nombre, me regocijo en Él. (3)

ਤੁਧੁ ਆਗੈ ਅਰਦਾਸਿ ਹਮਾਰੀ; ਜੀਉ ਪਿੰਡੁ ਸਭੁ ਤੇਰਾ ॥

tudh aagai aradaas hamaaree; jeeo pindd sabh teraa |

Sant Singh KhalsaI offer my prayer to You; my body and soul are all Yours.
Manmohan SinghBefore Thee is my supplication. My soul and body are all Thine.
Manmohan Singh (Punjabi)ਤੇਰੇ ਮੂਹਰੇ ਮੇਰੀ ਪ੍ਰਾਰਥਨਾ ਹੈ। ਮੇਰੀ ਜਿੰਦੜੀ ਅਤੇ ਦੇਹਿ ਸਮੂਹ ਤੇਰੀਆਂ ਹਨ।
Fareedkot Teekaਤੇਰੇ ਆਗੇ ਹਮਾਰੀ ਬੇਨਤੀ ਹੈ: ਹੇ ਸ੍ਵਾਮੀ! ਯਹ ਜੀਉ ਅਰੁ ਸਰੀਰੁ ਸਭ ਤੇਰਾ ਹੀ ਹੈ ਅਰਥਾਤ ਆਪ ਕੋ ਅਰਪਣ ਕੀਆ ਹੈ॥
Prof. Sahib Singhਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ-ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)Sólo a Ti ofrezco mi oración, oh Dios, pues mi cuerpo y mi Alma son Tuyos.

ਕਹੁ ਨਾਨਕ. ਸਭ ਤੇਰੀ ਵਡਿਆਈ; ਕੋਈ ਨਾਉ ਨ ਜਾਣੈ. ਮੇਰਾ ॥੪॥੧੦॥੪੯॥

kahu naanak. sabh teree vaddiaaee; koee naau na jaanai. meraa |4|10|49|

Sant Singh KhalsaSays Nanak, this is all Your greatness; no one even knows my name. ||4||10||49||
Manmohan SinghO Nanak, say all greatness is Thine. No one knows my Name even.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਰੀ ਮਹਾਨਤਾ ਤੇਰੀ ਹੈ। ਮੇਰਾ ਤਾਂ ਕੋਈ ਨਾਮ ਤੱਕ ਨਹੀਂ ਜਾਣਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਤਾਂ ਕੋਈ ਨਾਮੁ ਨਹੀਂ ਜਾਨਤਾ ਥਾ, ਜਿਤਨੀ ਵਡਿਆਈ ਹੈ ਸਭ ਤੇਰੀ ਹੀ ਦੀ ਹੂਈ ਹੈ॥੪॥੧੦॥੪੯॥
Prof. Sahib Singhਨਾਨਕ ਆਖਦਾ ਹੈ- (ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ। (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ॥੪॥੧੦॥੪੯॥

ਪਦ ਅਰਥ ਨਾਨਕ = ਹੇ ਨਾਨਕ! ॥੪॥੧੦॥੪੯॥

SikhNet (Spanish)Dice Nanak, todo es Tu Gloria, oh Señor. ¿Quién soy yo? ¿Quién sabe mi nombre? (4-10-49)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਕਰਿ ਕਿਰਪਾ ਪ੍ਰਭ ਅੰਤਰਜਾਮੀ; ਸਾਧਸੰਗਿ ਹਰਿ ਪਾਈਐ ॥

kar kirapaa prabh antarajaamee; saadhasang har paaeeai |

Sant Singh KhalsaShow Your Mercy, O God, O Searcher of hearts, that in the Saadh Sangat, the Company of the Holy, I might obtain You, Lord.
Manmohan SinghShow mercy, O Lord God, the Knower of hearts, that through the society of saints. I may obtain Thee.
Manmohan Singh (Punjabi)ਮਿਹਰ ਧਾਰ ਹੇ ਦਿਲਾਂ ਦੀਆਂ ਜਾਨਣਹਾਰ, ਵਾਹਿਗੁਰੂ ਸੁਆਮੀ! ਕਿ ਸਤਿਸੰਗਤ ਰਾਹੀਂ ਮੈਂ ਤੈਨੂੰ ਪਰਾਪਤ ਹੋ ਜਾਂਵਾ।
Fareedkot Teekaਹੇ ਭਾਈ! ਹਰੀ ਪ੍ਰਭੁ ਅੰਤਰਜਾਮੀ ਕੀ ਕ੍ਰਿਪਾ ਕਰਿ ਸਾਧੋਂ ਕਾ ਸੰਗੁ ਪਾਈਤਾ ਹੈ॥
Prof. Sahib Singhਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ)।

ਪਦ ਅਰਥ ਪ੍ਰਭ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਸਾਧ ਸੰਗਤਿ = ਸਾਧ ਸੰਗਤਿ ਵਿਚ।

SikhNet (Spanish)Sé Compasivo, oh Señor, Conocedor Íntimo de Todo, que a través de la Gracia del Santo,

ਖੋਲਿ ਕਿਵਾਰ ਦਿਖਾਲੇ ਦਰਸਨੁ; ਪੁਨਰਪਿ. ਜਨਮਿ ਨ ਆਈਐ ॥੧॥

khol kivaar dikhaale darasan; punarap. janam na aaeeai |1|

Sant Singh KhalsaWhen You open Your Door, and reveal the Blessed Vision of Your Darshan, the mortal is not relegated to reincarnation again. ||1||
Manmohan SinghIf by opening the door, the Lord shows His sight, the mortal is not born again.
Manmohan Singh (Punjabi)ਜੇਕਰ ਦਰਵਾਜਾ ਖੋਲ੍ਹ ਕੇ ਸਾਹਿਬ ਆਪਣਾ ਦੀਦਾਰ ਵਿਖਾਲ ਦੇਵੇ, ਤਦ ਪ੍ਰਾਣੀ, ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਵਹੁ ਸੰਤ ਪੰਚ ਕੋ ਸਰੂਪ ਤਖਤੋਂ ਕੋ ਖੋਲਕਰ (ਦਰਸਨੁ) ਸ੍ਵਰੂਪ ਕੋ ਦਿਖਾਇ ਦੇਤੇ ਹੈਂ ਪੁਨਾ ਨਿਸਚੇ ਕਰ ਜਨਮ ਮੇਂ ਨਹੀਂ ਆਈਤਾ ਹੈ॥੧॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ॥੧॥

ਪਦ ਅਰਥ ਕਿਵਾਰ = ਕਿਵਾੜ, ਭਿੱਤ। ਪੁਨਰਪਿ = {पुनः अपि = ਫਿਰ ਭੀ} ਮੁੜ ਮੁੜ। ਜਨਮਿ = ਜਨਮ ਵਿਚ ॥੧॥

SikhNet (Spanish)Tus Puertas se abran para mí, para que Te pueda ver y no encarne otra vez. (1)

ਮਿਲਉ ਪਰੀਤਮ ਸੁਆਮੀ ਅਪੁਨੇ; ਸਗਲੇ ਦੂਖ ਹਰਉ ਰੇ ॥

milau pareetam suaamee apune; sagale dookh hrau re |

Sant Singh KhalsaMeeting with my Beloved Lord aand Master, all my pains are taken away.
Manmohan SinghBy meeting my beloved Lord, all my pain is stilled.
Manmohan Singh (Punjabi)ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਦੁਆਰਾ ਮੇਰੀ ਸਾਰੀ ਪੀੜ ਦੂਰ ਹੋ ਗਈ ਹੈ।
Fareedkot Teekaਹੇ ਭਾਈ! ਅਪਨੇ ਪ੍ਰੀਤਮ ਸ੍ਵਾਮੀ ਕੋ ਮਿਲੋ ਔਰ ਸਭ ਦੁਖੋਂ ਕੋ ਦੂਰ ਕਰ ਦੇਵੋ॥
Prof. Sahib Singhਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ।

ਪਦ ਅਰਥ ਮਿਲਉ = ਮੈਂ ਮਿਲਾਂ। ਹਰਉ = ਮੈਂ ਦੂਰ ਕਰਾਂ। ਹੇ = ਹੇ ਭਾਈ!

SikhNet (Spanish)Cuando Te encuentro, oh mi Amor, todo mi dolor se va;

ਪਾਰਬ੍ਰਹਮੁ ਜਿਨੑਿ ਰਿਦੈ ਅਰਾਧਿਆ; ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥

paarabraham jina ridai araadhiaa; taa kai sang trau re |1| rahaau |

Sant Singh KhalsaI am saved and carried across, in the company of those who remember the Supreme Lord God in their hearts. ||1||Pause||
Manmohan SinghI swim across in the association of those, who remember the supreme Lord in their heart. Pause.
Manmohan Singh (Punjabi)ਮੈਂ ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹਾਂ, ਜਿਹੜੇ ਆਪਣੇ ਦਿਲ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਠਹਿਰਾਉ।
Fareedkot Teekaਹੇ ਭਾਈ! ਜਿਨ ਸੰਤੋਂ ਨੇ ਪਾਰਬ੍ਰਹਮ ਕੋ ਰਿਦੇ ਮੇਂ ਧ੍ਯਾਯਾ ਹੈ, ਤਿਨ ਕੇ ਸੰਗਿ ਕਰ ਸੰਸਾਰ ਸਮੁਦ੍ਰ ਸੇ ਤਰ ਜਾਵੋ॥੧॥ ਰਹਾਉ ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥

ਪਦ ਅਰਥ ਜਿਨ੍ਹ੍ਹਿ = ਜਿਸ ਮਨੁੱਖ ਨੇ। ਰਿਦੈ = ਹਿਰਦੇ ਵਿਚ। ਤਾ ਕੈ ਸੰਗਿ = ਉਸ ਦੀ ਸੰਗਤਿ ਵਿਚ ॥੧॥ ਰਹਾਉ ॥

SikhNet (Spanish)nado a través en la compañía de aquél que Te ama en su corazón, oh Señor. (1‑Pausa)

ਮਹਾ ਉਦਿਆਨ. ਪਾਵਕ ਸਾਗਰ ਭਏ; ਹਰਖ ਸੋਗ ਮਹਿ ਬਸਨਾ ॥

mahaa udiaan. paavak saagar bhe; harakh sog meh basanaa |

Sant Singh KhalsaThis world is a great wilderness, an ocean of fire, in which mortals abide, in pleasure and pain.
Manmohan SinghThe world is like a great wilderness and ocean of fire, wherein the mortals abide in weal and woe.
Manmohan Singh (Punjabi)ਸੰਸਾਰ ਇਕ ਭਾਰੇ ਬੀਆਬਾਨ ਤੇ ਅੱਗ ਦੇ ਸਮੁੰਦਰ ਵਾਂਙ ਹੈ, ਜਿਸ ਵਿੱਚ ਪ੍ਰਾਣੀ ਖੁਸ਼ੀ ਤੇ ਗਮੀ ਅੰਦਰ ਵੱਸਦੇ ਹਨ।
Fareedkot Teekaਹੇ ਭਾਈ! ਮਹਾਂ (ਉਦਿਆਨ) ਉਜਾੜ ਰੂਪ ਅਰੁ ਅਗਨੀ ਕਾ ਸਮੁਦਰ ਰੂਪ ਜੋ ਸੰਸਾਰ ਹੈ, ਜੋ ਜੀਵ ਇਸ ਮੇਂ ਪ੍ਰਾਪਤਿ ਹੂਏ ਹੈਂ ਤਿਨ ਕਾ ਹਰਖ ਅਰੁ ਸੋਕ ਮੇਂ ਬਸਨਾ ਹੂਆ ਹੈ॥
Prof. Sahib Singh(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ।

ਪਦ ਅਰਥ ਮਹਾ = ਵੱਡਾ। ਉਦਿਆਨ = ਜੰਗਲ। ਪਾਵਕ = ਅੱਗ। ਸਾਗਰ = ਸਮੁੰਦਰ। ਹਰਖ = ਖ਼ੁਸ਼ੀ। ਸੋਗ = ਗ਼ਮੀ।

SikhNet (Spanish)Este mundo es como un mar de fuego, un gran desierto en donde uno vive a veces en dicha, a veces en dolor.

ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ; ਜਪਿ ਅੰਮ੍ਰਿਤੁ ਹਰਿ ਰਸਨਾ ॥੨॥

satigur bhett bheaa man niramal; jap amrit har rasanaa |2|

Sant Singh KhalsaMeeting with the True Guru, the mortal becomes immaculately pure; with his tongue, he chants the Ambrosial Name of the Lord. ||2||
Manmohan SinghBy meeting the True Guru, man becomes Pure and, with his tongue, repeats the ambrosial Name of God.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਪਵਿੱਤਰ ਹੋ ਜਾਂਦਾ ਹੈ ਅਤੇ ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਨ ਕੋ ਸਤਿਗੁਰੋਂ ਕਾ ਮਿਲਾਪੁ ਹੂਆ ਹੈ ਤਿਨੋਂ ਨੇ ਅੰਮ੍ਰਿਤ ਰੂਪ ਹਰੀ ਕਾ ਨਾਮੁ ਜਪਾ ਹੈ। ਇਸੀ ਸੇ ਤਿਨ ਕਾ ਮਨੁ ਨਿਰਮਲੁ ਹੂਆ, ਭਾਵ ਹਰਖ ਸੋਕ ਤੇ ਰਹਤ ਹੂਆ ਹੈ॥੨॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥

ਪਦ ਅਰਥ ਭੇਟਿ = ਭੇਟੇ, ਮਿਲਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਰਸਨਾ = ਜੀਭ (ਨਾਲ) ॥੨॥

SikhNet (Spanish)Aquí la mente es purificada sólo si encuentra al Verdadero Guru, y si los labios recitan el Nombre de Ambrosía del Señor. (2)

ਤਨੁ ਧਨੁ ਥਾਪਿ ਕੀਓ ਸਭੁ ਅਪਨਾ; ਕੋਮਲ ਬੰਧਨ ਬਾਂਧਿਆ ॥

tan dhan thaap keeo sabh apanaa; komal bandhan baandhiaa |

Sant Singh KhalsaHe preserves his body and wealth, and takes everything as his own; such are the subtle bonds which bind him.
Manmohan SinghMan preserves His body and wealth and makes everything his own, and with such subtle bonds he is bound.
Manmohan Singh (Punjabi)ਆਦਮੀ ਆਪਣੀ ਦੇਹਿ ਤੇ ਦੌਲਤ ਨੂੰ ਸਾਂਭਦਾ ਹੈ, ਅਤੇ ਹਰ ਸ਼ੈ ਨੂੰ ਆਪਣੀ ਨਿੱਜ ਦੀ ਬਣਾ ਲੈਦਾ ਹੈ। ਐਸੇ ਸੂਖਮ ਜੂੜਾਂ ਨਾਲ ਉਹ ਜਕੜਿਆਂ ਹੋਇਆ ਹੈ।
Fareedkot Teekaਇਸ ਜੀਵ ਨੇ ਤਨ ਅਰ ਧਨੁ ਸਭ ਅਪਨਾ ਥਾਪਿ ਰਖਾ ਹੈ, ਭਾਵ ਇਸਥਿਤ ਜਾਨਕੇ ਕੀਆ ਹੂਆ ਹੈ ਅਰੁ ਮੋਹ ਰੂਪੀ ਕੋਮਲ ਬੰਧਨ ਕਰ ਬਾਂਧਾ ਹੂਆ ਹੈ॥
Prof. Sahib Singh(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ,

ਪਦ ਅਰਥ ਥਾਪਿ = ਮਿਥ ਕੇ। ਕੋਮਲ = ਨਰਮ, ਮਿੱਠੇ।

SikhNet (Spanish)El hombre acaricia su cuerpo y sus riquezas; esa es la sutil cadena de Maya.

ਗੁਰ ਪਰਸਾਦਿ ਭਏ ਜਨ ਮੁਕਤੇ; ਹਰਿ ਹਰਿ ਨਾਮੁ ਅਰਾਧਿਆ ॥੩॥

gur parasaad bhe jan mukate; har har naam araadhiaa |3|

Sant Singh KhalsaBy Guru's Grace, the mortal becomes liberated, meditating on the Name of the Lord, Har, Har. ||3||
Manmohan SinghBy Guru's grace, the man is delivered of bondage and meditates on the Lord masters Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਕੈਦ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਨ ਜਨੋਂ ਨੇ ਹਰਿ ਹਰਿ ਨਾਮ ਸਿਮਰਿਆ ਹੈ ਵਹੁ ਪੁਰਸ ਮੋਹ ਰੂਪੁ ਬੰਧਨ ਸੇ ਛੁਟ ਗਏ ਹੈਂ, ਭਾਵ ਮੋਹ ਸੇ ਰਹਤ ਹੂਏ ਹੈਂ॥੩॥
Prof. Sahib Singhਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੩॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਮੁਕਤੇ = ਸੁਤੰਤਰ, ਆਜ਼ਾਦ ॥੩॥

SikhNet (Spanish)Pero por la Gracia del Guru uno se libera de esa cadena cuando contempla el Naam, el Nombre del Señor. (3)

ਰਾਖਿ ਲੀਏ ਪ੍ਰਭਿ ਰਾਖਨਹਾਰੈ; ਜੋ ਪ੍ਰਭ ਅਪੁਨੇ ਭਾਣੇ ॥

raakh lee prabh raakhanahaarai; jo prabh apune bhaane |

Sant Singh KhalsaGod, the Savior, has saved those, who are pleasing to the Will of God.
Manmohan SinghThe saviour Lord saves those, who are pleasing to their master.
Manmohan Singh (Punjabi)ਬਚਾਉਣ ਵਾਲਾ ਸੁਆਮੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜੋ ਆਪਣੇ ਮਾਲਕ ਨੂੰ ਚੰਗੇ ਲੱਗਦੇ ਹਨ।
Fareedkot Teekaਜੋ ਅਪਨੇ ਪ੍ਰਭੂ ਕੋ ਭਾਏ ਹੈਂ, ਸੋ ਪੁਰਸ ਰਾਖਨ ਹਾਰੇ ਪ੍ਰਭੂ ਨੇ ਰਾਖ ਲੀਏ ਹੈਂ, ਭਾਵ ਸੰਸਾਰ ਕੇ ਦੁਖੋਂ ਸੇ ਬਚਾਇ ਲੀਏ ਹੈਂ॥☬ਅਰ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਪ੍ਰਭ ਭਾਣੈ = ਪ੍ਰਭੂ ਨੂੰ ਚੰਗੇ ਲੱਗੇ।

SikhNet (Spanish)Mi Señor Salvador ha protegido a todos aquéllos a quienes ha concedido Su Gracia.

ਜੀਉ ਪਿੰਡੁ ਸਭੁ ਤੁਮੑਰਾ ਦਾਤੇ; ਨਾਨਕ ਸਦ ਕੁਰਬਾਣੇ ॥੪॥੧੧॥੫੦॥

jeeo pindd sabh tumaraa daate; naanak sad kurabaane |4|11|50|

Sant Singh KhalsaThe soul and body are all Yours, O Great Giver; O Nanak, I am forever a sacrifice. ||4||11||50||
Manmohan SinghO munificent master, the soul and body are all Thine. O Nanak say I am ever, a sacrifice unto Thee.
Manmohan Singh (Punjabi)ਮੇਰੇ ਦਾਤਾਰ ਸੁਆਮੀ, ਆਤਮਾ ਅਤੇ ਦੇਹੀ ਸਮੂਹ ਤੈਡੇ ਹਨ, ਹੇ ਨਾਨਕ, ਆਪ ਮੈਂ ਹਮੇਸ਼ਾਂ, ਤੇਰੇ ਉਤੋਂ ਘੋਲੀ ਜਾਂਦਾ ਹਾਂ।
Fareedkot Teekaਹੇ ਸੁਖੋਂ ਕੇ ਦਾਤੇ ਵਾਹਗੁਰੂ! ਇਹ ਜੀਵ ਅਰੁ (ਪਿੰਡੁ) ਸਰੀਰ ਸਭ ਤੁਮਾਰਾ ਹੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥੪॥੧੧॥੫੦॥☬ਉਤਮ ਸਖੀ, ਭਾਵ ਗ੍ਯਾਨਵਾਨ ਪ੍ਰਤੀ ਮਧਮ, ਭਾਵ ਜਗ੍ਯਾਸੂ ਕਾ ਪ੍ਰਸ਼੍ਨ: ਅੰਤ ਕੀ ਤੀਨ ਤੁਕ ਮੇਂ?☬ਉੱਤਰ: ਵਾ ਗੁਰੂ ਅਰਜਨ ਸਾਹਿਬ ਜੀ ਭਾਈ ਬੁਢੇ ਪ੍ਰਤੀ ਦੋ ਸਬਦੋਂ ਕਰ ਪ੍ਰਸ਼ਨ ਕਰਤੇ ਹੈਂ।
Prof. Sahib Singhਹੇ ਨਾਨਕ! (ਆਖ-) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ)। ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੪॥੧੧॥੫੦॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਦਾਤੇ = ਹੇ ਦਾਤਾਰ! ਸਦ = ਸਦਾ ॥੪॥੧੧॥੫੦॥

SikhNet (Spanish)Dice Nanak, Oh Señor, mi cuerpo y mi vida son Tuyos, ofrezco mi ser para siempre en sacrificio a Ti. (4‑11‑50)

Open this shabad →

Shabad Guru Arjan Dev Ji Raag Aasaa continues on Ang 384

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮੋਹ ਮਲਨ. ਨੀਦ ਤੇ ਛੁਟਕੀ; ਕਉਨੁ ਅਨੁਗ੍ਰਹੁ ਭਇਓ ਰੀ ॥

moh malan. need te chhuttakee; kaun anugrahu bheo ree |

Sant Singh KhalsaYou have avoided the slumber of attachment and impurity - by whose favor has this happened?
Manmohan SinghThou hast escaped worldly love, impurity and slumber but, by whose favour has it happened?
Manmohan Singh (Punjabi)ਤੂੰ ਸੰਸਾਰ ਮਮਤਾ, ਅਪਵਿਤ੍ਰਤਾ ਅਤੇ ਨੀਦਰ ਤੋਂ ਬਚ ਗਈ ਹੈਂ। ਕਿਸ ਦੀ ਕ੍ਰਿਪਾ ਦੁਆਰਾ ਇਹ ਹੋਇਆ ਹੈ?
Fareedkot Teekaਮੋਹ ਰੂਪ ਮਲੀਨ ਨਿੰਦ੍ਰਾ ਤੇ ਜੋ ਤੂੰ ਛੁਟ ਗਈ ਹੈ, ਸੋ ਤੇਰੇ ਪਰ ਕੌਨ ਸੀ (ਅਨੁਗ੍ਰਹੁ) ਪ੍ਰਸਾਦਿ, ਭਾਵ ਕਿਰਪਾ ਭਈ ਹੈ?
Prof. Sahib Singhਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?

ਪਦ ਅਰਥ ਮਲਨ = (ਮਨ ਨੂੰ) ਮੈਲਾ ਕਰਨ ਵਾਲੀ। ਤੇ = ਤੋਂ। ਛੁਟਕੀ = ਖ਼ਲਾਸੀ ਪਾਈ। ਅਨੁਗ੍ਰਹੁ = ਕਿਰਪਾ। ਰੀ = ਹੇ ਸਖੀ!

SikhNet (Spanish)Has despertado de tu sueño de apegos impíos; oh, ¿quién habrá sido tan compasivo contigo?

ਮਹਾ ਮੋਹਨੀ. ਤੁਧੁ ਨ ਵਿਆਪੈ; ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥

mahaa mohanee. tudh na viaapai; teraa aalas kahaa geo ree |1| rahaau |

Sant Singh KhalsaThe great enticer does not affect you. Where has your laziness gone? ||1||Pause||
Manmohan SinghThe great enticer, mammon, affects Thee not. Whither has gone thy sloth? Pause.
Manmohan Singh (Punjabi)ਪਰਮ ਫਰੇਫਤਾ ਕਰਨ ਵਾਲੀ ਮਾਇਆ ਤੈਨੂੰ ਨਹੀਂ ਪੋਂਹਦੀ, ਤੇਰੀ ਸੁਸਤੀ ਕਿੱਥੇ ਚਲੀ ਗਈ ਹੈ? ਠਹਿਰਾਉ।
Fareedkot Teekaਰੀ ਸਖੀ (ਮਹਾ ਮੋਹਨੀ) ਮਾਯਾ ਤੇਰੇ ਕੋ ਨਹੀਂ ਬ੍ਯਾਪਤੀ ਹੈ ਅਰੁ ਤੇਰਾ ਆਲਸ ਕਹਾਂ ਚਲਾ ਗ੍ਯਾ ਹੈ? ॥੧॥ ਰਹਾਉ ॥
Prof. Sahib Singh(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ॥੧॥ ਰਹਾਉ ॥

ਪਦ ਅਰਥ ਮੋਹਨੀ = ਮਨ ਨੂੰ ਮੋਹਨ ਵਾਲੀ (ਮਾਇਆ)। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਕਹਾ ਗਇਓ = ਕਿਥੇ ਚਲਾ ਗਿਆ? ॥੧॥ ਰਹਾਉ ॥

SikhNet (Spanish)Ahora Maya, la gran embustera, no te afecta; oh, ¿en dónde habrás dejado tu indolencia. (1‑Pausa) P. 384.

Open this shabad (11 lines, Angs 383-384) →

Ang 383 of 1430