ੴ

ਸਿੱਖਬਾਣੀ · SikhBani

ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥

baare boodte tarune bheea sabhahoo jam lai jeehai re
Bhagat Kabir Ji ਭਗਤ ਕਬੀਰ ਜੀ · Raag Bilaaval · Ang 855 · 12 lines
Translations

ਬਿਲਾਵਲੁ ਬਾਣੀ ਭਗਤਾ ਕੀ ॥ ਕਬੀਰ ਜੀਉ ਕੀ ॥

bilaaval baanee bhagataa kee | kabeer jeeo kee |

Sant Singh KhalsaBilaaval, The Word Of The Devotees. Of Kabeer Jee:
Manmohan SinghBilawal Saints' hymns. Kabir Ji's.
Manmohan Singh (Punjabi)ਬਿਲਾਵਲ ਭਗਤਾਂ ਦੇ ਸ਼ਬਦ। ਕਬੀਰ ਜੀ ਦੇ।
Prof. Sahib Singhਰਾਗ ਬਿਲਾਵਲ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਦੀ ਬਾਣੀ।
SikhNet (Spanish)Bilawal, Palabras de los Bhaktas, Kabir-yi

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified By Guru's Grace:
Manmohan SinghThere is but one God. True is His Name and creative His personality. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਐਸੋ ਇਹੁ ਸੰਸਾਰੁ ਪੇਖਨਾ; ਰਹਨੁ. ਨ ਕੋਊ ਪਈਹੈ ਰੇ ॥

aiso ihu sansaar pekhanaa; rehan. na koaoo peehai re |

Sant Singh KhalsaThis world is a drama; no one can remain here.
Manmohan SinghThis world is such a show, where no one can stay.
Manmohan Singh (Punjabi)ਇਹ ਜਗਤ ਇਹੋ ਜਿਹਾ ਖੇਲ੍ਹ ਹੈ ਜਿਥੇ ਕੋਈ ਭੀ ਠਹਿਰ ਨਹੀਂ ਸਕਦਾ।
Fareedkot Teeka(ਰੇ) ਹੇ ਭਾਈ! ਇਹੁ ਸੰਸਾਰ ਜੋ ਦੇਖਣਾ ਕਰੀਤਾ ਹੈ ਵਾ ਐਸਾ ਦੇਖਣਾ ਕਰੋ ਵਾ ਐਸਾ ਹੈ ਜੈਸਾ ਪੁਤਲੀਓਂ ਕਾ (ਪੇਖਨਾ) ਤਮਾਸਾ ਹੋਤਾ ਹੈ। ਇਸਮੈਂ ਕੋਈ ਜੀਵ ਰਹਿਣਾ ਨਹੀਂ ਪਾਵਤਾ ਹੈ, ਭਾਵ ਯਹਿ ਸਭਿ ਨਾਸ ਹੋ ਜਾਵੈਂਗੇ॥
Prof. Sahib Singhਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ।

ਪਦ ਅਰਥ ਪੇਖਨਾ = ਵੇਖਣ ਵਿਚ ਆ ਰਿਹਾ ਹੈ। ਰਹਨੁ ਪਈ ਹੈ = ਰਹਿਣਾ ਪਏਗਾ, ਰਹਿ ਸਕੇਗਾ, ਸਦਾ ਰਹਿ ਸਕੇਗਾ। ਰੇ = ਹੇ ਭਾਈ!

SikhNet (Spanish)El mundo es un estrado y nadie se queda ahí más que por momento muy corto.

ਸੂਧੇ ਸੂਧੇ ਰੇਗਿ ਚਲਹੁ ਤੁਮ; ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥

soodhe soodhe reg chalahu tum; natar kudhakaa diveehai re |1| rahaau |

Sant Singh KhalsaWalk the straight path; otherwise, you will be pushed around. ||1||Pause||
Manmohan SinghStraight, the straight way proceed thou, otherwise thou shalt be badly buffeted. Pause.
Manmohan Singh (Punjabi)ਸਿੱਧੇ, ਤੂੰ ਸਿੱਧੇ ਰਸਤੇ ਟੁਰਿਆ ਚਲ ਨਹੀਂ ਤਾਂ ਤੈਨੂੰ ਸਖਤ ਧੱਕਾ ਲੱਗੇਗਾ। ਰਹਾਉ।
Fareedkot Teekaਤਾਂ ਤੇ ਹੇ ਭਾਈ! ਸੂਧੇ ਸੂਧੇ ਚਲੋ ਵਾ ਸੂਧੇ ਸੂਧੇ ਸਤਿਸੰਗ ਕੇ (ਰੇਗਿ) ਰਸਤੇ ਵਾ (ਰੇਗਿ) ਚਲੇ ਚਲੋ, (ਨਤਰ) ਨਹੀਂ ਤੋ ਪਰਮੇਸ੍ਵਰ ਤੁਮ ਕੋ ਜਮ ਕੇ ਪਾਸੋਂ (ਕੁਧਕਾ) ਖੋਟਾ ਧਕਾ ਦਿਵਾਵੇਗਾ। ਭਾਵ ਯਹਿ ਨਰਕੋਂ ਮੇਂ ਪੜੋਗੇ ਵਾ ਨਾ ਕੋਈ ਤਰਕ ਕਰੇਗਾ ਅਰੁ ਨਾ ਧਕਾ ਦੇਵੇਗਾ, ਭਾਵ ਨਰਾਦਰੁ ਨ ਕਰੇਗਾ॥੧॥ ਰਹਾਉ ॥☬ਪ੍ਰਸ਼ਨ: ਜਮ ਕਾ ਧਕਾ ਤੋ ਬ੍ਰਿਧ ਹੋਏ ਤੇ ਹੋਵੇਗਾ ਅਬ ਭੈ ਕਿਉਂ ਕਰਨਾ ਹੈ?☬ਉਤ੍ਰ:
Prof. Sahib Singhਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ) ॥੧॥ ਰਹਾਉ ॥

ਪਦ ਅਰਥ ਸੂਧੇ = ਸਿੱਧੇ। ਰੇਗਿ = ਰਾਹ ਉੱਤੇ। ਨਤਰ = ਨਹੀਂ ਤਾਂ। ਕੁਧਕੁ = ਕੁ-ਧੱਕਾ, ਡਾਢਾ ਧੱਕਾ। ਦਿਵਈ ਹੈ = ਮਿਲੇਗਾ ॥੧॥ ਰਹਾਉ ॥

SikhNet (Spanish)Camina entonces por el Sendero de Rectitud, de otra forma serás también empujado. (1-Pausa)

ਬਾਰੇ ਬੂਢੇ ਤਰੁਨੇ ਭਈਆ; ਸਭਹੂ ਜਮੁ ਲੈ ਜਈਹੈ ਰੇ ॥

baare boodte tarune bheea; sabhahoo jam lai jeehai re |

Sant Singh KhalsaThe children, the young and the old, O Siblings of Destiny, will be taken away by the Messenger of Death.
Manmohan SinghThe children, the old and the young, O my brother, shall all be taken away by death.
Manmohan Singh (Punjabi)ਬੱਚਿਆਂ, ਬੁੱਢਿਆਂ ਅਤੇ ਜੁਆਨਾਂ ਸਾਰਿਆਂ ਨੂੰ, ਹੇ ਮੇਰੇ ਵੀਰ! ਮੌਤ ਨੇ ਲੈ ਜਾਣਾ ਹੈ।
Fareedkot Teekaਹੇ ਭਾਈ! (ਬਾਰੇ) ਬਾਲਕ ਔਰ (ਬੂਢੇ) ਬ੍ਰਿਧ ਔਰ (ਤਰਨੇ) ਜੋਬਨ ਅਵਸਥਾ ਵਾਲੇ ਇਤਆਦਿਕ ਸਭਨੋਂ ਕੋ ਜਮ ਲੇਤਾ ਹੈ ਕਿਸੀ ਕੋ ਨਹੀਂ ਛੋਡਤਾ॥ ਯਥਾ- ਬਾਵਨ ਅਖਰੀ ਮੇਂ ਸ੍ਰੀ ਗੁਰੂ ਪੰਚਮੇ ਪਾਤਸਾਹਿ ਜੀ ਕਾ ਬਚਨ ਹੈ:☬"ਨਹ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਛੁ ਬੰਧ॥☬ਓਹ ਬੇਰਾ ਨਹ ਬੂਝੀਐ ਜਬ ਆਇ ਪਰੈ ਜਮ ਫੰਧੁਂ॥"
Prof. Sahib Singhਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ।

ਪਦ ਅਰਥ ਬਾਰੇ = ਬਾਲਕ। ਤਰੁਨੇ = ਜੁਆਨ। ਭਈਆ = ਹੇ ਭਾਈ! ਭ ਹੂ = ਸਾਰਿਆਂ ਨੂੰ ਹੀ। ਲੈ ਜਈ ਹੈ = ਲੈ ਜਾਇਗਾ।

SikhNet (Spanish)Ni en la niñez, ni en la juventud, ni en ninguna edad, uno se encuentra a salvo de las garras de la muerte.

ਮਾਨਸੁ ਬਪੁਰਾ ਮੂਸਾ ਕੀਨੋ; ਮੀਚੁ ਬਿਲਈਆ ਖਈਹੈ ਰੇ ॥੧॥

maanas bapuraa moosaa keeno; meech bileea kheehai re |1|

Sant Singh KhalsaThe Lord has made the poor man a mouse, and the cat of Death is eating him up. ||1||
Manmohan SinghThe poor man, the Lord has made like a mouse and the cat of death eats him up.
Manmohan Singh (Punjabi)ਗਰੀਬ ਬੰਦੇ ਨੂੰ ਸਾਈਂ ਨੇ ਚੂਹੇ ਵਰਗਾ ਬਣਾਇਆ ਹੈ ਅਤੇ ਮੌਤ ਦੀ ਬਿੱਲੀ ਇਸ ਨੂੰ ਖਾ ਜਾਂਦੀ ਹੈ।
Fareedkot Teekaਪਰਮੇਸ੍ਵਰ ਨੇ ਇਹ ਮਾਨੁਸ (ਬਪੁਰਾ) ਵਿਚਾਰਾ ਬਲ ਤੇ ਹੀਨ (ਮੂਸਾ) ਚੂਹਾ ਰੂਪ ਕੀਆ ਹੈ, ਮ੍ਰਿਤਿ ਰੂਪੀ ਬਿਲੀ ਇਸ ਕੋ ਖਾਇ ਜਾਤੀ ਹੈ॥੧॥☬ਪ੍ਰਸ਼ਨ: ਧਨ ਕਰ ਕੇ ਤੋ ਜਮ ਤੇ ਰਖ੍ਯਾ ਹੋ ਜਾਤੀ ਹੋਇਗੀ?☬ਉਤ੍ਰ:
Prof. Sahib Singhਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ ॥੧॥

ਪਦ ਅਰਥ ਬਪੁਰਾ = ਵਿਚਾਰਾ। ਮੂਸਾ = ਚੂਹਾ। ਮੀਚੁ = ਮੌਤ। ਬਿਲਈਆ = ਬਿੱਲਾ ॥੧॥

SikhNet (Spanish)El hombre es como un ratón y el gato de la muerte se lo devora al final. (1)

ਧਨਵੰਤਾ ਅਰੁ ਨਿਰਧਨ ਮਨਈ; ਤਾ ਕੀ ਕਛੂ. ਨ ਕਾਨੀ ਰੇ ॥

dhanavantaa ar niradhan manee; taa kee kachhoo. na kaanee re |

Sant Singh KhalsaIt gives no special consideration to either the rich or the poor.
Manmohan SinghThe rich and the poor person, to them she owes no allegiance.
Manmohan Singh (Punjabi)ਅਮੀਰ ਅਤੇ ਗਰੀਬ ਪੁਰਸ਼, ਉਨ੍ਹਾਂ ਦੀ ਉਹ ਕੋਈ ਮੁਛੰਦਗੀ ਨਹੀਂ ਧਰਾਉਂਦੀ।
Fareedkot Teekaਹੇ ਭਾਈ! ਧਨਵੰਤ ਔਰ ਨਿਰਧਨ (ਮਨਈ) ਮਾਨਸ ਜੋ ਹੈ ਤਿਸ ਕੀ ਜਮ ਕੁਛ ਕਾਣ ਨਹੀਂ ਮਾਨਤਾ ਹੈ। ਭਾਵ ਯਹਿ ਧਨਵਾਨ ਕਾ ਲਿਹਾਜ ਨਹੀਂ ਕਰਤਾ ਔਰ ਨਿਰਧਨ ਦੇਖ ਕਰ ਦੁਖ ਨਹੀਂ ਦੇਤਾ, ਸਭ ਕੋ ਸਮਾਨ ਹੀ ਜਾਨਤਾ ਹੈ॥
Prof. Sahib Singhਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ।

ਪਦ ਅਰਥ ਮਨਈ = ਮਨੁੱਖ (ਪੂਰਬ ਦੇਸ ਦੀ ਬੋਲੀ)। ਕਾਨੀ = ਕਾਣ, ਮੁਥਾਜੀ, ਲਿਹਾਜ਼।

SikhNet (Spanish)Podrá ser rico o pobre, pero el gato se lo devora de todas formas.

ਰਾਜਾ ਪਰਜਾ ਸਮ ਕਰਿ ਮਾਰੈ; ਐਸੋ ਕਾਲੁ ਬਡਾਨੀ ਰੇ ॥੨॥

raajaa parajaa sam kar maarai; aiso kaal baddaanee re |2|

Sant Singh KhalsaThe king and his subjects are equally killed; such is the power of Death. ||2||
Manmohan SinghShe destroys the King equally with his subjects, So powerful is death.
Manmohan Singh (Punjabi)ਉਹ ਪਾਤਿਸ਼ਾਹ ਅਤੇ ਉਸ ਦੀ ਰਿਆਇਆ ਨੂੰ ਇਕ ਸਮਾਨ ਨਾਜ ਕਰਦੀ ਹੈ। ਇਹ ਜਿਹੀ ਬਲਵਾਨ ਹੈ ਮੌਤ।
Fareedkot Teekaਹੇ ਭਾਈ! ਰਾਜਾ ਔਰ ਪਰਜਾ ਕੋ ਏਕ ਸਮ ਜਾਨ ਕਰ ਮਾਰਤਾ ਹੈ। ਐਸਾ ਕਾਲ ਭਗਵਾਨ (ਬਡਾਨੀ) ਅਸਚਰਜ ਹੀ ਹੈ ਵਾ (ਬਡਾਨੀ) ਸਭ ਤੋਂ ਬਡਾ ਹੈ॥੨॥☬ਪ੍ਰਸ਼ਨ: ਭਗਤੋਂ ਕੇ ਸਰੀਰ ਕੋ ਭੀ ਔਰ ਜੀਵੋਂ ਸਮ ਕਾਲ ਮਾਰਤਾ ਹੈ ਤੌ ਤਿਨੋਂ ਕੀ ਕਿਆ ਮਹਤਤਾ ਹੈ?☬ਉਤ੍ਰ:
Prof. Sahib Singhਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ ॥੨॥

ਪਦ ਅਰਥ ਸਮ = ਸਾਵਾਂ। ਬਡਾਨੀ = ਡਾਢਾ, ਬਲੀ ॥੨॥

SikhNet (Spanish)Destruye a los reyes y a los súbditos; ese es el poder de la muerte.(2)

ਹਰਿ ਕੇ ਸੇਵਕ. ਜੋ ਹਰਿ ਭਾਏ; ਤਿਨੑ ਕੀ ਕਥਾ ਨਿਰਾਰੀ ਰੇ ॥

har ke sevak. jo har bhaae; tina kee kathaa niraaree re |

Sant Singh KhalsaThose who are pleasing to the Lord are the servants of the Lord; their story is unique and singular.
Manmohan SinghThey, who are pleasing to God become God's servants. Theirs is a special tale.
Manmohan Singh (Punjabi)ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਵਾਹਿਗੁਰੂ ਦੇ ਦਾਸ ਹੋ ਜਾਂਦੇ ਹਨ, ਉਨ੍ਹਾਂ ਦਾ ਪ੍ਰਸੰਗ ਅਨੋਖਾ ਹੈ।
Fareedkot Teekaਹੇ ਭਾਈ! ਜੋ ਹਰੀ ਕੇ ਸੇਵਕ ਤਿਸ ਹਰੀ ਕੇ ਮਨ ਮੇਂ ਭਾਏ ਹੈਂ, ਤਿਨੋਂ ਕੀ ਕਥਾ ਔਰ ਜੀਵੋਂ ਤੇ ਨਿਆਰੀ ਹੈ॥
Prof. Sahib Singhਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ।

ਪਦ ਅਰਥ ਭਾਏ = ਭਾਉਂਦੇ ਹਨ, ਪਿਆਰੇ ਲੱਗਦੇ ਹਨ। ਕਥਾ = ਗੱਲ। ਨਿਰਾਰੀ = ਵੱਖਰੀ, ਨਿਰਾਲੀ।

SikhNet (Spanish)La vida de los Sirvientes de Dios, aquéllos a quienes el Señor ama, es muy misteriosa.

ਆਵਹਿ ਨ ਜਾਹਿ. ਨ ਕਬਹੂ ਮਰਤੇ; ਪਾਰਬ੍ਰਹਮ ਸੰਗਾਰੀ ਰੇ ॥੩॥

aaveh na jaeh. na kabahoo marate; paarabraham sangaaree re |3|

Sant Singh KhalsaThey do not come and go, and they never die; they remain with the Supreme Lord God. ||3||
Manmohan SinghThey come and go not, nor do they die ever, They abide with the Supreme Lord.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਨਹੀਂ, ਨਾਂ ਹੀ ਉਹ ਕਦੇ ਮਰਦੇ ਹਨ। ਉਹ ਸ਼ਰੋਮਣੀ ਸਾਹਿਬ ਦੇ ਨਾਲ ਵਸਦੇ ਹਨ।
Fareedkot Teekaਹੇ ਭਾਈ! ਵਹੁ ਸੰਤ ਜਨ ਵਾਹਿਗੁਰੂ ਕੋ ਤਿਆਗ ਕਰ ਨਾ ਕਹੀਂ ਆਵਤੇ ਹੈਂ ਨ ਕਹੀਂ ਜਾਤੇ ਹੈਂ। ਇਸੀ ਤੇ ਨਾ ਵਹੁ ਜਨਮਤੇ ਹੈਂ ਨ ਮਰਤੇ ਹੈਂ। ਕਿਉਂਕਿ ਵਹੁ ਪਾਰਬ੍ਰਹਮ ਕੇ ਸੰਗ ਹੀ ਰਹਿਤੇ ਹੈਂ, ਭਾਵ ਯਹਿ ਪਾਰਬ੍ਰਹਮ ਕੇ ਸੰਗ ਹੋ ਕਰ ਪਾਰਬ੍ਰਹਮ ਕਾ ਸਰੂਪ ਹੀ ਹੋ ਗਏ ਹੈਂ। ਯਥਾ-☬"ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥" (ਸੋ:ਮ:੯) ॥੩॥☬ਪ੍ਰਸ਼ਨ: ਜਮ ਕਾ ਭੈ ਹਮ ਕੋ ਦਿਖਾਵਣੇ ਸੇ ਆਪ ਕਾ ਸਿਧਾਂਤ ਕਿਆ ਹੈ?
Prof. Sahib Singhਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ ॥੩॥

ਪਦ ਅਰਥ ਸੰਗਾਰੀ = ਸੰਗੀ, ਸਾਥੀ ॥੩॥

SikhNet (Spanish)Ellos ni vienen, ni van, no mueren nunca y para siempre viven con el Señor Supremo. (3)

ਪੁਤ੍ਰ ਕਲਤ੍ਰ ਲਛਿਮੀ ਮਾਇਆ; ਇਹੈ ਤਜਹੁ ਜੀਅ ਜਾਨੀ ਰੇ ॥

putr kalatr lachhimee maaeaa; ihai tajahu jeea jaanee re |

Sant Singh KhalsaKnow this in your soul, that by renouncing your children, spouse, wealth and property
Manmohan SinghInculcate in your mind that by forsaking son, wife, wealth and property,
Manmohan Singh (Punjabi)ਤੂੰ ਆਪਣੇ ਚਿੱਤ ਅੰਦਰ ਇਹ ਜਾਣ ਲੈ ਕਿ ਪੁਤ੍ਰ, ਪਤਨੀ, ਧਨੋ-ਦੌਲਤ ਅਤੇ ਜਾਇਦਾਦ ਨੂੰ ਛੱਡਕੇ,
Fareedkot Teekaਇਹ ਮਾਇਆ ਜੋ (ਕਲਤ੍ਰ) ਇਸਤ੍ਰੀ ਔਰ ਪੁਤ੍ਰ (ਲਛਿਮੀ) ਧਨ ਆਦੀ ਰੂਪ ਹੋਇ ਕਰ ਤੁਮਾਰੇ ਮੇਂ ਵਰਤ ਰਹੀ ਹੈ, ਇਸ ਕੋ ਜੀਅ ਮੇਂ ਛਲ ਰੂਪ ਜਾਨ ਕਰ ਤਿਆਗਨ ਕਰੋ॥
Prof. Sahib Singhਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ।

ਪਦ ਅਰਥ ਕਲਤ੍ਰ = ਵਹੁਟੀ। ਇਹੈ = ਇਹ ਹੀ, ਇਹਨਾਂ ਦਾ ਮੋਹ ਹੀ। ਤਜਹੁ = ਛੱਡ ਦੇਹੁ। ਜੀਅ ਰੇ = ਹੇ ਜਿੰਦੇ! ਜੀਅ ਜਾਨੀ ਰੇ = ਹੇ ਜਾਨੀ ਜੀਅ! ਹੇ ਪਿਆਰੀ ਜਿੰਦੇ!

SikhNet (Spanish)Entiende, oh bienamado, que debes olvidarte de la ilusión de los hijos, de la esposa y de las riquezas.

ਕਹਤ ਕਬੀਰੁ. ਸੁਨਹੁ ਰੇ ਸੰਤਹੁ; ਮਿਲਿਹੈ ਸਾਰਿਗਪਾਨੀ ਰੇ ॥੪॥੧॥

kehat kabeer. sunahu re santahu; milihai saarigapaanee re |4|1|

Sant Singh Khalsa- says Kabeer, listen, O Saints - you shall be united with the Lord of the Universe. ||4||1||
Manmohan Singhthou shalt meet with Lord, the Sustainer of earth. Says Kabir, hear this O ye saints.
Manmohan Singh (Punjabi)ਤੂੰ ਧਰਮੀ ਨੂੰ ਥੱਮਣਹਾਰ ਸੁਆਮੀ ਨੂੰ ਮਿਲ ਪਵੇਂਗਾ। ਕਬੀਰ ਜੀ ਆਖਦੇ ਹਨ, ਇਹ ਸ੍ਰਵਣ ਕਰੋ, ਤੁਸੀਂ ਹੇ ਸਾਧੂਓ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸੰਤੋਂ ਇਸ ਮਾਯਾ ਕਾ ਮੋਹਿ ਤਿਆਗਨੇ ਤੇ (ਸਾਰਿਗ) ਧਨੁਖ ਹਾਥ ਮੇਂ ਧਾਰਨੇ ਵਾਲਾ ਪਰਮੇਸ੍ਵਰ ਤੁਮ ਕੋ ਮਿਲੇਗਾ॥੪॥੧॥☬ਲੋਗ ਭਗਤੀ ਕੋ ਦੇਖ ਕਰ ਵਾਦ ਕਰਨੇ ਲਗੇ ਤਬ ਤਿਨ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singhਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ) ॥੪॥੧॥

ਪਦ ਅਰਥ ਸਾਰਿਗਪਾਨ = {ਸਾਰਿਗ = ਵਿਸ਼ਨੂੰ ਦਾ ਧਨਖ। ਪਾਨੀ = ਹੱਥ} ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ ਜੋ ਸਭ ਦਾ ਨਾਸ ਕਰਨ ਵਾਲਾ ਹੈ, ਪਰਮਾਤਮਾ ॥੪॥੧॥

* ਸ਼ਬਦ ਦਾ ਭਾਵ: ਮੌਤ ਹਰੇਕ ਜੀਵ ਨੂੰ ਇੱਥੋਂ ਲੈ ਜਾਂਦੀ ਹੈ। ਸਦਾ ਕਿਸੇ ਨੇ ਭੀ ਇੱਥੇ ਬੈਠ ਨਹੀਂ ਰਹਿਣਾ। ਜੀਵਨ ਦੇ ਠੀਕ ਰਾਹੇ ਤੁਰੋ, ਪ੍ਰਭੂ ਦਾ ਸਿਮਰਨ ਕਰੋ, ਮੌਤ ਦਾ ਡਰ ਮੁੱਕ ਜਾਇਗਾ।

SikhNet (Spanish)Dice Kabir, escuchen, oh Santos, ahora es el momento de conocer al Señor del Universo. (4-1)
Answers quote the Granth verbatim with Ang citations. AI commentary is not Gurbani and not a religious ruling.