ਸੂਹੀ ਮਹਲਾ ੪ ਘਰੁ ੫ ॥
soohee mahalaa 4 ghar 5 |
Sant Singh KhalsaSoohee, Fourth Mehl, Fifth House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਗੁਰੁ ਸੰਤ ਜਨੋ. ਪਿਆਰਾ ਮੈ ਮਿਲਿਆ; ਮੇਰੀ ਤ੍ਰਿਸਨਾ ਬੁਝਿ ਗਈਆਸੇ ॥
gur sant jano. piaaraa mai miliaa; meree trisanaa bujh geeaase |
Sant Singh KhalsaO humble Saints, I have met my Beloved Guru; the fire of my desire is quenched, and my yearning is gone.
Manmohan SinghO saintly persons I have me, t my desire is quenched.
Manmohan Singh (Punjabi)ਹੇ ਸਾਧ ਸਰੂਪ ਪੁਰਸ਼ੋ! ਮੈਂ ਆਪਣੇ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਹੇ ਸੰਤ ਜਨੋਂ! ਗੁਰੂ ਪਿਆਰਾ ਮੇਰੇ ਕੋ ਮਿਲਿਆ ਹੈ। ਮੇਰੀ ਤ੍ਰਿਸਨਾ ਜੋ ਪਾਇਕੇ ਪਦਾਰਥੋਂ ਕੋ ਰਜਨਾ ਨਾਂ, ਅਰ ਆਸਾ ਜੋ ਮਨ ਮੇਂ ਰਹਿਨੀ ਅਮਕੀ ਵਸਤੂ ਮਿਲੇ, ਏਹੁ ਔਰ ਜੋ ਰਿਦੇ ਮੇਂ ਥੀ ਸੋ ਬੁਝ ਗਈ ਹੈ॥
Prof. Sahib Singhਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ।ਪਦ ਅਰਥ ਸੰਤ ਜਨੋ = ਹੇ ਸੰਤ ਜਨੋ! ਮੈ = ਮੈਨੂੰ। ਬੁਝਿ ਗਈਆਸੇ = ਬੁਝਿ ਗਈਆ, ਬੁੱਝ ਗਈ ਹੈ।
SikhNet (Spanish)Oh Santos, he conocido al Amado Guru y ahora toda mi ansiedad se ha calmado.
ਹਉ ਮਨੁ ਤਨੁ ਦੇਵਾ ਸਤਿਗੁਰੈ; ਮੈ ਮੇਲੇ ਪ੍ਰਭ ਗੁਣਤਾਸੇ ॥
hau man tan devaa satigurai; mai mele prabh gunataase |
Sant Singh KhalsaI dedicate my mind and body to the True Guru; I pray that may He unite me with God, the treasure of virtue.
Manmohan SinghI surrender my soul and body unto the True Guru, that he may unite me with my Lord, the Treasure of excellences.
Manmohan Singh (Punjabi)ਮੈਂ ਆਪਣੀ ਆਤਮਾ ਤੇ ਦੇਹ ਸੱਚੇ ਗੁਰਾਂ ਨੂੰ ਅਰਪਨ ਕਰਦਾ ਹਾਂ, ਤਾਂ ਜੋ ਉਹ ਮੈਨੂੰ ਚੰਗਿਆਈਆਂ ਦੇ ਖਜਾਨੇ ਸਾਹਿਬ ਨਾਲ ਮਿਲਾ ਦੇਣ।
Fareedkot Teekaਮੈਂ ਤਿਨ ਸਤਗੁਰੋਂ ਕੋ ਮਨ ਔਰ ਤਨ ਦੇ ਦੇਵਾਂਗਾ, ਜੋ ਮੁਝ ਕੋ ਪ੍ਰਭੂ ਗੁਣੋਂ ਕੇ ਸਮੁੰਦ੍ਰ ਕੋ ਮੇਲੇ॥
Prof. Sahib Singh(ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ।ਪਦ ਅਰਥ ਹਉ = ਹਉਂ, ਮੈਂ। ਦੇਵਾ = ਦੇਵਾਂ, ਮੈਂ ਭੇਟ ਕਰਦਾ ਹਾਂ। ਦੇਵਾ ਸਤਿਗੁਰੈ = ਸਤਿਗੁਰੂ ਨੂੰ ਦੇਂਦਾ ਹਾਂ। ਗੁਣਤਾਸੇ = ਗੁਣ-ਤਾਸ, ਗੁਣਾਂ ਦਾ ਖ਼ਜ਼ਾਨਾ।
SikhNet (Spanish)Ofrezco mi cuerpo y mi mente a mi Guru para que me guíe hasta mi Dios, el Tesoro de Virtud.
ਧਨੁ ਧੰਨੁ ਗੁਰੂ ਵਡ ਪੁਰਖੁ ਹੈ; ਮੈ ਦਸੇ ਹਰਿ ਸਾਬਾਸੇ ॥
dhan dhan guroo vadd purakh hai; mai dase har saabaase |
Sant Singh KhalsaBlessed, blessed is the Guru, the Supreme Being, who tells me of the most blessed Lord.
Manmohan SinghBlessed, blessed is Guru, the great man who appeases me of the praise worthy Lord.
Manmohan Singh (Punjabi)ਮੁਬਾਰਕ, ਮੁਬਾਰਕ ਹਨ, ਮਹਾਂਪੁਰਸ਼ ਗੁਰੂ ਜੀ, ਜੋ ਮੈਨੂੰ ਉਪਮਾਯਗ ਪ੍ਰਭੂ ਬਾਰੇ ਦਰਸਾਉਂਦੇ ਹਨ।
Fareedkot Teekaਧੰਨ ਧੰਨ ਗੁਰੂ ਬਡਾ ਪੁਰਖ ਹੈ, ਜੋ ਮੇਰੇ ਕੋ ਹਰੀ ਬਤਾਏ, (ਸਾਬਾਸੇ) ਮੇਰੀ ਬਹੁਤ ਤਿਸ ਤੇ ਉਸਤਤੀ ਹੋਵੇਗੀ॥
Prof. Sahib Singhਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ।ਪਦ ਅਰਥ ਧਨੁ ਧੰਨੁ = ਸਲਾਹੁਣ-ਯੋਗ। ਵਡ ਪੁਰਖੁ = ਮਹਾ ਪੁਰਖ। ਦਸੇ ਹਰਿ = ਦੱਸੇ ਹਰਿ, ਹਰੀ ਦੀ ਦੱਸ ਪਾਂਦਾ ਹੈ। ਸਾਬਾਸੇ = ਗੁਰੂ ਨੂੰ ਸ਼ਾਬਾਸ਼।
SikhNet (Spanish)Bendito es el Guru, el Gran Purusha, Quien me hace tener la Visión de mi Señor.
ਵਡਭਾਗੀ ਹਰਿ ਪਾਇਆ; ਜਨ ਨਾਨਕ ਨਾਮਿ ਵਿਗਾਸੇ ॥੧॥
vaddabhaagee har paaeaa; jan naanak naam vigaase |1|
Sant Singh KhalsaBy great good fortune, servant Nanak has found the Lord; he blossoms forth in the Naam. ||1||
Manmohan SinghBy great good fortune, slave Nanak has attained to his God and through the Name he has blossomed forth.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਗੋਲੇ ਨਾਨਕ ਨੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਫੁਲਤ ਹੋ ਗਿਆ ਹੈ।
Fareedkot Teekaਵਡਭਾਈਓਂ ਨੇ ਹਰੀ ਪਾਯਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜਨ ਨਾਮੀ ਕੋ ਪਾਇ ਕੇ ਪ੍ਰਸੰਨ ਹੂਏ ਹੈਂ॥੧॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ ॥੧॥ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਨਾਮਿ = ਨਾਮ ਵਿਚ (ਜੁੜ ਕੇ)। ਵਿਗਾਸੇ = ਖਿੜ ਗਏ, ਆਤਮਕ ਆਨੰਦ ਨਾਲ ਭਰਪੂਰ ਹੋ ਗਏ ॥੧॥
SikhNet (Spanish)Por buena fortuna encontré a mi Dios y a través del Nombre del Señor he florecido. (1)
ਗੁਰੁ ਸਜਣੁ ਪਿਆਰਾ. ਮੈ ਮਿਲਿਆ; ਹਰਿ ਮਾਰਗੁ ਪੰਥੁ ਦਸਾਹਾ ॥
gur sajan piaaraa. mai miliaa; har maarag panth dasaahaa |
Sant Singh KhalsaI have met my Beloved Friend, the Guru, who has shown me the Path to the Lord.
Manmohan SinghI have met the Guru, my beloved friend, and he has shown me the way and path to the Lord.
Manmohan Singh (Punjabi)ਮੇਰੇ ਪ੍ਰੀਤਵਾਨ ਮਿੱਤਰ ਗੁਰੂ ਜੀ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਭੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
Fareedkot Teekaਗੁਰ ਸਜਣ ਪਿਆਰਾ ਮੇਰੇ ਕੋ ਮਿਲਿਆ ਹੈ, ਹੋਰ ਰਸਤਿਆਂ ਵਿਚੋਂ ਸ੍ਰੇਸਟ ਜੋ ਹਰੀ ਕਾ ਰਸਤਾ ਹੈ, ਸੋ ਮੈਂਨੇ ਪੂਛਾ ਹੈ॥
Prof. Sahib Singhਹੇ ਸੰਤ ਜਨੋ! (ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ,ਪਦ ਅਰਥ ਮੈ = ਮੈਨੂੰ। ਮਾਰਗੁ = ਰਸਤਾ। ਪੰਥੁ = ਰਸਤਾ। ਦਸਾਹਾ = ਦਸਾਹਾਂ, ਮੈਂ ਪੁੱਛਦੀ ਹਾਂ।
SikhNet (Spanish)He encontrado a mi Amado Amigo, el Guru, Quien me ha mostrado el Sendero del Señor.
ਘਰਿ ਆਵਹੁ ਚਿਰੀ ਵਿਛੁੰਨਿਆ; ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥
ghar aavahu chiree vichhuniaa; mil sabad guroo prabh naahaa |
Sant Singh KhalsaCome home - I have been separated from You for so long! Please, let me merge with You, through the Word of the Guru's Shabad, O my Lord God.
Manmohan SinghO my loved Lord, return Thou home. I am separated from Thee since long. Meet Thou me through the Guru's word.
Manmohan Singh (Punjabi)ਹੇ ਮੇਰੇ ਪਿਆਰੇ ਪ੍ਰੈਭੂ! ਤੂੰ ਘਰ ਨੂੰ ਮੋੜਾ ਪਾ। ਮੈਂ ਤੇਰੇ ਨਾਲੋਂ ਦੇਰ ਤੋਂ ਵਿਛੁੜੀ ਹੋਈ ਹਾਂ। ਗੁਰਾਂ ਦੀ ਬਾਣੀ ਰਾਹੀਂ ਤੂੰ ਮੈਨੂੰ ਆਪਣਾ ਦੀਦਾਰ ਬਖਸ਼।
Fareedkot Teekaਪੁਨਾ ਐਸੇ ਬੇਨਤੀ ਕਰਤਾ ਹਾਂ: ਹੇ ਪ੍ਰਭੂ ਸੁਆਮੀ! ਚਿਰ ਕੇ ਬਿਛੜੇ ਹੂਏ ਗੁਰੂ ਕਾ ਉਪਦੇਸ਼ ਦ੍ਵਾਰਾ ਮੇਰੇ ਰਿਦੇ ਮੇਂ ਆਵੋ, ਭਾਵ ਅਭੇਦ ਕਰੋ॥
Prof. Sahib Singh(ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ।ਪਦ ਅਰਥ ਘਰਿ = (ਹਿਰਦੇ-) ਘਰ ਵਿਚ। ਚਿਰੀ ਵਿਛੁੰਨਿਆ = ਚਿਰਾਂ ਦੇ ਵਿੱਛੁੜੇ ਹੋਏ। ਸਬਦਿ ਗੁਰੂ = ਗੁਰੂ ਦੇ ਸ਼ਬਦ ਦੀ ਰਾਹੀਂ। ਪ੍ਰਭ ਨਾਹਾ = ਹੇ ਪ੍ਰਭੂ ਖਸਮ!
SikhNet (Spanish)Separado estuve de Ti por mucho tiempo, oh Amado Dios;
ਹਉ ਤੁਝੁ ਬਾਝਹੁ. ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ ॥
hau tujh baajhahu. kharee uddeeneea; jiau jal bin meen maraahaa |
Sant Singh KhalsaWithout You, I am so sad; like a fish out of water, I shall die.
Manmohan SinghWithout Thee I am very sad and die like the fish without water.
Manmohan Singh (Punjabi)ਤੇਰੇ ਬਾਝੋਂ ਮੈਂ ਬਹੁਤ ਹੀ ਉਦਾਸ ਹਾਂ ਅਤੇ ਪਾਣੀ ਦੇ ਬਗੈਰ ਪੱਛੀ ਦੀ ਤਰ੍ਹਾਂ ਮਰ ਜਾਂਦੀ ਹਾਂ।
Fareedkot Teekaਮੈਂ ਤੁਝ ਬਿਨਾਂ ਬਹੁਤੁ ਉਦਾਸ ਹੂੰ, ਜੈਸੇ ਜਲ ਬਿਨਾਂ ਮਛ ਮਰਤਾ ਹੈ, ਤੈਸੇ ਤੇਰੇ ਬਿਨਾਂ ਨਹੀਂ ਜੀਵਿਆ ਜਾਤਾ॥
Prof. Sahib Singhਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ।ਪਦ ਅਰਥ ਹਉ = ਹਉਂ, ਮੈਂ। ਖਰੀ = ਬਹੁਤ। ਉਡੀਣੀਆ = ਉਦਾਸ। ਮੀਨੁ = ਮੱਛੀ।
SikhNet (Spanish)ven a mí a través de la Palabra del Guru. Sin Ti mi corazón sufre y se revuelca como un pez fuera del agua.
ਵਡਭਾਗੀ ਹਰਿ ਧਿਆਇਆ; ਜਨ ਨਾਨਕ ਨਾਮਿ ਸਮਾਹਾ ॥੨॥
vaddabhaagee har dhiaaeaa; jan naanak naam samaahaa |2|
Sant Singh KhalsaThe very fortunate ones meditate on the Lord; servant Nanak merges into the Naam. ||2||
Manmohan SinghO serf Nanak, the very lucky ones contemplate the Lord and merge in His Name.
Manmohan Singh (Punjabi)ਹੇ ਨਫਰ ਨਾਨਕ! ਪਰਮ ਚੰਗੇ ਭਾਗਾਂ ਵਾਲੇ ਸਾਈਂ ਦਾ ਸਿਮਰਨ ਕਰ ਕੇ ਅਤੇ ਉਸ ਦੇ ਅੰਦਰ ਲੀਨ ਹੁੰਦੇ ਹਨ।
Fareedkot Teekaਹੇ ਹਰੀ ਨਾਮੀ! ਜਿਸ ਕਿਸੇ ਵਡਭਾਗੀ ਨੇ ਤੁਝ ਕੋ ਧਿਆਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਤੇਰੇ ਮੇਂ ਸਮਾਯਾ ਹੈ॥੨॥
Prof. Sahib Singhਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ ॥੨॥ਪਦ ਅਰਥ ਨਾਮਿ = ਨਾਮ ਵਿਚ ॥੨॥
SikhNet (Spanish)Es por buena fortuna que uno te contempla, oh Dios, y se inmerge en Tu Nombre.(2)
ਮਨੁ ਦਹ ਦਿਸਿ ਚਲਿ ਚਲਿ ਭਰਮਿਆ; ਮਨਮੁਖੁ ਭਰਮਿ ਭੁਲਾਇਆ ॥
man deh dis chal chal bharamiaa; manamukh bharam bhulaaeaa |
Sant Singh KhalsaThe mind runs around in the ten directions; the self-willed manmukh wanders around, deluded by doubt.
Manmohan SinghCircling like a spinner, the mind of an egocentric wanders in ten directions and is gone astray in scepticism.
Manmohan Singh (Punjabi)ਭੰਬੀਰੀ ਦੀ ਤਰ੍ਹਾਂ ਘੁੰਮਦਾ ਹੋਇਆ ਆਪ-ਹੁਦਰੇ ਦਾ ਮਨੂਆ ਦਸੀ ਪਾਸੀਂ ਭਟਕਦਾ ਹੈ ਅਤੇ ਸੰਦੇਹਿ ਅੰਦਰ ਭੁਲਿਆ ਹੋਇਆ ਹੈ।
Fareedkot Teekaਮਨਮੁਖੋਂ ਕਾ ਮਨੁ ਭਰਮ ਕਾ ਭੁਲਾਯਾ ਹੂਆ (ਚਲਿ) ਭੰਭੀਰੀ ਵਤ (ਚਲਿ) ਚੰਚਲ ਹੋਇਆ ਦਸੋਂ ਦਿਸਾ ਮੇਂ ਭਰਮਿਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ।ਪਦ ਅਰਥ ਦਹ = ਦਸ। ਦਿਸਿ = ਪਾਸਾ, ਤਰਫ਼। ਦਹ ਦਿਸਿ = ਦਸੀਂ ਪਾਸੀਂ {ਪੂਰਬ, ਪੱਛਮ, ਉੱਤਰ, ਦੱਖਣ ਇਹ ਚਾਰ ਪਾਸੇ, ਚਾਰ ਨੁੱਕਰਾਂ, ਉੱਪਰ ਹੇਠਾਂ}। ਚਲਿ ਚਲਿ = ਦੌੜ ਦੌੜ ਕੇ। ਭਰਮਿਆ = ਭਟਕਦਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।
SikhNet (Spanish)La mente del Manmukj vaga perdida en la duda
ਨਿਤ ਆਸਾ ਮਨਿ ਚਿਤਵੈ; ਮਨ ਤ੍ਰਿਸਨਾ ਭੁਖ ਲਗਾਇਆ ॥
nit aasaa man chitavai; man trisanaa bhukh lagaaeaa |
Sant Singh KhalsaIn his mind, he continually conjures up hopes; his mind is gripped by hunger and thirst.
Manmohan SinghIn his mind, he ever entertains hopes and his soul feels thirst and hunger.
Manmohan Singh (Punjabi)ਆਪਣੇ ਚਿੱਤ ਅੰਦਰ ਉਹ ਸਦਾ ਉਮੈਦਾਂ ਧਾਰਦਾ ਹੈ ਅਤੇ ਉਸ ਦੀ ਆਤਮਾ ਨੂੰ ਪਿਆਸ ਤੇ ਭੁੱਖ ਲੱਗੀ ਹੋਈ ਹੈ।
Fareedkot Teekaਨਿਤ ਹੀ ਆਸਾ ਮਨ ਮੇਂ ਚਿਤਵਤਾ ਹੈ ਅਰ ਮਨ ਤ੍ਰਿਸ਼ਨਾ ਕਰ ਕੇ ਪਦਾਰਥੋਂ ਕੀ ਭੁਖ ਮੇਂ ਲਗਾਇਆ ਹੈ॥
Prof. Sahib Singh(ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ।ਪਦ ਅਰਥ ਮਨਿ = ਮਨ ਵਿਚ। ਚਿਤਵੈ = ਚਿਤਵਦਾ ਹੈ, ਚਿਤਾਰਦਾ ਹੈ।
SikhNet (Spanish)y se enciende por la angustia y las falsas esperanzas.
ਅਨਤਾ ਧਨੁ. ਧਰਿ ਦਬਿਆ; ਫਿਰਿ. ਬਿਖੁ ਭਾਲਣ ਗਇਆ ॥
anataa dhan. dhar dabiaa; fir. bikh bhaalan geaa |
Sant Singh KhalsaThere is an infinite treasure buried within the mind, but still, he goes out, searching for poison.
Manmohan SinghInfinite is the wealth, buried in the mind ground but even then, he goes out in search of poison.
Manmohan Singh (Punjabi)ਬੇਅੰਤ ਦੌਲਤ ਰਿਦੇ ਦੀ ਧਰਤੀ ਵਿੱਚ ਦੱਬੀ ਹੋਈ ਹੈ, ਪਰ ਫਿਰ ਭੀ ਉਹ ਜ਼ਹਿਰ ਲੱਭਣ ਲਈ ਜਾਂਦਾ ਹੈ।
Fareedkot Teekaਬਹੁਤ ਧਨ ਤੋ ਧਰਤੀ ਮੇਂ ਦਬਾਇਆ ਹੂਆ ਹੈ, ਫੇਰ ਬਿਖ ਰੂਪ ਧਨ ਢੂੰਢਨੇ ਕੋ ਗਇਆ ਹੈ॥
Prof. Sahib Singhਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ।ਪਦ ਅਰਥ ਅਨਤਾ = ਅਨੰਤ, ਬੇਅੰਤ। ਧਰਿ = ਧਰਤੀ ਵਿਚ। ਫਿਰਿ = ਫਿਰ ਭੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਿਰ।
SikhNet (Spanish)Infinito es el Tesoro enterrado en el interior, pero uno va hacia afuera en busca del veneno. Alaba a tu Señor,
ਜਨ ਨਾਨਕ. ਨਾਮੁ ਸਲਾਹਿ ਤੂ; ਬਿਨੁ ਨਾਵੈ. ਪਚਿ ਪਚਿ ਮੁਇਆ ॥੩॥
jan naanak. naam salaeh too; bin naavai. pach pach mueaa |3|
Sant Singh KhalsaO servant Nanak, praise the Naam, the Name of the Lord; without the Name, he rots away, and wastes away to death. ||3||
Manmohan SinghPraise thou the Name, O slave Nanak, man putrefies and burns to death.
Manmohan Singh (Punjabi)ਤੂੰ ਨਾਮ ਦੀ ਸਿਫ਼ਤ ਕਰ, ਹੇ ਗੋਲੇ ਨਾਨਕ! ਨਾਮ ਦੇ ਬਾਝੋਂ ਇਨਸਾਨ ਗਲ ਸੜ ਕੇ ਮਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸੰਤ ਜਨ! ਤੂੰ ਤੋ ਨਾਮ ਕੋ ਹੀ ਸਲਾਹ, ਮਨਮੁਖ ਬਿਨਾਂ ਨਾਮ ਤੋਂ ਜਲ ਜਲ ਕੇ ਤ੍ਰਿਸ਼ਨਾ ਅਗਨੀ ਮੇਂ ਮਰਾ ਹੈ॥੩॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ ॥੩॥ਪਦ ਅਰਥ ਪਚਿ = {प्लुष् = To born} ਸੜ ਕੇ, ਖਿੱਝ ਕੇ। ਮੁਇਆ = ਆਤਮਕ ਮੌਤ ਸਹੇੜੀ ਰੱਖਦਾ ਹੈ ॥੩॥
SikhNet (Spanish)oh dice Nanak, porque sin el Nombre del Señor uno es destruido.(3)
ਗੁਰੁ ਸੁੰਦਰੁ ਮੋਹਨੁ ਪਾਇ ਕਰੇ; ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥
gur sundar mohan paae kare; har prem baanee man maariaa |
Sant Singh KhalsaFinding the beautiful and fascinating Guru, I have conquered my mind, through the Bani, the Word of my Beloved Lord.
Manmohan SinghAttaining to the beauteous and enamouring Guru I have overwhelmed my mind with the Lord's love-inspiring Gurbani.
Manmohan Singh (Punjabi)ਸੁਹਣੇ ਅਤੇ ਮਨ-ਮੋਹਣੇ ਗੁਰਾਂ ਨੂੰ ਪਰਾਪਤ ਕਰਕੇ, ਮੈਂ ਪ੍ਰਭੂ ਦੇ ਪਿਆਰ ਨੂੰ ਰਮਾਉਣ ਵਾਲੀ ਗੁਰਬਾਣੀ ਦੇ ਨਾਲ ਆਪਣੇ ਮਨੂਏ ਨੂੰ ਵਸ ਵਿੱਚ ਕੀਤਾ ਹੈ।
Fareedkot Teekaਹੇ ਭਾਈ! ਗੁਰੂ ਜੋ ਸੁੰਦਰ ਮਨ ਕੋ ਮੋਹਨਹਾਰੇ ਹੈਂ ਤਿਨੋਂ ਕੋ (ਪਾਇ ਕਰੇ) ਮਿਲ ਕੇ ਹਰੀ ਕੀ ਪ੍ਰੇਮ ਵਾਲੀ ਬਾਣੀ ਰੂਪ ਬਾਣ ਸੇ ਮੈਂਨੇ ਅਪਣੇ ਮਨ ਕੋ ਮਾਰਾ ਹੈ, ਭਾਵ ਸੰਕਲਪ ਵਿਕਲਪ ਅਚਲ ਕੀਆ ਹੈ॥
Prof. Sahib Singhਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ,ਪਦ ਅਰਥ ਮੋਹਨੁ = ਮਨ ਨੂੰ ਖਿੱਚ ਪਾਣ ਵਾਲਾ, ਪਿਆਰਾ। ਪਾਇ ਕਰੇ = ਪਾਇ ਕਰਿ, ਪਾ ਕੇ, ਲੱਭ ਕੇ। ਪ੍ਰੇਮ ਬਾਣੀ = ਪ੍ਰੇਮ ਦੇ ਬਾਣਾਂ ਨਾਲ।
SikhNet (Spanish)He encontrado a mi amado Guru; es tan Bello que su Palabra ha sobrecogido mi mente.
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ; ਮਨ ਆਸਾ ਚਿੰਤ ਵਿਸਾਰਿਆ ॥
merai hiradai sudh budh visar gee; man aasaa chint visaariaa |
Sant Singh KhalsaMy heart has forgotten its common sense and wisdom; my mind has forgotten its hopes and cares.
Manmohan SinghMy mind's worldly sense and wit are lost and my soul has forgotten hopes and anxieties.
Manmohan Singh (Punjabi)ਮੇਰੇ ਮਨ ਦੀ ਸੰਸਾਰੀ ਸੂਝ ਅਤੇ ਸਿਆਣਪ ਜਾਂਦੀ ਰਹੀ ਹੈ ਅਤੇ ਮੇਰੀ ਆਤਮਾ ਉਮੈਦਾਂ ਅਤੇ ਅੰਦੇਸਿਆਂ ਨੂੰ ਭੁੱਲ ਗਈ ਹੈ।
Fareedkot Teekaਮੇਰੇ ਹਿਰਦੇ ਮੇਂ ਸੰਸਾਰਕ ਬੁਧੀ ਜੋ ਗ੍ਯਾਤ ਸੀ ਸੋ ਭੁਲ ਗਈ ਹੈ ਔਰ ਮਨ ਤੇ ਆਸਾ ਔ ਚਿੰਤਾ ਕੋ ਭੀ ਵਿਸਾਰ ਦੀਆ ਹੈ॥
Prof. Sahib Singhਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ।ਪਦ ਅਰਥ ਮੇਰੈ ਹਿਰਦੈ = ਮੇਰੇ ਹਿਰਦੇ ਵਿਚ। ਸੁਧਿ ਬੁਧਿ = ਸੂਝ ਬੂਝ।
SikhNet (Spanish)La idea del otro se ha ido y las ansiedades de la mente se han calmado.
ਮੈ ਅੰਤਰਿ ਵੇਦਨ ਪ੍ਰੇਮ ਕੀ; ਗੁਰ ਦੇਖਤ. ਮਨੁ ਸਾਧਾਰਿਆ ॥
mai antar vedan prem kee; gur dekhat. man saadhaariaa |
Sant Singh KhalsaDeep within my self, I feel the pains of divine love. Beholding the Guru, my mind is comforted and consoled.
Manmohan SinghWithin my mind is the pain of Divine love and seeing the Guru, my soul has secured support.
Manmohan Singh (Punjabi)ਮੇਰੇ ਰਿਦੇ ਅੰਦਰ ਰੱਬੀ ਪ੍ਰੀਤ ਦੀ ਪੀੜ ਹੈ ਅਤੇ ਗੁਰਾਂ ਨੂੰ ਵੇਖ ਕੇ ਮੇਰੀ ਜਿੰਦੜੀ ਦਾ ਆਸਰਾ ਬੱਝ ਗਿਆ ਹੈ।
Fareedkot Teekaਮੇਰੇ ਅੰਤਰ ਪੀੜਾ ਹਰਿ ਨਾਮ ਕੇ ਪ੍ਰੇਮ ਕੀ, ਭਾਵ ਵਿਛੋੜੇ ਕੀ ਥੀ, ਗੁਰੋਂ ਕੋ ਦੇਖਤੇ ਹੀ ਮਨ (ਸਾਧਾਰਿਆ) ਅਧਾਰ ਕੇ ਸਹਤ ਹੂਆ ਹੈ। ਭਾਵ ਅਬ ਹਰੀ ਕੋ ਪਾਇ ਕਰ ਵਿਯੋਗ ਕੀ ਪੀੜਾ ਬਿਨਸ ਗਈ ਹੈ॥
Prof. Sahib Singh(ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ।ਪਦ ਅਰਥ ਮੈ ਅੰਤਰਿ = ਮੇਰੇ ਅੰਦਰ। ਵੇਦਨ = ਪੀੜ। ਸਾਧਾਰਿਆ = ਆਸਰੇ ਵਾਲਾ ਬਣ ਗਿਆ ਹੈ।
SikhNet (Spanish)En mí sólo está el dolor del amor y viendo al Guru he encontrado una nueva esperanza.
ਵਡਭਾਗੀ ਪ੍ਰਭ ਆਇ ਮਿਲੁ; ਜਨੁ ਨਾਨਕੁ. ਖਿਨੁ ਖਿਨੁ ਵਾਰਿਆ ॥੪॥੧॥੫॥
vaddabhaagee prabh aae mil; jan naanak. khin khin vaariaa |4|1|5|
Sant Singh KhalsaAwaken my good destiny, O God - please, come and meet me! Each and every instant, servant Nanak is a sacrifice to You. ||4||1||5||
Manmohan SinghBy great good destiny come Thou, O Lord and meet me, Every moment slave Nanak is a sacrifice unto thee.
Manmohan Singh (Punjabi)ਪਰਮ ਚੰਗੀ ਪ੍ਰਾਲਭਧ ਦੁਆਰਾ ਤੂੰ ਹੇ ਸੁਆਮੀ! ਆ ਕੇ ਮੈਨੂੰ ਮਿਲ। ਹਰ ਮੁਹਤ ਗੋਲਾ ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਮੈਂ ਖਿਨ ਖਿਨ ਮੇਂ ਆਪ ਉਪਰੋਂ ਵਾਰਿਆ ਜਾਤਾ ਹੂੰ। ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੈਂ ਵਡਭਾਗੀ ਨੂੰ ਤੂੰ ਆ ਮਿਲਾ ਹੈਂ॥੪॥੧॥੫॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ॥੪॥੧॥੫॥ਪਦ ਅਰਥ ਪ੍ਰਭ = ਹੇ ਪ੍ਰਭੂ! ਵਾਰਿਆ = ਕੁਰਬਾਨ, ਸਦਕੇ ॥੪॥੧॥੫॥
SikhNet (Spanish)Oh Dios, despierta mi destino y encuéntrame; oh Señor, ofrezco mi ser en sacrificio a Ti a cada momento.(4-1-5)