ੴ

ਸਿੱਖਬਾਣੀ · SikhBani

Ang 776

Sri Guru Granth Sahib · Raag Soohee · 3 shabads, 32 lines
Translations
Shabad Guru Ramdas Ji Raag Soohee continued from Ang 775

ਪੂਰਾ ਪੁਰਖੁ ਪਾਇਆ ਵਡਭਾਗੀ; ਸਚਿ ਨਾਮਿ ਲਿਵ ਲਾਵੈ ॥

pooraa purakh paaeaa vaddabhaagee; sach naam liv laavai |

Sant Singh KhalsaOne obtains the Perfect Primal Lord, by great good fortune, lovingly focusing on the True Name.
Manmohan SinghBy great good fortune, the mortal obtains the Perfect Lord and fixes his attention on the True Name.
Manmohan Singh (Punjabi)ਬੜੇ ਚੰਗੇ ਭਾਗਾਂ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਨੂੰ ਪਰਾਪਤ ਹੁੰਦਾ ਹੈ ਅਤੇ ਆਪਣੀ ਬਿਰਤੀ ਸੱਚੇ ਨਾਮ ਨਾਲ ਜੋੜਦਾ ਹੈ।
Fareedkot Teekaਪੂਰਾ ਪੁਰਖ ਜੋ ਗੁਰੂ ਹੈ ਜਿਸ ਵਡਭਾਗੀ ਨੇ ਪਾਇਆ ਹੈ, ਵਹਿ ਸਚੇ ਨਾਮੀ ਮੇਂ ਲਿਵ ਲਾਵਤਾ ਹੈ॥
Prof. Sahib Singhਉਸ ਨੂੰ ਵੱਡੀ ਕਿਸਮਤ ਨਾਲ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਮਿਲ ਪੈਂਦਾ ਹੈ, ਸਦਾ-ਥਿਰ ਹਰਿ-ਨਾਮ ਵਿਚ ਉਹ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਲਿਵ ਲਾਵੈ = ਸੁਰਤ ਜੋੜੀ ਰੱਖਦਾ ਹੈ।

SikhNet (Spanish)Uno obtiene al Purusha Perfecto por buena fortuna y entona su ser en el Nombre Verdadero.

ਮਤਿ ਪਰਗਾਸੁ ਭਈ ਮਨੁ ਮਾਨਿਆ; ਰਾਮ ਨਾਮਿ ਵਡਿਆਈ ॥

mat paragaas bhee man maaniaa; raam naam vaddiaaee |

Sant Singh KhalsaThe intellect is enlightened, and the mind is satisfied, through the glory of the Lord's Name.
Manmohan SinghHis intellect is enlightened, the mind is propitiated and he obtains the glory of the Lord's name.
Manmohan Singh (Punjabi)ਉਸ ਦੀ ਬੁੱਧ ਪਰਕਾਸ਼ ਹੋ ਜਾਂਦੀ ਹੈ, ਮਨੂਆ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਹ ਪ੍ਰਭੂ ਦੇ ਨਾਮ ਦੀ ਪ੍ਰਭਤਾ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਜਿਨ ਕਾ ਮਨ ਗੁਰੋਂ ਮੇਂ ਮਾਨਿਆ ਹੈ, ਤਿਨ ਕੀ ਬੁਧੀ ਪ੍ਰਕਾਸ ਯੁਕਤ ਭਈ ਹੈ, ਇਹ ਸਭ ਰਾਮ ਨਾਮ ਹੀ ਕੀ ਮਹਿੰਮਾ ਹੈ॥
Prof. Sahib Singhਉਸ ਦੀ ਮਤਿ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ, ਉਸ ਦਾ ਮਨ ਨਾਮ ਵਿਚ ਪਤੀਜ ਜਾਂਦਾ ਹੈ, ਉਸ ਨੂੰ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।

ਪਦ ਅਰਥ ਪਰਗਾਸੁ = ਆਤਮਕ ਜੀਵਨ ਦੀ ਸੂਝ ਨਾਲ ਰੌਸ਼ਨ। ਮਾਨਿਆ = ਪਤੀਜ ਜਾਂਦਾ ਹੈ। ਵਡਿਆਈ = ਇੱਜ਼ਤ, ਸੋਭਾ।

SikhNet (Spanish)Sólo así su intelecto es iluminado y su mente acepta la Verdad de la Gloria del Nombre del Señor.

ਨਾਨਕ. ਪ੍ਰਭੁ ਪਾਇਆ ਸਬਦਿ ਮਿਲਾਇਆ; ਜੋਤੀ ਜੋਤਿ ਮਿਲਾਈ ॥੪॥੧॥੪॥

naanak. prabh paaeaa sabad milaaeaa; jotee jot milaaee |4|1|4|

Sant Singh KhalsaO Nanak, God is found, merging in the Shabad, and one's light blends into the Light. ||4||1||4||
Manmohan SinghNanak, he who merges in the Name, attains to his Lord and his light blends with the supreme light.
Manmohan Singh (Punjabi)ਨਾਨਕ, ਜੋ ਨਾਮ ਅੰਦਰ ਲੀਨ ਹੁੰਦਾ ਹੈ, ਉਹ ਆਪਣੇ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਸਤਗੁਰ ਜੀ ਕਹਿਤੇ ਹੈਂ: ਜਿਨੋਂ ਨੇ ਉਪਦੇਸ ਸਮੇਂ ਮਨ ਮਿਲਾਯਾ ਹੈ ਤਿਨੋਂ ਨੇ ਪ੍ਰਭੂ ਕੋ ਪਾਯਾ ਹੈ। ਪਾਵਨੇ ਕਾ ਸਰੂਪ ਕਹਿਤੇ ਹੈਂ: (ਜੋਤੀ) ਨੇ ਉਨ ਕੀ (ਜੋਤਿ) ਚੇਤਨ ਸਤਾ ਅਪਨੇ ਮੇਂ ਮਿਲਾਈ ਹੈ॥੪॥੧॥੪॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਇਕ-ਮਿਕ ਹੋਈ ਰਹਿੰਦੀ ਹੈ ॥੪॥੧॥੪॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦੇ ॥੪॥੧॥੪॥

SikhNet (Spanish)Dice Nanak, de esa forma uno llega a Dios a través de la Palabra, y la luz de uno se inmerge en la Corriente Infinita de Luz.(4-1-4)

Open this shabad (26 lines, Angs 775-776) →

Shabad Guru Ramdas Ji Raag Soohee

ਸੂਹੀ ਮਹਲਾ ੪ ਘਰੁ ੫ ॥

soohee mahalaa 4 ghar 5 |

Sant Singh KhalsaSoohee, Fourth Mehl, Fifth House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗੁਰੁ ਸੰਤ ਜਨੋ. ਪਿਆਰਾ ਮੈ ਮਿਲਿਆ; ਮੇਰੀ ਤ੍ਰਿਸਨਾ ਬੁਝਿ ਗਈਆਸੇ ॥

gur sant jano. piaaraa mai miliaa; meree trisanaa bujh geeaase |

Sant Singh KhalsaO humble Saints, I have met my Beloved Guru; the fire of my desire is quenched, and my yearning is gone.
Manmohan SinghO saintly persons I have me, t my desire is quenched.
Manmohan Singh (Punjabi)ਹੇ ਸਾਧ ਸਰੂਪ ਪੁਰਸ਼ੋ! ਮੈਂ ਆਪਣੇ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਹੇ ਸੰਤ ਜਨੋਂ! ਗੁਰੂ ਪਿਆਰਾ ਮੇਰੇ ਕੋ ਮਿਲਿਆ ਹੈ। ਮੇਰੀ ਤ੍ਰਿਸਨਾ ਜੋ ਪਾਇਕੇ ਪਦਾਰਥੋਂ ਕੋ ਰਜਨਾ ਨਾਂ, ਅਰ ਆਸਾ ਜੋ ਮਨ ਮੇਂ ਰਹਿਨੀ ਅਮਕੀ ਵਸਤੂ ਮਿਲੇ, ਏਹੁ ਔਰ ਜੋ ਰਿਦੇ ਮੇਂ ਥੀ ਸੋ ਬੁਝ ਗਈ ਹੈ॥
Prof. Sahib Singhਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲ) ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ।

ਪਦ ਅਰਥ ਸੰਤ ਜਨੋ = ਹੇ ਸੰਤ ਜਨੋ! ਮੈ = ਮੈਨੂੰ। ਬੁਝਿ ਗਈਆਸੇ = ਬੁਝਿ ਗਈਆ, ਬੁੱਝ ਗਈ ਹੈ।

SikhNet (Spanish)Oh Santos, he conocido al Amado Guru y ahora toda mi ansiedad se ha calmado.

ਹਉ ਮਨੁ ਤਨੁ ਦੇਵਾ ਸਤਿਗੁਰੈ; ਮੈ ਮੇਲੇ ਪ੍ਰਭ ਗੁਣਤਾਸੇ ॥

hau man tan devaa satigurai; mai mele prabh gunataase |

Sant Singh KhalsaI dedicate my mind and body to the True Guru; I pray that may He unite me with God, the treasure of virtue.
Manmohan SinghI surrender my soul and body unto the True Guru, that he may unite me with my Lord, the Treasure of excellences.
Manmohan Singh (Punjabi)ਮੈਂ ਆਪਣੀ ਆਤਮਾ ਤੇ ਦੇਹ ਸੱਚੇ ਗੁਰਾਂ ਨੂੰ ਅਰਪਨ ਕਰਦਾ ਹਾਂ, ਤਾਂ ਜੋ ਉਹ ਮੈਨੂੰ ਚੰਗਿਆਈਆਂ ਦੇ ਖਜਾਨੇ ਸਾਹਿਬ ਨਾਲ ਮਿਲਾ ਦੇਣ।
Fareedkot Teekaਮੈਂ ਤਿਨ ਸਤਗੁਰੋਂ ਕੋ ਮਨ ਔਰ ਤਨ ਦੇ ਦੇਵਾਂਗਾ, ਜੋ ਮੁਝ ਕੋ ਪ੍ਰਭੂ ਗੁਣੋਂ ਕੇ ਸਮੁੰਦ੍ਰ ਕੋ ਮੇਲੇ॥
Prof. Sahib Singh(ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ।

ਪਦ ਅਰਥ ਹਉ = ਹਉਂ, ਮੈਂ। ਦੇਵਾ = ਦੇਵਾਂ, ਮੈਂ ਭੇਟ ਕਰਦਾ ਹਾਂ। ਦੇਵਾ ਸਤਿਗੁਰੈ = ਸਤਿਗੁਰੂ ਨੂੰ ਦੇਂਦਾ ਹਾਂ। ਗੁਣਤਾਸੇ = ਗੁਣ-ਤਾਸ, ਗੁਣਾਂ ਦਾ ਖ਼ਜ਼ਾਨਾ।

SikhNet (Spanish)Ofrezco mi cuerpo y mi mente a mi Guru para que me guíe hasta mi Dios, el Tesoro de Virtud.

ਧਨੁ ਧੰਨੁ ਗੁਰੂ ਵਡ ਪੁਰਖੁ ਹੈ; ਮੈ ਦਸੇ ਹਰਿ ਸਾਬਾਸੇ ॥

dhan dhan guroo vadd purakh hai; mai dase har saabaase |

Sant Singh KhalsaBlessed, blessed is the Guru, the Supreme Being, who tells me of the most blessed Lord.
Manmohan SinghBlessed, blessed is Guru, the great man who appeases me of the praise worthy Lord.
Manmohan Singh (Punjabi)ਮੁਬਾਰਕ, ਮੁਬਾਰਕ ਹਨ, ਮਹਾਂਪੁਰਸ਼ ਗੁਰੂ ਜੀ, ਜੋ ਮੈਨੂੰ ਉਪਮਾਯਗ ਪ੍ਰਭੂ ਬਾਰੇ ਦਰਸਾਉਂਦੇ ਹਨ।
Fareedkot Teekaਧੰਨ ਧੰਨ ਗੁਰੂ ਬਡਾ ਪੁਰਖ ਹੈ, ਜੋ ਮੇਰੇ ਕੋ ਹਰੀ ਬਤਾਏ, (ਸਾਬਾਸੇ) ਮੇਰੀ ਬਹੁਤ ਤਿਸ ਤੇ ਉਸਤਤੀ ਹੋਵੇਗੀ॥
Prof. Sahib Singhਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ।

ਪਦ ਅਰਥ ਧਨੁ ਧੰਨੁ = ਸਲਾਹੁਣ-ਯੋਗ। ਵਡ ਪੁਰਖੁ = ਮਹਾ ਪੁਰਖ। ਦਸੇ ਹਰਿ = ਦੱਸੇ ਹਰਿ, ਹਰੀ ਦੀ ਦੱਸ ਪਾਂਦਾ ਹੈ। ਸਾਬਾਸੇ = ਗੁਰੂ ਨੂੰ ਸ਼ਾਬਾਸ਼।

SikhNet (Spanish)Bendito es el Guru, el Gran Purusha, Quien me hace tener la Visión de mi Señor.

ਵਡਭਾਗੀ ਹਰਿ ਪਾਇਆ; ਜਨ ਨਾਨਕ ਨਾਮਿ ਵਿਗਾਸੇ ॥੧॥

vaddabhaagee har paaeaa; jan naanak naam vigaase |1|

Sant Singh KhalsaBy great good fortune, servant Nanak has found the Lord; he blossoms forth in the Naam. ||1||
Manmohan SinghBy great good fortune, slave Nanak has attained to his God and through the Name he has blossomed forth.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਗੋਲੇ ਨਾਨਕ ਨੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਫੁਲਤ ਹੋ ਗਿਆ ਹੈ।
Fareedkot Teekaਵਡਭਾਈਓਂ ਨੇ ਹਰੀ ਪਾਯਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਜਨ ਨਾਮੀ ਕੋ ਪਾਇ ਕੇ ਪ੍ਰਸੰਨ ਹੂਏ ਹੈਂ॥੧॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ ॥੧॥

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਨਾਮਿ = ਨਾਮ ਵਿਚ (ਜੁੜ ਕੇ)। ਵਿਗਾਸੇ = ਖਿੜ ਗਏ, ਆਤਮਕ ਆਨੰਦ ਨਾਲ ਭਰਪੂਰ ਹੋ ਗਏ ॥੧॥

SikhNet (Spanish)Por buena fortuna encontré a mi Dios y a través del Nombre del Señor he florecido. (1)

ਗੁਰੁ ਸਜਣੁ ਪਿਆਰਾ. ਮੈ ਮਿਲਿਆ; ਹਰਿ ਮਾਰਗੁ ਪੰਥੁ ਦਸਾਹਾ ॥

gur sajan piaaraa. mai miliaa; har maarag panth dasaahaa |

Sant Singh KhalsaI have met my Beloved Friend, the Guru, who has shown me the Path to the Lord.
Manmohan SinghI have met the Guru, my beloved friend, and he has shown me the way and path to the Lord.
Manmohan Singh (Punjabi)ਮੇਰੇ ਪ੍ਰੀਤਵਾਨ ਮਿੱਤਰ ਗੁਰੂ ਜੀ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਭੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
Fareedkot Teekaਗੁਰ ਸਜਣ ਪਿਆਰਾ ਮੇਰੇ ਕੋ ਮਿਲਿਆ ਹੈ, ਹੋਰ ਰਸਤਿਆਂ ਵਿਚੋਂ ਸ੍ਰੇਸਟ ਜੋ ਹਰੀ ਕਾ ਰਸਤਾ ਹੈ, ਸੋ ਮੈਂਨੇ ਪੂਛਾ ਹੈ॥
Prof. Sahib Singhਹੇ ਸੰਤ ਜਨੋ! (ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈ, ਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਪੁੱਛਦੀ ਰਹਿੰਦੀ ਹਾਂ,

ਪਦ ਅਰਥ ਮੈ = ਮੈਨੂੰ। ਮਾਰਗੁ = ਰਸਤਾ। ਪੰਥੁ = ਰਸਤਾ। ਦਸਾਹਾ = ਦਸਾਹਾਂ, ਮੈਂ ਪੁੱਛਦੀ ਹਾਂ।

SikhNet (Spanish)He encontrado a mi Amado Amigo, el Guru, Quien me ha mostrado el Sendero del Señor.

ਘਰਿ ਆਵਹੁ ਚਿਰੀ ਵਿਛੁੰਨਿਆ; ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥

ghar aavahu chiree vichhuniaa; mil sabad guroo prabh naahaa |

Sant Singh KhalsaCome home - I have been separated from You for so long! Please, let me merge with You, through the Word of the Guru's Shabad, O my Lord God.
Manmohan SinghO my loved Lord, return Thou home. I am separated from Thee since long. Meet Thou me through the Guru's word.
Manmohan Singh (Punjabi)ਹੇ ਮੇਰੇ ਪਿਆਰੇ ਪ੍ਰੈਭੂ! ਤੂੰ ਘਰ ਨੂੰ ਮੋੜਾ ਪਾ। ਮੈਂ ਤੇਰੇ ਨਾਲੋਂ ਦੇਰ ਤੋਂ ਵਿਛੁੜੀ ਹੋਈ ਹਾਂ। ਗੁਰਾਂ ਦੀ ਬਾਣੀ ਰਾਹੀਂ ਤੂੰ ਮੈਨੂੰ ਆਪਣਾ ਦੀਦਾਰ ਬਖਸ਼।
Fareedkot Teekaਪੁਨਾ ਐਸੇ ਬੇਨਤੀ ਕਰਤਾ ਹਾਂ: ਹੇ ਪ੍ਰਭੂ ਸੁਆਮੀ! ਚਿਰ ਕੇ ਬਿਛੜੇ ਹੂਏ ਗੁਰੂ ਕਾ ਉਪਦੇਸ਼ ਦ੍ਵਾਰਾ ਮੇਰੇ ਰਿਦੇ ਮੇਂ ਆਵੋ, ਭਾਵ ਅਭੇਦ ਕਰੋ॥
Prof. Sahib Singh(ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ।

ਪਦ ਅਰਥ ਘਰਿ = (ਹਿਰਦੇ-) ਘਰ ਵਿਚ। ਚਿਰੀ ਵਿਛੁੰਨਿਆ = ਚਿਰਾਂ ਦੇ ਵਿੱਛੁੜੇ ਹੋਏ। ਸਬਦਿ ਗੁਰੂ = ਗੁਰੂ ਦੇ ਸ਼ਬਦ ਦੀ ਰਾਹੀਂ। ਪ੍ਰਭ ਨਾਹਾ = ਹੇ ਪ੍ਰਭੂ ਖਸਮ!

SikhNet (Spanish)Separado estuve de Ti por mucho tiempo, oh Amado Dios;

ਹਉ ਤੁਝੁ ਬਾਝਹੁ. ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ ॥

hau tujh baajhahu. kharee uddeeneea; jiau jal bin meen maraahaa |

Sant Singh KhalsaWithout You, I am so sad; like a fish out of water, I shall die.
Manmohan SinghWithout Thee I am very sad and die like the fish without water.
Manmohan Singh (Punjabi)ਤੇਰੇ ਬਾਝੋਂ ਮੈਂ ਬਹੁਤ ਹੀ ਉਦਾਸ ਹਾਂ ਅਤੇ ਪਾਣੀ ਦੇ ਬਗੈਰ ਪੱਛੀ ਦੀ ਤਰ੍ਹਾਂ ਮਰ ਜਾਂਦੀ ਹਾਂ।
Fareedkot Teekaਮੈਂ ਤੁਝ ਬਿਨਾਂ ਬਹੁਤੁ ਉਦਾਸ ਹੂੰ, ਜੈਸੇ ਜਲ ਬਿਨਾਂ ਮਛ ਮਰਤਾ ਹੈ, ਤੈਸੇ ਤੇਰੇ ਬਿਨਾਂ ਨਹੀਂ ਜੀਵਿਆ ਜਾਤਾ॥
Prof. Sahib Singhਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ।

ਪਦ ਅਰਥ ਹਉ = ਹਉਂ, ਮੈਂ। ਖਰੀ = ਬਹੁਤ। ਉਡੀਣੀਆ = ਉਦਾਸ। ਮੀਨੁ = ਮੱਛੀ।

SikhNet (Spanish)ven a mí a través de la Palabra del Guru. Sin Ti mi corazón sufre y se revuelca como un pez fuera del agua.

ਵਡਭਾਗੀ ਹਰਿ ਧਿਆਇਆ; ਜਨ ਨਾਨਕ ਨਾਮਿ ਸਮਾਹਾ ॥੨॥

vaddabhaagee har dhiaaeaa; jan naanak naam samaahaa |2|

Sant Singh KhalsaThe very fortunate ones meditate on the Lord; servant Nanak merges into the Naam. ||2||
Manmohan SinghO serf Nanak, the very lucky ones contemplate the Lord and merge in His Name.
Manmohan Singh (Punjabi)ਹੇ ਨਫਰ ਨਾਨਕ! ਪਰਮ ਚੰਗੇ ਭਾਗਾਂ ਵਾਲੇ ਸਾਈਂ ਦਾ ਸਿਮਰਨ ਕਰ ਕੇ ਅਤੇ ਉਸ ਦੇ ਅੰਦਰ ਲੀਨ ਹੁੰਦੇ ਹਨ।
Fareedkot Teekaਹੇ ਹਰੀ ਨਾਮੀ! ਜਿਸ ਕਿਸੇ ਵਡਭਾਗੀ ਨੇ ਤੁਝ ਕੋ ਧਿਆਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਤੇਰੇ ਮੇਂ ਸਮਾਯਾ ਹੈ॥੨॥
Prof. Sahib Singhਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ ॥੨॥

ਪਦ ਅਰਥ ਨਾਮਿ = ਨਾਮ ਵਿਚ ॥੨॥

SikhNet (Spanish)Es por buena fortuna que uno te contempla, oh Dios, y se inmerge en Tu Nombre.(2)

ਮਨੁ ਦਹ ਦਿਸਿ ਚਲਿ ਚਲਿ ਭਰਮਿਆ; ਮਨਮੁਖੁ ਭਰਮਿ ਭੁਲਾਇਆ ॥

man deh dis chal chal bharamiaa; manamukh bharam bhulaaeaa |

Sant Singh KhalsaThe mind runs around in the ten directions; the self-willed manmukh wanders around, deluded by doubt.
Manmohan SinghCircling like a spinner, the mind of an egocentric wanders in ten directions and is gone astray in scepticism.
Manmohan Singh (Punjabi)ਭੰਬੀਰੀ ਦੀ ਤਰ੍ਹਾਂ ਘੁੰਮਦਾ ਹੋਇਆ ਆਪ-ਹੁਦਰੇ ਦਾ ਮਨੂਆ ਦਸੀ ਪਾਸੀਂ ਭਟਕਦਾ ਹੈ ਅਤੇ ਸੰਦੇਹਿ ਅੰਦਰ ਭੁਲਿਆ ਹੋਇਆ ਹੈ।
Fareedkot Teekaਮਨਮੁਖੋਂ ਕਾ ਮਨੁ ਭਰਮ ਕਾ ਭੁਲਾਯਾ ਹੂਆ (ਚਲਿ) ਭੰਭੀਰੀ ਵਤ (ਚਲਿ) ਚੰਚਲ ਹੋਇਆ ਦਸੋਂ ਦਿਸਾ ਮੇਂ ਭਰਮਿਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ।

ਪਦ ਅਰਥ ਦਹ = ਦਸ। ਦਿਸਿ = ਪਾਸਾ, ਤਰਫ਼। ਦਹ ਦਿਸਿ = ਦਸੀਂ ਪਾਸੀਂ {ਪੂਰਬ, ਪੱਛਮ, ਉੱਤਰ, ਦੱਖਣ ਇਹ ਚਾਰ ਪਾਸੇ, ਚਾਰ ਨੁੱਕਰਾਂ, ਉੱਪਰ ਹੇਠਾਂ}। ਚਲਿ ਚਲਿ = ਦੌੜ ਦੌੜ ਕੇ। ਭਰਮਿਆ = ਭਟਕਦਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)La mente del Manmukj vaga perdida en la duda

ਨਿਤ ਆਸਾ ਮਨਿ ਚਿਤਵੈ; ਮਨ ਤ੍ਰਿਸਨਾ ਭੁਖ ਲਗਾਇਆ ॥

nit aasaa man chitavai; man trisanaa bhukh lagaaeaa |

Sant Singh KhalsaIn his mind, he continually conjures up hopes; his mind is gripped by hunger and thirst.
Manmohan SinghIn his mind, he ever entertains hopes and his soul feels thirst and hunger.
Manmohan Singh (Punjabi)ਆਪਣੇ ਚਿੱਤ ਅੰਦਰ ਉਹ ਸਦਾ ਉਮੈਦਾਂ ਧਾਰਦਾ ਹੈ ਅਤੇ ਉਸ ਦੀ ਆਤਮਾ ਨੂੰ ਪਿਆਸ ਤੇ ਭੁੱਖ ਲੱਗੀ ਹੋਈ ਹੈ।
Fareedkot Teekaਨਿਤ ਹੀ ਆਸਾ ਮਨ ਮੇਂ ਚਿਤਵਤਾ ਹੈ ਅਰ ਮਨ ਤ੍ਰਿਸ਼ਨਾ ਕਰ ਕੇ ਪਦਾਰਥੋਂ ਕੀ ਭੁਖ ਮੇਂ ਲਗਾਇਆ ਹੈ॥
Prof. Sahib Singh(ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ।

ਪਦ ਅਰਥ ਮਨਿ = ਮਨ ਵਿਚ। ਚਿਤਵੈ = ਚਿਤਵਦਾ ਹੈ, ਚਿਤਾਰਦਾ ਹੈ।

SikhNet (Spanish)y se enciende por la angustia y las falsas esperanzas.

ਅਨਤਾ ਧਨੁ. ਧਰਿ ਦਬਿਆ; ਫਿਰਿ. ਬਿਖੁ ਭਾਲਣ ਗਇਆ ॥

anataa dhan. dhar dabiaa; fir. bikh bhaalan geaa |

Sant Singh KhalsaThere is an infinite treasure buried within the mind, but still, he goes out, searching for poison.
Manmohan SinghInfinite is the wealth, buried in the mind ground but even then, he goes out in search of poison.
Manmohan Singh (Punjabi)ਬੇਅੰਤ ਦੌਲਤ ਰਿਦੇ ਦੀ ਧਰਤੀ ਵਿੱਚ ਦੱਬੀ ਹੋਈ ਹੈ, ਪਰ ਫਿਰ ਭੀ ਉਹ ਜ਼ਹਿਰ ਲੱਭਣ ਲਈ ਜਾਂਦਾ ਹੈ।
Fareedkot Teekaਬਹੁਤ ਧਨ ਤੋ ਧਰਤੀ ਮੇਂ ਦਬਾਇਆ ਹੂਆ ਹੈ, ਫੇਰ ਬਿਖ ਰੂਪ ਧਨ ਢੂੰਢਨੇ ਕੋ ਗਇਆ ਹੈ॥
Prof. Sahib Singhਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ।

ਪਦ ਅਰਥ ਅਨਤਾ = ਅਨੰਤ, ਬੇਅੰਤ। ਧਰਿ = ਧਰਤੀ ਵਿਚ। ਫਿਰਿ = ਫਿਰ ਭੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਿਰ।

SikhNet (Spanish)Infinito es el Tesoro enterrado en el interior, pero uno va hacia afuera en busca del veneno. Alaba a tu Señor,

ਜਨ ਨਾਨਕ. ਨਾਮੁ ਸਲਾਹਿ ਤੂ; ਬਿਨੁ ਨਾਵੈ. ਪਚਿ ਪਚਿ ਮੁਇਆ ॥੩॥

jan naanak. naam salaeh too; bin naavai. pach pach mueaa |3|

Sant Singh KhalsaO servant Nanak, praise the Naam, the Name of the Lord; without the Name, he rots away, and wastes away to death. ||3||
Manmohan SinghPraise thou the Name, O slave Nanak, man putrefies and burns to death.
Manmohan Singh (Punjabi)ਤੂੰ ਨਾਮ ਦੀ ਸਿਫ਼ਤ ਕਰ, ਹੇ ਗੋਲੇ ਨਾਨਕ! ਨਾਮ ਦੇ ਬਾਝੋਂ ਇਨਸਾਨ ਗਲ ਸੜ ਕੇ ਮਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸੰਤ ਜਨ! ਤੂੰ ਤੋ ਨਾਮ ਕੋ ਹੀ ਸਲਾਹ, ਮਨਮੁਖ ਬਿਨਾਂ ਨਾਮ ਤੋਂ ਜਲ ਜਲ ਕੇ ਤ੍ਰਿਸ਼ਨਾ ਅਗਨੀ ਮੇਂ ਮਰਾ ਹੈ॥੩॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ ॥੩॥

ਪਦ ਅਰਥ ਪਚਿ = {प्लुष् = To born} ਸੜ ਕੇ, ਖਿੱਝ ਕੇ। ਮੁਇਆ = ਆਤਮਕ ਮੌਤ ਸਹੇੜੀ ਰੱਖਦਾ ਹੈ ॥੩॥

SikhNet (Spanish)oh dice Nanak, porque sin el Nombre del Señor uno es destruido.(3)

ਗੁਰੁ ਸੁੰਦਰੁ ਮੋਹਨੁ ਪਾਇ ਕਰੇ; ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥

gur sundar mohan paae kare; har prem baanee man maariaa |

Sant Singh KhalsaFinding the beautiful and fascinating Guru, I have conquered my mind, through the Bani, the Word of my Beloved Lord.
Manmohan SinghAttaining to the beauteous and enamouring Guru I have overwhelmed my mind with the Lord's love-inspiring Gurbani.
Manmohan Singh (Punjabi)ਸੁਹਣੇ ਅਤੇ ਮਨ-ਮੋਹਣੇ ਗੁਰਾਂ ਨੂੰ ਪਰਾਪਤ ਕਰਕੇ, ਮੈਂ ਪ੍ਰਭੂ ਦੇ ਪਿਆਰ ਨੂੰ ਰਮਾਉਣ ਵਾਲੀ ਗੁਰਬਾਣੀ ਦੇ ਨਾਲ ਆਪਣੇ ਮਨੂਏ ਨੂੰ ਵਸ ਵਿੱਚ ਕੀਤਾ ਹੈ।
Fareedkot Teekaਹੇ ਭਾਈ! ਗੁਰੂ ਜੋ ਸੁੰਦਰ ਮਨ ਕੋ ਮੋਹਨਹਾਰੇ ਹੈਂ ਤਿਨੋਂ ਕੋ (ਪਾਇ ਕਰੇ) ਮਿਲ ਕੇ ਹਰੀ ਕੀ ਪ੍ਰੇਮ ਵਾਲੀ ਬਾਣੀ ਰੂਪ ਬਾਣ ਸੇ ਮੈਂਨੇ ਅਪਣੇ ਮਨ ਕੋ ਮਾਰਾ ਹੈ, ਭਾਵ ਸੰਕਲਪ ਵਿਕਲਪ ਅਚਲ ਕੀਆ ਹੈ॥
Prof. Sahib Singhਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ,

ਪਦ ਅਰਥ ਮੋਹਨੁ = ਮਨ ਨੂੰ ਖਿੱਚ ਪਾਣ ਵਾਲਾ, ਪਿਆਰਾ। ਪਾਇ ਕਰੇ = ਪਾਇ ਕਰਿ, ਪਾ ਕੇ, ਲੱਭ ਕੇ। ਪ੍ਰੇਮ ਬਾਣੀ = ਪ੍ਰੇਮ ਦੇ ਬਾਣਾਂ ਨਾਲ।

SikhNet (Spanish)He encontrado a mi amado Guru; es tan Bello que su Palabra ha sobrecogido mi mente.

ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ; ਮਨ ਆਸਾ ਚਿੰਤ ਵਿਸਾਰਿਆ ॥

merai hiradai sudh budh visar gee; man aasaa chint visaariaa |

Sant Singh KhalsaMy heart has forgotten its common sense and wisdom; my mind has forgotten its hopes and cares.
Manmohan SinghMy mind's worldly sense and wit are lost and my soul has forgotten hopes and anxieties.
Manmohan Singh (Punjabi)ਮੇਰੇ ਮਨ ਦੀ ਸੰਸਾਰੀ ਸੂਝ ਅਤੇ ਸਿਆਣਪ ਜਾਂਦੀ ਰਹੀ ਹੈ ਅਤੇ ਮੇਰੀ ਆਤਮਾ ਉਮੈਦਾਂ ਅਤੇ ਅੰਦੇਸਿਆਂ ਨੂੰ ਭੁੱਲ ਗਈ ਹੈ।
Fareedkot Teekaਮੇਰੇ ਹਿਰਦੇ ਮੇਂ ਸੰਸਾਰਕ ਬੁਧੀ ਜੋ ਗ੍ਯਾਤ ਸੀ ਸੋ ਭੁਲ ਗਈ ਹੈ ਔਰ ਮਨ ਤੇ ਆਸਾ ਔ ਚਿੰਤਾ ਕੋ ਭੀ ਵਿਸਾਰ ਦੀਆ ਹੈ॥
Prof. Sahib Singhਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ।

ਪਦ ਅਰਥ ਮੇਰੈ ਹਿਰਦੈ = ਮੇਰੇ ਹਿਰਦੇ ਵਿਚ। ਸੁਧਿ ਬੁਧਿ = ਸੂਝ ਬੂਝ।

SikhNet (Spanish)La idea del otro se ha ido y las ansiedades de la mente se han calmado.

ਮੈ ਅੰਤਰਿ ਵੇਦਨ ਪ੍ਰੇਮ ਕੀ; ਗੁਰ ਦੇਖਤ. ਮਨੁ ਸਾਧਾਰਿਆ ॥

mai antar vedan prem kee; gur dekhat. man saadhaariaa |

Sant Singh KhalsaDeep within my self, I feel the pains of divine love. Beholding the Guru, my mind is comforted and consoled.
Manmohan SinghWithin my mind is the pain of Divine love and seeing the Guru, my soul has secured support.
Manmohan Singh (Punjabi)ਮੇਰੇ ਰਿਦੇ ਅੰਦਰ ਰੱਬੀ ਪ੍ਰੀਤ ਦੀ ਪੀੜ ਹੈ ਅਤੇ ਗੁਰਾਂ ਨੂੰ ਵੇਖ ਕੇ ਮੇਰੀ ਜਿੰਦੜੀ ਦਾ ਆਸਰਾ ਬੱਝ ਗਿਆ ਹੈ।
Fareedkot Teekaਮੇਰੇ ਅੰਤਰ ਪੀੜਾ ਹਰਿ ਨਾਮ ਕੇ ਪ੍ਰੇਮ ਕੀ, ਭਾਵ ਵਿਛੋੜੇ ਕੀ ਥੀ, ਗੁਰੋਂ ਕੋ ਦੇਖਤੇ ਹੀ ਮਨ (ਸਾਧਾਰਿਆ) ਅਧਾਰ ਕੇ ਸਹਤ ਹੂਆ ਹੈ। ਭਾਵ ਅਬ ਹਰੀ ਕੋ ਪਾਇ ਕਰ ਵਿਯੋਗ ਕੀ ਪੀੜਾ ਬਿਨਸ ਗਈ ਹੈ॥
Prof. Sahib Singh(ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ।

ਪਦ ਅਰਥ ਮੈ ਅੰਤਰਿ = ਮੇਰੇ ਅੰਦਰ। ਵੇਦਨ = ਪੀੜ। ਸਾਧਾਰਿਆ = ਆਸਰੇ ਵਾਲਾ ਬਣ ਗਿਆ ਹੈ।

SikhNet (Spanish)En mí sólo está el dolor del amor y viendo al Guru he encontrado una nueva esperanza.

ਵਡਭਾਗੀ ਪ੍ਰਭ ਆਇ ਮਿਲੁ; ਜਨੁ ਨਾਨਕੁ. ਖਿਨੁ ਖਿਨੁ ਵਾਰਿਆ ॥੪॥੧॥੫॥

vaddabhaagee prabh aae mil; jan naanak. khin khin vaariaa |4|1|5|

Sant Singh KhalsaAwaken my good destiny, O God - please, come and meet me! Each and every instant, servant Nanak is a sacrifice to You. ||4||1||5||
Manmohan SinghBy great good destiny come Thou, O Lord and meet me, Every moment slave Nanak is a sacrifice unto thee.
Manmohan Singh (Punjabi)ਪਰਮ ਚੰਗੀ ਪ੍ਰਾਲਭਧ ਦੁਆਰਾ ਤੂੰ ਹੇ ਸੁਆਮੀ! ਆ ਕੇ ਮੈਨੂੰ ਮਿਲ। ਹਰ ਮੁਹਤ ਗੋਲਾ ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਮੈਂ ਖਿਨ ਖਿਨ ਮੇਂ ਆਪ ਉਪਰੋਂ ਵਾਰਿਆ ਜਾਤਾ ਹੂੰ। ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੈਂ ਵਡਭਾਗੀ ਨੂੰ ਤੂੰ ਆ ਮਿਲਾ ਹੈਂ॥੪॥੧॥੫॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ॥੪॥੧॥੫॥

ਪਦ ਅਰਥ ਪ੍ਰਭ = ਹੇ ਪ੍ਰਭੂ! ਵਾਰਿਆ = ਕੁਰਬਾਨ, ਸਦਕੇ ॥੪॥੧॥੫॥

SikhNet (Spanish)Oh Dios, despierta mi destino y encuéntrame; oh Señor, ofrezco mi ser en sacrificio a Ti a cada momento.(4-1-5)

Open this shabad →

Shabad Guru Ramdas Ji Raag Soohee continues on Ang 777

ਸੂਹੀ ਛੰਤ ਮਹਲਾ ੪ ॥

soohee chhant mahalaa 4 |

Sant Singh KhalsaSoohee, Chhant, Fourth Mehl:
Manmohan SinghSuhi Chhant 4th Guru.
Manmohan Singh (Punjabi)ਸੂਹੀ ਛੰਤ ਚੌਥੀ ਪਾਤਿਸ਼ਾਹੀ।
SikhNet (Spanish)Suji, Chhant, Mejl Guru Ram Das, Cuarto Canal Divino.

ਮਾਰੇਹਿਸੁ. ਵੇ ਜਨ, ਹਉਮੈ ਬਿਖਿਆ; ਜਿਨਿ ਹਰਿ ਪ੍ਰਭ ਮਿਲਣ. ਨ ਦਿਤੀਆ ॥

maarehis. ve jan, haumai bikhiaa; jin har prabh milan. na diteea |

Sant Singh KhalsaEradicate the poison of egotism, O human being; it is holding you back from meeting your Lord God.
Manmohan SinghDestroy Thou, O man, the poison of self-conceit which makes thee meet not thy God Lord.
Manmohan Singh (Punjabi)ਨਾਸ ਕਰ ਦੇ ਤੂੰ ਹੇ ਬੰਦੇ! ਸਵੈ-ਹੰਗਤਾ ਦੀ ਜ਼ਹਿਰ ਨੂੰ, ਜੋ ਤੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਣ ਨਹੀਂ ਦਿੰਦੀ।
Fareedkot Teekaਸੋ ਹੇ ਜਨੋਂ! ਹਉਮੈਂ ਰੂਪ ਵਿਖ ਹੈ ਜਿਸ ਨੇ ਹਰੀ ਸਾਮ੍ਰਥ ਕੇ ਸਾਥ ਬੁਧੀ ਮਿਲਣੇ ਨਹੀਂ ਦਿੱਤੀ, ਤਿਸ ਕੋ (ਮਾਰੇਹਿ) ਮਾਰੋ॥
Prof. Sahib Singhਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ।

ਪਦ ਅਰਥ ਮਾਰੇਹਿਸੁ = ਇਸ (ਹਉਮੈ) ਨੂੰ ਮਾਰ ਦਿਉ। ਵੇ ਜਨ = ਹੇ ਭਾਈ! ਬਿਖਿਆ = ਮਾਇਆ। ਜਿਨਿ = ਜਿਸ (ਮਾਇਆ) ਨੇ।

SikhNet (Spanish)Oh Santo, purga tu ser del veneno del ego que no te deja ver a tu Señor.

ਦੇਹ ਕੰਚਨ ਵੇ ਵੰਨੀਆ; ਇਨਿ ਹਉਮੈ ਮਾਰਿ ਵਿਗੁਤੀਆ ॥

deh kanchan ve vaneea; in haumai maar viguteea |

Sant Singh KhalsaThis golden-colored body has been disfigured and ruined by egotism.
Manmohan SinghAh, this gold coloured body the pride has ruined and disfigured.
Manmohan Singh (Punjabi)ਆਹ; ਇਸ ਸੋਨੇ ਰੰਗੇ ਸਰੀਰ ਦਾ ਹੰਕਾਰ ਨੇ ਸਤਿਆਨਾਸ ਕਰ ਕੇ ਕਰੂਪ ਕਰ ਦਿੱਤਾ ਹੈ।
Fareedkot Teekaਹੇ ਭਾਈ! ਏਹ ਮਾਨੁਖ ਦੇਹ ਸੁਵਰਨ ਕੇ ਰੰਗ ਸੀ, ਭਾਵ ਅਮੋਲਕ ਸੀ। ਇਸੀ ਹੰਤਾ ਮਮਤਾ ਨੇ ਮਾਰ ਕੇ ਖਰਾਬ ਕਰ ਦੀ ਹੈ॥
Prof. Sahib Singhਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ।

ਪਦ ਅਰਥ ਦੇਹ = ਸਰੀਰ, ਕਾਂਇਆਂ। ਕੰਚਨ = ਸੋਨਾ। ਵੇ = ਹੇ ਭਾਈ! ਕੰਚਨ ਵੰਨੀਆ = ਸੋਨੇ ਦੇ ਰੰਗ ਵਾਲੀ, ਸੋਹਣੀ। ਇਨਿ ਹਉਮੈ = ਇਸ ਹਉਮੈ ਨੇ। ਮਾਰਿ = ਮਾਰ ਕੇ। ਵਿਗੁਤੀਆ = ਖ਼ੁਆਰ ਕਰ ਦਿੱਤੀ ਹੈ।

SikhNet (Spanish)El cuerpo es bello como el oro, pero es desperdiciado por el propio ego.

ਮੋਹੁ ਮਾਇਆ ਵੇ. ਸਭ ਕਾਲਖਾ; ਇਨਿ. ਮਨਮੁਖਿ ਮੂੜਿ ਸਜੁਤੀਆ ॥

mohu maaeaa ve. sabh kaalakhaa; in. manamukh moorr sajuteea |

Sant Singh KhalsaAttachment to Maya is total darkness; this foolish, self-willed manmukh is attached to it.
Manmohan SinghAlas, the love of worldly valuables is all blackness This foolish apostate is attached to it.
Manmohan Singh (Punjabi)ਸ਼ੋਕ, ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਾਲਖ ਹੈ। ਇਹ ਮੂਰਖ ਅਧਰਮੀ ਇਸ ਨਾਲ ਜੁੜਿਆ ਹੋਇਆ ਹੈ।
Fareedkot Teekaਹੇ ਭਾਈ! ਮਾਇਆ ਕਾ ਮੋਹ ਸਭ ਕਾਲਖ ਰੂਪ ਹੈ। ਮਨਮੁਖ ਮੂੜ ਪੁਰਸ਼ ਨੇ ਇਸ ਮੇਂ ਬੁਧੀ ਜੋੜ ਦਈ ਹੈ॥
Prof. Sahib Singhਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ।

ਪਦ ਅਰਥ ਇਨਿ ਮੂੜਿ ਮਨਮੁਖਿ = ਇਸ ਮੂਰਖ ਮਨਮੁਖ ਨੇ। ਮੂੜਿ = ਮੂਰਖ ਨੇ। ਮਨਮੁਖਿ = ਮਨ ਦੇ ਮੁਰੀਦ ਮਨੁੱਖ ਨੇ। ਸਜੁਤੀਆ = (ਆਪਣੇ ਆਪ ਨੂੰ ਕਾਲਖ ਨਾਲ) ਜੋੜਿਆ ਹੋਇਆ ਹੈ।

SikhNet (Spanish)Todos los apegos son vana ilusión; a ella el ególatra está aferrado. Dice Nanak,

ਜਨ ਨਾਨਕ. ਗੁਰਮੁਖਿ ਉਬਰੇ; ਗੁਰਸਬਦੀ ਹਉਮੈ ਛੁਟੀਆ ॥੧॥

jan naanak. guramukh ubare; gurasabadee haumai chhutteea |1|

Sant Singh KhalsaO servant Nanak, the Gurmukh is saved; through the Word of the Guru's Shabad, he is released from egotism. ||1||
Manmohan SinghO serf Nanak, the mortal is emancipated through the Guru and through the Guru's instruction is he released from ego.
Manmohan Singh (Punjabi)ਹੇ ਨਫਰ ਨਾਨਕ! ਗੁਰਾਂ ਦੇ ਰਾਹੀਂ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਹੰਗਤਾ ਤੋਂ ਖਲਾਸੀ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੀ ਗੁਰ ਉਪਦੇਸ਼ ਕਰ ਹੰਤਾ ਮਮਤਾ ਛੁਟੀ ਹੈ, ਸੋ ਗੁਰਮੁਖ ਇਸ ਮੋਹ ਸੇ ਬਚੇ ਹੈਂ॥੧॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਉਬਰੇ = (ਕਾਲਖ ਤੋਂ) ਬਚ ਜਾਂਦੇ ਹਨ। ਛੁਟੀਆ = ਮੁੱਕ ਜਾਂਦੀ ਹੈ, ਖ਼ਲਾਸੀ ਹੋ ਜਾਂਦੀ ਹੈ ॥੧॥

SikhNet (Spanish)uno es salvado a través del Guru, y teniendo la Palabra del Guru, uno es liberado del ego.(1)

ਵਸਿ ਆਣਿਹੁ. ਵੇ ਜਨ, ਇਸੁ ਮਨ ਕਉ; ਮਨੁ ਬਾਸੇ ਜਿਉ. ਨਿਤ ਭਉਦਿਆ ॥

vas aanihu. ve jan, is man kau; man baase jiau. nit bhaudiaa |

Sant Singh KhalsaOvercome and subdue this mind; your mind wanders around continually, like a falcon.
Manmohan SinghOvercome thou, O man, this mind of thine. Thy mind ever wanders like the falcon.
Manmohan Singh (Punjabi)ਕਾਬੂ ਕਰ, ਹੇ ਬੰਦੇ! ਤੂੰ ਆਪਣੇ ਇਸ ਮਨੂਏ ਨੂੰ। ਤੇਰਾ ਮਨੂਆ ਹਮੇਸ਼ਾਂ ਹੀ ਸ਼ਿਕਰੇ ਦੀ ਮਾਨਿੰਦ ਭਟਕਦਾ ਫਿਰਦਾ ਹੈ।
Fareedkot Teekaਹੇ ਜਨੋਂ! ਇਸ ਮਨ ਕੋ ਵਸ ਮੇਂ ਲਿਆਵੋ। ਜੋ ਮਨ ਨਿਤ੍ਯ ਬਾਸੇ ਕੀ ਨਿਆਈ ਭਰਮਤਾ ਹੈ। ਬਾਸ਼ਾ ਮਾਸਾਹਾਰੀ ਜਾਨਵਰ ਹੋਤਾ ਹੈ॥
Prof. Sahib Singhਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ।

ਪਦ ਅਰਥ ਵਸਿ = ਵੱਸ ਵਿਚ। ਵਸਿ ਆਣਿਹੁ = (ਆਪਣੇ) ਵੱਸ ਵਿਚ ਲਿਆਓ। ਕਉ = ਨੂੰ। ਬਾਸਾ = ਬਾਸ਼ਾ, ਇਕ ਸ਼ਿਕਾਰੀ ਪੰਛੀ। ਜਿਉ = ਵਾਂਗ।

SikhNet (Spanish)Oh Santos, disciplinen esa mente que vaga como un halcón salvaje,

ਦੁਖਿ ਰੈਣਿ ਵੇ. ਵਿਹਾਣੀਆ; ਨਿਤ ਆਸਾ ਆਸ ਕਰੇਦਿਆ ॥

dukh rain ve. vihaaneea; nit aasaa aas karediaa |

Sant Singh KhalsaThe mortal's life-night passes painfully, in constant hope and desire.
Manmohan SinghAlas, ever hoping and desiring the life night of the mortal passes away in anguish.
Manmohan Singh (Punjabi)ਅਫਸੋਸ! ਸਦਾ ਹੀ ਉਮੀਦ ਦੇ ਅਭਿਲਾਸ਼ਾ ਕਰਦਿਆਂ ਪ੍ਰਾਣੀ ਦਾ ਜੀਵਨ ਰਾਤ੍ਰੀ ਦੁੱਖ-ਦਰਦ ਅੰਦਰ ਹੀ ਬੀਤ ਜਾਂਦੀ ਹੈ।
Fareedkot Teekaਹੇ ਭਾਈ! ਦੁਖ ਮੇਂ ਹੀ ਮਨੁਖੋਂ ਕੀ ਅਵਸਥਾ ਬੀਤੀ ਹੈ, ਨਿਤ ਦਖਣ ਪੂਰਬਾਦਿ ਆਸਾ ਕੇ ਪਦਾਰਥੋਂ ਕੀ ਆਸ ਹੀ ਕਰਤਾ ਹੈ॥
Prof. Sahib Singhਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ।

ਪਦ ਅਰਥ ਦੁਖਿ = ਦੁੱਖ ਵਿਚ। ਰੈਣਿ = (ਜ਼ਿੰਦਗੀ ਦੀ) ਰਾਤ। ਵਿਹਾਣੀਆ = ਲੰਘਦੀ ਹੈ।

SikhNet (Spanish)que pasa la noche de su vida en la angustia esperando y deseando.

ਗੁਰੁ ਪਾਇਆ. ਵੇ ਸੰਤ ਜਨੋ; ਮਨਿ ਆਸ ਪੂਰੀ. ਹਰਿ ਚਉਦਿਆ ॥

gur paaeaa. ve sant jano; man aas pooree. har chaudiaa |

Sant Singh KhalsaI have found the Guru, O humble Saints; my mind's hopes are fulfilled, chanting the Lord's Name.
Manmohan SinghO holymen, I have found my Guru and my desire is fulfilled, uttering the Lord's Name.
Manmohan Singh (Punjabi)ਹੇ ਨੇਕ ਬੰਦਿਓ! ਮੈਨੂੰ ਆਪਣਾ ਗੁਰੂ ਮਿਲ ਪਿਆ ਹੈ ਅਤੇ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਹੇ ਭਾਈ! ਜਿਨ ਸੰਤ ਜਨੋਂ ਨੇ ਗੁਰ ਪਾਇਆ ਹੈ, ਨਿਤ੍ਯ ਹਰੀ ਨਾਮ ਉਚਾਰਤਿਆਂ ਤਿਨ ਕੇ ਮਨ ਕੀ ਆਸਾ ਪੂਰੀ ਹੋਈ ਹੈ॥
Prof. Sahib Singhਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ।

ਪਦ ਅਰਥ ਪਾਇਆ = ਮਿਲਾਪ ਪ੍ਰਾਪਤ ਕਰ ਲਿਆ। ਮਨਿ = ਮਨ ਵਿਚ। ਚਉਦਿਆ = ਉਚਾਰਦਿਆਂ, ਜਪਦਿਆਂ।

SikhNet (Spanish)Oh Santos, he encontrado al Santo Guru y mi deseo ha sido cumplido recitando el Nombre del Señor.

ਜਨ ਨਾਨਕ. ਪ੍ਰਭ ਦੇਹੁ ਮਤੀ; ਛਡਿ ਆਸਾ. ਨਿਤ ਸੁਖਿ ਸਉਦਿਆ ॥੨॥

jan naanak. prabh dehu matee; chhadd aasaa. nit sukh saudiaa |2|

Sant Singh KhalsaPlease bless servant Nanak, O God, with such understanding, that abandoning false hopes, he may always sleep in peace. ||2||
Manmohan SinghO Lord, bless slave Nanak with this understanding, that abandoning hopes he may ever sleep in peace.
Manmohan Singh (Punjabi)ਹੇ ਸਾਹਿਬ! ਗੋਲੇ ਨਾਨਕ ਨੂੰ ਇਹ ਸਮਝ ਪ੍ਰਦਾਨ ਕਰ ਕਿ ਉਮੀਦਾਂ ਲਾਹ ਕੇ ਉਹ ਹਮੇਸ਼ਾਂ ਹੀ ਆਰਾਮ ਅੰਦਰ ਸਵੇਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਆਸਾ ਕੋ ਛੋਡ ਕਰ ਸੁਖ ਪੂਰਬਕ ਸੋਤੇ ਹੈਂ, ਹੇ ਪ੍ਰਭੂ! ਤਿਨ ਸੰਤ ਜਨੋਂ ਕੀ ਮੇਰੇ ਕੋ ਸਿਖ੍ਯਾ ਦੇਹੁ॥੨॥
Prof. Sahib Singhਹੇ ਦਾਸ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ-) ਹੇ ਪ੍ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਪ੍ਰਭ = ਹੇ ਪ੍ਰਭੂ! ਛਡਿ = ਛੱਡ ਕੇ। ਸੁਖਿ = ਆਨੰਦ ਵਿਚ। ਸਉਦਿਆ = ਲੀਨ ਰਹਿੰਦਾ ਹੈ ॥੨॥

SikhNet (Spanish)Oh Dios, bendíceme con Tu Sabiduría para que no tome en cuenta mis falsas esperanzas y pueda dormir en paz.(2)

ਸਾ ਧਨ. ਆਸਾ ਚਿਤਿ ਕਰੇ, ਰਾਮ ਰਾਜਿਆ; ਹਰਿ ਪ੍ਰਭ ਸੇਜੜੀਐ ਆਈ ॥

saa dhan. aasaa chit kare, raam raajiaa; har prabh sejarreeai aaee |

Sant Singh KhalsaThe bride hopes in her mind, that her Sovereign Lord God will come to her bed.
Manmohan SinghO Sovereign Lord, the bride hopes and desires, that her Lord Master may come to her couch.
Manmohan Singh (Punjabi)ਹੇ ਪਾਤਿਸ਼ਾਹ ਪਰਮੇਸ਼ਰ, ਪਤਨੀ ਖਾਹਿਸ਼ ਅਤੇ ਅਭਿਲਾਸ਼ਾ ਕਰਦੀ ਹੈ ਕਿ ਉਸ ਦੀ ਸੁਆਮੀ ਮਾਲਕ ਉਸ ਦੀ ਸੇਜ ਤੇ ਆਵੇ।
Fareedkot Teekaਹੇ ਭਾਈ! ਜਗਿਆਸੂ ਰੂਪ ਇਸਤ੍ਰੀ ਚਿਤ ਮੇਂ ਇਹੀ ਆਸਾ ਕਰਤੀ ਹੈ, ਹੇ ਹਰੀ ਪ੍ਰਭੂ! ਮੇਰੀ ਸੇਜਾ ਪਰ ਤੁਮ ਆਵੋ, ਭਾਵ ਮੇਰੇ ਅੰਤਸ਼ਕਰਣ ਮੇਂ ਤੁਮ ਪਰਗਟ ਹੋਹੁ॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਪਈ ਰਹਿਣ ਵਾਲੀ) ਜੀਵ-ਇਸਤ੍ਰੀ (ਆਪਣੇ) ਚਿੱਤ ਵਿਚ (ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ) ਆਸ ਕਰਦੀ ਰਹਿੰਦੀ ਹੈ (ਤੇ ਆਖਦੀ ਹੈ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ ਆ (ਵੱਸ)।

ਪਦ ਅਰਥ ਸਾਧਨ = ਜੀਵ-ਇਸਤ੍ਰੀ। ਚਿਤਿ = ਚਿੱਤ ਵਿਚ। ਰਾਮ ਰਾਜਿਆ = ਹੇ ਪ੍ਰਭੂ-ਪਾਤਿਸ਼ਾਹ! ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਸੇਜੜੀਐ = ਸੋਹਣੀ ਸੇਜ ਉੱਤੇ, (ਮੇਰੇ ਹਿਰਦੇ ਦੀ) ਸੋਹਣੀ ਸੇਜ ਉੱਤੇ।

SikhNet (Spanish)La esposa añora a su Esposo y reza, oh Dios, ven a mi aposento nupcial.

ਮੇਰਾ ਠਾਕੁਰੁ ਅਗਮ ਦਇਆਲੁ ਹੈ. ਰਾਮ ਰਾਜਿਆ; ਕਰਿ ਕਿਰਪਾ ਲੇਹੁ ਮਿਲਾਈ ॥

meraa tthaakur agam deaal hai. raam raajiaa; kar kirapaa lehu milaaee |

Sant Singh KhalsaMy Lord and Master is infinitely compassionate; O Sovereign Lord, be merciful, and merge me into Yourself.
Manmohan SinghO sovereign Lord, my Master is infinitely compassionate, he has mercifully united me with Himself.
Manmohan Singh (Punjabi)ਹੇ ਪਾਤਿਸ਼ਾਹ ਪਰਮੇਸ਼ਰ! ਮੇਰਾ ਮਾਲਕ ਅਨੰਦ ਮਿਹਰਬਾਨ ਹੈ। ਦਇਆ ਧਾਰ ਕੇ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਹੇ ਭਾਈ! ਮੇਰਾ ਠਾਕਰੁ ਅਗਮ ਹੈ ਅਰ ਦਇਆਲ ਹੈ, ਉਸ ਪਾਸ ਬੇਨਤੀ ਕਰੋ ਜੋ ਕਿਰਪਾ ਕਰ ਕੇ ਮਿਲਾ ਲੇਹੁ॥
Prof. Sahib Singhਹੇ ਪ੍ਰਭੂ-ਪਾਤਿਸ਼ਾਹ! ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, (ਪਰ ਤੂੰ ਮੇਰੇ ਲਈ) ਅਪਹੁੰਚ ਹੈਂ (ਤੂੰ ਆਪ ਹੀ) ਮਿਹਰ ਕਰ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾ ਲੈ।

ਪਦ ਅਰਥ ਠਾਕੁਰ = ਮਾਲਕ। ਅਗਮ = ਅਪਹੁੰਚ। ਦਇਆਲੁ = ਦਇਆ ਦਾ ਘਰ। ਕਰਿ = ਕਰ ਕੇ।

SikhNet (Spanish)Eres Infinitamente Compasivo, oh Señor; ten Misericordia de mí y encuéntrame.

Open this shabad (17 lines, Angs 776-777) →

Ang 776 of 1430