ਦੇਵਗੰਧਾਰੀ ਮਹਲਾ ੯ ॥
devagandhaaree mahalaa 9 |
Sant Singh KhalsaRaag Dayv-Gandhaaree, Ninth Mehl:
Manmohan SinghDev Gandhari 9th Guru.
Manmohan Singh (Punjabi)ਦੇਵ ਗੰਧਾਰੀ ਨੌਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Teg Bajadur, Noveno Canal Divino.
ਸਭ ਕਿਛੁ; ਜੀਵਤ ਕੋ ਬਿਵਹਾਰ ॥
sabh kichh; jeevat ko bivahaar |
Sant Singh KhalsaAll things are mere diversions of life:
Manmohan SinghAll thine worldly affairs are only for life.
Manmohan Singh (Punjabi)ਤੇਰੇ ਸਾਰੇ ਸੰਸਾਰੀ ਕਾਰ ਵਿਹਾਰ ਜੀਉਦਿਆਂ ਤੋੜੀ ਹੀ ਹਨ।
Fareedkot Teekaਸੰਸਾਰ ਮੇਂ ਸਭ ਕਿਛੁ ਬਿਵਹਾਰ ਜੀਵਣੇ ਤਕ ਕਾ ਹੈ॥
Prof. Sahib Singhਇਹ ਸਭ ਕੁਝ ਜਿਊਂਦਿਆਂ ਦਾ ਹੀ ਮੇਲ-ਜੋਲ ਹੈ,ਪਦ ਅਰਥ ਸਭ ਕਿਛੁ = ਸਾਰਾ। ਬਿਵਹਾਰ = ਵਰਤਣ-ਵਿਹਾਰ। ਕੋ = ਦਾ। ਜੀਵਤ ਕੋ = ਜਿਊਂਦਿਆਂ ਦਾ।
SikhNet (Spanish)Tu madre, padre, hermanos, hijos, esposa y
ਮਾਤ ਪਿਤਾ ਭਾਈ ਸੁਤ ਬੰਧਪ; ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥
maat pitaa bhaaee sut bandhap; ar fun grih kee naar |1| rahaau |
Sant Singh Khalsamother, father, siblings, children, relatives and the wife of your home. ||1||Pause||
Manmohan SinghThy mother, father, brother, sons, kinsmen and then the wife of thy home, cry out. Pause.
Manmohan Singh (Punjabi)ਮਾਂ, ਪਿਉ, ਵੀਰ, ਪੁੱਤ੍ਰ, ਸਨਬੰਧੀ ਅਤੇ ਮੁੜ ਤੇਰੀ ਘਰ ਦੀ ਵਹੁਟੀ ਚੀਕ ਚਿਹਾੜਾ ਪਾਉਂਦੇ ਹਨ। ਠਹਿਰਾਉ।
Fareedkot Teekaਮਾਤਾ ਪਿਤਾ ਭਾਈ ਔ ਪੁਤ੍ਰ ਸਨਬੰਧੀ ਪੁਨਾ ਘਰ ਦੀ ਇਸਤ੍ਰੀ, ਭਾਵ ਏਹ ਕਿ ਸਭ ਜੀਵਤੇ ਹੀ ਕੇ ਸੰਗ ਹੈਂ॥੧॥ ਰਹਾਉ ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ ਅਤੇ ਘਰ ਦੀ ਵਹੁਟੀ ਭੀ ॥੧॥ ਰਹਾਉ ॥ਪਦ ਅਰਥ ਮਾਤ = ਮਾਂ। ਭਾਈ = ਭਰਾ। ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਅਰੁ = ਅਤੇ। ਫੁਨਿ = ਮੁੜ। ਗ੍ਰਿਹ ਕੀ ਨਾਰਿ = ਘਰ ਦੀ ਇਸਤ੍ਰੀ ॥੧॥ ਰਹਾਉ ॥
SikhNet (Spanish)parientes se relacionan contigo sólo mientras vives. (1-Pausa)
ਤਨ ਤੇ ਪ੍ਰਾਨ ਹੋਤ ਜਬ ਨਿਆਰੇ; ਟੇਰਤ ਪ੍ਰੇਤਿ ਪੁਕਾਰਿ ॥
tan te praan hot jab niaare; tterat pret pukaar |
Sant Singh KhalsaWhen the soul is separated from the body, then they will cry out, calling you a ghost.
Manmohan SinghAnd call thee a ghost, when the soul gets separated from the body.
Manmohan Singh (Punjabi)ਅਤੇ ਤੈਨੂੰ ਭੂਤ ਆਖਦੇ ਹਨ, ਜਦ ਆਤਮਾ ਦੇਹ ਨਾਲੋਂ ਵੱਖਰੀ ਹੁੰਦੀ ਹੈ।
Fareedkot Teekaਜਬ ਸਰੀਰ ਸੇ ਪ੍ਰਾਨ ਭਿੰਨ ਹੋ ਜਾਤੇ ਹੈਂ ਤਬ ਸਭ ਸਨਬੰਧੀ ਉਸੀ ਸਰੀਰ ਕੋ ਜਿਸ ਸੇ ਸਨਬੰਧ ਰਖਤੇ ਥੇ ਪ੍ਰੇਤ ਪ੍ਰੇਤ ਕਹ ਕਰ ਕੇ ਪੁਕਾਰਤੇ ਹੈਂ॥
Prof. Sahib Singh(ਮੌਤ ਆਉਣ ਤੇ) ਜਦੋਂ ਜਿੰਦ ਸਰੀਰ ਨਾਲੋਂ ਵੱਖਰੀ ਹੋ ਜਾਂਦੀ ਹੈ, ਤਾਂ (ਇਹ ਸਾਰੇ ਸਨਬੰਧੀ) ਉੱਚੀ ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ ਗੁਜ਼ਰ ਚੁੱਕਾ ਹੈ।ਪਦ ਅਰਥ ਤੇ = ਤੋਂ, ਨਾਲੋਂ। ਪ੍ਰਾਨ = ਜਿੰਦ। ਨਿਆਰੇ = ਵੱਖਰੇ। ਟੇਰਤ = ਆਖਦੇ ਹਨ। ਪ੍ਰੇਤ = ਗੁਜ਼ਰ ਚੁੱਕਾ, ਕਰ ਚੁੱਕਾ। ਪੁਕਾਰਿ = ਪੁਕਾਰ ਕੇ।
SikhNet (Spanish)Sí, cuando tu respiración abandona tu cuerpo, te llaman cadáver
ਆਧ ਘਰੀ. ਕੋਊ ਨਹਿ ਰਾਖੈ; ਘਰ ਤੇ. ਦੇਤ ਨਿਕਾਰਿ ॥੧॥
aadh gharee. koaoo neh raakhai; ghar te. det nikaar |1|
Sant Singh KhalsaNo one will let you stay, for even half an hour; they drive you out of the house. ||1||
Manmohan SinghNo body keeps thee even for halt and hour and they expel thee from the house.
Manmohan Singh (Punjabi)ਘੜੀ ਭਰ ਲਈ ਭੀ ਤੈਨੂੰ ਕੋਈ ਨਹੀਂ ਰੱਖਦਾ ਤੈਨੂੰ ਘਰੋਂ ਬਾਹਰ ਕੱਢ ਦਿੰਦੇ ਹਨ।
Fareedkot Teekaਕੋਈ ਆਧੀ ਘਰੀ ਭੀ ਨਹੀਂ ਰਖਤਾ ਹੈ ਘਰ ਮੇਂ ਸੇ ਸੀਘਰ ਨਿਕਾਲ ਦੇਤੇ ਹੈਂ। ਅਧੀ ਘੜੀ ਦਾ ਭਾਵ ਸੀਘਰ ਨਿਕਾਲਣੇ ਮੇਂ ਹੈ॥੧॥
Prof. Sahib Singhਕੋਈ ਭੀ ਸਨਬੰਧੀ ਅੱਧੀ ਘੜੀ ਲਈ ਭੀ (ਉਸ ਨੂੰ) ਘਰ ਵਿਚ ਨਹੀਂ ਰੱਖਦਾ, ਘਰ ਤੋਂ ਕੱਢ ਦੇਂਦੇ ਹਨ ॥੧॥ਪਦ ਅਰਥ ਕੋਊ = ਕੋਈ ਭੀ ਸਨਬੰਧੀ। ਘਰ ਤੇ = ਘਰ ਤੋਂ। ਨਿਕਾਰਿ = ਨਿਕਾਲ ॥੧॥
SikhNet (Spanish)y no te quieren en su compañía ni siquiera por un momento y te sacan de inmediato. (1)
ਮ੍ਰਿਗ ਤ੍ਰਿਸਨਾ ਜਿਉ. ਜਗ ਰਚਨਾ ਯਹ; ਦੇਖਹੁ ਰਿਦੈ ਬਿਚਾਰਿ ॥
mrig trisanaa jiau. jag rachanaa yeh; dekhahu ridai bichaar |
Sant Singh KhalsaThe created world is like an illusion, a mirage - see this, and reflect upon it in your mind.
Manmohan SinghLike an optical illusion is the structure of the world. See and reflect over it in thy mind.
Manmohan Singh (Punjabi)ਇਕ ਦ੍ਰਿਸ਼ੱਅਕ ਧੋਖੇ ਦੀ ਮਾਨਿੰਦ ਹੈ ਸੰਸਾਰ ਦੀ ਬਨਾਵਟ। ਆਪਣੇ ਹਿਰਦੇ ਅੰਦਰ ਇਸ ਨੂੰ ਵੇਖ ਅਤੇ ਸੋਚ ਸਮਝ।
Fareedkot Teekaਹੇ ਭਾਈ! ਜਗਤ ਕੀ ਰਚਨਾ ਮ੍ਰਿਗ ਤ੍ਰਿਸਨਾ ਕੀ ਭਾਂਤ ਝੂਠੀ ਹੈ, ਤੁਮ ਰਿਦੇ ਮੇਂ ਬੀਚਾਰ ਕਰ ਕੇ ਦੇਖ ਲੇਹੁ॥
Prof. Sahib Singhਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ, ਇਹ ਜਗਤ-ਖੇਡ ਠਗ-ਨੀਰੇ ਵਾਂਗ ਹੈ (ਜਿਵੇਂ ਤ੍ਰਿਹਾਇਆ ਹਿਰਨ ਮਾਰੂਥਲ ਵਿੱਚ ਪਾਣੀ ਪਿੱਛੇ ਦੌੜਨ ਵੇਲੇ ਧੋਖਾ ਕਾਂਦਾ ਹੈ, ਮਨੁੱਖ ਵੀ ਮਾਇਆ ਪਿੱਛੇ ਦੌੜ ਦੌੜ ਕੇ ਆਤਮਕ ਮੌਤੇ ਮਰ ਜਾਂਦਾ ਹੈ)।ਪਦ ਅਰਥ ਮ੍ਰਿਗ-ਤ੍ਰਿਸਨਾ = ਠਗ-ਨੀਰਾ (ਚਮਕਦੀ ਰੇਤ ਤ੍ਰਿਹਾਏ ਹਰਨ ਨੂੰ ਪਾਣੀ ਜਾਪਦਾ ਹੈ, ਉਹ ਪਾਣੀ ਪੀਣ ਲਈ ਦੌੜਦਾ ਹੈ, ਚਮਕਦੀ ਰੇਤ ਅਗਾਂਹ ਅਗਾਂਹ ਜਾਂਦਾ ਪਾਣੀ ਹੀ ਜਾਪਦਾ ਹੈ। ਦੌੜ ਦੌੜ ਕੇ ਹਰਨ ਜਿੰਦ ਗਵਾ ਲੈਂਦਾ ਹੈ)। ਰਚਨਾ = ਖੇਡ, ਬਣਤਰ। ਯਹ = ਇਹ। ਰਿਦੈ = ਹਿਰਦੇ ਵਿਚ। ਬਿਚਾਰਿ = ਵਿਚਾਰ ਕੇ।
SikhNet (Spanish)El mundo es un espejismo; reflexiona sobre esto y contempla el Nombre del Señor
ਕਹੁ ਨਾਨਕ. ਭਜੁ ਰਾਮ ਨਾਮ ਨਿਤ; ਜਾ ਤੇ ਹੋਤ ਉਧਾਰ ॥੨॥੨॥
kahu naanak. bhaj raam naam nit; jaa te hot udhaar |2|2|
Sant Singh KhalsaSays Nanak, vibrate forever the Name of the Lord, which shall deliver you. ||2||2||
Manmohan SinghSays Nanak, ever repeat thou the Name of God, by which deliverance is attained.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸਦੀਵ ਹੀ ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰ ਜਿਸ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਨਿਤ ਹੀ ਰਾਮ ਨਾਮ ਕੌ ਭਜ, ਜਿਸ ਕਰ ਕੇ ਤੁਮਾਰਾ ਉਦਾਰ ਹੋਇ ਜਾਵੇ॥੨॥੨॥
Prof. Sahib Singhਨਾਨਕ ਆਖਦਾ ਹੈ- ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ (ਸੰਸਾਰ ਦੇ ਮੋਹ ਤੋਂ) ਪਾਰ-ਉਤਾਰਾ ਹੁੰਦਾ ਹੈ ॥੨॥੨॥ਪਦ ਅਰਥ ਜਾ ਤੇ = ਜਿਸ ਨਾਲ। ਉਧਾਰੁ = ਪਾਰ-ਉਤਾਰਾ ॥੨॥੨॥
SikhNet (Spanish)para que distingas la Verdad de la ilusión. (2‑2)