ੴ

ਸਿੱਖਬਾਣੀ · SikhBani

ਮੰਨੇ ਕੀ ਗਤਿ ਕਹੀ ਨ ਜਾਇ ॥

mane kee gat kahee na jaae
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 3 · 6 lines
Translations

ਮੰਨੇ ਕੀ ਗਤਿ; ਕਹੀ ਨ ਜਾਇ ॥

mane kee gat; kahee na jaae |

Sant Singh KhalsaThe state of the faithful cannot be described.
Manmohan SinghThe condition of the mortal who obeys the Lord cannot by described.
Manmohan Singh (Punjabi)ਜੋ ਪ੍ਰਾਨੀ ਸਾਹਿਬ ਦੀ ਤਾਬੇਦਾਰੀ ਕਰਦਾ ਹੈ ਉਸ ਦੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਹੇ ਸਿਧੋ! ਅਕਾਲ ਪੁਰਖ ਕੇ ਨਾਮ ਸਰਵਣ ਦ੍ਵਾਰਾ ਜਿਨੋ ਨੇ ਮਨਨ ਕੀਆ ਹੈ, ਤਿਨ ਕੇ ਅਨੰਦ ਕੀ (ਗਤਿ) ਪ੍ਰਾਪਤਿ ਕਹਾਂ ਤਕ ਹੈ ਯੇਹੁ ਕਹੀ ਜਾਤੀ ਨਹੀਂ ਕਿਉਂਕਿ ਮਨ ਬਾਣੀ ਕਾ ਅਵਿਸੇ ਹੈ॥
Prof. Sahib Singhਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ)।

ਪਦ ਅਰਥ ਮੰਨੇ ਕੀ = ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ। ਗਤਿ = ਹਾਲਤ, ਅਵਸਥਾ।

SikhNet (Spanish)Es imposible describir la experiencia de aquél que fluye en la Voluntad del Señor.

ਜੇ ਕੋ ਕਹੈ; ਪਿਛੈ ਪਛੁਤਾਇ ॥

je ko kahai; pichhai pachhutaae |

Sant Singh KhalsaOne who tries to describe this shall regret the attempt.
Manmohan SinghIf someone tries to describe he repents afterwards.
Manmohan Singh (Punjabi)ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮਗਰੋਂ ਪਛਤਾਉਂਦਾ ਹੈ।
Fareedkot Teekaਜੋ ਕੋਈ ਕਹਿਨੇ ਕਾ ਉੱਦਮ ਕਰੇ ਕਿ ਮੈਂ ਸਮੱਗ੍ਰ ਕਹਾਂਗਾ, ਸੋ ਪੀਛੇ ਪਸਚਾਤਾਪੁ ਕਰਤਾ ਹੈ॥
Prof. Sahib Singhਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)।

ਪਦ ਅਰਥ ਕਹੈ = ਦੱਸੇ, ਬਿਆਨ ਕਰੇ।

SikhNet (Spanish)Si alguien tratara de Definirlo, se arrepentiría.

ਕਾਗਦਿ ਕਲਮ; ਨ ਲਿਖਣਹਾਰੁ ॥

kaagad kalam; na likhanahaar |

Sant Singh KhalsaNo paper, no pen, no scribe
Manmohan SinghThere is no paper, pen, and scribe,
Manmohan Singh (Punjabi)ਕੋਈ ਕਾਗਜ਼, ਲੇਖਣੀ ਤੇ ਲਿਖਾਰੀ ਨਹੀਂ,
Fareedkot Teekaਕਿਉਂਕਿ ਨਾ ਤੋ ਇਤਨਾ ਕਾਗਜੁ ਹੈ ਔਰ ਨ ਕਲਮ ਹੈ, ਔਰੁ ਨ ਕੋਈ ਐਸਾ ਲਿਖਾਰੀ ਹੈ॥
Prof. Sahib Singh(ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ,

ਪਦ ਅਰਥ ਕਾਗਦਿ = ਕਾਗ਼ਜ਼ ਉੱਤੇ। ਕਲਮ = ਕਲਮ (ਨਾਲ)।

SikhNet (Spanish)Ni papel, ni pluma, ni escritor,

ਮੰਨੇ ਕਾ; ਬਹਿ ਕਰਨਿ ਵੀਚਾਰੁ ॥

mane kaa; beh karan veechaar |

Sant Singh Khalsacan record the state of the faithful.
Manmohan Singhwith whom to sit and write over (reflect) the state of God's obeyer.
Manmohan Singh (Punjabi)ਜਿਸ ਨਾਲ ਬੈਠ ਕੇ ਰੱਬ ਦੇ ਫਰਮਾਬਰਦਾਰ ਦੀ ਦਸ਼ਾ ਲਿਖੀ ਜਾਂ ਸੋਚੀ ਵਿਚਾਰੀ ਜਾਵੇ।
Fareedkot Teekaਜੋ ਮਨਨ ਕੇ ਮਹਾਤਮ ਕੋ ਬੈਠ ਕਰ ਵੀਚਾਰੁ ਕਰੇ, ਔਰ ਮਨਨ ਕਰਨੇ ਕਾ ਮਹਾਤਮ ਲਿਖ ਦੇਵੈ, ਭਾਵ ਬੰ੍ਯੁਤ ਹੋਣੇ ਤੇ ਐਸੀ ਸਮਗ੍ਰੀ ਹੈ ਨਹੀਂ॥
Prof. Sahib Singh(ਭਾਵੇਂ ਕਿ ਮਨੁੱਖ) ਰਲ ਕੇ ਉਸ ਦਾ ਅੰਦਾਜ਼ਾ ਲਾਂਦੇ ਲਾਉਣ ਬਾਬਤ ਵੀਚਾਰ (ਜ਼ਰੂਰ) ਕਰਦੇ ਹਨ।

ਪਦ ਅਰਥ ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ।

SikhNet (Spanish)son capaces de describir el Estado mental de un Fiel.

ਐਸਾ ਨਾਮੁ; ਨਿਰੰਜਨੁ ਹੋਇ ॥

aisaa naam; niranjan hoe |

Sant Singh KhalsaSuch is the Name of the Immaculate Lord.
Manmohan SinghSuch is the Name of the immaculate Lord.
Manmohan Singh (Punjabi)ਇਹੋ ਜਿਹਾ ਹੈ ਪਵਿੱਤਰ ਪ੍ਰਭੂ ਦਾ ਨਾਮ।
Fareedkot Teeka(ਨਿਰੰਜਨੁ) ਮਾਇਆ ਸੇ ਰਹਿਤ ਅਕਾਲ ਪੁਰਖ ਕੇ ਨਾਮ ਕੇ ਮਨਨ ਕਰਨੇ ਕਾ ਮਹਾਤਮੁ ਪੀਛੇ ਥਾ, ਅਬ ਹੈ ਔਰ ਆਗੇ ਭੀ ਐਸਾ ਹੀ ਹੋਵੇਗਾ॥
Prof. Sahib Singhਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ)

ਪਦ ਅਰਥ ਐਸਾ = ਅਜਿਹਾ, ਇੱਡਾ ਉੱਚਾ। ਹੋਇ = ਹੈ। ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ।

SikhNet (Spanish)Tal es Nombre del Inmaculado Señor,

ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੨॥

je ko man jaanai; man koe |12|

Sant Singh KhalsaOnly one who has faith comes to know such a state of mind. ||12||
Manmohan Singhif some one obeys God, such a solitary being understands the bliss there of in his very mind.
Manmohan Singh (Punjabi)ਜੇਕਰ ਕੋਈ ਜਣਾ ਰੱਬ ਦੀ ਤਾਬੇਦਾਰੀ ਕਰੇ, ਐਸਾ ਵਿਰਲਾ ਜੀਵ ਆਪਣੇ ਚਿੱਤ ਅੰਦਰ ਹੀ ਉਸ ਦੀ ਖੁਸ਼ੀ ਨੂੰ ਸਮਝਦਾ ਹੈ।
Fareedkot Teekaਜੋ ਕੋਈ ਮਨਨ ਕਰਤਾ ਹੈ, ਸੋਈ ਕੋਈ ਮਨ ਮੇਂ ਮਹਾਤਮ ਜਾਨਤਾ ਹੈ॥੧੨॥☬ਪ੍ਰਸ਼ਨ: ਕੁਛ ਔਰ ਤੋ ਮਹਾਤਮੁ ਕਹਿਯੇ?☬ਉੱਤਰ:
Prof. Sahib Singhਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ॥੧੨॥

ਪਦ ਅਰਥ ਮੰਨਿ ਜਾਣੈ = ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ। ਮਨਿ = ਮਨ ਵਿਚ ॥੧੨॥

* ਭਾਵ: ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ। ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ।੧੨।

SikhNet (Spanish)sólo quien tiene Fe alcanza este estado. (12)
Answers quote the Granth verbatim with Ang citations. AI commentary is not Gurbani and not a religious ruling.