ਮੰਨੈ; ਸੁਰਤਿ ਹੋਵੈ ਮਨਿ ਬੁਧਿ ॥
manai; surat hovai man budh |
Sant Singh KhalsaThe faithful have intuitive awareness and intelligence.
Manmohan SinghBy truly believing in the Lord's Name Divine comprehension enters man's mind and understanding.
Manmohan Singh (Punjabi)ਨਾਮ ਵਿੱਚ ਸੱਚਾ ਭਰੋਸਾ ਕਰਨ ਦੁਆਰਾ ਇਨਸਾਨ ਦੇ ਚਿੱਤ ਤੇ ਸਮਝ ਅੰਦਰ ਈਸ਼ਵਰੀ ਗਿਆਤ ਪਰਵੇਸ਼ ਕਰ ਜਾਂਦੀ ਹੈ।
Fareedkot Teekaਮਨਨ ਕਰਨੇ ਸੇ (ਸੁ) ਸੁੰਦ੍ਰ (ਰਤਿ) ਪ੍ਰੀਤੀ, ਔਰ ਮਨ ਪੁਨਾ ਬੁਧੀ ਨਿਰਮਲ ਹੋ ਜਾਤੀ ਹੈ॥
Prof. Sahib Singhਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ)ਪਦ ਅਰਥ ਮੰਨੈ = ਮੰਨਣ ਕਰਕੇ, ਜੇ ਮੰਨ ਲਈਏ, ਜੇ ਮਨ ਪਤੀਜ ਜਾਏ, ਜੇ ਪ੍ਰਭੂ ਦੇ ਨਾਮ ਵਿਚ ਲਗਨ ਲੱਗ ਜਾਏ।
SikhNet (Spanish)Quien practica el Nombre con una Fe sincera, adquiere la Intuición del Conocimiento Divino y desarrolla su inteligencia.
ਮੰਨੈ; ਸਗਲ ਭਵਣ ਕੀ ਸੁਧਿ ॥
manai; sagal bhavan kee sudh |
Sant Singh KhalsaThe faithful know about all worlds and realms.
Manmohan SinghBy truly believing in God's Name the Knowledge of all the spheres is acquired.
Manmohan Singh (Punjabi)ਨਾਮ ਵਿੱਚ ਦਿਲੀ ਨਿਸਚਾ ਕਰਣ ਨਾਲ ਸਾਰੀਆਂ ਪੁਰੀਆਂ ਦੀ ਗਿਆਤ ਪਰਾਪਤ ਹੋ ਜਾਂਦੀ ਹੈ।
Fareedkot Teekaਮਨਨ ਕਰਨੇ ਸੇ (ਸਗਲ ਭਵਣ) ਚੌਦਾਂ ਲੋਕ ਕੀ ਸੁਧ ਹੋ ਜਾਤੀ ਹੈ। ਭਾਵ ਬ੍ਰਹਮਾ ਸ੍ਵਰੂਪ ਗ੍ਯਾਤਿ ਹੋ ਜਾਤੀ ਹੈ, ਵਾ ਅਨਿਤ ਜਨਤਾ ਹੈ॥
Prof. Sahib Singhਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ।)ਪਦ ਅਰਥ ਸੁਰਤ ਹੋਵੈ = (ਉੱਚੀ) ਸੁਰਤ ਹੋ ਜਾਂਦੀ ਹੈ। ਮਨਿ = ਮਨ ਵਿਚ। ਬੁਧਿ = ਜਾਗ੍ਰਤ। ਸੁਧਿ = ਖ਼ਬਰ, ਸੋਝੀ।
SikhNet (Spanish)El Fiel conoce todos los mundos y los ámbitos.
ਮੰਨੈ; ਮੁਹਿ ਚੋਟਾ ਨਾ ਖਾਇ ॥
manai; muhi chottaa naa khaae |
Sant Singh KhalsaThe faithful shall never be struck across the face.
Manmohan SinghThe worshipper of God suffers not blows on his face.
Manmohan Singh (Punjabi)ਵਾਹਿਗੁਰੂ ਦਾ ਉਪਾਸ਼ਕ ਆਪਣੇ ਚਿਹਰੇ ਉਤੇ ਸੱਟਾਂ ਨਹੀਂ ਸਹਾਰਦਾ।
Fareedkot Teekaਮਨਨ ਕਰਨੇ ਸੇ ਜਮ ਕੀਆਂ (ਚੋਟਾ) ਸੱਟਾਂ ਮੁਖ ਪਰ ਨਹੀਂ ਖਾਤਾ॥
Prof. Sahib Singhਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ),ਪਦ ਅਰਥ ਮੁਹਿ = ਮੂੰਹ ਉੱਤੇ। ਚੋਟਾ = ਸੱਟਾਂ।
SikhNet (Spanish)No hay nadie que lo pueda desgraciar,
ਮੰਨੈ; ਜਮ ਕੈ ਸਾਥਿ ਨ ਜਾਇ ॥
manai; jam kai saath na jaae |
Sant Singh KhalsaThe faithful do not have to go with the Messenger of Death.
Manmohan SinghThrough inner belief in the Lord's Name man goes not with death's minister.
Manmohan Singh (Punjabi)ਸਾਈਂ ਦੇ ਨਾਮ ਵਿੱਚ ਅੰਤ੍ਰੀਵ ਇਤਬਾਰ ਰਾਹੀਂ ਬੰਦਾ ਮੌਤ ਦੇ ਦੂਤ ਦੇ ਨਾਲ ਨਹੀਂ ਜਾਂਦਾ।
Fareedkot Teekaਮਨਨ ਕਰਨੇ ਹਾਰਾ ਜਮੋ ਕੇ ਸਾਥ ਨਹੀਂ ਜਾਤਾ, ਅਰਥਾਤ ਉਸ ਰਸਤੇ ਮੈ ਨਹੀਂ ਜਾਤਾ ਜਥਾ "ਜਿਹ ਲਾਲਚਿ ਜਾਗਾਤੀ ਘਾਟ॥ ਦੂਰ ਰਹੀ ਓਹੁ ਜਨਤੇ ਵਾਟ॥"
Prof. Sahib Singhਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ)।ਪਦ ਅਰਥ ਜਮ ਕੈ ਸਾਥਿ = ਜਮਾਂ ਦੇ ਨਾਲ।
SikhNet (Spanish)ni nadie que lo pueda traer ante la cara de la muerte.
ਐਸਾ ਨਾਮੁ; ਨਿਰੰਜਨੁ ਹੋਇ ॥
aisaa naam; niranjan hoe |
Sant Singh KhalsaSuch is the Name of the Immaculate Lord.
Manmohan SinghSuch is the stainless Name of God.
Manmohan Singh (Punjabi)ਇਹੋ ਜੇਹਾ ਹੈ ਵਾਹਿਗੁਰੂ ਦਾ ਬੇ-ਦਾਗ ਨਾਮ।
Fareedkot Teeka(ਨਿਰੰਜਨੁ) ਮਾਇਆ ਸੇ ਰਹਿਤ ਅਕਾਲ ਪੁਰਖ ਕੇ ਨਾਮ ਕੇ ਮਨਨ ਕਰਨੇ ਕਾ ਮਹਾਤਮੁ ਪੀਛੇ ਥਾ, ਅਬ ਹੈ ਔਰ ਆਗੇ ਭੀ ਐਸਾ ਹੀ ਹੋਵੇਗਾ॥
Prof. Sahib Singhਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ),
SikhNet (Spanish)Tal es el Nombre del Inmaculado Señor,
ਜੇ ਕੋ ਮੰਨਿ ਜਾਣੈ; ਮਨਿ ਕੋਇ ॥੧੩॥
je ko man jaanai; man koe |13|
Sant Singh KhalsaOnly one who has faith comes to know such a state of mind. ||13||
Manmohan SinghIf someone puts faith in the Lord's Name, he shall, then understand it within his mind.
Manmohan Singh (Punjabi)ਜੇਕਰ ਕੋਈ ਜਣਾ ਸਾਈ ਦੇ ਨਾਮ ਉਤੇ ਭਰੋਸਾ ਧਾਰਨ ਕਰ ਲਵੇ, ਤਦ ਉਹ ਆਪਣੇ ਚਿੱਤ ਅੰਦਰ ਇਸ ਨੂੰ ਸਮਝ ਲਵੇਗਾ।
Fareedkot Teekaਜੋ ਕੋਈ ਮਨਨ ਕਰਤਾ ਹੈ, ਸੋਈ ਕੋਈ ਮਨ ਮੇਂ ਮਹਾਤਮ ਜਾਨਤਾ ਹੈ॥੧੩॥
Prof. Sahib Singhਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ॥੧੩॥* ਭਾਵ: ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।੧੩।
SikhNet (Spanish)sólo quien tiene Fe llega a tener ese estado mental. (13)