ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਤੂੰ ਆਪੇ ਜਲੁ. ਮੀਨਾ ਹੈ ਆਪੇ; ਆਪੇ ਹੀ ਆਪਿ ਜਾਲੁ ॥
toon aape jal. meenaa hai aape; aape hee aap jaal |
Sant Singh KhalsaYou Yourself are the water, You Yourself are the fish, and You Yourself are the net.
Manmohan SinghThou Thyself art the water and Thyself the fish. By Thy ownself Thou art the net.
Manmohan Singh (Punjabi)ਖੁਦ ਹੀ ਤੂੰ ਪਾਣੀ ਹੈਂ ਤੇ ਖੁਦ ਹੀ ਮੱਛੀ। ਤੂੰ ਖੁਦ-ਬ-ਖੁਦ ਹੀ ਫਾਹੀ ਹੈਂ।
Fareedkot Teekaਇਸ ਪੌੜੀ ਕਾ ਬਾਹਰ ਅਰਥ ਸਪਸ੍ਟ ਹੈ, ਤੂੰ ਵਿਖੇ ਰੂਪ ਜਲ ਭੀ ਆਪ ਹੀ ਹੈਂ, ਔਰ ਆਪ ਹੀ ਜੀਵ ਰੂਪ ਮਛਲੀ ਹੈਂ, ਆਪ ਹੀ ਆਪ ਮੋਹ ਰੂਪ ਜਾਲ ਹੋ ਰਹਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ (ਮੱਛੀ ਦਾ ਜੀਵਨ-ਰੂਪ) ਜਲ ਹੈਂ, ਆਪ ਹੀ (ਜਲ ਵਿਚ) ਮੱਛੀ ਹੈਂ, ਤੇ ਆਪ ਹੀ ਜਾਲ ਹੈਂ।ਪਦ ਅਰਥ ਮੀਨਾ = ਮੱਛੀ।
SikhNet (Spanish)Tú Mismo eres el agua, Tú Mismo eres el pez y las redes.
ਤੂੰ ਆਪੇ ਜਾਲੁ ਵਤਾਇਦਾ; ਆਪੇ ਵਿਚਿ ਸੇਬਾਲੁ ॥
toon aape jaal vataaeidaa; aape vich sebaal |
Sant Singh KhalsaYou Yourself cast the net, and You Yourself are the bait.
Manmohan SinghThou Thyself castest the net and Thyself art the film in (on) the water.
Manmohan Singh (Punjabi)ਤੂੰ ਆਪ ਹੀ ਫੰਧੇ ਨੂੰ ਸੁਟਦਾ ਹੈ ਅਤੇ ਤੂੰ ਆਪ ਹੀ ਪਾਣੀ ਦੇ ਵਿਚਕਾਰ (ਉਪਰ) ਦਾ ਜਾਲਾ ਹੈਂ!
Fareedkot Teekaਤੂੰ ਆਪ ਹੀ ਮੋਹ ਰੂਪੀ ਜਾਲ ਜੀਵੋਂ ਕੇ ਊਪਰ (ਵਤਾਇਦਾ) ਫੇਰਾਇ ਦੇਤਾ ਹੈਂ, ਔਰ ਆਪ ਹੀ ਬੀਚ ਮੇਂ ਗਲਾਨੀ ਰੂਪ (ਸੇਬਾਲੁ) ਜਾਲਾ ਹੈਂ, ਵਾ (ਸੇਬਾਲੁ) ਪਦਾਰਥੋਂ ਕੀ ਲਾਲਸਾ ਹੈਂ॥
Prof. Sahib Singhਤੂੰ ਆਪ ਹੀ ਜਾਲ ਵਿਛਾਂਦਾ ਹੈਂ ਅਤੇ ਆਪ ਹੀ ਜਲ ਵਿਚ ਜਾਲਾ ਹੈਂ।ਪਦ ਅਰਥ ਵਤਾਇਦਾ = ਵਿਛਾਂਦਾ। ਸੇਬਾਲੁ = (ਸੰ: ਸ਼ੇਵਾਲ) ਪਾਣੀ ਵਿਚ ਹਰੇ ਰੰਗ ਦਾ ਜਾਲਾ (ਭਾਵ, ਦੁਨੀਆ ਦੇ ਪਦਾਰਥ)।
SikhNet (Spanish)Tú Mismo echas las redes, Tú Mismo eres la película de sarro sobre el agua.
ਤੂੰ ਆਪੇ ਕਮਲੁ ਅਲਿਪਤੁ ਹੈ; ਸੈ ਹਥਾ ਵਿਚਿ ਗੁਲਾਲੁ ॥
toon aape kamal alipat hai; sai hathaa vich gulaal |
Sant Singh KhalsaYou Yourself are the lotus, unaffected and still brightly-colored in hundreds of feet of water.
Manmohan SinghThou Thyself art the unaffected lotus of fast red dye in hundreds of cubics deep water.
Manmohan Singh (Punjabi)ਤੂੰ ਆਪ ਹੀ ਸੈਕੜੇ ਹੱਥ ਡੂੰਘੇ ਪਾਣੀ ਵਿੱਚ ਗੂੜ੍ਹੇ ਲਾਲ ਰੰਗ ਦਾ ਨਿਰਲੇਪ ਕੰਵਲ ਹੈ।
Fareedkot Teekaਤੂੰ ਆਪ ਹੀ ਗ੍ਯਾਨਵਾਨ ਰੂਪੀ ਕਮਲ ਨਿਰਲੇਪ ਹੈਂ, ਦ੍ਰਿਸਟਾਂਤ: ਜੈਸੇ ਸੈਂਕੜੇ ਹਾਥ ਜਲ ਕੇ ਚੜਾਉ ਮੇਂ ਭੀ ਕਮਲ ਅਸੰਗ ਰਹਤਾ ਹੈ, ਤੈਸੇ ਮਾਇਕ ਪਦਾਰਥੋਂ ਕੋ ਭੋਗਤਾ ਅਸੰਗ ਹੈ, ਪੁਨਾ (ਗੁਲਾਲੁ) ਸੰਘਨਾਨੰਦ ਵਾਲਾ ਹੈਂ॥
Prof. Sahib Singhਤੂੰ ਆਪ ਹੀ ਸੈਂਕੜੇ ਹੱਥ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ।ਪਦ ਅਰਥ ਅਲਿਪਤੁ = ਨਿਰਾਲਾ। ਸੈ ਹਥਾ ਵਿਚਿ = ਸੈਂਕੜੇ ਹੱਥ ਡੂੰਘੇ (ਪਾਣੀ) ਵਿਚ। ਗੁਲਾਲੁ = ਸੋਹਣਾ, ਸੁੰਦਰ।
SikhNet (Spanish)Pero como el loto, permaneces desapegado, Tus Raíces son profundas en el fango y, sin embargo, no pierdes Tu Esplendor y Brillo.
ਤੂੰ ਆਪੇ ਮੁਕਤਿ ਕਰਾਇਦਾ; ਇਕ ਨਿਮਖ ਘੜੀ ਕਰਿ ਖਿਆਲੁ ॥
toon aape mukat karaaeidaa; ik nimakh gharree kar khiaal |
Sant Singh KhalsaYou Yourself liberate those who think of You for even an instant.
Manmohan SinghThyself Thou emancipatest the mortal who thinks of Thee even for an instant and a while.
Manmohan Singh (Punjabi)ਤੂੰ ਖੁਦ ਹੀ ਉਸ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ ਜੋ ਇਕ ਅੱਖ ਦੇ ਫੋਰੇ ਜਾਂ ਮੁਹਤ ਭਰ ਨਹੀਂ ਭੀ ਤੇਰਾ ਧਿਆਨ ਧਾਰਦਾ ਹੈ।
Fareedkot Teekaਜੋ ਤੇਰਾ ਏਕ ਨਿਮਖ ਵਾ ਘੜੀ ਮਾਤ੍ਰ ਭੀ ਧਿਆਨ ਕਰਤੇ ਹੈਂ, ਤਿਨ ਪੁਰਸੋਂ ਕੀ ਮੁਕਤਿ ਗੁਰੋਂ ਦ੍ਵਾਰਾ ਤੂੰ ਆਪ ਹੀ ਕਰਾਵਤਾ ਹੈਂ॥
Prof. Sahib Singh(ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ।ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।
SikhNet (Spanish)Tú, de Ti Mismo das la Liberación en un instante, tan corto éste, como el relampagueo de un pensamiento.
ਹਰਿ ਤੁਧਹੁ ਬਾਹਰਿ ਕਿਛੁ ਨਹੀ; ਗੁਰਸਬਦੀ ਵੇਖਿ ਨਿਹਾਲੁ ॥੭॥
har tudhahu baahar kichh nahee; gurasabadee vekh nihaal |7|
Sant Singh KhalsaO Lord, nothing is beyond You. I am delighted to behold You, through the Word of the Guru's Shabad. ||7||
Manmohan SinghO God! nothing is beyond Thy reach, I am supremely delighted to behold Thee by means of Gurbani.
Manmohan Singh (Punjabi)ਹੇ ਵਾਹਿਗੁਰੂ! ਤੇਰੀ ਪਹੁੰਚ ਤੋਂ ਪਰੇਡੇ ਕੁਝ ਨਹੀਂ। ਗੁਰਬਾਣੀ ਦੇ ਜਰੀਏ ਤੈਨੂੰ ਦੇਖ ਕੇ ਮੈਂ ਪਰਮ-ਪ੍ਰਸੰਨ ਹੋ ਗਈ ਹਾਂ।
Fareedkot Teekaਹੇ ਹਰੀ! ਤੇਰੇ ਸੇ ਭਿੰਨ ਕੋਈ ਵਸਤੂ ਨਹੀਂ ਹੈ, ਪਰੰਤੂ ਜੋ ਗੁਰੋਂ ਕੇ ਉਪਦੇਸ਼ੀ ਹੂਏ ਹੈਂ, ਸੋ ਤੇਰੇ ਕੋ ਸਰਬ ਰੂਪ ਦੇਖ ਕਰ ਅਨੰਦ ਹੂਏ ਹੈਂ॥੭॥
Prof. Sahib Singhਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ ॥੭॥ਪਦ ਅਰਥ ਨਿਹਾਲੁ = ਪ੍ਰਸੰਨ, ਚੜ੍ਹਦੀ ਕਲਾ ਵਿਚ, ਖਿੜਿਆ ਹੋਇਆ ॥੭॥
SikhNet (Spanish)Oh Dios, nada hay más allá de Ti, pero Tú eres concebido a través de la Palabra del Guru.(7)